ਬਰਨਾਲਾ ,ਦਸੰਬਰ 2019-(ਗੁਰਸੇਵਕ ਸਿੰਘ ਸੋਹੀ)-
ਹਲਕਾ ਮਹਿਲ ਕਲਾਂ ਅੰਦਰ ਵੱਖ ਵੱਖ ਧਿਰਾਂ ਨਾਲ ਸੰਬੰਧਤ ੲਿੰਨਸਾਫ ਪਸੰਦ ਜਨਤਕ ਜਥੇਬੰਦੀਅਾਂ ਵਲੋਂ ਮਿਲ ਕੇ ਕੇਂਦਰ ਸਰਕਾਰ ਦੁਅਾਰਾ ਲਿਅਾਂਦੇ ਗੲੇ NRC ਅਤੇ CAA ਬਿੱਲ ਜਿਨ੍ਹਾਂ ਤਹਿਤ ਭਾਰਤ ਦੇ ਸੰਵਿਧਾਨ ਨੂੰ ਬਦਲ ਕੇ ੲਿਸ ਨੂੰ ਹਿੰਦੂ ਰਾਸਟਰ ਬਣਾੳੁਣ ਦੀਅਾਂ ਗੋਂਦਾਂ ਗੁੰਦੀਅਾਂ ਜਾ ਰਹੀਅਾਂ ਹਨ , ਦੇ ਖਿਲਾਫ ੲਿੱਕ ਜਬਰਦਸਤ ਰੋਡ ਜਾਮੜਕਰਕੇ ਰੋਸ ਮੁਜਾਹਰਾ ਕੀਤਾ ਗਿਅਾ। ਇਸ ਰੋਸ ਧਰਨੇ ਵਿੱਚ ਔਰਤਾਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ।ਜਿਸ ਨੂੰ ਸੰਬੋਧਨ ਕਰਦੇ ਹੋੲੇ ਜਮਹੂਰੀ ਕਿਸਾਨ ਸਭਾ ਦੇ ਮਾਸਟਰ ਜਸਪਾਲ ਸਿੰਘ , ਦਿਹਾਤੀ ਮਜਦੂਰ ਸਭਾ ਦੇ ਭੋਲਾ ਸਿੰਘ ਕਲਾਲਮਾਜਰਾ , ਮੈਡੀਕਲ ਪ੍ਰੈਕਟੀਸਨਰਜ ਅਸੋਸੀੲੇਸ਼ਨ ਪੰਜਾਬ ਦੇ ਕੁਲਵੰਤ ਰਾੲੇ , ਅਮਰਜੀਤ ਸਿੰਘ ਕੁੱਕੂ , ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾਈ ਆਗੂ ਡਾ ਮਿੱਠੂ ਮੁਹੰਮਦ ਮਹਿਲ ਕਲਾਂ,ਡਾ ਕੇਸਰ ਖ਼ਾਨ , ਕਾਮਰੇਡ ਪ੍ਰੀਤਮ ਸਿੰਘ ਦਰਦੀ,ਕਾਮਰੇਡ ਖੁਸ਼ੀਆ ਸਿੰਘ, ਗੁਰਪ੍ਰੀਤ ਸਿੰਘ ਰੂੜੇਕੇ ,ਭੋਲਾ ਸਿੰਘ ਕਲਾਲ ਮਾਜਰਾ ,ਭਾਨ ਸਿੰਘ ਸੰਘੇੜਾ ਅਾਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ੳੁਪਰੋਕਤ ਬਿਲ ਲਿਅਾ ਕੇ ਭਾਰਤ ਦੇ ਲੋਕਾਂ ਨੂੰ ਭਰਾ ਮਾਰ ਜੰਗ ਵਿੱਚ ਧੱਕੇ ਸਨ 1947 ਵਾਲੇ ਹਾਲਾਤ ਪੈਦਾ ਕਰਨ ਦੀਅਾਂ ਕੋਸਿਸਾਂ ਕੀਤੀਅਾਂ ਜਾ ਰਹੀਅਾਂ ਹਨ , ਜੋ ੲਿਕ ਚਿਂੰਤਾ ਦਾ ਵਿਸਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾ ਸਕਦਾ । ੳੁਨ੍ਹਾਂ ਨੇ ਕਿਹਾ ਕਿ ਅੱਜ ਮੁਸਲਿਮ ਅਾਬਾਦੀ ਨੂੰ ਨਿਸਾਨਾ ਬਣਾ ਕੇ ਮੁਲਕ ਵਿਚੋਂ ਬਾਹਰ ਕੱਢਣ ਦੇ ੲਿਰਾਦੇ ਨਾਲ ੳੁਪਰੋਕਤ ਬਿਲ ਲਿਅਾਂਦੇ ਗੲੇ ਹਨ । ਅਗਰ ਅਸੀਂ ਡੱਟਕੇ ਸਰਕਾਰ ਦੇ ੲਿਸ ਫਿਰਕੂ ੲੇਜੰਡੇ ਦਾ ਵਿਰੋਧ ਨਾ ਕੀਤਾ ਤਾਂ ਸਾਨੂੰ ਵੀ ੲਿਸ ਦੇ ਗੰਭੀਰ ਸਿੱਟੇ ਭੂਗਤਨੇ ਪੈਣਗੇ ਕਲਕਲੋਤਰ ਨੂੰ ਸਾਡੇ ਨਾਲ ਵੀ ੲਿਹ ਵਰਤਾਰਾ ਵਾਪਰੇਗਾ ।
ਮੋਦੀ ਤੇ ਅਮਿਤਸਾਹ ਦੀ ਜੋੜੀ ਵਲੋਂ ੲਿਕ ਸੋਚੀ ਸਮਝੀ ਸਕੀਮ ਤਹਿਤ ਲਿਅਾਂਦੇ ਗੲੇ ੲਿਨ੍ਹਾਂ ਕਾਨੂਨਾਂ ਦਾ ਵਿਰੋਧ ਕਰਨਾ ਬਣਦਾ ਹੈ ।
ਅੱਜ ਭਾਰਤ ਦੇ ਕੋਨੇ ਕੋਨੇ ਤੋਂ ੲਿਸ ਕਾਨੂੰਨ ਦੇ ਖਿਲਾਫ ਲੋਕ ਰੋਹ ਤੇਜ ਹੋੲਿਅਾ ਹੈ ਤੇ ਲੋਕ ਸੜਕਾਂ ਤੇ ਨਿਕਲੇ ਹਨ । ਮੋਦੀ - ਸ਼ਾਹ ਦੀ ਜੋੜੀ ਦੇ ੲਿਸਾਰੇ ਤੇ ੲਿਸ ਕਾਨੂੰਨ ਦਾ ਵਿਰੋਧ ਕਰ ਰਹੇ ਜਾਮੀਅਾਂ ਯੂਨੀਵਰਸਿਟੀ ਦੇ ਵਿਦਿਅਾਰਥੀਅਾਂ ੳੁਪਰ ਲਾਠੀਚਾਰਜ ਕੀਤਾ ਗਿਅਾ ਤੇ ਗਲੀਅਾਂ ਵਰਸਾੲੀਅਾਂ ਗੲੀਅਾਂ ਜਿਸ ਨਾਲ ੲਿਕ ਵਿਦਿਅਾਰਥੀ ਦੀ ਮੌਤ ਵੀ ਹੋ ਗੲੀ। ੲਿਸ ਤੋਂ ੲਿਲਾਵਾ ਵੀ ਮੁਜਾਹਰਾਕਾਰੀਅਾਂ ੳੁਪਰ ਲਾਠੀਅਾਂ ਵਰਸਾੲੀਅਾਂ ਜਾ ਰਹੀਅਾਂ ਹਨ । ਅਸੀਂ ੲਿਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ੲਿਹ ਦੋਨੋਂ ਬਿਲ ਵਾਪਿਸ ਲੲੇ ਜਾਣ ਅਗਰ ਸਰਕਾਰ ੲਿਹ ਬਿੱਲ ਵਾਪਿਸ ਨਹੀਂ ਲੈਂਦੀ ਤਾਂ ਸੰਘਰਸ ਹੋਰ ਤਿੱਖਾ ਕੀਤਾ ਜਾਵੇਗਾ ਇਸ ਸਮੇਂ ਡਾ ਪਰਵਿੰਦਰ ਸਿੰਘ ਬੰਮਰਾ ਹਮੀਦੀ, ਅਬਦੁਲ ਹਮੀਦ,ਅੰਬਰ ਅੰਬੂ ਅਕਬਰ ਖਾਂ ਆਦਿ ਹਾਜਰ ਸਨ।