You are here

ਪੰਜਾਬ

ਕਰਨ ਢਿੱਲੋਂ ਦੇ ਚੇਅਰਮੈਨ ਬਣਨ ਤੇ ਹਲਕਾ ਮਹਿਲ ਕਲਾਂ ਦੇਕਾਂਗਰਸੀ ਵਰਕਰਾਂ ਵਿੱਚ ਭਾਰੀ ਖੁਸ਼ੀ

 ਮਹਿਲ ਕਲਾਂ/ ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )-

ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਹੋਣਹਾਰ ਸਪੁੱਤਰ ਕਰਨ ਇੰਦਰ ਸਿੰਘ ਢਿੱਲੋਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਨਿਯੁਕਤ ਕਰਨ ਤੇ ਹਲਕਾ ਮਹਿਲ ਕਲਾਂ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਦੀਵਾਨਾ ਨੇ ਕਿਹਾ ਕਿ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਪਹਿਲਾਂ ਬਰਨਾਲਾ ਨੂੰ ਜ਼ਿਲ੍ਹਾ ਬਣਾ ਕੇ ਵਿਕਾਸ ਕਾਰਜਾਂ ਦੀਆਂ ਰੜਕਾਂ ਕੱਢ ਦਿੱਤੀਆਂ ਸਨ ਅਤੇ ਹਲਕੇ ਅੰਦਰ ਨਵੀਆਂ ਸੜਕਾਂ ਤੇ ਸੜਕਾਂ ਦੀ ਮੁਰੰਮਤ ਵੀ ਕਰਵਾਈ ਗਈ, ਇਸੇ ਕਰਕੇ ਹੀ ਸਰਦਾਰ ਕੇਵਲ  ਸਿੰਘ ਢਿੱਲੋਂ ਨੂੰ ਵਿਕਾਸ ਪੁਰਸ਼ ਦਾ ਨਾਮ ਦਿੱਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਕਰਨ ਢਿੱਲੋਂ ਦੇ ਚੇਅਰਮੈਨ ਬਣਨ ਨਾਲ ਜਿੱਥੇ ਬਰਨਾਲਾ ਜ਼ਿਲ੍ਹੇ ਅੰਦਰ ਹੋਰ ਵਿਕਾਸ ਕਾਰਜ ਤੇਜੀ ਨਾਲ ਹੋਣਗੇ , ਉੱਥੇ ਹਲਕੇ ਅੰਦਰ ਯੂਥ ਕਾਂਗਰਸ ਹੋਰ ਵਧੇਰੇ  ਮਜ਼ਬੂਤ ਹੋਵੇਗੀ। ਸ੍ਰੀ ਦੀਵਾਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚੋਂ  ਨਸ਼ੇ ਨੂੰ ਖ਼ਤਮ ਕੀਤਾ ਹੈ, ਉੱਥੇ  ਵਿਕਾਸ ਪੱਖੋਂ ਪੰਜਾਬ ਨੂੰ ਨੰਬਰ ਇਕ ਤੇ ਲਿਆਂਦਾ।  ਇਸ ਮੌਕੇ ਰਾਜਿੰਦਰ ਸਿੰਘ ਢਿੱਲੋਂ, ਰਾਜਵੀਰ ਸਿੰਘ ਦੀਵਾਨਾ, ਸਰਪੰਚ ਰਣਧੀਰ ਸਿੰਘ, ਸੁਖਵਿੰਦਰ ਸਿੰਘ ਪੰਚ ,ਹਰਜੀਤ ਸਿੰਘ ਬਿੱਟੂ ਪ੍ਰਧਾਨ, ਗੋਰਾ ਸਿੰਘ, ਗੁਰਵਿੰਦਰ ਸਿੰਘ ਦੀਵਾਨਾ  ਤੋਂ ਇਲਾਵਾ ਹੋਰ ਵਰਕਰ ਹਾਜ਼ਰ ਸਨ l

ਲੋਕ ਭਲਾਈ ਸਕੀਮਾਂ ਨੂੰ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ-ਸੋਮ ਪ੍ਰਕਾਸ਼

ਕੇਂਦਰੀ ਰਾਜ ਮੰਤਰੀ ਵੱਲੋਂਵੱਖ-ਵੱਖ ਸਕੀਮਾਂ ਅਤੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ

ਜ਼ਿਲਾ ਵਿਕਾਸ ਕੋਆਰਡੀਨੇਸ਼ਨ ਤੇ ਮੋਨੀਟਰਿੰਗ ਕਮੇਟੀ ਦੀ ਹੋਈ ਮੀਟਿੰਗ         

 ਕਪੂਰਥਲਾ, 6 ਜਨਵਰੀ : (ਹਰਜੀਤ ਸਿੰਘ ਵਿਰਕ)

ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਵੱਲੋਂ ਅੱਜ ਜ਼ਿਲੇ ਵਿਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਅਤੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਮੌਜੂਦਗੀ ਵਿਚ ਜ਼ਿਲਾ ਵਿਕਾਸ ਕੇਆਰਡੀਨੇਸ਼ਨ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸੋਮ ਪ੍ਰਕਾਸ਼ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀਆਂ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਇਨਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ। ਉਨਾਂ ਇਹ ਵੀ ਹਦਾਇਤ ਕੀਤੀ ਕਿ ਜ਼ਿਲੇ ਵਿਚ ਚੱਲ ਰਹੇ ਵਿਕਾਸ ਕਾਰਜ ਜਲਦ ਮੁਕੰਮਲ ਕੀਤੇ ਜਾਣ, ਤਾਂ ਜੋ ਕਰੋੜਾਂ ਰੁਪਏ ਦੇ ਹੋਰ ਪ੍ਰਾਜੈਕਟ ਲਿਆਂਦੇ ਜਾ ਸਕਣ। ਉਨਾਂ ਅਧਿਕਾਰੀਆਂ ਨੂੰ ਬਲਾਕ ਵਾਈਜ਼ ਲਾਭਪਾਤਰੀਆਂ ਦੀਆਂ ਸੂਚੀਆਂ ਤਿਆਰ ਕਰਨ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਵਿਧਾਇਕਾਂ ਨੂੰ ਵੀ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦਾ ਜ਼ਮੀਨੀ ਪੱਧਰ ’ਤੇ ਜਾਇਜ਼ਾ ਲੈਂਦੇ ਰਹਿਣਾ ਚਾਹੀਦਾ ਹੈ, ਤਾਂ ਜੋ ਵਿਕਾਸ ਕਾਰਜ ਸਮੇਂ ਸਿਰ ਮੁਕੰਮਲ ਹੋਣ ਦੇ ਨਾਲ-ਨਾਲ ਸਕੀਮਾਂ ਸੁਚਾਰੂ ਢੰਗ ਨਾਲ ਲਾਗੂ ਹੋ ਸਕਣ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿੳੂਟੀ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕਰਨ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿਣ।   ਇਸ ਦੌਰਾਨ ਉਨਾਂ ਐਮ. ਪੀ ਲੈਡ, ਆਟਾ-ਦਾਲ ਸਕੀਮ, ਕੌਮੀ ਸਮਾਜਿਕ ਸਹਾਇਤਾ ਪ੍ਰੋਗਰਾਮ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਬੇਟੀ ਬਚਾਓ ਬੇਟੀ ਪੜਾਓ, ਮਨਰੇਗਾ, ਸਰਵ ਸਿੱਖਿਆ ਅਭਿਆਨ, ਕੌਮੀ ਸਿਹਤ ਮਿਸ਼ਨ, ਆਯੂਸ਼ਮਾਨ ਭਾਰਤ, ਸਵੱਛ ਭਾਰਤ, ਦੀਨ ਦਿਆਲ ਉਪਾਧਿਆਏ ਗ੍ਰਾਮ ਜੋਤੀ ਯੋਜਨਾ, ਡਿ 

ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਨਗਰ ਨਿਗਮ ਨੇ ਚਲਾਈ ਵਿਸ਼ੇਸ਼ ਸਫ਼ਾਈ ਮੁਹਿੰਮ

ਨਾਜਾਇਜ਼ ਕਬਜ਼ੇ ਅਤੇ ਅਣ-ਅਧਿਕਾਰਤ ਹੋਰਡਿੰਗਜ਼ ਹਟਾਉਣ ਦੀ ਕਾਰਵਾਈ ਸ਼ੁਰੂ

ਸ਼ਹਿਰ ਦੀ ਸੁੰਦਰਤਾ ਨੂੰ ਬਹਾਲ ਰੱਖਣ ਲਈ ਸਹਿਯੋਗ ਦੇਣਕਪੂਰਥਲਾ ਵਾਸੀ-ਦੀਪਤੀ ਉੱਪਲ 

ਕਪੂਰਥਲਾ, 6 ਜਨਵਰੀ : (ਹਰਜੀਤ ਸਿੰਘ ਵਿਰਕ)

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੇ ਆਦੇਸ਼ਾਂ ’ਤੇ ਨਗਰ ਨਿਗਮ ਵੱਲੋਂ ਵਿਰਾਸਤੀ ਸ਼ਹਿਰ ਕਪੂਰਥਲਾ ਦੀ ਸੁੰਦਰਤਾ ਬਹਾਲ ਰੱਖਣ ਲਈ ਵਿਸ਼ੇਸ਼ ਸਫ਼ਾਈ ਮੁਹਿੰਮ ਆਰੰਭੀ ਗਈ ਹੈ, ਜਿਸ ਤਹਿਤ ਸ਼ਹਿਰ ਦੇ ਸਾਰੇ ਵਾਰਡਾਂ, ਚੌਕਾਂ ਅਤੇ ਬਾਜ਼ਾਰਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰ ਵਿਚੋਂ ਨਾਜਾਇਜ਼ ਕਬਜ਼ੇ ਅਤੇ ਅਣ-ਅਧਿਕਾਰਤ ਹੋਰਡਿੰਗਜ਼ ਤੇ ਬੈਨਰ ਆਦਿ ਹਟਾਉਣ ਦੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਤਹਿਤ 50 ਤੋਂ ਵੱਧ ਹੋਰਡਿੰਗਜ਼ ਉਤਾਰੇ ਗਏ ਹਨ। ਇਸੇ ਤਰਾਂ ਰੋਜ਼ਾਨਾ ਕੂੜਾ ਚੁਕਵਾਉਣ ਅਤੇ  ਸੜਕ ਦੇ ਬਰਮਾਂ ਅਤੇ ਗਰੀਨ ਬੈਲਟ ਦੀ ਰੋਜ਼ਾਨਾ ਸਫ਼ਾਈ ਕਰਵਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।   ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਨੂੰ ਬਾਜ਼ਾਰਾਂ ਵਿਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸਖ਼ਤੀ ਵਰਤਣ ਦੇ ਆਦੇਸ਼ ਦਿੱਤੇ ਹਨ, ਤਾਂ ਜੋ ਰੋਜ਼ਾਨਾ ਪੈਦਾ ਹੋ ਰਹੀਆਂ ਟ੍ਰੈਫਿਕ ਅਤੇ ਹੋਰਨਾਂ ਸਮੱਸਿਆਵਾਂ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਈ ਜਾ ਸਕੇ। ਉਨਾਂ ਕਿਹਾ ਕਿ ਸਰਕਾਰੀ ਇਮਾਰਤਾਂ ਜਾਂ ਜਨਤਕ ਜਾਇਦਾਦਾਂ ’ਤੇ ਅਣ-ਅਧਿਕਾਰਤ ਹੋਰਡਿੰਗਜ਼, ਪੋਸਟਰ ਜਾਂ ਬੈਨਰ ਲਗਾਉਣੇ ਜਾਂ ਕੰਧਾਂ ’ਤੇ ਲਿਖਣਾ ਕਾਨੂੰਨੀ ਅਪਰਾਧ ਹੈ। ਉਨਾਂ ਹਦਾਇਤ ਕੀਤੀ ਕਿ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ‘ਪੰਜਾਬ ਪ੍ਰੀਵੈਨਸ਼ਨ ਆਫ ਡਿਫੇਸਮੈਂਟ ਆਫ ਪ੍ਰਾਪਰਟੀ ਐਕਟ’ ਅਧੀਨ ਨੋਟਿਸ ਜਾਰੀ ਕੀਤੇ ਜਾਣ। ਉਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਪੂਰਥਲਾ ਨੂੰ ਸਾਫ਼-ਸੁਥਰਾ ਰੱਖਣ ’ਚ ਪ੍ਰਸ਼ਾਸਨ ਦਾ ਸਹਿਯੋਗ ਕਰਨ।  

ਐਸ.ਜੀ.ਪੀ.ਸੀ. ਦੇ ਪ੍ਰਧਾਨ ਨਾਲ ਮੁਲਾਕਾਤ ਤੋਂ ਬਾਅਦ ਰਾਜੋਆਣਾ ਨੇ ਭੁੱਖ ਹੜਤਾਲ ਦਾ ਫ਼ੈਸਲਾ ਬਦਲਿਆ

ਪਟਿਆਲਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਲਈ ਐਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਉਨ੍ਹਾਂ ਦੇ ਮੈਂਬਰ ਅੱਜ ਪਟਿਆਲਾ ਜੇਲ੍ਹ ਪਹੁੰਚੇ । ਇਸ ਮਿਲਣੀ ਤੋਂ ਬਾਅਦ ਰਾਜੋਆਣਾ ਨੇ ਆਪਣੀ ਭੁੱਖ ਹੜਤਾਲ ਜੋ ਸੰਭਾਵਿਤ 11 ਤਰੀਕ ਨੂੰ ਉਨ੍ਹਾਂ ਵੱਲੋਂ ਕਰਨ ਦਾ ਐਲਾਨ ਕੀਤਾ ਗਿਆ ਸੀ। ਉਸ ਨੂੰ ਵਾਪਸ ਲੈ ਲਿਆ ਅਤੇ ਹੁਣ ਉਹ ਭੁੱਖ ਹੜਤਾਲ 'ਤੇ ਨਹੀਂ ਬੈਠਣਗੇ । ਅੱਜ ਐਸ.ਜੀ.ਪੀ.ਸੀ. ਦਾ ਇਕ ਵਫ਼ਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਦੇ ਲਈ ਪਟਿਆਲਾ ਜੇਲ੍ਹ ਪਹੁੰਚਿਆ ਅਤੇ ਕੁੱਝ ਸਮਾਂ ਚੱਲੀ ਵਾਰਤਾਲਾਪ ਤੋਂ ਬਾਅਦ ਰਾਜੋਆਣਾ ਨੇ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੈ ।

ਸਲੇਮਪੁਰੀ ਦੀ ਚੂੰਢੀ - ਯੁੱਧ! 

ਸਲੇਮਪੁਰੀ ਦੀ ਚੂੰਢੀ -

 

            ਯੁੱਧ! 

 

ਯੁੱਧ ਦਿੱਲੀ ਤੇ ਪੰਜਾਬ ਦਾ

 ਸ਼ੁਰੂ ਹੋਇਆ, 

ਲੁਧਿਆਣਾ ਸ਼ਹਿਰ ਤੋਂ

 ਬਿਗਲ ਵਜਾ ਦਿੱਤਾ। 

ਧੱਕਾ ਅਸੀਂ ਨਾ ਕਦੇ

 ਸਹਿਣ ਕਰਦੇ, 

ਹਿੱਕ ਥਾਪੜ ਕੇ ਦੇਸ਼ ਨੂੰ 

ਸਮਝਾ ਦਿੱਤਾ। 

ਸਾਨੂੰ ਥਾਪੜਾ

 ਗੁਰੂ ਗੋਬਿੰਦ ਸਿੰਘ ਦਾ ,

ਜਾਨ ਤਲੀ 'ਤੇ

 ਰੱਖਣਾ ਜਾਣਦੇ ਹਾਂ। 

ਅਸੀਂ 'ਟੈਂ' ਨਾ ਮੰਨਦੇ 

ਸੁਣੀ ਲੋਕਾ, 

ਤਲਵਾਰ ਦੀ ਧਾਰ 'ਤੇ,

 ਜ਼ਿੰਦਗੀ ਮਾਣਦੇ ਹਾਂ। 

ਅਸੀਂ ਮਜ਼ਲੂਮਾਂ 'ਤੇ

 ਕਦੇ ਨਾ ਵਾਰ ਕਰੀਏ,

ਦੇਸ਼ ਕੌਮ ਲਈ

 ਮਰਨਾ ਜਾਣਦੇ ਹਾਂ। 

ਨਾਗਰਿਕਤਾ ਬਿੱਲ ਨਹੀਂ     

ਮਨਜੂਰ ਸਾਨੂੰ, 

ਠੁੱਡਾ ਮਾਰਕੇ ਤਾਹੀਂ 

ਠੁਕਰਾ ਦਿੱਤਾ। 

ਅਸਾਂ 'ਸੰਵਿਧਾਨ 'ਨੂੰ 

ਆਂਚ ਨ੍ਹੀਂ ਆਉਣ ਦੇਣੀ, 

ਖਿੱਚ ਬਗਾਵਤ ਦਾ ਤੀਰ 

ਚਲਾ ਦਿੱਤਾ।

ਯੁੱਧ ਦਿੱਲੀ ਤੇ ਪੰਜਾਬ ਦਾ

 ਸ਼ੁਰੂ ਹੋਇਆ, 

ਲੁਧਿਆਣਾ ਸ਼ਹਿਰ ਤੋਂ

 ਬਿਗਲ ਵਜਾ ਦਿੱਤਾ। 

 

-ਸੁਖਦੇਵ ਸਲੇਮਪੁਰੀ 

09780620233

ਪਿੰਡ ਬੀਹਲਾ ਖ਼ੁਰਦ ਵਿਖੇ ਦਸਵੀਂ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ

ਮਹਿਲ ਕਲਾਂ/ਬਰਨਾਲਾ, ਜਨਵਰੀ 2020- (ਗੁਰਸੇਵਕ ਸਿੰਘ ਸੋਹੀ)-

ਗੁਰਦੁਆਰਾ ਸਿੱਧ ਭੋਇ ਸਾਹਿਬ ਬੀਹਲਾ  ਖੁਰਦ ਵਿਖੇ ਦਸਵੇਂ ਪਾਤਸ਼ਾਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ  ਦਸਵੀਂ ਦਾ ਦਿਹਾੜਾ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ।ਜਿਸ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਮਸਤਾਨ ਨੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੰਦੇ ਹੋਏ ਕਿਹਾ  ਕਿ ਸਰਬੰਸਦਾਨੀ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੇ ਪਰਿਵਾਰ ਵੱਲੋਂ ਸਿੱਖ ਕੌਮ ਲਈ ਕੀਤੀਆਂ ਕੁਰਬਾਨੀਆਂ ਭਰੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਚੱਲਣਾ ਅੱਜ ਸਮੇਂ ਦੀ ਮੁੱਖ ਲੋੜ ਹੈ । ਅਖੀਰ ਵਿੱਚ ਬਾਬਾ ਸੁਖਦੇਵ ਸਿੰਘ ਮਸਤਾਨ ਜੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਮੋਹਤਬਰ ਆਗੂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਪੁੱਜ ਕੇ ਲੰਗਰ ਆਦਿ ਵਰਤਾਉਣ ਦੀ ਸੇਵਾ ਕੀਤੀ । ਇਸ ਮੌਕੇ ਜੋਗਿੰਦਰ ਸਿੰਘ ਡੇਅਰੀ ਵਾਲੇ, ਸੁਖਦੇਵ ਸਿੰਘ ਟੱਲੇਵਾਲ 'ਬੰਤ ਸਿੰਘ ਰਾਮਗੜ੍ਹ 'ਰਣਜੀਤ ਸਿੰਘ ਮੂੰਮ, ਹਰਜਿੰਦਰ ਸਿੰਘ ਨੰਬਰਦਾਰ ,ਬਘੇਲ ਸਿੰਘ ,ਚਮਕੌਰ ਸਿੰਘ ਜੌਹਲ ,ਪ੍ਰਧਾਨ ਜਸਵਿੰਦਰ ਸਿੰਘ ,ਗੁਰਦੇਵ ਸਿੰਘ ਸੰਧੂ ਅਤੇ  ਗੁਰਪ੍ਰੀਤ ਸਿੰਘ ਜੌਹਲ ਆਦਿ ਹਾਜ਼ਰ ਸਨ ।

ਕਰਨ ਢਿੱਲੋਂ ਦੇ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਬਣਨ ਨਾਲ ਹਲਕਾ ਮਹਿਲ ਕਲਾਂ ਚ ਖੁਸ਼ੀ ਦੀ ਲਹਿਰ

ਮਹਿਲ ਕਲਾਂ/ਬਰਨਾਲਾ, ਜਨਵਰੀ 2020 - (ਗੁਰਸੇਵਕ ਸਿੰਘ ਸੋਹੀ)-

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਹੋਣਹਾਰ ਸਪੁੱਤਰ ਕਾਰਨਇੰਦਰ ਸਿੰਘ ਢਿੱਲੋਂ ਦੇ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਚੇਅਰਮੈਨ ਬਣਨ ਨਾਲ ਹਲਕਾ ਮਹਿਲ ਕਲਾਂ ਦੇ ਵਰਕਰ ਤੇ ਆਗੂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂਆਂ ਸਾਬਕਾ ਸਰਪੰਚ ਪ੍ਰਗਟ ਸਿੰਘ ਠੀਕਰੀਵਾਲ, ਮਹੰਤ ਗੁਰਮੀਤ ਸਿੰਘ ਅਤੇ ਰਣਜੀਤ ਸਿੰਘ ਰਾਣਾ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਪੰਜਾਬ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਦਾ ਧਨਵਾਦ ਕਰਦਿਆਂ ਕਿਹਾ ਕਿ ਕਰਨ ਢਿੱਲੋਂ ਦੇ ਚੇਅਰਮੈਨ ਬਣਨ ਨਾਲ ਬਰਨਾਲਾ  ਜ਼ਿਲ੍ਹੇ ਵਿੱਚ ਕਾਂਗਰਸ ਪਾਰਟੀ ਨੂੰ ਹੋਰ ਵਧੇਰੇ ਬਲ ਮਿਲ ਕੇ ਤੇ ਨੌਜਵਾਨ ਵਰਗ ਦੀ ਪਹਿਲੀ ਪਸੰਦ ਬਣ ਚੁੱਕੇ ਕਰਨ ਢਿੱਲੋਂ ਦੀ ਅਗਵਾਈ ਚ ਪਾਰਟੀ ਦੀ ਚੜ੍ਹਦੀ ਕਲਾ ਲਈ ਵਧੇਰੇ ਕੰਮ ਕਰਨਗੇ ।ਉਨ੍ਹਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਨੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਦੀ  ਕਾਫੀ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਬਰਨਾਲਾ ਨੂੰ ਜ਼ਿਲ੍ਹਾ ਬਣਾਉਣ ਸਮੇਤ ਅਨੇਕਾਂ ਹੋਰ ਵਿਕਾਸ ਦੇ ਕੰਮਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ, ਜਿਸ ਕਾਰਨ ਜ਼ਿਲ੍ਹੇ ਦੇ ਲੋਕਾਂ ਨੇ ਉਨ੍ਹਾਂ ਨੂੰ ਸਤਿਕਾਰ ਵਜੋਂ ਵਿਕਾਸ ਵਿਕਾਸ ਪੁਰਸ਼ ਦਾ ਨਾਮ ਦਿੱਤਾ ਹੈ । ਉਨ੍ਹਾਂ ਕਿਹਾ ਕਿ ਹੁਣ ਸਮੁੱਚੇ ਜ਼ਿਲ੍ਹੇ ਦੇ ਨੌਜਵਾਨ ਕਰਨ ਢਿੱਲੋਂ ਨਾਲ ਜੁੜ ਕੇ ਵੱਖ ਵੱਖ ਸਮਾਜਿਕ ਗਤੀਵਿਧੀਆਂ ਵਿੱਚ ਵਾਧਾ ਕਰਨ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਅਤੇ  ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ ।

ਇੰਸਪੈਕਟਰ ਬਲਵਿੰਦਰ ਕੌਰ ਨੇ ਥਾਣਾ ਮਹਿਲ ਕਲਾਂ ਦੇ ਨਵੇਂ ਮੁੱਖ ਅਫ਼ਸਰ ਵਜੋਂ ਚਾਰਜ ਸੰਭਾਲਿਆ

ਮਹਿਲ ਕਲਾਂ ,ਜਨਵਰੀ 2020-(ਗੁਰਸੇਵਕ ਸਿੰਘ ਸੋਹੀ)-

ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਦੇ ਹੁਕਮਾਂ ਅਨੁਸਾਰ ਡੀਐੱਸਪੀ  ਮੈਡਮ ਪ੍ਰੱਗਿਆ ਜੈਨ ਦੀ ਅਗਵਾਈ ਹੇਠ ਮਹਿਲ ਕਲਾਂ ਦੇ ਨਵੇਂ ਆਏ ਇੰਸਪੈਕਟਰ ਬਲਵਿੰਦਰ ਕੌਰ ਨੇ ਬਤੌਰ ਥਾਣਾ ਇੰਚਾਰਜ ਚਾਰਜ ਸੰਭਾਲ ਲਿਆ ਹੈ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਬਲਵਿੰਦਰ ਕੌਰ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ।ਉਨ੍ਹਾਂ ਕਿਹਾ ਕਿ ਪਬਲਿਕ ਦੇ ਸਹਿਯੋਗ ਨਾਲ ਕਾਨੂੰਨ ਦੀ ਪਾਲਣਾ ਕਰਦੇ ਲੋਕਾਂ ਦੀ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਥਾਣਾ ਮਹਿਲ ਕਲਾਂ ਦੀ ਹੱਦ ਅੰਦਰ ਪੈਂਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਮੋਹਤਬਰ ਤੋਂ ਥਾਣਾ ਪੁੱਜਣ ਤੇ ਬਣਦਾ ਮਾਣ ਸਤਿਕਾਰ   ਦਿੱਤਾ ਜਾਵੇਗਾ।

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋ 8 ਜਨਵਰੀ ਦੇ ਭਾਰਤ ਬੰਦ ਦੇ ਸੱਦੇ ਲਈ ਤਿਆਰੀ ਸਬੰਧੀ ਮੀਟਿੰਗ ਹੋਈ

ਮਹਿਲ ਕਲਾਂ/ਜਨਵਰੀ 2020-(ਗੁਰਸੇਵਕ ਸਿੰਘ ਸੋਹੀ)- 

ਭਾਰਤੀ ਯੂਨੀਅਨ ਡਕੌਂਦਾ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ  ਪ੍ਰਧਾਨ  ਦਰਸ਼ਨ ਸਿੰਘ ਉਗੋਕੇ ਦੀ ਪ੍ਰਧਾਨਗੀ ਹੇਠ  ਪਿੰਡ ਧਨੇਰ ਵਿਖੇ ਕੀਤੀ ਗਈ । ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਪੰਜਾਬ ਮਨਜੀਤ ਸਿੰਘ ਧਨੇਰ   ਨੇ ਸ਼ਮੂਲੀਅਤ ਕੀਤੀ l ਮਨਜੀਤ ਸਿੰਘ ਨੇ ਦੇ ਵੱਡੇ ਭਰਾ ਦੀ ਸਿੰਘ ਰਾਣਾ ਜੋ ਕਿ ਪਿੰਡ ਇਕਾਈ ਦੇ ਖਜ਼ਾਨਚੀ ਸਨ, ਦੀ ਬੇਵਕਤੀ ਮੌਤ ਤੇ ਜਥੇਬੰਦੀ ਵੱਲੋਂ  ਪਰਿਵਾਰ  ਦੇ ਦੁੱਖ ਵਿੱਚ ਸਰੀਕ ਹੁੰਦੇ ਹੋਏ।  ਉਨ੍ਹਾਂ  ਦੀ ਵਿਰਾਸਤ ਨੂੰ ਅੱਗੇ ਤੋਰਦੇ ਹੋਏ ਰਾਣੇ ਦੇ ਬੇਟੇ ਨੂੰ ਪੰਜਾਬ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ  ਜਥੇਬੰਦੀ ਦਾ ਬੈਜ ਤੇ ਸਿਰੋਪਾ ਭੇਟ ਕੀਤਾ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ  ਦਰਸਨ ਸਿੰਘ ਉਗੋਕੇ, ਗੁਰਦੇਵ ਸਿੰਘ ਮਾਂਗੇਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੀਆਂ ਬੁਨਿਆਦੀ ਮੰਗਾਂ ਨੂੰ ਛੱਡ ਕੇ ਜਿਵੇਂ ਬੇਰੁਜ਼ਗਾਰੀ ਕਿਸਾਨਾਂ ਦੀਆਂ ਜਿਣਸਾਂ ਦੇ ਵਾਜਬ ਭਾਅ ਕਰਨਾ ਆਦਿ ਮੰਗਾਂ ਤੋਂ  ਧਿਆਨ ਪਾਸੇ ਹਟਾਉਣ ਦੀ ਨਾਗਰਿਕਤਾ ਸੋਧ ਕਾਨੂੰਨ ਵਰਗੇ ਕਾਲੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ । ਇਸ ਲਈ 8 ਜਨਵਰੀ 2020 ਨੂੰ ਜਿੱਥੇ ਭਾਰਤ ਪੱਧਰ ਦੀਆਂ ਫੈਡਰੇਸ਼ਨ ਹੜਤਾਲ ਕਰ ਰਹੀਆਂ ਹਨ । ਇਸ ਲਈ ਉਸ ਦੇ ਨਾਲ ਤਾਲ ਮਿਲੇਗਾ ਸੰਘਰਸ਼ ਕੁੱਲ ਹਿੰਦ ਕਿਸਾਨ ਮਿੱਟੀ ਵੱਲੋਂ ਕੀਤੀ ਗਈ ਕਿ ਕੋਈ ਵੀ ਦੁੱਧ ,ਸਬਜ਼ੀ ਜਾਂ ਕਈ ਹੋਰ ਸਮਾਨ ਸ਼ਹਿਰਾਂ ਨੂੰ ਨਾ ਲੈ ਕੇ ਜਾਵੇ ਅਤੇ ਨਾ ਕੋਈ ਸ਼ਹਿਰਾਂ ਤੋਂ ਖਰੀਦੋ ਫਰੋਸਤ ਕੀਤੀ ਜਾਵੇ ਉਸ ਦਿਨ  ਦੁਪਹਿਰ 1ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਸੜਕੀ   ਆਵਾਜਾਈ ਬੰਦ ਕੀਤੀ ਜਾਵੇਗੀ । ਜਿਸ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸਾਹਮਣਾ ਆਉਂਦਾ ਸੱਦਾ ਦਿੱਤਾ ਗਿਆ ।  ਮੀਟਿੰਗ ਵਿੱਚ ਜਗਰਾਜ ਸਿੰਘ ਹਰਦਾਸਪੁਰਾ, ਜਸਵੰਤ ਸਿੰਘ ਸੋਹੀ ,ਦਲਵੀਰ ਸਿੰਘ , ਭੋਲਾ ਸਿੰਘ ਛੰਨਾ ,ਕੁਲਵੰਤ ਸਿੰਘ ਭਦੌੜ ,ਰਾਮ ਸਿੰਘ ਸ਼ਹਿਣਾ ਪਰਮਿੰਦਰ ਸਿੰਘ ਹੰਡਿਆਇਆ ਕੁਲਵੰਤ ਸਿੰਘ ਭਾਗ ਸਿੰਘ ਕੁਰੜ ,ਕਾਲਾ  ਆਦਿ ਆਗੂਆਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ ।

ਵੱਧ ਤੋਂ ਵੱਧ ਲੋਕਾਂ ਨੂੰ ਸਮਾਜਿਕ ਸੁਰੱਖਿਆ ਸਕੀਮਾਂ ਨਾਲ ਜੋੜਨ ਲਈ ਹੰਭਲਾ ਮਾਰਨ ਬੈਂਕਾਂ-ਦੀਪਤੀ ਉੱਪਲ

ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਬੈਂਕਾਂ ਦੀ ਕਾਰਗੁਜ਼ਾਰੀ ਦੀ ਕੀਤੀ ਸਮੀਖਿਆ

ਕਪੂਰਥਲਾ,  ਜਨਵਰੀ 2020 -(ਹਰਜੀਤ ਸਿੰਘ ਵਿਰਕ)-  

ਜ਼ਿਲਾ ਬੈਂਕ ਸਲਾਹਕਾਰ ਕਮੇਟੀ ਦੀ ਤਿਮਾਹੀ ਮੀਟਿੰਗ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀਮਤੀ ਦੀਪਤੀ ਉੱਪਲ ਨੇ ਇਸ ਦੌਰਾਨ ਜ਼ਿਲੇ ਦੀਆਂ ਸਾਰੀਆਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ। ਉਨਾਂ ਬੈਂਕਾਂ ਨੂੰ ਕਿਹਾ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਜਾਗਰੂਕ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਇਨਾਂ ਨਾਲ ਜੋੜਨ ਲਈ ਹੰਭਲਾ ਮਾਰਨ। ਉਨਾਂ ਕਿਹਾ ਕਿ ਬੈਂਕਾਂ ਨੂੰ ਲੋੜਵੰਦਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਸਹਾਇਕ ਬਣ ਕੇ ਉਨਾਂ ਦਾ ਜੀਵਨ ਪੱਧਰ ਉੱਚਾ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ। ਉਨਾਂ ਬੈਂਕਾਂ ਨੂੰ ਕਿਹਾ ਕਿ ਉਹ ਸਵੈ-ਸਹਾਈ ਗਰੁੱਪਾਂ ਦੀ ਸਹਾਇਤਾ ਕਰਕੇ ਉਨਾਂ ਨੂੰ ਪ੍ਰਫੁੱਲਿਤ ਕਰਨ ਵਿਚ ਆਪਣਾ ਯੋਗਦਾਨ ਦੇਣ। ਉਨਾਂ ਹਦਾਇਤ ਕੀਤੀ ਕਿ ਸਵੈ-ਰੁਜ਼ਗਾਰ ਸਕੀਮਾਂ ਅਧੀਨ ਬੈਂਕਾਂ ਵਿਚ ਆਏ ਕੇਸਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਬੇਰੁਜ਼ਗਾਰ ਨੌਜਵਾਨ ਬੈਂਕਾਂ ਤੋਂ ਛੇਤੀ ਕਰਜ਼ੇ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ। ਉਨਾਂ ਬੈਂਕਾਂ ਨੂੰ ਕਿਹਾ ਕਿ ਉਹ ਏ. ਟੀ. ਐਮ ਸਬੰਧੀ ਹੋ ਰਹੀ ਧੋਖਾਧੜੀ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ, ਕਿਉਂਕਿ ਅੱਜਕੱਲ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। 

  ਇਸ ਮੌਕੇ ਉਨਾਂ ਬੀਤੀ ਤਿਮਾਹੀ ਦੌਰਾਨ ਜ਼ਿਲੇ ਦੀਆਂ ਬੈਂਕਾਂ ਦੇ ਕੰਮਕਾਜ਼ ਦੀ ਸਮੀਖਿਆ ਕਰਦਿਆਂ ਉਨਾਂ ਨੂੰ ਮਿੱਥੇ ਟੀਚੇ ਪੂਰੇ ਕਰਨ ਅਤੇ ਸੀ. ਡੀ. ਰੇਸ਼ੋ ਵਧਾਉਣ ਦੀ ਹਦਾਇਤ ਕੀਤੀ। ਉਨਾਂ ਇਸ ਦੌਰਾਨ ਕਿਸਾਨਾਂ ਨੂੰ ਕਰਜ਼ ਰਾਹਤ ਯੋਜਨਾ, ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਰੁਜ਼ਗਾਰ ਗਾਰੰਟੀ ਪ੍ਰੋਗਰਾਮ, ਮੁਦਰਾ ਯੋਜਨਾ, ਰੁਪੈ ਕਾਰਡ ਅਤੇ ਆਧਾਰ ਐਨਰੋਲਮੈਂਟ ਸੈਂਟਰਾਂ ਆਦਿ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਪੀ. ਐਨ. ਬੀ ਪੇਂਡੂ ਸਵੈ ਰੁਜ਼ਗਾਰ ਟ੍ਰੇਨਿੰਗ ਸੰਸਥਾਨ (ਆਰ. ਸੇਟੀ) ਦਾ ਸਾਲਾਨਾ ਐਕਸ਼ਨ ਪਲਾਨ ਵੀ ਜਾਰੀ ਕੀਤਾ।  

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਡੀ. ਐਸ. ਪੀ ਸ. ਸੰਦੀਪ ਸਿੰਘ ਮੰਡ, ਪੀ. ਐਨ. ਬੀ ਦੇ ਸਰਕਲ ਹੈੱਡ ਸ. ਐਸ. ਪੀ. ਸਿੰਘ, ਜ਼ਿਲਾ ਲੀਡ ਮੈਨੇਜਰ ਸ੍ਰੀ ਡੀ. ਐਲ. ਭੱਲਾ, ਆਰ. ਬੀ. ਆਈ ਦੇ ਐਲ. ਡੀ. ਓ ਸ੍ਰੀ ਬਿਮਲ ਸ਼ਰਮਾ, ਡਾਇਰੈਕਟਰ ਆਰ. ਸੇਟੀ ਸ੍ਰੀ ਪਰਮਜੀਤ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਮੁੱਖ ਖੇਤੀਬਾੜੀ ਅਫ਼ਸਰ ਸ. ਕੰਵਲਜੀਤ ਸਿੰਘ, ਜ਼ਿਲਾ ਉਦਯੋਗ ਕੇਂਦਰ ਦੇ ਫੰਕਸ਼ਨਲ ਮੈਨੇਜਰ ਸ੍ਰੀ ਰਵਿੰਦਰ ਝਿੱਗਣ, ਪੀ. ਐਲ. ਆਰ. ਐਸ ਤੋਂ ਸ੍ਰੀਮਤੀ ਗਗਨਦੀਪ ਕੌਰ, ਮੱਛੀ ਪਾਲਣ ਪਸਾਰ ਅਫ਼ਸਰ ਸ. ਐਚ. ਐਸ ਬਾਵਾ, ਮੈਡਮ ਅੰਜੂ ਬਾਲਾ, ਸ. ਦਵਿੰਦਰ ਪਾਲ ਸਿੰਘ ਆਹੂਜਾ ਅਤੇ ਸ੍ਰੀ ਰਜਨੀਸ਼ ਕਾਂਤ ਤੋਂ ਇਲਾਵਾ ਸਮੂਹ ਬੈਂਕਾਂ ਦੇ ਡੀ. ਸੀ. ਓ ਹਾਜ਼ਰ ਸਨ। 

5 ਜਨਵਰੀ 2020-- ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ ਅਤੇ ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ ਆਓ ਸੁਣੀਏ ਗੱਲਬਾਤ ਕਰੋ ਲਿੰਕ ਤੇ ਕਲਿੱਕ....

ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

ਆਦਰਸ਼ ਸਮਾਜ ਦਾ ਮੂਲ ਮੰਤਰ-ਗੋਬਿੰਦਰ ਸਿੰਘ ‘ਬਰੜ੍ਹਵਾਲ’

ਆਦਰਸ਼ ਸਮਾਜ ਦਾ ਮੂਲ ਮੰਤਰ
ਸਾਡੇ ਮੌਜੂਦਾ ਸਮਾਜ ਨੂੰ ਫਰੋਲਿਆ ਜਾਵੇ ਤਾਂ ਅਨੇਕਾਂ ਹੀ ਸਮੱਸਿਆਵਾਂ ਸਾਡੇ ਸਾਹਮਣੇ ਮੂੰਹ ਅੱਡ ਕੇ ਖਲੋਈਆਂ ਮਿਲਣਗੀਆਂ ਤੇ ਅਸੀਂ
ਉਹਨਾਂ ਸਮੱਸਿਆਵਾਂ ਲਈ ਜ਼ਿੰਮੇਵਾਰ ਸਿੱਧੇ ਤੌਰ ਤੇ ਦੂਜਿਆਂ ਅਤੇ ਵਿਵਸਥਾ ਨੂੰ ਦੇ ਛੱਡਾਂਗੇ, ਜੋ ਕਿ ਸਾਡੀ ਅੰਤਰਝਾਤ ਤੋਂ ਮੂੰਹ ਮੋੜਨਾ ਹੈ।
ਇਹ ਸਾਡਾ ਸੁਭਾਅ ਬਣ ਚੁੱਕਾ ਹੈ ਕਿ ਮੈਂ ਸੱਚਾ ਬਾਕੀ ਸਭ ਝੂਠ ਜਦਕਿ ਅਸਲੀਅਤ ਇਸਤੋਂ ਵੱਖਰੀ ਹੈ ਤੇ ਜੇ ਇਹ ਕਹਿ ਲਿਆ ਜਾਵੇ ਕਿ
ਸਾਡੇ ਸਮਾਜ ਵਿੱਚ ਹਰ ਬੰਦਾ ਸਮਾਜਿਕ ਸਮੱਸਿਆਵਾਂ ਦੀ ਪੰਡ ਲਈ ਬੈਠਾ ਹੈ ਤੇ ਦੋਸ਼ੀ ਦੂਜਿਆਂ ਨੂੰ ਸਮਝ ਰਿਹਾ ਹੈ ਤਾਂ ਇਹ ਕੋਈ ਅੱਤ
ਕੱਥਨੀ ਨਹੀਂ।
ਇਹ ਦੋਗਲੀ ਫਿਤਰਤ ਹੈ ਕਿ ਜੇਕਰ ਮੱਖੀ ਚਾਹ ਵਿੱਚ ਡਿੱਗੇ ਤਾਂ ਬੰਦਾ ਚਾਹ ਸੁੱਟ ਦਿੰਦਾ ਹੈ ਅਤੇ ਜੇਕਰ ਮੱਖੀ ਦੇਸੀ ਘਿਉ ਵਿੱਚ ਡਿੱਗੇ ਤਾਂ
ਘਿਉ ਨਹੀਂ ਸੁੱਟਦਾ ਸਗੋਂ ਮੱਖੀ ਕੱਢ ਕੇ ਸੁੱਟ ਦਿੰਦਾ ਹੈ। ਪਾਣੀ ਹਮੇਸ਼ਾ ਨੀਵਾਣ ਵੱਲ ਨੂੰ ਹੀ ਆਉਂਦਾ ਹੈ, ਇਹ ਵਿਵਹਾਰ ਰੂਪੀ ਆਮ ਕਹੀ
ਸੁਣੀ ਵਿੱਚ ਵੇਖਣ ਨੂੰ ਮਿਲ ਜਾਂਦਾ ਹੈ ਕਿ ਕਿਸੇ ਮਸਲੇ ਤੇ ਮਾੜੇ ਬੰਦੇ ਦੇ ਅਗਲਾ ਥੱਪੜ ਮਾਰਦਾ ਹੈ ਜਦਕਿ ਤਕੜੇ ਨੂੰ ਗਾਲ ਕੱਢ ਕੇ ਜਾਂ ਮੂੰਹ
ਨੂੰ ਸੱਤੂ ਮਾਰ ਮਨ ਮਸੋਸ ਕਰਕੇ ਰਹਿ ਜਾਂਦਾ ਹੈ।
ਆਪਣੇ ਚਰਿੱਤਰ ਦਾ ਨਿਰਮਾਣ ਕਰਨਾ ਇੱਕ ਆਦਰਸ਼ ਸਮਾਜ ਦੀ ਸਥਾਪਨਾ ਦਾ ਮੂਲ ਹੈ। ਆਪਣੀਆਂ ਕੱਛ ਚ ਤੇ ਦੂਜੇ ਦੀਆਂ ਹੱਥ ਚ
ਆਦਰਸ਼ ਵਿਅਕਤੀ ਦਾ ਚਰਿੱਤਰ ਨਹੀਂ ਹੋ ਸਕਦਾ। ਸਵੈ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਕਹਿਣਾ ਜਿੰਨਾ ਆਸਾਨ ਲੱਗ ਰਿਹਾ ਹੈ ਅਸਲ
ਚ ਉਹਨਾਂ ਹੀ ਔਖਾ ਹੈ ਕਿਉਂਕਿ ਆਪਣੇ ਸਾਧਾਰਣ ਵਿਵਹਾਰਿਕ ਵਿੱਚ ਸੁਧਾਰ ਸੌਖਾਲਿਆਂ ਨਹੀਂ ਆਉਂਦਾ, ਇਸ ਲਈ ਦ੍ਰਿੜ ਇੱਛਾ ਸ਼ਕਤੀ
ਤੇ ਦ੍ਰਿੜ ਸੰਕਲਪ ਤੋਂ ਕੰਮ ਲਿਆ ਜਾ ਸਕਦਾ ਹੈ। ਆਦਰਸ਼ ਸਖਸ਼ੀਅਤ ਲਈ ਜ਼ਰੂਰੀ ਹੈ ਕਿ ਉਹ ਆਪਣੇ ਆਲੇ ਦੁਆਲੇ ਦੀ ਸਥਿਤੀ,
ਘਟਨਾਵਾਂ ਪ੍ਰਤੀ ਸਾਰਥਕ ਨਜ਼ਰੀਏ ਨਾਲ ਜਾਗਰੂਕ ਹੋਵੇ ਅਤੇ ਉਹਨਾਂ ਪ੍ਰਤੀ ਸਾਰਥਕ ਨਜ਼ਰੀਆ ਰੱਖੇ, ਜਿੱਥੇ ਸੁਧਾਰਾਂ ਦੀ ਗੁੰਜਾਇਸ਼ ਹੋਵੇ,
ਉੱਥੇ ਸ਼ੁਰੂਆਤ ਵੀ ਖ਼ੁਦ ਤੋਂ ਹੀ ਕੀਤੀ ਜਾਵੇ ਤਾਂ ਵਧੇਰੇ ਪ੍ਰਭਾਵਸ਼ਾਲੀ ਅਤੇ ਆਤਮ ਵਿਸ਼ਵਾਸ ਵਰਧਕ ਹੋਵੇਗੀ। ਆਦਰਸ਼ ਸਮਾਜ ਦੀ
ਸਥਾਪਨਾ ਲਈ ਜਰੂਰੀ ਹੈ ਕਿ ਵਾਸ਼ਿੰਦਿਆਂ ਨੂੰ ਕਿਤਾਬਾ ਪੜ੍ਹਣ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਜਿੱਥੇ ਕਿਤਾਬਾਂ ਤੁਹਾਨੂੰ ਆਪਣੇ
ਬਾਰੇ ਦੱਸਦੀਆਂ ਹਨ ਉੱਥੇ ਹੀ ਤੁਹਾਨੂੰ ਦੂਜਿਆਂ ਬਾਰੇ ਵੀ ਦੱਸਦੀਆਂ ਹਨ।

ਗੋਬਿੰਦਰ ਸਿੰਘ ‘ਬਰੜ੍ਹਵਾਲ’
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਜ਼ਿਲ੍ਹਾ : ਸੰਗਰੂਰ (ਪੰਜਾਬ)
ਈਮੇਲ : bardwal.gobinder@gmail.com

ਮਰੀਆਂ ਜਮੀਰਾਂ ਜਗਾਉਣ ਵਾਲੇ ਸਨ ਬਾਜੇ ਵਾਲੇ ਮਾਹੀ:ਭਾਈ ਪਾਰਸ

ਕਾਲਾਂ ਸੰਘਿਆ/ਕਪੂਰਥਲਾ,ਜਨਵਰੀ 2020-(ਜਸਮੇਲ ਗਾਲਿਬ/ਮਨਜਿੰਦਰ ਗਿੱਲ )-

ਗੁਰਦੁਆਰਾ ਬਾਬਾ ਕਾਹਨ ਦਾਸ ਪਿੰਡ ਕਾਲਾਂ ਸੰਘਿਆ ਜ਼ਿਲ੍ਹਾਂ ਕਪੂਰਥਲਾ ਵਿਖੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਾਵ ਮਨਾਇਆ ਗਿਆ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੰਥ ਪ੍ਰਸਿੱਧ ਰਾਗੀ ਜੱਥਿਆ ਨੇ ਗੁਰਬਾਣੀ ਦਾ ਰਸ ਭਿਨਾ ਕੀਰਤਨ ਕੀਤਾ ਅਤੇ ਪੰਥ ਦੇ ਮਹਾਨ ਪ੍ਰਚਾਰਕ ਭਾਈ ਪਿਰਤ ਪਾਲ ਸਿੰਘ ਪਾਰਸ ਦੇ ਇੰਟਰਨੈਸ਼ਨਲ ਢਾਡੀ ਜੱਥੇ ਨੇ ਜੋਸੀਲੀਆ ਵਾਰਾ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਭਾਈ ਪਾਰਸ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆ ਚਿੜੀਆਂ ਬਾਜਾਂ ਨਾਲ ਲੜਾ ਕੇ ਮਰੀਆਂ ਜਮੀਰਾਂ ਨੂੰ ਜਗਾਉਣ ਵਾਲਾ ਕੰਮ ਕੀਤਾ ਜੋ ਕੋਈ ਹੋਰ ਨਹੀ ਕਰ ਸਕੀਆ।ਸਾਨੂੰ ਸਿੱਖ ਹੋਣ ਤੇ ਅਤੇ ਸਿੱਖੀ ਦੇ ਇਤਿਹਾਸ ਤੇ ਮਾਣ ਹੋਣਾ ਚਾਹੀਦਾ ਹੈ।ਇਸ ਮੌਕੇ ਹੈਂਡ ਗਰੰਥੀ ਬਾਬਾ ਬਖਸੀਸ਼ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਸਹਿਬਾਨਾਂ ਨੇ ਵੱਦਮੁਲੀਆ ਸੇਵਾਮਾਂ ਨਿਭਾਈਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਪਰਦੀਪ ਸਿੰਘ ,ਮਨੇਜਰ ਇੰਟਰਨੈਸ਼ਨਲ ਢਾਡੀ ਭਾਈ ਕਰਮ ਸਿੰਘ ਕੋਮਲ,ਦਲਜੀਤ ਸਿੰਘ ਅੱਬੂਵਾਲ, ਨਿਰਭੈ ਸਿੰਘ ਨਰ ਕੁਲਦੀਪ ਸਿੰਘ ਸੋਹਲ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।

ਗਹਿਲ ਵਿਖੇ ਗੁਰੂ ਗ੍ਰੰਥ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਮਹਿਲ ਕਲਾਂ / ਜਨਵਰੀ 2019 -(ਗੁਰਸੇਵਕ ਸਿੰਘ ਸੋਹੀ)-

ਇਤਿਹਾਸਕ ਪਿੰਡ ਗਹਿਲ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ,ਯੂਥ ਕਲੱਬਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜ ਪਿਆਰਿਆ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਤਰ ਛਾਇਆ ਹੇਠ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ।ਇਸ ਮੌਕੇ ਢਾਡੀ ਸੁਰਜੀਤ ਸਿੰਘ ਵਾਰਸ ਜਲੰਧਰ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ  ਨਿਹਾਲ ਕੀਤਾ । ਨਗਰ ਕੀਰਤਨ ਵਿੱਚ ਦਸਮੇਸ਼ ਗਤਕਾ ਪਾਰਟੀ ਹਠੂਰ ਅਤੇ ਫ਼ੌਜੀ ਬੈਂਡ  ਗਰੁੱਪ  ਵੱਲੋਂ ਵੱਖ ਵੱਖ ਜੌਹਰ ਦਿਖਾਏ ਗਏ । ਨਗਰ ਕੀਰਤਨ ਦਾ ਪਿੰਡ ਵਾਸੀਆਂ ਵੱਲੋਂ ਵੱਖ ਵੱਖ ਪੜਾਵਾਂ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਚਾਹ ,ਪਕੌੜੇ, ਬਰੈੱਡ, ਮਿੱਠੇ ਚੌਲਾਂ ਦੇ ਲੰਗਰ ਵੀ ਲਗਾਏ ਗਏ । ਇਸ ਮੌਕੇ ਨੌਜਵਾਨਾਂ ਵੱਲੋਂ ਨਗਰ ਕੀਰਤਨ ਦੇ ਅੱਗੇ ਅੱਗੇ ਸਫ਼ਾਈ ਕਰਕੇ ਕਲੀ ਪਾਈ ਅਤੇ ਸੰਗਤਾਂ ਤੇ ਇਤਰ (ਪਰਫਿਊਮ) ਦੀ ਵਰਖਾ ਕੀਤੀ ਗਈ । ਇਸ ਮੌਕੇ ਬੋਲਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਸਾਨੂੰ ਕਰਮ ਕਾਂਡਾਂ ਨੂੰ ਛੱਡ ਸਿੱਖ ਕੌਮ ਦਾ ਆਪਣਾ ਸਾਰਾ ਪਰਿਵਾਰ ਵਾਰਨ ਵਾਲੇ ਕਲਗੀਧਰ ਪਿਤਾ ਗੁਰੂ ਗੋਬੰਦ ਸਿੰਘ ਦੇ ਦਰਸਾਏ ਹੋਏ ਮਾਰਗ ਤੇ ਚੱਲਣਾਂ ਚਾਹੀਦਾ ਹੈ ਅੱਜ ਸਾਨੂੰ ਵੱਡੀ ਗਿਣਤੀ ਵਿਚ ਸਿੰਘ ਸੱਜ ਕੇ ਗੁਰੂ ਦੇ ਲੜ ਲੱਗਣਾ ਸਾਂ ਮੇਰੀ ਮੁੱਖ ਲੋੜ ਇਸ ਮੌਕੇ ਉਨਾਂ ਸਮੂਹਗਾਨ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ । ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ, ਕੁਲਵੰਤ ਸਿੰਘ ਰੰਧਾਵਾ, ਉੱਘੇ ਬਿਜ਼ਨਸਮੈਨ ਤੇ ਕਬੱਡੀ ਪ੍ਰਮੋਟਰ ਜਗਰੂਪ ਸਿੰਘ ਬਿੱਟੂ ਗਹਿਲ, ਬਿਕਰਮਜੀਤ ਸਿੰਘ, ਜਗਤਾਰ ਸਿੰਘ, ਗੁਰਮੀਤ ਸਿੰਘ ,ਜਸਵੀਰ ਸਿੰਘ, ਭਗਵਾਨ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ ਸਮੇਤ  ਵੱਡੀ ਗਿਣਤੀ ਵਿੱਚ ਸਾਰਾ ਦਿਨ ਸੇਵਾ ਕੀਤੀ

ਪੰਚਾਇਤਾਂ ਆਪਣੇ ਪਿੰਡਾਂ ਨੂੰ ਨਸ਼ਾਂ ਮੁੱਕਤ ਕਰਨ-ਗੁਰਬਚਨ ਸਿੰਘ

ਪੁਲਿਸ ਨਾਲ ਮਿਲਕੇ ਸਰਪੰਚ ਮਨਜੀਤ ਕੌਰ ਚੱਕੋਕੀ ਨੇ ਪਿੰਡ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਾਇਆ।

ਨਸ਼ੇ ਹੱਸਦੇ ਵੱਸਦੇ ਘਰਾਂ ਦਾ ਜੀਵਨ ਨਰਕ ਬਣੀ ਜਾ ਰਿਹਾ ਹੈ।

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਜਿਲਾ ਪੁਲਿਸ ਮੁੱਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿਮ ਚਲਾਈ ਜਾ ਹਰੀ ਹੈ।ਦੇਸ਼ ਅਤੇ ਸਮਾਜ ਦੀ ਤਰੱਕੀ ਰੋਕ ਰਿਹਾ ਹੈ ਨਸ਼ਾਂ ।ਜਿਥੇ ਸਾਡਾ ਦੇਸ਼ ਇਸ ਸਮੇਂ ਕਈ ਸਮਾਜਿਕ ਬੁਰਾਈਆਂ ਨਾਲ ਜੁਝ ਰਿਹਾ ਹੈ,ਉਥੇ ਹੀ ਦੇਸ਼ ਵਿਚ ਨਸ਼ੇੜੀਆਂ ਦੀ ਗਿਣਤੀ ਵਧ ਰਹੀ ਹੈ,ਜੋ ਕਿ ਇਕ ਬੁਹਤ ਹੀ ਚਿੰਤਾਜਨਕ ਵਾਲੀ ਗੱਲ ਹੈ।ਨਸ਼ੇੜੀਆਂ ਦੀ ਗਿਣਤੀ ਵਿਚ ਵਾਧੇ ਨਾਲ ਲੜਾਈਆਂ,ਚੋਰੀਆਂ,ਲੁੱਟਾਂ-ਖੋਹਾਂ ਕਈ ਹੋਰ ਸਮੱਸਿਆਵਾਂ ਵੱਧ ਰਹੀਆਂ ਹਨ।ਟ੍ਰੈਫਿਕ ਅੇਜੂਕੇਸ਼ਨ ਸੈਂਲ ਦੇ ਇੰਚਾਰਜ ਏ.ਅੇਸ.ਆਈ ਗੁਰਬਚਨ ਸਿੰਘ ਨੇ ਪਿੰਡ ਚੱਕੋਕੀ ਬਲਾਕ ਢਿਲਵਾਂ ਕਪੂਰਥਲਾ ਵਿਚ ਕਹੇ।ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਆਪਣੇ ਨੂੰ ਤੱਰਕੀ ਕਰ ਰਹੇ ਸਮਝੀ ਜਾਂਦੇ ਹਾਂ ਅਸੀ ਖੁਦ ਨੂੰ ਨਸ਼ੇ ਵਿਚ ਗਰਕ ਕਰੀ ਜਾ ਰਿਹੇ ਹਾਂ,ਆਪਣੇ ਆਪ ਧੋਖਾ ਕਰੀ ਜਾ ਰਹੇ ਹਾਂ,ਜਿ ਰੁੱਖ ਤੇ ਅਸੀਂ ਬੇਠੈ ਹਾਂ ਉਸੇ ਨੂੰ ਹੀ ਕੱਟ ਰਹੇ ਹਾਂ,ਖੁਦ ਦੇ ਦੁਸ਼ਮਣ ਬਣੇ ਬੈਠੇ ਹਾਂ।ਅੱਜ ਸਾਡੇ ਤੋਂ ਵੱਡਾ ਮੂਰੱਖ ਹੋਰ ਕੌਣ ਹੋ ਸਕਦਾ ਹੈ।ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੇ ਹਾਂ।ਨਸ਼ਿਆ ਨਾਲ ਛੋਟੇ-ਛੋਟੇ ਬੱਚੇ ਯਤੀਮ ਹੋ ਰਹੇ ਹਨ,ਕਈ ਮਾਂਵਾ-ਧੀਆਂ-ਭੇਣਾਂ ਦਾ ਸੁਹਾਗ ਉਜੜ ਰਿਹਾ ਹੈ।ਹੱਸ ਦੇ ਵੱਸਦੇ ਘਰਾਂ ਦਾ ਜੀਵਨ ਨਰਕ ਬਣੀ ਜਾ ਰਿਹਾ ਹੈ।ਨੌਜਵਾਨ ਪੀੜ੍ਹੀ ਨੂੰ ਸੰਭਾਲਣ ਲਈ ਨਸ਼ਿਆਂ ਦੀ ਬੁਰਾਈ ਨੂੰ ਨੱਥ ਪਾਈ ਜਾਵੇਗੀ ਇਸ ਵਿਚ ਪੁਲਿਸ ਨੂੰ ਸਮਾਜ ਦਾ ਸਾਥ ਬਹੁਤ ਜਰੂਰੀ ਹੈ।ਜਿਸ ਲਈ ਪਿੰਡਾਂ ਦੀ ਪੰਚਾਇਤਾਂ,ਮਾਪਿਆਂ,ਬੱਚਿਆਂ,ਅਧਿਆਪਕ,ਸਮਾਜ ਸੇਵਕ,ਪ੍ਰਬੰਧਕਾਂ ਅਤੇ ਧਾਰਮਿਕ ਸੰਸਥਾਂਵਾਂ ਵਿਚ ਤਾਲਮੇਲ ਹੋਣਾ ਬਹੁਤ ਜਰੂਰੀ ਹੈ, ਆਪਣਾਂ-ਆਪਣਾਂ ਕੰਮ ਪੁਰੀ ਨਿਸ਼ਠਾ ਨਾਲ ਕਰਨ ਲੱਗਣਗੇ,ਫਿਰ ਹੀ ਇਸ ਭੈੜੀ ਲਾਹਨਤ ਤੋਂ ਬੱਚਿਆਂ ਜਾ ਸਕਦਾ ਹੈ।ਇਸ ਮੌਕੇ ਏ.ਅੇਸ.ਆਈ.ਪਰਮਜੀਤ ਸਿੰਘ ਥਾਣਾ ਢਿਲਵਾਂ ਕਿਹਾ ਕਿ ਅਸੀਂ ਸਾਰੇ ਜਿਸ ਦਿਨ ਪ੍ਰਣ ਕਰ ਲਵਾਗੇ ਕੇ ਨਸ਼ਿਆਂ ਦੀ ਇਸ ਭੈੜੀ ਲਾਹਨਤ ਨੂੰ ਰੋਕਣਾ ਹੀ ਹੈ ਤਾਂ ਇਹ ਕੋਈ ਮੁਸ਼ਕਲ ਕੰਮ ਨਹੀ ਹੈ।ਇਨਸਾਨੀਅਤ ਨੂੰ ਬਚਾੳਣ ਲਈ ਇਹ ਉਪਰਾਲਾ ਕਰਨਾ ਹੀ ਪਏਗਾ ਉਸ ਦਿਨ ਦੇਸ਼ ਜਰੂਰ ਮਹਾਨ ਬਣੇਗਾ।।ਨਸ਼ਿਆਂ ਕਾਰਨ ਯਾਦਦਾਸਤ ਕਮਜੋਰ ਅਤੇ ਚਿੰਤਨ  ਧੁੰਦਲਾ ਹੋ ਜਾਂਦਾ ਹੈ।ਜੋ ਵੀ ਨਸ਼ਿਆਂ ਦਾ ਕਰੋਬਾਰ ਕਰਨ ਦੀ ਜਾਣਕਾਰੀ ਦੇਵੇਗਾ ਉਸ ਨੂੰ ਗੁਪਤ ਰੱਖਿਆਂ ਜਾਵੇਗਾ।ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਨਸ਼ਾਂ ਵੇਚਨ-ਵੰਡਨ ਵਾਲਿਆ ਦਾ ਪਤਾ ਲੱਗਦਾ ਹੈ ਤਾਂ ਉਸੇ ਸਮੇਂ ਪੁਲਿਸ ਨੂੰ ਸੂਚਨਾਂ ਜਰੂਰ ਦਿਓ।ਇਸ ਸਮੇਂ ਸਰਪੰਚ ਮਨਜੀਤ ਕੌਰ, ਤਰਸੇਮ ਸਿੰਘ,ਪਵਿੱਤਰ ਸਿੰਘ,ਫੁਮਣ ਸਿੰਘ,ਸੁਰਿੰਦਰ ਸਿੰਘ,ਜੀਤ ਰਾਮ,ਗੁਰਜੀਤ ਸਿੰਘ,ਬਿਕਰਮਜੀਤ ਸਿੰਘ,ਸੁਖਵਿੰਦਰ ਸਿੰਘ ਸਾਰੇ ਮੈਂਬਰ ਅਤੇ ਪਿੰਡ ਵਾਸੀ ਬਹੁਤ ਵੱਡੀ ਗਿਣਤੀ ਵਿੱਚ ਹਾਜਰ ਸਨ।

ਦਫ਼ਤਰ ਜ਼ਿਲਾ ਲੋਕ ਸੰਪਰਕ ਅਫਸਰ, ਕਪੂਰਥਲਾ

ਸੁਲਤਾਨਪੁਰ ਲੋਧੀ ਸ਼ਹਿਰ ’ਚ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਵਰਤੋਂ ’ਤੇ ਰੋਕ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਸੁਲਤਾਨਪੁਰ ਲੋਧੀ ਸ਼ਹਿਰ ਦੀ ਧਾਰਮਿਕ ਮਹੱਤਤਾ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਦੇ ਹੋਏ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੁਲਤਾਨਪੁਰ ਲੋਧੀ ਦੀ ਮਿੳੂਂਸਪਲ ਕੌਂਸਲ ਦੇ ਆਧਾਰ ਖੇਤਰ ਦੇ ਦਾਇਰੇ ਵਿਚ ਹਰ ਪ੍ਰਕਾਰ ਦੇ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਵਰਤੋਂ ’ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 25 ਫਰਵਰੀ 2020 ਤੱਕ ਲਾਗੂ ਰਹਿਣਗੇ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ ਆਪਣੇ ਹੁਕਮ ਰਾਹੀਂ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਜਾ ਚੁੱਕਾ ਹੈ। ਇਸ ਲਈ ਸੁਲਤਾਨਪੁਰ ਲੋਧੀ ਵਿਚ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਵਰਤੋਂ ’ਤੇ ਪੂਰਨ ਤੌਰ ’ਤੇ ਰੋਕ ਲਗਾਉਣੀ ਜ਼ਰੂਰੀ ਹੈ। 

ਡਿਪਟੀ ਕਮਿਸ਼ਨਰ ਵੱਲੋਂ ਨਾਬਾਰਡ ਦੀ 7044.62 ਕਰੋੜ ਦੀ ਸੰਭਾਵੀ ਲਿੰਕਡ ਕਰਜ਼ ਯੋਜਨਾ ਦਾ ਕਿਤਾਬਚਾ ਜਾਰੀ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਵੱਲੋਂ ਅੱਜ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਵੱਲੋਂ ਕਪੂਰਥਲਾ ਜ਼ਿਲੇ ਲਈ ਸਾਲ 2020-21 ਲਈ ਤਿਆਰ ਕੀਤੀ ਗਈ ਸੰਭਾਵੀ ਲਿੰਕਡ ਕਰਜ਼ ਯੋਜਨਾ (ਪੀ. ਐਲ. ਪੀ) ਸਬੰਧੀ ਕਿਤਾਬਚਾ ਜਾਰੀ ਕੀਤਾ ਗਿਆ। ਉਨਾਂ ਦੱਸਿਆ ਕਿ 7044.62 ਕਰੋੜ ਰੁਪਏ ਦੀ ਨਾਬਾਰਡ ਦੀ ਇਹ ਕਰਜ਼ ਯੋਜਨਾ ਜ਼ਿਲੇ ਦੇ ਤਰਜੀਹੀ ਖੇਤਰ ਲਈ ਲੋੜੀਂਦੇ ਕਰਜ਼ ਦੀ ਪੂਰਤੀ ਕਰੇਗੀ। ਇਸ ਮੌਕੇ ਨਾਬਾਰਡ ਦੇ ਜ਼ਿਲਾ ਵਿਕਾਸ ਅਫ਼ਸਰ ਸ੍ਰੀ ਰਾਕੇਸ਼ ਵਰਮਾ ਨੇ ਦੱਸਿਆ ਕਿ ਅਗਲੇ ਵਿੱਤੀ ਵਰੇ ਲਈ ਜ਼ਿਲੇ ਦੇ ਤਰਜੀਹੀ ਖੇਤਰ ਲਈ ਕੁਲ ਕਰਜ਼ ਯੋਗਤਾ ਦਾ ਅਨੁਮਾਨ 7044.62 ਕਰੋੜ ਰੁਪਏ ਆਂਕਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਦਸਤਾਵੇਜ਼ ਵਿਚ ਦਿੱਤੇ ਗਏ ਅਨੁਮਾਨ ਬੈਕਿੰਗ ਖੇਤਰ ਲਈ ਲੀਡ ਬੈਂਕ ਦੁਆਰਾ ਬਣਾਈ ਜਾਣ ਵਾਲੀ ਅਗਲੇ ਸਾਲ ਦੀ ਸਾਲਾਨਾ ਕਰਜ਼ ਯੋਜਨਾ ਦੇ ਟੀਚੇ ਦਾ ਆਧਾਰ ਬਣਨਗੇ। ਉਨਾਂ ਦੱਸਿਆ ਕਿ ਕ੍ਰੈਡਿਟ ਯੋਗਤਾ ਦਾ ਅਨੁਮਾਨ ਪ੍ਰਮੁੱਖ ਖੇਤਰਾਂ ਜਿਵੇਂ ਖੇਤੀਬਾੜੀ, ਗੈਰ ਖੇਤੀਬਾੜੀ ਅਤੇ ਹੋਰਨਾਂ ਤਰਜੀਹੀ ਖੇਤਰਾਂ ਲਈ ਕ੍ਰਮਵਾਰ 63 ਫੀਸਦੀ, 22 ਫੀਸਦੀ ਅਤੇ 16 ਫੀਸਦੀ ਆਂਕਿਆ ਗਿਆ ਹੈ। ਇਸ ਅਨੁਸਾਰ ਖੇਤੀਬਾੜੀ ਲਈ 4405.76 ਕਰੋੜ, ਦਰਮਿਆਨੇ/ਲਘੂ/ਅਤਿ ਲਘੂ ਉਦਯੋਗਾਂ ਲਈ 1545.50 ਕਰੋੜ ਅਤੇ ਹੋਰਨਾਂ ਤਰਜੀਹੀ ਖੇਤਰਾਂ ਲਈ 1093.36 ਰੁਪਏ ਕਰਜ਼ ਦਾ ਅਨੁਮਾਨ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਅਨੁਮਾਨਾਂ ਨੂੰ ਤਰਜੀਹੀ ਖੇਤਰ ਦੇ ਦਿਸ਼ਾ-ਨਿਰਦੇਸ਼ਾਂ, ਜਿਵੇਂ ਕਿ ਵੱਖ-ਵੱਖ ਨਿਵੇਸ਼ ਗਤੀਵਿਧੀਆਂ ਦੀ ਇਕਾਈ ਲਾਗਤ, ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਤਰਜੀਹਾਂ, ਜ਼ਿਲੇ ਦੀ ਵਿਕਾਸ ਯੋਜਨਾ, ਜ਼ਮੀਨੀ ਪੱਧਰ ’ਤੇ ਸੰਸਥਾਗਤ ਕਰਜ਼ ਪ੍ਰਵਾਹ ਦੇ ਰੁਝਾਨ ਅਤੇ ਹੋਰਨਾਂ ਪ੍ਰਸੰਗਿਕ ਕਾਰਕਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਡੀ. ਐਸ. ਪੀ ਸ. ਸੰਦੀਪ ਸਿੰਘ ਮੰਡ, ਪੀ. ਐਨ. ਬੀ ਦੇ ਸਰਕਲ ਹੈੱਡ ਸ. ਐਸ. ਪੀ. ਸਿੰਘ, ਜ਼ਿਲਾ ਲੀਡ ਮੈਨੇਜਰ ਸ੍ਰੀ ਡੀ. ਐਲ. ਭੱਲਾ, ਆਰ. ਬੀ. ਆਈ ਦੇ ਐਲ. ਡੀ. ਓ ਸ੍ਰੀ ਬਿਮਲ ਸ਼ਰਮਾ, ਡਾਇਰੈਕਟਰ ਆਰ. ਸੇਟੀ ਸ੍ਰੀ ਪਰਮਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ। 

ਹਲਕਾ ਮਹਿਲ ਕਲਾਂ ਅੰਦਰ ਕਈ ਨਾਜਾਇਜ਼ ਚੱਲ ਰਹੇ ਆਈਲੈਟਸ ਸੈਂਟਰ , ਟਰੈਵਲ ਏਜੰਟ ਤੇ ਇਮੀਗ੍ਰੇਸ਼ਨ ਸੈਂਟਰ

ਮਹਿਲ ਕਲਾਂ /ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )-

ਹਲਕਾ ਮਹਿਲ ਕਲਾਂ ਅੰਦਰ ਕਈ ਆਈਲਟਸ ਸੈਂਟਰ, ਟ੍ਰੈਵਲ ਏਜੰਟ ਤੇ ਇਮੀਗ੍ਰੇਸ਼ਨ ਕੇਂਦਰ ਜੋ ਬਿਨਾਂ ਲਾਈਸੰਸ ਤੋਂ ਧੜਾਧੜ ਚੱਲ ਰਹੇ ਹਨ ਤੇ ਲੋਕਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ, ਪਰ ਪ੍ਰਸ਼ਾਸਨ ਦਾ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਹੈ l ਪੰਜਾਬ ਵਿੱਚ ਨੌਜਵਾਨ ਲੜਕੇ ਤੇ ਲੜਕੀਆਂ ਚੰਗੇ ਪੜ੍ਹੇ ਲਿਖੇ ਹੋਣ ਕਾਰਨ, ਉਨ੍ਹਾਂ ਨੂੰ ਕੋਈ ਨੌਕਰੀ ਵਗੈਰਾ ਨਹੀਂ ਮਿਲ ਰਹੀ ਤੇ ਬੇਰੁਜ਼ਗਾਰ ਹੋਣ ਕਰਕੇ ਭੈੜੀਆ ਲਾਹਨਤਾਂ ਵਿੱਚ ਫਸ ਜਾਂਦੇ ਹਨ। ਨੌਜਵਾਨ ਲੜਕੇ ਤੇ ਲੜਕੀਆਂ ਰੁਜਗਾਰ ਲਈ ਆਈਲੈਟਸ ਸੈਂਟਰਾਂ ਵਿੱਚ ਆਈਲੈਟਸ ਕਰਕੇ ਵੱਖ- ਵੱਖ ਵਿਦੇਸ਼ਾਂ ਵਿੱਚ ਜਾ ਰਹੇ ਹਨ ,ਇਨ੍ਹਾਂ ਸੈਂਟਰਾਂ ਉੱਪਰ ਲੜਕੇ ਤੇ ਲੜਕੀਆਂ ਦੀ ਮੇਲਿਆਂ ਵਾਂਗ ਭੀੜ ਲੱਗੀ ਰਹਿੰਦੀ ਹੈ ਤੇ ਹੁਣ ਜਣਾ ਖਣਾ ਹੀ ਆਈਲੈਟਸ ਸੈਂਟਰ ਖੋਲ੍ਹ ਕੇ ਬੈਠ ਜਾਂਦਾ ਹੈ ,ਜਿੱਥੇ ਵਿਦਿਆਰਥੀਆਂ ਦੀ ਚੰਗੀ ਛਿੱਲ  ਲਾਹੀ ਜਾ ਰਹੀ ਹੈ', ਕਿਉਂਕਿ ਇਸ ਕੰਮ ਵਿੱਚ ਪੈਸਾ ਚੰਗਾ ਬਣਦਾ ਹੈ ,ਪਰ ਸਰਕਾਰ ਨੂੰ ਇਹ ਸੈਂਟਰਾਂ ਵਾਲੇ ਚੰਗਾ ਚੂਨਾ ਲਾ ਰਹੇ ਹਨ ਤੇ ਇਹ ਸੈਂਟਰ ਨਿਧੜਕ ਹੋ ਕੇ ਚੱਲ ਰਹੇ ਹਨ, ਕਈ ਸੈਂਟਰਾਂ ਉੱਪਰ ਸਿਆਸੀ ਲੋਕਾਂ ਦਾ ਹੱਥ ਹੋਣ ਕਰਕੇ ਬੇਖੌਫ ਹੋ ਕੇ ਚੱਲ ਰਹੇ ਹਨ। ਦੂਜੇ ਪਾਸੇ ਟਰੈਵਲ ਏਜੰਟ ਕਈ ਇਹੋ ਜਿਹੇ ਹਨ, ਜਿਨ੍ਹਾਂ ਕੋਲ ਕੋਈ ਲਾਇਸੈਂੰਸ ਬਗੈਰਾ ਨਹੀਂ ਹੈ। ਲੜਕੇ ਤੇ ਲੜਕੀਆਂ ਆਈਲੈਟਸ ਕਰਕੇ ਟਰੈਵਲ ਏਜੰਟਾਂ ਦਾ ਸਹਾਰਾ ਲੈ ਕੇ ਵਿਦੇਸ਼ਾਂ ਵਿਚ ਪੜ੍ਹਨ ਜਾਂਦੇ ਹਨ ਤੇ ਕਈ ਏਜੰਟ ਇਹੋ ਜਿਹੇ ਹੁੰਦੇ ਹਨ,, ਜਿਹੜੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਗਲਤ ਪਾਸੇ ਭੇਜ ਦਿੰਦੇ ਹਨ ,ਜਿਨ੍ਹਾਂ ਦੀ ਹਾਲਤ ਬੜੀ ਤਰਸਯੋਗ ਹੋ ਜਾਂਦੀ ਹੈ। ਬਿਨਾਂ ਲਾਈਸੰਸ  ਸੈਂਟਰਾਂ ਖ਼ਿਲਾਫ਼ ਪੰਜਾਬ ਪ੍ਰੀਵੈਸ਼ਨ ਆਫ ਹਿਊਮੈਨ ਸਮੱਗਲਿੰਗ ਐਕਟ 2012 ਦੀ ਧਾਰਾ 4 ਤਹਿਤ ਕਾਰਵਾਈ ਹੋ ਸਕਦੀ ਹੈ l

ਮਹਿਲ ਕਲਾਂ ਚਾਰ ਰੋਜ਼ਾ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ Video

ਕਬੱਡੀ 55 ਕਿੱਲੋ ,75 ਕਿੱਲੋ ਅਤੇ ਓਪਨ ਦੇ ਮੁਕਾਬਲੇ ਚ ਮਹਿਲ ਕਲਾਂ ਦੇ ਗੱਭਰੂਆਂ ਦੀ ਝੰਡੀ*

ਮਹਿਲ ਕਲਾਂ/ਬਰਨਾਲਾ,ਜਨਵਰੀ 2020- ( ਗੁਰਸੇਵਕ ਸੋਹੀ )-

 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਅਤੇ ਸਪੋਰਟਸ ਕਲੱਬ ਮਹਿਲ ਕਲਾਂ ,ਨਗਰ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ 26ਵਾਂ  ਸਾਲਾਨਾ ਚਾਰ ਰੋਜ਼ਾ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ । ਖੇਡ ਮੇਲੇ ਦਾ ਉਦਘਾਟਨ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਮੋਹਰ ਸਿੰਘ ਨੇ ਰੀਬਨ ਕੱਟ ਕੇ ਕੀਤਾ । ਟੂਰਨਾਮੈਂਟ ਵਿੱਚ ਕਬੱਡੀ ਓਪਨ ਦੀਆਂ 32 ਟੀਮਾਂ ਨੇ ਭਾਗ ਲਿਆ । ਹੋਏ ਖੇਡ ਮੁਕਾਬਲਿਆਂ ਵਿੱਚ ਕਬੱਡੀ 55 ਕਿੱਲੋ ਚ ਮਹਿਲ ਕਲਾਂ ਨੇ ਪਹਿਲਾ   ਅਤੇ ਛਾਜਲੀ  ਨੇ ਦੂਸਰਾ, ਕਬੱਡੀ 75 ਕਿੱਲੋ ਚ ਮਹਿਲ ਕਲਾਂ ਨੇ ਪਹਿਲਾਂ ਅਤੇ ਚੰਨਣਵਾਲ ਨੇ ਦੂਸਰਾ ਅਤੇ ਕਬੱਡੀ ਓਪਨ ਦੇ ਹੋਏ ਫਸਵੇਂ ਮੁਕਾਬਲਿਆਂ ਵਿੱਚ ਵੀ ਮਹਿਲ ਕਲਾਂ ਨੇ ਪਹਿਲਾ ਅਤੇ ਮੰਡੀਆਂ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ । ਫੁੱਟਬਾਲ ਓਪਨ ਦੇ ਮੁਕਾਬਲਿਆਂ ਵਿੱਚ ਭੋਖੜੀ ਦੀ ਟੀਮ ਨੇ ਪਹਿਲਾਂ ਅਤੇ ਲਤਾਲਾ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ ।ਵਾਲੀਬਾਲ ਸ਼ੂਟਿੰਗ ਮੁਕਾਬਲੇ ਵਿੱਚ ਝਨੇਰ  ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ  ਮਹਿਲ ਖ਼ੁਰਦ ਦੀ ਟੀਮ ਦੂਸਰੇ ਸਥਾਨ ਤੇ ਰਹੀ । ਟਰਾਲੀ ਬੈਕ ਦੇ ਹੋਏ ਮੁਕਾਬਲੇ ਵਿਚ ਕਮਲਪ੍ਰੀਤ ਸਿੰਘ ਕਮਲ ਮਹਿਲ ਕਲਾਂ ਨੇ ਪਹਿਲਾ  ਅਤੇ ਹਰਜਿੰਦਰ ਸਿੰਘ ਬਮਾਲ ਨੇ ਦੂਸਰਾ ਥਾਨ ਹਾਸਲ ਕਰਕੇ ਦਰਸਕਾਂ ਦਾ  ਖ਼ੂਬ ਮਨੋਰੰਜਨ ਕੀਤਾ । ਇਸ ਮੌਕੇ ਕਬੱਡੀ ਓਪਨ ਦੇ ਬੈਸਟ ਜਾਫ਼ੀ ਫੂਲਾ  ਸੂਸਕ ਅਤੇ ਬੈਸਟ ਰੇਡਰ ਕਾਲਾ ਧੂਰਕੋਟ ਐਲਾਨੇ ਗਏ ਜਿਨ੍ਹਾਂ ਨੂੰ ਐਲ ਈ ਡੀ ਦੇ ਕੇ ਸਨਮਾਨਿਤ ਕੀਤਾ ਗਿਆ । ਫੁੱਟਬਾਲ ਦੇ ਮੁਕਾਬਲਿਆਂ ਵਿੱਚ ਜੰਗ ਬਹਾਦਰ ਸਿੰਘ ਬਿੱਲਾ ਲਤਾਲਾ ਨੂੰ ਬੈਸਟ ਖਿਡਾਰੀ ਐਲਾਨਿਆ ਗਿਆ ਤੇ ਉਸ ਨੂੰ ਸਰਪੰਚ ਬਲੌਰ ਸਿੰਘ ਤੋਤੀ ਵੱਲੋਂ ਪ੍ਰਬੰਧਕਾਂ ਦੇ ਸਹਿਯੋਗ ਨਾਲ ਐਲ ਈ ਡੀ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਕਬੱਡੀ ਟੂਰਨਾਮੈਂਟ ਦੀ  ਰੈਫਰੀ ਅਸ਼ੋਕ ਖਿਆਲੀ ,ਰੂਪਾ ਹਠੂਰ, ਮੀਂਹ ਸੱਦੋਵਾਲ, ਬਲੌਰ ਕੁਰੜ ਅਤੇ ਲੱਕੀ ਸਿੱਧਵਾਂ ਨੇ  ਕੀਤੀ । ਟੂਰਨਾਮੈਂਟ ਦੀ ਕੁਮੈਂਟਰੀ ਹਰਮਨ ਜੋਗਾ ਮਹਿਲ ਕਲਾਂ ,ਲੱਖਾ ਖਿਆਲੀ ਅਤੇ ਗੀਤਕਾਰ ਸੰਦੀਪ ਝੱਲੀ  ਕੁਰੜ ਨੇ ਆਪਣੇ ਸਾਇਰੋ ਸਾਇਰੀ  ਵਾਲੇ ਅੰਦਾਜ਼ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ।ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਲੱਬ ਅਹੁਦੇਦਾਰਾਂ ਮਾ ਰਾਜਿੰਦਰ ਸਿੰਗਲਾ, ਮਾ ਵਰਿੰਦਰ ਪੱਪੂ ,ਮਾ ਰਵਿੰਦਰ ਰਵੀ, ਮਾ ਬਲਜਿੰਦਰ ਪ੍ਰਭੂ, ਚਰਨਜੀਤ ਬੱਬੂ ਸ਼ਰਮਾ, ਹਰਪਾਲ ਸਿੰਘ ਪਾਲਾ, ਰਾਜੂ ਕੈਨੇਡਾ ,ਜਗਦੀਪ ਸ਼ਰਮਾ ,ਸੁਖਦੀਪ ਸੀਪਾ, ਟੋਨੀ ਸਿੱਧੂ, ਫੌਜੀ ਜਗਰੂਪ ਸਿੰਘ ,ਸਰਪੰਚ ਬਲੌਰ ਸਿੰਘ ਤੋਤੀ, ਕਾਂਗਰਸੀ ਆਗੂ  ਹਰਭੁਪਿੰਦਰਜੀਤ  ਸਿੰਘ ਲਾਡੀ, ਦਵਿੰਦਰ ਸਿੰਘ ਸੋਨਾ ਆਦਿ ਨੇ ਕੀਤੀ । ਇਸ ਮੌਕੇ ਕੇਵਲ ਸਿੰਘ ਦਿਓਲ ,ਸੋਨੂੰ ,ਮੋਟੂ ,ਜਸਵੀਰ ,ਹੈਪੀ, ਭੂਰੀ ,ਬੱਬੂ ,ਪ੍ਰਿੰਸ ,ਮਨੀ, ਲੱਕੀ ਜੋਤੀ ,ਨੈਸ਼ਨਲ ਫੁੱਟਬਾਲ ਖਿਡਾਰੀ ਗੁਰਦੀਪ ਸਿੰਘ ਗੋਪੀ ਆਦਿ ਹਾਜ਼ਰ ਸਨ ।ਅਖੀਰ ਵਿੱਚ ਕਲੱਬ ਦੇ ਚੇਅਰਮੈਨ ਮਾਸਟਰ ਰਾਜਿੰਦਰ ਸਿੰਗਲਾ ਨੇ ਟੂਰਨਾਮੈਂਟ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ।

ਸ਼ਰਨਜੀਤ ਸਿੰਘ ਢਿੱਲੋਂ ਹੋਣਗੇ ਵਿਧਾਨ ਸਭਾ 'ਚ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ

 

ਚੰਡੀਗੜ੍ਹ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

 ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਪੰਜਾਬ ਵਿਧਾਨ ਸਭਾ 'ਚ ਪਾਰਟੀ ਦੇ ਵਿਧਾਇਕ ਦਲ ਦੇ ਨਵੇਂ ਨੇਤਾ ਹੋਣਗੇ।