ਪੰਜਾਬ

ਬਾਬਾ ਅਵਤਾਰ ਸਿੰਘ ਮੁਖੀ ਸੰਪਰਦਾਇ ਬਿਧੀ ਚੰਦ ਜਥੇਦਾਰ ਦਾਦੂਵਾਲ ਦੀ ਮਾਤਾ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕਰਨ ਪੁੱਜੇ

ਤਲਵੰਡੀ ਸਾਬੋ 11 ਦਸੰਬਰ (ਗੁਰਜੰਟ ਸਿੰਘ ਨਥੇਹਾ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਮਾਤਾ ਦੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਸਿੱਖ ਕੌਮ ਦੀਆਂ ਵੱਡੀਆਂ ਧਾਰਮਿਕ ਸਖਸ਼ੀਅਤਾਂ ਵੱਲੋਂ ਉਨਾਂ ਨਾਲ ਦੁੱਖ ਪ੍ਰਗਟ ਕਰਨ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਸਿੱਖ ਕੌਮ ਦੇ ਸਤਿਕਾਰਿਤ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਮੁਖੀ ਜਥੇਦਾਰ ਬਾਬਾ ਅਵਤਾਰ ਸਿੰਘ ਸੁਰਸਿੰਘੀਏ ਵੀ ਜਥੇਦਾਰ ਦਾਦੂਵਾਲ ਨਾਲ ਅਫਸੋਸ ਪ੍ਰਗਟ ਕਰਨ ਗੁ: ਗ੍ਰੰਥਸਰ ਸਾਹਿਬ ਦਾਦੂ ਵਿਖੇ ਪੁੱਜੇ। ਬਾਬਾ ਅਵਤਾਰ ਸਿੰਘ ਨੇ ਇੱਕ ਮਨੁੱਖ ਦੇ ਜੀਵਨ ਵਿੱਚ ਮਾਤਾ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਬੀਬੀ ਬਲਵੀਰ ਕੌਰ ਦੇ ਅਕਾਲ ਚਲਾਣੇ ਨੂੰ ਜਥੇਦਾਰ ਦਾਦੂਵਾਲ ਅਤੇ ਸਮੁੂੰਹ ਪਰਿਵਾਰ ਲਈ ਵੱਡਾ ਘਾਟਾ ਕਰਾਰ ਦਿੱਤਾ। ਜਥੇਦਾਰ ਦਾਦੂਵਾਲ ਨੇ ਸਵਰਗੀ ਮਾਤਾ ਬਲਵੀਰ ਕੌਰ ਵੱਲੋਂ ਆਪਣੇ ਸਮੁੱਚੇ ਜੀਵਨ ਵਿੱਚ ਨਿਤਨੇਮ ਦੀ ਮਰਿਯਾਦਾ ਬਣਾਈ ਰੱਖਣ ਅਤੇ ਉਨਾਂ ਵੱਲੋਂ ਕੀਤੇ ਜਾਂਦੇ ਰਹੇ ਲੋਕ ਭਲਾਈ ਕੰਮਾਂ ਸਬੰਧੀ ਬਾਬਾ ਅਵਤਾਰ ਸਿੰਘ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਜੰੰਮੂ, ਗੁਰਪ੍ਰਸਾਦ ਸਿੰਘ ਫਰੀਦਾਬਾਦ, ਉਮਰਾਉ ਸਿੰਘ ਛੀਨਾ, ਗੁਰਸੇਵਕ ਸਿੰਘ ਰੰਗੀਲਾ, ਮੱਖਣ ਸਿੰਘ ਮੱਲਵਾਲਾ, ਖੜਕ ਸਿੰਘ ਕੁਲਰੀਆਂ, ਜਗਮੀਤ ਸਿੰਘ ਬਰਾੜ, ਸੁਖਪਾਲ ਸਿੰਘ ਜਥੇਦਾਰ, ਜਗਪ੍ਰੀਤ ਸਿੰਘ ਡਿੱਟੋ ਆਦਿ ਆਗੂ ਵੀ ਮੌਜੂਦ ਰਹੇ।

ਗਾਇਕ ਜੋੜੀ ਜਸਬੀਰ ਜੱਸ ਅਤੇ ਹਰਜੀਤ ਸµਧੂ ਦਾ ਦੋਗਾਣਾ‘ਜੱਸ ਦਾ ਅਖਾੜਾ’ ਰਿਲੀਜ

  ਜਗਰਾਉ/ਹਠੂਰ,11 ਦਸੰਬਰ-(ਕੌਸ਼ਲ ਮੱਲ੍ਹਾ)-ਤੰੂਬੀ ਦੇ ਜਨਮ ਦਾਤਾ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦੇ ਲਾਡਲੇ ਸਗਿਰਦ ਲੋਕ ਗਾਇਕ ਜਸਬੀਰ ਜੱਸ ਅਤੇ ਗਾਇਕਾ ਹਰਜੀਤ ਸµਧੂ ਦਾ ਪਰਿਵਾਰਿਕ ਨਵਾਂ ਦੋਗਾਣਾ ‘ਜੱਸ ਦਾ ਅਖਾੜਾ’ ਅੱਜ ਆਮ-ਆਦਮੀ ਪਾਰਟੀ ਦੇ ਵਿਧਾਇਕ ਕੁਲਵµਤ ਸਿੰਘ ਸਿੱਧੂ ਨੇ ਰਿਲੀਜ ਕੀਤਾ ਅਤੇ ਮੁਬਰਾਕਾ ਦਿੱਤੀਆ।ਇਸ ਮੌਕੇ ਗਾਇਕ ਜਸਬੀਰ ਜੱਸ ਨੇ ਇਸ ਮੌਕੇ ਅਪਣੇ ਦੋਗਾਣੇ ਦੀਆਂ ਕੁਝ ਲਾਈਨਾਂ ਸੁਣਾ ਕੇ ਮਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ।ਉਨ੍ਹਾ ਦੱਸਿਆ ਕਿ ਇਸ ਦੋਗਾਣੇ ਨੂੰ ਆਪਣੀ ਮਿਆਰੀ ਕਲਮ ਨਾਲ ਸਿੰਗਾਰੀਆ ਹੈ ਪ੍ਰਸਿੱਧ ਗੀਤਕਾਰ ਲਖਬੀਰ ਓਦੋਵਾਲੀਆ ਨੇ,ਸµਗੀਤ ਵਿਕਟਰ ਕµਬੋਜ ਨੇ ਤਿਆਰ ਕੀਤਾ ਹੈ, ਵੀਡੀਓ ਬੌਬੀ ਬਾਜਵਾ ਦੀ ਨਿਰਦੇਸ਼ਨਾ ਹੇਠ ਵੱਖ-ਵੱਖ ਥਾਵਾ ਤੇ ਬਣਾਈ ਗਈ ਹੈ ਅਤੇ ਇਸ ਨੂੰ ਅਮਰ ਆਡੀਓ ਕµਪਨੀ ਦੁਆਰਾ ਪੇਸ਼ ਕੀਤਾ ਗਿਆ ਹੈ।ਇਸ ਮੌਕੇ ਲੋਕ ਗਾਇਕ ਜਸਬੀਰ ਜੱਸ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਰੱਬ ਵਰਗੇ ਸਰੋਤੇ ਮੇਰੇ ਪਹਿਲੇ ਗੀਤਾ ਵਾਗ ਇਸ ਗੀਤ ਨੂੰ ਵੀ ਮਾਂ ਵਰਗਾ ਪਿਆਰ ਦੇਣਗੇ।ਇਸ ਮੌਕੇ ਉਨ੍ਹਾ ਨਾਲ ਅਵਤਾਰ ਲਾਡੀ, ਮਨਜੀਤ ਕਾਕੋਵਾਲ, ਮਨਜੀਤ ਸਿµਘ, ਜੀ ਐੱਸ ਬੱਤਰਾ, ਹਰਦੀਪ ਅਟਵਾਲ, ਰਣਬੀਰ ਅਟਵਾਲ, ਮਨੂੰ ਖµਨਾ,ਅਨਿਲ ਕੁਮਾਰ ਆਦਿ ਹਾਜ਼ਰ ਸਨ। ਫੋਟੋ ਕੈਪਸ਼ਨ:- ਆਪ ਵਿਧਾਇਕ ਕੁਲਵµਤ ਸਿੰਘ ਸਿੱਧੂ ਗੀਤ ਰਿਲੀਜ ਕਰਦੇ ਹੋਏ।

ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਗੋਆ ਵਿਖੇ ਆਯੋਜਿਤ ਨੌਂਵੀ ਵਿਸ਼ਵ ਆਯੂਰਵੇਦ ਕਾਂਗਰਸ ਵਿੱਚ ਸ਼ਮੂਲੀਅਤ 

ਚੰਡੀਗੜ੍ਹ ,08 ਦਸੰਬਰ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਪੰਜਾਬ ਦੇ ਲੋਕਾਂ ਦੀ ਸਿਹਤਯਾਬੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਗੋਆ ਵਿਖੇ ਮਿਤੀ 08 ਦਸੰਬਰ ਤੋਂ 11 ਦਸਬੰਰ ਤੱਕ ਆਯੋਜਿਤ ਨੌਂਵੀ ਵਿਸ਼ਵ ਆਯੂਰਵੇਦ ਕਾਂਗਰਸ ਵਿੱਚ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ ਗਈ। ਇਸ ਵਿਸ਼ਵ ਪੱਧਰੀ ਆਯੂਰਵੈਦਿਕ ਕਾਂਗਰਸ ਵਿੱਚ ਆਪਣੇ ਸੰਬੋਧਨ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਅਜੋਕੇ ਵਿਸ਼ਵ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧ ਰਹੀ ਹੈ ਅਤੇ ਲੋਕ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਯਤਨਸ਼ੀਲ ਹਨ। ਨਰੋਈ ਸਿਹਤ ਨੂੰ ਬਰਕਰਾਰ ਰੱਖਣ ਵਿੱਚ ਆਯੂਰਵੇਦ ਇੱਕ ਬਹੁਤ ਹੀ ਮਹੱਤਵਪੂਰਣ ਵਿਧੀ ਹੈ।

 

ਸਰਕਾਰ ਪੋਲਟਰੀ/ਬਰਾਇਲਰ ਫ਼ਾਰਮਰਾਂ ਅਤੇ ਹੋਰਨਾਂ ਭਾਈਵਾਲਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ-ਮੰਤਰੀ ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ , 08 ਦਸੰਬਰ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ)ਇੰਡੀਪੈਂਡੈਂਟ ਪੋਲਟਰੀ ਫ਼ਾਰਮ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਸੂਬੇ ਦੇ ਪੋਲਟਰੀ/ਬਰਾਇਲਰ ਫ਼ਾਰਮਰਾਂ ਅਤੇ ਹੋਰਨਾਂ ਭਾਈਵਾਲਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਇਨ੍ਹਾਂ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

 

ਮੁੱਖ ਮੰਤਰੀ ਭਗਵੰਤ ਮਾਨ ਨੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੰਜਾਬ ਪੁਲਿਸ ਦੇ ਸਿਪਾਹੀ ਮਨਦੀਪ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ

ਚੰਡੀਗੜ੍ਹ , 08 ਦਸੰਬਰ  (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੰਜਾਬ ਪੁਲਿਸ ਦੇ ਸਿਪਾਹੀ ਮਨਦੀਪ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੀ ਸ਼ਹਾਦਤ ਦੇ ਸਤਿਕਾਰ ਵਜੋਂ ਪਰਿਵਾਰ ਨੂੰ ਦੋ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੋ ਕਰੋੜ ਰੁਪਏ ਵਿੱਚੋਂ ਇਕ ਕਰੋੜ ਰੁਪਏ ਰਾਜ ਸਰਕਾਰ ਵੱਲੋਂ ਐਕਸ-ਗ੍ਰੇਸ਼ੀਆ ਵਜੋਂ ਦਿੱਤੇ ਜਾਣਗੇ, ਜਦੋਂ ਕਿ ਇਕ ਕਰੋੜ ਰੁਪਏ ਬੀਮੇ ਦੀ ਅਦਾਇਗੀ ਵਜੋਂ ਐਚ.ਡੀ.ਐਫ.ਸੀ. ਬੈਂਕ ਵੱਲੋਂ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਿਪਾਹੀ ਮਨਦੀਪ ਸਿੰਘ ਨੇ ਨਕੋਦਰ ਵਿਖੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ।

 

ਰਾਜ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਸੱਭਿਆਚਾਰ ਵਿਕਸਤ ਕੀਤਾ ਜਾਵੇਗਾ-ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ

ਚੰਡੀਗੜ੍ਹ,08 ਦਸੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਰਾਜ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਸੱਭਿਆਚਾਰ ਵਿਕਸਤ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਆਧੁਨਿਕ ਸਮੇਂ ਅਨੁਸਾਰ ਸਿੱਖਿਆ ਦੇਣਾ ਯਕੀਨੀ ਬਣਾਇਆ ਜਾ ਸਕੇ। ਉਕਤ ਪ੍ਰਗਟਾਵਾ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਸੌ ਫ਼ੀਸਦੀ ਗਿਵ ਯੂਅਰ ਬੈਸਟ ਸਬੰਧੀ ਸਮੂਹ ਸਿੱਖਿਆ ਅਧਿਕਾਰੀਆਂ ਦੀ ਪਲੇਠੀ ਓਰੀਐਂਟੇਸ਼ਨ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕੀਤਾ।

 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 289ਵਾ ਦਿਨ ਪਿੰਡ ਜੁੜਾਹਾ ਨੇ ਹਾਜ਼ਰੀ ਭਰੀ

ਜਿਸ ਦਿਨ ਸਿੱਖ ਭਾਰਤ ਤੋਂ ਵੱਖ ਹੋ ਗਏ ਤਾਂ ਦੇਸ਼ ਦਾ ਰਹਿਣਾ ਕੱਖ ਨਹੀਂ - ਜੁੜਾਹਾ/ਸਰਾਭਾ

ਸਰਾਭਾ /ਮੁੱਲਾਂਪੁਰ/ ਦਾਖਾ, 07 ਦਸੰਬਰ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 289ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਅਮਰ ਸਿੰਘ ਜੁੜਾਹਾ,ਗੁਰਮੇਲ ਸਿੰਘ ਜੁੜਾਹਾ,ਸੁਖਪਾਲ ਸਿੰਘ ਫੱਲੇਵਾਲ,ਗੁਰਮੇਲ ਸਿੰਘ ਗੇਜਾ ਜੁਲਾਹਾ,ਸੁਖਦੇਵ ਸਿੰਘ ਧੂਰਕੋਟ,ਅਮਰਜੀਤ ਸਿੰਘ ਧੂਰਕੋਟ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਮਰ ਸਿੰਘ ਜਲਾਹਾ, ਬਲਦੇਵ ਸਿੰਘ ਸਰਾਭਾ ਨੇ ਆਖਿਆ ਕਿ ਭਾਰਤ 'ਚ ਅੰਗਰੇਜਾਂ ਨੂੰ ਬਾਹਰ ਕੱਢਣ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ । ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਬਣਦੇ ਹੱਕ ਦੇਣ ਦੀ ਬਜਾਏ ਉਲਟਾ ਜੋ ਹੱਕ ਸਮੁੱਚੀ ਸਿੱਖ ਕੌਮ ਕੋਲ ਹਨ ਸਰਕਾਰਾਂ ਉਹ ਵੀ ਇੱਕ-ਇੱਕ ਕਰਕੇ ਖੋਹ ਰਹੀਆਂ ਹਨ । ਜਦਕਿ ਜਿਹੜੇ ਅੱਜ ਭਾਰਤ ਦੇ ਵਾਰਿਸ ਬਣੇ ਬੈਠੇ ਹਨ ਇਨ੍ਹਾਂ ਆਰ ਐਸ ਐਸ ਦੇ ਚਮਚਿਆਂ ਨੇ ਕਦੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਤੱਕ ਨਹੀਂ ਕੀਤਾ। ਜੇਕਰ ਕਿਸੇ ਇੱਕਾ ਦੁੱਕਾ ਸੰਘਰਸ਼ ਵੀ ਕੀਤਾ ਉਨ੍ਹਾਂ ਨੇ ਅੰਗਰੇਜ਼ੀ ਤੋਂ ਮਾਫ਼ੀ ਮੰਗ ਕੇ ਜਾਨ ਬਚਾਈ। ਜਿਨ੍ਹਾਂ ਸਿੱਖਾਂ ਨੇ ਅੰਗਰੇਜ਼ਾਂ ਤੋਂ ਭਾਰਤ ਆਜ਼ਾਦ ਕਰਵਾਇਆ ਹੋਵੇ ਉਨ੍ਹਾਂ ਨੂੰ ਹੱਕਾਂ ਲਈ ਸੰਘਰਸ਼ ਕਰਨਾ ਪਵੇ ਲਾਹਣਤ  ਨਕੰਮੀਆਂ ਸਰਕਾਰਾਂ ਦੇ ਜੋ ਸਾਨੂੰ ਹੱਕ ਨਹੀਂ ਦਿੰਦੀਆਂ। ਉਨ੍ਹਾਂ ਅੱਗੇ ਆਖਿਆ ਕਿ ਸਿੱਖ ਕੌਮ ਆਪਣੀ ਹੱਕ ਸ਼ਾਂਤਮਈ ਤਰੀਕੇ ਨਾਲ ਮੰਗ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀ । ਜਿਸ ਦਿਨ ਸਿੱਖ ਭਾਰਤ ਤੋਂ ਵੱਖ ਹੋ ਗਏ ਤਾਂ ਦੇਸ਼ ਦਾ ਰਹਿਣਾ ਕੱਖ ਨਹੀਂ। ਜਦਕਿ ਜਿਸ ਦੇਸ਼ ਲਈ ਅਸੀਂ  ਕੁਰਬਾਨੀਆਂ ਦਿੱਤੀਆਂ ਉਸ ਦੇਸ ਵਿੱਚ ਹੀ ਸਾਨੂੰ ਸਭ ਤੋਂ ਵਧ ਜ਼ਲੀਲ ਕੀਤਾ ਜਾ ਰਿਹਾ ਹੈ। ਜੇਕਰ ਸਿੱਖ ਭਾਰਤ ਦਾ ਹਿੱਸਾ ਨਾ ਹੁੰਦੇ ਤਾਂ ਹਿੰਦੂਤਵੀ ਅੰਗਰੇਜ਼ਾਂ ਦੇ ਗੁਲਾਮ ਹੋਣੀ ਸੀ। ਉਹਨਾਂ ਨੇ ਆਖਰ ਵਿਚ ਆਖਿਆ ਸਿੱਖ ਧਰਮ ਦਾ ਜਨਮ ਖੰਡੇ ਦੀ ਧਾਰ ਵਿੱਚੋਂ ਹੋਇਆ ਇਸ ਲਈ ਸਿੱਖ ਕੌਮ ਆਪਣੇ ਹੱਕਾਂ ਦੀ ਪ੍ਰਾਪਤੀ ਤੋਂ ਬਿਨਾ ਕਦੇ ਸਾਂਤੀ ਨਾਲ ਬੈਠ ਨਹੀਂ ਸਕਦੇ। ਉਹ ਹਮੇਸ਼ਾਂ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਰਹਿਣਗੇ ਅਤੇ ਸਰਕਾਰਾਂ ਹਾਰਨਗੀਆਂ ਸਿੱਖ ਜਿੱਤਣਗੇ । ਸੋ ਸਰਾਭਾ ਪੰਥਕ ਮੋਰਚੇ ਵਿੱਚ ਸਹਿਯੋਗ ਕਰੋ ਤਾਂ ਜੋ ਸਿੱਖ ਕੌਮ  ਦੀਆਂ ਹੱਕੀ ਮੰਗਾਂ ਜਲਦ ਫਤਿਹ ਕਰ ਸਕੀਏ ਜੇਕਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਵੀ ਜਾਤਾਂ ਪਾਤਾਂ ਦਿਲਾਂ 'ਚ ਨਹੀ ਜਾਂਦੀਆਂ ਤਾਂ ਲੱਖ ਲਾਹਨਤ ਹੈ ਸਾਨੂੰ ਸਿਖ ਕਹਾਉਣ ਤੇ। ਇਸ ਲਈ ਊਚ ਨੀਚ ਦਾ ਪਾੜਾ ਖਤਮ ਕਰਕੇ ਗੁਰੂਆਂ ਦੀ ਦਿੱਤੀ ਕੁਰਬਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਸੰਘਰਸ਼ ਕਰੋ ਤਾਂ ਜੋ ਜਿੱਤ ਪ੍ਰਾਪਤ ਕਰ ਸਕੀਏ। ਇਸ ਮੌਕੇ ਸ਼ੇਰ ਸਿੰਘ ਨੀਲੀਬਾਰ ਅੱਬੂਵਾਲ,ਬਲਦੇਵ ਸਿੰਘ ਅੱਬੂਵਾਲ ਹਰਜਿੰਦਰ ਸਿੰਘ ਜੁੜਾਹਾ, ਹਰਭਜਨ ਸਿੰਘ ਅੱਬੂਵਾਲ, ਗੁਰਸ਼ਰਨ ਸਿੰਘ ਝੰਡੇ,ਬਲਦੇਵ ਸਿੰਘ ਕੁਲਦੀਪ ਸਿੰਘ ਕਿਲਾ ਰਾਏਪੁਰ ਹਰਬੰਸ ਸਿੰਘ ਪੰਮਾ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ।

ਰਾਜ ਸਭਾ ਸਦਨ ਵਿਚ ਮਾਂ ਪੰਜਾਬੀ ਬੋਲੀ ਦੀ ਗੂੰਜ ਸੁਣਾਈ ਦਿੱਤੀ

ਸੰਤ ਸੀਚੇਵਾਲ ਨੇ ਰਾਜ ਸਭਾ ਚੇਅਰਮੈਨ ਨੂੰ ਪੰਜਾਬੀ ’ਚ ਮੁਹੱਈਆ ਕਰਵਾਏ ਦਸਤਾਵੇਜ਼

ਚੰਡੀਗੜ੍ਹ , 7 ਦਸੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਸਰਦ ਰੁੱਤ ਦੇ ਸ਼ੁਰੂ ਹੋਏ ਪਾਰਲੀਮੈਂਟ ਸੈਸ਼ਨ ਦੇ ਪਹਿਲੇ ਦਿਨ ਹੀ ਰਾਜ ਸਭਾ ਸਦਨ ਵਿਚ ਮਾਂ ਪੰਜਾਬੀ ਬੋਲੀ ਦੀ ਗੂੰਜ ਸੁਣਾਈ ਦਿੱਤੀ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪੇ੍ਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਦੇ ਨਵੇਂ ਚੇਅਰਮੈਨ ਜਗਦੀਪ ਧਨਖੜ ਦਾ ਸਵਾਗਤ ਕਰਦਿਆ ਉਨ੍ਹਾਂ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਸਦਨ ਦੇ ਪਟਲ ’ਤੇ ਦਿੱਤੇ ਜਾਣ ਵਾਲੇ ਦਸਤਾਵੇਜ਼ ਪੰਜਾਬੀ ਵਿਚ ਮੁਹੱਈਆ ਕਰਵਾਏ ਗਏ। ਸਦਨ ਵਿਚ ਮੈਂਬਰਾਂ ਨੂੰ ਹਮੇਸ਼ਾ ਹਿੰਦੀ ਤੇ ਅੰਗਰੇਜ਼ੀ ਵਿਚ ਹੀ ਦਸਤਾਵੇਜ਼ ਦਿੱਤੇ ਜਾਂਦੇ ਸਨ।  ਇਸ ਸਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਨਸੂਨ ਸੈਸ਼ਨ ਦੌਰਾਨ ਵੀ ਪੰਜਾਬੀ ਦੇ ਮੁੱਦੇ ਨੂੰ ਉਠਾਉਂਦਿਆਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਵਿਚ ਦਸਤਾਵੇਜ਼ ਦਿੱਤੇ ਜਾਣ । ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਂਟ ਵਿਚ ਪੰਜਾਬੀ ਮਾਂ ਬੋਲੀ ਵਿਚ ਦਸਤਾਵੇਜ਼ ਦਿੱਤੇ ਜਾਣ ’ਤੇ ਇਸ ਲਈ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਇਨ੍ਹਾਂ ਦੋਵੇਂ ਮੁੱਖ ਮੰਤਰੀਆਂ ਨੇ ਉਨ੍ਹਾਂ ਨੂੰ ਪੰਜਾਬ ਦੀ ਤਰਜ਼ਮਾਨੀ ਕਰਨ ਲਈ ਰਾਜ ਸਭਾ ਵਿਚ ਭੇਜਿਆ ਹੈ। ਉਹ ਯਤਨ ਕਰ ਰਹੇ ਹਨ ਕਿ ਪੰਜਾਬ ਦੇ ਮਸਲਿਆਂ ਨੂੰ ਰਾਜ ਸਭਾ ਵਿਚ ਰੱਖਿਆ ਜਾਵੇ।

ਸ੍ਰੀ ਮੁਹੰਮਦ ਖ਼ਲੀਲ ਪ੍ਰਿੰਸੀਪਲ ਨੱਥੂਮਾਜਰਾ ਨੇ ਡਿਪਟੀ ਡੀਈਓ ਐਲੀਮੈਂਟਰੀ ਦਾ ਆਹੁਦਾ ਸੰਭਾਲਿਆ

ਮਾਲੇਰਕੋਟਲਾ, 04 ਦਸੰਬਰ ( ਡਾ ਸੁਖਵਿੰਦਰ ਬਾਪਲਾ ) ਸਿੱਖਿਆ ਵਿਭਾਗ ਵੱਲੋਂ ਪ੍ਰਬੰਧਕੀ ਜਰੂਰਤਾਂ ਅਤੇ ਲੋਕ ਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ ਵੱਖ ਜ਼ਿਲ੍ਹਾ ਸਿੱਖਿਆ ਅਫ਼ਸਰ ਸਹਿਬਾਨ ਦੇ ਤਬਾਦਲੇ ਕੀਤੇ ਗਏ ਹਨ । ਇਸੇ ਲੜੀ ਤਹਿਤ ਸ੍ਰੀ ਮੁਹੰਮਦ ਖ਼ਲੀਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੂਮਾਜਰਾ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਨਿਯੁਕਤ ਕੀਤਾ ਗਿਆ ਸੀ। ਅੱਜ ਸ੍ਰੀ ਮੁਹੰਮਦ ਖ਼ਲੀਲ  ਵੱਲੋਂ ਬਤੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਮੌਕੇ ਤੇ ਮੁਹੰਮਦ ਖ਼ਲੀਲ ਦੇ ਪਰਿਵਾਰਕ ਮੈਂਬਰ  ਵਿਸ਼ੇਸ਼ ਤੌਰ ਸੈਫ ਇਸਹਾਕ ਦਮਾਦ,ਅਸਦ ਖ਼ਲੀਲ ਬੇਟਾ ਅਤੇ ਮੁਹੰਮਦ ਸਾਹਿਲ ਭਤੀਜਾ ਮੌਜੂਦ ਸਨ।  ਜ਼ਿਲ੍ਹੇ ਦੇ ਪ੍ਰਿੰਸੀਪਲਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਹਿਬਾਨ ਦਾ ਹਾਰ ਪਹਿਨਾਕੇ ਅਤੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਇਸ ਮੌਕੇ  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਨੇ ਸੰਬੋਧਿਤ ਕਰਦਿਆਂ ਕਿਹਾ ਕਿ ਸਾਡਾ ਮੁੱਖ ਮਕਸਦ ਅਧਿਆਪਕਾਂ, ਅਧਿਕਾਰੀਆਂ ਅਤੇ ਸਮਾਜ ਦੇ ਬੁੱਧੀਜੀਵੀ ਵਰਗ ਦਾ ਸਹਿਯੋਗ ਲੈਕੇ ਸਿੱਖਿਆ ਦੇ ਮਿਆਰ ਨੂੰ ਬੁਲੰਦੀਆਂ ਤੱਕ ਲਿਜਾਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਸਰਕਾਰੀ ਸਕੂਲਾਂ ਦੇ ਅਧਿਆਪਕ ਸਹਿਬਾਨ ਹਰੇਕ ਪੱਖ ਤੋਂ ਪੂਰੀ ਮਿਹਨਤ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰੇਕ ਪੱਖ ਦੀ ਮਿਹਨਤ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਸਹਿਬਾਨ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਅਧਿਆਪਕਾਂ ਦੇ ਮਾਨ- ਸਨਮਾਨ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਅਧਿਆਪਕ ਉਨ੍ਹਾਂ ਨੂੰ ਕਿਸੇ ਸਮੇਂ ਵੀ ਸਿੱਧਾ ਫੋਨ ਕਰ ਸਕਦੇ ਹਨ ਅਤੇ ਜ਼ਿਲ੍ਹੇ ਦੇ ਸਿੱਖਿਆ ਦੇ ਕੰਮ ਨੂੰ ਸੁਚਾਰੂ ਚਲਾਉਣ ਲਈ ਦਿਨ ਰਾਤ ਇੱਕ ਕਰ ਮਿਹਨਤ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੁਹੰਮਦ ਖ਼ਲੀਲ  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ  ਆਪਣੀ ਮਿਹਨਤ, ਮਜ਼ਬੂਤ ਇਰਾਦਿਆਂ , ਕਾਰਜ ਕੁਸ਼ਲਤਾਂ, ਮਿੱਠ ਬੋਲੜੇ ਸੁਭਾਅ ਅਤੇ ਅਧਿਆਪਕ ਸਹਿਬਾਨ ਨਾਲ ਇੱਕ ਟੀਮ ਤੇ ਤੌਰ ਤੇ ਕੰਮ ਕਰਨ ਵੱਜੋਂ ਜਾਣੇ ਜਾਂਦੇ ਹਨ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨਜ ਪੰਜਾਬ ਬਲਾਕ ਅਹਿਮਦਗੜ੍ਹ ਵੱਲੋਂ ਵਿਧਾਇਕ ਗੱਜਣਮਾਜਰਾ ਨੂੰ ਮੰਗ ਪੱਤਰ ਦਿੱਤਾ

ਮਾਲੇਰਕੋਟਲਾ,04 (ਡਾ ਸੁਖਵਿੰਦਰ ਬਾਪਲਾ )-ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨਜ ਪੰਜਾਬ ਬਲਾਕ ਅਹਿਮਦਗੜ੍ਹ ਜਿਲਾ ਮਲੇਰਕੋਟਲਾ ਵੱਲੋ  ਸੂਬਾ ਕਮੇਟੀ ਦੇ ਹੁਕਮਾਂ ਅਨੁਸਾਰ   ਪੰਜਾਬ ਸਰਕਾਰ ਨੂੰ ਆਗਾਮੀ ਵਿਧਾਨ ਸਭਾ ਇਜਲਾਸ ਵਿੱਚ  ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ  ਮੰਗਾਂ ਫੈਸਲਾ ਲੈਣ ਲਈ   ਐਮ ਐਲ ਏ ਜਸਵੰਤ ਸਿੰਘ ਗੱਜਣ ਮਾਜਰਾ ਹਲਕਾ ਅਮਰਗੜ੍ਹ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਸੌਂਪਣ ਸਮੇਂ ਜਿਲਾ ਪ੍ਧਾਨ ਡਾ ਬਲਜਿੰਦਰ ਸਿੰਘ ਧਨੋਂ, ਡਾ ਜਸਵੰਤ ਸਿੰਘ ਝੁਨੇਰ,ਡਾ ਅਮਰਜੀਤ ਸਿੰਘ ਧਲੇਰ ਕਲਾਂ, ਬਲਾਕ ਪ੍ਧਾਨ ਡਾ ਹਰਦੀਪ ਕੁਮਾਰ ਬਬਲਾ,ਡਾ ਸਰਾਜਦੀਨ ਕੰਗਣਵਾਲ,ਡਾ ਸਤਨਾਮ ਸਿੰਘ,ਡਾ ਪ੍ਗਟ ਸਿੰਘ ,ਡਾ ਇਕਬਾਲ,ਡਾ ਰਾਜਿੰਦਰ ਸਿੰਘ,ਡਾ ਚਰਨਜੀਤ ਸਿੰਘ ਅਤੇ ਡਾ ਅਕਰਮ ਸ਼ਾਮਲ ਸਨ। ਇਸ ਮੌਕੇ ਸ ਗੱਜਣ ਮਾਜਰਾ ਨੇ ਵਿਸਵਾਸ਼ ਦਵਾਇਆ ਕਿ ਮੰਗ ਪੱਤਰ ਨੂੰ ਮੁੱਖ ਮੰਤਰੀ ਤੱਕ ਭੇਜ ਦਿੱਤਾ ਜਾਏਗਾ।

ਮੈਡੀ ਹੈਲਥ ਆਈ ਸੈਂਟਰ ਮੁੱਲਾਂਪੁਰ ਦਾਖਾ ਵਲੋ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ

310 ਮਰੀਜ ਪੁੱਜੇ ਤੇ 94 ਅਪਰੇਸ਼ਨ ਲਈ ਚੁਣੇ
ਮੁੱਲਾਂਪੁਰ ਦਾਖਾ,04 ਦਸੰਬਰ(ਸਤਵਿੰਦਰ ਸਿੰਘ ਗਿੱਲ)—ਮੈਡੀ ਹੈਲਥ ਆਈ ਸੈਂਟਰ ਮੁੱਲਾਂਪੁਰ ਦਾਖਾ ਦੇ ਮਾਲਕ ਗੁਰਜੰਟ ਸਿੰਘ ਤਲਵੰਡੀ ਕਲਾਂ ਅਤੇ ਮਨਪ੍ਰੀਤ ਸਿੰਘ ਸਿੱਧਵਾਂ ਕਲਾਂ ਵਲੋ ਅੱਜ ਇਲਾਕੇ ਭਰ ਦੇ ਲੋੜਵੰਦ ਲੋਕਾਂ ਵਾਸਤੇ ਇਕ ਅੱਖਾਂ ਦਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 310 ਦੇ ਕਰੀਬ ਮਰੀਜ ਪੁੱਜੇ ਜਿਨਾ ਨੇ ਆਪਣੀਆਂ ਅੱਖਾਂ ਚੈਕ ਕਰਵਾਈਆਂ ਅਤੇ ਇਹਨਾ ਮਰੀਜਾਂ ਵਿਚੋਂ ਵੱਡੀ ਗਿਣਤੀ ਮਰੀਜਾਂ ਨੇ ਸ਼ੂਗਰ ਦੇ ਟੈਸਟ ਵੀ ਕਰਵਾਏ।ਇਹਨਾਂ ਮਰੀਜਾਂ ਵਿਚੋਂ 94  ਮਰੀਜ ਉਹ ਸਲੈਕਟ ਕੀਤੇ ਗਏ ਜਿਹਨਾਂ ਦੇ ਅੱਖਾਂ ਦੇ ਲੈੱਨਜ਼ ਪਾਏ ਜਾਣੇ ਸਨ। ਇਸ ਮੈਡੀਕਲ ਕੈਂਪ ਦਾ ਉਦਘਾਟਨ ਅੱਜ  ਸਵੇਰੇ 9 ਵਜੇ ਡਾਕਟਰ ਹਰਦਿਲਪ੍ਰੀਤ ਸਿੰਘ ਸੇਖੋਂ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਯੂਥ ਕਾਂਗਰਸ ਪ੍ਰਧਾਨ ਹਰਮਿੰਦਰ ਸਿੰਘ ਜਾਂਗਪੁਰ ਸਰਪੰਚ ਕੁਲਦੀਪ ਸਿੰਘ ਸਿੱਧਵਾਂ ਕਲਾਂ,ਮਨਦੀਪ ਸਿੰਘ ਸਿੱਧੂ ਸਿੱਧਵਾਂ ਕਲਾਂ,ਸੂਬੇਦਾਰ ਧੰਨਾ ਸਿੰਘ ਤਲਵੰਡੀ ਕਲਾਂ,ਪ੍ਰਧਾਨ ਗੁਰਦੀਪ ਸਿੰਘ ਸੋਹੀਆਂ,ਕੈਪਟਨ ਸੁਖਵਿੰਦਰ ਸਿੰਘ ਬਿੰਜਲ,ਬਲਵਿੰਦਰ ਸਿੰਘ ਭੱਠਲ,ਗੁਰਮਖ ਸਿੰਘ ਗੁੜੇ,ਆਲਮ ਗਹੋਰ,ਜੱਸਾ ਜੌਹਲ ਅਤੇ ਦੀਪ ਮੰਡ,ਬਲਜਿੰਦਰ ਸਿੰਘ,ਲਖਵੀਰ ਸਿੰਘ ਕਰਮਜੀਤ ਸਿੰਘ ਚੌਂਕੀਮਾਨ ਡਾਕਟਰ ਅਕਾਸ਼,ਡਾਕਟਰ ਅਮਨ ਆਦਿ ਹਾਜਰ ਸਨ। ਮੈਡੀ ਹੈਲਥ ਆਈ ਸੈਂਟਰ ਦੇ ਮਾਲਕ ਗੁਰਜੰਟ ਸਿੰਘ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਪਰੇਸ਼ਨ ਵਾਸਤੇ ਚੁਣੇ ਮਰੀਜਾਂ ਦੇ ਅਪਰੇਸ਼ਨ ਸੰਤ ਤਰਵੇਨੀ ਗਿਰੀ ਪੁਨਰਜੋਤ ਆਈ ਹਸਪਤਾਲ ਰਾਮਪੁਰਾ ਫੂਲ ਵੱਲੋ ਕੀਤੇ ਜਾਣਗੇ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 286ਵਾ ਦਿਨ 

ਜਿਸ ਸਿੱਖ ਕੌਮ ਦੇ ਇਸ਼ਟ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਾ ਮਿਲੇ ਤਾਂ ਉਸ ਕੌਮ ਦਾ ਕੀ ਜੀਣਾ - ਪੰਥਕ ਆਗੂ 

ਸਰਾਭਾ /ਮੁੱਲਾਂਪੁਰ ,4 ਦਸੰਬਰ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 286ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਸਿੱਖ ਚਿੰਤਕ ਕੌਂਸਲ  ਮਾਸਟਰ ਦਰਸ਼ਨ ਸਿੰਘ ਰਕਬਾ,ਬਾਪੂ ਸ਼ੇਰ ਸਿੰਘ,ਕਨੇਚ ਅਜਮੇਰ ਸਿੰਘ ਕਨੇਚ, ਨੰਬਰਦਾਰ ਜਸਮੇਲ ਸਿੰਘ ਜੰਡ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲਾ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ,ਬਾਪੂ ਸ਼ੇਰ ਸਿੰਘ ਕਨੇਚ ਬਲਦੇਵ ਸਿੰਘ ਸਰਾਭਾ ਨੇ ਆਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ ਪਰ 3 ਸਾਲ ਬੀਤਣ ਦੇ ਬਾਵਜੂਦ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਐਮ ਪੀ ਹੁੰਦੇ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਦੇ ਵਿਚ ਪਾਣੀ ਪੀ-ਪੀ ਕੇ ਘਰਿਆ ਕਰਦੇ ਸਨ । ਅੱਜ ਬੰਦੀ ਸਿੰਘਾਂ ਦੀ ਰਿਹਾਈ ਮਸਲੇ ਤੇ ਪ੍ਰਧਾਨ ਮੰਤਰੀ ਨੂੰ ਆਖਰ ਕਿਉਂ ਨਹੀਂ ਘੇਰਿਆ ਜਾਂਦਾ । ਉਹਨਾਂ ਨੇ ਅੱਗੇ ਆਖਿਆ ਕਿ ਪੰਜਾਬ ਸਰਕਾਰ ਪੂਰੀ ਤਰਾਂ ਬਹੁਮੱਤ ਵਿੱਚ ਹੈ। ਇਸ ਲਈ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜੇ ਤਾਂ ਜੋ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਰਿਹਾਅ ਹੋ ਕੇ ਆਪਣੇ ਪਰਿਵਾਰਾਂ ਵਿਚ ਆ ਸਕਣ। ਬਾਕੀ ਪੰਜਾਬ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ । ਜਦਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਹਿਲਾਂ ਹੀ ਬਹਿਬਲ ਕਲਾਂ ਮੋਰਚੇ ਦੇ ਪ੍ਰਬੰਧਕਾਂ ਤੋਂ ਡੇਢ ਮਹੀਨੇ ਦਾ ਸਮਾਂ ਲੈ ਕੇ ਆਏ ਸਨ। ਪਰ ਸਮਾਂ ਬੀਤਣ ਦੇ ਬਾਵਜੂਦ ਵੀ ਬੇਅਦਬੀ ਦੇ ਦੋਸੀਆਂ ਨੂੰ ਸਜਾਵਾ ਨਹੀਂ ਮਿਲਿਆ। ਹੁਣ ਸਮੁੱਚੀ ਸਿੱਖ ਕੌਮ ਦੇ ਜੁਝਾਰੂ ਆਗੂਆਂ ਨੇ ਫੇਰ ਸਰਕਾਰ ਨੂੰ ਇੱਕ ਮਹੀਨੇ ਦਾ ਸਮਾਂ ਦੇ ਦਿੱਤਾ। ਜੇਕਰ ਹਾਲੇ ਵੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਪੂਰੇ ਪੰਜਾਬ ਦੇ ਲੋਕ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਇਕੱਠੇ ਹੋ ਕੇ ਮੋਰਚਾ ਲਾਉਣਗੇ । ਉਹਨਾਂ ਨੇ ਆਖਰ ਵਿਚ ਆਖਿਆ ਕਿ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਰਿਹਾਅ ਹੋ ਸਕਦੇ ਹਨ ਤਾਂ ਫੇਰ ਬੇਅੰਤੇ ਬੁੱਚੜ ਨੂੰ ਸੋਧਣ ਵਾਲੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਬੰਦੀ ਸਿੰਘ ਰਿਹਾਅ ਕਿਉਂ ਨਹੀਂ ਹੋ ਸਕਦੇ। ਜਿਸ ਸਿੱਖ ਕੌਮ ਦੇ ਇਸ਼ਟ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਾ ਮਿਲੇ ਤਾਂ ਉਸ ਕੌਮ ਦਾ ਕੀ ਜੀਣਾ। ਇਸ ਲਈ ਜਲਦ ਘਰਾਂ ਤੋਂ ਬਾਹਰ ਨਿਕਲੋ ਤਾਂ ਜੋ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾ ਸਕੀਏ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਸਕੀਏ ।ਇਸ ਮੌਕੇ ਜਸਪ੍ਰੀਤ ਸਿੰਘ ਜਸਵਿੰਦਰ ਸਿੰਘ ਨਾਰੰਗਵਾਲ ਕਲਾਂ,ਬਲਦੇਵ ਸਿੰਘ ਅੱਬੂਵਾਲ,ਹਰਭਜਨ ਸਿੰਘ ਅੱਬੂਵਾਲ, ਬੱਚੀ ਪਨੀਤ ਕੌਰ ਜੰਡ,ਜਗਰਾਜ ਸਿੰਘ ਤੂਫਾਨ ਜੰਡ,ਹਰਬੰਸ ਸਿੰਘ ਪੰਮਾ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ

ਵਾਲਮੀਕਿ ਅੇਜੂਕੇਸ਼ਨ ਫਾਉਂਡੇਸ਼ਨ ਵਲੋਂ ਕੀਤੇ ਜਾ ਰਹੇ ਸਮਾਗਮ ਲਈ ਅਟਵਾਲ ਅਤੇ ਜਸ਼ਪਾਲ ਢੱਲ ਨੂੰ  ਦਿੱਤਾ ਸੱਦਾ ਪੱਤਰ

 ਲੁਧਿਆਣਾ , 04 ਦਸੰਬਰ ( ਰਾਣਾ ਮੱਲ ਤੇਜੀ ) ਸ੍ਰਿਸ਼ਟੀ ਕਰਤਾ ਵਾਲਮੀਕਿ ਅੇਜੁਕੈਸ਼ਨ ਫਾਉਂਡੇਸ਼ਨ ਵਲੋਂ 11 ਦਸੰਬਰ ਅੇਤਵਾਰ ਸਵੇਰੇ 10 ਵਜੇ ਕਮਲਾ ਲੋਹਟੀਆ ਕਾਲਜ ਵਿਖੇ ਸ਼ੀਤਲ ਆਦਵੰਸ਼ੀ ਦੀ ਅਗਵਾਈ 'ਚ ਮੁੱਕਤੀ ਪਰਵ ਸਮਾਗਮ ਕਰਵਾਇਆ ਜਾ ਰਿਹਾ ਹੈ । ਇਸ ਸਮਾਗਮ ਲਈ  ਵਾਰਡ ਨੰਬਰ 84 ਦੇ ਕੌਂਸਲਰ ਲਾਲਾ ਸੁਰਿੰਦਰ ਅਟਵਾਲ ਅਤੇ ਭਾਈ ਮੰਨਾ ਸਿੰਘ ਨਗਰ ਦੇ ਪ੍ਰਧਾਨ ਜਸ਼ਪਾਲ ਸਿੰਘ ਢੱਲ ਨੂੰ ਵਿਸ਼ੇਸ਼ ਸੱਦਾ ਪੱਤਰ ਦੇਣ ਉਪਰੰਤ ਸ਼ੀਤਲ ਆਦਵੰਸੀ ਨੇ ਕਿਹਾ ਕਿ ਸਿਰਜਣਹਾਰ ਭਗਵਾਨ ਵਾਲਮੀਕਿ ਜੀ, ਬਾਬਾ ਸਾਹਿਬ ਅੰਬੇਡਕਰ ਜੀ ਅਤੇ ਆਦਿ ਧਰਮ ਦੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਸਮੁੱਚੀ ਮਨੁੱਖਤਾ ਦੀ ਚੜ੍ਹਦੀ ਕਲਾ ਲਈ ਇਹ ਸਮਾਗਮ ਕੀਤਾ ਜਾ ਰਿਹਾ ਹੈ । ਜਿਸ ਸਮਾਗਮ ਵਿੱਚ ਸਹਿਰ ਨਿਵਾਸੀਆਂ ਤੋਂ ਇਲਾਵਾ ਪ੍ਰਸਿੱਧ ਬੁੱਧੀਜੀਵੀ ਅਤੇ ਵਿਦਵਾਨ ਸਮਾਗਮ ' ਆਪਣੇ ਵੱਡਮੁਲੇ ਵਿਚਾਰ ਰੱਖਣ ਲਈ ਪਹੁੰਚ ਰਹੇ ਹਨ । ਇਸ ਮੌਕੇ ਪ੍ਰਦੀਪ ਬਹੋਤ,ਮੋਹਣ ਲਾਲ ਵੜੈਚ,ਰਜੇਸ਼ ਮੱਟੂ,ਕਾਕਾ ਬੋਹਤ,ਮੁਨੀਸ਼ ਜਨਾਗਲ, ਵਿੱਕੀ ਮੱਟੂ, ਮੋਹਿਤ ਨਾਹਰ ਆਦਿ ਹਾਜ਼ਰ ਸਨ ।

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਸਸਕਾਰ ਦਿਵਸ ਨੂੰ ਸਮਰਪਿਤ ਮਹਾਨ ਖੂਨਦਾਨ ਕੈਂਪ ਲਗਾਇਆ

ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨ ਵਾਲੇ ਦਾਨੀ ਫ਼ਰਿਸ਼ਤੇ ਹਨ-ਚਾਵਲਾ
ਲੁਧਿਆਣਾ, 04 ਦਸੰਬਰ (ਕਰਨੈਲ ਸਿੰਘ ਐੱਮ.ਏ.) ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਸਸਕਾਰ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਸਪੋਕਸਮੈਨ ਅਤੇ ਸਿਖ ਇਤਿਹਾਸ ਰਿਸਰਚ ਬੋਰਡ ਪਬੀਕੇਸ਼ਨ ਵਿਭਾਗ ਦਾ ਮੈਂਬਰ ਇੰਚਾਰਜ ਭਾਈ ਅਮਰਜੀਤ ਸਿੰਘ ਚਾਵਲਾ ਦੇ ਸਹਿਯੋਗ ਨਾਲ ਭਾਈ ਘਨ੍ਹੱਈਆ ਜੀ ਮਿਸ਼ਨ ਸੇਵ ਸੁਸਾਇਟੀ (ਰਜਿ?) ਵਲੋ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ 584ਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ,ਅਨੰਦਪੁਰ ਸਾਹਿਬ ਲਗਾਇਆ ਗਿਆ। ਜਿਸ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਸਮੇਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਨੇ ਦਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਪਰੰਤ ਭਾਈ ਜੈਤਾ ਜੀ ਵਲੋ ਉਹਨਾਂ ਦਾ ਸੀਸ ਦਿਲੀ ਤੋਂ ਲੈਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਵਲੋਂ ਪਾਵਨ ਸੀਸ ਦਾ ਸਸਕਾਰ ਕਰਨ ਦੇ ਇਤਿਹਾਸਿਕ ਦਿਹਾੜੇ ਨੂੰ ਸਮਰਪਿਤ ਲੋੜਵੰਦ ਮਰੀਜ਼ਾਂ ਲਈ ਲਗਾਏ ਗਏ ਮਹਾਨ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਦਾਨੀ ਫਰਿਸ਼ਤੇ ਹਨ।ਇਸ ਮੌਕੇ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਆਪਣਾ ਨਿੱਘਾ ਅਸ਼ੀਰਵਾਦ ਦੇਣ ਵਿਸ਼ੇਸ਼ ਤੌਰ ਤੇ ਪੁਜੇ ਨਾਨਕਸਰ ਸੰਪਰਦਾ ਦੇ ਮੁੱਖੀ ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ  ਨਿਮਾਣਾ ਨੇ ਦਸਿਆ ਖੂਨਦਾਨ ਕੈਂਪ ਦੌਰਾਨ 50 ਯੂਨਿਟ ਬਲੱਡ ਰਘੁਨਾਥ ਹਸਪਤਾਲ ਦੇ ਸਹਿਯੋਗ ਨਾਲ ਇੱਕਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਮੈਨੇਜਰ ਗੁਰਦੀਪ ਸਿੰਘ ਕੰਗ,ਐਡੀਸ਼ਨਲ ਮੈਨੇਜਰ ਹਰਦੇਵ ਸਿੰਘ,ਬਾਬਾ ਮਲਕੀਤ ਸਿੰਘ ਮੁਖੀ ਨਾਨਕਸਰ ਅਨੰਦਪੁਰ, ਸਤਨੰਦ ਸਿੰਘ,ਅਨਮੋਲ ਸਿੰਘ ਖਵਾਜਕੇ, ਮਨਿੰਦਰ ਸਿੰਘ ਰਾਣਾ,ਗਿਰਦੌਰ ਸਿੰਘ, ਬਾਬਾ ਭਾਨਾ ਵਿਸ਼ੇਸ਼ ਤੌਰ ਤੇ ਹਾਜਿਰ ਸਨ।

ਪੰਜਾਬ ਪੁਲਿਸ ਨੂੰ ਨਜਾਇਜ਼ ਹਥਿਆਰਾਂ ਦੇ ਮਾਮਲੇ ਵਿੱਚ ਵੱਡੀ ਕਾਮਜਾਬੀ

10 ਏ.ਕੇ.-47 ਅਸਾਲਟ ਰਾਈਫਲਾਂ ਅਤੇ ਦਸ .30 ਬੋਰ ਦੇ ਵਿਦੇਸ਼ੀ ਪਿਸਤੌਲ ਬਰਾਮਦ

ਚੰਡੀਗੜ੍ਹ,04 ਦਸੰਬਰ (ਜਨ ਸ਼ਕਤੀ ਨਿਊਜ਼ ਬਿਊਰੋ) ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਜਿੱਥੇ ਨਸ਼ਾ ਤਸਕਰੀ ਮਾਮਲੇ ਵਿੱਚ 13 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਤੁਰੰਤ ਬਾਅਦ, ਪੰਜਾਬ ਪੁਲਿਸ ਨੇ ਪਿਛਲੇ ਤਿੰਨ ਦਿਨਾਂ ਵਿੱਚ ਕਾਬੂ ਕੀਤੇ ਨਸ਼ਾ ਤਸਕਰਾਂ ਦੇ ਖੁਲਾਸੇ ’ਤੇ ਪ੍ਰਭਾਵਸ਼ਾਲੀ  ਬਰਾਮਦਗੀ ਕਰਦਿਆਂ 10 ਏ.ਕੇ.-47 ਅਸਾਲਟ ਰਾਈਫਲਾਂ ਅਤੇ ਦਸ .30 ਬੋਰ ਦੇ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਹਨ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ  ਦਿੱਤੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ 21 ਨਵੰਬਰ ਨੂੰ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਨੇੜੇ ਰਾਜਸਥਾਨ ਦੇ ਦੋ ਨਸ਼ਾ ਤਸਕਰ ਸੁਖਵੀਰ ਸਿੰਘ ਅਤੇ ਬਿੰਦੂ ਸਿੰਘ ਨੂੰ 13 ਕਿਲੋ ਹੈਰੋਇਨ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਇਨ੍ਹਾਂ ਦੇ ਦੋ ਹੋਰ ਸਾਥੀਆਂ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਬਲਕਾਰ ਸਿੰਘ ਉਰਫ਼ ਲਵਪ੍ਰੀਤ ਸਿੰਘ, ਦੋਵੇਂ ਵਾਸੀ ਫਿਰੋਜ਼ਪੁਰ, ਗੁਰੂਹਰਸਹਾਏ, ਵਜੋਂ ਹੋਈ ਹੈ , ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ, ਜਿੱਥੇ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ, ਤੋਂ ਗ੍ਰਿਫਤਾਰ ਕੀਤਾ ਹੈ।

ਪੰਜਾਬ ਵਾਸੀਆਂ ਨੂੰ ਵਾਤਾਵਰਣ ਨੂੰ ਸੰਭਾਲਣ ਪ੍ਰਤੀ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇਲਾਕੇ ਦੇ ਮੋਹਰੀ ਵਾਤਾਵਰਣ ਪ੍ਰੇਮੀ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਸਨਮਾਨਤ

ਲੁਧਿਆਣਾ, 04 ਦਸੰਬਰ (ਗੁਰਕਿਰਤ ਜਗਰਾਓ/ਕੁਲਦੀਪ ਸਿੰਘ ਦੌਧਰ)ਵਾਤਾਵਰਣ ਸੰਭਾਲ ਸੰਬੰਧੀ ਕੰਮ ਕਰਨ ਵਾਲੇ ਅਤੇ ਖੇਤਾ ਵਿੱਚ ਅੱਗ ਨਾ ਲਾਉਣ ਵਾਲਿਆਂ ਸੰਬੰਧੀ ਸਨਮਾਨ ਸਮਾਰੋਹ ਕਰਵਾਇਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੋਏ ਇਕ ਖਾਸ ਪਰੋਗਰਾਮ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਦੇ ਪੁੱਜੇ ਵਿਧਾਨ ਸਭਾ  ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਅਤੇ ਸਨਮਾਨ ਸਮਾਂ ਰੋਹ ਦੇ ਅਜੋਜਕ ਗੁਰਪ੍ਰੀਤ ਸਿੰਘ ਚੰਦਵਾਜਾ ਤੇ ਫਿਲਮ ਅਦਾਕਾਰ ਮਲਕੀਤ ਸਿੰਘ ਰੌਣੀ ਆਦਿ ਨੇ ਆਪਣੇ ਭਾਸ਼ਣ ਦੌਰਾਨ ਵਾਤਾਵਰਨ ਨੂੰ ਪਿਆਰ ਕਰਨ ਵਾਲਿਆਂ ਸਤਿਕਾਰ ਯੋਗ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਦ੍ਰਿੜ ਅਰਾਦੀਆ ਨਾਲ ਪੰਜਾਬ ਨੂੰ ਪ੍ਰਦੂਸ਼ਤ ਮੁਕਤ ਕਰਨ ਲਈ ਹੋਰ ਹਮਲਾ ਮਾਰਨ ਦਾ ਸੁਨੇਹਾ ਦਿਤਾ। 

ਪੰਜਾਬ ਦੀ ਬਦਲੀ ਸੋਚ ?

ਅੱਜ ਪੰਜਾਬ ਵਾਸੀ ਕਿਸੇ ਦੇ ਦੁੱਖ ਦੇ ਸਾਥੀਆਂ ਨਾ ਰਹੇ ! ਇਹ ਸਭ ਕਿਉ?

1990ਵਿਆ‌ ਵਿੱਚ ਖੰਨੇ ਲਾਗੇ ਏਕ ਰੇਲ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ। ਕਾਫ਼ੀ ਬੰਦੇ ਮਰ ਵੀ ਗਏ ਸਨ। ਪਰ ਵੱਡੀ ਖਬਰ ਇਹ ਸੀ ਕੇ ਲਾਗਲੇ ਪਿੰਡਾਂ ਦੇ ਲੋਕ ਰਾਸ਼ਨ ਪਾਣੀ ਲੈ ਕੇ, ਦਵਾਈਆਂ ਆਦਿਕ ਲੈ ਕੇ, ਅਤੇ ਜਿਸ ਤਰ੍ਹਾਂ ਵੀ ਕਰ ਸਕਦੇ ਸਨ, ਮੱਦਦ ਲਈ ਪਹੁੰਚੇ। ਇਹ‌ ਸੀ ਮਾਣ-ਮੱਤੇ ਪੰਜਾਬ ਦੀ ਖਬਰ ਸੀ ।  ਹੁਣ ਖਬਰ ਆਉਂਦੀ ਹੈ ਕਿ ਇਥੇ ਕਿਸੇ ਦਾ ਟਰੱਕ ਉਲਟ ਗਿਆ ਤੇ ਲੋਕ ਸਾਰਾ ਸਮਾਨ ਚੋਰੀ ਕਰ ਕੇ ਲੈ ਗਏ। ਕਿਸੇ ਨੌਜਵਾਨ ਦੀ ਕਾਰ‌ ਹਾਦਸੇ ਵਿੱਚ ਮੌਤ ਹੋ ਗਈ ਤੇ ਕੁਛ ਲੋਗ ਕਾਰ ਵਿੱਚੋਂ ਸਟੀਰੀਓ ਅਤੇ ਬਾਕੀ ਸਮਾਨ ਚੋਰੀ ਕਰ ਕੇ ਲੈ ਗਏ। ਪਰ ਕਮਾਲ ਦੀ ਗੱਲ ਹੈ ਕਿ ਉਸ ਸਮੇਂ ਧਾਰਮਿਕ ਪਰਚਾਰ ਸੀਮਤ ਸੀ ਅਤੇ ਹੁਣ ਪੰਜਾਬ ਡੇਰੇਦਾਰਾਂ, ਪਾਸਟਰਾ, ਪੰਡਤਾਂ, ਝੂਠੇ ਸੱਚੇ ਸਾਧਾ, ਨਾਲ ਭਰਿਆ ਪਿਆ ਹੈ। ਹੁਣ ਲੱਗਦਾ ਹੈ ਕਿ ਉਸ ਸਮੇਂ ਇੱਕ ਗੁਰਦੁਆਰੇ, ਇਕ ਮੰਦਰ ਦੇ ਸਪੀਕਰਾਂ ਵਿਚੋਂ ਸੱਚੀ ਬਾਣੀ ਨਿਕਲਦੀ ਸੀ ਅਤੇ ਲੋਕ ਉਸ ਤੇ ਅਮਲ ਕਰਦੇ ਸਨ ਅਤੇ ਹੁਣ ਸ਼ਾਇਦ ਸਪੀਕਰ ਵੱਧ ਗਏ‌ ਨੇ ਸ਼ੋਰ ਵਧ ਗਿਆ ਹੈ ਪਰ ਸੱਭ ਕੁੱਝ ਦਿਖਾਵੇ ਦਾ ਹੋ ਗਿਆ ਹੈ ਅਤੇ ਨਕਲੀ ਹੋ ਗਿਆ ਹੈ। ਪਹਿਲਾ ਰਾਜਨੀਤੀ ਫੇਰ ਪ੍ਰਸਾਸ਼ਨਿਕ ਅਧਿਕਾਰੀ ਅਤੇ ਫੇਰ ਆਮ ਤਬਕਾ ਸਾਰਾ ਹੀ ਇਕ ਪਾਸੇ ਨੂੰ ਤੁਰ ਪਿਆ। ਗੁਰੂ ਪੀਰਾਂ ਦੀ ਅਖਬੌਣ ਵਾਲੀ ਧਰਤੀ ਦੇ ਵਾਰਸੋ ਵਿਚਰੋ ? 

ਅਮਨਜੀਤ ਸਿੰਘ ਖਹਿਰਾ ( #janshaktinewspunjab )

2 ਦਰਜਨ ਤੋਂ ਵੱਧ ਕਿਸਾਨਾਂ ਦੇ ਟਿਊਬਵੈੱਲ ਟਰਾਸਫਾਰਮਾਂ ਦੀ ਭੰਨਤੋੜ ਕਰਕੇ ਤਾਂਬਾ ਤੇ ਕੀਮਤੀ ਤੇਲ ਚੋਰੀ

ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਇਲਾਕੇ ਵਿੱਚ ਸਹਿਮ

ਮਹਿਲ ਕਲਾਂ 03 ਦਸੰਬਰ (ਗੁਰਸੇਵਕ ਸੋਹੀ) ਇਲਾਕੇ ਅੰਦਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਜਿੱਥੇ ਚੋਰਾਂ ਵੱਲੋਂ ਘਰਾਂ ਅੰਦਰ ਸੰਨ ਲਾਈ ਜਾ ਰਹੀ ਹੈ, ਉੱਥੇ ਖੇਤਾਂ ਵਿੱਚ ਵੀ ਮੋਟਰਾਂ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ। ਚੋਰਾਂ ਦੇ ਹੋਸਲੇ ਏਨੇ ਬੁਲੰਦ ਹਨ, ਕਿ ਚੋਰੀ ਦੀਆਂ ਘਟਨਾਵਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਬੀਤੀ ਰਾਤ ਨੇੜਲੇ ਪਿੰਡ ਕੁਤਬਾ,ਬਾਹਮਣੀਆ,ਹਰਦਾਸਪੁਰਾ ਅਤੇ ਸਹਿਬਾਜਪੁਰਾ ਨਾਲ ਸਬੰਧਿਤ 16 ਕਿਸਾਨਾਂ ਦੇ ਖੇਤਾਂ ਵਿੱਚ ਟਿਊਬਵੈੱਲ ਟਰਾਸਫਾਰਮਾਂ ਦੀ ਅਣਪਛਾਤੇ ਚੋਰ ਗਰੋਹ ਵੱਲੋਂ ਭੰਨਤੋੜ ਕਰਕੇ ਟਰਾਸਫਾਰਮਾਂ ਵਿਚਲਾ ਕੀਮਤੀ ਤਾਂਬਾ ਅਤੇ ਤੇਲ ਚੋਰੀ ਕਰਨ ਸਮੇਤ 10 ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਵੱਢ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਮੌਕੇ ਪੀੜਤ ਕਿਸਾਨ ਦਵਿੰਦਰ ਸਿੰਘ ਧਨੋਆ ਵਾਸੀ ਕੁਤਬਾ ਅਤੇ ਜਗਰੂਪ ਸਿੰਘ ਵਾਸੀ ਕੁਤਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਦਵਿੰਦਰ ਸਿੰਘ ਵਾਸੀ ਕੁਤਬਾ 15 ਹਾਰਸ ਪਾਵਰ, ਰਣਜੀਤ ਸਿੰਘ ਕੁਤਬਾ 16 ਹਾਰਸ ਪਾਵਰ,ਮਨਜੀਤ ਸਿੰਘ ਕੁਤਬਾ 16 ਹਾਰਸ ਪਾਵਰ,ਨਰਿੰਦਰ ਸਿੰਘ ਕੁਤਬਾ 25 ਹਾਰਸ ਪਾਵਰ,ਸੁਖਵਿੰਦਰ ਸਿੰਘ ਕੁਤਬਾ 16 ਹਾਰਸ ਪਾਵਰ,ਭਗਵੰਤ ਸਿੰਘ ਵਾਸੀ ਬਾਹਮਣੀਆ 10 ਹਾਰਸ ਪਾਵਰ,ਹਰਪ੍ਰੀਤ ਸਿੰਘ ਹੈਪੀ ਬਾਹਮਣੀਆ 16 ਹਾਰਸ ਪਾਵਰ,ਅਮਨਦੀਪ ਸਿੰਘ ਵਾਸੀ ਸਹਿਬਾਜਪੁਰਾ 16 ਹਾਰਸ ਪਾਵਰ,ਜਰਨੈਲ ਸਿੰਘ ਵਾਸੀ ਹਰਦਾਸਪੁਰਾ 16 ਹਾਰਸ ਪਾਵਰ, ਗੁਰਮੁੱਖ ਸਿੰਘ ਹਰਦਾਸਪੁਰਾ 16 ਹਾਰਸ ਪਾਵਰ,ਅਮਰੀਕ ਸਿੰਘ ਹਰਦਾਸਪੁਰਾ 10 ਹਾਰਸ ਪਾਵਰ,ਦਰਸਨ ਸਿੰਘ ਹਰਦਾਸਪੁਰਾ 16 ਹਾਰਸ ਪਾਵਰ, ਅਮਰੀਕ ਸਿੰਘ ਹਰਦਾਸਪੁਰਾ 10 ਹਾਰਸ ਪਾਵਰ ਟਰਾਸਫਾਰਮਾਂ ਵਿੱਚੋ ਤੇਲ ਅਤੇ ਤਾਬਾ ਚੋਰੀ ਕਰਨ ਤੋਂ ਇਲਾਵਾ 10 ਹੋਰ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾ ਚੋਰੀ ਕਰ ਲਈਆਂ ਗਈਆਂ ਅਤੇ ਟਰਾਸਫਾਰਮਾਂ ਦੀ ਭੰਨਤੋੜ ਕੀਤੀ ਗਈ। ਪੀੜਤ ਕਿਸਾਨਾਂ ਨੇ ਕਿਹਾ ਕਿ ਚੋਰੀ ਦੀ ਘਟਨਾਵਾਂ ਦਾ ਪਤਾ ਉਦੋ ਲੱਗਾ ਜਦੋਂ ਉਹ ਪਸੂਆਂ ਲਈ ਹਰਾ ਚਾਰਾ ਲੈਣ ਖੇਤ ਗਏ। ਖੇਤਾਂ ਦੇ ਟਰਾਸਫਾਰਮਾ ਦੀ ਭੰਨਤੋੜ ਕਰਕੇ ਤਾਂਬਾ ਤੇ ਤੇਲ ਚੋਰੀ ਕੀਤੀ ਹੋਇਆ ਸੀ। ਉਹਨਾਂ ਕਿਹਾ ਕਿ ਚੋਰੀ ਦੀਆਂ ਵਧਦੀਆ ਘਟਨਾਵਾਂ ਨੂੰ ਲੈ ਕੇ ਸਹਿਮ ਦਾ ਮਾਹੌਲ ਹੈ।  ਉਹਨਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰ ਗਰੋਹ ਨੂੰ ਕਾਬੂ ਕਰਕੇ ਚੋਰੀ ਦੀਆਂ ਘਟਨਾਵਾਂ ਰੋਕੀਆ ਜਾਣ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 285ਵਾ ਲਲਤੋਂ ਕਲਾਂ ਨੇ ਹਾਜ਼ਰੀ ਭਰੀ 

ਸ਼ਹੀਦ ਪਰਿਵਾਰ ਜਾਂ ਵੰਸ਼ ਦੇ ਨਹੀਂ, ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ - ਪੰਥਕ ਆਗੂ

ਸਰਾਭਾ, 03 ਦਸੰਬਰ  (ਗੁਰਕਿਰਤ ਜਗਰਾਓਂ/ਮਨਜਿੰਦਰ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 285ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਅੱਡਾ ਚੌਕੀਮਾਨ ਚੌਂਕੀਮਾਨ ਦੀ ਅਕਾਈ ਲਲਤੋਂ ਕਲਾਂ ਦੇ ਪ੍ਰਧਾਨ ਬਲਜਿੰਦਰ ਲਲਤੋਂ ਕਲਾਂ,ਜਗਤਾਰ ਸਿੰਘ ਲਲਤੋਂ ਕਲਾਂ,ਪਰਵਿੰਦਰ ਸਿੰਘ ਲਲਤੋਂ ਕਲਾਂ,ਜਸਵੰਤ ਸਿੰਘ ਲਲਤੋਂ ਕਲਾਂ, ਕਰਨੈਲ ਸਿੰਘ ਲਲਤੋਂ ਕਲਾਂ, ਹੰਸ ਰਾਜ ਲਲਤੋਂ ਕਲਾਂ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬਲਜਿੰਦਰ ਸਿੰਘ ਲਲਤੋਂ ਕਲਾਂ, ਹਰਭਜਨ ਸਿੰਘ ਅੱਬੂਵਾਲ,ਮਾਸਟਰ ਦਰਸ਼ਨ ਸਿੰਘ ਰਕਬਾ,ਬਲਦੇਵ ਸਿੰਘ ਸਰਾਭਾ ਆਖਿਆ ਕਿ ਸਾਡੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪੂਰਾ ਪਰਿਵਾਰ ਸਮੁੱਚੀ ਕੌਮ ਲਈ ਨਿਸਾਵਰ ਕਰਕੇ ਹਰ ਇੱਕ ਇਨਸਾਨ ਨੂੰ ਹੱਕ ਹਲਾਲ ਦੀ ਕਿਰਤ ਕਰਕੇ ਜ਼ਿੰਦਗੀ ਜਿਉਣ ਦਾ ਰਾਹ ਦਿਖਾਇਆ। ਪਰ ਕੋਝ ਗੰਦੀ ਸੋਚ ਰੱਖਣ ਵਾਲੇ ਲੋਕ ਗੁਰੂ ਦੀ ਦਿੱਤੀ ਸਿੱਖਿਆ ਨੂੰ ਭੁੱਲ ਕਿ ਅੱਜ ਕੌਮ ਦੇ ਵਿੱਚ ਜਾਤਾਂ-ਪਾਤਾਂ ਦੀਆਂ ਵੰਡੀਆਂ ਪਾ ਰਹੇ ਹਨ । ਜੋ ਸਾਰੇ ਗੁਰੂਆਂ ਦੀ ਦਿੱਤੀ ਸਿੱਖਿਆ ਤੋਂ ਕੋਹਾਂ ਦੂਰ ਹੈ ।ਜਦ ਕੇ ਗੁਰੂਆਂ ਦੇ ਦਰਸਾਏ ਰਾਹ ਤੇ ਚਲ ਕੇ ਸਾਡੇ ਊਧਮ,ਭਗਤ,ਸਰਾਭੇ ਗ਼ਦਰੀ ਬਾਬਿਆਂ ਨੇ ਕਿਤੇ ਵੀ ਜਾਤਾਂ-ਪਾਤਾਂ ਜਾਂ ਗੋਤਾਂ ਦਾ ਜ਼ਿਕਰ ਨਹੀਂ ਕੀਤਾ । ਇੱਕ ਪਾਸੇ ਅੱਜ ਸਮੁੱਚੀ ਸਿੱਖ ਕੌਮ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀ ਹੈ ਦੂਜੇ ਪਾਸੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਲੜਾਈ ਲੜਣ ਨੂੰ ਵੀ ਤਿਆਰ ਨਹੀਂ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਲਈ ਵੀ ਹਾਅ ਦਾ ਨਾਅਰਾ ਮਾਰ ਨੂੰ ਤਿਆਰ ਨਹੀਂ ਫੇਰ ਉਨ੍ਹਾਂ ਨੂੰ ਆਜ਼ਾਦੀ ਦਾ 75 ਸਾਲ ਬਾਅਦ ਗੁਰਦੁਆਰਾ ਮੈਹਦੀਆਣਾ ਸਾਹਿਬ ਵਿਖੇ ਲੱਗਿਆ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਬੁੱਤ ਥੱਲੇ ਇਹ ਲਿਖਣਾ ਕਿਉਂ ਪਿਆ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਗਰੇਵਾਲ ਪਰਿਵਾਰ ਜਨਮ ਹੋਇਆ। ਜੋ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸੋਚ ਤੋ ਪਰੇ ਹੈ  ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਆਖਿਆ ਸੀ ਕਿ ਮੇਰਾ ਕੋਈ ਰੂਪ ਨਹੀਂ, ਮੇਰਾ ਕੋਈ ਰੰਗ, ਜੇਕਰ ਕਿਸੇ ਨੇ ਮੈਨੂੰ ਉਪਕਾਰ ਨਾ ਹੋਵੇ ਤਾਂ ਉਹ ਮੈਨੂੰ ਬਾਗੀ ਆਖ ਲਿਆ ਕਰੇ। ਗ਼ਦਰੀ ਬਾਬੇ ਸਿੱਖ ਇਤਿਹਾਸ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਨੇ ਗ਼ਦਰ ਪਾਰਟੀ ਦੇ ਵਿਚ ਹਰ ਇੱਕ ਪਾਰਟੀ ਮੈਬਰ ਨੂੰ ਆਪਣੇ ਨਾਮ ਮਗਰ ਗੋਤ ਨਾ ਲਿਖਣ ਦੀ ਹਦਾਇਤ ਕੀਤੀ ਸੀ ਅਤੇ ਸਾਰੇ ਗ਼ਦਰੀ ਬਾਬਿਆਂ ਨੇ ਆਪਣੇ ਨਾਮ ਦੇ ਮਗਰ ਪਿੰਡ ਦਾ ਹੀ ਨਾਮ ਲਿਖਿਆ। ਫੇਰ ਅੱਜ ਜਿਨ੍ਹਾਂ ਨੇ ਗਦਰੀ ਬਾਬਿਆਂ ਦਾ ਇਤਿਹਾਸ ਤੱਕ ਨਹੀਂ ਪੜ੍ਹਿਆ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਜਾਤ ਗੋਤ ਨਾਲ ਕਿਉਂ ਜੋੜ ਰਹੇ ਹਨ । ਸ਼ਹੀਦ ਪਰਵਾਰ ਜਾਂ ਵੰਸ਼ ਦੇ ਨਹੀਂ, ਦੇਸ਼ ਕੌਮ  ਦਾ ਸਰਮਾਇਆ ਹੁੰਦੇ ਹਨ । ਇਨ੍ਹਾਂ ਨੂੰ ਜਾਤ, ਗੋਤ ਨਾਲ ਜੋੜਨਾ ਮੰਦਭਾਗਾ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਪਿਆਰ ਕਰਨ ਵਾਲੇ ਪੂਰੀ ਦੁਨੀਆ ਤੇ ਵੱਸਦੇ ਹਨ। ਇਸ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਜਾਤਾਂ-ਗੋਤਾਂ ਨਾਲ ਜੋੜ ਕੇ ਵੰਡੀਆਂ ਨਾਂ ਪਾਉ। ਉਹਨਾਂ ਨੇ ਆਖਰ ਵਿਚ ਆਖਿਆ ਕਿ ਸਾਡੇ ਗੁਰੂਆਂ ਨੇ ਵੱਖ ਵੱਖ ਮਹਾਪੁਰਸ਼ਾਂ ਦੀ ਬਾਣੀ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੀ ਤੇ ਹਰ ਇੱਕ ਸਿੱਖ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਉਪਦੇਸ਼ ਦਿੱਤਾ । ਬਾਣੀ ਨੇ ਜਾਤਾਂ-ਪਾਤਾਂ ਦਾ ਮੁੱਢ ਤੋਂ ਖੰਡਨ ਕੀਤਾ। ਸਾਡੇ ਗੁਰੂਆ ਨੇ ਆਖਿਆ ਸੀ "ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ"।ਸਰਕਾਰਾਂ ਸਿੱਖਾਂ ਨੂੰ ਉਨ੍ਹਾਂ ਦੀਆਂ ਹੱਕ ਨਹੀਂ ਦਿੰਦੀਆਂ,ਪਰ ਸਿਖ ਸੰਘਰਸ਼ 'ਚ ਆਉਣ ਵਿੱਚ ਦੇਰੀ ਕਿਉਂ ਕਰ ਰਹੇ ਹਨ । ਸੋ ਸਾਡੀ ਸਮੁੱਚੀ ਕੌਮ ਨੂੰ ਅਪੀਲ ਹੈ ਕਿ ਸਰਕਾਰਾਂ ਨੂੰ ਦਿੱਤੇ ਇੱਕ ਮਹੀਨੇ ਦੇ ਸਮੇਂ ਤੋਂ ਬਾਅਦ ਆਪਣੀ ਤਿਆਰੀ ਪੂਰੀ ਤਰ੍ਹਾਂ ਕਰ ਲਓ ਤਾਂ ਜੋ ਚੰਡੀਗੜ੍ਹ ਵਿਖੇ ਧਰਮ ਯੁੱਧ ਮੋਰਚਾ ਲਗਾਇਆ ਜਾ ਸਕੇ। ਇਸ ਮੌਕੇ ਨੰਬਰਦਾਰ ਜਸਮੇਲ ਸਿੰਘ ਜੰਡ, ਬਲਦੇਵ ਸਿੰਘ ਅੱਬੂਵਾਲ,ਹਰਭਜਨ ਸਿੰਘ ਅੱਬੂਵਾਲ,ਕੁਲਦੀਪ ਸਿੰਘ ਕਿਲਾ ਰਾਏਪੁਰ,ਬਲਦੇਵ ਸਿੰਘ ਈਸ਼ਨਪੁਰ,ਹਰਬੰਸ ਸਿੰਘ ਪੰਮਾ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ

ਗੁਜਰਾਤ ਵਿਧਾਨ ਸਭਾ ਚੋਣਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਭਾਰੀ ਬਹੁਮਤ ਨਾਲ ਬਣੇਗੀ- ਨੀਤਨ ਤਾਂਗੜੀ

   ਲੁਧਿਆਣਾ ,3 ਦਸੰਬਰ (ਰਾਣਾ ਮੱਲ ਤੇਜੀ )  ਆਮ ਆਦਮੀ ਪਾਰਟੀ ਵਪਾਰ ਵਿੰਗ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਨੀਤਿਨ ਤਾਂਗੜੀ ਨੇ ਗੁਜਰਾਤ ਚੋਣਾਂ 'ਚ ਧੂਆਂ ਧਾਰ ਪ੍ਰਚਾਰ ਕਰਨ ਉਪਰੰਤ ਵਾਪਸੀ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਗੁਜਰਾਤ ਚ ਆਪ ਪਾਰਟੀ ਦੇ ਉਮੀਦਵਾਰਾ ਦੇ ਹੱਕ 'ਚ ਚੋਣ ਪ੍ਰਚਾਰ ਲਈ ਉਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਅਗੁਵਾਈ ਵਿੱਚ ਸੂਬੇ ਦੀਆਂ ਵੱਖ-ਵੱਖ ਵਿਧਾਨ ਸਭਾਵਾਂ 'ਚ ਪ੍ਰਚਾਰ ਲਈ ਗਏ ਸਨ ।ਉਨ੍ਹਾਂ ਕਿਹਾ ਕਿ ਇਸ ਮੌਕੇ ਬਿੱਟੂ ਭਨੋਟ,ਰਜੀਵ,ਸੁਰਿੰਦਰ ਸਿੰਘ ਸਾਬਕਾ ਇੰਸਪੇਕਟਰ ਸਮੇਤ ਹੋਰ ਬਹੁਤ ਸਾਰੇ ਅਹੁਦੇਦਾਰ ਅਤੇ ਵਲੰਟੀਅਰ ਵੀ  ਉਨ੍ਹਾਂ ਨਾਲ ਚੌਣ ਪ੍ਰਚਾਰ ਕਰਕੇ ਊਥੌ ਦੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾ ਨੂੰ ਕੰਬਣੀ ਛੇੜ ਰਹੇ ਸਨ । ਤਾਂਗੜੀ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਜਾ ਰਿਹਾ ਸੀ । ਅਤੇ ਸੂਬੇ ਦੇ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦ ਉਹ ਗੁਜਰਾਤ ਵਿੱਚ ਵਿਧਾਇਕ ਬੱਗਾ ਨਾਲ ਚੋਣ ਪ੍ਰਚਾਰ ਕਰ ਰਹੇ ਸਨ । ਤਾਂ ਗੁਜਰਾਤ ਦੇ ਮੰਨੇ ਪ੍ਰਮੰਨੇ ਉਦਯੋਗਪਤੀ ਸ਼ੁਭਾਸ਼ ਭਾਰਗਵ ਚੈਅਰਮੈਨ ਕੋਲੋਰੈਨਟ ਲਿਮਿਟਡ ਕੰਪਨੀ ਨੇ ਆਪਣੇ ਗੁਜਰਾਤੀ ਉਦਯੋਗਪਤੀਆ ਨਾਲ ਉਨ੍ਹਾਂ ਨੂੰ ਵਿਸ਼ੇਸ਼ ਸੱਦਾ ਦੇਕੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਅਗਵਾਈ ' ਚ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਵੀ ਕੀਤਾ ਗਿਆ । ਤਾਂਗੜੀ ਨੇ ਅੱਗੇ ਕਿਹਾ ਕਿ ਗੁਜਰਾਤ ਸੂਬੇ ਦੇ ਆਮ ਲੋਕ ਅਤੇ ਵਪਾਰਕ ਘਰਾਣੇ ਭਾਜਪਾ ਦੇ 27 ਸਾਲਾਂ ਦੇ ਸ਼ਾਸਨ ਤੋਂ ਬਹੁਤ ਦੁਖੀ ਤੇ ਤੰਗ ਆ ਚੁੱਕੇ ਹਨ। ਅਤੇ ਉਹ ਬਦਲ਼ਾਅ ਦੇ ਰੂਪ ਵਿੱਚ ਆਮ  ਆਦਮੀ ਪਾਰਟੀ ਦੀ ਸਰਕਾਰ ਬਨਣੀ ਦੇਖਣਾ ਚਾਹੁੰਦੇ ਹਨ । ਤਾਂਗੜੀ ਨੇ ਕਿਹਾ ਕਿ ਆਪ ਪਾਰਟੀ ਦੇ ਉਮੀਦਵਾਰਾ ਦੇ ਹੱਕ ਵਿੱਚ ਹੋ ਰਹੇ ਭਾਰੀ ਚੋਣ ਪ੍ਰਚਾਰ ਪ੍ਰਤੀ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਇਹ ਸਪੱਸ਼ਟ ਹੁੰਦਾ ਹੈ ਕਿ ਗੁਜਰਾਤ ਵਿੱਚ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ।