ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 289ਵਾ ਦਿਨ ਪਿੰਡ ਜੁੜਾਹਾ ਨੇ ਹਾਜ਼ਰੀ ਭਰੀ

ਜਿਸ ਦਿਨ ਸਿੱਖ ਭਾਰਤ ਤੋਂ ਵੱਖ ਹੋ ਗਏ ਤਾਂ ਦੇਸ਼ ਦਾ ਰਹਿਣਾ ਕੱਖ ਨਹੀਂ - ਜੁੜਾਹਾ/ਸਰਾਭਾ

ਸਰਾਭਾ /ਮੁੱਲਾਂਪੁਰ/ ਦਾਖਾ, 07 ਦਸੰਬਰ  (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 289ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਅਮਰ ਸਿੰਘ ਜੁੜਾਹਾ,ਗੁਰਮੇਲ ਸਿੰਘ ਜੁੜਾਹਾ,ਸੁਖਪਾਲ ਸਿੰਘ ਫੱਲੇਵਾਲ,ਗੁਰਮੇਲ ਸਿੰਘ ਗੇਜਾ ਜੁਲਾਹਾ,ਸੁਖਦੇਵ ਸਿੰਘ ਧੂਰਕੋਟ,ਅਮਰਜੀਤ ਸਿੰਘ ਧੂਰਕੋਟ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਮਰ ਸਿੰਘ ਜਲਾਹਾ, ਬਲਦੇਵ ਸਿੰਘ ਸਰਾਭਾ ਨੇ ਆਖਿਆ ਕਿ ਭਾਰਤ 'ਚ ਅੰਗਰੇਜਾਂ ਨੂੰ ਬਾਹਰ ਕੱਢਣ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ । ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਬਣਦੇ ਹੱਕ ਦੇਣ ਦੀ ਬਜਾਏ ਉਲਟਾ ਜੋ ਹੱਕ ਸਮੁੱਚੀ ਸਿੱਖ ਕੌਮ ਕੋਲ ਹਨ ਸਰਕਾਰਾਂ ਉਹ ਵੀ ਇੱਕ-ਇੱਕ ਕਰਕੇ ਖੋਹ ਰਹੀਆਂ ਹਨ । ਜਦਕਿ ਜਿਹੜੇ ਅੱਜ ਭਾਰਤ ਦੇ ਵਾਰਿਸ ਬਣੇ ਬੈਠੇ ਹਨ ਇਨ੍ਹਾਂ ਆਰ ਐਸ ਐਸ ਦੇ ਚਮਚਿਆਂ ਨੇ ਕਦੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਤੱਕ ਨਹੀਂ ਕੀਤਾ। ਜੇਕਰ ਕਿਸੇ ਇੱਕਾ ਦੁੱਕਾ ਸੰਘਰਸ਼ ਵੀ ਕੀਤਾ ਉਨ੍ਹਾਂ ਨੇ ਅੰਗਰੇਜ਼ੀ ਤੋਂ ਮਾਫ਼ੀ ਮੰਗ ਕੇ ਜਾਨ ਬਚਾਈ। ਜਿਨ੍ਹਾਂ ਸਿੱਖਾਂ ਨੇ ਅੰਗਰੇਜ਼ਾਂ ਤੋਂ ਭਾਰਤ ਆਜ਼ਾਦ ਕਰਵਾਇਆ ਹੋਵੇ ਉਨ੍ਹਾਂ ਨੂੰ ਹੱਕਾਂ ਲਈ ਸੰਘਰਸ਼ ਕਰਨਾ ਪਵੇ ਲਾਹਣਤ  ਨਕੰਮੀਆਂ ਸਰਕਾਰਾਂ ਦੇ ਜੋ ਸਾਨੂੰ ਹੱਕ ਨਹੀਂ ਦਿੰਦੀਆਂ। ਉਨ੍ਹਾਂ ਅੱਗੇ ਆਖਿਆ ਕਿ ਸਿੱਖ ਕੌਮ ਆਪਣੀ ਹੱਕ ਸ਼ਾਂਤਮਈ ਤਰੀਕੇ ਨਾਲ ਮੰਗ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀ । ਜਿਸ ਦਿਨ ਸਿੱਖ ਭਾਰਤ ਤੋਂ ਵੱਖ ਹੋ ਗਏ ਤਾਂ ਦੇਸ਼ ਦਾ ਰਹਿਣਾ ਕੱਖ ਨਹੀਂ। ਜਦਕਿ ਜਿਸ ਦੇਸ਼ ਲਈ ਅਸੀਂ  ਕੁਰਬਾਨੀਆਂ ਦਿੱਤੀਆਂ ਉਸ ਦੇਸ ਵਿੱਚ ਹੀ ਸਾਨੂੰ ਸਭ ਤੋਂ ਵਧ ਜ਼ਲੀਲ ਕੀਤਾ ਜਾ ਰਿਹਾ ਹੈ। ਜੇਕਰ ਸਿੱਖ ਭਾਰਤ ਦਾ ਹਿੱਸਾ ਨਾ ਹੁੰਦੇ ਤਾਂ ਹਿੰਦੂਤਵੀ ਅੰਗਰੇਜ਼ਾਂ ਦੇ ਗੁਲਾਮ ਹੋਣੀ ਸੀ। ਉਹਨਾਂ ਨੇ ਆਖਰ ਵਿਚ ਆਖਿਆ ਸਿੱਖ ਧਰਮ ਦਾ ਜਨਮ ਖੰਡੇ ਦੀ ਧਾਰ ਵਿੱਚੋਂ ਹੋਇਆ ਇਸ ਲਈ ਸਿੱਖ ਕੌਮ ਆਪਣੇ ਹੱਕਾਂ ਦੀ ਪ੍ਰਾਪਤੀ ਤੋਂ ਬਿਨਾ ਕਦੇ ਸਾਂਤੀ ਨਾਲ ਬੈਠ ਨਹੀਂ ਸਕਦੇ। ਉਹ ਹਮੇਸ਼ਾਂ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਰਹਿਣਗੇ ਅਤੇ ਸਰਕਾਰਾਂ ਹਾਰਨਗੀਆਂ ਸਿੱਖ ਜਿੱਤਣਗੇ । ਸੋ ਸਰਾਭਾ ਪੰਥਕ ਮੋਰਚੇ ਵਿੱਚ ਸਹਿਯੋਗ ਕਰੋ ਤਾਂ ਜੋ ਸਿੱਖ ਕੌਮ  ਦੀਆਂ ਹੱਕੀ ਮੰਗਾਂ ਜਲਦ ਫਤਿਹ ਕਰ ਸਕੀਏ ਜੇਕਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਵੀ ਜਾਤਾਂ ਪਾਤਾਂ ਦਿਲਾਂ 'ਚ ਨਹੀ ਜਾਂਦੀਆਂ ਤਾਂ ਲੱਖ ਲਾਹਨਤ ਹੈ ਸਾਨੂੰ ਸਿਖ ਕਹਾਉਣ ਤੇ। ਇਸ ਲਈ ਊਚ ਨੀਚ ਦਾ ਪਾੜਾ ਖਤਮ ਕਰਕੇ ਗੁਰੂਆਂ ਦੀ ਦਿੱਤੀ ਕੁਰਬਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਸੰਘਰਸ਼ ਕਰੋ ਤਾਂ ਜੋ ਜਿੱਤ ਪ੍ਰਾਪਤ ਕਰ ਸਕੀਏ। ਇਸ ਮੌਕੇ ਸ਼ੇਰ ਸਿੰਘ ਨੀਲੀਬਾਰ ਅੱਬੂਵਾਲ,ਬਲਦੇਵ ਸਿੰਘ ਅੱਬੂਵਾਲ ਹਰਜਿੰਦਰ ਸਿੰਘ ਜੁੜਾਹਾ, ਹਰਭਜਨ ਸਿੰਘ ਅੱਬੂਵਾਲ, ਗੁਰਸ਼ਰਨ ਸਿੰਘ ਝੰਡੇ,ਬਲਦੇਵ ਸਿੰਘ ਕੁਲਦੀਪ ਸਿੰਘ ਕਿਲਾ ਰਾਏਪੁਰ ਹਰਬੰਸ ਸਿੰਘ ਪੰਮਾ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ।