ਮੋਬਾਈਲ ਓਟ ਕਲਨਿਕ ਮੁਹਿੰਮ ਦੇ ਦੂਜੇ ਪੜਾਅ ’ਚ ਆਈ. ਸੀ. ਟੀ. ਸੀ ਵੈਨ ਨੂੰ ਵੀ ਜੋੜਿਆ-ਸਿਵਲ ਸਰਜਨ

(ਫੋਟੋ:-ਮੋਬਾਈਲ ਓਟ ਕਲੀਨਿਕ ਅਤੇ ਐਚ. ਆਈ. ਵੀ ਟੈਸਟਿੰਗ ਦੀ ਸਹੂਲਤ ਮੁਹੱਈਆ ਕਰਵਾਉਣ ਵਾਲੀ ਆਈ. ਟੀ. ਸੀ ਵੈਨ ਨੂੰ ਰਵਾਨਾ ਕੀਤੇ ਜਾਣ ਦਾ ਦਿ੍ਰਸ਼)

ਹਫ਼ਤੇ ਵਿਚ ਤਿੰਨ ਦਿਨ ਚੱਲੇਗੀ ਵੈਨ

ਐਚ. ਆਈ. ਵੀ ਟੈਸਟਿੰਗ ਦੀ ਵੀ ਮਿਲੇਗੀ ਸਹੂਲਤ

ਕਪੂਰਥਲਾ , ਮਈ 2020 - (ਹਰਜੀਤ ਸਿੰਘ ਵਿਰਕ)-

ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਨਸ਼ਾ ਪੀੜਤ ਮਰੀਜ਼ਾਂ ਨੂੰ ਘਰ ਬੈਠੇ ਹੀ ਦਵਾਈ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਬੀਤੀ 14 ਅਪ੍ਰੈਲ ਨੂੰ ਮੋਬਾਈਲ ਓਟ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਓਟ ਕਲੀਨਿਕਾਂ ਵਿਚ ਵੱਧ ਰਹੀ ਭੀੜ ਅਤੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਸੀ। ਉਨਾਂ ਦੱਸਿਆ ਕਿ ਇਸ ਮੁਹਿੰਮ ਦੇ ਦੂਜੇ ਪੜਾਅ ਤਹਿਤ  ਆਈ. ਸੀ. ਟੀ. ਸੀ ਕਾੳੂਂਸਲਿੰਗ ਵੈਨ, ਜਿਸ ਰਾਹੀਂ ਐਚ. ਆਈ. ਵੀ ਟੈਸਟਿੰਗ ਵੀ ਕੀਤੀ ਜਾਏਗੀ, ਨੂੰ ਓਟ ਮੋਬਾਈਲ ਕਲੀਨਿਕ ਨਾਲ ਜੋੜਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਤਹਿਤ ਆਈ. ਸੀ. ਟੀ. ਸੀ ਵੈਨ ਜਿਥੇ ਨਸ਼ਾ ਪੀੜਤਾਂ ਨੂੰ ਦਵਾਈ ਮੁਹੱਈਆ ਕਰਵਾਏਗੀ, ਉਥੇ ਹੀ ਐਚ. ਆਈ. ਵੀ ਟੈਸਟਿੰਗ ਤੇ ਕਾੳੂਂਸਲਿੰਗ ਦੀ ਸਹੂਲਤ ਵੀ ਮੁਹੱਈਆ ਕਰਵਾਏਗੀ। ਡਾ. ਬਾਵਾ ਨੇ ਇਹ ਵੀ ਦੱਸਿਆ ਕਿ ਉਕਤ ਵੈਨ ਹਫ਼ਤੇ ਵਿਚ ਤਿੰਨ ਦਿਨ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਏਗੀ। ਉਨਾਂ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਦਵਾਈ ਲੈਣ ਆਉਣ ਤੋਂ ਪਹਿਲਾਂ ਚੰਗੀ ਤਰਾਂ ਹੱਥ ਧੋਤੇ ਜਾਣ, ਦਵਾਈ ਲੈਣ ਦੌਰਾਨ ਸੋਸ਼ਲ ਡਿਸਟੈਂਸ ਯਕੀਨੀ ਬਣਾ ਕੇ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ, ਮਾਸਕ ਬੰਨ ਕੇ ਦਵਾਈ ਲੈਣ ਆਇਆ ਜਾਏ ਅਤੇ ਸਿਹਤ ਵਿਭਾਗ ਨਾਲ ਸਹਿਯੋਗ ਕੀਤਾ ਜਾਵੇ। 

ਇਨਾਂ ਰੂਟਾਂ ’ਤੇ ਚੱਲੇਗੀ ਵੈਨ :

  ਨਸ਼ਾ ਛੁਡਾੳੂ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਦੱਸਿਆ ਕਿ ਉਕਤ ਵੈਨ ਮੰਗਲਵਾਰ ਨੂੰ ਖੀਰਾਂਵਾਲੀ, ਨਵਾਂ ਪਿੰਡ ਭੱਠੇ, ਵਿੱਲਾ ਕੋਠੀ ਤੇ ਡੈਣਵਿੰਡ ਜਾਵੇਗੀ। ਇਸੇ ਤਰਾਂ ਵੀਰਵਾਰ ਨੂੰ ਪਲਾਹੀ, ਖਲਵਾੜਾ ਤੇ ਪੰਡੋਰੀ ਅਤੇ ਸਨਿੱਚਰਵਾਰ ਨੂੰ ਛੰਨਾ ਸ਼ੇਰ ਸਿੰਘ, ਡੇਰਾ ਸੈਦਾਂ ਅਤੇ ਬੜਾ ਜੋਧ ਸਿੰਘ ਪਿੰਡਾਂ ਨੂੰ ਕਵਰ ਕਰੇਗੀ। ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਨਸ਼ੇ ਤੋਂ ਪੀੜਤ ਮਰੀਜ਼ਾਂ ਤੱਕ ਘਰ ਬੈਠੇ ਹੀ ਦਵਾਈ ਪਹੁੰਚਾਉਣ ਲਈ ਜ਼ਿਲੇ ਵਿਚ ਪਾਇਲਟ ਪ੍ਰਾਜੈਕਟ ਤਹਿਤ ਮੋਬਾਈਲ ਓਟ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਜ਼ਰੀਏ ਨਸ਼ਾ ਪੀੜਤਾਂ ਨੂੰ ਪਿੰਡ-ਪਿੰਡ ਜਾ ਕੇ ਦਵਾਈ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਕੋਰੋਨਾ ਵਾਇਰਸ ਕਾਰਨ ਲਾਕਡਾੳੂਨ ਦੇ ਚੱਲਦਿਆਂ ਮਰੀਜ਼ਾਂ ਨੂੰ ਦਵਾਈ ਲੈੈਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।