ਕਾਂਗਰਸ ਦਾ ਹੱਥ ਠੋਕਾ ਬਣਕੇ ਕੰਮ ਕਰ ਰਿਹਾ ਜਗਰਾਓਂ ਦਾ ਐਸ ਡੀ ਐਮ - ਬੀਬੀ ਮਾਣੂੰਕੇ

ਐਸ ਡੀ ਐਮ ਜਗਰਾਓਂ ਵਿਰੁੱਧ ਕਾਰਵਾਈ ਲਈ ਸਪੀਕਰ ਤੇ ਗਵਰਨਰ ਨੂੰ ਲਿਖਿਆ ਖ਼ਤ

ਜਗਰਾਓਂ  2 ਜੁਲਾਈ  ( ਅਮਿਤ ਖੰਨਾ ) ਸਫ਼ਾਈ ਕਰਮਚਾਰੀਆਂ, ਮੁਲਾਜ਼ਮਾਂ, ਅਤੇ ਕਿਸਾਨਾਂ ਵੱਲੋ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਲੱਗ ਰਹੇ ਧਰਨਿਆਂ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਉਪ ਨੇਤਾ ਵਿਰੋਧੀ ਧਿਰ ਨੇ ਐਸ ਡੀ ਐਮ ਜਗਰਾਉ ਨਰਿੰਦਰਪਾਲ ਸਿੰਘ ਧਾਲੀਵਾਲ  ਆਪਣੇ ਕੰਪਲੈਕਸ ਵਿੱਚ ਹਲਕੇ ਦੇ ਸਾਰੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੀਟਿੰਗ ਕਰਨ ਲਈ ਕਿਹਾ ਗਿਆ ਸੀ, ਪਰੰਤੂ ਅੱਜ ਜਦੋ ਵਿਧਾਇਕਾ ਮਾਣੂੰਕੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਤਾਂ ਐਸ ਡੀ ਐਮ ਤੇ ਤਹਿਸੀਲਦਾਰਾਂ ਤੋ ਬਿਨਾਂ ਹੋਰ ਕੋਈ ਵੀ ਅਧਿਕਾਰੀ ਹਾਜ਼ਰ ਨਹੀ ਸੀ। ਜਿਸ ਤੇ ਤਲਖੀ ਲੈਜ਼ਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਐਸ ਡੀ ਐਮ ਦਫਤਰ ਵੱਲੋ ਅਧਿਕਾਰੀਆਂ ਦਾ ਇਹ ਕਹਿਕੇ ਰੋਕਿਆ ਗਿਆ ਕਿ ਮੀਟਿੰਗ ਤਾਂ ਰੱਦ ਹੋ ਗਈ ਹੈ, ਜਦੋ ਕਿ ਐਸ ਡੀ ਐਮ ਖੁਦ ਨਹੀਜ਼ ਸੀ ਚਾਹੁੰਦਾ ਕਿ ਹਲਕਾ ਵਿਧਾਇਕ ਦੀ ਅਗਵਾਈ ਵਿੱਚ ਇਹ ਮੀਟਿੰਗ ਹੋਵੇ। ਕਿਊਂਕਿ ਇਸ ਮੀਟਿੰਗ ਵਿੱਚ ਬੀਬੀ ਮਾਣੂੰਕੇ ਵੱਲੋ ਵਿਰੋਧੀ ਧਿਰ ਦੇ ਉਪ ਨੇਤਾ ਹੋਣ ਦੀ ਹੈਸੀਅਤ ਵਿੱਚ ਆਪਣਾ ਫ਼ਰਜ਼ ਸਮਝਦੇ ਹੋਏ ਸਫ਼ਾਈ ਕਰਮਚਾਰੀਆਂ, ਮੁਲਾਜ਼ਮਾਂ, ਅਤੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਨੁਕਤੇ ਇਕੱਠੇ ਕਰਨੇ ਸਨ ਅਤੇ ਸ਼ਹਿਰ ਤੇ ਪਿੰਡਾਂ ਦੀਆਂ ਹੋਰ ਸਮੱਸਿਆਵਾਂ ਜਿਵੇ ਸ਼ਹਿਰ ਦੇ ਕਮਲ ਚੌਕ ਵਿੱਚੋ ਪਾਣੀ ਦੀ ਨਿਕਾਸੀ, ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ, ਪਾਣੀ ਦੀ ਲੀਕੇਜ, ਪਾਣੀ ਵਾਲੀਆਂ ਟੈਕੀਆਂ ਦੀ ਸਫਾਈ, ਆਵਾਜਾਈ ਦੀ ਸਮੱਸਿਆ, ਬਿਜਲੀ ਦੀਆਂ ਸ਼ਿਕਾਇਤਾਂ ਤੇ ਬਿਜਲੀ ਸਮੱਸਿਆ, ਨੈਸ਼ਨਲ ਚਾਈਲਡ ਲੇਬਰ ਪ੍ਰੋਜੈਕਟ ਸਕੀਮਾਂ, ਸੈਲਫ਼ ਡਿਫੈਸ ਟ੍ਰੇਨਿੰਗ ਗਰਾਂਟ ਸਕੀਮਾਂ, ਬਾਲ ਪ੍ਰਤਿਭਾ ਮੇੇਲੇ, ਬੁਢਾਪਾ ਪੈਨਸ਼ਨਾਂ, ਬੱਚਿਆਂ ਲਈ ਆਰਥਿਕ ਸਹਾਇਤਾ ਸਕੀਮਾਂ, ਕੀੜੇਮਾਰ ਦਵਾਈਆਂ, ਖਾਦਾਂ ਤੇ ਬੀਜ਼ਾਂ, ਪਿੰਡਾਂ ਦੇ ਖੇਡ ਪਾਰਕਾਂ ਤੇ ਗਰਾਉਡਾਂ, ਪ੍ਰਧਾਨ ਮੰਤਰੀ ਅਵਾਸ ਯੋਜਨਾਂ, ਵੋਕੇਸ਼ਨਲ ਲੈਬਾਂ, ਸ਼ਹਿਰ ਵਿੱਚ ਡਾ. ਭੀਮ ਰਾਓ ਅੰਬੇਡਕਰ ਦਾ ਚੌਕ ਤੇ ਬੁੱਤ ਸਥਾਪਿਤ ਕਰਨਾ, ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀ ਬਾਈ ਫੂਲੇ ਯਾਦਕਾਰੀ ਲਾਇਬ੍ਰੇਰੀ ਬਨਾਉਣਾ, ਸੜਕਾਂ ਤੇ ਟੈਡਰਾਂ ਵਿੱਚ ਹੋਏ ਘਪਲੇ ਆਦਿ ਹੋਰ ਕਈ ਪ੍ਰਕਾਰ ਦੇ 53 ਮਸਲੇ ਵਿਚਾਰਨੇ ਸਨ। ਇਸ ਮੀਟਿੰਗ ਵਿੱਚ ਘਪਲਿਆਂ ਦਾ ਮੁੱਦਾ ਵੀ ਉਠਣਾ ਸੀ ਤੇ ਜਿਸ ਸਮੇ ਘਪਲੇ ਹੋਏ ਉਸ ਸਮੇ ਨਗਰ ਕੌਂਸਿਲ ਦਾ ਇੰਚਾਰਜ ਐਸ ਡੀ ਐਮ ਕੋਲ ਸੀ। ਇਸ ਲਈ ਐਸ ਡੀ ਐਮ ਨਰਿੰਦਰਪਾਲ ਸਿੰਘ ਨੇ ਕਾਂਗਰਸ ਸਰਕਾਰ ਦਾ ਹੱਥ ਠੋਕਾ ਬਣਕੇ ਸਥਾਨਿਕ ਐਮ ਐਲ ਏ ਵਿਰੋਧੀ ਧਿਰ ਦਾ ਹੋਣ ਕਰਕੇ ਇਹ ਮੀਟਿੰਗ ਨਹੀ ਹੋਣ ਦਿੱਤੀ, ਜਦੋ ਕਿ ਇਸ ਮੀਟਿੰਗ ਲੋਕਾਂ ਦੀਆਂ ਹੋਰ ਬਹੁਤ ਸਾਰੀਆਂ ਮੁੱਖ ਮੰਗਾਂ ਦਾ ਹੱਲ ਵੀ ਕੀਤਾ ਜਾਣਾ ਸੀ। ਬੀਬੀ ਮਾਣੂੰਕੇ ਨੇ ਆਖਿਆ ਕਿ ਐਸ ਡੀ ਐਮ ਜਗਰਾਉ ਨਰਿੰਦਰਪਾਲ ਸਿੰਘ ਧਾਲੀਵਾਲ ਵਿਰੁੱਧ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਮਾਨਯੋਗ ਗਵਰਨਰ ਪੰਜਾਬ ਨੇ ਕਾਰਵਾਈ ਕਰਨ ਲਈ ਲਿਖ ਦਿੱਤਾ ਗਿਆ ਹੈ ਅਤੇ ਕਾਂਗਰਸੀਆਂ ਦੇ ਹੱਥਾਂ ਦੀ ਕੱਠਪੁਤਲੀ ਬਣਕੇ ਕੰਮ ਕਰਨ ਵਾਲੇ ਇਸ ਹੰਕਾਰੀ ਐਸ ਡੀ ਐਮ  ਦੀ ਕਾਰਗੁਜ਼ਾਰੀ ਦਾ ਮੁੱਦਾ ਵਿਧਾਨ ਸਭਾ ਵਿੱਚ ਵੀ ਚੁੱਕਿਆ ਜਾਵੇਗਾ। ਬੀਬੀ ਮਾਣੂੰਕੇ ਨੇ ਅਧਿਕਾਰੀਆਂ ੱ ਤਾੜਨਾਂ ਕਰਦਿਆਂ ਆਖਿਆ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਲੋਕਾਂ ਦੇ ਹੱਕਾਂ ਲਈ ਲੜਨਾਂ ਉਹਨਾਂ ਦੀ ਜ਼ਿੰਮੇਵਾਰੀ ਹੈ, ਜਿਹੜਾ ਵੀ ਅਧਿਕਾਰੀ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵਿੱਚ ਜਾਣਬੁੱਝ ਕੇ ਅੜਿੱਕੇ ਢਾਵੇਗਾ, ਉਸ ੱ ਬਖਸ਼ਿਆ ਨਹੀ ਜਾਵੇਗਾ। ਇਸ ਮੌਕੇ ਉਹਨਾਂ ਨਾਲ ਪੋ੍ਰਫੈਸਰ ਸੁਖਵਿੰਦਰ ਸਿੰਘ ਸੁੱਖੀ, ਛਿੰਦਰਪਾਲ ਸਿੰਘ ਮੀਨੀਆਂ, ਰਘਵੀਰ ਸਿੰਘ ਲੰਮੇ, ਪੱਪੂ ਭੰਡਾਰੀ, ਸੁਰਜੀਤ ਸਿੰਘ ਸਿੱਧਵਾਂ, ਜਗਦੇਵ ਸਿੰਘ ਗਿੱਦੜਪਿੰਡੀ, ਰਾਜਵੰਤ ਸਿੰਘ ਕੰਨੀਆਂ, ਸਰੋਜ ਰਾਣੀ ਮਧੇਪੁਰ, ਗੁਰਵਿੰਦਰ ਸਿੰਘ ਸੋਢੀਵਾਲ, ਦਵਿੰਦਰ ਸਿੰਘ ਜਨੇਤਪੁਰਾ, ਗੁਰਚਰਨ ਸਿੰਘ, ਸੁਰਿੰਦਰ ਸਿੰਘ ਸੱਗੂ ਭੰਮੀਪੁਰਾ, ਬਲਵੀਰ ਸਿੰਘ ਲੱਖਾ, ਤਰਸੇਮ ਸਿੰਘ ਹਠੂਰ, ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਗਲਾ, ਤੇਜਾ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਗੋਪੀ ਆਦਿ ਵੀ ਹਾਜ਼ਰ ਸਨ।