You are here

ਪਿਛਲੇ ਪੰਜਾਹ ਦਿਨਾਂ ਤੋਂ ਗੰਦਗੀ ਦੇ ਢੇਰ ਵਿੱਚ ਸਾਹ ਲੈ ਰਹੇ ਜਗਰਾਉਂ ਨੂੰ ਅੱਜ ਕੁਝ ਮਿਲਿਆ ਸਕੂਨ 

ਜਗਰਾਓਂ ਸਫਾਈ ਸੇਵਕਾਂ ਦੀ ਹੜਤਾਲ ਦੀ ਹਾਫ ਸੈਂਚਰੀ ਹੋਣ ਤੋਂ  ਬਾਅਦ ਕੀ ਨਵਾਂ ਮੋੜ ਆਇਆ

ਕਿ ਸਫਾਈ ਸੇਵਕਾਂ ਦੇ ਨਾਲ ਨਾਲ  ਹਰ ਵਰਗ ਹੋਇਆ ਖੁਸ਼?

ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਮੰਨੇ ਜਾਣ ਨਾਲ ਜਗਰਾਓਂ ਨਗਰ ਕੌਂਸਲ ਦੀ ਨਵੀਂ ਬਣੀ ਨਗਰ ਕੌਂਸਲ ਨੇ ਲਿਆ ਸੁੱਖ ਦਾ ਸਾਹ  

ਸਰਕਾਰ ਨੇ ਅੱਜ ਦੇਰ ਆਏ ਦਰੁਸਤ ਆਏ ਦੀ ਕਹਾਵਤ ਸੱਚ ਕਰ ਦਿੱਤੀ 

ਜਗਰਾਓਂ  2 ਜੁਲਾਈ  ( ਅਮਿਤ ਖੰਨਾ, ਪੱਪੂ  ) ਪੰਜਾਬ ਭਰ ਵਿੱਚ ਸਫਾਈ ਸੇਵਕਾਂ ਦੀ ਹੜਤਾਲ ਦੀ ਹਾਫ ਸੈਂਚਰੀ ਹੋਣ ਤੋਂ ਬਾਅਦ ਅਜਿਹਾ ਨਵਾਂ ਮੋੜ ਆਇਆ ਕੀ ਸਫਾਈ ਸੇਵਕਾਂ ਦੇ ਨਾਲ ਨਾਲ ਹਰ ਵਰਗ ਹੋਇਆ ਖੁਸ਼ ਫਿਰ ਚਾਹੇ ਉਹ ਵਰਗ ਰਾਜਨੀਤਿਕ ਹੋਏ ਜਾ ਸਮਾਜਿਕ ਜਾ ਧਾਰਮਿਕ ਚਾਹੇ ਪ੍ਰਸ਼ਾਸ਼ਨ ।ਇਸ ਵਾਰੇ ਜਦੋ ਲੁਧਿਆਣਾ ਜਿਲਾ  ਸਫਾਈ ਸੇਵਕਾਂ ਦੇ ਪ੍ਰਧਾਨ ਅਰੁਣ ਗਿੱਲ ਨਾਲ ਗੱਲ ਬਾਤ ਸਾਡੀ ਮੀਡਿਆ ਟੀਮ ਨਾਲ ਹੋਈ ਤਾ ਓਹਨਾ ਨੇ ਦੱਸਿਆ ਕਿ ਉਹ ਲਗਾਤਾਰ 50 ਦਿਨਾਂ ਤੋਂ ਮੀਂਹ ਹਨ੍ਹੇਰੀ ਜਾ ਧੁੱਪ ਦੀ ਪਰਵਾਹ ਨਾ ਕਰਦੇ ਹੋਏ ਹੜਤਾਲ ਤੇ ਬੈਠੇ ਸਨ।ਆਪਣੀ ਮੰਗਾ ਨੂੰ ਲੈ ਅੱਜ ਖੁਸ਼ੀ ਦਾ ਦਿਨ ਆਇਆ ਜਦੋ ਮੂਜੋਦਾ ਪੰਜਾਬ ਸਰਕਾਰ ਵਲੋਂ ਓਹਨਾ ਦੀਆਂ ਕਾਫੀ ਮੰਗਾ ਮਨ ਲਈਆਂ ਗਈਆਂ ਤੇ ਬਾਕੀ ਹੋਰ ਵੀ ਜਲਦ ਹੀ ਮੰਨਣ ਦਾ  ਵਿਸ਼ਵਾਸ਼ ਸਰਕਾਰ ਵਲੋਂ ਦਵਾਇਆ ਗਿਆ।ਓਹਨਾ ਇਸ ਮੌਕੇ ਪ੍ਰਸ਼ਾਸ਼ਨ  ਮੀਡਿਆ ਪਬਲਿਕ ਸਾਰਿਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਓਹਨਾ ਦਿਆਂ ਮੰਗਾ ਮਨਿਆ ਗਈਆਂ ।ਉਸ ਦੇ ਨਾਲ ਨਾਲ ਆਪਣੇ ਸਾਥੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਇਸ ਲੰਬੇ ਸੰਗਰਸ਼ ਵਿੱਚ ਉਹਨਾਂ ਦਾ ਸਾਥ ਦਿੱਤਾ।
ਨਗਰ ਕੌਂਸਿਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਸਫਾਈ ਕਰਮਚਾਰੀਆਂ ਦੀ ਲੰਬੀ ਹੜਤਾਲ ਕਰਕੇ ਜੋ ਸਾਰੇ ਕੰਮ ਰੁਕੇ ਪਏ ਸਨ।ਜਲਦ ਹੀ ਸਾਰੇ ਪੂਰੇ ਕੀਤੇ ਜਾਣਗੇ ਅਤੇ ਸ਼ਹਿਰ ਨੂੰ ਪਹਿਲਾਂ ਵਾਂਗ ਸਾਫ਼ ਬਨਾਇਆ ਜਾਵੇਗਾ।ਓਹਨਾ ਨੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਸਫਾਈ ਸੇਵਕਾਂ ਦਿਆਂ ਮੰਗਾ ਮਨ ਓਹਨਾ ਨੂੰ ਰਾਹਤ ਦਿੱਤੀ ਇਸ ਦੇ ਨਾਲ ਨਾਲ ਉਹਨਾਂ ਨਗਰ ਕੌਂਸਿਲ ਵਿੱਚ ਨਵੇਂ ਆਏ ਕਾਰਜ ਸਾਧਕ ਅਫਸਰ ਪ੍ਰਦੀਪ ਦੌਧਰੀਆ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਮੁਬਾਰਕ ਐਂਟਰੀ ਨਾਲ ਪਹਿਲੇ ਹੀ ਦਿਨ ਸਫਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਇ।
ਓਹਨਾਂ ਨੇ ਮੀਡਿਆ ਟੀਮ ਨਾਲ ਜਾਣਕਾਰੀ ਸਾਂਝਾ ਕਰਦੇ ਆਖਿਆ ਕਿ ਓਹਨਾ ਦੀ ਜਨਮ ਭੂਮੀ ਤੇ ਕਰਮ ਭੂਮੀ ਜਗਰਾਓਂ ਹੀ ਹੈ। ਉਹ ਪਹਿਲਾਂ ਵੀ ਆਪਣੀ ਸੇਵਾਵਾਂ ਇਥੇ ਬਤੋਰ ਅਫਸਰ ਦੇ ਚੁੱਕੇ ਹਨ।ਤੇ ਅੱਜ ਦੇ ਇਸ ਮੌਕੇ ਆਪਣੇ ਆਪ ਨੂੰ ਖੁਸ਼ ਕਿਸਮਤ ਮੰਨਦੇ ਹਨ ਕਿ ਉਹਨਾਂ ਦੀ ਇਥੇ ਪੋਸਟਿੰਗ ਤੇ ਪੰਜਾਬ ਸਰਕਾਰ ਵਲੋਂ ਸਫਾਈ ਸੇਵਕਾਂ ਦਿਆਂ ਮੰਗਾ ਮਨ ਓਹਨਾ ਨੂੰ ਕੰਮ ਤੇ ਦੁਬਾਰਾ ਭੇਜਿਆ ਗਿਆ।ਓਹਨਾ ਦੱਸਿਆ ਕਿ ਨਗਰ ਕੌਂਸਿਲ ਵਿਚ 103 ਪੱਕੇ ਸਫਾਈ ਸੇਵਕ ਅਤੇ 3 ਸਿਵਰਮੈਨ ਪੱਕੇ ਹਨ।ਤੇ ਹੁਣ 27  ਸਫਾਈ ਸੇਵਕ ਤੇ 4 ਸਿਵਰਮੈਨ ਨੂੰ ਡੀ ਸੀ ਰੇਟ ਤੇ ਰੱਖ ਸਰਕਾਰ ਵਲੋਂ ਸਲਾਂਗਾਯੋਗ ਕੰਮ ਕੀਤਾ ਗਿਆ ਹੈ।ਦੱਸਿਆ ਕਿ ਉਹ ਸਾਰਿਆਂ ਦੇ ਸਹਿਯੋਗ ਨਾਲ ਜਲਦ ਹੀ ਜਗਰਾਓ ਸ਼ਹਿਰ ਦੀ ਨੁਹਾਰ ਬਦਲ ਦੇਣਗੇ।

ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਦੇ ਫ਼ੈਸਲੇ ਨੂੰ ਲੈ ਕੇ  ਜਿੱਥੇ ਜਗਰਾਉਂ ਵਾਸੀਆਂ ਨੇ ਇਸ ਗੱਲ ਲਈ ਸਰਕਾਰ ਦਾ ਧੰਨਵਾਦ ਕੀਤਾ  ਉੱਥੇ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ  ਕਿ ਸਰਕਾਰ ਨੇ ਪਿਛਲੇ ਪੰਜਾਹ ਦਿਨਾਂ ਵਿਚ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਇਸ ਗੰਦ ਤੋਂ ਦਿੱਤੀਆਂ  ਜੋ ਸਫ਼ਾਈ ਨਾ ਹੋਣ ਕਰਕੇ ਜਗਰਾਉਂ ਦਾ ਅੰਦਰੂਨੀ ਹਿੱਸਾ ਕੂੜੇ ਦਾ ਢੇਰ ਬਣ ਚੁੱਕਾ ਸੀ  ਜਿਸ ਵਿਚ ਸਾਹ ਲੈਣਾ ਵੀ ਔਖਾ ਹੋ ਗਿਆ ਸੀ  ਜੇ ਇਸ ਨੂੰ ਪੰਜਾਹ ਦਿਨ ਪਹਿਲਾਂ ਹੀ ਨਿਪਟਾ ਲਿਆ ਜਾਂਦਾ ਤਾਂ ਸ਼ਾਇਦ ਬਹੁਤ ਚੰਗਾ ਹੁੰਦਾ ।