ਲੁਧਿਆਣਾ

ਫੈਡਰੇਸ਼ਨ ਦੇ ਸੇਵਾਦਾਰਾਂ ਵੱਲੋਂ ਆਈਆਂ ਸੰਗਤਾਂ ਦਾ ਕੀਤਾ ਧੰਨਵਾਦ

ਮੁੱਲਾਂਪੁਰ ਦਾਖਾ 06 ਮਾਰਚ ( ਸਤਵਿੰਦਰ ਸਿੰਘ ਗਿੱਲ)  ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਜੋਧਾਂ, ਡਾ ਰੁਪਿੰਦਰ ਸਿੰਘ ਸੁਧਾਰ ਅਤੇ ਜਸਵੀਰ ਸਿੰਘ ਪਮਾਲੀ ਨੇ ਸ਼ਾਂਝੇ ਤੌਰ ’ਤੇ ਆਪਣੇ ਵੱਲੋਂ ਸਥਾਨਕ ਕਸਬੇ ਅੰਦਰ ਕਰਵਾਏ ਗਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜਾਂ ਸਮਾਗਮ ਦੌਰਾਨ ਵੱਡੀ ਤਾਦਾਦ ਵਿੱਚ ਪਹੁੰਚੀਆਂ ਸੰਗਤਾਂ, ਰਾਗੀ, ਢਾਡੀ, ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂਆਂ ਦਾ ਧੰਨਵਾਦ ਕੀਤਾ। ਵਿਸ਼ੇਸ਼ ਤੌਰ ’ਤੇ ਕੋਟਿਨ-ਕੋਟ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦਾ ਕੀਤਾ।
           ਪ੍ਰਧਾਨ ਰਾਜੂ ਜੋਧਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾਂ ਸਤਾਬਦੀ ਪੁਰਬਾਂ ਨੂੰ ‘‘650 ਸਾਲ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਨਾਲ’’ ਬੈਨਰ ਹੇਠ ਮਨਾਉਣ ਦਾ ਫੈਸਲਾ ਕੀਤਾ।

ਗੂਰੂ ਨਾਨਕ ਸਹਾਰਾ ਸੋਸਾਇਟੀ ਜਗਰਾਉਂ ਵੱਲੋਂ 186ਵਾਂ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਹੋਇਆ.

ਜਗਰਾਉਂ 5 ਮਾਰਚ( ਅਮਿਤ ਖੰਨਾ )ਜਗਰਾਉਂ.ਗੂਰੂ ਨਾਨਕ ਸਹਾਰਾ ਸੋਸਾਇਟੀ, ਜਗਰਾਓਂ ਵੱਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ( ਯੂ. ਕੇ.) ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਯੋਗ ਅਗਵਾਈ ਹੇਠ 186ਵਾਂ ਸਵਰਗੀ ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਅਤੇ ਰਾਸ਼ਨ ਵੰਡ ਸਮਾਗਮ ਆਰ. ਕੇ. ਹਾਈ ਸਕੂਲ ਜਗਰਾਓਂ ਵਿੱਚ ਕਰਵਾਇਆ ਗਿਆ. ਇਸ ਸਮਾਗਮ ਦੇ ਮੁੱਖ ਮਹਿਮਾਨ ਹੋਂਗਕਾਂਗ ਤੋਂ ਵਿਸ਼ੇਸ਼ ਰੂਪ ਵਿੱਚ ਪਹੁੰਚੇ ਹਰਭਜਨ ਸਿੰਘ ਅਤੇ ਬਲਤੇਜ ਸਿੰਘ ਨੇ ਆਪਣੀ ਨੇਕ ਕਮਾਈ ਵਿਚੋਂ 26 ਬਜ਼ੁਰਗਾਂ ਨੁੰ ਇੱਕ ਮਹੀਨੇ ਦੀ ਪੈਨਸ਼ਨ ਵੰਡੀ. ਇਸ ਮੌਕੇ ਵਿਸ਼ੇਸ਼ ਮਹਿਮਾਨ ਗਊ ਭਗਤ ਬਲਵਿੰਦਰ ਬਾਂਸਲ ( ਗੋਪੀ ) ਨੇ ਸਾਰੇ ਬਜ਼ੁਰਗਾਂ ਨੁੰ ਅਪਣੇ ਵੱਲੋਂ ਰਾਸ਼ਨ ਵੰਡਿਆ. ਇਸ ਮੌਕੇ ਬਜ਼ੁਰਗਾਂ ਦੀ ਹਾਲਤ ਵੇਖ ਕੇ ਮੁੱਖ ਮਹਿਮਾਨ ਹਰਭਜਨ ਸਿੰਘ ਅਤੇ ਬਲਤੇਜ ਸਿੰਘ ਨੇ ਜਿੱਥੇ ਇੱਕ ਮਹੀਨੇ ਦੀ ਹੋਰ ਪੈਨਸ਼ਨ ਦੇਣ ਦਾ ਐਲਾਨ ਕੀਤਾ ਉੱਥੇ ਆਰ ਕੇ ਸਕੂਲ ਦੀ ਇੱਕ ਅਧਿਆਪਕ ਦੀ ਹਰ ਮਹੀਨੇ ਤਨਖਾਹ ਦੇਣ ਦਾ ਭੀ ਐਲਾਨ ਕੀਤਾ.ਇਸ ਮੌਕੇ ਸਤਵਿੰਦਰ ਕੌਰ, ਅਰਵਿੰਦਰ ਕੌਰ ਅਤੇ ਮੈਡਮ ਪਰਮਜੀਤ ਉੱਪਲ ਨੇ ਸਾਰੇ ਬਜ਼ੁਰਗਾਂ ਨੁੰ ਅਪਣੇ ਹੱਥੀ ਚਾਹ ਨਾਸ਼ਤਾ ਕਰਵਾਇਆ. ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਹੋਂਗਕਾਂਗ, ਬਲਤੇਜ ਸਿੰਘ, ਬਲਵਿੰਦਰ ਬਾਂਸਲ ( ਗੋਪੀ ),ਸਤਵਿੰਦਰ ਕੌਰ, ਅਰਵਿੰਦਰ ਕੌਰ, ਮੈਡਮ ਪਰਮਜੀਤ ਉੱਪਲ, ਪ੍ਰਧਾਨ ਐਡਵੋਕੇਟ ਨਵੀਨ ਗੁਪਤਾ,ਮੈਡਮ ਕੰਚਨ ਗੁਪਤਾ,ਪ੍ਰਿੰਸੀਪਲ ਸੀਮਾ ਸ਼ਰਮਾ, ਕੈਪਟਨ ਨਰੇਸ਼ ਵਰਮਾ, ਡਾਕਟਰ ਰਾਕੇਸ਼ ਭਾਰਦਵਾਜ, ਕੇਵਲ ਮਲਹੋਤਰਾ, ਰਾਜਿੰਦਰ ਜੈਨ ( ਕਾਕਾ ), ਜਤਿੰਦਰ ਬਾਂਸਲ ਅਤੇ ਸਮੂਹ ਸਟਾਫ ਹਾਜਿਰ ਸੀ.ਮੰਚ ਸੰਚਾਲਣ ਦੀ ਡਿਊਟੀ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਨਿਭਾਈ. ਸਾਰੇ ਬਜ਼ੁਰਗਾਂ ਨੇ ਸਭ ਨੁੰ ਖੂਬ ਅਸੀਸਾਂ ਦਿੱਤੀਆਂ.

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸਬੰਧੀ ਪ੍ਰਬੰਧਾਂ ਦਾ ਲਿਆ ਜਾਇਜ਼ਾ

ਜਗਰਾਉਂ 5 ਮਾਰਚ( ਅਮਿਤ ਖੰਨਾ ) - ਸਮਾਜ ਮਿਲਵਰਤਨ ਸੁਸਾਇਟੀ ਵਲੋਂ ਨਵੀਂ ਅਨਾਜ ਮੰਡੀ ਜਗਰਾਉਂ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਿਸ਼ੀ ਬਾਲਮੀਕ ਜੀ, ਬਾਬਾ ਸੰਗਤ ਸਿੰਘ ਜੀ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ 'ਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਸਬੰਧੀ ਪ੍ਰਬੰਧਾਂ ਦਾ ਆਗੂਆਂ ਨੇ ਜਾਇਜ਼ਾ ਲਿਆ। ਜਾਇਜ਼ਾ ਲੈਣ ਸਮੇਂ ਗੱਲਬਾਤ ਕਰਦਿਆਂ ਮਹਿੰਗਾ ਸਿੰਘ ਮੀਰਪੁਰ ਹਾਂਸ, ਏ.ਐੱਸ.ਆਈ. ਜਸਵੀਰ ਸਿੰਘ, ਪ੍ਰੇਮ ਸਿੰਘ ਲੋਹਟ, ਮਾ.ਸਰਬਜੀਤ ਸਿੰਘ ਮੱਲ੍ਹਾ, ਰਛਪਾਲ ਸਿੰਘ ਚੀਮਨਾ, ਦੀਪ ਛੱਜਾਵਾਲ, ਹੈਪੀ ਲੋਹਟ ਅਤੇ ਸਰਬਜੀਤ ਸਿੰਘ ਦੇਹੜਕਾ ਆਦਿ ਆਗੂਆਂ ਨੇ ਕਿਹਾ ਕਿ ਜਗਰਾਉਂ ਇਲਾਕੇ ਦੇ ਪਿੰਡਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ 'ਤੇ ਜਗਰਾਉਂ ਦੀ ਨਵੀਂ ਅਨਾਜ ਮੰਡੀ ਵਿਚ 7 ਤੋਂ 9 ਮਾਰਚ ਤੱਕ ਤਿੰਨਾਂ ਰੋਜ਼ਾ ਨਿਰੋਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 7 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ, ਜਿਨ੍ਹਾਂ ਦੇ ਭੋਗ 9 ਮਾਰਚ ਨੂੰ ਪਾਏ ਜਾਣਗੇ ਅਤੇ ਭੋਗ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ ਹਜ਼ੂਰੀ ਰਾਗੀ ਭਾਈ ਗਗਨਦੀਪ ਸਿੰਘ, ਪ੍ਰਸਿੱਧ ਰਾਗੀ ਭਾਈ ਗੁਰਵਿੰਦਰ ਸਿੰਘ ਰਸੂਲਪੁਰੀ ਅਤੇ ਬਰਗਾੜੀ ਵਾਲਿਆਂ ਦਾ ਢਾਡੀ ਜੱਥਾ ਆਦਿ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਣ ਕਰਨਗੇ ਅਤੇ ਮਹਾਂਪੁਰਸ਼ ਭਾਈ ਕੇਵਲ ਸਿੰਘ ਮੁੱਖ ਸੇਵਾਦਾਰ ਤਪ ਅਸਥਾਨ ਸ੍ਰੀ ਖੁਲਾਰਗੜ੍ਹ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ 'ਤੇ ਚਾਨਣਾ ਪਾਉਣਗੇ। ਉਨ੍ਹਾਂ ਜਗਰਾਉਂ ਇਲਾਕੇ ਦੇ ਪਿੰਡਾਂ ਦੀਆਂ ਸਮੂਹ ਸੰਗਤਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਧਾਰਮਿਕ ਸਮਾਗਮ ਵਿਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਬਣਾਓ ਜੀ। ਇਸ ਮੌਕੇ ਡਾ. ਸੁਰਜੀਤ ਸਿੰਘ ਦੌਧਰ, ਪ੍ਰੀਤਮ ਸਿੰਘ ਅਖਾੜਾ, ਅਜੈਬ ਸਿੰਘ ਬੁੱਟਰ, ਗੋਲੂ ਮਲਕ, ਸਤਵੰਤ ਸਿੰਘ ਨੋਨੀ, ਕੁਲਦੀਪ ਸਿੰਘ ਮੀਰਪੁਰ, ਭੁਪਿੰਦਰ ਸਿੰਘ ਮੁਰਲੀ, ਕੈਪਟਨ ਗੁਲਜ਼ਾਰ ਸਿੰਘ, ਹਰਪ੍ਰੀਤ ਸਿੰਘ ਮੱਲ੍ਹਾ, ਦਰਸ਼ਨ ਸਿੰਘ ਪੋਨਾ ਆਦਿ ਹਾਜ਼ਰ ਸਨ।

14 ਮਾਰਚ ਨੂੰ ਦਿੱਲੀ ਵਿਖੇ ਮਹਾਂ ਪੰਚਾਇਤ ਚ ਹਜਾਰਾਂ ਕਿਸਾਨ ਲੈਕੇ ਹੋਵਾਂਗੇ ਹਾਜਰ-ਮਸੀਤਾਂ,ਬਹਿਰਾਮਕੇ,ਰਾਮਗੜ੍ਹ

ਬੀਕੇਯੂ ਪੰਜਾਬ ਜਥੇਬੰਦੀ ਕਿਸਾਨਾਂ ਦੀ ਹਰ ਲੜਾਈ ਅੱਗੇ ਹੋਕੇ ਲੜੇਗੀ-ਗਿੱਲ

ਕੋਟ ਈਸਾ ਖਾਂ 5 ਮਾਰਚ ( ਜਸਵਿੰਦਰ ਸਿੰਘ ਰੱਖਰਾ   )ਅੱਜ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਕੋਟ ਈਸੇ ਖਾਂ ਦੀ ਮਹਿਨਾਂਵਾਰ ਮੀਟਿੰਗ ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛਾਉਣੀ ਨਿਹੰਗ ਸਿੰਘਾਂ ਵਿਖੇ ਹੋਈ,ਮੀਟਿੰਗ ਦੀ ਕਾਰਵਾਈ ਹਰਬੰਸ ਸਿੰਘ ਬਹਿਰਾਮਕੇ ਜਨਰਲ ਸਕੱਤਰ ਅਤੇ ਬਖਸ਼ੀਸ਼ ਸਿੰਘ ਮੁੱਖ ਖਜਾਨਚੀ ਨੇ ਚਲਾਈ,ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਜੋ ਮਹਾਂ ਪੰਚਾਇਤ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿੱਚ ਹੋਣ ਜਾ ਰਹੀ ਹੈ ਉਸ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਹਜਾਰਾਂ ਕਿਸਾਨਾਂ ਦੇ ਕਾਫਲੇ ਲੈਕੇ ਸ਼ਾਮਲ ਹੋਵੇਗੀ,ਅੱਗੇ ਆਗੂਆਂ ਨੇ ਕਿਹਾ ਕੇ ਬੀਕੇਯੂ ਪੰਜਾਬ ਹਮੇਸ਼ਾ ਕਿਸਾਨਾਂ ਦੀ ਲੜਾਈ ਲੜਦੀ ਰਹੀ ਹੈ ਅਤੇ ਰਹਿੰਦੀ ਦੁਨੀਆਂ ਤੱਕ ਲੜਦੀ ਰਹੇਗੀ,ਇਸ ਮੌਕੇ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਵਿਰਕ,ਸੁਖਵਿੰਦਰ ਸਿੰਘ ਕਾਲਾ,ਸੁਖਦੇਵ ਸਿੰਘ ਸੰਧੂ,ਚੌਧਰੀ ਬਲਦੇਵ ਸਿੰਘ,ਜਗਸੀਰ ਸਿੰਘ,ਲਖਵਿੰਦਰ ਸਿੰਘ,ਸਾਦਕ ਸਿੰਘ,ਕੁਲਵਿੰਦਰ ਸਿੰਘ,ਜਰਨੈਲ ਸਿੰਘ,ਦਵਿੰਦਰ ਸਿੰਘ ਕੋਟ,ਬਲਬੀਰ ਸਿੰਘ,ਜੋਧ ਸਿੰਘ ਮਸੀਤਾਂ,ਮਹਿਲ ਸਿੰਘ,ਰਵੀ ਗੁਲਾਟੀ,ਰਾਮ ਸਿੰਘ ਜਾਨੀਆਂ,ਸੁਰਜੀਤ ਸਿੰਘ ਘਲੋਟੀ,ਅਵਤਾਰ ਸਿੰਘ,ਕੁਲਵੰਤ ਸਿੰਘ,ਜਰਮਲ ਸਿੰਘ,ਜਗੀਰ ਸਿੰਘ,ਗੁਰਚਰਨ ਸਿੰਘ,ਬੂਟਾ ਸਿੰਘ,ਦਰਸ਼ਨ ਬਾਵਾ ਜਾਨੀਆਂ,ਲਾਲਜੀਤ ਸਿੰਘ,ਸੁਰਜੀਤ ਸਿੰਘ ਖਾਲਸਤਾਨੀ ਹਾਜ਼ਰ ਸਨ।

ਪੀੜ੍ਹਤਾਂ ਨੂੰ ਇਨਸਾਫ਼ ਦਿਓ-ਝੋਰੜਾਂ/ਧਾਲੀਵਾਲ

16 ਸਾਲਾਂ ਬਾਦ ਦਰਜ ਅੈਫ.ਆਈ.ਆਰ. ਦੇ ਪੀੜ੍ਹਤ ਭਟਕਣ ਲਈ ਮਜ਼ਬੂਰ!  

ਜਗਰਾਉਂ 5 ਮਾਰਚ ( ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ  ) ਸਥਾਨਕ ਸਿਟੀ ਥਾਣੇ ਦੇ ਕਥਿਤ ਥਾਣਾਮੁਖੀ ਵਲੋਂ ਗਰੀਬ ਪਰਿਵਾਰ 'ਤੇ ਕੀਤੇ ਅੱਤਿਆਚਾਰਾਂ ਸਬੰਧੀ 16 ਸਾਲਾਂ ਬਾਦ ਦਰਜ ਕੀਤੀ ਅੈਫ.ਆਈ.ਅਾਰ. ਦੇ ਪੀੜ੍ਹਤ ਅੱਜ ਦਰ-ਦਰ ਭਟਕਣ ਲਈ ਮਜ਼ਬੂਰ ਹਨ। ਇਹ ਪ੍ਰਗਟਾਵਾ "ਪੁਲਿਸ ਅੱਤਿਆਚਾਰ ਵਿਰੋਧੀ ਸੰਘਰਸ਼ ਕਮੇਟੀ" ਦੇ ਕਨਵੀਨਰ ਤੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਅਾਗੂ ਬਲਦੇਵ ਸਿੰਘ ਜਗਰਾਉ, ਸੀਟੁ ਆਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਨੇ ਅੱਜ ਧਰਨੇ ਵਿੱਚ ਪ੍ਰੈਸ ਨੂੰ ਜਾਰੀ ਬਿਆਨ 'ਚ ਕੀਤਾ। ਆਗੂਆਂ ਨੇ ਕਿਹਾ ਕਿ ਕਥਿਤ ਥਾਣਾਮੁਖੀ ਗੁਰਿੰਦਰ ਸਿੰਘ ਬੱਲ ਨੇ ਜਾਤੀ ਭੇਦਭਾਵ ਤਹਿਤ ਅਨੁਸੂਚਿਤ ਜਾਤੀ ਦੀਆਂ ਅੌਰਤਾਂ ਨੂੰ ਅਗਵਾ ਕਰਕੇ ਨਜਾਇਜ਼ ਹਿਰਾਸਤ ਵਿਚ ਰੱਖ ਕੇ ਤਸੀਹੇ ਦਿੱਤੇ ਸਨ।ਪੀੜ੍ਹਤਾ ਮਾਤਾ ਸੁਰਿੰਦਰ ਕੌਰ ਅਤੇ ਲੜਕੀ ਕੁਲਵੰਤ ਕੌਰ ਨੂੰ 14 ਜੁਲਾਈ 2005 ਨੂੰ ਘਰੋਂ ਚੁੱਕਿਆ ਅਤੇ ਪੀੜਤਾ ਮਨਪ੍ਰੀਤ ਕੌਰ ਤੇ ਦਰਸ਼ਨ ਸਿੰਘ ਨੂੰ 21 ਜੁਲਾਈ 2005 ਨੂੰ ਨਬਾਲਗ ਬੱਚਿਆਂ ਸਮੇਤ ਘਰੋਂ ਚੁੱਕਿਆ ਸੀ। ਕਾਮਰੇਡ ਝੋਰੜਾਂ ਅਤੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਅਨੁਸਾਰ ਨਜਾਇਜ਼ ਹਿਰਾਸਤ ਵਿਚ ਜਿਥੇ ਮਾਤਾ ਸੁਰਿੰਦਰ ਕੌਰ ਨੂੰ ਜਲੀਲ ਕਰਕੇ ਕੁੱਟਮਾਰ ਕੀਤੀ, ਉਥੇ ਪੀੜ੍ਹਤਾ ਕੁਲਵੰਤ ਕੌਰ ਨੂੰ ਨਾ ਸਿਰਫ਼ ਤਸੀਹੇ ਦਿੰਦੇ ਸਗੋਂ ਬੇਰਹਿਮੀ ਨਾਲ ਕਰੰਟ ਵੀ ਲਗਾਇਆ, ਜਿਸ ਕਾਰਨ ਕੁਲਵੰਤ ਕੌਰ ਦੀ ਅਪਾਹਜ ਹੋ ਕੇ 10 ਦਸੰਬਰ 2021 ਨੂੰ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਗੁਰਿੰਦਰ ਬੱਲ ਨੇ ਇਹਨਾਂ ਅੱਤਿਆਚਾਰਾਂ ਨੂੰ ਲਕੋਣ ਲਈ ਸਾਜ਼ਿਸ਼ ਰਚ ਕੇ ਹਰਜੀਤ ਸਰਪੰਚ ਰਾਹੀਂ ਫਰਜ਼ੀ ਗ੍ਰਿਫਤਾਰੀ ਦਿਖਾਕੇ ਪੀੜ੍ਹਤਾਂ ਨੂੰ ਦੋ ਝੂਠੇ ਮੁੱਕਦਮਿਆਂ ਵਿਚ ਨਜਾਇਜ਼ ਫਸਾ ਕੇ ਜੇਲ੍ਹ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰਿਕਾਰਡ ਮੁਤਾਬਿਕ ਪੀੜਤਾ ਮਨਪ੍ਰੀਤ ਕੌਰ14 ਮਹੀਨੇ ਹਸਪਤਾਲਾਂ ਵਿਚ ਜ਼ੇਰੇ ਇਲਾਜ਼ ਰਹੀ। ਉਨ੍ਹਾਂ ਕਿਹਾ ਪੁਲਿਸ ਅੱਤਿਆਚਾਰ ਸਬੰਧੀ ਖੁਫ਼ੀਆ ਵਿਭਾਗ ਅਤੇ ਡੀਜੀਪੀ/ਮਨੁੱਖੀ ਅਧਿਕਾਰ ਦੀਆਂ ਰਿਪੋਰਟਾਂ ਤੋਂ ਬਾਦ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਨ ਲਈ ਕਿਹਾ ਸੀ ਪਰ ਪੁਲਿਸ ਨੇ ਮੁਕੱਦਮਾ ਦਰਜ ਨਹੀਂ ਕੀਤਾ ਅੰਤ ਪੀੜ੍ਹਤਾ ਕੁਲਵੰਤ ਕੌਰ ਦੀ ਮੌਤ ਤੋਂ ਬਾਦ ਜੱਥੇਬੰਦਕ ਦਬਾਅ ਅਧੀਨ 11 ਦਸੰਬਰ 2021 ਨੂੰ ਮੁਕੱਦਮਾ ਦਰਜ ਕੀਤਾ ਪਰ ਮੁਕੱਦਮੇ 'ਚ ਮਨਪ੍ਰੀਤ ਕੌਰ 'ਤੇ ਅੱਤਿਆਚਾਰ ਦਾ ਵੇਰਵਾ ਦਰਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਦਕਿ ਦੋਸ਼ੀਆਂ ਨੇ ਜ਼ਮਾਨਤ ਵੀ ਨਹੀਂ ਲਈ ਅਤੇ ਪੀੜ੍ਹਤ ਕਰੀਬ 2 ਸਾਲਾਂ ਤੋਂ ਥਾਣੇ ਮੂਹਰੇ ਧਰਨੇ 'ਤੇ ਬੈਠੇ ਨਿਆਂ ਮੰਗ ਰਹੇ ਹਨ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ, ਠੇਕੇਦਾਰ ਅਵਤਾਰ ਸਿੰਘ ਜਗਰਾਉਂ, ਮਜ਼ਦੂਰ ਸੰਘਰਸ਼ ਕਮੇਟੀ ਪ੍ਰਧਾਨ ਭਰਭੂਰ ਸਿੰਘ, ਬਲਵੀਰ ਸਿੰਘ ਆਦਿ ਵੀ ਹਾਜ਼ਰ ਸਨ।

ਸਰਕਾਰ ਵੱਲੋਂ ਨੌਕਰੀ ਪ੍ਰਵਾਨਗੀ ਮਿਲ਼ਣ ਤੇ ਮ੍ਰਿਤਕ ਦੀ ਲੜਕੀ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ

ਜਗਰਾਉਂ 5 ਮਾਰਚ( ਅਮਿਤ ਖੰਨਾ )  ਸੇਵਾਦਾਰ ਦੀ ਡਿਊਟੀ ਦੌਰਾਨ ਮੌਤ ਹੋਣ ਤੋਂ ਬਾਅਦ ਤਰਸ ਦੇ ਆਧਾਰ ਤੇ ਸਰਕਾਰ ਵੱਲੋਂ ਪ੍ਰਵਾਨਗੀ ਮਿਲ਼ਣ ਤੇ ਮ੍ਰਿਤਕ ਦੀ ਲੜਕੀ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਅਤੇ ਕਾਰਜ ਸਾਧਕ ਅਫਸਰ ਸਰਦਾਰ ਸੁਖਦੇਵ ਸਿੰਘ ਰੰਧਾਵਾ ਨਗਰ ਕੌਂਸਲ ਜਗਰਾਓਂ ਵੱਲੋਂ ਕਾਰਜਕਾਰੀ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਮਾਲਵਾ ਜੀ ਅਤੇ ਕਾਰਜ ਸਾਧਕ ਅਫਸਰ ਸਰਦਾਰ ਸੁਖਦੇਵ ਸਿੰਘ ਰੰਧਾਵਾ ਜੀ ਅਕਾਉਂਟੈਂਟ ਸੁਸ਼ੀਲ ਕੁਮਾਰ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਨਗਰ ਕੌਂਸਲ ਜਗਰਾਓਂ ਵਿਖੇ ਬਤੌਰ ਸੇਵਾਦਾਰ ਸ੍ਰੀਮਤੀ ਕੁਲਦੀਪ ਕੌਰ ਦੀ ਡਿਊਟੀ ਦੌਰਾਨ ਅਚਾਨਕ ਮੌਤ ਹੋਣ ਤੇ ਪੰਜਾਬ ਸਰਕਾਰ ਵੱਲੋਂ ਤਰਸ ਦੇ ਆਧਾਰ ਤੇ ਮਿਲ਼ਣ ਵਾਲੀ ਨੌਕਰੀ ਸਰਕਾਰ ਵੱਲੋਂ ਪ੍ਰਵਾਨਗੀ ਮਿਲ਼ਣ ਤੇ ਮ੍ਰਿਤਕ ਦੀ ਲੜਕੀ ਨੂੰ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ

ਗੜੇਮਾਰੀ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਡੀ ਸੀ ਦਫ਼ਤਰ ਮੂਹਰੇ ਪਰਦਰਸ਼ਨ

ਜਗਰਾਉਂ 5 ਮਾਰਚ( ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵਲੋ ਅਜ ਡੀ ਸੀ ਦਫ਼ਤਰ ਲੁਧਿਆਣਾ ਦੇ ਦਫ਼ਤਰ ਅੱਗੇ ਪਰਦਰਸ਼ਨ ਕਰਕੇ ਬੀਤੀ ਦੋ ਮਾਰਚ ਨੂੰ ਪੰਜਾਬ ਭਰ ਚ ਵਿਸੇਸਕਰ ਲੁਧਿਆਣਾ ਜਿਲੇ ਚ ਗੜੇਮਾਰੀ ਅਤੇ ਭਾਰੀ ਬਾਰਸ਼ ਕਾਰਣ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾਉਣ ਅਤੇ ਮੁਆਵਜ਼ਾਦੇਣ ਦੀ ਜ਼ੋਰਦਾਰ ਮੰਗ ਕੀਤੀ। ਕਿਸਾਨ ਜਥੇਬੰਦੀ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਚ ਡਿਪਟੀ ਕਮਿਸ਼ਨਰ ਸੁਰਭੀ ਮੈਡਮ ਨੂੰ ਦਿਤੇ ਮੰਗ-ਪੱਤਰ ਰਾਹੀ ਮੰਗ ਕੀਤੀ ਗਈ ਕਿ ਨੁਕਸਾਨੀਆ ਫਸਲਾਂ ਦੀ ਤੁਰੰਤ ਸਮਾਬਧ  ਗਿਰਦਾਵਰੀ ਕਰਨ ਲਈ ਮਾਲ ਮਹਿਕਮੇ ਨੂੰ ਹੁਕਮ ਜਾਰੀ ਕੀਤੇ ਜਾਣ। ਇਸ ਸਮੇਂ ਹੋਈ ਰੈਲੀ ਨੂੰ ਸੰਬੋਧਨ ਕਰਦਿਆ ਇੰਦਰਜੀਤ ਸਿੰਘ ਧਾਲੀਵਾਲ਼ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਮੇਂ ਚ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਵਿਸੇਸਕਰ ਆਲੂਆਂ ਅਤੇ ਮੀਂਹ ਚ ਡੁਬੇ ਝੋਨੇ ਦੇ ਨੁਕਸਾਨ ਦੀ ਇੱਕ ਵੀ ਕੋਡੀ ਕਿਸਾਨਾਂ ਨੂੰ ਨਹੀਂ ਮਿਲੀ। ਇਸ ਸਮੇਂ ਕਿਸਾਨਾਂ ਨੇ ਇਸ ਮਾਮਲੇ ਚ ਦੇਰੀ ਖਿਲਾਫ ਸੰਘਰਸ਼ ਦੀ ਚਿਤਾਵਨੀ ਦਿਤੀ। ਉੱਨਾਂ ਕਿਹਾ ਕਿ ਜਿਲੇ ਦੇ ਸਭ ਤੋ ਵੱਡੇ ਪਿੰਡ ਕਾੳੰਕੇ ਕਲਾਂ ਵਿਖੇ ਕਣਕ ਦੀ ਫਸਲ ੜੇ ਸਭ ਤੋ ਵੱਧ ਮਾਰ ਪਈ ਹੈ। ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਚ ਕੋਈ ਬਿਆਨ ਨਾ ਆਉਣਾ ਦਰਸਾਉਂਦਾ ਹੈ ਕਿ ਸਰਕਾਰ ਨੂੰ ਕੋਈ ਸਰੋਕਾਰ ਨਹੀਂ ਹੈ। ਇਸ ਸਮੇਂ ਤਾਰਾ ਸਿੰਘ ਅਚਰਵਾਲ ,ਤਰਸੇਮ ਸਿੰਘ ਬੱਸੂਵਾਲ, ਹਰਜਿਦਰ ਕੋਰ, ਜਗਜੀਤ ਸਿੰਘ ਕਲੇਰ,ਸੁਖਵਿੰਦਰ ਸਿੰਘ ਹੰਬੜਾਸਰਬਜੀਤ ਸਿੰਘ ਧੂੜਕੋਟ ਹਾਜ਼ਰ ਸਨ।

ਅੰਤਰ-ਰਾਸ਼ਟਰੀ ਵਿੱਦਿਅਕ ਮਾਹਿਰਾਂ ਦੀ ਟੀਮ ਐੱਮ. ਐੱਲ. ਡੀ. ਸਕੂਲ ਦੇ ਵਿਦਿਆਰਥੀਆਂ,

ਅਤੇ ਅਧਿਆਪਕਾਂ ਲਈ ਸਿਲੇਬਸ,ਮੁਲਅੰਕਣਤੇ ਗਾਈਡੈਂਸ ਦਾ ਕੰਮ ਕਰੇਗੀ”

ਪੜ੍ਹਾਈ ਵਿੱਚ ਪਛੜ ਜਾਣ ਵਾਲੇ ਵਿਦਿਆਰਥੀ ਵੀ ਨਿਰਾਸ਼ਾ ਦੀ ਥਾਂ ਆਪਣੀ ਰੁਚੀ

ਪ੍ਰਗਟਾਵੇ ਅਨੁਸਾਰ ਸਵੈ-ਮਾਣ ਨਾਲ ਮਨਪਸੰਦ ਖੇਤਰ ਵਿੱਚ ਸਫਲਤਾ ਹਾਸਲ ਕਰਨਗੇ

ਜਗਰਾਉਂ 5 ਮਾਰਚ( ਅਮਿਤ ਖੰਨਾ )ਅੰਤਰ-ਰਾਸ਼ਟਰੀ ਵਿੱਦਿਅਕ ਮਾਹਿਰਾਂ ਦੀ ਟੀਮ ਐੱਮ. ਐੱਲ. ਡੀ. ਸਕੂਲ ਤਲਵੰਡੀ ਕਲਾਂ ਦੇ ਅਧਿਆਪਕਾਂ ਲਈ ਨਵੀ  ਨਤਮ ਅਧਿਆਪਨ ਟੈਕਨਾਲੋਜੀ ਅਤੇ ਵਿਦਿਆਰਥੀਆਂ ਲਈ ਹਰ ਵਿਦਿਆਰਥੀ ਦੀ ਰੁਚੀ ਅਨੁਸਾਰ ਅਤੇ ਸਮਰਥਾ ਪਹਿਚਾਣ ਕੇ ਉਸੇ ਖੇਤਰ ਵਿੱਚ ਕੈਰੀਅਰ ਚੁਣਨ ਅਤੇ ਅੱਗੇ ਵਧਣ ਲਈ ਵਿਸ਼ੇਸ਼ ਸਿਖਲਾਈ ਦੇਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਐਜੂਕੇਸ਼ਨ  ਮਾਹਿਰਾਂ ਦੀ ਇਹ ਟੀਮ ਬਹੁਤ ਹੀ ਤਜ਼ਰਬੇਕਾਰ ਹੈ ਇਹ ਟੀਮ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਅਧਿਆਪਨ ਵਿਧੀਆਂ ਅਤੇ ਵਿਦਿਆਰਥੀਆਂ ਦੀ ਸਮਰਥਾ ਦਾ ਅਧਿਐਨ ਕਰਕੇ ਸਿਲੇਬਸ ਡਿਜਾਇਨ ਕਰੇਗੀ ਤਾਂ ਜੋ ਵਿਦਿਆਰਥੀਆਂ ਤੇ ਬੇਲੋੜਾ ਬੋਝ ਨਾ ਪਵੇ ਅਤੇ ਵਿਦੇਸ਼ਾਂ ਦੀ ਤਰਜ਼ ਦੇ ਐਸਾਈਨ ਮੈਂਟ ਰਾਹੀਂ ਪੜ੍ਹਾਈ ਨੂੰ ਵਧੇਰੇ ਤਰਜੀਹ ਦੇਵੇਗੀ। ਨਵੀਂ ਸਿੱਖਿਆ ਨੀਤੀ ਮੁਤਾਬਿਕ ਸਕੂਲ ਬੈਗ ਦਾ ਭਾਰ ਘੱਟੋ-ਘੱਟ 40% ਘੱਟ ਕਰੇਗੀ ਅਤੇ ਵਿੱਦਿਅਕ ਗਿਆਨ ਦਾ ਦਾਇਰਾ ਵਿਸ਼ਾਲ ਕਰੇਗੀ। ਟੀਮ ਅਧਿਆਪਕਾਂ ਦਾ ਵਿਸ਼ੇ ਅਨੁਸਾਰ ਮੁਲਅੰਕਣ ਕਰਕੇ ਨਵੀ ਨਤਮ ਅਧਿਆਪਨ ਵਿਧੀਆਂ ਦੇ ਸੈਮੀਨਰ ਲਗਾ ਕੇ ਅਧਿਆਪਕਾਂ ਨੂੰ ਟ੍ਰੇਂਡ ਕਰੇਗੀ ਵਿਦਿਆਰਥੀਆਂ ਲਈ ਇਹ ਟੀਮ ਹਰ ਵਿਦਿਆਰਥੀ ਦੀ ਸਮਰਥਾ ਪਹਿਚਾਣ ਕੇ ਹਰ ਵਿਦਿਆਰਥੀ ਦੇ ਵੱਖ-ਵੱਖ ਵਿਸ਼ਿਆਂ, ਸਿਲੇਬਸ, ਐਸਾਈਨਮੈਂਟ, ਸਪੋਟਸ, ਟੈਕਨਾਲੋਜੀ, ਸਖ਼ਸੀਅਤ ਉਸਾਰੀ, ਸਵੈ-ਪ੍ਰਗਟਾਵਾ ਅਤੇ ਕੈਰੀਅਰ ਗਾਈਡੈਂਸ ਵੀ ਪ੍ਰਦਾਨ ਕਰੇਗੀ।ਵਿਦਿਆਰਥੀਆਂ ਦੀ ਪੜ੍ਹਾਈ ਅਸਾਨ ਅਤੇ ਦਿਲਚਸਪ ਬਣਾਉਣ ਲਈ ਐਨੀਮੇਸ਼ਨ, ਵੀਡੀਓ ਲੈਕਚਰ, ਫਿਲਮਾਂ ਅੰਕਣ ਅਤੇ ਕਾਊਸਲੰਿਗ ਵੱਲ ਵਧੇਰੇ ਧਿਆਨ ਦੇਵੇਗੀ। ਹਰ ਵਿਦਿਆਰਥੀ ਦੀ ਵਿੱਦਿਅਕ ਸਮਰਥਾ ਪਹਿਚਾਣ ਕੇ ਉਸੇ ਅਨੁਸਾਰ ਹੀ ਗਾਈਡ ਕਰੇਗੀ ਤਾਂ ਜੋ ਪੜ੍ਹਾਈ ਵਿੱਚ ਪਛੜ ਜਾਣ ਵਾਲਾ ਵਿਦਿਆਰਥੀ ਨਿਰਾਸ਼ ਹੋਣ ਦੀ ਬਜਾਏ ਸਵੈ-ਮਾਣ ਨਾਲ ਆਪਣੀ ਦਿਲਚਸਪੀ ਵਾਲੇ ਖੇਤਰ ਵਿੱਚ ਪਸੰਦੀ ਦਾ ਕੰਮ ਕਰ ਸਕੇ। ਸ੍ਰੀ ਬਾਵਾ ਨੇ ਕਿਹਾ ਇਹ ਟੀਮ ਡਾ: ਜਗਜੀਤ ਸਿੰਘ ਧੂਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿੱਦਿਅਕ ਖੇਤਰ ਵਿੱਚ ਕ੍ਰਾਤੀਕਾਰੀ ਇਤਹਾਸ ਸਿਰਜੇਗੀ।

ਪੰਜਾਬ ਸਰਕਾਰ ਦਾ ਬਜਟ ਦਿਸ਼ਾਹੀਨ, ਹਰ ਵਰਗ ਦੀਆਂ ਮੰਗਾਂ ਕੀਤੀਆਂ ਨਜ਼ਰਅੰਦਾਜ-ਜੀਤਮਹਿੰਦਰ ਸਿੱਧੂ।

ਤਲਵੰਡੀ ਸਾਬੋ, 05 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਅੱਜ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ ਬਜਟ ਖੋਖਲਾ ਅਤੇ ਪੂਰੀ ਤਰ੍ਹਾਂ ਦਿਸ਼ਾਹੀਨ ਹੈ। ਬਜਟ 'ਚ ਜਿੱਥੇ ਸੂਬੇ ਦੇ ਕਿਸੇ ਵੀ ਵਰਗ ਨੂੰ ਕੋਈ ਰਿਆਇਤ ਨਹੀ ਦਿੱਤੀ ਗਈ ਉੱਥੇ ਪਿਛਲੇ ਦੋ ਸਾਲਾਂ 'ਚ ਸਰਕਾਰ ਵੱਲੋਂ ਚੁੱਕੇ ਭਾਰੀ ਕਰਜ਼ ਨੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ‘ਆਪ’ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਉੇਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ। ਸਿੱਧੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੀ ਆਮਦ ਮੌਕੇ ਪੇਸ਼ ਪੰਜਾਬ ਸਰਕਾਰ ਦੇ ਬਜਟ ਤੋਂ ਆਮ ਲੋਕਾਂ ਨੂੰ ਭਾਰੀ ਆਸਾਂ ਸਨ, ਸਭ ਤੋਂ ਵੱਧ ਉਮੀਦ ਸੂਬੇ ਦੀਆਂ ਲੱਖਾਂ ਔਰਤਾਂ ਨੂੰ ਸੀ ਜਿੰਨਾਂ ਨੂੰ ਇੱਕ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇਣ ਦੇ ਵਾਇਦੇ ਨਾਲ ਵਿਧਾਨ ਸਭਾ ਚੋਣਾਂ 'ਚ ‘ਆਪ’ ਨੇ ਵੋਟਾਂ ਹਾਸਿਲ ਕਰ ਸਰਕਾਰ ਬਣਾਈ ਪਰ ਹੁਣ ਉਕਤ ਰਾਸ਼ੀ ਦੇਣ ਸਬੰਧੀ ਬਜਟ 'ਚ ਕੋਈ ਜਿਕਰ ਨਹੀ ਕੀਤਾ ਗਿਆ ਜੋ ਨਿੰਦਣਯੋਗ ਹੈ। ਉਨਾਂ ਕਿਹਾ ਕਿ ਬੁਢਾਪਾ ਅਤੇ ਵਿਧਵਾ ਪੈਨਸ਼ਨ 'ਚ ਕੋਈ ਵਾਧਾ ਨਾ ਕਰਨਾ ਵੀ ਨਿਰਾਸ਼ਾਜਨਕ ਹੈ ਅਤੇ ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਸਮੇਤ ਹਰ ਵਰਗ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਆਪਣੇ ਐਲਾਨ ਨੂੰ ਅਮਲੀ ਜ਼ਾਮਾ ਪਹਿਨਾ ਦੇਣਾ ਚਾਹੀਦਾ ਸੀ ਪਰ ਇਸ ਬਾਬਤ ਵੀ ਚੁੱਪ ਵੱਟ ਲਈ ਗਈ। ਉਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਚ ਸੂਬੇ ਨੂੰ ਮੋਹਰੀ ਬਣਾਉਣ ਦੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਚ ਮੋਹਰੀ ਭੂਮਿਕਾ ਅਦਾ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿਸ਼ੇਸ ਜਾਂ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਬਾਰੇ ਵੀ ਬਜਟ ਸ਼ੈਸਨ ਚ ਕੁਝ ਸਪੱਸ਼ਟ ਨਹੀ ਕੀਤਾ ਜੋ ਮੰਦਭਾਗਾ ਹੈ।

ਆਮ ਚੋਣਾਂ-2024 - ਡਿਪਟੀ ਕਮਿਸ਼ਨਰ ਨੇ ਚੋਣਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਨੋਡਲ ਅਫ਼ਸਰਾਂ ਨੂੰ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ  ਪ੍ਰਭਾਵਸ਼ਾਲੀ ਵਿਧੀ  ਤਿਆਰ ਕਰਨ ਦੇ  ਦਿੱਤੇ ਨਿਰਦੇਸ਼ 

ਲੁਧਿਆਣਾ, 5 ਮਾਰਚ (ਟੀ. ਕੇ. ) -
 ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵਲੋਂ ਵੱਖ-ਵੱਖ ਕਮੇਟੀਆਂ ਦੇ ਜ਼ਿਲ੍ਹਾ ਨੋਡਲ ਅਫ਼ਸਰਾਂ/ਸਹਾਇਕ ਨੋਡਲ ਅਫ਼ਸਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ ਤਾਂ ਜੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ।  ਮੀਟਿੰਗ ਸਥਾਨਕ ਬੱਚਤ ਭਵਨ ਵਿਖੇ ਹੋਈ ਜਿੱਥੇ ਸਾਹਨੀ ਨੇ ਆਮ ਚੋਣਾਂ ਲਈ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ।  ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਟੀਮਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ।  ਡਿਪਟੀ ਕਮਿਸ਼ਨਰ ਨੇ ਇਨ੍ਹਾਂ ਕਮੇਟੀਆਂ ਦੀ ਬਣਤਰ ਅਤੇ ਕੰਮਕਾਜ ਦੀ ਵੀ ਜਾਂਚ ਕੀਤੀ ਅਤੇ ਪ੍ਰਭਾਵਸ਼ਾਲੀ ਵਿਧੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਦਿਸ਼ਾ ਨਿਰਦੇਸ਼ ਦਿੱਤੇ।
ਸਾਹਨੀ ਨੇ ਇਹ ਵੀ ਦੱਸਿਆ ਕਿ ਮੈਨਪਾਵਰ ਮੈਨੇਜਮੈਂਟ ਕਮੇਟੀ ਚੋਣਾਂ ਕਰਵਾਉਣ ਲਈ ਜ਼ਿਲ੍ਹੇ ਵਿੱਚ ਕਰਮਚਾਰੀਆਂ ਦੀ ਸਮੁੱਚੀ ਲੋੜ ਦਾ ਮੁਲਾਂਕਣ ਕਰੇਗੀ।  ਈ.ਵੀ.ਐਮ. ਪ੍ਰਬੰਧਨ ਕਮੇਟੀ ਇਹ ਸੁਨਿਸ਼ਚਿਤ ਕਰੇਗੀ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐੱਮਜ ) ਸਮੁੱਚੀ ਨਿਗਰਾਨੀ ਦੇ ਨਾਲ ਸਹੀ ਢੰਗ ਨਾਲ ਸਟੋਰ, ਸੁਰੱਖਿਅਤ, ਉਪਲਬਧ ਅਤੇ ਚੈੱਕ ਕੀਤੀਆਂ ਗਈਆਂ ਹਨ।  ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ 'ਤੇ ਨੋਡਲ ਅਫਸਰ ਇਹ ਯਕੀਨੀ ਬਣਾਏਗਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਸਾਰੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਜਾਵੇ।  ਇਸੇ ਤਰ੍ਹਾਂ ਕਾਨੂੰਨ ਵਿਵਸਥਾ ਲਈ ਨੋਡਲ ਅਫਸਰ ਸੰਵੇਦਨਸ਼ੀਲ ਸਾਥਨਾ ਦੀ ਮੈਪਿੰਗ ਅਤੇ ਸੁਰੱਖਿਆ ਯੋਜਨਾ ਨੂੰ ਯਕੀਨੀ ਬਣਾਏਗਾ।  ਕੰਪਿਊਟਰੀਕਰਨ, ਸਾਈਬਰ ਸੁਰੱਖਿਆ ਅਤੇ ਆਈ.ਟੀ. ਕਮੇਟੀ ਆਪਣੇ ਅਮਲੇ ਨੂੰ ਆਈ.ਟੀ. ਐਪਲੀਕੇਸ਼ਨਾਂ ਦੀ ਰੈਂਡਮਾਈਜ਼ੇਸ਼ਨ, ਸਾਈਬਰ ਸੁਰੱਖਿਆ ਅਤੇ ਸਿਖਲਾਈ ਨੂੰ ਯਕੀਨੀ ਬਣਾਏਗੀ।
ਡਿਪਟੀ ਕਮਿਸ਼ਨਰ ਨੇ ਟਰਾਂਸਪੋਰਟ ਪ੍ਰਬੰਧਨ, ਸਿਖਲਾਈ ਪ੍ਰਬੰਧਨ, ਸਮੱਗਰੀ ਪ੍ਰਬੰਧਨ, ਖਰਚੇ ਦੀ ਨਿਗਰਾਨੀ, ਸਵੀਪ ਗਤੀਵਿਧੀਆਂ, ਬੈਲਟ ਪੇਪਰ, ਅਪਾਹਜ ਵਿਅਕਤੀਆਂ ਲਈ ਯਕੀਨੀ ਬਣਾਈਆਂ ਜਾਣ ਵਾਲੀਆਂ ਸਹੂਲਤਾਂ, ਹੈਲਪਲਾਈਨ ਅਤੇ ਸ਼ਿਕਾਇਤ ਨਿਵਾਰਣ ਅਤੇ ਸਵੀਪ ਸਮੇਤ ਹੋਰ ਤਿਆਰੀਆਂ ਦੇ ਖੇਤਰਾਂ ਦਾ ਵੀ ਜਾਇਜ਼ਾ ਲਿਆ।  ਉਨ੍ਹਾਂ ਨੋਡਲ ਅਫ਼ਸਰਾਂ ਨੂੰ ਸੀ-ਵਿਜੀਲ, ਆਫ਼-ਲਾਈਨ ਅਤੇ ਐਨ. ਜੀ. ਐਸ. ਪੀ. ਪੋਰਟਲ 'ਤੇ ਪ੍ਰਾਪਤ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਵੀ ਕਿਹਾ।  ਇਸ ਤੋਂ ਇਲਾਵਾ, ਉਨ੍ਹਾਂ ਹਥਿਆਰਬੰਦ ਬਲਾਂ ਦੇ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ  ਉਨ੍ਹਾਂ ਲਈ ਠਹਿਰਨ ਦੀਆਂ ਸਹੂਲਤਾਂ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਕਿਸੇ ਵੀ ਕਿਸਮ ਦੀ ਅਸੁਵਿਧਾ ਅਤੇ ਵੈਬਕਾਸਟਿੰਗ ਸਹੂਲਤਾਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਐਸ.ਐਸ.ਪੀ. ਲੁਧਿਆਣਾ ਦਿਹਾਤੀ ਨਵਨੀਤ ਸਿੰਘ ਬੈਂਸ, ਵਧੀਕ ਡਿਪਟੀ ਕਮੀਜ਼ਨਰਾ ਚ ਓਜਸਵੀ ਅਲੰਕਾਰ, ਮੇਜਰ ਅਮਿਤ ਸਰੀਨ, ਅਨਮੋਲ ਸਿੰਘ ਧਾਲੀਵਾਲ, ਰੁਪਿੰਦਰ ਪਾਲ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ