You are here

ਗੜੇਮਾਰੀ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਡੀ ਸੀ ਦਫ਼ਤਰ ਮੂਹਰੇ ਪਰਦਰਸ਼ਨ

ਜਗਰਾਉਂ 5 ਮਾਰਚ( ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵਲੋ ਅਜ ਡੀ ਸੀ ਦਫ਼ਤਰ ਲੁਧਿਆਣਾ ਦੇ ਦਫ਼ਤਰ ਅੱਗੇ ਪਰਦਰਸ਼ਨ ਕਰਕੇ ਬੀਤੀ ਦੋ ਮਾਰਚ ਨੂੰ ਪੰਜਾਬ ਭਰ ਚ ਵਿਸੇਸਕਰ ਲੁਧਿਆਣਾ ਜਿਲੇ ਚ ਗੜੇਮਾਰੀ ਅਤੇ ਭਾਰੀ ਬਾਰਸ਼ ਕਾਰਣ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾਉਣ ਅਤੇ ਮੁਆਵਜ਼ਾਦੇਣ ਦੀ ਜ਼ੋਰਦਾਰ ਮੰਗ ਕੀਤੀ। ਕਿਸਾਨ ਜਥੇਬੰਦੀ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਚ ਡਿਪਟੀ ਕਮਿਸ਼ਨਰ ਸੁਰਭੀ ਮੈਡਮ ਨੂੰ ਦਿਤੇ ਮੰਗ-ਪੱਤਰ ਰਾਹੀ ਮੰਗ ਕੀਤੀ ਗਈ ਕਿ ਨੁਕਸਾਨੀਆ ਫਸਲਾਂ ਦੀ ਤੁਰੰਤ ਸਮਾਬਧ  ਗਿਰਦਾਵਰੀ ਕਰਨ ਲਈ ਮਾਲ ਮਹਿਕਮੇ ਨੂੰ ਹੁਕਮ ਜਾਰੀ ਕੀਤੇ ਜਾਣ। ਇਸ ਸਮੇਂ ਹੋਈ ਰੈਲੀ ਨੂੰ ਸੰਬੋਧਨ ਕਰਦਿਆ ਇੰਦਰਜੀਤ ਸਿੰਘ ਧਾਲੀਵਾਲ਼ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਮੇਂ ਚ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਵਿਸੇਸਕਰ ਆਲੂਆਂ ਅਤੇ ਮੀਂਹ ਚ ਡੁਬੇ ਝੋਨੇ ਦੇ ਨੁਕਸਾਨ ਦੀ ਇੱਕ ਵੀ ਕੋਡੀ ਕਿਸਾਨਾਂ ਨੂੰ ਨਹੀਂ ਮਿਲੀ। ਇਸ ਸਮੇਂ ਕਿਸਾਨਾਂ ਨੇ ਇਸ ਮਾਮਲੇ ਚ ਦੇਰੀ ਖਿਲਾਫ ਸੰਘਰਸ਼ ਦੀ ਚਿਤਾਵਨੀ ਦਿਤੀ। ਉੱਨਾਂ ਕਿਹਾ ਕਿ ਜਿਲੇ ਦੇ ਸਭ ਤੋ ਵੱਡੇ ਪਿੰਡ ਕਾੳੰਕੇ ਕਲਾਂ ਵਿਖੇ ਕਣਕ ਦੀ ਫਸਲ ੜੇ ਸਭ ਤੋ ਵੱਧ ਮਾਰ ਪਈ ਹੈ। ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਚ ਕੋਈ ਬਿਆਨ ਨਾ ਆਉਣਾ ਦਰਸਾਉਂਦਾ ਹੈ ਕਿ ਸਰਕਾਰ ਨੂੰ ਕੋਈ ਸਰੋਕਾਰ ਨਹੀਂ ਹੈ। ਇਸ ਸਮੇਂ ਤਾਰਾ ਸਿੰਘ ਅਚਰਵਾਲ ,ਤਰਸੇਮ ਸਿੰਘ ਬੱਸੂਵਾਲ, ਹਰਜਿਦਰ ਕੋਰ, ਜਗਜੀਤ ਸਿੰਘ ਕਲੇਰ,ਸੁਖਵਿੰਦਰ ਸਿੰਘ ਹੰਬੜਾਸਰਬਜੀਤ ਸਿੰਘ ਧੂੜਕੋਟ ਹਾਜ਼ਰ ਸਨ।