You are here

ਪਿੰਡ ਦਾਖਾ ਵਾਸੀਆਂ ਨੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਇਆਲੀ ਨੂੰ ਜਿੱਤ ਦਾ ਦਿੱਤਾ ਭਰੋਸਾ  

ਮੁੱਲਾਂਪੁਰ ਦਾਖਾ, 17 ਫਰਵਰੀ(ਸਤਵਿੰਦਰ ਸਿੰਘ ਗਿੱਲ )— ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਤਿਉਂ ਤਿਉਂ ਹਲਕਾ ਦਾਖਾ ਅੰਦਰ ਅਕਾਲੀ ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਬੁਲੰਦੀਆਂ ਵੱਲ ਵਧਦੇ ਜਾ ਰਹੇ ਹਨ, ਸਗੋਂ ਪਿੰਡ ਦਾਖਾ ਵਿਖੇ ਹੋਏ ਚੋਣ ਜਲਸੇ ਦੌਰਾਨ ਸਮੁੱਚਾ ਨਗਰ ਹੀ ਉਨ੍ਹਾਂ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਇਸ ਮੌਕੇ ਪਿੰਡਵਾਸੀਆਂ ਖਾਸਕਰ ਨੌਜਵਾਨਾਂ ਨੇ ਇਆਲੀ ਦਾ ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ ਨੂੰ ਪੂਰੇ ਮਾਣ ਸਤਿਕਾਰ ਨਾਲ ਜਲਸੇ ਵਿਚ ਲਿਆਂਦਾ, ਬਲਕਿ ਪਿੰਡਵਾਸੀਆਂ 'ਇਆਲੀ ਜ਼ਿੰਦਾਬਾਦ' ਅਤੇ 'ਇਆਲੀ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ' ਆਕਾਸ਼ ਗੁੰਜਾਊ ਨਾਅਰਿਆਂ ਨਾਲ ਇਆਲੀ ਦੀ ਜਿੱਤ ਦਾ ਦਿੱਤਾ ਭਰੋਸਾ। ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ-ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਹਲਕਾ ਦਾਖਾ ਦੇ ਸਮੁੱਚੇ ਵੋਟਰਾਂ ਨੇ ਹਮੇਸ਼ਾਂ ਹੀ ਵਿਕਾਸ ਦੇ ਮੱਦੇ 'ਤੇ ਉਨ੍ਹਾਂ ਦਾ ਸਾਥ ਦਿੱਤਾ, ਬਲਕਿ ਜ਼ਿਮਨੀ ਚੋਣਾਂ ਦੌਰਾਨ ਸੱਤਾਧਾਰੀ ਧਿਰ ਦੇ ਜਬਰ ਜ਼ੁਲਮ ਅਤੇ ਧੱਕੇਸ਼ਾਹੀਆਂ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦਾ ਸਾਥ ਦਿੱਤਾ, ਬਲਕਿ ਇਨ੍ਹਾਂ ਚੋਣਾਂ ਵਿੱਚ ਵੀ ਉਨ੍ਹਾਂ ਦਾ ਡਟਵਾਂ ਸਾਥ ਦੇਣਗੇ। ਉਹਨੇ ਕਿਹਾ ਕਿ ਪਿਛਲੀਆਂ ਚੋਣਾਂ ਜਿੱਤਣ ਤੋਂ ਬਾਅਦ ਸੁੱਖਾ ਦੇਣ ਵਾਲੀ ਆਮ ਆਦਮੀ ਪਾਰਟੀ ਨੇ ਇਸ ਵਾਰ ਫਿਰ ਬਾਹਰੀ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਲਈ ਹਲਕਾ ਦਾਖਾ ਦੇ ਲੋਕ ਦਗਾ ਕਮਾਉਣ ਵਾਲੀਆਂ ਪਾਰਟੀਆਂ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ। ਇਆਲੀ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਕਾਂਗਰਸ ਨੇ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਹੈ, ਬਲਕਿ ਕਾਂਗਰਸੀਆਂ ਦੀ ਰੇਤ ਮਾਫੀਆ ਨਾਲ ਸਾਂਝ ਸਾਂਝ ਹੋਣ ਸਦਕਾ ਹੀ ਹਲਕਾ ਦਾਖਾ ਵਿਚ ਵੱਡੇ ਪੱਧਰ ਤੇ ਰੇਤੇ ਦੀ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਇਸ ਮੌਕੇ ਹਲਕਾ ਦਾਖਾ ਦੇ ਵਸਨੀਕਾਂ ਨੇ ਇਆਲੀ ਨੂੰ ਭਾਰੀ ਬੁਹਮੱਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਡਾਇਰੈਕਟਰ ਜਗਜੀਤ ਸਿੰਘ ਭੋਲਾ, ਸਾਬਕਾ ਸਰਪੰਚ ਗੁਰਜੀਤ ਸਿੰਘ, ਸਿਮਰਨ ਦਾਖਾ, ਇਕਬਾਲ ਸਿੰਘ ਪੰਚ, ਰਮਨ ਸੇਖੋਂ, ਜੱਗੀ ਬਾਬਾ, ਰਾਜਵੰਤ ਸਿੰਘ ਰਾਜੂ, ਸਾਬਕਾ ਪੰਚ ਇੰਦਰਜੀਤ ਸਿੰਘ, ਛਿੰਦਰਪਾਲ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਹਰਜਿੰਦਰ ਸਿੰਘ ਪ੍ਰਧਾਨ ਦੁੱਧ ਸੁਸਾਇਟੀ, ਗਿਆਨੀ ਬਿੰਦਰ ਸਿੰਘ, ਇੰਦਰਜੀਤ ਸਿੰਘ ਭੋਲਾ, ਸਵਰਨਜੀਤ ਕੌਰ ਸਾਬਕਾ ਪੰਚ, ਯਾਦਵਿੰਦਰ ਸਿੰਘ, ਸੁੱਖਾ ਆਦਿ ਹਾਜ਼ਰ ਸਨ।