ਵੋਟ ਪਾਉਣ ਸਮੇਂ ਹਲਕੇ ਦੇ ਲੋਕ ਆਪਣੇ ਤੇ ਬੇਗਾਨੇ ਦਾ ਜ਼ਰੂਰ ਖਿਆਲ ਰੱਖਣ-ਇਆਲੀ
ਭੂੰਦੜੀ, 17 ਫਰਵਰੀ (ਸਤਵਿੰਦਰ ਸਿੰਘ ਗਿੱਲ )— ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਬਸਪਾ ਉਮੀਦਵਾਰ ਅਤੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਦਿਨੋਂ ਦਿਨ ਬੁਲੰਦੀਆਂ ਛੂੰਹਦੀ ਜਾ ਰਹੀ ਹੈ, ਬਲਕਿ ਉਨ੍ਹਾਂ ਦੇ ਹੱਕ ਵਿੱਚ ਹੋਏ ਚੋਣ ਜਲਸਿਆਂ ਦੌਰਾਨ ਲੋਕਾਂ ਦਾ ਉਮੜ ਰਿਹਾ ਭਾਰੀ ਇਕੱਠ ਇਆਲੀ ਪ੍ਰਤੀ ਲੋਕਾਂ ਦੇ ਸਮਰਥਨ ਦਾ ਪ੍ਰਗਟਾਵਾ ਕਰ ਰਿਹਾ ਹੈ। ਇਸੇ ਲੜੀ ਤਹਿਤ ਅਕਾਲੀ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਪਿੰਡ ਚੱਕ ਕਲਾਂ ਵਿਖੇ ਕੀਤੇ ਚੋਣ ਜਲਸੇ ਨੂੰ ਪਿੰਡ ਦੇ ਹਰ ਵਰਗ ਵੱਲੋਂ ਕੀਤੀ ਸ਼ਮੂਲੀਅਤ ਨੇ ਉਨ੍ਹਾਂ ਦੀ ਜਿੱਤ ਉਪਰ ਮੋਹਰ ਲਗਾਈ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਵੋਟਾਂ ਵਿਚ ਕੁਝ ਦਿਨਾਂ ਦਾ ਹੀ ਸਮਾਂ ਰਹਿ ਗਿਆ ਹੈ। ਇਸ ਲਈ ਆਪਣੇ ਅਤੇ ਹਲਕੇ ਦੀ ਬਿਹਤਰੀ ਉਮੀਦਵਾਰਾਂ ਦਾ ਸਰਦਾਰ ਦੇਖ ਕੇ ਵੋਟ ਪਾਇਓ ਕਿਉਂਕਿ ਚੋਣਾਂ ਦੇ ਇਸ ਮੌਸਮ ਵਿੱਚ ਕਈ ਪਰਵਾਸੀ ਪੰਛੀ ਪਿਛਲੀਆਂ ਚੋਣਾਂ ਵਾਂਗ ਆਪਣਾ ਦਾਅ ਲਗਾਉਣ ਦੀ ਤਾਕ ਵਿਚ ਫਿਰ ਰਹੇ ਹਨ, ਸਗੋਂ ਤਰਨਤਾਰਨ, ਫ਼ਰੀਦਕੋਟ, ਮਖੂ ਆਦਿ ਤੋਂ ਆਏ ਇਨ੍ਹਾਂ ਉਮੀਦਵਾਰਾਂ ਨੇ 20 ਫਰਵਰੀ ਤੋਂ ਬਾਅਦ ਹਲਕੇ ਵਿਚ ਨਜ਼ਰ ਨਹੀਂ ਆਉਣਾ, ਜਦ ਕਿ ਉਹ ਦੋ ਦਹਾਕਿਆਂ ਤੋਂ ਹਲਕੇ ਨੂੰ ਆਪਣਾ ਘਰ ਪਰਿਵਾਰ ਸਮਝਦੇ ਹੋਏ ਵਿਚਰ ਰਹੇ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ 20 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਉਨ੍ਹਾਂ ਨੂੰ ਜਿੱਤਾਉਣ ਅਤੇ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਦਾ ਮੁੱਢ ਬੰਨ੍ਹਣ। ਇਸ ਮੌਕੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਧਾਨ ਰਾਮ ਆਸਰਾ ਸਿੰਘ, ਸੁਖਦੇਵ ਸਿੰਘ ਬਾਸੂ, ਜਗਮੋਹਨ ਸਿੰਘ, ਦਵਿੰਦਰ ਸਿੰਘ ਗਰਚਾ, ਜਗਰੂਪ ਸਿੰਘ, ਸਾਬਕਾ ਸਰਪੰਚ ਸੁਖਵੰਤ ਸਿੰਘ ਚੈੱਕ, ਬਾਬਾ ਰਣਜੀਤ ਸਿੰਘ, ਦਲਜੀਤ ਸਿੰਘ ਰਾਜਰਜਿੰਦਰ ਸਿੰਘ, ਜਗਪਾਲ ਸਿੰਘ, ਨੰਬਰਦਾਰ ਅਵਤਾਰ ਸਿੰਘ, ਗੁਰਨਾਮ ਸਿੰਘ, ਹੈਪੀ ਧਾਲੀਵਾਲ, ਸੈਕਟਰੀ ਪਵਿੱਤਰ ਸਿੰਘ, ਨਾਇਬ ਸਿੰਘ, ਗੁਰਸ਼ਰਨ ਸਿੰਘ ਬੋਪਰਾਏ, ਮੈਨੇਜਰ ਅੰਮ੍ਰਿਤਪਾਲ ਸਿੰਘ ਤੂਰ, ਰਾਣਾ ਤੂਰ, ਗੁਰਮੇਲ ਸਿੰਘ ਦਿਓਲ, ਜਸਬੀਰ ਸਿੰਘ ਬੇਪਰਵਾਹ, ਸਾਬਕਾ ਸਰਪੰਚ ਮਨਜੀਤ ਸਿੰਘ ਆਦਿ ਹਾਜ਼ਰ ਸਨ।