ਲੰਡਨ ਚ ਸਲੋਹ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਢੇਸੀ ਨੂੰ ਭਰਵਾਂ ਹੁੰਗਾਰਾ

ਹੇਜ਼/ਲੰਡਨ, ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-

ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਇਕ ਵਾਰ ਫਿਰ ਸਲੋਹ ਹਲਕੇ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਹਨ, ਤੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਢੇਸੀ ਦੇ ਹੱਕ ਵਿਚ ਹੇਜ਼ ਵਿਖੇ ਲੇਬਰ ਪਾਰਟੀ ਤੇ ਢੇਸੀ ਦੇ ਸਹਿਯੋਗੀਆਂ ਕੌਸਲਰ ਰਘਵਿੰਦਰ ਸਿੰਘ ਤੇ ਕੌਸਲਰ ਰਾਜੂ ਸੰਸਾਰਪੁਰੀ ਵਲੋਂ ਪਿੰਕ ਸਿਟੀ ਹੇਜ਼ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਭਾਈਚਾਰੇ ਦੀਆਂ ਉਘੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ | ਢੇਸੀ ਨੇ ਇਸ ਮੌਕੇ ਕਿਹਾ ਕਿ ਲੇਬਰ ਪਾਰਟੀ ਵਿਰੁੱਧ ਭਾਰਤ ਵਿਰੋਧੀ ਹੋਣ ਦਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਤੇ ਇਸ ਪਿੱਛੇ ਟੋਰੀ ਪਾਰਟੀ ਦੇ ਸਮਰਥਕਾਂ ਦਾ ਹੱਥ ਹੈ | ਉਨ੍ਹਾਂ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੀ ਆਵਾਜ਼ ਉਠਾਉਂਦੇ ਰਹੇ ਹਨ, ਤੇ ਉਠਾਉਂਦੇ ਰਹਿਣਗੇ | ਇਸ ਮੌਕੇ ਅਜੈਬ ਸਿੰਘ ਪੁਆਰ, ਡਾ: ਗੁਲਬਾਸ਼ ਸਿੰਘ ਚੰਡੋਕ ਐਮ ਬੀ ਈ, ਬਲਵਿੰਦਰ ਸਿੰਘ ਗਿੱਲ ਦੀਨੇਵਾਲੀਆ, ਸੁਖਦੇਵ ਸਿੰਘ ਗਰੇਵਾਲ, ਜਗਦੀਪ ਸਿੰਘ ਬਰਾੜ, ਅਮਨਦੀਪ ਸਿੰਘ ਘੁੰਮਣ, ਲਖਵਿੰਦਰ ਸਿੰਘ ਗਿੱਲ, ਗੁਰਚਰਨ ਸਿੰਘ ਸੂਜਾਪੁਰ, ਗੁਰਮੀਤ ਸਿੰਘ ਵਿਰਕ, ਹਰਪ੍ਰੀਤ ਸਿੰਘ ਕੁਲਾਰ ਆਦਿ ਹਾਜ਼ਰ ਸਨ |