ਬੀ.ਬੀ.ਐੱਸ.ਬੀ ਕਾਨਵੈਂਟ ਸਕੂਲ ਸਿੱਧਵਾ ਬੇਟ ਵਿਖੇ ਮਨਾਇਆ ਗਿਆ “ਮਾਂ ਦਿਵਸ”

ਜਗਰਾਓ,ਹਠੂਰ,8,ਮਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ.ਬੀ.ਐੱਸ.ਬੀ ਕਾਨਵੈੱਟ ਸਕੂਲ ਸਿੱਧਵਾ ਬੇਟ ਜੋ ਕਿ ਸਿੱਖਿਆ ਦੇ ਨਾਲ–ਨਾਲ ਅਲੱਗ–ਅਲੱਗ ਗਤੀਵਿਧੀਆਂ ਵੀ ਕਰਵਾਉਂਦੀ ਰਹਿੰਦੀ ਹੈ, ਇਸੇ ਲੜੀ ਤਹਿਤ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ ਜਿਸ ਵਿੱਚ ਨਰਸਰੀ ਤੋਂ ਲੈ ਕੇ ਯੂ. ਕੇ. ਜੀ ਕਲਾਸ ਦੇ ਵਿਿਦਆਰਥੀਆਂ ਨੇ ਭਾਗ ਹਿੱਸਾ ਲਿਆ।ਇਸ ਮੌਕੇ ਨਰਸਰੀ ਜਮਾਤ ਦੇ ਬੱਚਿਆਂ ਵੱਲੋਂ ਮਾਂ ਤੇ ਅਧਾਰਿਤ ਗਾਣੇ ਉੱਪਰ ਡਾਂਸ ਪੇਸ਼ ਕੀਤਾ ਗਿਆ ਜੋ ਕਿ ਬਹੁਤ ਹੀ ਮਨਮੋਹਕ ਪੇਸ਼ਕਾਰੀ ਸੀ। ਇਸੇ ਤਰ੍ਹਾਂ ਐਲ. ਕੇ. ਜੀ ਅਤੇ ਯੂ. ਕੇ. ਜੀ. ਜਮਾਤ ਦੇ ਵਿਿਦਆਰਥੀਆਂ ਨੇ ਮਾਂ ਦਿਵਸ ਤੇ ਕਾਰਡ ਮੇਕਿੰਗ ਕੀਤੀ। ਇਸ ਮੌਕੇ ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ ਵੱਲੋਂ ਨੰਨ੍ਹੇ – ਮੁੰਨ੍ਹੇ ਬੱਚਿਆਂ ਨੂੰ ਮਾਂ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਆਪਣੇ ਮਾਪਿਆਂ ਦਾ ਆਦਰ ਅਤੇ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ। ਨੰਨੇ੍ਹ ਮੁੰਨ੍ਹੇ ਬੱਚੇ ਇਹਨਾਂ ਗਤੀਵਿਧੀਆਂ ਨੂੰ ਕਰਦੇ ਹੋਏ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਸਨ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਤੀਸ਼ ਕਾਲੜਾ,ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨ ਦਾਸ ਬਾਵਾ,ਮੈਨੇਜਿੰਗ ਡਾਇਰੈਕਟਰ  ਸ਼ਾਮ ਸੰੁਦਰ ਭਾਰਦਵਾਜ ਅਤੇ ਵਾਈਸ ਪ੍ਰੈਂਜੀਡੈਂਟ  ਸਨੀ ਅਰੋੜਾ ,ਡਾਇਰੈਕਟਰ ਰਾਜੀਵ ਸੱਗੜ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਮਾਂ ਦਿਵਸ ਮਨਾਉਣ ਸਮੇਂ ਬੀ.ਬੀ.ਐੱਸ.ਬੀ ਕਾਨਵੈੱਟ ਸਕੂਲ ਸਿੱਧਵਾ ਬੇਟ ਦੇ ਬੱਚੇ।