ਬਰਨਾਲਾ/ ਮਹਿਲ ਕਲਾਂ- 07 ਮਈ- (ਗੁਰਸੇਵਕ ਸੋਹੀ)- ਐੱਸ. ਜੀ. ਐਨ ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਅੱਜ ਮਾਂ ਦਿਵਸ ਮਨਾਇਆ ਗਿਆ।ਇਸ ਮੌਕੇ ਬੱਚਿਆਂ ਵੱਲੋਂ ਕਾਰਡ ਤਿਆਰ ਕੀਤੇ ਗਏ ਉਨ੍ਹਾਂ ਦੁਆਰਾ ਇਹ ਕਾਰਡ ਉਨ੍ਹਾਂ ਦੁਆਰਾ ਇਹ ਕਾਰਡ ਆਪਣੀਆਂ ਮਾਤਾਵਾਂ ਨੂੰ ਘਰ ਜਾ ਕੇ ਸੌਂਪੇ ਗਏ ।ਇਸ ਮੌਕੇ ਸਟਾਫ ਦੁਆਰਾ ਬੱਚਿਆਂ ਨੂੰ ਬੋਲਦਿਆਂ ਦੱਸਿਆ ਗਿਆ ਕਿ ਮਾਂ ਰੱਬ ਦਾ ਹੀ ਦੂਜਾ ਰੂਪ ਹੈ,ਮਾਂ ਘਰ ਵਿੱਚ ਸਾਰੇ ਪਰਿਵਾਰ ਨੂੰ ਇੱਕ ਕੜੀ ਦੇ ਰੂਪ ਵਿੱਚ ਜੋੜ ਕੇ ਰੱਖਦੀ ਹੈ ।ਹਰ ਦੁੱਖ- ਸੁੱਖ ਨੂੰ ਆਪਣੇ ਉੱਪਰ ਸਹਿ ਕੇ ਸਾਡਾ ਪਾਲਣ ਪੋਸ਼ਣ ਕਰਦੀ ਹੈ। ਇਸ ਲਈ ਸਾਡੇ ਮਾਤਾ- ਪਿਤਾ ਨੂੰ ਸਨਮਾਨ ਦੇਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ ।ਇਸ ਮੌਕੇ ਬੱਚਿਆਂ ਵੱਲੋਂ ਮਾਂ ਦੀ ਮਹੱਤਤਾ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਸਮੂਹ ਸਟਾਫ ਵਿਚ ਪ੍ਰਿੰਸੀਪਲ ਮੱਖਣ ਸਿੰਘ ,ਕੁਲਜੀਤ ਸਿੰਘ ,ਮਾਲਵਿੰਦਰ ਸਿੰਘ ,ਸੁਖਦੀਪ ਕੌਰ ,ਗੁਰਪ੍ਰੀਤ ਕੌਰ, ਰਮਨਦੀਪ ਕੌਰ ,ਪਰਦੀਪ ਕੌਰ, ਅਮਨਜੋਤ ਕੌਰ, ਲਸਮਣੀ, ਦਲਜੀਤ ਕੌਰ ,ਰਮਨਦੀਪ ਕੌਰ ਹਠੂਰ, ਪ੍ਰਭਦੀਪ ਕੌਰ ਗਰਚਾ ,ਰਮਨਦੀਪ ਕੌਰ ,ਹਰਪ੍ਰੀਤ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਰਜਨੀ ਧਾਲੀਵਾਲ ਤੇ ਇਨ੍ਹਾਂ ਤੋਂ ਇਲਾਵਾ ਸਮੂਹ ਮੈਨੇਜਮੈਂਟ ਹਾਜ਼ਰ ਸੀ ।