ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸਬੰਧੀ ਪ੍ਰਬੰਧਾਂ ਦਾ ਲਿਆ ਜਾਇਜ਼ਾ

ਜਗਰਾਉਂ 5 ਮਾਰਚ( ਅਮਿਤ ਖੰਨਾ ) - ਸਮਾਜ ਮਿਲਵਰਤਨ ਸੁਸਾਇਟੀ ਵਲੋਂ ਨਵੀਂ ਅਨਾਜ ਮੰਡੀ ਜਗਰਾਉਂ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਿਸ਼ੀ ਬਾਲਮੀਕ ਜੀ, ਬਾਬਾ ਸੰਗਤ ਸਿੰਘ ਜੀ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ 'ਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਵਿਸ਼ਾਲ ਧਾਰਮਿਕ ਸਮਾਗਮ ਸਬੰਧੀ ਪ੍ਰਬੰਧਾਂ ਦਾ ਆਗੂਆਂ ਨੇ ਜਾਇਜ਼ਾ ਲਿਆ। ਜਾਇਜ਼ਾ ਲੈਣ ਸਮੇਂ ਗੱਲਬਾਤ ਕਰਦਿਆਂ ਮਹਿੰਗਾ ਸਿੰਘ ਮੀਰਪੁਰ ਹਾਂਸ, ਏ.ਐੱਸ.ਆਈ. ਜਸਵੀਰ ਸਿੰਘ, ਪ੍ਰੇਮ ਸਿੰਘ ਲੋਹਟ, ਮਾ.ਸਰਬਜੀਤ ਸਿੰਘ ਮੱਲ੍ਹਾ, ਰਛਪਾਲ ਸਿੰਘ ਚੀਮਨਾ, ਦੀਪ ਛੱਜਾਵਾਲ, ਹੈਪੀ ਲੋਹਟ ਅਤੇ ਸਰਬਜੀਤ ਸਿੰਘ ਦੇਹੜਕਾ ਆਦਿ ਆਗੂਆਂ ਨੇ ਕਿਹਾ ਕਿ ਜਗਰਾਉਂ ਇਲਾਕੇ ਦੇ ਪਿੰਡਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ 'ਤੇ ਜਗਰਾਉਂ ਦੀ ਨਵੀਂ ਅਨਾਜ ਮੰਡੀ ਵਿਚ 7 ਤੋਂ 9 ਮਾਰਚ ਤੱਕ ਤਿੰਨਾਂ ਰੋਜ਼ਾ ਨਿਰੋਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ 7 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ, ਜਿਨ੍ਹਾਂ ਦੇ ਭੋਗ 9 ਮਾਰਚ ਨੂੰ ਪਾਏ ਜਾਣਗੇ ਅਤੇ ਭੋਗ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ ਹਜ਼ੂਰੀ ਰਾਗੀ ਭਾਈ ਗਗਨਦੀਪ ਸਿੰਘ, ਪ੍ਰਸਿੱਧ ਰਾਗੀ ਭਾਈ ਗੁਰਵਿੰਦਰ ਸਿੰਘ ਰਸੂਲਪੁਰੀ ਅਤੇ ਬਰਗਾੜੀ ਵਾਲਿਆਂ ਦਾ ਢਾਡੀ ਜੱਥਾ ਆਦਿ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਣ ਕਰਨਗੇ ਅਤੇ ਮਹਾਂਪੁਰਸ਼ ਭਾਈ ਕੇਵਲ ਸਿੰਘ ਮੁੱਖ ਸੇਵਾਦਾਰ ਤਪ ਅਸਥਾਨ ਸ੍ਰੀ ਖੁਲਾਰਗੜ੍ਹ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ 'ਤੇ ਚਾਨਣਾ ਪਾਉਣਗੇ। ਉਨ੍ਹਾਂ ਜਗਰਾਉਂ ਇਲਾਕੇ ਦੇ ਪਿੰਡਾਂ ਦੀਆਂ ਸਮੂਹ ਸੰਗਤਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਧਾਰਮਿਕ ਸਮਾਗਮ ਵਿਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਬਣਾਓ ਜੀ। ਇਸ ਮੌਕੇ ਡਾ. ਸੁਰਜੀਤ ਸਿੰਘ ਦੌਧਰ, ਪ੍ਰੀਤਮ ਸਿੰਘ ਅਖਾੜਾ, ਅਜੈਬ ਸਿੰਘ ਬੁੱਟਰ, ਗੋਲੂ ਮਲਕ, ਸਤਵੰਤ ਸਿੰਘ ਨੋਨੀ, ਕੁਲਦੀਪ ਸਿੰਘ ਮੀਰਪੁਰ, ਭੁਪਿੰਦਰ ਸਿੰਘ ਮੁਰਲੀ, ਕੈਪਟਨ ਗੁਲਜ਼ਾਰ ਸਿੰਘ, ਹਰਪ੍ਰੀਤ ਸਿੰਘ ਮੱਲ੍ਹਾ, ਦਰਸ਼ਨ ਸਿੰਘ ਪੋਨਾ ਆਦਿ ਹਾਜ਼ਰ ਸਨ।