ਜਗਰਾਉ 10 ਮਾਰਚ (ਅਮਿਤ ਖੰਨਾ) ਅੱਜਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ। ਜਿਸ ਨਾਲ ਆਮ ਆਦਮੀ ਪਾਰਟੀ ਸਮਰਥਕਾਂ ਤੇ ਵਰਕਰਾਂ ਦੇ ਵਿਚ ਖੁਸ਼ੀ ਦੀ ਲਹਿਰ ਹੈ। ਸਰਬਜੀਤ ਕੋਰ ਮਾਣੂੰਕੇ ਨੂੰ ਕੁਲ 64749 ਵੋਟਾਂ, ਅਤੇ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਐਸਆਰ ਕਲੇਰ ਨੂੰ 25428 ਵੋਟਾਂ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਨੂੰ 20816 ਬੀਜੇਪੀ ਦੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਨੂੰ 4449 ਵੋਟਾਂ ਪ੍ਰਾਪਤ ਹੋਈਆਂ। ਇਸ ਚੋਣ ਵਿਚ ਆਮ ਆਦਮੀ ਪਾਰਟੀ । ਸਰਬਜੀਤ ਕੋਰ ਮਾਣੂੰਕੇ 42000 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੀ । ਸਰਬਜੀਤ ਕੋਰ ਮਾਣੂੰਕੇ ਦਾ ਜਗਰਾਉ ਪਹੁੰਚਣ ਤੇ ਪਾਰਟੀ ਆਗੂਆਂ, ਸਮਰਥਕਾਂ ਅਤੇ ਵੋਟਰਾਂ ਨੇ ਢੋਲ - ਢਮੱਕੇ ਨਾਲ ਭੰਗੜੇ ਪਾ ਕੇ ਭਰਵਾਂ ਸਵਾਗਤ ਕੀਤਾ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸਰਬਜੀਤ ਕੋਰ ਮਾਣੂੰਕੇ ਨੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਓਹਨਾ ਕਿਹਾ ਕਿ ਹਲਕੇ ਜਗਰਾਉ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ ਜਾਵੇਗੀ। ਉਨ੍ਹਾਂ ਨੇ ਹਲਕੇ ਜਗਰਾਉ ਵਿਚ ਨਸ਼ੇ ਦੇ ਸੌਦਾਗਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣਾ ਧੰਦਾ ਬੰਦ ਕਰ ਦੇਣ ਨਹੀਂ ਤਾਂ ਇਸਨੂੰ ਠੱਲ੍ਹ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣਗੇ। ਇਸ ਮੌਕੇ ਉਨ੍ਹਾਂ ਨੂੰ ਜਗਰਾਓਂ ਦੇ ਐੱਸ ਡੀ ਐੱਮ ਵਿਕਾਸ ਹੀਰਾ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਸਾਜਨ ਮਲਹੋਤਰਾ, ਗੋਪੀ ਸ਼ਰਮਾ, ਨੋਨੀ ਸੈਂਭੀ, ਕੈਪਟਨ ਨਰੇਸ਼ ਵਰਮਾ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ