You are here

ਲੁਧਿਆਣਾ

ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ, ਗਿਣਤੀ ਅਭਿਆਸ ਅਤੇ 'voteforludhiana.in' ਵੈੱਬਸਾਈਟ ਬਾਰੇ ਚੋਣ ਅਮਲੇ ਲਈ ਦੂਜੀ ਸਿਖਲਾਈ ਕਾਰਜਸ਼ਾਲਾ ਕਰਵਾਈ

ਲੁਧਿਆਣਾ, 19 ਮਈ(ਟੀ. ਕੇ.) 
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਸਟਾਫ਼ ਲਈ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ ਮਸ਼ੀਨਾਂ, ਵੋਟਾਂ ਦੀ ਗਿਣਤੀ ਅਤੇ 'voteforludhiana.in' ਵੈੱਬਸਾਈਟ ਦੇ ਕੰਮਕਾਜ ਸਬੰਧੀ ਦੂਜੀ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਸਹਾਇਕ ਰਿਟਰਨਿੰਗ ਅਫ਼ਸਰਾਂ (ਏ.ਆਰ.ਓ.) ਵੱਲੋਂ ਐਤਵਾਰ ਨੂੰ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਸਿਖਲਾਈ ਕਾਰਜਸ਼ਾਲਾ ਕਰਵਾਈ ਗਈ। 

ਪੋਲਿੰਗ ਕਰਮੀਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਪਾਵਰਪੁਆਇੰਟ ਪੇਸ਼ਕਾਰੀਆਂ, ਪ੍ਰਦਰਸ਼ਨਾਂ ਅਤੇ ਜਾਣਕਾਰੀ ਭਰਪੂਰ ਵੀਡੀਓ ਕਲਿੱਪਾਂ ਰਾਹੀਂ ਸਿਖਲਾਈ ਦਿੱਤੀ ਗਈ। ਟ੍ਰੇਨਰਾਂ ਨੇ ਇੱਕ ਨਿਰਵਿਘਨ ਅਤੇ ਮੁਸ਼ਕਲ ਰਹਿਤ ਗਿਣਤੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਈ.ਸੀ.ਆਈ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਿਣਤੀ ਪ੍ਰਕਿਰਿਆ ਨੂੰ ਸਮਝਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਟਰੇਨਰਜ਼ ਨੇ ਪੋਲਿੰਗ ਸਟਾਫ਼ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਈ.ਸੀ.ਆਈ ਦਿਸ਼ਾ-ਨਿਰਦੇਸ਼ਾਂ ਅਤੇ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ ਦੇ ਕੰਮਕਾਜ ਤੋਂ ਜਾਣੂ ਕਰਵਾਉਣ ਤਾਂ ਜੋ ਗਿਣਤੀ ਪ੍ਰਕਿਰਿਆ ਦੌਰਾਨ ਕਿਸੇ ਵੀ ਮੁਸ਼ਕਿਲ ਤੋਂ ਬਚਿਆ ਜਾ ਸਕੇ।

ਅਧਿਕਾਰੀਆਂ ਨੇ 'voteforludhiana.in' ਵੈੱਬਸਾਈਟ ਦੇ ਕੰਮਕਾਜ ਬਾਰੇ ਵੀ ਵਿਸਤ੍ਰਿਤ ਸਿਖਲਾਈ ਦਿੱਤੀ, ਜੋ ਕਿ ਪ੍ਰਸ਼ਾਸਨ ਵੱਲੋਂ ਪੋਲਿੰਗ ਵਾਲੇ ਦਿਨ (1 ਜੂਨ) ਨੂੰ ਨਿਵਾਸੀਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਹੈ। ਵੈੱਬਸਾਈਟ ਵੋਟਰਾਂ ਨੂੰ 1 ਜੂਨ ਨੂੰ ਆਪਣੇ ਸਬੰਧਤ ਪੋਲਿੰਗ ਬੂਥਾਂ 'ਤੇ ਕਤਾਰ/ਭੀੜ ਦੀ ਅਸਲ-ਸਮੇਂ ਦੀ ਸਥਿਤੀ ਦੀ ਜਾਂਚ ਕਰਨ ਦੇ ਯੋਗ ਬਣਾਵੇਗੀ। ਪੋਲਿੰਗ ਸਟਾਫ ਨੂੰ ਵੈੱਬਸਾਈਟ 'ਤੇ ਡੇਟਾ ਨੂੰ ਅਪਡੇਟ ਕਰਨ ਬਾਰੇ ਸਿਖਲਾਈ ਦਿੱਤੀ ਗਈ ਹੈ।

ਸਿਖਲਾਈ ਪ੍ਰਕਿਰਿਆ ਤੋਂ ਬਾਅਦ, ਸ਼ੰਕੇ ਦੂਰ ਕਰਨ ਲਈ ਇੱਕ ਸਵਾਲ-ਜਵਾਬ ਸੈਸ਼ਨ ਦਾ ਆਯੋਜਨ ਵੀ ਕੀਤਾ ਗਿਆ।

ਭਾਰਤ ਦਾ ਪਹਿਲਾ ਮੈਟਾਵਰਸ ਸੰਚਾਲਿਤ ਵਰਚੁਅਲ ਮਾਡਲ ਪੋਲਿੰਗ ਬੂਥ

ਲੁਧਿਆਣਾ, 18 ਮਈ(ਟੀ. ਕੇ.) 
ਲੋਕਾਂ ਵਿੱਚ ਵੋਟਰ ਜਾਗਰੂਕਤਾ ਫੈਲਾਉਣ ਲਈ, ਭਾਰਤ ਦਾ ਪਹਿਲਾ ਮੈਟਾਵਰਸ ਪਾਵਰਡ ਵਰਚੁਅਲ ਮਾਡਲ ਪੋਲਿੰਗ ਬੂਥ, ਲਾਈਵ ਬੈਂਡ ਸਮੇਤ ਹੋਰ ਜਾਗਰੂਕਤਾ ਗਤੀਵਿਧੀਆਂ ਲਈ ਫਿਰੋਜ਼ਪੁਰ ਰੋਡ 'ਤੇ ਐਮ.ਬੀ.ਡੀ ਨਿਓਪੋਲਿਸ ਮਾਲ ਵਿਖੇ ਸ਼ਨੀਵਾਰ ਸ਼ਾਮ ਨੂੰ ਪ੍ਰੋਗਰਾਮ ਕੀਤਾ ਗਿਆ।

ਇਸ ਮੌਕੇ ਚੋਣ ਆਬਜ਼ਰਵਰਾਂ ਸਮੇਤ ਜਨਰਲ ਅਬਜ਼ਰਵਰ ਦਿਵਿਆ ਮਿੱਤਲ ਆਈ.ਏ.ਐਸ, ਖਰਚਾ ਨਿਗਰਾਨਾਂ ਚੇਤਨ ਡੀ ਕਾਲਮਕਰ ਆਈ.ਆਰ.ਐਸ ਅਤੇ ਪੰਕਜ ਕੁਮਾਰ ਆਈ.ਆਰ.ਐਸ, ਜ਼ਿਲ੍ਹਾ ਚੋਣ ਅਫ਼ਸਰ (ਡੀ.ਈ.ਓ) ਸਾਕਸ਼ੀ ਸਾਹਨੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। 

ਏ.ਆਰ.ਓ ਲੁਧਿਆਣਾ ਸੈਂਟਰਲ ਓਜਸਵੀ ਅਲੰਕਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੀਪ ਪ੍ਰੋਗਰਾਮ ਤਹਿਤ ਮਾਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਜਾਗਰੂਕਤਾ ਸਮਾਗਮ 'ਲੁਧਿਆਣਾ 70 ਪਾਰ' ਕਰਵਾਇਆ ਗਿਆ। ਇਸ ਦਾ ਉਦੇਸ਼ ਆਮ ਚੋਣਾਂ ਦੌਰਾਨ 70 ਫੀਸਦੀ ਤੋਂ ਵੱਧ ਮਤਦਾਨ ਦੇ ਟੀਚੇ ਨੂੰ ਹਾਸਲ ਕਰਨਾ ਹੈ।
ਲੋਕਾਂ ਨੂੰ ਇੱਕ ਵਰਚੁਅਲ ਮੌਕ ਪੋਲਿੰਗ ਅਨੁਭਵ ਪ੍ਰਦਾਨ ਕਰਨ ਲਈ ਭਾਰਤ ਦਾ ਪਹਿਲਾ ਮੈਟਾਵਰਸ ਪਾਵਰਡ ਵਰਚੁਅਲ ਮਾਡਲ ਪੋਲਿੰਗ ਬੂਥ ਸਥਾਪਿਤ ਕੀਤਾ ਗਿਆ ਸੀ। ਚੋਣ ਅਬਜ਼ਰਵਰਾਂ, ਡੀ.ਈ.ਓ ਸਮੇਤ ਹੋਰ ਅਧਿਕਾਰੀਆਂ ਨੇ ਵੀ ਵਰਚੁਅਲ ਪੋਲਿੰਗ ਬੂਥ ਦਾ ਅਨੁਭਵ ਕੀਤਾ।

ਸਮਾਗਮ ਦੌਰਾਨ ਇੱਕ ਚੋਣ ਗੀਤ ਵੀ ਲਾਂਚ ਕੀਤਾ ਗਿਆ ਅਤੇ ਬੀ.ਸੀ.ਐਮ ਆਰੀਆ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ ਦੇ ਵਿਦਿਆਰਥੀਆਂ ਵੱਲੋਂ ਭੰਗੜਾ ਵੀ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਰੌਕ ਫਲੂਇਡ ਬੈਂਡ ਵੱਲੋਂ ਲਾਈਵ ਬੈਂਡ ਦੀ ਪੇਸ਼ਕਾਰੀ ਦਿੱਤੀ ਗਈ।

ਚੋਣ ਅਬਜ਼ਰਵਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਵੈੱਬਸਾਈਟ (voteforludhiana.in) ਦੀ ਭਰਪੂਰ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਰਾਹੀਂ ਵੋਟਰ ਚੋਣਾਂ ਵਾਲੇ ਦਿਨ ਪੋਲਿੰਗ ਕੇਂਦਰਾਂ 'ਤੇ ਭੀੜ ਨੂੰ ਟਰੈਕ ਕਰ ਸਕਦੇ ਹਨ, ਜਿਸ ਨਾਲ ਉਹ ਆਪਣੀ ਸਹੂਲਤ ਅਨੁਸਾਰ ਵੋਟ ਪਾਉਣ ਲਈ ਕੇਂਦਰ ਤੱਕ ਜਾ ਸਕਦੇ ਹਨ। ਵੈੱਬਸਾਈਟ 'ਤੇ ਜਾਣਕਾਰੀ ਹਰ ਅੱਧੇ ਘੰਟੇ ਬਾਅਦ ਅਪਡੇਟ ਕੀਤੀ ਜਾਵੇਗੀ। ਵੈੱਬਸਾਈਟ ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ (ਜੀ.ਐਨ.ਡੀ.ਈ.ਸੀ) ਦੇ ਮਾਹਿਰਾਂ  ਡਾ. ਅਕਸ਼ੈ ਗਿਰਧਰ ਅਤੇ ਡਾ. ਜਗਦੀਪ ਦੁਆਰਾ ਤਿਆਰ ਕੀਤੀ ਗਈ ਹੈ।

ਜਨਰਲ ਆਬਜ਼ਰਵਰ ਦਿਵਿਆ ਮਿੱਤਲ, ਖਰਚਾ ਨਿਗਰਾਨਾਂ ਚੇਤਨ ਡੀ ਕਾਲਮਕਰ ਅਤੇ ਪੰਕਜ ਕੁਮਾਰ ਅਤੇ ਡੀ.ਈ.ਓ ਸਾਕਸ਼ੀ ਸਾਹਨੀ ਨੇ ਵਸਨੀਕਾਂ ਨੂੰ ਵੱਡੀ ਗਿਣਤੀ ਵਿੱਚ ਬਾਹਰ ਨਿਕਲਣ ਅਤੇ 1 ਜੂਨ ਨੂੰ ਆਪਣੇ 'ਵੋਟ ਦੇ ਅਧਿਕਾਰ' ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ, ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਵੋਟਰ ਜਾਗਰੂਕਤਾ ਸਮਾਗਮ ਦੌਰਾਨ ਏ.ਡੀ.ਸੀ ਅਨਮੋਲ ਸਿੰਘ ਧਾਲੀਵਾਲ, ਏ.ਡੀ.ਸੀ ਰੁਪਿੰਦਰਪਾਲ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ) ਕ੍ਰਿਤਿਕਾ ਗੋਇਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਡੇਂਗੂ ਅਤੇ ਮਲੇਰੀਆ ਤੋਂ ਬਚਾਅ ਸਬੰਧੀ ਲਗਾਤਾਰ ਕੀਤਾ ਜਾ ਰਿਹਾ ਲੋਕਾਂ ਨੂੰ ਜਾਗਰੂਕ - ਸਿਵਿਲ ਸਰਜਨ

ਹਰ ਸ਼ੁੱਕਰਵਾਰ ਡੇਂਗੂ ਤੇ ਵਾਰ-ਡਾ.  ਰਾਜੇਸ਼ ਅੱਤਰੀ 

ਮੋਗਾ (ਜਸਵਿੰਦਰ ਸਿੰਘ ਰੱਖਰਾ )
ਸਿਹਤ ਵਿਭਾਗ  ਮੋਗਾ ਵੱਲੋਂ ਜਿਲ੍ਹੇ ਵਿੱਚ ਡੇਂਗੂ ਸਬੰਧੀ ਚੌਕਸੀ ਵਰਤਦਿਆਂ ਸੰਚਾਰ ਦੇ ਹਰ ਸਾਧਨਾਂ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
 ਇਸ ਸਬੰਧੀ ਵਧੇਰੇ  ਜਾਣਕਾਰੀ ਦਿੰਦਿਆਂ ਡਾ. ਰਾਜੇਸ਼ ਅੱਤਰੀ  ਸਿਵਲ ਸਰਜਨ ਮੋਗਾ ਨੇ ਦੱਸਿਆ ਕਿ ਆਪਣੇ ਘਰਾਂ, ਦੁਕਾਨਾਂ, ਵਰਕਸ਼ਾਪਾਂ ’ਚ ਟਾਇਰ, ਘੜੇ, ਪਾਣੀ ਵਾਲੀਆਂ ਖੇਲਾਂ, ਕੂਲਰ, ਗਮਲੇ ਤੇ ਫਰਿੱਜ ਦੇ ਪਿੱਛੇ ਟਰੇਅ ਆਦਿ ਵਿੱਚ ਪਾਣੀ ਖੜਾ ਨਾ ਰਹਿਣ ਦਿੱਤਾ ਜਾਵੇ ਜੋ ਕਿ ਡੇਂਗੂ ਲਾਰਵੇ ਦਾ ਮੁੱਖ ਸਰੋਤ ਬਣਦਾ ਹੈ

ਡਾ ਅੱਤਰੀ ਨੇ ਦੱਸਿਆ ਕਿ ਹਰੇਕ ਸ਼ੁੱਕਰਵਾਰ ਨੂੰ ਇਨ੍ਹਾਂ ਖੜੇ ਪਾਣੀ ਵਾਲੇ ਸਰੋਤਾਂ ਦੀ ਸਾਫ਼ ਸਫਾਈ ਕਰਕੇ ਚੰਗੀ ਤਰਾਂ ਸੁਕਾਓ ਅਤੇ “ਡਰਾਈ ਡੇਅ” ਮਨਾਇਆ ਜਾਣਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਧ ਵੱਧ ਲੋਕਾਂ ਨੂੰ ਜਾਗਰੁਕ ਕਰਨ ਲਈ ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ, ਫੋਕ ਮੀਡੀਆ ਦੀ ਵਰਤੋ ਕੀਤੀ ਜਾ ਰਹੀ ਹੈ ਤਾਂ ਲੋਕਾਂ ਨੂੰ ਡੇਂਗੂ ਦੇ ਮੁੱਖ ਸਰੋਤ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।

   ਜ਼ਿਲਾ ਪ੍ਰੋਗਰਾਮ ਅਫਸਰ ਡਾਕਟਰ. ਸੁਮੀ ਗੁਪਤਾ  ਨੇ ਦੱਸਿਆ ਕਿ ਜੇਕਰ ਕਿਸੇ ਵਿਆਕਤੀ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ’ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ, ਸਰੀਰ 'ਤੇ ਧੱਫੜ, ਨੱਕ ਜਾਂ ਮਸੂੜਿਆਂ ’ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਘਰੇਲੂ ਇਲਾਜ ਜਾਂ ਇਲਾਜ ’ਚ ਦੇਰੀ ਕਾਰਨ ਕਈ ਵਾਰ ਖ਼ਤਰੇ ਦਾ ਕਾਰਨ ਬਣ ਜਾਂਦਾ ਹੈ।

 ਇਸ ਮੌਕੇ  ਡਾ. ਨਰੇਸ਼ ਆਮਲਾ  ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ  ਡੇਂਗੂ ਦੇ ਲਾਰਵੇ ਸਬੰਧੀ ਚੈਕਿੰਗ ਕੀਤੀ ਜਾਂਦੀ ਰਹਿੰਦੀ ਹੈ ਅਤੇ ਜੇਕਰ ਕੋਈ ਵੀ ਲਾਰਵਾ ਮਿਲਦਾ ਹੈ ਤਾਂ  ਮੌਕੇ ’ਤੇ ਨਸ਼ਟ ਕਰ ਦਿੱਤਾ ਜਾਂਦਾ ਹੈ.ਇਸ  ਮੌਕੇ ਡਾ. ਡੀ ਪੀ ਸਿੰਘ ਸਹਾਇਕ ਸਿਵਲ ਸਰਜਨ ਮੋਗਾ, ਡਾ.   ਰਿਤੂ ਜੈਨ, .ਇਸ ਮੌਕੇ ਅੰਮ੍ਰਿਤ ਸ਼ਰਮਾ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਅੰਮ੍ਰਿਤ ਸ਼ਰਮਾ
ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਪਿੰਡ ਪੱਧਰ ਤੱਕ ਗੁਰਦੁਆਰਾ ਸਾਹਿਬ ਤੋਂ ਬਾਕਾਇਦਾ ਪਿੰਡਾਂ ਵਿੱਚ ਡੇਂਗੂ ਜਾਗਰੂਕਤਾ ਲਈ ਅਨਾਉਂਸਮੈਂਟ , ਫੇਸਬੁੱਕ , ਮੁਨਿਆਦੀ , ਪੰਫਲੈਂਟਸ ਵੰਡਣਾ ਆਦਿ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ

074- ਧਰਮਕੋਟ ਦੇ ਪੋਲਿੰਗ ਸਟਾਫ਼ ਨੂੰ ਲੋਕ ਸਭਾ ਚੋਣਾਂ -2024 ਨਾਲ ਸਬੰਧਤ ਦਿੱਤੀ ਗਈ ਟ੍ਰੇਨਿੰਗ

ਧਰਮਕੋਟ (ਜਸਵਿੰਦਰ ਸਿੰਘ ਰੱਖਰਾ ) ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ, ਮੋਗਾ ਸ.ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ 074- ਧਰਮਕੋਟ ਦੇ ਸਹਾਇਕ ਰਿਟਰਨਿੰਗ ਅਫ਼ਸਰ -ਕਮ-ਐਸ.ਡੀ.ਐਮ. ਧਰਮਕੋਟ ਸ.ਜਸਪਾਲ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਲੋਕ ਸਭਾ ਚੋਣਾਂ-2024  ਨਾਲ ਸਬੰਧਤ ਪੋਲਿੰਗ ਸਟਾਫ ਨੂੰ ਟ੍ਰੇਨਿੰਗ ਦੂਜੀ ਰਿਹਰਸਲ ਦੌਰਾਨ ਏ.ਡੀ.ਕਾਲਜ ਧਰਮਕੋਟ  ਅਤੇ ਏ.ਡੀ.ਸ.ਸ.ਸਕੂਲ ਧਰਮਕੋਟ ਵਿਖੇ ਮਿਤੀ 19/05/2024 ਨੂੰ ਦਿੱਤੀ ਗਈ।ਇਸ ਮੌਕੇ 074 -ਧਰਮਕੋਟ ਦੇ ਸਹਾਇਕ ਰਿਟਰਨਿੰਗ ਅਫ਼ਸਰ -ਕਮ-ਐਸ.ਡੀ.ਐਮ. ਧਰਮਕੋਟ ਸ.ਜਸਪਾਲ ਸਿੰਘ ਬਰਾੜ ਨੇ ਤਹਿਸੀਲਦਾਰ ਧਰਮਕੋਟ ਸ.ਰੇਸ਼ਮ ਸਿੰਘ, ਨਾਇਬ ਤਹਿਸੀਲਦਾਰ ਧਰਮਕੋਟ ਸ਼੍ਰੀ ਰਮੇਸ਼ ਢੀਂਗਰਾ, ਨਾਇਬ ਤਹਿਸੀਲਦਾਰ ਕੋਟ ਈਸੇ ਖਾਂ ਸ. ਗੁਰਤੇਜ ਸਿੰਘ ਗਿੱਲ,ਰੀਡਰ ਸ.ਰਵਿੰਦਰ ਸਿੰਘ ਅਤੇ ਕਾਨੂੰਗੋ ਸ.ਬਲਜੀਤ ਸਿੰਘ ਨਾਲ ਟ੍ਰੇਨਿੰਗ ਪ੍ਰੰਬਧਾਂ ਦਾ ਜਾਇਜ਼ਾ ਲਿਆ।ਸ.ਜਸਪਾਲ ਸਿੰਘ ਬਰਾੜ ਨੇ ਪੋਲਿੰਗ ਸਟਾਫ਼ ਨੂੰ ਸੰਬੋਧਨ ਕਰਦਿਆਂ ਪੋਲਿੰਗ ਪਾਰਟੀਆਂ ਨੂੰ ਧਿਆਨ ਪੂਰਵਕ ਲੋਕ ਸਭਾ ਚੋਣਾਂ-2024 ਨਾਲ ਸਬੰਧਤ ਟ੍ਰੇਨਿੰਗ ਲੈਣ ਲਈ ਪ੍ਰੇਰਿਤ ਕੀਤਾ। ਦੂਜੀ ਰਿਹਰਸਲ ਦੌਰਾਨ ਪੋਲਿੰਗ ਸਟਾਫ਼ ਨੂੰ ਟ੍ਰੇਨਿੰਗ ਮਾਸਟਰ ਟ੍ਰੇਨਰਜ਼ ਸ.ਅਮਰਬੀਰ ਸਿੰਘ,ਸ.ਜੁਗਰਾਜ ਸਿੰਘ, ਸ਼੍ਰੀ ਰਾਜਕੁਮਾਰ , ਸ਼੍ਰੀ ਸਤੀਸ਼ ਕੁਮਾਰ ਅਤੇ ਸੈਕਟਰ ਅਫ਼ਸਰਾਂ ਦੁਆਰਾ ਦਿੱਤੀ ਗਈ।ਇਸ ਮੌਕੇ ਸ.ਅਮਨਦੀਪ ਸਿੰਘ ,ਸ਼੍ਰੀ ਹਰਿਤ ਨੜੋਇਆ, ਸ.ਰਣਜੀਤ ਸਿੰਘ,ਸ.ਗੁਰਪ੍ਰੀਤ ਸਿੰਘ, ਸ਼੍ਰੀ ਵਿਨੋਦ ਸ਼ਰਮਾ,ਡਾ. ਪਰਮਿੰਦਰ ਸਿੰਘ,ਮਿਸ ਸਿਲਵੀ, ਸ਼੍ਰੀ ਸੰਜੀਵ ਕੁਮਾਰ, ਸ਼੍ਰੀ ਵਿਵੇਕ ਅਰੋੜਾ,ਸ.ਸਵਰਨ ਸਿੰਘ,ਸ.ਜਗਮੀਤ ਸਿੰਘ,ਸ਼੍ਰੀ ਵਿਕਾਸ ਕੁਮਾਰ,ਸ.ਗੁਰਮੀਤ ਸਿੰਘ,ਸ.ਲਖਬੀਰ ਸਿੰਘ ਆਦਿ ਚੋਣ ਟੀਮ ਦੇ ਮੈਂਬਰ ਅਤੇ ਪੋਲਿੰਗ ਸਟਾਫ ਮੈਂਬਰਜ਼ ਮੌਜੂਦ ਸਨ। ਸੈਕਟਰ ਅਫ਼ਸਰ ਸ਼੍ਰੀ ਰਾਜੀਵ ਕੁਮਾਰ,ਸ.ਗੁਰਸਾਹਿਬ ਸਿੰਘ,ਸ.ਗੁਰਪ੍ਰੀਤ ਸਿੰਘ,ਸ.ਗੁਰਲਵਲੀਨ ਸਿੰਘ,ਸ.ਗੁਰਬਾਜ ਸਿੰਘ,ਸ.ਦੇਵਰਤਨ ਸਿੰਘ,ਸ.ਕਿਰਪਾਲ ਸਿੰਘ,ਸ.ਬਲਬੀਰ ਸਿੰਘ,ਸ.ਰਮਿੰਦਰ ਸਿੰਘ,ਸ.ਮਨਿੰਦਰ ਸਿੰਘ ਸ.ਲਖਵਿੰਦਰ ਸਿੰਘ,ਸ. ਨਵਦੀਪ,ਸ.ਜੁਗਰਾਜ ਸਿੰਘ, ਸ਼੍ਰੀ ਰਾਜ ਕੁਮਾਰ ਵੱਲੋਂ ਵਿਸਥਾਰ ਪੂਰਵਕ ਪੋਲਿੰਗ ਪਾਰਟੀਆਂ ਨੂੰ  ਲੋਕ ਸਭਾ ਚੋਣਾਂ-2024 ਨਾਲ ਸਬੰਧਤ ਟ੍ਰੇਨਿੰਗ ਦਿੱਤੀ ਗਈ।

ਸਰਦਾਰ ਸੁਖਪਾਲ ਸਿੰਘ ਖਹਿਰਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ..... ਡਾ ਅਮਰਜੀਤ

 ਬਰਨਾਲਾ /ਮਹਿਲ ਕਲਾਂ 19 ਮਈ (ਗੁਰਸੇਵਕ ਸੋਹੀ) ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਵੱਧ ਰਹੀ ਲੋਕਪ੍ਰਿਤਾ ਸਦਕਾ ਸੰਗਰੂਰ ਲੋਕ ਸਭਾ ਸੀਟ ਕਾਂਗਰਸ ਪਾਰਟੀ 100 % ਜਿੱਤੇਗੀ ਖਹਿਰਾ ਸਾਬ ਦੇ ਹਰ ਥਾਂ ਪਹੁੰਚਣ ਤੇ ਵੱਡੀ ਗਿਣਤੀ ‘ਚ ਹੋਏ ਭਰਵੇ ਇੱਕਠਾਂ ਤੋਂ ਇਹ ਸਾਬਤ ਹੋ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਕੇ ਪਾਰਲੀਮੈਂਟ ਪਹੁੰਚਣਗੇ। ਪ੍ਰੈਸ ਮਿਲਣੀ ਦੌਰਾਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ (ਐਸ ਸੀ) ਡਿਪਾਰਟਮੈਂਟ ਸਟੇਟ ਦੇ ਕੁਆਰਡੀਨੇਟ ਡਾਕਟਰ ਅਮਰਜੀਤ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ 13 -੦ ਦਾ ਫਲਸਫਾ ਜੀਰੋ ਸਾਬਿਤ ਹੋਵੇਗਾ ਜਿਸ ਨੇ ਮਹਿੰਗਾਈ ਤੋਂ ਸਿਵਾਏ ਕੁਝ ਨਹੀਂ ਕੀਤਾ ਅਤੇ ਨੌਜਵਾਨਾਂ ਨੂੰ ਰੁਜਗਾਰ ਨਹੀਂ ਦਿੱਤਾ। ਅੱਜ ਮਜਦੂਰ ,ਮੁਲਾਜ਼ਿਮ,ਕਿਸਾਨ ਸੜਕਾਂ ਤੇ ਧਰਨੇ ਲਾ ਰਹੇ ਹਨ ਸੱਤਾ ਦੇ ਨਸੇ  ਚੂਰ ਆਪ ਗੌਰਮੈਂਟ ਉਹਨਾਂ ਦੀਆਂ ਮੰਗਾਂ ਨੂੰ ਨਜਰਅੰਦਾਜ ਕਰ ਰਹੀ ਹੈ,ਵਿਧਾਨ ਸਭਾ ਚੋਣਾਂ ਦੌਰਾਨ ਵੱਡੇ- ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਜੋ ਕਿ ਸਿਰਫ ਕਾਗਜਾਂ ਤੱਕ ਹੀ ਸੀਮਿਤ ਹਨ। ਆਮ ਆਦਮੀ ਪਾਰਟੀ ਦੇ ਕਈ ਵੱਡੇ ਲੀਡਰ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਸੂਬੇ ਵਿੱਚ ਅਮਨ- ਕਾਨੂੰਨ ਦੀ ਸਥਿਤੀ ਖਰਾਬ ਹੈ।

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਅਭਿਆਸ ਸਮਾਗਮ ਕਰਵਾਇਆ ਗਿਆ

ਪਰਮੇਸ਼ਰ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ – ਸੰਤ ਬਾਬਾ ਅਮੀਰ ਸਿੰਘ ਜੀ
ਲੁਧਿਆਣਾ 12 ਮਈ (  ਕਰਨੈਲ ਸਿੰਘ ਐੱਮ.ਏ.) ਵਕਤ ਦੀਆਂ ਮੁਸ਼ਕਲਾਂ ਅਤੇ ਭਵਿੱਖ ਦੀਆਂ ਚਣੌਤੀਆਂ ਦੇ ਮੱਦੇਨਜ਼ਰ ਕੌਮੀ ਕਰਜ਼ਾ ਲਈ ਅੰਦਰੂਨੀ ਖਿੱਚ ਸਦਕਾ, ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਜੀਵਨ ਭਰ ਕਾਰਜਸ਼ੀਲ, ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸਿਰਜਿਤ "ਜਵੱਦੀ ਟਕਸਾਲ" ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਮਹਾਂਪੁਰਸ਼ਾਂ ਵੱਲੋਂ ਉਲੀਕੇ ਕਾਰਜਾਂ ਤੇ ਚੱਲਦਿਆਂ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਨਿਰਵਿਘਨ ਚਲਦੇ ਆ ਰਹੇ ਹਨ। ਅੱਜ ਜਵੱਦੀ ਟਕਸਾਲ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਹਫਤਾਵਾਰੀ ਨਾਮ ਅਭਿਆਸ ਸਿਮਰਨ ਸਮਾਗਮ ਹੋਏ ਜਿਸ ਵਿੱਚ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫੁਰਮਾਇਆ ਕਿ ਸਭ ਸੁੱਖਾਂ ਤੇ ਪਰਮ ਅਨੰਦ ਦੀ ਪ੍ਰਾਪਤੀ ਦਾ ਸ੍ਰੇਸ਼ਟ ਉਪਾਅ ਹੱਲ ਸਾਧਨਾ, ਉਸ ਵਾਹਿਗੁਰੂ ਦਾ ਨਾਮ ਸਿਮਰਨਾ ਹੈ, ਇਸ ਲਈ ਉਸ ਨਾਲ ਜੁੜ ਕੇ, ਉਸ ਦੀ ਸਿਫਤ ਸਲਾਹ ਕਰੀਏ, ਉਸ ਦਾ ਗੁਣ ਗਾਇਨ ਕਰੀਏ। ਉਨ੍ਹਾਂ ਕਿਹਾ ਕਿ ਪਰਮੇਸ਼ਰ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ, ਜਿਸਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵੱਸ ਜਾਂਦਾ ਹੈ ਤਾਂ ਉਸਨੂੰ ਸੁੱਖਾਂ ਦਾ ਖਜਾਨਾ ਹਾਸਲ ਹੋ ਜਾਂਦਾ ਹੈ। ਵਾਹਿਗੁਰੂ ਦਾ ਨਾਮ ਜਪਣ ਵਾਲਿਆਂ ਨੂੰ, ਉਸਦੇ ਨਾਮ-ਸਿਮਰਨ ਕਰਨ ਵਾਲਿਆਂ ਦੀ ਮਹਾਨ ਮਹਿਮਾ ਦਾ ਗਾਇਨ ਕਰਨ ਵਾਲਿਆਂ ਤੋਂ ਸਿੱਖੀ ਲੈਣੀ ਚਾਹੀਦੀ ਹੈ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।

ਸ਼ਰਧਾ ਭਾਵਨਾ ਦੇ ਨਾਲ ਆਯੋਜਿਤ ਕੀਤਾ ਗਿਆ ਮਹਾਨ ਜਪ-ਤਪ ਚੋਪਹਿਰਾ ਸਮਾਗਮ 

ਜਪ-ਤਪ ਚੋਪਹਿਰਾ ਸਮਾਗਮ  ਵਿੱਚ ਵੱਡੀ ਗਿਣਤੀ 'ਚ ਸ਼ਾਮਲ ਹੋਈਆਂ ਸੰਗਤਾਂ
###################
 *ਜਪ -ਤਪ ਚੋਪਹਿਰਾ ਸਮਾਗਮ 
ਹਰ ਐਤਵਾਰ 4 ਤੋ 8 ਸ਼ਾਮ ਤੱਕ
 ਕਰਵਾਇਆ  ਜਾਇਆ ਕਰੇਗਾ- ਇੰਦਰਜੀਤ ਸਿੰਘ ਮੱਕੜ** 
####################
 *ਲੁਧਿਆਣਾ ,12 ਮਈ (ਕਰਨੈਲ ਸਿੰਘ ਐੱਮ.ਏ. ) ਅੱਜ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ
ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਨ ਜਪ-ਤਪ ਚੋਪਹਿਰਾ ਸਮਾਗਮ  ਆਯੋਜਿਤ ਕੀਤਾ ਗਿਆ। ਜਿਸ ਅੰਦਰ ਲੁਧਿਆਣਾ ਸ਼ਹਿਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਇੰਦਰਜੀਤ ਸਿੰਘ ਮੱਕੜ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਚੱਲੇ ਮਹਾਨ ਜਪ-ਤਪ ਚੋਪਹਿਰਾ ਸਮਾਗਮ ਇੱਕ ਅਲੌਕਿਕ ਗੁਰਮਤਿ ਸਮਾਗਮ ਹੋ ਨਿੱਬੜਿਆ। ਉਨ੍ਹਾਂ ਨੇ ਦੱਸਿਆ ਕਿ ਪੰਥ ਪ੍ਰਚਾਰਕ ਤੇ ਪ੍ਰਸਿੱਧ ਕੀਰਤਨੀਏ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਅਤੇ ਸਤਿਕਾਰਯੋਗ ਮਾਤਾ ਵਿਪਨਪ੍ਰੀਤ ਕੌਰ ਦੀ ਨਿੱਘੀ ਪ੍ਰੇਰਨਾ ਅਤੇ ਲੁਧਿਆਣਾ ਸਹਿਰ ਦੀਆਂ ਵੱਖ-ਵੱਖ ਇਸਤਰੀ ਸਤਿਸੰਗ ਸਭਾਵਾਂ ਦੇ ਨਿੱਘੇ ਸਾਹਿਯੋਗ ਨਾਲ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ‌ ਗਏ ਮਹਾਨ ਜਪ-ਤਪ ਚੋਪਹਿਰਾ ਸਮਾਗਮ  ਦੌਰਾਨ ਜਿੱਥੇ ਬੀਬੀਆਂ ਨੇ  ਸੰਗਤੀ ਰੂਪ ਵਿੱਚ ਜਪੁਜੀ ਸਾਹਿਬ ਤੇ ਚੌਪਈ ਸਾਹਿਬ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ , ਉੱਥੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ ਦੇ ਕੀਰਤਨੀ ਜੱਥੇ,ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਦੇ ਕੀਰਤਨੀ ਜੱਥੇ ਅਤੇ ਇਸਤਰੀ ਸਤਿਸੰਗ ਦੀਆਂ ਬੀਬੀਆਂ ਦੇ ਕੀਰਤਨੀ ਜੱਥਿਆਂ ਨੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਦੌਰਾਨ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਵੀ ਸਮਾਗਮ ਅੰਦਰ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਦੇ ਜਪ-ਤਪ ਦੇ ਮਹਾਤਮ ਸੰਬੰਧੀ ਖੋਜ ਭਰਪੂਰ ਚਾਨਣਾ ਪਾਉਂਦਿਆਂ ਹੋਇਆਂ ਸੰਗਤਾਂ ਨੂੰ ਬਾਣੀ ਦੇ ਸਿਧਾਂਤ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਸ੍ਰ: ਮੱਕੜ ਨੇ ਦੱਸਿਆ ਕਿ ਸੰਗਤਾਂ ਨੂੰ ਗੁਰਬਾਣੀ ਦੇ ਜਪ-ਤਪ ਤੇ ਸਿਮਰਨ ਸਾਧਨਾਂ ਰਾਹੀਂ ਗੁਰੂ  ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਨ ਅਤੇ ਆਪਣੇ ਅੰਦਰ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਵਰਗੀ ਭਗਤੀ ਤੇ ਸ਼ਕਤੀ ਪੈਦਾ ਕਰਨ ਦੇ ਮਨੋਰਥ ਨਾਲ ਹੁਣ ਹਰ ਐਤਵਾਰ ਨੂੰ ਦੁਪਹਿਰ 4 ਵਜੇ ਤੋਂ ਸ਼ਾਮ 8 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਜਪ-ਤਪ ਚੋਪਹਿਰਾ ਸਮਾਗਮ ਕਰਵਾਇਆ ਜਾਇਆ ਕਰੇਗਾ। ਸ੍ਰ: ਮੱਕੜ ਨੇ ਲੁਧਿਆਣਾ ਸ਼ਹਿਰ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਮੁੜ ਬੇਨਤੀ  ਕਰਦਿਆਂ ਕਿਹਾ ਕਿ ਉਹ ਹਰ ਜਪ-ਤਪ ਚੋਪਹਿਰਾ ਸਮਾਗਮ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰ: ਸੁਰਿੰਦਰ ਸਿੰਘ ਚੌਹਾਨ, ਸ੍ਰ:ਮਨਿੰਦਰ ਸਿੰਘ ਆਹੂਜਾ, ਸੁਰਿੰਦਰ ਸਿੰਘ ਚੌਹਾਨ, ਬਲਬੀਰ ਸਿੰਘ ਭਾਟੀਆ, ਕੁਲਵਿੰਦਰ ਸਿੰਘ ਬੈਨੀਪਾਲ , ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸ੍ਰ: ਮਹਿੰਦਰ ਸਿੰਘ ਡੰਗ, ਸ੍ਰ: ਅਤਰ ਸਿੰਘ ਮੱਕੜ, ਸ੍ਰ: ਰਜਿੰਦਰ ਸਿੰਘ ਡੰਗ, ਬਲਜੀਤ ਸਿੰਘ ਬਾਵਾ, ਗੁਰਦੀਪ ਸਿੰਘ ਡੀਮਾਰਟੇ, ਨਰਿੰਦਰਪਾਲ ਸਿੰਘ ਕਥੂਰੀਆ, ਹਰਪਾਲ ਸਿੰਘ ਖ਼ਾਲਸਾ, ਦਲੀਪ ਸਿੰਘ ਖੁਰਾਣਾ, ਸੁਖਵਿੰਦਰ ਸਿੰਘ ਹੈਪੀ ਕੋਚਰ, ਹਰਬੰਸ ਸਿੰਘ ਰਾਜਾ, ਪਰਮਜੀਤ ਸਿੰਘ ਸੇਠੀ, ਹਰਮੀਤ ਸਿੰਘ ਡੰਗ ਮਨਮੋਹਨ ਸਿੰਘ ਤੇ ਅਵਤਾਰ ਸਿੰਘ ਬੀ.ਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਬੀ.ਸੀ.ਐਮ.ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ  ‘ਮਾਂ ਦਿਵਸ ’ ਮਨਾਇਆ ਗਿਆ

ਬੀ.ਸੀ.ਐਮ.ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ  ‘ਮਾਂ ਦਿਵਸ ’ ਮਨਾਇਆ ਗਿਆ
ਲੁਧਿਆਣਾ, 12 ਮਈ, (ਕਰਨੈਲ ਸਿੰਘ ਐੱਮ.ਏ.) ਬੀਤੇ ਦਿਨੀਂ ਬੀ.ਸੀ.ਐਮ.ਸੀਨੀਅਰ ਸੈਕੰਡਰੀ ਸਕੂਲ, ਫੋਕਲ ਪੁਆਇੰਟ, ਲੁਧਿਆਣਾ ਵਿਖੇ  ‘ਮਾਂ ਦਿਵਸ ’ ਮਨਾਇਆ ਗਿਆ। ਮਾਂ ਪ੍ਰਤੀ ਪਿਆਰ ਤੇ ਸਤਿਕਾਰ ਨੂੰ ਪ੍ਰਗਟ ਕਰਦਿਆਂ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਮਾਂ ਨੂੰ ਬੇਬੇ, ਅੰਮੀ ਅਤੇ ਆਈ ਵਰਗੇ ਪਿਆਰ ਭਰੇ ਸ਼ਬਦਾਂ ਨਾਲ ਸੰਬੋਧਿਤ ਕੀਤਾ । ਗਰੇਡ 9 ਦੇ ਵਿਦਿਆਰਥੀਆਂ ਨੇ ਮਾਂ ਦੇ ਹੱਥਾਂ ਦੁਆਰਾ ਤਿਆਰ ਕਰਕੇ ਭੇਜੇ ਗਏ ਪਾਸਤਾ ਤੇ ਮੈਕਰੋਨੀ ਦਾ ਆਨੰਦ ਉਠਾਇਆ , ਜਦੋਂ ਕਿ ਗ੍ਰੇਡ  99 ਦੇ ਵਿਦਿਆਰਥੀਆਂ ਨੇ ਆਪਣੀ ਮਾਂ ਲਈ ਹੱਥਾਂ ਨਾਲ ਸੋਹਣੇ ਕਾਰਡ ਤਿਆਰ ਕੀਤੇ , ਗਰੇਡ  999 ਤੇ 9 ਦੇ ਵਿਦਿਆਰਥੀਆਂ ਨੇ ਇਸ ਮੌਕੇ ਤੇ ਫੋਟੋ ਫਰੇਮ ਕਰਾਫਟਿੰਗ ਦੇ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ , ਗ੍ਰੇਡ  ਅਤੇ  9 ਦੇ ਵਿਦਿਆਰਥੀਆਂ ਨੇ ਕਾਗਜ਼ ਦੇ ਫੁੱਲ ਤੇ ਗੁਲਦਸਤੇ ਬਣਾਏ , ਗਰੇਡ V99 ਦੇ ਵਿਦਿਆਰਥੀਆਂ ਨੇ  ਆਪਣੀ ਮਾਂ ਦੀਆਂ ਮਿੱਠੀਆਂ ਯਾਦਾਂ ਦੀਆਂ ਫੋਟੋਆਂ ਨੂੰ  ਕਲਾਜ ਦੇ ਰੂਪ ਵਿੱਚ ਵਿੱਚ ਪੇਸ਼ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਦੀਆਂ ਮਾਵਾਂ ਨੂੰ  ਰੈਂਪਵਾਕ, ਡਾਂਸ ਅਤੇ ਗੇਮਾਂ ਖਿਡਾ ਕੇ ਉਹਨਾਂ ਨੂੰ ’ਟੋਕਨ ਆਫ਼ ਲਵ ’ਨਾਲ ਵੀ ਸਨਮਾਨਿਤ ਕੀਤਾ ਗਿਆ। ਸਾਰੀਆਂ ਮਾਵਾਂ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ  ਅਤੇ ਇਸ ਦਿਨ ਨੂੰ ਉਹਨਾਂ ਲਈ ਯਾਦਗਾਰ ਬਣਾਇਆ ਗਿਆ। ਇਹ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਮਾਵਾਂ ਪ੍ਰਤੀ ਸਤਿਕਾਰ ਤੇ ਪਿਆਰ ਨੂੰ ਹੀ ਨਹੀਂ ਵਧਾਉਂਦੀਆਂ ਸਗੋਂ ਉਹਨਾਂ ਵਿੱਚ ਰਚਨਾਤਮਿਕ ਭਾਵਨਾਵਾਂ ਨੂੰ ਵੀ ਵਿਕਸਿਤ ਕਰਦੀਆਂ ਹਨ। ਪ੍ਰਿੰਸੀਪਲ ਸ਼੍ਰੀਮਤੀ ਨੀਰੂ ਕੌੜਾ ਜੀ  ਨੇ ਵਿਦਿਆਰਥੀਆਂ ਦੇ ਇਸ ਕਾਰਜ ਦੀ ਪ੍ਰਸ਼ੰਸ਼ਾ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਮਾਂ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ। ਹੈੱਡ ਅਕਾਦਮਿਕ ਸ਼੍ਰੀਮਤੀ ਸਿੰਪਲ ਵਰਮਾ ਜੀ ਨੇ ਬੱਚਿਆਂ ਦੀ ਪੇਸ਼ਕਾਰੀ ਨੂੰ ਦੇਖਦੇ ਹੋਏ ਬੱਚਿਆਂ ਨੂੰ ਕਿਹਾ ਕਿ ਮਾਂ ਪਿਆਰ ਅਤੇ ਦੇਖਭਾਲ ਦਾ ਪ੍ਰਤੀਕ ਹੈ।  ਮਾਂ ਇਸ ਦੁਨੀਆਂ ਵਿੱਚ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।  ਮਾਂ ਸਾਡੀ ਜ਼ਿੰਦਗੀ ਵਿੱਚ ਸਾਡੇ ਸਾਹਾਂ ਵਾਂਗ ਮਹੱਤਵਪੂਰਨ ਹੈ।  ਮਾਂ ਸਾਡੀ ਪਹਿਲੀ ਗੁਰੂ ਹੈ ਜੋ ਸਾਨੂੰ ਕਰਮ ਤੋਂ ਧਰਮ ਤੱਕ ਦੀ ਸਿੱਖਿਆ ਦਿੰਦੀ ਹੈ।

ਕਰਤਾਰ ਕਾਨਵੈਂਟ ਸਕੂਲ, ਪ੍ਰਿੰਸ ਕਲੋਨੀ ਵਿਖੇ ਮਦਰਜ਼ ਡੇ ਧੂਮਧਾਮ ਨਾਲ ਮਨਾਇਆ 

ਲੁਧਿਆਣਾ (ਕਰਨੈਲ ਸਿੰਘ ਐੱਮ.ਏ.) ਕਰਤਾਰ ਕਾਨਵੈਂਟ  ਸਕੂਲ, ਪ੍ਰਿੰਸ ਕਲੋਨੀ, ਗਲੀ ਨੰਬਰ 1, 33 ਫੁੱਟ ਰੋਡ, ਮੁੰਡੀਆਂ ਕਲਾਂ, ਲੁਧਿਆਣਾ ਵਿਖੇ ਮਦਰਜ਼ ਡੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਨਿੱਕੇ-ਨਿੱਕੇ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਪੇਸ਼ ਕੀਤੀਆਂ। ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਬੱਚਿਆਂ ਨੂੰ ਮਾਂ ਦੀ ਮਹੱਤਤਾ ਤੇ ਚਾਨਣਾ ਪਾਇਆ। ਉਹਨਾਂ ਕਿਹਾ ਮਾਂ ਰੱਬ ਦਾ ਦੂਜਾ ਰੂਪ ਹੈ ਅਤੇ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਸਕੂਲ ਵਿੱਚ ਹਮੇਸ਼ਾਂ ਇਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ, ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨ ਅਤੇ ਛੋਟਿਆਂ ਨਾਲ ਪਿਆਰ ਦੇ ਨਾਲ-ਨਾਲ ਇੱਕ ਸੂਝਵਾਨ ਇਨਸਾਨ ਬਣ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ  ਰੌਸ਼ਨ ਕਰਨ।

ਪ੍ਰਭ ਆਸਰਾ ਚੈਰੀਟੇਬਲ ਮੈਡੀਕਲ ਸੇਵਾ ਸੈਂਟਰ ਕੁਰਾਲ਼ੀ ਵਿਖੇ ਨਰਸਿੰਗ ਡੇਅ ਮਨਾਇਆ

ਕੁਰਾਲ਼ੀ, 11 ਮਈ (ਗੁਰਬਿੰਦਰ ਸਿੰਘ ਰੋਮੀ): ਤਕਨੀਕੀ ਯੁੱਗ ਦੀਆਂ ਨਰਸਿੰਗ ਸੇਵਾਵਾਂ 'ਤੇ ਆਧਾਰਿਤ ਪ੍ਰਸਿੱਧ ਫਲੋਰੈਂਸ ਨਾਇਟੰਗੇਲ ਦਾ ਜਨਮਦਿਨ 12 ਮਈ, ਸੰਸਾਰ ਪੱਧਰ 'ਤੇ ਨਰਸਿੰਗ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸੇ ਦੇ ਚਲਦਿਆਂ ਸ. ਸ਼ਮਸ਼ੇਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸੇਵਾਵਾਂ ਨਿਭਾ ਰਹੀ ਸੰਸਥਾ ਪ੍ਰਭ ਆਸਰਾ ਪਡਿਆਲਾ ਅਧੀਨ ਚਲਦੇ ਚੈਰੀਟੇਬਲ ਹਸਪਤਾਲ ਕੁਰਾਲ਼ੀ ਵਿੱਚ ਨਰਸਿੰਗ ਡੇਅ ਮਨਾਇਆ ਗਿਆ। ਜਿੱਥੇ ਬੀਬੀ ਰਜਿੰਦਰ ਕੌਰ ਜੀ ਨੇ ਫਲੋਰੈਂਸ ਨਾਇਟੰਗੇਲ ਦੇ ਜੀਵਨ ਅਤੇ ਸੇਵਾਵਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ ਕਿ ਸੰਸਥਾ ਦੇ ਇਸ ਹਸਪਤਾਲ ਵਿੱਚ ਜਿੱਥੇ ਪਹਿਲਾਂ ਹੀ ਅਜਿਹੀਆਂ ਭਾਵਨਾਵਾਂ ਅਤੇ ਤਕਨੀਕਾਂ ਦੇ ਆਧਾਰ 'ਤੇ ਮਲਟੀਸਪੈਸ਼ਲ ਸੇਵਾਵਾਂ ਨਿਰੰਤਰ ਜਾਰੀ ਹਨ। ਉੱਥੇ ਹੀ ਇਸੇ ਹਫ਼ਤੇ ਨਿੱਕੂ ਵਾਰਡ ਵੀ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਨਰਸਿੰਗ ਸਟਾਫ਼ ਦੇ ਨਾਲ਼ ਨਾਲ਼ ਅਲੱਗ ਅਲੱਗ ਬਿਮਾਰੀਆਂ ਦੇ ਮਾਹਿਰ ਡਾਕਟਰ, ਪ੍ਰਭ ਆਸਰਾ ਦੇ ਫਾਊਂਡਰ ਮੈਂਬਰ, ਸਮੂਹ ਸਟਾਫ਼ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।