You are here

ਲੁਧਿਆਣਾ

ਜਗਰਾਉਂ (ਅਮਿਤ‌ ਖੰਨਾ ): ਅੱਜ ਸ. ਰਵਨੀਤ ਸਿੰਘ ਬਿੱਟੂ ਜੀ ਨੇ ਪਿੰਡ ਪੱਤੀ ਮੁਲਤਾਨੀ, ਬਾਘੀਆਂ, ਮੰਡ ਤਿਹਾੜਾ ਅਤੇ ਸਿਧਵਾਂ ਬੇਟ ਫੇਰੀ ਦੌਰਾਨ ਇਲਾਕਾ ਨਿਵਾਸੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਭਾਜਪਾ ਦੇ ਚੋਣ ਜਲਸਿਆਂ, ਰੈਲੀਆਂ ਤੇ ਮੀਟਿੰਗਾਂ ‘ਚ

ਲੁਧਿਆਣਾ ‘ਚ ਅਨੇਕਾਂ ਪ੍ਰੋਜੈਕਟ ਭਾਜਪਾ ਸਰਕਾਰ ਦੀ ਦੇਣ  : ਰਵਨੀਤ ਬਿੱਟੂ

ਜਗਰਾਉਂ (ਅਮਿਤ‌ ਖੰਨਾ ): ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਸ਼ਹਿਰ ਦੇ ਮਾਧੋਪੁਰੀ ਮੰਡਲ ਪ੍ਰਧਾਨ ਅਮਿਤ ਮਿੱਤਲ ਅਤੇ ਗਿਆਸਪੁਰਾ ਮੰਡਲ ਵਿਖੇ ਯੁਵਾ ਮੋਰਚਾ ਦੇ ਜਨਰਲ ਸਕੱਤਰ ਚੇਤਨ ਮਲਹੋਤਰਾ ‘ਚ ਚੋਣ ਜਲਸਿਆਂ ‘ਚ ਸ਼ਿਰਕਤ ਕਰਕੇ ਭਾਜਪਾ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪੰਹੁਚਾਈਆਂ, ਇਸ ਮੌਕੇ ਉਹਨਾਂ ਦੇ ਨਾਲ ਗੁਰਦੇਵ ਸ਼ਰਮਾ ਦੇਬੀ, ਯਸ਼ਪਾਲ ਚੌਧਰੀ, ਐਡਵੋਕੇਟ ਹਰਸ਼ ਸ਼ਰਮਾ, ਨਰਿੰਦਰਪਾਲ ਸਿੰਘ ਮੱਲੀ, ਡਾ. ਦੇਵਨਾਥ ਵਿਸ਼ਵ ਹਿੰਦੂ ਪ੍ਰੀਸ਼ਦ ਪ੍ਰਾਂਤ ਪ੍ਰਮੁੱਖ, ਰਾਜਾ ਕੁਮਾਰ ਬਜਰੰਗ ਦਲ, ਆਦੀ ਹਾਜ਼ਰ ਸਨ। ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਭਾਜਪਾ ਦੇ ਚੋਣ ਜਲਸਿਆਂ, ਰੈਲੀਆਂ ਤੇ ਮੀਟਿੰਗਾਂ ‘ਚ ਹੁੰਦਾ ਇਕੱਠ ਦੇਖ ਵਿਰੋਧੀ ਪਾਰਟੀਆਂ ਦੀ ਨੀਂਦ ਉੱਡ ਗਈ ਹੈ, ਵਿਰੋਧੀਆਂ ਨੂੰ ਪਤਾ ਲੱਗ ਗਿਆ ਹੈ ਕਿ ਦੇਸ਼, ਸੂਬੇ ਤੇ ਲੁਧਿਆਣਾ ਦੇ ਲੋਕ ਇਹਨਾਂ ਦੀਆਂ ਝੂਠੀਆਂ ਗੱਲ੍ਹਾਂ ਦੀ ਬਜਾਏ ਭਾਜਪਾ ਦੀ ਵਿਕਾਸਸ਼ੀਲ ਨਿਤੀ ਦੇ ਨਾਲ ਹਨ, ਏਹੀ ਕਾਰਨ ਹੈ ਇਹਨਾ ਦੇ ਆਗੂ ਵਿਕਾਸ ਦੀ ਗੱਲ ਕਰਨ ਦੀ ਬਜਾਏ ਬੇਬੁਨਿਆਦ ਗੱਲ੍ਹਾਂ ਕਰ ਰਹੇ ਹਨ, ਜਿਹਨਾਂ ਦਾ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੈ। ਭਾਜਪਾ ਆਗੂ ਨੇ ਕਿਹਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ‘ਚ ਅਨੇਕਾਂ ਪ੍ਰੋਜੈਕਟ ਭਾਜਪਾ ਸਰਕਾਰ ਦੀ ਦੇਣ ਹੈ, ਭਾਵੇਂ ਉਹ ਸ਼ਹਿਰ ਦਾ ਐਲੀਵੇਟਡ ਰੋਡ ਹੋਵੇ, ਸਮਾਰਟ ਸਿਟੀ ਪ੍ਰੋਜੈਕਟ ਹੋਣ, ਹਲਵਾਰਾ ਏਅਰਪੋਰਟ ਹੋਵੇ ਜਾਂ ਫਿਰ ਏਅਰਪੋਟ ਦੀ ਤਰਜ਼ ‘ਤੇ ਬਣ ਰਿਹਾ ਲੁਧਿਆਣਾ ਰੇਲਵੇ ਸਟੇਸ਼ਨ ਹੋਵੇ, ਲੁਧਿਆਣਾ ਰੇਲਵੇ ਸਟੇਸ਼ਨ ਦੀ ਆਪਣੇ ਆਪ ‘ਚ ਵਿਲੱਖਣਤਾ ਹੋਵੇਗੀ, ਇਸੇ ਤਰ੍ਹਾਂ ਵੱਖ-ਵੱਖ ਯੋਜਨਾਵਾਂ ਰਾਹੀਂ ਹਰ ਵਰਗ ਨੂੰ ਫ਼ਾਇਦਾ ਪੰਹੁਚਾਇਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਪੰਜਾਬ ਨੂੰ ਦੇਸ਼ ਦੇ ਵਿਕਸਿਤ ਸੂਬਿਆਂ ਦੀ ਕਤਾਰ ‘ਚ ਖੜਾ ਕਰਨਾ ਹੈ, ਉਸ ਲਈ ਜਰੂਰ ਹੈ ਕਿ ਅਸੀਂ ਸੂਬੇ ‘ਚ ਭਾਜਪਾ ਨੂੰ ਮਜ਼ਬੂਤ ਕਰੀਏ, ਪੰਜਾਬ ਕੇਂਦਰ ਦੀ ਆਉਣ ਵਾਲੀ ਆਗਾਮੀ ਸਰਕਾਰ ਦਾ ਭਾਈਵਾਲ ਹੋਵੇ, ਇਸ ਲਈ ਆਉਣ ਵਾਲੀ 1 ਜੂਨ ਨੂੰ ਭਾਜਪਾ ਨੂੰ ਵੋਟਾਂ ਪਾ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਤਿਨ ਬੱਤਰਾ, ਮੁਕੇਸ਼ ਗੌਤਮ, ਸ਼ੀਤਲ ਆਦਿਵੰਸ਼ੀ, ਰਮੇਸ਼ ਜੈਨ, ਰਾਜੀਵ ਕਾਲੜਾ, ਦਵਿੰਦਰ ਜੱਗੀ, ਦਵਾਕਰ ਦੁਆ, ਬਲਦੇਵ ਰਾਜ, ਰਾਕੇਸ਼ ਗੋਇਲ, ਵਿਨੋਦ ਗੋਇਲ, ਆਸ਼ੀਸ਼ ਵਰਮਾ, ਹਿਮਾਂਸ਼ੂ ਮਹਿਰਾ, ਵਿੱਕੀ ਹੰਸ, ਸ਼ਿਵ ਕੁਮਾਰ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।

ਰਵਨੀਤ ਸਿੰਘ ਬਿੱਟੂ ਜੀ ਨੇ ਵੱਖ ਵੱਖ ਪਿੰਡਾਂ ਫੇਰੀ ਦੌਰਾਨ ਇਲਾਕਾ ਨਿਵਾਸੀਆਂ ਨਾਲ ਵਿਚਾਰ ਚਰਚਾ ਕੀਤੀ

ਜਗਰਾਉਂ (ਅਮਿਤ‌ ਖੰਨਾ ): ਅੱਜ ਸ. ਰਵਨੀਤ ਸਿੰਘ ਬਿੱਟੂ ਜੀ ਨੇ ਪਿੰਡ ਪੱਤੀ ਮੁਲਤਾਨੀ, ਬਾਘੀਆਂ, ਮੰਡ ਤਿਹਾੜਾ ਅਤੇ ਸਿਧਵਾਂ ਬੇਟ ਫੇਰੀ ਦੌਰਾਨ ਇਲਾਕਾ ਨਿਵਾਸੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਭਾਜਪਾ ਦੇ ਚੋਣ ਜਲਸਿਆਂ, ਰੈਲੀਆਂ ਤੇ ਮੀਟਿੰਗਾਂ ‘ਚ ਹੁੰਦਾ ਇਕੱਠ ਦੇਖ ਵਿਰੋਧੀ ਪਾਰਟੀਆਂ ਦੀ ਨੀਂਦ ਉੱਡ ਗਈ ਹੈ, ਵਿਰੋਧੀਆਂ ਨੂੰ ਪਤਾ ਲੱਗ ਗਿਆ ਹੈ ਕਿ ਦੇਸ਼, ਸੂਬੇ ਤੇ ਲੁਧਿਆਣਾ ਦੇ ਲੋਕ ਇਹਨਾਂ ਦੀਆਂ ਝੂਠੀਆਂ ਗੱਲ੍ਹਾਂ ਦੀ ਬਜਾਏ ਭਾਜਪਾ ਦੀ ਵਿਕਾਸਸ਼ੀਲ ਨਿਤੀ ਦੇ ਨਾਲ ਹਨ, ਏਹੀ ਕਾਰਨ ਹੈ ਇਹਨਾ ਦੇ ਆਗੂ ਵਿਕਾਸ ਦੀ ਗੱਲ ਕਰਨ ਦੀ ਬਜਾਏ ਬੇਬੁਨਿਆਦ ਗੱਲ੍ਹਾਂ ਕਰ ਰਹੇ ਹਨ, ਜਿਹਨਾਂ ਦਾ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੈ।. ਰਵਨੀਤ ਬਿੱਟੂ ਜੀ ਨਾਲ ਜਿਲਾ ਜਗਰਾਉ ਦੇ ਭਾਜਪਾ ਦੇ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਸ੍ਰੀ ਗੇਜਾ ਰਾਮ ਜੀ, ਸ ਯਾਦਵਿੰਦਰ ਸਿੰਘ ਆਲੀਵਾਲ,ਡਾ ਰਾਜਿੰਦਰ ਸ਼ਰਮਾ, ਰੋਹਿਤ ਅਗਰਵਾਲ, ਅਭੀਨੰਦਨ ਗੋਇਲ, ਗੁਰਜੀਤ ਕੌਰ, ਕਾਂਤਾਂ ਦੇਵੀ ,  ਗੁਰਭੇਜ ਸਿੰਘ, ਅਕਸਿਤ ਗਰਗ, ਕੇਵਲ ਹਠੂਰ, ਅਮਨਪਰੀਤ ਲਾਡੀ ਅਤੇ ਹੋਰ ਨੇਤਾ ਸ਼ਾਮਿਲ ਹੋਏ.

ਭਗਵੰਤ ਮਾਨ ਦੇ ਰਾਜ 'ਚ ਨਸ਼ਿਆਂ ਤੇ ਭ੍ਰਿਸ਼ਟਚਾਰ 'ਚ ਵਾਧਾ ਹੋਇਆ: ਢਿੱਲੋਂ

ਅਕਾਲੀ ਦਲ ਦੇ ਉਮੀਦਵਾਰ ਢਿੱਲੋਂ ਨੇ ਹਲਕੇ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ

ਜਗਰਾਉਂ (ਅਮਿਤ‌ ਖੰਨਾ ): ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਹਲਕਾ ਇੰਚਾਰਜ ਐਸ ਆਰਕਲੇਰ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਜਗਰਾਉ ਦੇ ਬੇਟ ਏਰੀਆ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ।ਪਿੰਡ ਲੀਲਾਂ ਵਿਚ ਚੋਣ ਜਲਸੇ ਨੂੰ ਸਬੋਧਨ ਕਰਦਿਆਂ ਸ: ਢਿੱਲੋ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਅੰਦਰ ਨਸ਼ਾ ਤੇ ਭ੍ਰਿਸਟਾਚਾਰ ਵਧਿਆ ਹੈ।ਸ: ਢਿੱਲੋ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ, ਬੰਦੀ ਸਿੰਘਾਂ ਦੀ ਰਿਹਾਈ, ਰਿਸ਼ਵਤਖੋਰੀ ਤੇ ਨਸਿਆਂ ਦੇ ਮੁੱਦੇ ਜਿਉ ਦੀ ਤਿਉਂ ਹਨ।ੳਨਾਂ ਕਿਹਾ ਕਿ ਮੁੱਖ ਮੰਤਰੀ ਇਕ ਮਜਾਹੀਆ ਕਲਾਕਾਰ ਹਨ ਤੇ ਉਹ ਸਰਕਾਰ ਵੀ ਮਜਾਹੀਆ ਅੰਦਾਜ਼ ਵਿਚ ਚਲਾ ਰਹੇ ਹਨ।ਇਸ ਮੌਕੇ ਹਲਕਾ ਇੰਚਾਰਜ ਐਸ ਆਰ ਕਲੇਰ ਨੇ ਸ: ਢਿੱਲੋਂ ਭਰੋਸਾ ਦਿਵਾਇਆ ਕਿ ਹਲਕੇ ਦੇ ਲੋਕ ਆਪਣਾ ਇਕ-ਇਕ ਵੋਟ ਸ੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨੂੰ ਦੇ ਕੇ ਭਾਰੀ ਬਹੁਮਤ ਨਾਲ ਅਸੈਂਬਲੀ ਵਿਚ ਭੇਜਣਗੇ।
ਲੋਕ ਸਭਾ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ.ਰਣਜੀਤ ਸਿੰਘ ਢਿੱਲੋਂ ਦੇ ਹੱਕ 'ਚ ਅੱਜ ਸਰਕਲ ਗਿੱਦੜਵਿੰਡੀ ਦੇ ਪਿੰਡਾਂ ਲੀਲਾ ਵਿੱਚ ਸੰਗਤਾਂ ਦਾ ਇਕੱਠ ਉਮੜ ਆਇਆ।ਸੰਗਤਾਂ ਵਿੱਚ ਉਤਸ਼ਾਹ ਦੇਖਣ ਵਾਲਾ ਸੀ।ਜੋਸ਼, ਉਤਸ਼ਾਹ ਤੇ ਸਮਰਪਣ ਦੀ ਭਾਵਨਾ ਦੱਸਦੀ ਹੈ।ਸ:ਰਣਜੀਤ ਸਿੰਘ ਢਿੱਲੋਂ ਦੀ ਜਿੱਤ ਅਵੱਸ਼ ਹੋਵੇਗੀ , 
ਇਸ ਮੌਕੇ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ, ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਸ.ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਸ.ਦੀਦਾਰ ਸਿੰਘ ਮਲਕ, ਸਾਬਕਾ ਚੇਅਰਮੈਨ ਸ.ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਸਿਵਰਾਜ ਸਿੰਘ ਸਰਪੰਚ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸਰਕਲ ਪ੍ਰਧਾਨ ਮਲਕੀਤ ਸਿੰਘ ਹਠੂਰ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਮਨਦੀਪ ਸਿੰਘ ਭੰਮੀਪੁਰਾ, ਸਰਕਲ ਪ੍ਰਧਾਨ ਤਜਿੰਦਰਪਾਲ ਸਿੰਘ ਕੰਨੀਆ, ਰੇਸ਼ਮ ਸਿੰਘ ਸਾਬਕਾ ਸਰਪੰਚ, ਵਿੱਕੀ ਸਰਪੰਚ, ਪ੍ਧਾਨ ਅਮਰਜੀਤ ਸਿੰਘ, ਯੂਥ ਪ੍ਰਧਾਨ ਜੱਟ ਗਰੇਵਾਲ, ਯੂਥ ਪ੍ਰਧਾਨ ਰਿੰਕੂ ਕਲੇਰ, ਯੂਥ ਪ੍ਰਧਾਨ ਦਲਜੀਤ ਪੋਨਾ, ਜੱਥੇਦਾਰ ਜਸਦੇਵ ਸਿੰਘ ਲੀਲਾ, ਬਲਰਾਜ ਸਿੰਘ ਗਰੇਵਾਲ, ਹਰਚਰਨ ਸਿੰਘ ਸਾਬਕਾ ਸਰਪੰਚ, ਬਹਾਦਰ ਸਿੰਘ ਸਾਬਕਾ ਪੰਚ, ਦਵਿੰਦਰ ਸਿੰਘ ਪੰਚ, ਜਸਵਿੰਦਰ ਸਿੰਘ ਪ੍ਰਧਾਨ, ਜਗਦੇਵ ਸਿੰਘ ਪੰਚ, ਰੁਪਿੰਦਰ ਸਿੰਘ ਪ੍ਰਧਾਨ, ਜਗਦੇਵ ਸਿੰਘ ਸੇਖੋਂ, ਅਮ੍ਰਿਤਪਾਲ ਸਿੰਘ, ਅਜਮੇਰ ਸਿੰਘ, ਜੋਤੀ ਚੌਧਰੀ ਯੂਥ ਆਗੂ, ਕਾਕਾ ਚਾਹਲ, ਗੁਰਪ੍ਰੀਤ ਸਿੰਘ ਕਾਕੂ, ਜਗਦਵਿੰਦਰ ਸਿੰਘ ਖਾਲਸਾ, ਬਲਵਿੰਦਰ ਸਿੰਘ ਗਿਆਨੀ, ਕੁਲਦੀਪ ਸਿੰਘ, ਜਸਪਿੰਦਰ ਸਿੰਘ, ਸੰਦੀਪ ਸਿੰਘ, ਸਰਪੰਚ ਬੁੱਧ ਸਿੰਘ, ਪੂਰਨ ਸਿੰਘ ਜੱਥੇਦਾਰ, ਬੰਤ ਸਿੰਘ, ਰੂਪ ਸਿੰਘ, ਕਰਤਾਰ ਸਿੰਘ, ਭੋਲਾ ਸਿੰਘ, ਬਿੱਕਰ ਸਿੰਘ, ਅਜੈਬ ਸਿੰਘ, ਸੁਖਦੇਵ ਸਿੰਘ, ਗੁਰਦੇਵ ਸਿੰਘ, ਧਰਮ ਸਿੰਘ, ਗੁਰਚਰਨ ਸਿੰਘ, ਰੇਸ਼ਮ ਸਿੰਘ, ਸਤਪਾਲ ਕੌਰ,ਸਾਬਕਾ ਸਰਪੰਚ ਪਰਮਜੀਤ ਕੌਰ, ਕੁਲਦੀਪ ਕੌਰ ਬਲਾਕ ਸਮਤੀ ਮੈਂਬਰ, ਹਰਮਨ ਸਿੰਘ, ਹਰਜਿੰਦਰ ਸਿੰਘ, ਜਸਤੇਜ ਸਿੰਘ ਨੰਬਰਦਾਰ, ਹਰਦੀਪ ਸਿੰਘ, ਜਗਤਾਰ ਸਿੰਘ, ਹਰਵਿੰਦਰ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ ਜੱਥੇਦਾਰ ਤੇ ਹੋਰ ਵੱਡੀ ਗਿਣਤੀ ਵਿੱਚ ਬੀਬੀਆ ਵੀ ਹਾਜ਼ਰ ਸਨ।

ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੱਡੂਆਂ ਨਾਲ ਤੋਲਿਆ ਗਿਆ

ਜਗਰਾਉਂ (ਅਮਿਤ‌ ਖੰਨਾ ): - ਪਿੰਡ ਪੋਨਾ ਵਿਖੇ ਕਾਂਗਰਸ ਪਾਰਟੀ ਲੁਧਿਆਣਾ ਤੋਂ ਐਮ.ਪੀ. ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਗੁਰਵਿੰਦਰ ਸਿੰਘ ਦੀ ਸਰਪੰਚ ਅਗਵਾਈ ਵਿਚ ਕਾਂਗਰਸੀ ਵਰਕਰਾਂ, ਪਤਵੰਤੇ ਸੱਜਣਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੇ ਇੱਕ ਰੈਲੀ ਦਾ ਰੂਪ ਧਾਰਿਆ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ, ਅਕਾਲੀ ਦਲ, ਭਾਜਪਾ ਪਾਰਟੀ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਉਣਗੇ, ਕਿਉਂਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਕੋਲ ਲੋਕਾਂ ਤੋਂ ਵੋਟਾਂ ਮੰਗਣ ਲਈ ਕੋਈ ਮੁੱਦਾ ਨਹੀਂ ਹੈ, ਸਿਰਫ਼ ਤੇ ਸਿਰਫ਼ ਝੂਠੇ ਵਾਅਦੇ ਹਨ। ਇਸ ਮੌਕੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਪੋਨਾ ਨੇ ਭਰੋਸਾ ਦਿਵਾਇਆ ਕਿ ਅਸੀਂ ਵੱਡੀ ਲੀਡ ਨਾਲ ਜਿਤਾ ਕੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੂੰ ਲੋਕ ਸਭਾ ਵਿਚ ਭੇਜਾਂਗੇ। ਇਸ ਮੌਕੇ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਮਲਕੀਤ ਸਿੰਘ ਦਾਖਾ, ਪੰਚ ਕੁਲਵੰਤ ਸਿੰਘ, ਪੰਚ ਰਣਜੋਧ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਮਲਕੀਤ ਸਿੰਘ, ਸਕੱਤਰ ਗੁਰਪ੍ਰੀਤ ਸਿੰਘ ਪੋਨਾ, ਜਗਜੀਤ ਸਿੰਘ, ਨੰਬਰਦਾਰ ਜਤਿੰਦਰ ਸਿੰਘ, ਪ੍ਰਧਾਨ ਬਹਾਦਰਵੀਰ ਸਿੰਘ, ਪ੍ਰਧਾਨ ਜਗਜੀਤ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਚਮਕੌਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਸਿੱਧਵਾਂ ਖੁਰਦ, ਸਾਬਕਾ ਸਰਪੰਚ ਚੰਨਪ੍ਰੀਤ ਸਿੰਘ ਕੋਠੇ ਜੀਵਾ, ਸਾਬਕਾ ਸਰਪੰਚ ਪਰਮਿੰਦਰ ਸਿੰਘ ਸਿੱਧਵਾਂ ਖੁਰਦ, ਪ੍ਰੀਤਮ ਦਾਸ, ਸੁਰਿੰਦਰ ਸਿੰਘ, ਨੰਬਰਦਾਰ ਰਾਜਵਿੰਦਰ ਸਿੰਘ, ਸਾਬਕਾ ਪੰਚ ਕੁਲਦੀਪ ਸਿੰਘ, ਪੰਡਿਤ ਪਰਮਿੰਦਰ ਪਾਲ, ਪੰਡਿਤ ਸੁਖਪਾਲ, ਪੰਡਿਤ ਰਾਮਪਾਲ, ਚਮਕੌਰ ਸਿੰਘ, ਮਾਸਟਰ ਪ੍ਰੀਤਮ ਸਿੰਘ, ਸਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਜੀਤ ਸਿੰਘ, ਸ਼ਿਵ ਕੁਮਾਰ ਪੋਨਾ ਅਤੇ ਵੱਡੀ ਗਿਣਤੀ ਵਿਚ ਪਿੰਡ ਦੇ ਬਜ਼ੁਰਗ ਔਰਤਾਂ, ਮਰਦ ਅਤੇ ਨੌਜਵਾਨ ਹਾਜ਼ਰ ਸਨ।

ਹਲਕਾ 63 ਲੁਧਿਆਣਾ ਕੇਂਦਰੀ 'ਚ ਵੋਟਰ ਜਾਗਰੂਕਤਾ ਲਈ ਨੁੱਕੜ ਨਾਟਕ ਖੇਡਿਆ

ਲੁਧਿਆਣਾ, 25 ਅਪ੍ਰੈਲ (ਟੀ. ਕੇ. ) - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਏ.ਆਰ.ਓ-ਕਮ-ਏ.ਸੀ.ਏ. ਗਲਾਡਾ 063-ਲੁਧਿਆਣਾ ਸੈਂਟਰਲ ਓਜਸਵੀ ਅਲੰਕਾਰ, ਆਈ.ਏ.ਐਸ. ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ 063 ਲੁਧਿਆਣਾ ਕੇਂਦਰੀ ਦੇ ਸਵੀਪ ਨੋਡਲ ਅਫ਼ਸਰ ਹੈਡਮਾਸਟਰ ਰੁਪਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ. ਸਰਿਤਾ ਬਹਿਲ ਦੀ ਅਗਵਾਈ ਵਿੱਚ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ (ਲੜਕੀਆਂ), ਕਿਦਵਈ ਨਗਰ ਵਿਖੇ ਵੋਟਰ ਜਾਗਰੂਕਤਾ ਲਈ ਇੱਕ ਨੁੱਕੜ ਨਾਟਕ ਕਰਵਾਇਆ ਗਿਆ।

ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਵੱਲੋਂ ਸ਼ਕਦਵਈ ਨਗਰ ਦੀ ਜਨਤਕ ਥਾਂ 'ਤੇ ਸ਼ਾਨਦਾਰ ਨੁੱਕੜ ਨਾਟਕ ਰਾਹੀਂ ਆਮ ਲੋਕਾਂ ਨੂੰ ਨਸ਼ੇ ਜਾ ਕਿਸੇ ਹੋਰ ਲਾਲਚ ਤੋਂ ਨਿਰਲੇਪ ਰਹਿ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ ਗਿਆ। ਆਮ ਲੋਕਾਂ ਵੱਲੋਂ ਇਸ ਨੁੱਕੜ ਨਾਟਕ ਵਿੱਚ ਭਰਭੂਰ ਦਿਲਚਸਪੀ ਵਿਖਾਈ ਗਈ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਵੋਟਰ ਜਾਗਰੂਕਤਾ ਰੈਲੀ ਵੀ ਕੱਢੀ ਗਈ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਵੀਪ ਪ੍ਰੋਗਰਾਮ ਤਹਿਤ ਯੋਗ ਵੋਟਰਾਂ ਨੂੰ ਆਪਣੇ 'ਵੋਟ ਦੇ ਅਧਿਕਾਰ' ਦੀ ਵਰਤੋ ਕਰਨ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਜਾਗਰੂਕਤਾ ਸਮਾਗਮ ਕਰਵਾਏ ਜਾ ਰਹੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਪਹਿਲੀ ਵਾਰ ਵੋਟਰਾਂ ਦੇ ਨਾਮ ਰਜਿਸਟਰ ਕਰਵਾਉਣ ਲਈ ਜ਼ਿਲ੍ਹੇ ਭਰ ਵਿੱਚ ਵੋਟਰ ਰਜਿਸਟ੍ਰੇਸ਼ਨ ਕੈਂਪ ਵੀ ਲਗਾਏ ਜਾ ਰਹੇ ਹਨ। ਨਵੇਂ ਯੋਗ ਵੋਟਰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ 'ਵੋਟਰ ਹੈਲਪਲਾਈਨ' ਮੋਬਾਈਲ ਐਪਲੀਕੇਸ਼ਨ ਅਤੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਦੀ ਵਰਤੋਂ ਕਰ ਸਕਦੇ ਹਨ। ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਨਿਵਾਸੀ www.nvsp.in 'ਤੇੇ ਵੀ ਜਾ ਸਕਦੇ ਹਨ। ਲੋਕ ਸਭਾ ਚੋਣਾਂ-2024 ਲਈ ਵੋਟਰ ਰਜਿਸਟ੍ਰੇਸ਼ਨ 4 ਮਈ, 2024 ਤੱਕ ਕਰਵਾਈ ਜਾ ਸਕਦੀ ਹੈ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਬਿਨਾਂ ਕਿਸੇ ਡਰ-ਭੈਅ ਅਤੇ ਪ੍ਰਭਾਵ ਵਿੱਚ ਆ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਕਣਕ ਦੀ ਖਰੀਦ ਅਤੇ ਲਿਫਟਿੰਗ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼

ਲੁਧਿਆਣਾ, 25 ਅਪ੍ਰੈਲ (ਟੀ. ਕੇ. ) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੁਧਿਆਣਾ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਨੇ ਤੇਜ਼ੀ ਫੜ ਲਈ ਹੈ। ਪ੍ਰਸ਼ਾਸਨ ਵੱਲੋਂ ਵੱਖ-ਵੱਖ ਅਨਾਜ ਮੰਡੀਆਂ ਵਿੱਚੋਂ ਕੁੱਲ 334283.4 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।

ਆਪਣੇ ਦਫ਼ਤਰ ਵਿਖੇ ਖਰੀਦ/ਲਿਫਟਿੰਗ ਕਾਰਜ਼ਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਨਾਜ ਦੀ ਆਮਦ 390850.2 ਮੀਟਰਿਕ ਟਨ ਹੋ ਗਈ ਹੈ। ਇਹ 8.11 ਲੱਖ ਮੀਟ੍ਰਿਕ ਟਨ ਦੀ ਸੰਭਾਵਿਤ ਆਮਦ ਦੇ ਉਲਟ ਹੈ। ਉਨ੍ਹਾਂ ਦੱਸਿਆ ਕਿ 2024-25 ਦੌਰਾਨ ਲਗਭਗ 2.50 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ, ਜੋ ਕਿ 2023-24 ਦੀ ਕਣਕ ਦੀ ਕਾਸ਼ਤ ਅਧੀਨ 2.47 ਲੱਖ ਹੈਕਟੇਅਰ ਰਕਬੇ ਤੋਂ ਥੋੜ੍ਹਾ ਵੱਧ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਲਈ ਲਗਭਗ 108 ਮੰਡੀਆਂ/ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਸਾਹਨੀ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ ਕੁੱਲ 390850.2 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ 334283.4 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ 623.4 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਜ਼ਿਲ੍ਹਾ ਖੁਰਾਕ, ਸਿਵਲ ਅਤੇ ਸਪਲਾਈਜ਼ ਕੰਟਰੋਲਰਾਂ, ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਅਪੀਲ ਕੀਤੀ ਕਿ ਖਰੀਦ ਕੀਤੇ ਗਏ ਅਨਾਜ ਦੀ ਜਲਦ ਤੋਂ ਜਲਦ ਚੁਕਾਈ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨ।

ਡਿਪਟੀ ਕਮਿਸ਼ਨਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਹਰੇਕ ਏਜੰਸੀ ਨੂੰ ਅਨਾਜ ਮੰਡੀ ਵਿੱਚੋਂ ਆਪਣੇ ਅਨਾਜ ਦੇ ਕੋਟੇ ਦੀ ਲਿਫਟਿੰਗ ਸਮੇਂ ਸਿਰ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਇਹ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ ਕਿ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਸੁਨਹਿਰੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਨਮੀ ਰਹਿਤ ਅਨਾਜ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।

 ਵਿਦਿਆਰਥਣਾਂ ਵਲੋਂ ਐਮ. ਏ. ਅੰਗਰੇਜ਼ੀ ਪਹਿਲਾ ਸਮੈਸਟਰ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ

ਲੁਧਿਆਣਾ, 25 ਅਪ੍ਰੈਲ(ਟੀ. ਕੇ.) 
ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਦਸੰਬਰ, 2023 ਵਿੱਚ ਹੋਈਆਂ ਐਮ.ਏ (ਅੰਗਰੇਜ਼ੀ) ਸਮੈਸਟਰ-ਪਹਿਲਾ  ਅਤੇ ਐੱਮ.ਏ (ਅੰਗਰੇਜ਼ੀ) ਸਮੈਸਟਰ -ਤੀਜਾ  ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।ਇਸ ਮੌਕੇ ਪ੍ਰਿੰਸੀਪਲ ਮਨੀਤਾ ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਅੰਸ਼ਿਕਾ ਵਰਮਾ ਨੇ 63 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦ ਕਿ ਅਸ਼ਮੀਤ ਕੌਰ ਅਤੇ ਕੀਰਤ ਕੌਰ ਨੇ 61 ਫੀਸਦੀ  ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਅਮਨਪ੍ਰੀਤ ਕੌਰ ਅਤੇ ਦੀਕਸ਼ਾ ਨੇ 57.75 ਫੀਸਦੀ  ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।

ਚੌਕਸੀ ਵਿਭਾਗ ਵਲੋਂ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਕਾਬੂ

*ਮੁਲਜ਼ਮ ਨੇ ਬੈਂਕ ਖਾਤੇ ਵਿੱਚ ਪਹਿਲਾਂ ਪਵਾਏ ਸੀ 20,000 ਰੁਪਏ

ਲੁਧਿਆਣਾ , 25 ਅਪ੍ਰੈਲ(ਟੀ. ਕੇ.) 
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਧਿਕਾਰੀ, ਲੁਧਿਆਣਾ ਦੇ ਦਫ਼ਤਰ ਵਿਖੇ ਤਾਇਨਾਤ ਸੀਨੀਅਰ ਸਹਾਇਕ ਅਮਨਦੀਪ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਸਤੀਸ਼ ਕੁਮਾਰ ਵਾਸੀ ਪਿੰਡ ਕਿਸ਼ਨਪੁਰਾ, ਤਹਿਸੀਲ ਡੇਰਾਬੱਸੀ, ਐਸ.ਏ.ਐਸ. ਨਗਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਲੁਧਿਆਣਾ ਯੂਨਿਟ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਕਰਮਚਾਰੀ ਨੇ ਉਸਦੀ ਲੜਕੀ ਦੇ ਜਾਤੀ ਸਰਟੀਫਿਕੇਟ ਦੀ ਜਾਂਚ ਵਿੱਚ ਮੱਦਦ ਕਰਨ ਬਦਲੇ ਉਸ ਕੋਲੋਂ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਉਸਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਪਹਿਲਾਂ ਵੀ ਉਸ ਕੋਲੋਂ 20,000 ਰੁਪਏ ਲੈ ਚੁੱਕਾ ਹੈ ਜੋ ਯੋਨੋ ਐਪ ਰਾਹੀਂ ਉਸਦੇ ਬੈਂਕ ਖਾਤੇ ਵਿੱਚ ਭੇਜੇ ਗਏ ਸਨ ਅਤੇ ਹੁਣ ਉਹ ਰਿਸ਼ਵਤ ਦੀ ਬਾਕੀ ਰਕਮ ਦੀ ਮੰਗ ਕਰ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਈ.ਓ.ਡਬਲਯੂ. ਦੀ ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 20,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਉਕਤ ਮੁਲਜ਼ਮ ਖਿਲ਼ਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਈ.ਓ.ਡਬਲਯੂ. ਲੁਧਿਆਣਾ ਯੂਨਿਟ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।

ਰਣਜੋਧ ਸਿੰਘ ਦੀ ਕ੍ਰਿਤ 'ਸ੍ਰੀ ਭਗਵਤ ਗੀਤਾ ਸਾਰ-ਵਿਸਥਾਰ ਲੋਕ ਅਰਪਣ

ਲੁਧਿਆਣਾ, 25 ਅਪ੍ਰੈਲ (ਟੀ. ਕੇ.) ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੁਸਤਕ ਪੜਚੋਲ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਰਣਜੋਧ ਸਿੰਘ ਦੀ ਕ੍ਰਿਤ 'ਸ੍ਰੀ ਭਗਵਤ ਗੀਤਾ ਸਾਰ - ਵਿਸਥਾਰ' ਲੋਕ ਅਰਪਣ ਕੀਤੀ ਗਈ ਅਤੇ ਕਰਮ ਯੋਗ ਦਾ ਸਿਧਾਂਤਕ ਫਲਸਫਾ ਵਿਸ਼ੇ ਨੂੰ ਲੈ ਕੇ ਵਿਚਾਰ ਗੋਸ਼ਟੀ ਕੀਤੀ ਗਈ। ਇਸ ਮੌਕੇ ਸਮਾਗਮ ਵਿੱਚ  ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ  ( ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ) ਤੇ ਪਦਮ ਭੂਸ਼ਣ ਡਾ: ਸਰਦਾਰਾ ਸਿੰਘ ਜੌਹਲ (ਸਾਬਕਾ ਚਾਂਸਲਰ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸਦੇ ਨਾਲ ਹੀ ਵਿਚਾਰ ਗੋਸ਼ਟੀ ਵਿੱਚ ਵਿਚਾਰਾਂ ਦੀ ਸਾਂਝ ਪਾਉਣ ਹਿੱਤ   ਪਦਮ ਸ੍ਰੀ ਡਾ: ਸੁਰਜੀਤ ਪਾਤਰ (ਪ੍ਰਧਾਨ ਪੰਜਾਬ ਆਰਟ ਕੌਂਸਲ) ਪ੍ਰੋ : ਗੁਰਭਜਨ ਸਿੰਘ ਗਿੱਲ (ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ)ਡਾ: ਪਿਆਰਾ ਲਾਲ ਗਰਗ( ਸਾਬਕਾ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼)  ਕਾਲਜ ਪੁਹੰਚੇ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨਲ  ਕੌਂਸਲ ਦੇ ਪ੍ਰਧਾਨ  ਰਣਜੋਧ ਸਿੰਘ ਅਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਜਸਪਾਲ ਕੌਰ   ਨੇ ਆਏ  ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਜਦਕਿ ਰਣਜੋਧ ਸਿੰਘ ਵਲੋਂ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ  ਇਸ ਪੁਸਤਕ ਬਾਰੇ  ਆਪਣੇ ਅਨੁਭਵ ਸਾਂਝੇ ਕਰਦੇ ਕਿਹਾ ਕਿ ਇਹ ਪੁਸਤਕ ਸਾਰਿਆਂ ਦਾ ਮਾਰਗ ਦਰਸ਼ਨ ਕਰੇਗੀ। ਉਹਨਾਂ  ਇਸ ਕਾਰਜ ਵਿੱਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਗਿਆਨੀ ਇਕਬਾਲ ਸਿੰਘ  ਨੇ ਕਿਹਾ ਕਿ,"ਅਸੀਂ ਆਸ ਕਰਦੇ ਹਾਂ ਕਿ ਆਪਣੀ ਮਾਂ ਬੋਲੀ ਵਿੱਚ ਲਿਖੀ  ਗਈ ਭਗਵਤ ਗੀਤਾ ਦੇ ਸਰਲ ਅਰਥ ਮਾਨਵਤਾ ਦੇ ਬਹੁਤ ਕੰਮ ਆਉਣਗੇ। ਇਹਨਾਂ  ਦਾ ਸਹਾਰਾ ਲੈ ਕੇ ਅਸੀਂ ਆਪਣੀ ਯੁਵਾ ਪੀੜੀ ਦੇ ਮਨ ਨੂੰ ਟਿਕਾਉਣ ਦੀ ਅਵਸਥਾ ਨੂੰ ਪ੍ਰਭਾਵਿਤ ਕਰ ਪਾਵਾਂਗੇ ਜਦਕਿ ਡਾ: ਸਰਦਾਰਾ ਸਿੰਘ ਜੌਹਲ ਨੇ  ਕਿਹਾ ਕਿ ਇਸ ਰਚਨਾ ਦੁਆਰਾ ਸਰਲ ਪੰਜਾਬੀ ਭਾਸ਼ਾ ਵਿੱਚ  ਕੀਤਾ ਅਨੁਵਾਦ ਅੱਜ ਦੀ ਨੌਜਵਾਨ ਪੀੜ੍ਹੀ ਦੀ ਅਗਿਆਨਤਾ ਅਤੇ ਚਿੰਤਾ ਤੋਂ ਮੁਕਤੀ ਪਾਉਣ ਲਈ ਬਹੁਤ ਸਹਾਇਕ ਹੋਵੇਗਾ। ਇਸ ਮੌਕੇ ਸੁਰਜੀਤ ਪਾਤਰ  ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਕਿਹਾ ਕਿ  ਭਗਵਤ ਗੀਤਾ ਦੇ ਅਨੁਵਾਦ ਨਾਲ ਪੰਜਾਬੀ ਭਾਸ਼ਾ 'ਚ ਅਮੀਰ ਵਾਧਾ ਹੋਇਆ ਹੈ ।ਰਣਜੋਧ  ਸਿੰਘ  ਨੇ ਮਿਹਨਤ, ਲਗਨ ਤੇ ਬੁੱਧੀਮਾਨਤਾ ਨਾਲ ਸਰਲ ਭਾਸ਼ਾ ਰਾਹੀਂ ਅਨੁਵਾਦ ਕੀਤਾ ਜੋ ਕਿ ਆਉਣ ਵਾਲੀ ਵਾਲੀਆਂ ਪੀੜ੍ਹੀਆਂ ਲਈ ਬਹੁਤ ਸਹਾਇਕ ਸਿੱਧ ਹੋਵੇਗਾ।ਇਸ ਮੌਕੇ ਡਾ:ਪਿਆਰਾ ਲਾਲ ਗਰਗ ਨੇ  ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸ਼੍ਰੀਮਦ ਭਗਵਤ ਗੀਤਾ ਦਾ ਕੀਤਾ ਗਿਆ ਪੰਜਾਬੀ ਸਰਲ ਅਰਥ ਪੰਜਾਬੀ ਸਾਹਿਤ ਅਤੇ ਭਗਵਤ ਗੀਤਾ ਪ੍ਰੇਮੀਆਂ ਵਿੱਚ ਨਿਸ਼ਚਿਤ ਹੀ ਕਰਮ ਯੋਗ ,ਗਿਆਨ ਯੋਗ ਅਤੇ ਭਗਤੀ ਯੋਗ ਦੀ ਸਹੀ ਸਮਝ ਅਤੇ ਚਿੰਤਨ ਨੂੰ ਵਿਕਸਿਤ ਕਰੇਗਾ।ਪ੍ਰੋ : ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਾਰਿਆਂ  ਤੋ ਉੱਪਰ ਮਾਨਵਤਾ ਦਾ ਧਰਮ ਆਉਂਦਾ ਹੈ ਇਸ ਲਈ ਇਹ ਪੁਸਤਕ ਘਰ ਘਰ ਹੋਣੀ ਚਾਹੀਦੀ ਹੈ । ਸਮਾਗਮ  ਵਿੱਚ ਸ਼ਾਮਲ ਹੋਰ ਵਿਦਵਾਨਾਂ ਨੇ ਵੀ ਇਸ ਮਹਾਨ ਰਚਨਾ ਦੇ ਬਾਰੇ  ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਵਿੱਚ ਗੁਰਮੀਤ ਸਿੰਘ ਕੁਲਾਰ, ਹਰਚਰਨ ਸਿੰਘ ਗੋਹਲਵੜੀਆ, ਸ੍ਰੀ ਪ੍ਰਭਾਕਰ  ,ਡਾ. ਏ. ਐੱਸ. ਧੀਰ , ਵੀ .ਵੀ .ਗਿਰੀ ,ਡਾ. ਸਤੀਸ਼ ਸ਼ਰਮਾ ਅਤੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ  ਮੈਂਬਰਾਨ ਅਤੇ ਰਾਮਗੜ੍ਹੀਆ ਵਿੱਦਿਅਕ  ਸੰਸਥਾਵਾਂ ਦੇ ਪ੍ਰਿੰਸੀਪਲ  ਵੀ ਸ਼ਾਮਿਲ ਹੋਏ । ਅੰਤ ਵਿੱਚ ਸਾਰੇ  ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।

ਚੌਕਸੀ ਵਿਭਾਗ ਵਲੋਂ ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਕਾਬੂ

ਲੁਧਿਆਣਾ , 25 ਅਪ੍ਰੈਲ(ਟੀ. ਕੇ.) 
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਐਸ.ਐਚ.ਓ. ਐਨ.ਆਰ.ਆਈ. ਥਾਣਾ ਲੁਧਿਆਣਾ ਦੇ ਰੀਡਰ ਵਜੋਂ ਤਾਇਨਾਤ ਸਿਪਾਹੀ ਬਲਰਾਜ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਐਡਵੋਕੇਟ ਅਰੁਣ ਕੁਮਾਰ ਖੁਰਮੀ, ਵਾਸੀ ਉਪਕਾਰ ਨਗਰ, ਸਿਵਲ ਲਾਈਨਜ਼ ਲੁਧਿਆਣਾ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਪਿੰਡ ਉਧੋਵਾਲ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਉਸ ਦੀ ਪਤਨੀ ਦੇ ਨਾਮ ਉਪਰ 20 ਕਨਾਲ ਜ਼ਮੀਨ ਹੈ, ਜਿਸ ਉੱਤੇ ਦੋ ਵਿਅਕਤੀਆਂ ਨੇ ਜਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਜਮੀਨ ਵਿਚ ਖੜ੍ਹੇ ਪਾਪੂਲਰ ਦੇ ਦਰੱਖਤ ਵੀ ਚੋਰੀ ਕਰ ਲਏ। 
ਸ਼ਿਕਾਇਤਕਰਤਾ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜੋ ਕਿ ਐਸ.ਐਚ.ਓ ਐਨ.ਆਰ.ਆਈਜ਼ ਸੈੱਲ, ਲੁਧਿਆਣਾ ਕੋਲ ਪਈ ਹੈ। ਉਸ ਨੇ ਅੱਗੇ ਦੋਸ਼ ਲਾਇਆ ਕਿ ਪੁਲੀਸ ਨੇ ਉਸ ਦੀ ਸ਼ਿਕਾਇਤ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਐਸ.ਐਚ.ਓ. ਐਨ.ਆਰ.ਆਈਜ਼ ਥਾਣੇ ਦੇ ਰੀਡਰ ਬਲਰਾਜ ਸਿੰਘ ਨੇ ਇਸ ਉਪਰ ਕਾਰਵਾਈ ਕਰਵਾਉਣ ਬਦਲੇ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਨੇ ਉਸ ਨੂੰ ਰਿਸ਼ਵਤ ਵਜੋਂ 20000 ਰੁਪਏ ਪਹਿਲਾਂ ਅਤੇ 80000 ਰੁਪਏ ਅਗਲੇ ਹਫਤੇ ਤੱਕ ਦੇਣ ਲਈ ਕਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੀ ਪੜਤਾਲ ਉਪਰੰਤ ਉਕਤ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਸਿਪਾਹੀ ਬਲਰਾਜ ਸਿੰਘ ਨੂੰ ਐਨ.ਆਰ.ਆਈ. ਥਾਣਾ ਲੁਧਿਆਣਾ ਦੇ ਬਾਹਰੋਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 20000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕੇਸ ਦੀ ਅਗਲੇਰੀ ਜਾਂਚ ਦੌਰਾਨ ਐਸ.ਐਚ.ਓ. ਐਨ.ਆਰ.ਆਈ. ਥਾਣਾ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।