ਬਰਨਾਲਾ/ਮਹਿਲ ਕਲਾਂ-ਫਰਵਰੀ 2021- (ਗੁਰਸੇਵਕ ਸਿੰਘ ਸੋਹੀ)-
ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਦੀਵਾਨਾ ਵਿਖੇ ਹਰ ਸਾਲ ਦੀ ਤਰ੍ਹਾਂ ਮਹਾਪੁਰਸ਼ ਬਾਬਾ ਅਗੰਧ ਜੀ ਦੇ ਅਸਥਾਨ ਤੇ 3 ਫਰਵਰੀ ਤੋਂ ਲੈਕੇ 9 ਫਰਵਰੀ ਤਕ 36 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ।ਇਸ ਸਮੇਂ ਕਵੀਸ਼ਰੀ ਜੱਥਾ ਗੁਰਪ੍ਰੀਤ ਸਿੰਘ ਨਰਮਾਣਾ,ਗੁਰਸੇਵਕ ਸਿੰਘ ਅਹਿਮਦਪੁਰ,ਲਖਵੀਰ ਸਿੰਘ ਤਖਤੂਪੁਰਾ ਸਾਹਿਬ,ਅਤੇ ਦੂਜਾ ਜੱਥਾ ਸਵ: ਕਵੀ ਕੇਵਲ ਚੰਦ ਕਵੀਸ਼ਰ ਜੀ ਮਾਝੀ ਵਾਲੇ ਦੇ ਸਪੁੱਤਰ ਪੰਡਤ ਓਮਕਾਰ ਕਵੀਸ਼ਰ ਮਾਝੀ ਵਾਲਿਆਂ ਵੱਲੋਂ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਬਿੱਕਰ ਸਿੰਘ ਦੀਵਾਨਾ ਅਤੇ ਖਜ਼ਾਨਚੀ ਚੰਦ ਸਿੰਘ ਦੀਵਾਨਾ ਨੇ ਕਿਹਾ ਕਿ ਮਹਾਪੁਰਸ਼ ਬਾਬਾ ਅਗੰਧ ਜੀ ਦੀ ਮਹਾਨ ਕਿਰਪਾ ਹੋਈ ਇਸ ਨਗਰ ਤੇ ਬਾਜਵੇ ਨਗਰ ਤੋਂ ਆ ਕੇ ਪਿੰਡ ਦੀਵਾਨਾ ਵਿੱਚ ਬਹੁੜੀ ਗੱਡੀ, ਘੋੜਾ ਫੇਰਿਆ ਅਤੇ ਪਿੰਡ ਦੀਵਾਨਾ ਨਗਰ ਵਸਾਇਆ। ਉਨ੍ਹਾਂ ਕਿਹਾ ਕਿ ਇਸ ਅਸਥਾਨ ਦੀ ਸਾਡੇ ਵੱਡੇ ਬਜ਼ੁਰਗ ਸੇਵਾ ਕਰਦੇ ਆ ਰਹੇ ਹਨ। ਅੰਮ੍ਰਿਤ ਵੇਲੇ ਸਾਰੀ ਗੁਰੂ ਸੰਗਤ ਗੁਰਦੁਆਰਾ ਸਾਹਿਬ ਨਤਮਸਤਕ ਹੁੰਦਿਆਂ ਹੋਇਆਂ ਮਹਾਪੁਰਸ਼ ਬਾਬਾ ਅਗੰਧ ਜੀ ਦੇ ਸਥਾਨ ਤੇ ਵੀ ਨਤਮਸਤਕ ਹੋ ਕੇ ਜਾਂਦੀਆਂ ਹਨ। ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਖੰਡ ਪਾਠ ਅਰੰਭ ਕਰਵਾਏ ਜਾਂਦੇ ਹਨ ਅਤੇ ਦੀਵਾਨ ਸਜਾਏ ਜਾਦੇ ਹਨ। ਇਸ ਅਸਥਾਨ ਤੇ ਪੰਜਾਬ ਦੇ ਕੋਨੇ-ਕੋਨੇ ਚੋਂ ਸੰਗਤਾਂ ਬੜੀ ਵੱਡੀ ਤਾਦਾਰ ਵਿਚ ਆਉਂਦੀਆਂ ਅਤੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਮੈਂਬਰ ਬਲੌਰ ਸਿੰਘ ਮੈਂਬਰ ,ਸਵਰਨ ਸਿੰਘ ਮੈਂਬਰ, ਹਰਨੇਕ ਸਿੰਘ ਸੇਵਾਦਾਰਾਂ ਵਿਚ ਜਬਰ ਸਿੰਘ, ਹਰਪਾਲ ਸਿੰਘ ਪਾਲੀ ਫੌਜੀ, ਗੁਰਮੇਲ ਸਿੰਘ ਫੌਜੀ, ਗੁਰਜੰਟ ਸਿੰਘ, ਹੈਪੀ, ਹਰਮਨ, ਜਾਨੀ,ਤਰਸੇਮ ਸਿੰਘ ਮੈਂਬਰ, ਜਗਦੇਵ ਸਿੰਘ ਢਿੱਲੋਂ, ਸਰਪੰਚ ਰਣਧੀਰ ਸਿੰਘ ਦੀਵਾਨਾ, ਧਰਮਪਾਲ ਪਾਲੀ, ਵਰਿੰਦਰ ਮਹੰਤ, ਕਰਨੈਲ ਸਿੰਘ, ਅਮਰ ਸਿੰਘ, ਮਿਸਤਰੀ ਸੁਦਾਗਰ ਸਿੰਘ ਆਦਿ ਹਾਜ਼ਰ ਸਨ।