You are here

ਰਵਨੀਤ ਬਿੱਟੂ ਨੇ ਚੋਣ ਪ੍ਰਚਾਰ ਦੌਰਾਨ ਆਪ ਤੇ ਕਾਂਗਰਸ ਨੂੰ ਲਿਆ ਨਿਸ਼ਾਨੇ ‘ਤੇ

ਪੰਜਾਬ ਦੇ ਵੋਟਰ ਆਪ ਤੇ ਕਾਂਗਰਸ ਦੇ ਅੰਦਰੂਨੀ ਗਠਜੋੜ ਦਾ ਪਰਦਾਫਾਸ਼ ਕਰਨਗੇ : ਰਵਨੀਤ ਬਿਟੂ
ਜਗਰਾਉਂ (ਅਮਿਤ‌ ਖੰਨਾ): ਰਵਨੀਤ ਬਿੱਟੂ ਨੇ ਅੱਜ ਇਥੇ ਕਿਦਵਈ ਨਗਰ ਮੰਡਲ ਵਿਖੇ ਮੰਡਲ ਪ੍ਰਧਾਨ ਕੇਵਲ ਡੋਗਰਾ ਦੀ ਅਗਵਾਈ ਹੇਂਠ ਭਾਟ ਸਿੱਖ ਬਰਾਦਰੀ ਤੋਂ ਸਮੂਹ ਭਾਖੜ ਪਰਿਵਾਰ ਵੱਲੋਂ ਕਾਰਵਾਈ ਮੀਟਿੰਗ ‘ਚ ਵੋਟਰਾਂ ਨੂੰ ਲਾਮਬੰਦ ਕੀਤਾ, ਇਸ ਮੌਕੇ ਉਹਨਾਂ ਹਲਕਾ ਕੇਂਦਰੀ ਇੰਚਾਰਜ ਗੁਰਦੇਵ ਸ਼ਰਮਾ ਦੇਬੀ ਸਮੇਤ ਸੀਨੀਅਰ ਆਗੂ ਹਾਜ਼ਰ ਸਨ।ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਬਾਰੇ ਬੋਲਦੀਆਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਦੇ ਹਾਲਾਤ ਬਹੁਤ ਨਾਜ਼ੁਕ ਹਨ, ਲੋਕ ਕਾਂਗਰਸ ਪਾਰਟੀ ਨੂੰ ਪਸੰਦ ਨਹੀਂ ਕਰਦੇ, ਇਹ ਗੱਲ ਤੋਂ ਸਾਬਿਤ ਹੁੰਦੀ ਹੈ ਕਿ ਲੁਧਿਆਣਾ ਤੋਂ ਪਾਰਟੀ ਉਮੀਦਵਾਰ ਨੇ ਆਪਣੇ ਪੋਸਟਰਾਂ ਦੀ ਜਿੱਥੇ ਰੰਗ-ਰੂਪ ਬਦਲ ਦਿੱਤਾ ਹੈ, ਉਥੇ ਉਹਨਾਂ ਨੇ ਆਪਣੀ ਸੀਨੀਅਰ ਲੀਡਰਸ਼ਿਪ, ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਮਲਿਕਾਰਜੁਨ ਖੜਗੇ ਦੀਆਂ ਫੋਟੋਆਂ ਹਟਾਅ ਦਿੱਤੀਆ ਹਨ, ਕਾਂਗਰਸੀ ਉਮੀਦਵਾਰ ਵੱਲੋਂ ਕਾਂਗਰਸ ਨੂੰ ਆਪਣੇ ਤੋਂ ਅਲੱਗ ਕਰਨ ਦਾ ਮਤਲਬ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਨੂੰ ਪਸੰਦ ਨਹੀਂ ਕਰਦਾ।ਰਵਨੀਤ ਬਿੱਟੂ ਨੇ ਕਿਹਾ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਪ ਦਾ ਕਾਂਗਰਸ ਨਾਲ ਗੁਪਤ ਸਮਝੌਤਾ ਕਿਸੇ ਤੋਂ ਲੁਕਿਆ ਨਹੀਂ ਹੈ, ਪੰਜਾਬ ਦੀ ਰਾਜਧਾਨੀ ਆਪ ਤੇ ਕਾਂਗਰਸ ਇਕੱਠੇ ਚੋਣ ਲੜ ਰਹੇ ਹਨ ਤੇ ਪੰਜਾਬ ‘ਚ ਅਲੱਗ ਹੋਣ ਦਾ ਡਰਾਮਾ ਕਰ ਰਹੇ ਹਨ, ਇਹਨਾਂ ਨੂੰ ਲਗਦਾ ਹੈ ਕਿ ਅਸੀਂ ਜਿਵੇਂ ਮਰਜ਼ੀ ਮਿਲ ਕੇ ਸਿਆਸੀ ਖੇਡ ਖੇਡੀਏ ਕਿਸੇ ਨੂੰ ਕਿਹੜਾ ਪਤਾ ਲਗਦਾ ਪਰ ਪੰਜਾਬ ਦੇ ਵੋਟਰ ਆਪ ਤੇ ਕਾਂਗਰਸ ਦੇ ਅੰਦਰੂਨੀ ਗਠਜੋੜ ਦਾ ਪਰਦਾਫਾਸ਼ ਕਰਨਗੇ।  ਰਵਨੀਤ ਬਿੱਟੂ ਨੇ ਸਭ ਨੂੰ ਅਪੀਲ ਕਿ ਕੀਤੀ ਕਿ ਵਿਰੋਧੀ ਜੋ ਮਰਜ਼ੀ ਕਰਦੇ ਹੋਣ ਉਹਨਾਂ ਦੀ ਲੜਾਈ ਸਿਰਫ ਤੇ ਸਿਰਫ ਵਿਕਾਸ ਦੀ ਹੈ, ਅਸੀਂ ਲੁਧਿਆਣਾ ‘ਚ ਵਿਕਾਸ ਕੀਤਾ ਤੇ ਲੁਧਿਆਣਾ ਦੇ ਸੂਝਵਾਨ ਵੋਟਰ ਵਿਕਾਸ ਦੇ ਨਾਮ ‘ਤੇ ਭਾਜਪਾ ਨੂੰ ਵੋਟ ਪਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਨੀ ਟੰਡਨ ਜ਼ਿਲ੍ਹਾ ਮੀਤ ਪ੍ਰਧਾਨ, ਦੀਪਕ ਜੌਹਰ ਯੁਵਾ ਮੋਰਚਾ ਮੀਤ ਪ੍ਰਧਾਨ, ਸੰਜੇ ਖਟਕ, ਗੋਬਿੰਦ ਚੰਦੇਲ, ਬੰਸੀ ਲਾਲ ਸਾਖਲਾ, ਲਲਿਤ ਚੌਹਾਨ, ਵਿੱਕੀ ਸਹੋਤਾ,ਗੁਰਮੀਤ ਜੀਤ ਆਦਿ ਹਾਜ਼ਰ ਸਨ।