ਜਗਰਾਉਂ (ਅਮਿਤ ਖੰਨਾ ) ਜਗਰਾਓਂ ਦੇ ਨੌਜਵਾਨਾਂ ਦੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਅੱਜ ਕੋਰੋਨਾ ਵੈਕਸੀਨੇਸ਼ਨ ਕੈਂਪ ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਚ ਲਗਾਇਆ ਗਿਆ। ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ 410 ਵਿਅਕਤੀਆਂ ਨੰੂ ਕੋਰੋਨਾ ਵੈਕਸੀਨੇਸ਼ਨ ਦਾ ਟੀਕਾ ਲਗਾਇਆ। ਸੁਸਾਇਟੀ ਦੇ ਚੇਅਰਮੈਨ ਅਮਿਤ ਅਰੋੜਾ ਤੇ ਪ੍ਰਧਾਨ ਜਗਦੀਸ਼ ਖੁਰਾਣਾ ਨੇ ਦੱਸਿਆ ਕਿ ਕੈਂਪ ਵਿਚ 15 ਸਾਲ ਤੋਂ 60 ਸਾਲ ਤੱਕ ਦੇ ਵਿਅਕਤੀਆਂ ਨੂੰ ਕੋਰੋਨਾ ਵੈਕਸੀਨੇਸ਼ਨ ਦੀ ਪਹਿਲੀ ਤੇ ਦੂਸਰੀ ਡੋਜ਼ ਦਾ ਟੀਕਾ ਲਗਾਉਣ ਤੋਂ ਇਲਾਵਾ ਜਿਨ੍ਹਾਂ ਵਿਅਕਤੀਆਂ ਨੰੂ ਦੂਸਰੀ ਡੋਜ਼ ਦਾ ਟੀਕਾ ਲਗਾਏ 9 ਮਹੀਨੇ ਹੋ ਚੁੱਕੇ ਹਨ ਉਨ੍ਹਾਂ ਨੰੂ ਬੂਸਟਰ ਡੋਜ਼ ਦੇ ਟੀਕੇ ਵੀ ਲਗਾਏ ਗਏ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਕੋਰੋਨਾ ਵੈਕਸੀਨੇਸ਼ਨ ਦਾ ਟੀਕਾ ਲਗਾਉਣ ਲੋਕਾਂ ਵਿਚ ਕਾਫ਼ੀ ਉਤਸ਼ਾਹ ਦੇਖਿਆ ਗਿਆ ਇਸੇ ਕਰ ਕੇ ਹੀ 410 ਵਿਅਕਤੀਆਂ ਨੰੂ ਟੀਕੇ ਲੱਗੇ। ਇਸ ਮੌਕੇ ਹਰਪ੍ਰੀਤ ਓਬਰਾਏ, ਵਿਸ਼ਾਲ ਸ਼ਰਮਾ, ਪੰਕਜ ਅਰੋੜਾ, ਕੈਸ਼ੀਅਰ ਸੁਨੀਲ ਬਜਾਜ, ਸੈਕਟਰੀ ਭੁਪਿੰਦਰ ਮੁਰਲੀ, ਰਾਜਿੰਦਰ ਜੈਨ ਕਾਕਾ, ਕਮਲ ਗੁਪਤਾ, ਆਤਮਜੀਤ, ਹੈਪੀ ਮਾਨ, ਰਾਹੁਲ, ਸੋਨੀ ਮੱਕੜ, ਮਹੇਸ਼ ਟੰਡਨ, ਨਾਨੇਸ਼ ਗਾਂਧੀ, ਕਪਿਲ ਨਰੂਲਾ, ਆਦਿ ਹਾਜ਼ਰ ਸਨ।