You are here

ਕੰਵਰ ਨਰਿੰਦਰ ਸਿੰਘ ਨੂੰ ਮਿਲਿਆ ਪਿੰਡਾਂ ਵਿੱਚ ਭਰਵਾਂ ਹੁੰਗਾਰਾ

ਜਗਰਾਉਂ (ਅਮਿਤ ਖੰਨਾ )  ਵਿਧਾਨ ਸਭਾ ਹਲਕਾ ਜਗਰਾਉਂ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਵੱਲੋਂ ਕਈਆਂ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ। ਜਿਸ ਵਿੱਚ ਬਾਘੀਆਂ, ਸ਼ੇਰੇਵਾਲਾ, ਬਹਾਦਰਕੇ, ਤਿਹਾੜਾ, ਤਰਫ ਕੋਟਲੀ, ਮਲਸੀਹਾਂ ਬਾਜਣ, ਕੰਨੀਆਂ ਹੁਸੈਨੀ  ਆਦਿ ਪਿੰਡ ਸ਼ਾਮਲ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਉਮੀਦਵਾਰ ਕੰਵਰ ਨਰਿੰਦਰ ਸਿੰਘ ਅਤੇ  ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ,  ਨੇ ਦੱਸਿਆ ਕਿ ਪਿੰਡਾਂ ਵਿੱਚ ਸਭ ਬੜੇ ਪਿਆਰ ਨਾਲ ਉਨ੍ਹਾਂ ਨੂੰ ਮਿਲੇ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮਿਲੇ ਲੋਕਾਂ ਦੇ ਭਰਪੂਰ ਹੁੰਗਾਰੇ ਨੇ ਦੱਸ ਦਿੱਤਾ ਕਿ ਪਿੰਡਾਂ ਦੇ ਲੋਕ ਵੀ ਬਦਲਾਅ ਲਈ ਤਿਆਰ ਹਨ । ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ,  ਮੰਡਲ ਪ੍ਰਧਾਨ ਹਨੀ ਗੋਇਲ, ਕੈਪਟਨ ਬਲੌਰ ਸਿੰਘ, ਸਤੀਸ਼ ਕਾਲੜਾ, ਐਡਵੋਕੇਟ ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਸੁਸ਼ੀਲ ਜੈਨ, ਦਰਸ਼ਨ ਲਾਲ ਸੰਮੀ, ਤਜਿੰਦਰ ਸੰਟੀ, ਰਜੇਸ਼ ਬੌਬੀ, ਮੋਨੂੰ ਗੋਇਲ, ਰੋਹਿਤ ਗੋਇਲ ਆਦਿ ਹਾਜ਼ਰ ਸਨ।