ਬਰਨਾਲਾ -ਮਹਿਲਕਲਾਂ- ਅਪ੍ਰੈਲ ( ਗੁਰਸੇਵਕ ਸਿੰਘ ਸੋਹੀ ) ਇਥੋ ਨੇੜਲੇ ਪਿੰਡ ਪੰਡੋਰੀ ਵਿਖੇ ਅੱਜ ਸਵੇਰੇ 7. ਵਜੇ ਦੇ ਕਰੀਬ ਛੱਪੜ ਦੇ ਨਜ਼ਦੀਕ ਬੋਰੀ ਵਿਚ ਬੰਨ੍ਹ ਕੇ ਸੁੱਟਿਆ ਨਵ ਜਨਮਿਆ ਬੱਚਾ ਮਿਲਣ ਦਾ ਸਮਾਚਾਰ ਮਿਲਿਆ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਚੇਅਰਮੈਨ, ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਪੰਡੋਰੀ ਵਿਖੇ ਇਕ ਜੋਗੀ ਨਾਥਾਂ ਦਾ ਲੜਕਾ ਜਦੋਂ ਛੱਪੜ ਦੇ ਕਿਨਾਰਿਓਂ ਲੀਰਾਂ ਚੁਗ ਰਿਹਾ ਸੀ ਤਾਂ ਉਸ ਦੀ ਨਜ਼ਰ ਇਕ ਸੁੱਟੀ ਬੋਰੀ ਵੱਲ ਪਈ। ਜਦੋਂ ਬੋਰੀ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਸੁਆਹ ਨਾਲ ਲਿੱਬੜਿਆ ਹੋਇਆ ਇਕ ਬੱਚਾ ਹਿੱਲਦਾ ਦੇਖ ਕੇ ਉਸ ਨੇ ਰੌਲਾ ਪਾਇਆ। ਆਵਾਜ਼ ਸੁਣਦਿਆਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋਏ। ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਬੱਚੇ ਦੀ ਹਾਲਤ ਕਾਫ਼ੀ ਖ਼ਰਾਬ ਹੋਈ ਪਈ ਸੀ।
sਬੱਚਾ ਬਾਹਰ ਕੱਢ ਕੇ ਇਕ ਵਿਅਕਤੀ ਦੇ ਘਰ ਲਿਆਂਦਾ ਗਿਆ ਜਿਸ ਦੀ ਸਾਂਭ-ਸੰਭਾਲ ਤੇ ਸਫਾਈ ਕੀਤੇ ਜਾਣ ਤੋਂ ਬਾਅਦ ਸਾਰੇ ਮਾਮਲੇ ਸਬੰਧੀ ਡੀਐੱਸਪੀ ਮਹਿਲ ਕਲਾਂ ਪਰਮਿੰਦਰ ਸਿੰਘ ਗਰੇਵਾਲ ਅਤੇ ਥਾਣਾ ਮਹਿਲ ਕਲਾਂ ਦੇ ਐੱਸਐੱਚਓ ਲਖਵਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਮੌਕੇ 'ਤੇ ਪੁੱਜ ਕੇ ਪੰਚਾਇਤ ਦੀ ਹਾਜ਼ਰੀ 'ਚ ਸਿਹਤ ਵਿਭਾਗ ਦੀ ਐਂਬੂਲੈਂਸ ਰਾਹੀਂ ਬੱਚੇ ਨੂੰ ਹਸਪਤਾਲ ਭੇਜਿਆ। ਉਨ੍ਹਾਂ ਕਿਹਾ ਕਿ ਨਵ ਜਨਮਿਆ ਲੜਕਾ ਹੈ। ਓਧਰ ਦੂਜੇ ਪਾਸੇ ਥਾਣਾ ਮਹਿਲ ਕਲਾਂ ਦੇ ਐਸਐਚਓ ਲਖਵਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਅਣਪਛਾਤੀ ਔਰਤ ਬੱਚਾ ਜਨਮ ਦੇ ਕੇ ਸੁੱਟੇ ਗਏ ਉਸ ਬੱਚੇ ਨੂੰ ਪੁਲਿਸ ਵੱਲੋਂ ਇਸ ਨਵ ਜਨਮੇ ਲੜਕੇ 108 ਐਬੂਲੈਂਸ ਰਾਹੀਂ ਕਮਿਊਨਿਟੀ ਹੈੱਲਥ ਸੈਂਟਰ ਮਹਿਲ ਕਲਾਂ ਲਿਆਂਦਾ ਗਿਆ ਜਿੱਥੋਂ ਐਸ ਐਮ ਓ ਡਾ ਹਰਜਿੰਦਰ ਸਿੰਘ ਆਡਲੂ ਤੇ ਨੋਡਲ ਅਫਸਰ ਡਾ ਸਿਮਰਨਜੀਤ ਸਿੰਘ ਧਾਲੀਵਾਲ ਦੀ ਦੇਖ ਰੇਖ ਹੇਠ ਚੋ ਇਸ ਨਵ ਜਨਮੇ ਲੜਕੇ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ ਇਹ ਬੱਚਾ ਤੰਦਰੁਸਤ ਸੀ ਪਰ ਕੁਝ ਘੰਟਿਆਂ ਬਾਅਦ ਇਹ ਬੱਚਾ ਸਿਵਲ ਹਸਪਤਾਲ ਬਰਨਾਲਾ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ ਇਹ ਬੱਚਾ ਡਾਕਟਰ ਦੀ ਨਿਗਰਾਨੀ ਹੇਠ ਹਸਪਤਾਲ ਵਿੱਚ ਰੱਖਿਆ ਜਾਵੇਗਾ ।ਇਸ ਸਬੰਧੀ ਜਦੋਂ ਥਾਣਾ ਮਹਿਲ ਕਲਾਂ ਦੇ ਐੱਸ. ਐੱਚ. ਓ. ਮਹਿਲ ਕਲਾਂ ਲਖਵਿੰਦਰ ਸਿੰਘ ਨੇ '' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਨਿਮਰਲ ਸਿੰਘ ਪੰਡੋਰੀ ਨੇ ਦੱਸਿਆ ਕਿ ਇਸ ਬੱਚੇ ਨੂੰ ਪ੍ਰਾਪਤ ਕਰਨ (ਗੋਂਦ ਲੈਣ) ਲਈ ਪਿੰਡ ਦੇ ਕਈ ਪਰਿਵਾਰ ਅੱਗੇ ਆਏ ਸਨ ਪਰ ਪ੍ਰਸ਼ਾਸਨ ਵੱਲੋਂ ਅਜੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਹੁੰਗਾਰਾਂ ਨਹੀਂ ਭਰਿਆ ਗਿਆ