ਲੁਧਿਆਣਾ ‘ਚ ਅਨੇਕਾਂ ਪ੍ਰੋਜੈਕਟ ਭਾਜਪਾ ਸਰਕਾਰ ਦੀ ਦੇਣ : ਰਵਨੀਤ ਬਿੱਟੂ
ਜਗਰਾਉਂ (ਅਮਿਤ ਖੰਨਾ ): ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਸ਼ਹਿਰ ਦੇ ਮਾਧੋਪੁਰੀ ਮੰਡਲ ਪ੍ਰਧਾਨ ਅਮਿਤ ਮਿੱਤਲ ਅਤੇ ਗਿਆਸਪੁਰਾ ਮੰਡਲ ਵਿਖੇ ਯੁਵਾ ਮੋਰਚਾ ਦੇ ਜਨਰਲ ਸਕੱਤਰ ਚੇਤਨ ਮਲਹੋਤਰਾ ‘ਚ ਚੋਣ ਜਲਸਿਆਂ ‘ਚ ਸ਼ਿਰਕਤ ਕਰਕੇ ਭਾਜਪਾ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪੰਹੁਚਾਈਆਂ, ਇਸ ਮੌਕੇ ਉਹਨਾਂ ਦੇ ਨਾਲ ਗੁਰਦੇਵ ਸ਼ਰਮਾ ਦੇਬੀ, ਯਸ਼ਪਾਲ ਚੌਧਰੀ, ਐਡਵੋਕੇਟ ਹਰਸ਼ ਸ਼ਰਮਾ, ਨਰਿੰਦਰਪਾਲ ਸਿੰਘ ਮੱਲੀ, ਡਾ. ਦੇਵਨਾਥ ਵਿਸ਼ਵ ਹਿੰਦੂ ਪ੍ਰੀਸ਼ਦ ਪ੍ਰਾਂਤ ਪ੍ਰਮੁੱਖ, ਰਾਜਾ ਕੁਮਾਰ ਬਜਰੰਗ ਦਲ, ਆਦੀ ਹਾਜ਼ਰ ਸਨ। ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਭਾਜਪਾ ਦੇ ਚੋਣ ਜਲਸਿਆਂ, ਰੈਲੀਆਂ ਤੇ ਮੀਟਿੰਗਾਂ ‘ਚ ਹੁੰਦਾ ਇਕੱਠ ਦੇਖ ਵਿਰੋਧੀ ਪਾਰਟੀਆਂ ਦੀ ਨੀਂਦ ਉੱਡ ਗਈ ਹੈ, ਵਿਰੋਧੀਆਂ ਨੂੰ ਪਤਾ ਲੱਗ ਗਿਆ ਹੈ ਕਿ ਦੇਸ਼, ਸੂਬੇ ਤੇ ਲੁਧਿਆਣਾ ਦੇ ਲੋਕ ਇਹਨਾਂ ਦੀਆਂ ਝੂਠੀਆਂ ਗੱਲ੍ਹਾਂ ਦੀ ਬਜਾਏ ਭਾਜਪਾ ਦੀ ਵਿਕਾਸਸ਼ੀਲ ਨਿਤੀ ਦੇ ਨਾਲ ਹਨ, ਏਹੀ ਕਾਰਨ ਹੈ ਇਹਨਾ ਦੇ ਆਗੂ ਵਿਕਾਸ ਦੀ ਗੱਲ ਕਰਨ ਦੀ ਬਜਾਏ ਬੇਬੁਨਿਆਦ ਗੱਲ੍ਹਾਂ ਕਰ ਰਹੇ ਹਨ, ਜਿਹਨਾਂ ਦਾ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੈ। ਭਾਜਪਾ ਆਗੂ ਨੇ ਕਿਹਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ‘ਚ ਅਨੇਕਾਂ ਪ੍ਰੋਜੈਕਟ ਭਾਜਪਾ ਸਰਕਾਰ ਦੀ ਦੇਣ ਹੈ, ਭਾਵੇਂ ਉਹ ਸ਼ਹਿਰ ਦਾ ਐਲੀਵੇਟਡ ਰੋਡ ਹੋਵੇ, ਸਮਾਰਟ ਸਿਟੀ ਪ੍ਰੋਜੈਕਟ ਹੋਣ, ਹਲਵਾਰਾ ਏਅਰਪੋਰਟ ਹੋਵੇ ਜਾਂ ਫਿਰ ਏਅਰਪੋਟ ਦੀ ਤਰਜ਼ ‘ਤੇ ਬਣ ਰਿਹਾ ਲੁਧਿਆਣਾ ਰੇਲਵੇ ਸਟੇਸ਼ਨ ਹੋਵੇ, ਲੁਧਿਆਣਾ ਰੇਲਵੇ ਸਟੇਸ਼ਨ ਦੀ ਆਪਣੇ ਆਪ ‘ਚ ਵਿਲੱਖਣਤਾ ਹੋਵੇਗੀ, ਇਸੇ ਤਰ੍ਹਾਂ ਵੱਖ-ਵੱਖ ਯੋਜਨਾਵਾਂ ਰਾਹੀਂ ਹਰ ਵਰਗ ਨੂੰ ਫ਼ਾਇਦਾ ਪੰਹੁਚਾਇਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਪੰਜਾਬ ਨੂੰ ਦੇਸ਼ ਦੇ ਵਿਕਸਿਤ ਸੂਬਿਆਂ ਦੀ ਕਤਾਰ ‘ਚ ਖੜਾ ਕਰਨਾ ਹੈ, ਉਸ ਲਈ ਜਰੂਰ ਹੈ ਕਿ ਅਸੀਂ ਸੂਬੇ ‘ਚ ਭਾਜਪਾ ਨੂੰ ਮਜ਼ਬੂਤ ਕਰੀਏ, ਪੰਜਾਬ ਕੇਂਦਰ ਦੀ ਆਉਣ ਵਾਲੀ ਆਗਾਮੀ ਸਰਕਾਰ ਦਾ ਭਾਈਵਾਲ ਹੋਵੇ, ਇਸ ਲਈ ਆਉਣ ਵਾਲੀ 1 ਜੂਨ ਨੂੰ ਭਾਜਪਾ ਨੂੰ ਵੋਟਾਂ ਪਾ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਤਿਨ ਬੱਤਰਾ, ਮੁਕੇਸ਼ ਗੌਤਮ, ਸ਼ੀਤਲ ਆਦਿਵੰਸ਼ੀ, ਰਮੇਸ਼ ਜੈਨ, ਰਾਜੀਵ ਕਾਲੜਾ, ਦਵਿੰਦਰ ਜੱਗੀ, ਦਵਾਕਰ ਦੁਆ, ਬਲਦੇਵ ਰਾਜ, ਰਾਕੇਸ਼ ਗੋਇਲ, ਵਿਨੋਦ ਗੋਇਲ, ਆਸ਼ੀਸ਼ ਵਰਮਾ, ਹਿਮਾਂਸ਼ੂ ਮਹਿਰਾ, ਵਿੱਕੀ ਹੰਸ, ਸ਼ਿਵ ਕੁਮਾਰ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।