ਜਗਰਾਉਂ (ਅਮਿਤ ਖੰਨਾ ): ਅੱਜ ਸ. ਰਵਨੀਤ ਸਿੰਘ ਬਿੱਟੂ ਜੀ ਨੇ ਪਿੰਡ ਪੱਤੀ ਮੁਲਤਾਨੀ, ਬਾਘੀਆਂ, ਮੰਡ ਤਿਹਾੜਾ ਅਤੇ ਸਿਧਵਾਂ ਬੇਟ ਫੇਰੀ ਦੌਰਾਨ ਇਲਾਕਾ ਨਿਵਾਸੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਭਾਜਪਾ ਦੇ ਚੋਣ ਜਲਸਿਆਂ, ਰੈਲੀਆਂ ਤੇ ਮੀਟਿੰਗਾਂ ‘ਚ ਹੁੰਦਾ ਇਕੱਠ ਦੇਖ ਵਿਰੋਧੀ ਪਾਰਟੀਆਂ ਦੀ ਨੀਂਦ ਉੱਡ ਗਈ ਹੈ, ਵਿਰੋਧੀਆਂ ਨੂੰ ਪਤਾ ਲੱਗ ਗਿਆ ਹੈ ਕਿ ਦੇਸ਼, ਸੂਬੇ ਤੇ ਲੁਧਿਆਣਾ ਦੇ ਲੋਕ ਇਹਨਾਂ ਦੀਆਂ ਝੂਠੀਆਂ ਗੱਲ੍ਹਾਂ ਦੀ ਬਜਾਏ ਭਾਜਪਾ ਦੀ ਵਿਕਾਸਸ਼ੀਲ ਨਿਤੀ ਦੇ ਨਾਲ ਹਨ, ਏਹੀ ਕਾਰਨ ਹੈ ਇਹਨਾ ਦੇ ਆਗੂ ਵਿਕਾਸ ਦੀ ਗੱਲ ਕਰਨ ਦੀ ਬਜਾਏ ਬੇਬੁਨਿਆਦ ਗੱਲ੍ਹਾਂ ਕਰ ਰਹੇ ਹਨ, ਜਿਹਨਾਂ ਦਾ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੈ।. ਰਵਨੀਤ ਬਿੱਟੂ ਜੀ ਨਾਲ ਜਿਲਾ ਜਗਰਾਉ ਦੇ ਭਾਜਪਾ ਦੇ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਸ੍ਰੀ ਗੇਜਾ ਰਾਮ ਜੀ, ਸ ਯਾਦਵਿੰਦਰ ਸਿੰਘ ਆਲੀਵਾਲ,ਡਾ ਰਾਜਿੰਦਰ ਸ਼ਰਮਾ, ਰੋਹਿਤ ਅਗਰਵਾਲ, ਅਭੀਨੰਦਨ ਗੋਇਲ, ਗੁਰਜੀਤ ਕੌਰ, ਕਾਂਤਾਂ ਦੇਵੀ , ਗੁਰਭੇਜ ਸਿੰਘ, ਅਕਸਿਤ ਗਰਗ, ਕੇਵਲ ਹਠੂਰ, ਅਮਨਪਰੀਤ ਲਾਡੀ ਅਤੇ ਹੋਰ ਨੇਤਾ ਸ਼ਾਮਿਲ ਹੋਏ.