You are here

ਲੁਧਿਆਣਾ

ਐਨ.ਐਚ.ਏ.ਆਈ. ਨੇ ਲੁਧਿਆਣਾ ਲਈ 18.59 ਕਰੋੜ ਰੁਪਏ ਦੇ ਸਾਈਕਲ ਟਰੈਕ ਨੂੰ ਮਨਜ਼ੂਰੀ ਦਿੱਤੀ- ਅਰੋੜਾ

ਲੁਧਿਆਣਾ, 8 ਜੂਨ(ਟੀ. ਕੇ.)  ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਐਨ. ਐਚ. -95 'ਤੇ ਲਾਡੋਵਾਲ ਬਾਈਪਾਸ ਦੇ ਨਾਲ ਸਾਈਕਲ ਟਰੈਕ ਦੇ ਨਿਰਮਾਣ ਨੂੰ ਅੰਤਿਮ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਗੱਲ ਦੀ ਪੁਸ਼ਟੀ ਕਰਦਿਆਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਵਿੱਚ ਐਨ.ਐਚ.ਏ.ਆਈ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਅੰਤਿਮ ਪ੍ਰਵਾਨਗੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। 

ਐਨ. ਐਚ. -95 'ਤੇ ਲਾਡੋਵਾਲ ਬਾਈਪਾਸ ਦੇ ਨਾਲ 18,59,62,865 ਰੁਪਏ ਦੀ ਲਾਗਤ ਨਾਲ ਸਾਈਕਲ ਟਰੈਕ ਬਣਾਉਣ ਦਾ ਪ੍ਰਸਤਾਵ ਸਮਰੱਥ ਅਧਿਕਾਰੀ ਨੂੰ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਸੀ। ਇਸ ਸਬੰਧ ਵਿੱਚ, ਦੱਸਿਆ ਜਾਂਦਾ ਹੈ ਕਿ ਸਮਰੱਥ ਅਥਾਰਟੀ ਨੇ ਉਪਰੋਕਤ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਨੂੰ ਆਰ.ਓ.-ਚੰਡੀਗੜ੍ਹ ਪੱਧਰ 'ਤੇ ਵੱਖਰੀਆਂ ਬੋਲੀ ਬੁਲਾ ਕੇ ਸਟੈਂਡਅਲੋਨ ਆਧਾਰ 'ਤੇ ਲਿਆ ਜਾਣਾ ਹੈ।
ਰਾਜ ਸਭਾ ਮੈਂਬਰ ਅਰੋੜਾ ਅਨੁਸਾਰ ਸਾਈਕਲ ਟ੍ਰੈਕ ਦੀ ਸਥਿਤੀ ਲਾਡੋਵਾਲ ਬਾਈਪਾਸ (ਦੋਵੇਂ ਪਾਸੇ) ਦੇ ਕਿਲੋਮੀਟਰ 5+060 ਤੋਂ ਕਿਲੋਮੀਟਰ 15+000 ਤੱਕ ਹੋਵੇਗੀ ਅਤੇ ਇਸ ਦੀ ਲੰਬਾਈ ਲਗਭਗ 20 ਕਿਲੋਮੀਟਰ (ਦੋਵੇਂ ਪਾਸਿਆਂ ਸਮੇਤ) ਹੋਵੇਗੀ। ਸੀਮਿੰਟ ਕੰਕਰੀਟ ਫੁੱਟਪਾਥ ਐਮ-30 ਦੇ ਨਾਲ 2.25 ਮੀਟਰ ਚੌੜਾ ਸਾਈਕਲ ਟ੍ਰੈਕ 150 ਮਿਲੀਮੀਟਰ ਮੋਟਾਈ ਦੇ ਦਾਣੇਦਾਰ ਸਬ-ਬੇਸ ਉੱਤੇ ਸਟ੍ਰੀਟ ਲਾਈਟ ਦੇ ਖੰਭਿਆਂ, ਦੋਵੇਂ ਪਾਸੇ ਟਰੈਕ ਦੇ ਨਾਲ ਸੜਕ ਦੇ ਸਟੱਡਾਂ ਅਤੇ ਨਿਸ਼ਾਨਾਂ ਦੇ ਨਾਲ ਰੱਖਿਆ ਗਿਆ ਹੈ। ਸਾਈਕਲ ਸਵਾਰਾਂ ਦੀ ਸੁਰੱਖਿਅਤ ਆਵਾਜਾਈ ਲਈ, ਲਗਭਗ 3.2 ਕਿਲੋਮੀਟਰ ਲੰਬਾਈ ਦਾ ਇੱਕ ਮੈਟਲ ਬੀਮ ਕਰੈਸ਼ ਬੈਰੀਅਰ ਪ੍ਰਸਤਾਵਿਤ ਹੈ ਤਾਂ ਜੋ ਸਾਈਕਲ ਟਰੈਕ ਅਤੇ ਹੋਰ ਵਾਹਨਾਂ ਵਿਚਕਾਰ ਟੱਕਰ ਦੀ ਸੰਭਾਵਨਾ ਨੂੰ ਖਤਮ ਕੀਤਾ ਜਾ ਸਕੇ। ਸੰਕੇਤ (ਚੇਤਾਵਨੀ/ਜਾਣਕਾਰੀ/ਲਾਜ਼ਮੀ), ਮਾਰਕਿੰਗ, ਰੋਡ ਸਟੱਡਸ, ਰੰਬਲ ਸਟ੍ਰਿਪਸ ਆਦਿ ਦੀ ਵਿਵਸਥਾ 'ਤੇ ਵਿਚਾਰ ਕੀਤਾ ਗਿਆ ਹੈ। ਪ੍ਰੋਜੈਕਟ ਦੀ ਇੱਕ ਹੋਰ ਮੁੱਖ ਵਿਸ਼ੇਸ਼ਤਾ ਇਹ ਹੋਵੇਗੀ ਕਿ ਕੁਸ਼ਲ ਕਰਾਸ ਡਰੇਨੇਜ ਲਈ ਹਰ 500 ਮੀਟਰ 'ਤੇ 600 ਮਿਲੀਮੀਟਰ ਵਿਆਸ ਦੀਆਂ ਪਾਈਪਾਂ ਲਗਾਈਆਂ ਜਾਣਗੀਆਂ।

ਇਸ ਦੌਰਾਨ ਅਰੋੜਾ ਨੇ  ਐਨ.ਐਚ.ਏ.ਆਈ. ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨੂੰ ਪੱਤਰ ਲਿਖ ਕੇ ਲੁਧਿਆਣਾ ਵਿੱਚ ਸਾਈਕਲ ਟਰੈਕ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ। ਅਰੋੜਾ ਨੇ ਐਨ.ਐਚ.ਏ.ਆਈ.ਦੇ ਚੇਅਰਮੈਨ ਨੂੰ ਲਿਖਿਆ ਕਿ ਉਹ ਲੁਧਿਆਣਾ ਦੇ ਲਾਡੋਵਾਲ ਬਾਈਪਾਸ 'ਤੇ ਸਾਈਕਲ ਟਰੈਕ ਪ੍ਰੋਜੈਕਟ ਨੂੰ ਐਨ.ਐਚ.ਏ.ਆਈ. ਵੱਲੋਂ ਮਨਜ਼ੂਰੀ ਦੇਣ ਲਈ ਪੂਰੇ ਲੁਧਿਆਣਾ ਸ਼ਹਿਰ ਦੀ ਤਰਫੋਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਨ। ਉਨ੍ਹਾਂ ਅੱਗੇ ਲਿਖਿਆ ਕਿ ਇਹ ਦੂਰਅੰਦੇਸ਼ੀ ਪਹਿਲਕਦਮੀ ਲੁਧਿਆਣਾ ਸ਼ਹਿਰ ਦੇ ਭਵਿੱਖ ਲਈ ਬਹੁਤ ਮਹੱਤਵ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮਰਪਿਤ ਸਾਈਕਲ ਲੇਨ ਦਾ ਨਿਰਮਾਣ ਸਾਈਕਲ ਸਵਾਰਾਂ ਲਈ ਇੱਕ ਸੁਰੱਖਿਅਤ ਅਤੇ ਵੱਖਰਾ ਸਥਾਨ ਪ੍ਰਦਾਨ ਕਰੇਗਾ, ਜਿਸ ਨਾਲ ਵਾਤਾਵਰਣ ਪੱਖੀ ਟਰਾਂਸਪੋਰਟ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਲੁਧਿਆਣਾ ਵਿੱਚ ਜਨਤਕ ਸਿਹਤ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਹ ਪ੍ਰੋਜੈਕਟ ਲੁਧਿਆਣਾ ਲਈ ਇੱਕ ਵੱਡੀ ਜਿੱਤ ਹੈ ਅਤੇ ਲੁਧਿਆਣਾ ਵਾਸੀ ਇਸ ਲੋੜ ਨੂੰ ਪਛਾਣਨ ਅਤੇ ਨਿਰਣਾਇਕ ਕਾਰਵਾਈ ਕਰਨ ਲਈ ਐਨ.ਐਚ.ਏ.ਆਈ. ਦੇ ਬਹੁਤ ਧੰਨਵਾਦੀ ਹਨ। ਅਰੋੜਾ ਨੇ  ਐਨ.ਐਚ.ਏ.ਆਈ. ਦੇ ਚੇਅਰਮੈਨ ਨੂੰ ਲਿਖੇ ਆਪਣੇ ਪੱਤਰ ਵਿੱਚ ਉਮੀਦ ਜ਼ਾਹਰ ਕੀਤੀ ਕਿ ਉਹ ਉਮੀਦ ਕਰਦੇ ਹਨ ਕਿ ਇਹ ਪ੍ਰੋਜੈਕਟ ਜਲਦੀ ਹੀ ਸਫਲ ਹੋਵੇਗਾ। ਅਰੋੜਾ ਨੂੰ ਪ੍ਰੋਜੈਕਟ ਦੇ ਤਕਨੀਕੀ ਡਰਾਇੰਗ ਵੀ ਉਪਲਬਧ ਕਰਵਾਏ ਗਏ ਹਨ।

ਅਰੋੜਾ ਦੀ ਪਹਿਲਕਦਮੀ 'ਤੇ  ਐਨ.ਐਚ.ਏ.ਆਈ. ਨੇ ਸਾਈਕਲ ਟਰੈਕ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। ਸਾਂਸਦ ਨੇ ਐਨ.ਐਚ.ਏ.ਆਈ ਦੇ ਚੇਅਰਮੈਨ ਨੂੰ ਲੁਧਿਆਣਾ, ਜਿਸ ਨੂੰ ਸਾਈਕਲ ਉਦਯੋਗ ਦਾ ਹੱਬ ਮੰਨਿਆ ਜਾਂਦਾ ਹੈ, ਵਿੱਚ ਇੱਕ ਸਾਈਕਲ ਟਰੈਕ ਸਥਾਪਤ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ  ਐਨ.ਐਚ.ਏ.ਆਈ. ਦੇ ਚੇਅਰਮੈਨ ਨੂੰ ਦੱਸਿਆ ਕਿ ਪਿਛਲੇ ਸਾਲ ਵਿਸ਼ਵ ਸਾਈਕਲ ਦਿਵਸ 'ਤੇ, ਉਹ ਦੂਜੇ ਆਲ ਇੰਡੀਆ ਸਾਈਕਲ ਮੈਨੂਫੈਕਚਰਰਜ਼ ਐਸੋਸੀਏਸ਼ਨ (ਏ.ਆਈ.ਸੀ.ਐੱਮ.ਏ.) ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋਏ ਸਨ, ਜਿਸ ਵਿੱਚ ਸਾਈਕਲ ਟਰੈਕ ਬਣਾਉਣ ਅਤੇ ਸਾਈਕਲਿੰਗ ਦੇ ਨਾਲ-ਨਾਲ ਉਦਯੋਗ ਨੂੰ ਉਤਸ਼ਾਹਿਤ ਕਰਨ ਦੀ ਮੰਗ ਉਠਾਈ ਗਈ ਸੀ। ਦੂਜੇ ਏ.ਆਈ.ਸੀ.ਐੱਮ.ਏ. ਐਵਾਰਡ ਸਮਾਰੋਹ ਦੌਰਾਨ ਜਦੋਂ ਲੁਧਿਆਣਾ ਵਿੱਚ ਸਾਈਕਲ ਟਰੈਕ ਬਣਾਉਣ ਦੀ ਮੰਗ ਉਠਾਈ ਗਈ ਤਾਂ ਹੀਰੋ ਈਕੋ ਗਰੁੱਪ ਦੇ ਚੇਅਰਮੈਨ ਵਿਜੇ ਮੁੰਜਾਲ, ਹੀਰੋ ਸਾਈਕਲਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਐਸ.ਕੇ ਰਾਏ, ਬਿਗ-ਬੇਨ ਗਰੁੱਪ (ਜੇ.ਐੱਸ.ਟੀ.ਐੱਸ.) ਦੇ ਤੇਜਵਿੰਦਰ ਸਿੰਘ ਅਤੇ ਏਵਨ ਸਾਈਕਲਜ਼ ਦੇ ਸੀ. ਐੱਮ. ਡੀ. ਓਂਕਾਰ ਸਿੰਘ ਪਾਹਵਾ ਵੀ ਇਸ ਮੌਕੇ  ਮੌਜੂਦ ਸਨ। 

ਅਰੋੜਾ ਨੇ ਕਿਹਾ ਕਿ ਲੁਧਿਆਣਾ ਦੇ ਨਾਗਰਿਕ ਅਤੇ ਸਾਈਕਲ ਇੰਡਸਟਰੀ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਹਾਲਾਂਕਿ ਅਰੋੜਾ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਲੁਧਿਆਣਾ ਦੇ ਉਦਯੋਗਪਤੀਆਂ ਨੇ ਸੰਸਦ ਮੈਂਬਰ ਵਜੋਂ ਉਨ੍ਹਾਂ ਦੀ ਕਾਬਲੀਅਤ 'ਤੇ ਭਰੋਸਾ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਸ਼ਹਿਰ ਨੂੰ ਹੋਰ ਸੁੰਦਰ ਅਤੇ ਰਹਿਣ ਯੋਗ ਬਣਾਉਣ ਲਈ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਦਾ ਮਤਲਬ ਹੈ ਨਾਗਰਿਕਾਂ ਦਾ ਵਿਕਾਸ।

ਜਵੱਦੀ ਟਕਸਾਲ ਵਿਖੇ “ਸਲਾਨਾ ਗੁਰਮਤਿ ਸੰਗੀਤ ਵਰਕਸ਼ਾਪ 2024”  11 ਜੂਨ ਤੋਂ

ਤਿੰਨ ਦਿਨਾਂ ਵਰਕਸ਼ਾਪ 'ਚ ਸੰਗੀਤ ਦੇ ਮਾਹਰਾਂ ਵੱਲੋਂ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਨੂੰ ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਗੇ।
ਲੁਧਿਆਣਾ 8 ਜੂਨ (ਕਰਨੈਲ ਸਿੰਘ ਐੱਮ.ਏ.)-ਜਗਤ ਦੇ ਅਮੁੱਲੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਗੁਰਬਾਣੀ ਨੂੰ ਸਮੁੱਚੀ ਲੋਕਾਈ ਵਿੱਚ ਪ੍ਰਚਾਰ ਤੇ ਪ੍ਰਸਾਰ ਲਈ ਜੀਵਨ ਭਰ ਸੁਚੇਤਤਾ ਨਾਲ ਕਾਰਜਸ਼ੀਲ ਰਹੇ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਨੇ ਪੰਜਾਬ ਦੇ ਕੇਂਦਰੀ ਜਿਲ੍ਹਾ ਲੁਧਿਆਣਾ ਚ ਜਵੱਦੀ ਕਲਾਂ ਦੇ ਸਥਾਨ ਤੇ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਨੂੰ ਕੇਂਦਰ ਬਣਾ ਕੇ "ਜਵੱਦੀ ਟਕਸਾਲ" ਦੀ ਸਿਰਜਣਾ ਕੀਤੀ। ਮਹਾਂਪੁਰਸ਼ਾਂ ਦੇ ਸੱਚਖੰਡ ਜਾ ਬਿਰਾਜਣ ਉਪਰੰਤ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੀ ਗੁਰੂ ਸਾਹਿਬ ਜੀ ਵੱਲੋਂ ਗੁਰਬਾਣੀ ਕੀਰਤਨ ਦੀ ਜੁਗਤ ਨੁੰ ਸਮੁੱਚੀ ਸਿੱਖ ਸੰਗਤ ਵਿੱਚ ਵਿਕਾਸ ਤੇ ਵਿਗਾਸ ਲਈ ਨਿਰੰਤਰ ਕਾਰਜ਼ਸ਼ੀਲ ਹਨ। ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨਿਰਮਤਰਤਾ ਨਾਲ ਜਾਰੀ ਰੱਖਦਿਆਂ ਮੌਜੂਦਾ ਮੁਖੀ ਮਹਾਂਪੁਰਸ਼ਾਂ ਵੱਲੋਂ ਸਲਾਨਾ ਗੁਰਮਤਿ ਸੰਗੀਤ ਵਰਕਸ਼ਾਪ 2024 ਦਾ ਪ੍ਰਬੰਧ ਕੀਤਾ ਹੈ। ਜਿਸਦੀ ਆਰੰਭਤਾ ਦਿਨ ਮੰਗਲਵਾਰ 11 ਜੂਨ ਨੂੰ ਹੋਵੇਗੀ। ਤਿੰਨ ਦਿਨਾਂ ਗੁਰਮਤਿ ਸੰਗੀਤ ਵਰਕਸ਼ਾਪ ਵਿੱਚ ਪ੍ਰਸਿੱਧ ਤਬਲਾ ਵਾਦਕ ਪੰਡਿਤ ਅਨੁਰਾਧਾ ਪਾਲ ਜੀ, ਪੰਡਿਤ ਹਰਸ਼ ਨਾਰਇਣ ਜੀ (ਸਾਰੰਗੀ), ਪ੍ਰਿੰ. ਜਤਿੰਦਰਪਾਲ ਸਿੰਘ ਜੀ, ਉਸਤਾਦ ਇੰਦਰਜੀਤ ਸਿੰਘ ਬਿੰਦੂ, ਪੰਡਿਤ ਰਾਮਾਕਾਂਤ ਜੀ, ਉਸਤਾਦ ਮਨਿੰਦਰ ਸਿੰਘ ਜੀ, ਉਸਤਾਦ ਰਾਜਬਰਿੰਦਰ ਸਿੰਘ ਜੀ, ਪ੍ਰੋ. ਤਜਿੰਦਰ ਸਿੰਘ ਜੀ, ਪ੍ਰੋ. ਇਕਬਾਲ ਸਿੰਘ ਜੀ, ਪ੍ਰੋ. ਚਰਨਜੀਤ ਕੌਰ ਜੀ, ਪ੍ਰੋ. ਤਜਿੰਦਰ ਸਿੰਘ ਜੀ, ਭਾਈ ਜਸਪ੍ਰੀਤ ਸਿੰਘ ਆਦਿ ਸੰਗੀਤ ਦੇ ਮਾਹਰਾਂ ਵੱਲੋਂ ਗੁਰਮਤਿ ਸੰਗੀਤ ਦੇ ਵਿਦਿਅਰਥੀਆਂ ਨੂੰ ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਗੇ। ਜਵੱਦੀ ਟਕਸਾਲ ਵੱਲੋਂ ਵਰਕਸ਼ਾਪ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ। ਮਹਾਂਪੁਰਸ਼ਾਂ ਵੱਲੋਂ ਸਭਨਾਂ ਨੂੰ ਪੁੱਜਣ ਦਾ ਹਾਰਦਿਕ ਸੱਦਾ ਦਿੱਤਾ ਗਿਆ ਹੈ।

ਗੁਰੂ ਅਰਜਨ ਦੇਵ ਜੀ ਅਤੇ ਜੂਨ 84 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ- ਮਖੂ ਸੂਬਾ ਪ੍ਰਧਾਨ 
ਲੁਧਿਆਣਾ( ਕਰਨੈਲ ਸਿੰਘ ਐੱਮ.ਏ.) ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਜੂਨ 84 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਆਲ ਇੰਡੀਆ ਹਿਊਮਨ ਰਾਈਟਸ ਵੱਲੋਂ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੇ ਸਹਿਯੋਗ ਨਾਲ ਪਹਿਲਾ ਮਹਾਨ ਖੂਨਦਾਨ ਕੈਂਪ ਭਾਈ ਰਣਧੀਰ ਸਿੰਘ ਪਬਲਿਕ ਸਕੂਲ ਪਿੰਡ ਪਮਾਲ ਲੁਧਿਆਣਾ ਵਿਖੇ ਪ੍ਰਧਾਨ ਐਂਟੀ ਕ੍ਰਾਇਮ ਵਿੰਗ ਪੰਜਾਬ ਹਰਜਿੰਦਰ ਸਿੰਘ ਪਮਾਲ, ਇੰਦਰਪਾਲ ਸਿੰਘ ਪਮਾਲੀ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਹਰਪ੍ਰੀਤ ਸਿੰਘ ਮਖੂ ਸੂਬਾ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ,ਆਲ ਇੰਡੀਆ ਹਿਊਮਨ ਰਾਈਟਸ ਕੌਸਲ ਰਾਸ਼ਟਰੀ ਪ੍ਰਧਾਨ ਆਸਾ ਸਿੰਘ ਅਜ਼ਾਦ, ਰਾਸ਼ਟਰੀ ਇਸਤਰੀ ਵਿੰਗ ਪ੍ਰਧਾਨ ਬੀਬੀ ਪਵਨਜੀਤ ਕੌਰ ਮਾਨ, ਰਾਸ਼ਟਰੀ ਮੀਤ ਪ੍ਰਧਾਨ ਰਾਕੇਸ਼ ਕੁਮਾਰ, ਪਰਮਿੰਦਰ ਸਿੰਘ ਪੰਜਾਬ ਪ੍ਰਧਾਨ, ਹਰਜਿੰਦਰ ਸਿੰਘ ਘੁਮਾਣ ਪ੍ਰਧਾਨ ਕਿਸਾਨ ਵਿੰਗ, ਜਗਤਾਰ ਸਿੰਘ ਗੁ: ਪ੍ਰਧਾਨ ਮੇਲਸਰ ਸਾਹਿਬ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਹਰਪ੍ਰੀਤ ਸਿੰਘ ਮਖੂ ਸੂਬਾ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੀਆਂ ਯਾਦਗਾਰਾਂ ਮਨਾਉਂਦੀਆਂ ਹਨ ਉਨ੍ਹਾਂ ਕੌਮਾਂ ਦੀ ਅਣਖ ਅਤੇ ਗੈਰਤ ਹਮੇਸ਼ਾਂ ਜ਼ਿੰਦਾ ਰਹਿੰਦੀ ਹੈ ਅਤੇ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਇਸ ਮੌਕੇ ਤੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ  ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਮੱਖੂ ਨੇ ਖੂਨਦਾਨ ਕਰਨ ਵਾਲੇ 40 ਪ੍ਰਾਣੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਸਰਟੀਫਿਕੇਟ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਪਰਮਜੀਤ ਸਿੰਘ ਭਰਾਜ,ਗੁਰਮੀਤ ਸਿੰਘ ਬੋਬੀ ਨੇ ਦੱਸਿਆ ਖੂਨਦਾਨ ਕੈਂਪ ਦੌਰਾਨ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਤੇ ਡਾ: ਹਰਦੀਪ ਸਿੰਘ ਪਮਾਲ, ਬਲਜੀਤ ਸਿੰਘ ਪਮਾਲ, ਡਾ:ਬਲਵਿੰਦਰ ਸਿੰਘ, ਬਾਬਾ ਗੁਰਮੀਤ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ ਪੱਪੂ ਸਿੰਘ ਸਾਬਕਾ ਸਰਪੰਚ ਅਮਰਜੀਤ ਸਿੰਘ ਪਮਾਲ, ਬਾਬਾ ਨਛੱਤਰ ਸਿੰਘ ਪਮਾਲ, ਤਾਰਾ ਸਿੰਘ ਬਲਜੀਤ ਸਿੰਘ ਜੀਤਾ ਨੋਨੀ ਸਿੰਘ, ਚਮਕੌਰ ਸਿੰਘ, ਪਰਮ ਸਿੰਘ, ਮੰਨੂ ਸਿੰਘ, ਕੁਲਵਿੰਦਰ ਸਿੰਘ, ਵੀਰਪਾਲ ਸਿੰਘ, ਬੂਟਾ ਸਿੰਘ, ਚੇਚਲ ਸਿੰਘ ਫੌਜੀ, ਭਗਵੰਤ ਸਿੰਘ, ਰਾਜਵੀਰ ਸਿੰਘ ਮਿੱਠੂ, ਗਗਨਦੀਪ ਸਿੰਘ, ਮਾਸਟਰ ਸੱਤਪਾਲ ਸਿੰਘ, ਮਨਦੀਪ ਸਿੰਘ, ਮਾਸਟਰ ਸੁਖਵੰਤ ਸਿੰਘ, ਮਾਸਟਰ ਹਰਜੀਤ ਸਿੰਘ, ਗੁਰੀ ਸਿੰਘ, ਮਬਲਵਿੰਦਰ ਸਿੰਘ ਬਿੱਲੂ, ਸੁੱਖਾ ਸਿੰਘ, ਗੁਰਪ੍ਰੀਤ ਸਿੰਘ ਹਸਨਪੁਰ ਹਾਜ਼ਰ ਸਨ।

ਉੱਤਰੀ ਅਤੇ ਕੇਂਦਰੀ ਜੋਨ ਨੇਤਰਹੀਣ ਫੁੱਟਬਾਲ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇ ਮੁਕਾਬਲੇ ਵਿੱਚ ਦਿੱਲੀ ਤੇ ਉਤਰਾਖੰਡ ਜੇਤੂ ਰਹੇ 

ਲੁਧਿਆਣਾ( ਕਰਨੈਲ ਸਿੰਘ ਐੱਮ.ਏ.) ਉੱਤਰੀ ਅਤੇ ਕੇਂਦਰੀ ਜੋਨ ਲੜਕੇ ਅਤੇ ਲੜਕੀਆਂ ਦੇ ਫੁੱਟਬਾਲ ਖੇਡ ਮੁਕਾਬਲੇ ਪਹਿਲੀ ਵਾਰ ਪੰਜਾਬ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੇ ਹਨ। ਖੇਡ ਮੁਕਾਬਲਿਆਂ ਦੇ ਦੂਜੇ ਦਿਨ ਦੇ ਮੁੱਖ ਮਹਿਮਾਨ ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਦੇ ਵਾਈਸ ਚੇਅਰਮੈਨ ਸ਼੍ਰੀ ਸਚਿਤ ਜੈਨ ਸਨ । ਉਹਨਾਂ ਇਸ ਮੌਕੇ ਇਹ ਐਲਾਨ ਕੀਤਾ ਹੈ ਕਿ ਜੋ ਬਲਾਈਂਡ ਫੁੱਟਬਾਲ ਗਰਾਊਂਡ ਵਿੱਚ ਦੋਨਾਂ ਪਾਸਿਆਂ ਦੇ ਸਾਈਡ ਬੋਰਡ ਲੱਗਦੇ ਹਨ, ਉਹ ਬਣਾ ਕੇ ਦੇਣ ਦਾ ਐਲਾਨ ਕੀਤਾ ਜਿਸ ਦੀ ਲਗਭਗ ਕੀਮਤ ਪੰਜ ਤੋਂ ਛੇ ਲੱਖ ਰੁਪਏ ਹੈ। ਉਹਨਾਂ ਅੱਗੇ ਤੋਂ ਹਰ ਤਰ੍ਹਾਂ ਸੰਸਥਾ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ । ਪ੍ਰਧਾਨ ਤਨਵੀਰ ਦਾਦ ਅਤੇ ਜਨਰਲ ਸਕੱਤਰ ਰਾਜਿੰਦਰ ਸਿੰਘ ਚੀਮਾ ਨੇ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਪੰਕਜ ਜਿੰਦਲ, ਗੁਰਭਿੰਦਰ ਸਿੰਘ ਮੀਤ ਪ੍ਰਧਾਨ ਬਲਾਈਂਡ ਫੁੱਟਬਾਲ ਐਸੋਸੀਏਸ਼ਨ ਅਤੇ ਅਮਿਤ ਧੀਮਾਨ ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਹਾਜ਼ਰ ਸਨ। ਅੱਜ ਦੇ ਪਹਿਲੇ ਮੈਚ (ਲੜਕੇ)ਵਿੱਚ ਦਿੱਲੀ ਨੇ ਚੰਡੀਗੜ੍ਹ ਨੂੰ 7-0 ਗੋਲਾਂ ਦੇ ਵੱਡੇ ਫਰਕ ਨਾਲ ਹਰਾਇਆ। ਦੂਜੇ ਮੈਚ ਲੜਕਿਆਂ ਵਿੱਚ ਉਤਰਾਖੰਡ ਨੇ ਹਰਿਆਣਾ ਨੂੰ ਵੀ 7-0 ਗੋਲਾਂ ਦੇ ਅੰਤਰ ਨਾਲ ਹਰਾਇਆ। ਤੀਜਾ ਮੈਚ ਮੱਧ ਪ੍ਰਦੇਸ਼ ਤੇ ਹਰਿਆਣਾ ਦੀਆਂ ਲੜਕੀਆਂ ਵਿਚਕਾਰ ਖੇਡੇ ਗਏ ਮੈਚ ਵਿੱਚ ਦੋਨਾਂ ਟੀਮਾਂ ਵਿੱਚੋਂ ਕੋਈ ਵੀ ਟੀਮ ਗੋਲ ਨਹੀਂ ਕਰ ਪਾਈ।  ਰਾਜਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਵਿੱਚ ਖਾਲਸਾ ਏਡ ਦੇ ਵਲੰਟੀਅਰ, ਸਿਟੀ ਨੀਡ ਦੇ ਪ੍ਰਧਾਨ ਅਤੇ ਵਲੰਟੀਅਰਾਂ,ਐਸ.ਐਮ.ੳ ਲੁਧਿਆਣਾ ,ਪੁਨਰਜੋਤ, ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਨੇ ਵਿਸ਼ੇਸ਼ ਤੌਰ ਤੇ ਚੈਂਪੀਅਨਸ਼ਿਪ ਨੂੰ ਨੇਪਰੇ ਚੜ੍ਹਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਆਪ ਦੇ ਵਿਧਾਇਕਾ ਦੇ ਘਰ ਦਾ ਘਿਰਾਓ ਕਰਨ ਲਈ ਕਰ ਚੁੱਕੀਆਂ ਨੇ ਕਮਰਕਸੇ

ਮੁੱਲ਼ਾਂਪੁਰ ਦਾਖਾ 27 ਮਈ(ਸਤਵਿੰਦਰ ਸਿੰਘ ਗਿੱਲ) ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਪੰਜਾਬ ਭਰ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾ ਦੇ ਘਰਾਂ ਦਾ  ਘਿਰਾਓ ਕਰਨ ਲਈ ਕਮਰ ਕਸੇ ਕਰ ਲਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਿਲਾ  ਲੁਧਿਆਣਾ ਪ੍ਰਧਾਨ ਮੈਡਮ ਗੁਰਅਮਿੰਰਤ ਕੌਰ ਲੀਹਾਂ ਅਤੇ ਬਲਾਕ ਸਿੱਧਵਾਂ ਬੇਟ ਪ੍ਰਧਾਨ ਮੈਡਮ ਮਨਜੀਤ ਕੌਰ ਢਿੱਲੋਂ ਬਰਸਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸੇ ਤਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਕਿ ਇੱਕ ਆਂਗਣਵਾੜੀ ਸੈਂਟਰ ਵਿਚ ਦੋ ਵਰਕਰਾਂ ਨਹੀਂ ਬੈਠ ਸਕਣਗੀਆਂ ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਭਗ 27 ਹਜਾਰ ਆਂਗਣਵਾੜੀ ਵਰਕਰਾਂ ਹਨ ,ਪਰ ਸਰਕਾਰੀ ਇਮਾਰਤਾਂ ਸਿਰਫ 8 ਕੁ ਹਜ਼ਾਰ ਹਨ ।ਉਹਨਾਂ ਕਿਹਾ ਕਿ 19 ਹਜਾਰ ਆਂਗਣਵਾੜੀ ਸੈਂਟਰਾ ਦੀਆਂ ਇਮਾਰਤਾ ਵੀ ਨਹੀਂ ਹਨ ਅਤੇ ਹੋਰ ਆਂਗਣਵਾੜੀ ਸੈਂਟਰ ਲਗਾਉਣ ਲਈ ਕਿੱਧਰੇ ਥਾਂ ਵੀ ਨਹੀਂ ਹੈ । ਪਹਿਲਾਂ ਵਾਲੇ ਸੈਂਟਰ ਵੀ ਖੰਡਰ ਹੋ ਚੁੱਕੀਆਂ ਧਰਮਸ਼ਾਲਾ ਵਿੱਚ ਚੱਲ ਰਹੇ ਹਨ ਅਤੇ ਇੱਕ ਆਂਗਣਵਾੜੀ ਸੈਂਟਰ ਵਿਚ ਕਈ ਵਰਕਰਾਂ ਅਤੇ ਹੈਲਪਰਾਂ ਬੈਠਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਛੁੱਟੀਆਂ ਬੰਦ ਕਰਨ ਵਾਲਾ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਹੋਰ ਵਰਕਰਾਂ ਨੂੰ ਨਾ ਬਿਠਾਏ ਜਾਣ ਵਾਲਾ ਆਪਣਾ ਫੈਸਲਾ ਵਾਪਸ ਲਵੇ ,ਉਹਨਾਂ ਕਿਹਾ ਕਿ ਜਿੰਨਾ ਸਮਾਂ ਇਹ ਚਿੱਠੀਆਂ ਵਾਪਸ ਨਹੀਂ ਲਈਆ ਜਾਂਦੀਆਂ ਜੱਥੇਬੰਦੀ ਵੱਲੋਂ ਇਸੇ ਤਰਾਂ ਸੰਘਰਸ਼ ਜਾਰੀ ਰਹੇਗਾ । ਇਸ ਸਮੇਂ ਇਹਨਾਂ ਦੇ ਨਾਲ  ਵੱਡੀ ਗਿਣਤੀ ਆਂਗਣਵਾੜੀ ਵਰਕਰਾਂ ਹਾਜ਼ਰ ਸਨ ।

ਮਸੀਹ ਭਾਈਚਾਰੇ ਨੇ ਰਵਨੀਤ ਬਿੱਟੂ ਨੂੰ ਜਿਤਾਉਣ ਦਾ ਲਿਆ ਅਹਿਦ

ਮੁੱਲਾਂਪੁਰ ਦਾਖਾ 27 ਮਈ (ਸਤਵਿੰਦਰ ਸਿੰਘ ਗਿੱਲ) – ਸਥਾਨਕ ਕਸਬੇ ਸਮੇਤ ਆਲੇ-ਦੁਆਲੇ ਇਲਾਕੇ ਦੇ ਮਸੀਹ ਭਾਈਚਾਰੇ ਵੱਲੋਂ ਰਕਬਾ ਰੋਡ ਚਰਚ ’ਤੇ ਸਮਾਗਮ ਕਰਵਾਇਆ ਗਿਆ। ਜਿੱਥੇ ਵੱਡੀ ਤਾਦਾਦ ਵਿੱਚ ਮਸੀਹ ਭਾਈਚਾਰੇ ਦੇ ਲੋਕ ਸ਼ਾਮਲ ਹੋਏ। ਇਸ ਸਮਾਗਮ ਵਿੱਚ ਲੋਕ ਸਭਾ ਹਲਕਾ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੀ ਸਤਿਕਾਰਯੋਗ ਮਾਤਾ ਜਸਬੀਰ ਕੌਰ, ਕਰਨਵੀਰ ਸਿੰਘ ਸੇਖੋਂ, ਮੰਡਲ ਪ੍ਰਧਾਨ ਬਾਲ ਕਿਸ਼ਨ ਚੌਹਾਨ ਸਮੇਤ ਹੋਰ ਪੁੱਜੇ।
           ਇਸ ਮੌਕੇ ਕਰਨਵੀਰ ਸਿੰਘ ਸੇਖੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਹਰ ਧਰਮ ਅਤੇ ਹਰ ਵਰਗ ਦਾ ਸਤਿਕਾਰ ਕੀਤਾ ਹੈ।  ਉਨ੍ਹਾਂ ਨੇ ਹਰ ਸਕੀਮ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਧਰਮ ਨਾਲ ਜੁੜੇ ਹੋਏ ਹਨ ਉਨ੍ਹਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਬੱਚੇ ਪੜ੍ਹੇ-ਲਿਖੇ ਹੋਣ ਅਤੇ ਸਾਡਾ ਦੇਸ਼ ਆਰਥਿਕ ਤਰੱਕੀ ਵਿਚ ਮਜ਼ਬੂਤ ਹੋਵੇ, 
          ਬਾਲ ਕਿਸ਼ਨ ਚੌਹਾਨ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਗਰੀਬਾਂ, ਕਿਸਾਨਾਂ ਅਤੇ ਨੌਜਵਾਨਾਂ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਹਨ। ਜਿਸ ਕਰਕੇ ਉਨ੍ਹਾਂ ਨੂੰ ਹਰ ਵਰਗ ਵੱਲੋਂ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।  ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦ ਮੋਦੀ ਅਤੇ ਅਮਿਤ ਸ਼ਾਹ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਪਹਿਲਕਦਮੀ ਕੀਤੀ ਹੈ। ਇਹ ਸਾਡੀ ਤਰਜੀਹ ਹੋਵੇਗੀ, ਅਸੀਂ ਪੰਜਾਬ ਦੀ ਨੌਜਵਾਨ ਪੀੜ੍ਹੀ, ਪਰਿਵਾਰਾਂ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਹੈ। ਇਹ ਮੋਦੀ ਜੀ ਦੀ ਗਾਰੰਟੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਮੋਦੀ ਜੀ ਦੀ ਗਾਰੰਟੀ ਪੂਰੀ ਹੋਣ ਦੀ ਗਾਰੰਟੀ ਹੈ। ਇਸ ਮੌਕੇ ਵਿੱਕੀ, ਜੱਗੀ, ਗੁਰਮੀਤ ਸਿੰਘ ਸਮੇਤ ਹੋਰ ਵੀ ਹਾਜਰ ਸਨ।

ਜਦੋਂ ਬਜ਼ੁਰਗ ਮਾਤਾ ਦੇ ਇਆਲੀ ਨੂੰ ਮਿਲਣ ਦੀ ਤਾਂਘ ਦੇ ਜਨੂੰਨ ਨੂੰ ਕਹਿਰ ਦੀ ਗਰਮੀ ਅਤੇ ਬਿਮਾਰੀ ਰੋਕ ਨਾ ਸਕੀ

ਮੁੱਲਾਂਪੁਰ ਦਾਖਾ 27 ਮਈ (ਸਤਵਿੰਦਰ ਸਿੰਘ ਗਿੱਲ) – ਸਿਆਣੇ ਆਖਦੇ ਨੇ ਵੱਡੇ ਬਜ਼ੁਰਗ ਬੋਹੜ ਦੀਆਂ ਛਾਵਾਂ ਵਰਗੇ ਹੁੰਦੇ ਨੇ, ਇਨ੍ਹਾਂ ਦੀ ਛਾਂ ਹੇਠਾਂ ਹਰ ਕੋਈ ਆਨੰਦ ਮਾਣਦਾ ਹੈ, ਅਜਿਹੇ ਹੀ ਕੁੱਝ ਹਲਕਾ ਦਾਖਾ ਦੇ ਪਿੰਡ ਸੂਜਾਪੁਰ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਕੈਨੇਡਾ ਦੇ ਸਾਬਕਾ ਐੱਮ.ਪੀ ਸੁੱਖ ਧਾਲੀਵਾਲ ਦੀ ਸਤਿਕਾਰਯੋਗ ਮਾਤਾ ਜੀ ਆਪਣੀ ਬਿਮਾਰੀ ਦੀ ਪ੍ਰਵਾਹ ਨਾ ਕਰਦਿਆਂ ਗਲੂਕੋਜ਼ ਉਤਾਰ ਕੇ 45-46 ਡਿਗਰੀ ਵਰਗੇ ਤਾਪਮਾਨ ’ਚ ਵੀ ਪਿੰਡ ਦੀ ਸੱਥ ਵਿੱਚ ਲੋਕ ਸਭਾ ਹਲਕਾ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਦੇ ਹੱਕ ਵਿੱਚ ਰੱਖੇ ਚੋਣ ਜਲਸੇ ਦੌਰਾਨ ਸੰਬੋਧਨ ਕਰਨ ਆਏ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਅਸ਼ੀਰਵਾਦ ਦੇਣ ਪੁੱਜੀ। ਉਨ੍ਹਾਂ ਦੇ ਨਾਲ ਰਣਜੀਤ ਸਿੰਘ ਢਿੱਲੋਂ ਸਮੇਤ ਹੋਰ ਵੀ ਅਕਾਲੀ ਦਲ ਦੇ ਆਗੂ ਤੇ ਵਰਕਰ ਵੱਡੀ ਤਾਦਾਦ ਵਿੱਚ ਹਾਜਰ ਸਨ।
           ਵਿਧਾਇਕ ਇਆਲੀ ਨੇ ਅਜੇ ਮਾਤਾ ਜੀ ਨੂੰ ਅਜਿਹੀ ਗਰਮੀ ਵਿੱਚ ਨਾ ਆਉਣ ਦੀ ਸਲਾਹ ਦਿੰਦਿਆ ਸ਼ਬਦ ਹੀ ਮੂੰਹੋਂ ਕੱਢੇ ਸਨ ਤਾਂ ਅੱਗਿਓ ਮਾਤਾ ਜੀ ਨੇ ਕਿਹਾ ਕਿ ‘ਪੁੱਤ ਨੂੰ ਦੇਖੇ ਬਿਨ੍ਹਾਂ ਮਾਂ, ਕਿਵੇਂ ਰਹਿ ਸਕਦੀ ਏ’ ਮਾਤਾ ਜੀ ਦੇ ਮੂੰਹੋਂ ਇਹ ਅਲਫ਼ਾਜ ਸੁਣ ਹਰ ਕੋਈ ਮਾਤਾ ਜੀ ਦੀ ਮਮਤਾ ਦੀ ਸ਼ਲਾਘਾ ਕਰਦਿਆਂ ਕਹਿ ਰਿਹਾ ਸੀ ਕਿ ਮਾਂ ਦੇ ਪਿਆਰ ਅੱਗੇ ਤਪਦੀ ਲੂੰ ਅਤੇ ਸਿਖਰ ਦੁਪਹਿਰ ਵੀ ਫਿੱਕੀ ਪੈ ਗਈ।
            ਜਿਕਰਯੋਗ ਹੈ ਕਿ ਸੂਬੇ ਅੰਦਰ 01 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਵਿਧਾਇਕ ਇਆਲੀ ਅਤੇ ਰਣਜੀਤ ਸਿੰਘ ਢਿੱਲੋਂ ਹਲਕਾ ਦਾਖਾ ਦੇ ਵੱਖ-ਵੱਖ ਪਿੰਡਾਂ ਅੰਦਰ ਚੋਣ ਪ੍ਰਚਾਰ ਕਰਨ ਵਿੱਚ ਜੁਟੇ ਹੋਏ ਸਨ, ਜਦ ਉਹ ਪਿੰਡ ਸੂਜਾਪੁਰ ਪੁੱਜੇ ਤਾਂ ਕੈਨੇਡਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਦੀ ਮਾਤਾ ਜੀ ਗਲੂਕੋਜ਼ ਦੀ ਬੋਤਲ ਉਤਾਰ ਕੇ  ਸਿੱਧਾ ਚੋਣ ਜਲਸੇ ਵਿੱਚ ਪੁੱਜੀ। ਜਿਨ੍ਹਾਂ ਨੇ ਵਿਧਾਇਕ ਇਆਲੀ ਨੂੰ ਅਸ਼ੀਰਵਾਦ ਦਿੱਤਾ।

ਮਿਸ਼ਨ ਹਰਾ ਭਰਾ ਤਹਿਤ ਲੁਧਿਆਣਾ; ਮਈ 19,2024

ਲੁਧਿਆਣਾ, 19 ਮਈ (ਟੀ. ਕੇ.) 
ਮਿਸ਼ਨ ਹਰਾ ਭਰਾ ਪੰਜਾਬ ਦੇ ਤਹਿਤ ਆਲਮਗੀਰ ਇਨਕਲੇਵ  ਵਿੱਚ   151 ਬੂਟੇ  ਲਗਾਏ ਗਏ। ਇਸ ਮੌਕੇ 
  ਜਸਦੇਵ ਸਿੰਘ ਸੇਖੋਂ  ਜੋਨਲ ਕਮਿਸ਼ਨਰ  ਜੋਨ  ਡੀ.  ਨਗਰ ਨਿਗਮ  ਲੁਧਿਆਣਾ  ਨੇ ਬੂਟੇ ਲਗਾਉਣ ਦੀ ਮੁਹਿੰਮ ਦੌਰਾਨ ਇਕੱਠੇ ਹੋਏ ਕਾਲੋਨੀ ਨਿਵਾਸੀਆਂ ਨੂੰ  ਮਿਸ਼ਨ ਹਰਾ  ਭਰਾ ਪੰਜਾਬ  ਅਤੇ  ਦਰੱਖਤਾਂ  ਦੀ  ਮਨੁੱਖੀ  ਜੀਵਨ  ਲਈ  ਮਹੱਤਤਾ  ਬਾਰੇ ਵਿਸਥਾਰ ਵਿੱਚ  ਚਾਨਣਾ ਪਾਇਆ।  ਉਹਨਾਂ ਦੱਸਿਆ ਕਿ  ਦਰਖਤਾਂ ਹੇਠ ਘੱਟ ਰਿਹਾ ਰਕਬਾ  ਚਿੰਤਾ ਦਾ ਵਿਸ਼ਾ ਹੈ। ਦਰਖਤਾਂ ਦੀ ਘਾਟ ਕਾਰਨ ਸੂਰਜ ਦੀ ਤਪਸ ਲਗਾਤਾਰ ਵੱਧ ਰਹੀ ਹੈ ਜੋ ਕਿ ਮਨੁੱਖੀ ਜੀਵਨ ਲਈ ਹਾਨੀਕਾਰਕ  ਸਾਬਤ ਹਵੇਗੀ।  ਉਹਨਾਂ   ਇਸ ਮੌਕੇ ਕਰਨਵੀਰ ਸਿੰਘ ਅਤੇ   ਨਵਜੋਤ ਕੌਰ,   ਜਿਨ੍ਹਾਂ ਦੇ ਵਿਆਹ  ਦੀ ਖੁਸ਼ੀ ਵਿੱਚ ਉਹਨਾਂ  ਦੇ  ਪਿਤਾ ਅਵਤਾਰ ਸਿੰਘ ਨੇ  ਬੂਟਿਆਂ ਦੀ  ਸੇਵਾ ਕੀਤੀ ਹੈ ਨੂੰ  ਸਨਮਾਨਿਤ ਵੀ ਕੀਤਾ।  ਉਹਨਾਂ   ਕਾਲੋਨੀ ਨਿਵਾਸੀਆਂ  ਨੂੰ  ਅਪੀਲ ਕੀਤੀ ਕਿ  ਹਰ ਵਿਅਕਤੀ ਘੱਟੋ-ਘੱਟ  ਇੱਕ  ਛਾਂਦਾਰ  ਦਰੱਖਤ  ਲਾ ਕੇ  ਵਾਤਾਵਰਨ ਨੂੰ  ਬਚਾਉਣ ਵਿੱਚ ਯੋਗਦਾਨ ਪਾਵੇ। ਇਸ ਮੌਕੇ ਉਹਨਾਂ   ਆਲਮਗੀਰ  ਇਨਕਲੇਵ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ  ਦੇ ਪ੍ਰਧਾਨ ਬਲਬੀਰ ਸਿੰਘ  , ਜਨਰਲ ਸਕੱਤਰ ਰਾਮੇਸ਼ ਸੰਧੂ  ਸੀਨੀਅਰ ਉਪ ਪ੍ਰਧਾਨ ਗੁਰਿੰਦਰ ਸਿੰਘ,  ਉਪ ਪ੍ਰਧਾਨ ਰਾਮੇਸ਼ ਸਿੰਘ ਢੱਡਵਾਲ , ਜਗਦੀਸ਼ ਸਿੰਘ ਅਤੇ ਸਮੁੱਚੀ ਟੀਮ ਦਾ  ਬੂਟੇ ਲਾਉਣ ਦਾ ਉਪਰਾਲਾ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ 
ਐਸੋਸੀਏਸ਼ਨ ਦੇ  ਪ੍ਰਧਾਨ ਬਲਬੀਰ ਸਿੰਘ ਨੇ   ਜਸਦੇਵ ਸਿੰਘ  ਦਾ  ਰੁਝੇਵਿਆਂ  ਵਿੱਚੋਂ  ਟਾਈਮ ਕੱਢ  ਕੇ  ਬੂਟੇ  ਦੀ ਮੁਹਿੰਮ ਵਿੱਚ ਸ਼ਾਮਲ  ਹੇਣ ਲਈ ਧੰਨਵਾਦ ਕੀਤਾ  ਅਤੇ  ਯਕੀਨ ਦਿਵਾਇਆ  ਕਿ  ਐਸੋਸੀਏਸ਼ਨ   100  ਏਕੜ ਤੋ ਵੱਧ ਏਰੀਏ ਵਿੱਚ ਬਣੀ  ਆਲਮਗੀਰ ਇਨਕਲੇਵ  ਨੂੰ  ਪੰਜਾਬ ਦੀ  ਸਭ  ਤੋਂ ਹਰਿਆਲੀ ਵਾਲੀ  ਕਾਲੋਨੀ  ਬਣਾਉਣ ਵਿੱਚ  ਕੋਈ ਕਸਰ ਬਾਕੀ ਨਹੀਂ ਛੱਡੇਗੀ।  ਇਸ ਮੌਕੇ  ਵੱਡੀ ਗਿਣਤੀ ਵਿੱਚ  ਔਰਤਾਂ ਨੌਜਵਾਨਾਂ, ਬੱਚਿਆਂ, ਸਨਮਾਨਿਤ     ਸਖਸ਼ੀਅਤਾਂ ਸਮੇਤ ਜਸਦੇਵ ਸਿੰਘ ਸੇਖੋਂ  ਕਮਿਸ਼ਨਰ  ਡੀ. ਜੋਨ  ਨਗਰ ਨਿਗਮ ਲੁਧਿਆਣਾ  ਨੇ  ਇੱਕ ਇੱਕ ਬੂਟਾ  ਲਾਇਆ। 
ਬੂਟੇ ਲਾਉਣ ਦੀ ਮੁਹਿੰਮ ਵਿੱਚ ਮਾਰਸ਼ਲ  ਏਡ ਫਾਉਂਡੇਸ਼ਨ  ਦੇ  ਡਾਇਰੈਕਟਰ ਮਨਦੀਪ ਕੇਸ਼ਵ ( ਗੁੱਡੂ)  ਅਤੇ ਸਮੁੱਚੀ ਟੀਮ  ਵੀ  ਮੌਜੂਦ ਰਹੀ। 
ਇਸ  ਮੌਕੇ  ਜਸਵੀਰ ਸਿੰਘ   ਧੀਮਾਨ  ਡਿਪਟੀ ਚੀਫ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਬੇਸ਼ੀ ਪਹਿਲਵਾਨ  ਆਲਮਗੀਰ, ਵਿਨੀਤ ਗੋਇਲ  ਡਾਇਰੈਕਟਰ ਸਨਬੀਮ ਕਲੋਨਾਈਜ਼ ਪ੍ਰਾਈਵੇਟ ਲਿਮਟਿਡ ,  ਉੱਘੇ  ਸੋਸ਼ਲ ਵਰਕਰ ਰਾਕੇਸ਼ ਗੋਇਲ ,  ਅਵਤਾਰ ਸਿੰਘ (  ਐਂਡੀਕੋ  ਪਾਵਰ ਟੂਲਜ) , ਐਸ.ਐਸ ਅਟਵਾਲ,  ਕੈਸ਼ੀਅਰ,ਗੁਰਚਰਨ ਸਿੰਘ, ਸਹਾਇਕ ਕੈਸ਼ੀਅਰ,
ਕਾਰਜਕਾਰੀ ਮੈਂਬਰ :  ਸਰਬਜੀਤ ਸਿੰਘ, 
 ਗਿਆਨ ਚੰਦ ਸੂਦ ਮਨਿੰਦਰ ਸਿੰਘ, ਦੀਪ ਨਰਾਇਣ ਸ਼੍ਰੀ ਵਾਸਤਵਾ, ਨਰਿੰਦਰ ਸ਼ਰਮਾ  ਵੀ ਮੌਜੂਦ ਸਨ।

ਰੁਚੀ ਬਾਵਾ ਦੇ ਦਿਲ ਅੰਦਰ ਸਮਾਜ ਦੇ ਲੋੜਵੰਦ ਲੋਕਾਂ ਲਈ ਹਮਦਰਦੀ ਕੁੱਟ ਕੁੱਟ ਕੇ ਭਰੀ ਹੋਈ ਹੈ - ਪ੍ਰੋ: ਚੰਨਦੀਪ ਕੌਰ

ਲੁਧਿਆਣਾ, 19 ਮਈ (ਟੀ. ਕੇ.) ਸਮਾਜ ਨੂੰ ਬਿਹਤਰ ਬਣਾਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਕੀ ਉਪਰਾਲੇ ਕੀਤੇ ਜਾਣ ਦੇ ਸਬੰਧ ਵਿੱਚ ਆਸ-ਅਹਿਸਾਸ ਸਮਾਜ ਸੇਵੀ ਸੰਸਥਾ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਉੱਘੀ ਸਮਾਜ ਸੇਵਿਕਾ ਰੁਚੀ ਬਾਵਾ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਸਾਬਕਾ ਪ੍ਰੋਫੈਸਰ ਅਤੇ ਉੱਘੀ ਸਮਾਜ ਸੇਵਿਕਾ ਡਾ: ਚੰਨਦੀਪ ਕੌਰ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀਮਤੀ ਬਾਵਾ ਇੱਕ  ਸਰਗਰਮ ਸਮਾਜ ਸੇਵਿਕਾ ਹੈ, ਜੋ ਨੇਕ ਕੰਮਾਂ ਨੂੰ ਹਮੇਸ਼ਾ ਸਮਰਪਿਤ ਹਨ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀਮਤੀ ਬਾਵਾ ਲੋਕਾਂ ਨੂੰ ਇੱਕ ਮੰਚ ਉਪਰ ਇਕੱਠੇ ਕਰਕੇ ਸਮਾਜ ਦੀ ਬਿਹਤਰੀ ਲਈ ਉਨ੍ਹਾਂ ਨੂੰ ਹਮੇਸ਼ਾ ਪ੍ਰੇਰਿਤ ਕਰਨ ਵਿਚ ਤੱਤਪਰ ਰਹਿੰਦੀ ਹੈ ਅਤੇ ਸਮਾਜ ਸੇਵਾ ਲਈ ਉਨ੍ਹਾਂ ਹਮੇਸ਼ਾ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ ਹੁਣ ਦੂਜਿਆਂ ਦੀ ਪ੍ਰਭਾਵਸ਼ਾਲੀ ਭਾਈਚਾਰਕ ਸੇਵਾ ਦੇ ਸਿਧਾਂਤਾਂ ਅਤੇ ਅਭਿਆਸਾਂ ਨੂੰ ਸਿੱਖਣ ਵਿੱਚ ਵੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਰੁਚੀ ਬਾਵਾ ਦੀ ਸੋਚ ਹਮੇਸ਼ਾ  ਲੁਧਿਆਣਾ ਵਿੱਚ ਨਵੀਨਤਾਕਾਰੀ ਕਮਿਊਨਿਟੀ ਸੇਵਾ ਪਹਿਲਕਦਮੀਆਂ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ 'ਤੇ ਕੇਂਦਰਿਤ ਰਹਿੰਦੀ ਹੈ। । ਅੱਜ ਕਰਵਾਏ ਗਏ ਸੈਮੀਨਾਰ ਦੌਰਾਨ  ਭਾਵਨਾ ਗੁਪਤਾ, ਸ਼ਰੂਤੀ ਨੰਦਾ, ਡੌਲੀ ਬਹਿਲ, ਜਿੰਨੀ, ਗੀਤੂ ਸੇਠ, ਰਸ਼ਿਮ, ਅੰਸ਼ੂ ਜੈਨ, ਪਰਵਿੰਦਰ ਕੌਰ, ਕਿਰਨ ਸੂਦ, ਯੁਵਰਾਜ (ਇੰਟਰਨ), ਅਤੇ ਪ੍ਰਿਆ ਮਿੱਤਲ ਨੇ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਕੀ ਉਪਰਾਲੇ ਕੀਤੇ ਜਾਣ, ਦੇ ਉਪਰ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਜਦਕਿ ਡਾ. ਚੰਨਦੀਪ ਕੌਰ ਜੋ ਇੱਕ ਪ੍ਰਸਿੱਧ ਸਿੱਖਿਆ-ਸ਼ਾਸਤਰੀ ਹਨ  ਨੇ ਭਾਰਤ ਵਿੱਚ ਸਮਾਜਿਕ ਸੇਵਾਵਾਂ ਦੇ ਬਿਹਤਰ ਸੰਗਠਨ ਦੀ ਫੌਰੀ ਲੋੜ 'ਤੇ ਜ਼ੋਰ ਦਿੰਦੇ ਹੋਏ, ਅਮਰੀਕਾ ਅਤੇ ਕੈਨੇਡਾ ਵਿੱਚ ਕਮਿਊਨਿਟੀ ਸੇਵਾ ਅਭਿਆਸਾਂ ਬਾਰੇ ਆਪਣੀ ਸੂਝ ਸਾਂਝੀ ਕੀਤੀ।

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 19 ਮਈ (  ਬਿਊਰੋ            ) ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਇੱਕ ਬਹੁਤ ਹੀ ਅਹਿਮ ਮੀਟਿੰਗ ਜੱਥੇਬੰਦੀ ਦੀ ਸੂਬਾ ਪ੍ਰਧਾਨ ਰਾਣੋ ਖੇੜੀ ਗਿੱਲਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜੱਥੇਬੰਦੀ ਦੀਆਂ ਆਗੂਆਂ, ਐਕਟਿਵ ਵਰਕਰਾਂ ਅਤੇ ਪ.ਸ.ਸ.ਫ. ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੇ ਆਰੰਭ ਵਿੱਚ ਪਦਮਸ਼੍ਰੀ ਮਹਾਨ ਕਵੀ ਸੁਰਜੀਤ ਪਾਤਰ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਸੂਬਾ ਜਨਰਲ ਸਕੱਤਰ ਵਲੋਂ ਪਿਛਲੇ ਸਮੇਂ ਦੌਰਾਨ ਜੱਥੇਬੰਦੀ ਵਲੋਂ ਕੀਤੇ ਐਕਸ਼ਨਾਂ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਆਸ਼ਾ ਵਰਕਰਾਂ ਵਲੋਂ ਆਪਣੀ ਜੱਥੇਬੰਦੀ ਨੇ ਨਾਲ-ਨਾਲ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ, ਪ.ਸ.ਸ.ਫ. ਅਤੇ ਸਾਂਝੇ ਫਰੰਟ ਦੇ ਬੈਨਰਾਂ ਹੇਠ ਕੀਤੇ ਗਏ ਸੰਘਰਸ਼ਾਂ ਵਿੱਚ ਵੀ ਭਰਵੀਂ ਸ਼ਮੂਲੀਅਤ ਕੀਤੀ ਗਈ ਹੈ। ਸੂਬਾ ਪ੍ਰਧਾਨ ਵਲੋਂ ਆਸ਼ਾ ਵਰਕਰਾਂ ਦੀਆਂ ਚਾਰ ਜੱਥੇਬੰਦੀਆਂ ਵਲੋਂ ਬਣਾਏ ਗਏ ਸਾਂਝੇ ਮੋਰਚੇ ਅਤੇ ਸਾਂਝੇ ਮੋਰਚੇ ਦੇ ਬੈਨਰ ਹੇਠ ਸਿਹਤ ਮੰਤਰੀ ਨਾਲ ਹੋਈ ਮੀਟਿੰਗ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਜਾਣਕਾਰੀ ਦਿੱਤੀ ਕਿ ਸਾਂਝੇ ਮੋਰਚੇ ਦੇ ਦਬਾਅ ਹੇਠ ਹੋਈ ਮੀਟਿੰਗ ਦੌਰਾਨ ਸਿਹਤ ਮੰਤਰੀ ਵਲੋਂ ਅਧਿਕਾਰੀਆਂ ਨੂੰ 58 ਸਾਲ ਪੂਰੇ ਕਰ ਚੁੱਕੀਆਂ ਆਸ਼ਾ ਵਰਕਰਾਂ ਨੂੰ ਸੇਵਾ ਮੁਕਤ ਕਰਨ ਵਾਲੇ ਪੱਤਰ ਤੇ ਫੋਨ ਤੇ ਹੀ ਤੇ ਰੋਕ ਲਗਾਉਣ ਦੀ ਹਿਦਾਇਤ ਕੀਤੀ।ਰਜ਼ੀਆਂ ਸੁਲਤਾਨ ਸੰਗਰੂਰ, ਜਸਵੀਰ ਕੌਰ ਮਲੇਰਕੋਟਲਾ, ਹਰਨਿੰਦਰ ਕੌਰ ਹੁਸ਼ਿਆਰਪੁਰ, ਨਿਰਮਲਾ ਦੇਵੀ ਪਠਾਣਕੋਟ, ਸੰਦੀਪ ਕੌਰ ਬਰਨਾਲਾ, ਮਨਜੀਤ ਕੌਰ ਤਰਨਤਾਰਨ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਜੱਥੇਬੰਦੀ ਦੇ ਮੁੱਖ ਸਲਾਹਕਾਰ ਮਨਜੀਤ ਬਾਜਵਾ, ਰਣਜੀਤ ਸਿੰਘ ਈਸਾਪੁਰ ਅਤੇ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਨੇ ਸੰਬੋਧਨ ਕਰਦਿਆਂ ਜੱਥੇਬੰਦੀ ਨੂੰ ਮਜਬੂਤ ਕਰਨ ਅਤੇ ਆਸ਼ਾ ਵਰਕਰਾਂ ਨੂੰ ਮੰਗਾਂ ਅਤੇ ਹੱਕਾਂ ਪ੍ਰਤੀ ਸੁਚੇਤ ਕਰਨ ਲਈ ਬਲਾਕ ਪੱਧਰ ਤੱਕ ਮੀਟਿੰਗਾਂ ਕਰਨ ਦੀ ਸਲਾਹ ਦਿੱਤੀ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਐਲਾਨਨਾਮੇ ਤਹਿਤ ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਅਤੇ ਸੂਬੇ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਸਬਕ ਸਿਖਾਉਣ ਲਈ “ਵੋਟ ਦੀ ਚੋਟ” ਦਾ ਇਸਤੇਮਾਲ ਹਰ ਹਾਲਤ ਵਿੱਚ ਕੀਤਾ ਜਾਵੇ ਤਾਂ ਜੋ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਚਲਦਾ ਰੱਖਿਆ ਜਾ ਸਕੇ ਅਤੇ ਦੇਸ਼ ਅੰਦਰ ਫਿਰਕੂ ਹਨੇਰੀ ਨੂੰ ਠੱਲ ਪਾਈ ਜਾ ਸਕੇ। ਮੀਟਿੰਗ ਵਿੱਚ ਹਾਜਰ ਵਰਕਰਾਂ ਨੂੰ ਦੱਸਿਆ ਗਿਆ ਕਿ ਪਿਛਲੇ ਸਮੇਂ ਦੌਰਾਨ ਪ.ਸ.ਸ.ਫ. ਦੇ ਵਫਦ ਵਲੋਂ ਮੁੱਖ ਚੋਣ ਅੀਧਕਾਰੀ ਨਾਲ ਮੀਟਿੰਗ ਕਰਕੇ ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਲਈ ਚੋਣਾਂ ਦੌਰਾਨ ਕੀਤੀ ਡਿਊਟੀ ਦਾ ਮਿਹਨਤਾਨਾ 500ਰੁਪਏ ਪ੍ਰਤੀ ਦਿਨ ਮੌਕੇ ਤੇ ਨਕਦ ਦਿੱਤਾ ਜਵੇ। ਜੱਥੇਬੰਦੀ ਦੇ ਯਤਨਾ ਸਦਕਾ ਮੁੱਖ ਚੋਣ ਅਧਿਕਾਰੀ ਵਲੋਂ 200 ਰੁਪਏ ਪ੍ਰਤੀ ਦਿਨ ਚੋਣ ਭੱਤੇ ਦਾ ਪੱਤਰ ਜਾਰੀ ਕੀਤਾ ਗਿਆ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਪੱਤਰ ਦੇ ਤਹਿਤ ਮਿਤੀ 23-24 ਮਈ ਨੂੰ ਜੱਥੇਬੰਦੀ ਵਲੋਂ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਮੰਗ ਪੱਤਰ ਸੌਂਪ ਕੇ ਬਾਕੀ ਚੋਣ ਅਮਲੇ ਵਾਂਗ ਮੌਕੇ ਤੇ ਹੀ ਆਸ਼ਾ ਵਰਕਰਾਂ ਨੂੰ ਵੀ ਚੋਣ ਭੱਤੇ ਦੀ ਨਕਦ ਅਦਾਇਗੀ ਦੀ ਮੰਗ ਕੀਤੀ ਜਾਵੇਗੀ। ਮੀਟਿੰਗ ਦੇ ਅੰਤ ਵਿੱਚ ਸੂਬਾ ਚੇਅਰਪਰਸਨ ਸੁਖਵਿੰਦਰ ਕੌਰ ਵਲੋਂ ਹਾਜਰ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਜੱਥੇਬੰਦੀ ਨੂੰ ਮਜਬੂਤ ਬਣਾਉਣ ਅਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਚਰਨਜੀਤ ਕੌਰ, ਕਮਲਜੀਤ ਕੌਰ, ਅਮਰਜੀਤ ਕੌਰ, ਬੇਅੰਤ ਕੌਰ, ਰਾਜ ਕੁਮਾਰੀ, ਮਨਜੀਤ ਕੌਰ, ਕਮਲੇਸ਼ ਰਾਣੀ, ਸੁਰਿੰਦਰ ਕੌਰ, ਰਾਣੋ, ਪਰਮਜੀਤ ਕੌਰ, ਰੂਬੀ ਬਾਲਾ, ਨਸੀਬ ਕੌਰ, ਜਸਵਿੰਦਰ ਕੌਰ, ਬਲਵੀਰ ਕੌਰ, ਜਸਪ੍ਰੀਤ ਕੌਰ, ਇੰਦਰਜੀਤ ਕੌਰ, ਜਸਵੀਰ ਕੌਰ, ਹਰਵਿੰਦਰ ਕੌਰ, ਰਜਨੀ ਸ਼ਰਮਾ, ਰਣਜੀਤਾ, ਹਰਪ੍ਰੀਤ ਕੌਰ, ਕਮਲਜੀਤ ਕੌਰ ਆਦਿ ਆਗੂ ਵੀ ਹਾਜਰ ਸਨ।