You are here

ਲੁਧਿਆਣਾ

ਮਹੰਤ ਕਾਹਨ ਸਿੰਘ ਜੀ 'ਸੇਵਾਪੰਥੀ' ਦੇ 82ਵੇਂ ਜਨਮ-ਦਿਨ ਤੇ ਅੱਖਾਂ ਅਤੇ ਦੰਦਾਂ ਦਾ ਕੈਂਪ ਲਗਾਇਆ ਗਿਆ

ਲੁਧਿਆਣਾ (ਕਰਨੈਲ ਸਿੰਘ ਐੱਮ.ਏ.) ਸੇਵਾਪੰਥੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਮੰਡੀ (ਬਠਿੰਡਾ) ਵਿਖੇ ਮਹੰਤ ਕਾਹਨ ਸਿੰਘ ਜੀ 'ਸੇਵਾਪੰਥੀ' ਦਾ 82ਵਾਂ ਜਨਮ-ਦਿਨ ਗੁਰਬਾਣੀ ਦੇ ਮਨੋਹਰ ਕੀਰਤਨ, ਸੁਖਮਨੀ ਸਾਹਿਬ ਦੇ ਪਾਠ, ਅੱਖਾਂ ਅਤੇ ਦੰਦਾਂ ਦੇ ਮੁਫ਼ਤ ਕੈਂਪ ਲਗਾ ਕੇ ਮਨਾਇਆ ਗਿਆ ।

ਮਹੰਤ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਮੈਨੇਜਮੈਂਟ ਮੈਂਬਰ, ਪ੍ਰਿੰਸੀਪਲ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਉਪਰੰਤ ਮਿਠਾਈਆਂ ਵੰਡੀਆਂ । ਮਾਤਾ ਅਮਰ ਕੌਰ ਵਿਵੇਕ ਅੱਖਾਂ ਦਾ ਹਸਪਤਾਲ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਅਤੇ ਮਹੰਤ ਕਾਹਨ ਸਿੰਘ ਜੀ 'ਸੇਵਾਪੰਥੀ' ਨੇ ਅੱਖਾਂ ਦੇ ਮੁਫ਼ਤ ਫੈਕੋ ਲੇਨਜ ਅਪਰੇਸ਼ਨ ਕੈਂਪ ਦਾ ਉਦਘਾਟਨ ਕੀਤਾ ਇਸ ਕੈਂਪ ਵਿੱਚ ਡਾਕਟਰ ਦੀਪਕ ਗਰਗ, ਡਾਕਟਰ ਮੋਨਿਕਾ, ਡਾਕਟਰ ਭੁਪਿੰਦਰ ਕੌਰ ਨੇ 690 ਮਰੀਜ਼ਾਂ ਨੂੰ ਚੈੱਕ ਕੀਤਾ ਅਤੇ 115 ਮਰੀਜ਼ਾਂ ਦੇ ਲੈਂਨਜ ਮੁਫ਼ਤ ਲਗਾਏ ਜਾਣਗੇ । ਇਸ ਕੈਂਪ ਵਿੱਚ ਭਾਈ ਜਗਤਾ ਜੀ ਸੇਵਾ ਸੁਸਾਇਟੀ ਦੇ ਮੈਂਬਰ ਅਤੇ ਗੁਰੂ ਅੰਗਦ ਦੇਵ ਵਰਲਡ ਸਕੂਲ ਦੇ ਸਟਾਫ਼ ਅਤੇ ਐਚ.ਐਸ. ਗਰੇਵਾਲ, ਤਰਸੇਮ ਮੋਂਗਾ, ਨਰਿੰਦਰ ਸਿੰਘ, ਉਪਕਾਰ ਸਿੰਘ (ਕਾਰੀ) ਜੀ ਦਾ ਕੈਂਪ ਪ੍ਰਬੰਧਨ ਵਿੱਚ ਵਿਸ਼ੇਸ਼ ਯੋਗਦਾਨ ਸੀ । ਹਰ ਸਾਲ, ਸਾਲ ਵਿੱਚ ਦੋ ਵਾਰ ਮੁਫ਼ਤ ਲੈੱਨਜ਼ ਕੈਂਪ ਅਨੁਦਾਨੀ ਭਾਈ ਘਨੱਈਆ ਸੇਵਾ ਮਿਸ਼ਨ ਲੰਡਨ ਇੰਗਲੈਂਡ ਦੇ ਸਹਿਯੋਗ ਸਦਕਾ ਮਹੰਤ ਕਾਹਨ ਸਿੰਘ ਜੀ, ਸੰਤ ਰਣਜੀਤ ਸਿੰਘ ਅਤੇ ਸੰਤ ਜਗਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਹਨ। ਇਸ ਮੌਕੇ ਤੇ ਦੰਦਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ਵਿੱਚ 45 ਮਰੀਜ਼ ਚੈੱਕ ਕੀਤੇ ਗਏ ਅਤੇ ਦਵਾਈ ਮੁਫ਼ਤ ਦਿੱਤੀ ਗਈ । 1991 ਤੋਂ ਦੰਦ ਵਿਭਾਗ ਵਿੱਚ ਸੇਵਾ ਕਰ ਰਹੇ ਡਾ: ਨਵਦੀਪ ਸਿੰਘ 'ਲੱਕੀ' ਨੇ ਦੱਸਿਆ  ਮਹੰਤ ਕਾਹਨ ਸਿੰਘ ਜੀ 'ਸੇਵਾਪੰਥੀ' ਅਤੇ ਸੁਰਜੀਤ ਸਿੰਘ ਸੇਵਾਦਾਰ, ਭਾਈ ਹਰਭਜਨ ਸਿੰਘ ਜੀ ਨੇ ਅਰਦਾਸ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ।

ਮਹੰਤ ਕਾਹਨ ਸਿੰਘ ਜੀ 'ਸੇਵਾਪੰਥੀ' ਦੇ 82ਵੇਂ ਜਨਮ-ਦਿਨ ਤੇ ਅੱਖਾਂ ਅਤੇ ਦੰਦਾਂ ਦਾ ਕੈਂਪ ਲਗਾਇਆ ਗਿਆ

ਲੁਧਿਆਣਾ (ਕਰਨੈਲ ਸਿੰਘ ਐੱਮ.ਏ.) ਸੇਵਾਪੰਥੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਮੰਡੀ (ਬਠਿੰਡਾ) ਵਿਖੇ ਮਹੰਤ ਕਾਹਨ ਸਿੰਘ ਜੀ 'ਸੇਵਾਪੰਥੀ' ਦਾ 82ਵਾਂ ਜਨਮ-ਦਿਨ ਗੁਰਬਾਣੀ ਦੇ ਮਨੋਹਰ ਕੀਰਤਨ, ਸੁਖਮਨੀ ਸਾਹਿਬ ਦੇ ਪਾਠ, ਅੱਖਾਂ ਅਤੇ ਦੰਦਾਂ ਦੇ ਮੁਫ਼ਤ ਕੈਂਪ ਲਗਾ ਕੇ ਮਨਾਇਆ ਗਿਆ । ਮਹੰਤ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਮੈਨੇਜਮੈਂਟ ਮੈਂਬਰ, ਪ੍ਰਿੰਸੀਪਲ ਅਤੇ ਸਮੂਹ ਸਟਾਫ ਅਤੇ ਵਿਦਿਆਰਥੀ ਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਉਪਰੰਤ ਮਿਠਾਈਆਂ ਵੰਡੀਆਂ ।

ਮਾਤਾ ਅਮਰ ਕੌਰ ਵਿਵੇਕ ਅੱਖਾਂ ਦਾ ਹਸਪਤਾਲ ਜੈਤੋ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਜੀ ਅਤੇ ਮਹੰਤ ਕਾਹਨ ਸਿੰਘ ਜੀ 'ਸੇਵਾਪੰਥੀ' ਨੇ ਅੱਖਾਂ ਦੇ ਮੁਫ਼ਤ ਫੈਕੋ ਲੇਨਜ ਅਪਰੇਸ਼ਨ ਕੈਂਪ ਦਾ ਉਦਘਾਟਨ ਕੀਤਾ ਇਸ ਕੈਂਪ ਵਿੱਚ ਡਾਕਟਰ ਦੀਪਕ ਗਰਗ, ਡਾਕਟਰ ਮੋਨਿਕਾ, ਡਾਕਟਰ ਭੁਪਿੰਦਰ ਕੌਰ ਨੇ 690 ਮਰੀਜ਼ਾਂ ਨੂੰ ਚੈੱਕ ਕੀਤਾ ਅਤੇ 115 ਮਰੀਜ਼ਾਂ ਦੇ ਲੈਂਨਜ ਮੁਫ਼ਤ ਲਗਾਏ ਜਾਣਗੇ । ਇਸ ਕੈਂਪ ਵਿੱਚ ਭਾਈ ਜਗਤਾ ਜੀ ਸੇਵਾ ਸੁਸਾਇਟੀ ਦੇ ਮੈਂਬਰ ਅਤੇ ਗੁਰੂ ਅੰਗਦ ਦੇਵ ਵਰਲਡ ਸਕੂਲ ਦੇ ਸਟਾਫ਼ ਅਤੇ ਐਚ.ਐਸ. ਗਰੇਵਾਲ, ਤਰਸੇਮ ਮੋਂਗਾ, ਨਰਿੰਦਰ ਸਿੰਘ, ਉਪਕਾਰ ਸਿੰਘ (ਕਾਰੀ) ਜੀ ਦਾ ਕੈਂਪ ਪ੍ਰਬੰਧਨ ਵਿੱਚ ਵਿਸ਼ੇਸ਼ ਯੋਗਦਾਨ ਸੀ ।

ਹਰ ਸਾਲ, ਸਾਲ ਵਿੱਚ ਦੋ ਵਾਰ ਮੁਫ਼ਤ ਲੈੱਨਜ਼ ਕੈਂਪ ਅਨੁਦਾਨੀ ਭਾਈ ਘਨੱਈਆ ਸੇਵਾ ਮਿਸ਼ਨ ਲੰਡਨ ਇੰਗਲੈਂਡ ਦੇ ਸਹਿਯੋਗ ਸਦਕਾ ਮਹੰਤ ਕਾਹਨ ਸਿੰਘ ਜੀ, ਸੰਤ ਰਣਜੀਤ ਸਿੰਘ ਅਤੇ ਸੰਤ ਜਗਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਹਨ। ਇਸ ਮੌਕੇ ਤੇ ਦੰਦਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ਵਿੱਚ 45 ਮਰੀਜ਼ ਚੈੱਕ ਕੀਤੇ ਗਏ ਅਤੇ ਦਵਾਈ ਮੁਫ਼ਤ ਦਿੱਤੀ ਗਈ । 1991 ਤੋਂ ਦੰਦ ਵਿਭਾਗ ਵਿੱਚ ਸੇਵਾ ਕਰ ਰਹੇ ਡਾ: ਨਵਦੀਪ ਸਿੰਘ 'ਲੱਕੀ' ਨੇ ਦੱਸਿਆ  ਮਹੰਤ ਕਾਹਨ ਸਿੰਘ ਜੀ 'ਸੇਵਾਪੰਥੀ' ਅਤੇ ਸੁਰਜੀਤ ਸਿੰਘ ਸੇਵਾਦਾਰ, ਭਾਈ ਹਰਭਜਨ ਸਿੰਘ ਜੀ ਨੇ ਅਰਦਾਸ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ।

ਸਾਵਣ ਮਹੀਨੇ ਦੀ ਮੱਸਿਆ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਲੁਧਿਆਣਾ 4 ਅਗਸਤ  (ਕਰਨੈਲ ਸਿੰਘ ਐੱਮ.ਏ. )ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ  ਸਾਵਣ ਮਹੀਨੇ ਦੀ ਮੱਸਿਆ ਦਾ ਦਿਹਾੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੂਰ ਦੁਰਾਡੇ ਤੋਂ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜੱਥਿਆਂ ਭਾਈ ਹਰਪ੍ਰੀਤ ਸਿੰਘ ਖਾਲਸਾ, ਭਾਈ ਪਰਮਵੀਰ ਸਿੰਘ, ਭਾਈ ਸੁਖਜਿੰਦਰ ਸਿੰਘ, ਭਾਈ ਗੁਰਦੀਪ ਸਿੰਘ ਜੈਪੁਰ ਵਾਲਿਆਂ ਤੋਂ ਇਲਾਵਾ ਭਾਈ ਯੋਗੇਸ਼ ਸਿੰਘ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਾਲਿਆਂ ਅਤੇ ਉਨ੍ਹਾਂ ਦੇ ਜੱਥੇ ਵੱਲੋਂ ਇਲਾਹੀ ਬਾਣੀ ਦੇ ਗੁਰਬਾਣੀ ਸ਼ਬਦ ਕੀਰਤਨ ਦੀ ਸੇਵਾ ਨਿਭਾਈ ਗਈ। ਉਪਰੰਤ ਗੁਰਦੁਆਰਾ ਸਾਹਿਬ ਦੇ ਕਥਾ ਵਾਚਕ ਭਾਈ ਮਨਪ੍ਰੀਤ ਸਿੰਘ ਲੁਧਿਆਣਾ ਵਾਲਿਆਂ ਨੇ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਪਾਲ, ਪਰਮਜੀਤ ਸਿੰਘ ਲਾਇਲਪੁਰੀ ਨੇ ਰਾਗੀ ਜੱਥਿਆਂ ਨੂੰ ਸੰਗਤੀ ਰੂਪ 'ਚ ਸਿਰੋਪਾਓ ਭੇਟ ਕੀਤੇ। ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਦੱਸਿਆ ਕਿ 11 ਅਗਸਤ ਦਿਨ ਐਤਵਾਰ ਨੂੰ ਸ਼ਾਮ ਦੇ ਗੁਰਮਤਿ ਸਮਾਗਮਾਂ ਵਿੱਚ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਵਾਲਿਆਂ ਅਤੇ ਉਨ੍ਹਾਂ ਦੇ ਜੱਥੇ ਵੱਲੋਂ ਕੀਰਤਨ ਦੀ ਸੇਵਾ ਨਿਭਾਈ ਜਾਵੇਗੀ। ਗੁਰੂ ਕੇ ਲੰਗਰ ਅਤੁੱਟ ਵਰਤੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ, ਜਨਰਲ ਸਕੱਤਰ ਤੇਜਿੰਦਰ ਸਿੰਘ ਡੰਗ, ਸਤਪਾਲ ਸਿੰਘ ਪਾਲ, ਪਰਮਜੀਤ ਸਿੰਘ ਲਾਇਲਪੁਰੀ, ਗੁਰਤੇਜ ਸਿੰਘ ਲਾਇਲਪੁਰੀ,  ਬਲਜੀਤ ਸਿੰਘ ਦੁਖੀਆ, ਤਰਲੋਚਨ ਸਿੰਘ ਬੱਬਰ, ਪ੍ਰਲਾਦ ਸਿੰਘ ਚੱਲ, ਅਰਜਨ ਸਿੰਘ ਚੀਮਾ, ਇੰਦਰਜੀਤ ਸਿੰਘ ਮੱਕੜ, ਮੋਹਨ ਸਿੰਘ ਚੌਹਾਨ, ਸੁਰਿੰਦਰਜੀਤ ਸਿੰਘ ਮੱਕੜ, ਗੁਰਚਰਨ ਸਿੰਘ ਗੁਰੂ, ਇੰਦਰਜੀਤ ਸਿੰਘ ਕਾਲੜਾ, ਪ੍ਰੀਤਮ ਸਿੰਘ ਮਣਕੂ, ਇੰਦਰਜੀਤ ਸਿੰਘ ਗੋਲਾ, ਅਵਤਾਰ ਸਿੰਘ, ਸੁਰਜੀਤ ਸਿੰਘ ਮਠਾੜੂ, ਸਵਰਨ ਸਿੰਘ ਮਹੌਲੀ, ਸੁਨੀਲ ਕੁਮਾਰ, ਪਰਮਿੰਦਰ ਸਿੰਘ, ਗੁਰਮੀਤ ਸਿੰਘ, ਦਵਿੰਦਰ ਸਿੰਘ ਸਿੱਬਲ, ਬਾਊ ਬਨਾਰਸੀ ਦਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ।। ਫੋਟੋ: ਕੀਰਤਨ ਕਰਦੇ ਹੋਏ ਭਾਈ ਯੋਗੇਸ਼ ਸਿੰਘ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਾਲੇ ਅਤੇ ਉਨ੍ਹਾਂ ਦੇ ਸਾਥੀ

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਹੋਇਆ

ਜੇ ਜੀਵਨ ਵਿਕਾਰਾਂ ਵੱਲ ਲਗਾਵਾਂਗੇ ਤਾਂ ਪ੍ਰਭੂ ਦੀ ਦਰਗਾਹ ਅੰਦਰ ਕਾਉਡੀ ਜਿਨ੍ਹਾ ਵੀ ਮੁੱਲ ਨਹੀਂ ਪਵੇਗਾ
ਲੁਧਿਆਣਾ 4 ਅਗਸਤ (ਕਰਨੈਲ ਸਿੰਘ ਐੱਮ.ਏ.)ਗੁਰਮਤਿ ਸੰਗੀਤ ਅਤੇ ਗੁਰਬਾਣੀ ਪ੍ਰਚਾਰ ਪ੍ਰਸਾਰ ਲਈ ਕਾਰਜ਼ਸ਼ੀਲ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਦੌਰਾਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਫੁਰਮਾਇਆ ਕਿ “ਅਧਿਆਤਮ ਪੱਖ ਕੋਈ ਵੱਖਰਾ ਪੱਖ ਨਹੀਂ, ਨਾ ਹੀ ਕਿਸੇ ਦਾ ਏਕਾਧਿਕਾਰ ਹੈ, ਪਰ ਜਿਸ ਤਰ੍ਹਾਂ ਨਾਲ ਅਧਿਆਤਮ ਨੂੰ ਗੁੰਝਲਦਾਰ ਬਣਾਇਆ ਜਾਂ ਪੇਸ਼ ਕੀਤਾ ਜਾ ਰਿਹਾ ਹੈ, ਉਹ ਸਹੀ ਨਹੀਂ। ਗੁਰਮਤਿ ਅਨੁਸਾਰ ਜੀਵਨ ਨੂੰ ਸਮਝਣ, ਗੁੰਝਲਦਾਰ ਪੱਖ ਤੋਂ ਬਾਹਰ ਨਿਕਲਣ ਵਰਗੇ ਪੱਖਾਂ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਇੱਕ ਰਸਤਾ ਚੱਲਦਿਆਂ ਆਪਾਂ ਪ੍ਰਭੂ ਦੇ ਦਰ ਤੱਕ ਜਾ ਸਕਦੇ ਹਾਂ, ਦੂਜੇ ਰਾਸਤੇ ਉਸਦੇ ਉਲਟ। ਇੱਕ ਰਾਸਤਾ ਪ੍ਰਭੂ ਦੀ ਕ੍ਰਿਪਾ ਦਾ ਹੱਕਦਾਰ ਬਣਦਾ ਹੈ, ਦੂਜਾ ਨਹੀਂ ਬਣ ਸਕਦਾ। ਇਹ ਦੋਨੋਂ ਰਾਸਤੇ ਆਚਾਰ ਨਾਲ ਸੰਬੰਧਿਤ ਹਨ। ਗੁਰਮਤਿ ਨੇ ਇਸ ਰਾਹ ਨੂੰ ਗੁਰਮੁਖ, ਦੂਜੇ ਨੂੰ ਮਨਮੁੱਖ ਕਿਹਾ ਹੈ। ਬਾਬਾ ਜੀ ਨੇ ਗੁਰਬਾਣੀ ਦੇ ਸ਼ਬਦਾਂ ਦੇ ਹਵਾਲਿਆਂ ਨਾਲ ਜ਼ੋਰ ਦਿੱਤਾ ਕਿ ਇੱਕ ਸੰਕਲਪ ਲਈਏ ਕਿ ਆਪਾਂ ਸੰਸਾਰਕ ਵਿਸ਼ ਦੇ ਵਪਾਰੀ ਨਹੀਂ ਬਣਨਾ, ਸਗੋਂ ਕਸਤੂਰੀ ਦੇ ਗਾਹਕ ਬਣਨਾ ਹੈ। ਕਿਉਂਕਿ ਜੇ ਜੀਵਨ ਵਿਕਾਰਾਂ ਵੱਲ ਲਗਾਵਾਂਗੇ ਤਾਂ ਪ੍ਰਭੂ ਦੀ ਦਰਗਾਹ ਅੰਦਰ ਕਾਉਡੀ ਜਿਨ੍ਹਾ ਵੀ ਮੁੱਲ ਨਹੀਂ ਪਵੇਗਾ, ਸਗੋਂ ਜੋ ਕੁਝ ਕੋਲ ਹੈ ਉਹ ਵੀ ਗਵਾ ਹੀ ਰਹੇ ਹਾਂ। ਆਪਾਂ ਪਾਪਾਂ ਦੀਆਂ ਪੰਡਾਂ ਬੰਨ੍ਹ ਕੇ ਨਹੀਂ ਜਾਣਾ, ਸਗੋਂ ਗੁਰਮਤਿ ਰੂਪੀ ਸਿੱਧੇ ਰਾਹ ਦੇ ਪਾਂਧੀ ਬਣਨਾ ਹੈ। ਪ੍ਰਭੂ ਅਤੇ ਪ੍ਰਭੂ ਦੇ ਪ੍ਰਤੀ ਸਮਰਪਣ ਰੂਪੀ ਕਸਤੂਰੀ ਦੀ ਭਾਲ ਅਤੇ ਸੰਭਾਲ ਕਰਨ ਵਾਲੇ ਬਣਨਾ ਹੈ। ਮਨੁੱਖ ਜੂਨੀ ਵਿੱਚ ਜਨਮ ਲੈਣਾ ਅਤੇ ਧਰਮੀ ਜੀਵਨ ‘ਚ ਢਲਣਾ ਸਾਡਾ ਮੰਤਵ ਹੋਣਾ ਚਾਹੀਦਾ ਹੈ। ਇਹ ਸਭ ਕੁਝ ਵਿਚਾਰ ਅਤੇ ਆਚਾਰ ਪੱਖੋਂ ਮਨਮੁੱਖਾਂ ਤੋਂ ਉਲਟ ਹੋਵੇਗਾ। ਸਮਾਗਮ ਦੇ ਅੰਤ ‘ਚ ਸੰਤ ਬਾਬਾ ਸੁਚਾ ਸਿੰਘ ਜੀ ਦੀ 22ਵੀਂ ਸਲਾਨਾਂ ਬਰਸੀ ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੇਸ਼-ਵਿਦੇਸ਼ ਤੋਂ ਸੰਗਤਾਂ ਨੂੰ ਸਮੂਲੀਅਤ ਕਰਨ ਦੀ ਅਪੀਲ ਕੀਤੀ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।

ਕੇ .ਟੀ ਗਰੁੱਪ ਨੇ ਸਰਾਭਾ ਨਗਰ ਵਿੱਚ ਆਪਣੇ ਦੂਜੇ ਮਠਿਆਈਆਂ ਦੇ ਸ਼ੋਅਰੂਮ ਕੇ.ਟੀ ਸਵੀਟਸ ਦਾ ਕੀਤਾ ਉਦਘਾਟਨ

 ਲੁਧਿਆਣਾ, 4 ਅਗਸਤ ( ਕਰਨੈਲ ਸਿੰਘ ਐੱਮ.ਏ.)ਅੱਜ ਸੰਗਰੂਰ ਦੀ ਮਸ਼ਹੂਰ ਮਠਿਆਈਆਂ ਦੇ ਨਾਮੀ ਸ਼ੋਅਰੂਮ ਵੱਲੋਂ  ਮਲਹਾਰ ਰੋਡ ਸਰਾਭਾ ਨਗਰ ਵਿਖੇ ਦੂਸਰੇ ਮਠਿਆਈਆਂ ਦੇ ਸ਼ੋਅਰੂਮ ਕੇ.ਟੀ ਸਵੀਟਸ ਦੀ ਸ਼ੁਰੂਆਤ ਕੀਤੀ ਗਈ। ਕੇ.ਟੀ ਗਰੁੱਪ ਦੇ ਡਾਇਰੈਕਟਰ ਕੇਵਲ ਸਿੰਘ ਤੂਰ, ਭੂਸ਼ਣ ਕੁਮਾਰ ਮਿੱਤਲ, ਕਿਰਨਦੀਪ ਸਿੰਘ ਤੂਰ, ਅਭਿਸ਼ੇਕ ਮਿੱਤਲ ਨੇ ਦੱਸਿਆ ਕਿ 2012 ਵਿੱਚ ਸੰਗਰੂਰ ਵਿੱਚ ਕੇ.ਟੀ ਰਾਇਲ ਹੋਟਲ ਸ਼ੁਰੂ ਕਰਨ ਤੋਂ ਬਾਅਦ 2022 ਵਿੱਚ ਕੇ.ਟੀ. ਸਵੀਟਸ ਦੀ ਸ਼ੁਰੂਆਤ ਕੀਤੀ ਗਈ। ਸੰਗਰੂਰ ਦੇ ਸ਼ੋਅਰੂਮ ਦੀ ਸਫਲਤਾ ਤੋਂ ਬਾਅਦ ਅੱਜ ਲੁਧਿਆਣਾ ਵਿੱਚ ਦੂਜਾ ਸ਼ੋਅਰੂਮ ਕੇ. ਟੀ ਸਵੀਟਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਗਰੁੱਪ ਦੇ ਡਾਇਰੈਕਟਰ ਨੇ ਉਦਘਾਟਨ ਮੌਕੇ ਤੇ ਦੱਸਿਆ ਕਿ 5500 ਵਰਗ ਫੁੱਟ ਦੋ ਮੰਜ਼ਿਲਾ ਸ਼ੋਅਰੂਮ ਵਿੱਚ ਹਰ ਤਰ੍ਹਾਂ ਦੀਆਂ ਮਠਿਆਈਆਂ ਉਪਲਬਧ ਹਨ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਸਾਡੇ ਸ਼ੋਅਰੂਮ ਵਿੱਚ ਗੁੜ ਕਾਜੂ ਵਾਲੀ ਬਰਫੀ, ਆਟੇ ਦੇ ਦੇਸੀ ਘਿਓ ਦੇ ਬਿਸਕੁਟ ਸ਼ੋਅਰੂਮ ਦਾ ਮੁੱਖ ਅਕਰਸ਼ਨ ਹਨ। , ਉਹਨਾਂ ਦੱਸਿਆ ਕਿ ਇੱਥੇ ਫੂਡ, ਸੈਂਡਵਿਚ, ਸੂਪ ਅਤੇ ਸਲਾਦ, ਸਾਊਥ ਇੰਡੀਅਨ, ਚਾਈਨੀਜ, ਪੂਰੀ, ਤੰਦੂਰੀ ਅਤੇ ਨੌਰਥ ਇੰਡੀਅਨ, ਬਰਗਰ, ਸਪੈਸ਼ਲ ਸ਼ਾਕਾਹਾਰੀ ਥਾਲੀ ਉਪਲਬਧ ਹੈ । ਉਹਨਾਂ ਦੱਸਿਆ ਕਿ ਇੱਥੇ ਹਰ ਤਰ੍ਹਾਂ ਦੀਆਂ 
 ਮਠਿਆਈਆਂ, ਕੈਫੇ ਬੇਕਰੀ, ਰੈਸਟੋਰੈਂਟ, ਵੈਡਿੰਗ ਬਾਕਸ, ਗਿਫਟ ਹੈਪਰ, ਕਿਟੀ ਹਾਲ ਵਿਸ਼ੇਸ਼ ਰੂਪ ਚ ਉਪਸਥਿਤ ਹੈ। ਉਹਨਾਂ ਦੱਸਿਆ ਕਿ ਸਾਡੇ ਸ਼ੋਅਰੂਮ ਨੂੰ ਉੱਤਰੀ ਭਾਰਤ ਦਾ  ਮਿਠਾਈਆਂ ਦਾ ਸਰਵੋਤਮ ਸ਼ੋਅਰੂਮ ਅਵਾਰਡ ਵੀ ਮਿਲਿਆ ਹੈ।

ਪ੍ਰਿੰਸੀਪਲ ਪਰਮਜੀਤ ਸਿੰਘ ਮੋਹੀ ਨੇ ਨਿਰਮਲ ਸਿੰਘ ਸੁਧਾਰ ਦੇ ਪਰਵਾਰ ਨਾਲ ਕੀਤਾ ਦੁੱਖ ਸਾਂਝਾ

ਜੋਧਾਂ / ਸਰਾਭਾ 5 ਅਗਸਤ ( ਦਲਜੀਤ ਸਿੰਘ ਰੰਧਾਵਾ) ਕੈਂਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਮੋਹੀ ਦੇ ਪ੍ਰਿੰਸੀਪਲ ਸ ਪਰਮਜੀਤ ਸਿੰਘ ਮੋਹ ਵਲੋਂ ਸਮੁੱਚੀ ਸਕੂਲ ਕਮੇਟੀ ਜਗਮੋਹਣ ਸਿੰਘ ਮੋਹੀ ਸਾਬਕਾ ਪੰਚ, ਕੁਲਵੰਤ ਸਿੰਘ ਥਿੰਦ, ਜੇਈ ਸੁਖਦੀਪ ਸਿੰਘ ਦੀਪਾ ਵਲੋਂ ਨਿਰਮਲ ਸਿੰਘ ਸੁਧਾਰ ਦੇ ਪਰਵਾਰ ਨਾਲ ਉਨ੍ਹਾਂ ਦੇ ਗ੍ਰਹਿ ਪਿੰਡ ਸੁਧਾਰ ਵਿਖੇ ਦੁੱਖ ਸਾਂਝਾ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦੇ ਪੁੱਤਰ ਰਣਜੀਤ ਸਿੰਘ ਗੋਗੀ ਅਤੇ ਭੁਪਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਰਮਲ ਸਿੰਘ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 11 ਅਗਸਤ ਨੂੰ ਪਿੰਡ ਸੁਧਾਰ ਵਿਖੇ 12 ਤੋਂ 1 ਵਜੇ ਦੇ ਦਰਮਿਆਨ ਹੋਵੇਗੀ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਪਿਤਾ ਨਿਰਮਲ ਸਿੰਘ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ।

ਭਗਤ ਪੂਰਨ ਸਿੰਘ ਜੀ ਦੀ 32ਵੀਂ ਬਰਸੀ ਨੂੰ ਸਮਰਪਿਤ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਰੋਹ

ਲੁਧਿਆਣਾ, 4 ਅਗਸਤ, (ਕਰਨੈਲ ਸਿੰਘ ਐੱਮ.ਏ.)- ਭਗਤ ਪੂਰਨ ਸਿੰਘ ਜੀ ਦੀ 32ਵੀਂ ਬਰਸੀ ਨੂੰ ਸਮਰਪਿਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ:), ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਕੈਨੇਡਾ ਦੀ ਦੇਖ-ਰੇਖ ਅਧੀਨ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈੱਫ ਮਾਨਾਂਵਾਲਾ ਅਤੇ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਵੱਲੋਂ ਸਾਂਝੀ ਤੌਰ ਤੇ ਸੱਭਿਆਚਾਰਕ ਅਤੇ ਇਨਾਮ ਵੰਡ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਇੱਕ ਧਾਰਮਿਕ ਸ਼ਬਦ ਨਾਲ ਵਿਦਿਅਕ ਭਵਨ  ਸ.ਸ.ਸ.ਸ. ਮਾਡਰਨ ਸਕੂਲ ਕੈਂਪਸ, ਬਟਾਲਾ ਰੋਡ, ਅੰਮ੍ਰਿਤਸਰ ਦੇ ਆਡੀਟੋਰੀਅਮ ਵਿੱਚ ਹੋਈ। ਇਸ ਮੌਕੇ ਉਚੇਚੇ ਤੌਰ ਤੇ ਗੈਸਟ ਆਫ਼ ਆਨਰ ਵਜੋਂ ਸ੍ਰ: ਜਤਿੰਦਰ ਸਿੰਘ ਬਰਾੜ, ਡਾਇਰੈਕਟਰ ਨਾਟਸ਼ਾਲਾ ਅੰਮ੍ਰਿਤਸਰ ਪੁੱਜੇ। ਇਸ ਮੌਕੇ ਪਿੰਗਲਵਾੜਾ ਸੰਸਥਾ ਅਧੀਨ ਮਾਨਾਂਵਾਲਾ ਬ੍ਰਾਂਚ ਅੰਦਰ ਚੱਲਦੇ ਸਕੂਲਾਂ ਅਤੇ ਇੰਸਟੀਚਿਊਟ ਆਫ਼ ਸਪੈਸ਼ਲ ਨੀਡਜ਼ ਦੇ ਵਿਦਿਆਰਥੀਆਂ ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਉੱਪਰ, ਪਿੰਗਲਵਾੜਾ ਸੰਸਥਾ ਵਿੱਚ ਵਧੇ-ਪਲੇ ਬੱਚਿਆਂ ਆਦਿ ਦੇ ਜੀਵਨ ਦੀਆਂ ਪੇਸ਼ਕਾਰੀਆਂ ਦਿਖਾ ਕੇ ਆਡੀਟੋਰੀਅਮ ਵਿੱਚ ਬੈਠੇ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ। ਖਚਾਖਚ ਭਰੇ ਇਸ ਹਾਲ ਵਿੱਚ ਭਗਤ ਜੀ ਦੀ ਮਾਨਵਤਾ ਦੀ ਭਲਾਈ ਪ੍ਰਤੀ ਸੋਚ ਨੂੰ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਦਿਖਾ ਕੇ ਹਾਲ ਵਿੱਚ ਤਾੜੀਆਂ ਦੀ ਗੂੰਜ ਬਾਰ-ਬਾਰ ਗੂੰਜਦੀ ਰਹੀ।

ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵਲੋਂ ਮਨਰੇਗਾ ਵਰਕਰਾਂ ਤੇ ਮੇਟਾਂ ਦੇ ਕੰਮਾ ਉੱਪਰ ਰਾਜਨੀਤਕ ਦਖਲ ਬੰਦ ਕਰੇ। ਹਿਸੋਵਾਲ ਤੇ ਹਿਮਾਂਯੂੰਪੁਰਾ।

ਮੁੱਲਾਂਪੁਰ ਦਾਖਾ 4 ਅਗਸਤ  (ਸਤਵਿੰਦਰ ਸਿੰਘ ਗਿੱਲ) ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵਲੋ ਪਿੰਡ ਸੋਹੀਆ ਵਿਖੇ ਮਨਦੀਪ ਕੌਰ ਤੇ ਬਲਜੀਤ ਕੌਰ ਦੀ ਪ੍ਰਧਾਨਗੀ ਵਿੱਚ 
ਮੀਟਿੰਗ ਹੋਈ। 
ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਦੇ ਆਗੂ ਪ੍ਰਕਾਸ਼ ਸਿੰਘ ਹਿੱਸੋਵਾਲ ਤੇ ਚਰਨਜੀਤ ਸਿੰਘ ਹਿਮਾਯੂੰਪੁਰਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਅੰਦਰ ਸਿਆਸੀ ਪਾਰਟੀ ਨਾਲ ਸਬੰਧਤ ਕੁਝ ਵਲੰਟੀਅਰਾਂ ਵੱਲੋਂ ਪਿੰਡਾ ਵਿੱਚ ਮਜਦੂਰਾ ਤੇ ਮੇਟਾਂ ਨੂੰ ਅਪਣੇ ਗੈਰ ਕਾਨੂੰਨੀ ਢੰਗ ਨਾਲ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਪਿੰਡ ਦੇ ਕੰਮ ਕਰਨ ਮਜਦੂਰਾਂ ਦੇ ਮਸਰੋਲ ਆਉਣ ਤੇ ਵੀ ਕੰਮ ਨਹੀ ਚਲਾਇਆ ਜਾ ਰਿਹਾ। ਮੇਟਾਂ ਨੂੰ ਜਬਰੀ ਹਟਾਉਣ ਲਈ  ਪ੍ਰਸਾਸਨ ਅਧਿਕਾਰੀਆ ਤੇ ਰਾਜਨੀਤਕ ਦਬਾਅ ਪਾਇਆ ਜਾ ਰਿਹਾ ਹੈ।  ਨਾ ਤਾ ਕੋਈ ਪਿਡਾ ਵਿੱਚ ਮੇਟਾਂ ਨੂੰ ਹਟਾਉਣ ਜਾ ਰੱਖਣ ਲਈ  ਆਮ ਇਜਲਾਸ ਕੀਤਾ ਜਾ ਰਿਹਾ ਹੈ ਨਾ ਮਜਦੂਰਾਂ ਦੀ ਸਹਿਮਤੀ ਲਈ  ਜਾ ਰਹੀ ਹੈ ।ਇਹ  ਸਭ ਕੁੱਝ ਰਾਜਨੀਤਕ ਧੱਕਾ ਕੀਤਾ ਜਾ ਰਿਹਾ ਹੈ। ਇਹ ਸਭ ਕੁੱਝ ਮਨਰੇਗਾ ਐਕਟ 2005  ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਰਹੀਆਂ ।
ਉਹਨਾਂ ਨੇ ਦੱਸਿਆ ਕਿ ਜੇਕਰ ਪੰਜਾਬ ਅੰਦਰ ਮੇਟਾਂ ਨੂੰ ਜਬਰੀ ਹਟਾਉਣਾ ਬੰਦ ਨਾ ਕੀਤਾ ਤੇ ਮਨਰੇਗਾ ਦੇ ਕੰਮਾ ਵਿਚ ਸਿਆਸੀ ਦਖਲਅੰਦਾਜ਼ੀ  ਬੰਦ ਨਾ ਕੀਤੀ ਗਈ। ਮਨਰੇਗਾ ਮਜਦੂਰਾਂ ਨੂੰ ਕੰਮ ਨਾ ਦਿੱਤਾ ਗਿਆ,  ਕੀਤੇ ਕੰਮ ਦੀ ਪਮਾਇਸ ਬੰਦ ਨਾ ਕੀਤੀ ਗਈ, ਸੜਕਾਂ ਦੀਆ ਬਰਮਾਂ ਦਾ ਕੰਮ ਜਲਦੀ ਚਾਲੂ ਨਾ ਕੀਤਾ ਤੇ ਕੰਮ ਕਰਦੇ ਮਜਦੂਰਾਂ ਦੀ ਹਾਜਰੀ ਪਹਿਲਾਂ ਦੀ ਤਰਾਂ ਕੰਮ ਕਰਨ ਵਾਲੀ ਥਾਂ 'ਤੇ ਹੀ ਹਾਜ਼ਰੀ ਲਵਾਈ ਜਾਵੇ। ਲੋਕੇਸਂਨ ਮੁਤਾਬਿਕ ਹਾਜ਼ਰੀ ਲਗਾਉਣੀ ਬੰਦ ਕੀਤੀ ਜਾਵੇ । ਜੇਕਰ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਸੰਘਰਸ਼ ਤੇਜ਼ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਵੇਗੀ। 
ਇਸ ਮੋਕੇ ਪ੍ਰਮਿੰਦਰ ਕੁਮਾਰ, ਬਲਵੀਰ ਸਿੰਘ ਹੇਰਾਂ, ਬੰਤ ਸਿੰਘ ਐਤੀਆਣਾ, ਗੁਰਪ੍ਰੀਤ ਸਿੰਘ ਮੇਟ ਕੁਲਦੀਪ ਕੌਰ, ਪਰਮਜੀਤ ਕੌਰ ਸਾਰੇ ਸੂਹੀਆ ਹਾਜਰ ਸਨ।

ਸਪੋਕਸਮੈਨ ਦੇ ਬਾਨੀ ਜੁਗਿੰਦਰ ਸਿੰਘ ਨਹੀਂ ਰਹੇ!

ਲੁਧਿਆਣਾ, 4 ਅਗਸਤ (ਟੀ. ਕੇ.) ਪੰਜਾਬੀ ਦੇ ਸਿਰਮੌਰ ਅਖਬਾਰਾਂ ਦੀ ਸੂਚੀ ਵਿਚ ਸ਼ਾਮਲ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਬਾਨੀ ਜੁਗਿੰਦਰ ਸਿੰਘ ਨਹੀਂ ਰਹੇ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਦੀ ਉਮਰ 83 ਸਾਲ ਦੇ ਕਰੀਬ ਸੀ।

ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪੱਕਾ ਧਰਨਾ 4 ਮਹੀਨੇ ਤੇ 7 ਵੇੰ ਦਿਨ ਚ ਸ਼ਾਮਲ

ਜਗਰਾਉ/ ਸਿੱਧਵਾਂ ਬੇਟ ( ਡਾ.ਮਨਜੀਤ ਸਿੰਘ ਲੀਲਾਂ )ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਪ੍ਰਦੂਸ਼ਿਤ (ਕੈਂਸਰ)ਗੈਸ ਫੈਕਟਰੀ  ਵਿਰੋਧੀ ਸ਼ੰਘਰਸ਼ ਕਮੇਟੀ ਭੂੰੰਦੜੀ ਦੇ ਬੁਲਾਰਿਆ ਸੁਰਜੀਤ ਸਿੰਘ ਸਾ.ਚੈਅਰਮੈਨ, ਦਲਜੀਤ ਸਿੰਘ ਤੂਰ,ਸੂਬੇਦਾਰ ਕਾਲਾ ਸਿੰਘ,ਜਗਰਾਜ ਸਿੰਘ ਦਿਉਲ,ਕੋਮਲਜੀਤ ਸਿੰਘ,ਮਨਜਿੰਦਰ ਸਿੰਘ ਖੇੜੀ,ਜਸਵਿੰਦਰ ਸਿੰਘ ਲਤਾਲਾ,ਮਲਕੀਤ ਸਿੰਘ ਚੀਮਨਾ,ਗੁਰਮੇਲ ਸਿੰਘ ਸਨੇਤ,ਹਰਪ੍ਰੀਤ ਸਿੰਘ ਹੈਪੀ,ਜਸਵੀਰ ਸਿੰਘ ਸੀਰਾ,ਛਿੰਦਰਪਾਲ ਸਿੰਘ,ਬਗਾ ਸਿੰਘ ਰਾਣਕੇ,ਕਸਮੀਰ ਸਿੰਘ ਰਾਮਪੁਰਾ,ਜੇਠਾ ਸਿੰਘ ਤਲਵੰਡੀ ਨੌਆਬਾਦ,ਮਹਿੰਦਰ ਸਿੰਘ ਖੁਦਾਈ ਚੱਕ,ਕਰਨੈਲ ਸਿੰਘ ਰਾਮਪੁਰ,ਨੇ ਕਿਹਾ ਕਿ ਅਜ ਪਕਾ ਧਰਨਾ 4ਮਹੀਨੇ 7ਦਿਨ ਚ ਸ਼ਾਮਲ ਹੋ ਗਿਆ  ਹੈ। ਪਿਛਲੇ ਦਿਨੀ ਪੰਜਾਬ ਸਰਕਾਰ ਦੇ ਪਿੰਰਸੀਪਲ ਸੈਕਟਰੀ ਵੀ.ਕੇ.ਸਿੰਘ ਨੇ ਸਾਰੀ ਵਿਚਾਰ ਚਰਚਾ ਤੋ ਬਾਅਦ ਭਰੋਸਾ ਦਿਵਾਇਆ ਸੀ ਲੋਕਾ ਦੀ ਸੇਹਤ ਖਰਾਬ ਕਰਨ ਵਾਲੀ ਫੈਕਟਰੀ ਨਹੀ ਲਾਈ ਜਾਵੇਗੀ। ਇਸ ਤੋ ਬਾਅਦ ਉਘੇ ਵਿਗਿਆਨੀ ਡਾ.ਬਲਵਿੰਦਰ ਸਿੰਘ ਔਲਖ ਨੇ ਕਿਹਾ ਕਿ ਜੋ ਇਹ ਬਾਇਉ ਗੈਸ ਫੈਕਟਰੀ ਲਗ ਰਹੀ ਹੈ  ਇਸ ਚੋ ਨਿਕਲਣ ਵਾਲੀਆ ਜਹਿਰੀਲੀਆ ਗੈਸਾ ਤੇ ਜਹਿਰੀਲੇ ਤਤ ਪਾਣੀ ਨੂੰ ਦੂਸ਼ਿਤ ਕਰਕੇ ਜਹਿਰੀਲਾ ਕਰਨਗੇ।  ਉਹਨਾ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਵਿਗਿਆਨਕ ਆਧਾਰ ਤੇ ਚੈਲਿੰਜ ਕੀਤਾ ਕਿ ਆਪਣੇ ਇਕਸਪਰਟ ਮੇਰੀ ਧਾਰਨਾ ਨੂੰ  ਰਦ ਕਰਕੇ ਦਿਖਾਉਣ।  ਉਹਨਾ ਵਿਸਥਾਰਪੂਰਵਕ ਦੱਸਿਆ ਕਿ ਕਿਵੇ ਫੈਕਟਰੀ ਚ ਪੈਣ ਵਾਲੇ  ਵੈਸਟਜ, ਮੀਥੇਨ,ਮੋਨੋਆਕਸਾਈਡ ,ਅਮੋਨੀਆ ਵਰਗੀਆਂ ਜਹਿਰੀਲੀਆ ਗੈਸਾ ਪੈਦਾ ਕਰਨਗੇ। ਸੁਖਦੇਵ ਸਿੰਘ ਭੂੰਦੜੀ ਨੇ ਡਾ.ਔਲਖ ਦਾ ਉਹਨਾ ਵਲੋ ਪੇਸ਼ ਕੀਤਾ  ਵਿਗਿਆਨਕ ਆਧਾਰ ਤੇ ਦਾਅਵੇ ਵਾਰੇ ਧੰਨਵਾਦ ਕੀਤਾ।ਜਿਸ ਨਾਲ ਲੋਕਾ ਅੰਦਰ ਗਿਆਨ ਦੀ ਜੋਤ ਜਗੀ ਹੈ।ਉਹਨਾ ਨੇ ਫੈਕਟਰੀਆ ਦੇ ਮਾਲਕਾ ਦੀ ਇਸ ਗਲੋ ਨਿਖੇਧੀ ਕੀਤੀ ਕੀਤੀ ਕਿ ਉਹ ਲੋਕ ਰਾਏ ਦੀ ਪ੍ਰਵਾਹ ਨਾ ਕਰਦੇ ਹੋਏ ਕਾਨੂੰਨਾ ਰਾਹੀ ਝੂਠੇ ਦਾਅਵੇ ਪੇਸ਼ ਕਰਕੇ ਖਜਲ.ਖਰਾਬ ਕਰ ਰਹੇ ਹਨ। ਇਸ ਤੋ ਬਾਅਦ ਛੋਟੀ ਬੇਟੀ ਮੰਨਤ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਜਗਤਾਰ ਸਿੰਘ ਮਾੜਾ ਨੇ ਵੀ ਕਿਹਾ ਕਿ ਸਰਕਾਰ ਜਲਦੀ ਤੋ ਜਲਦੀ ਇਹ ਮਸਲਾ ਹਲ ਕਰੇ। ਬੀ.ਕੇ.ਯੂ. ਉਗਰਾਹਾ ਦੇ ਜਸਵੰਤ ਸਿੰਘ ਭਟੀਆ ਨੇ ਮੋਰਚੇ ਨੂੰ ਪੂਰਨ ਹਮਾਇਤ ਦਾ ਭਰੋਸਾ ਦਿਤਾ। ਬੀਬੀ ਸੁਰਿੰਦਰ ਕੌਰ ਨੇ ਕਿਹਾ ਸਾਨੂੰ.ਹੌਸਲਾ ਬੁਲੰਦ ਰਖਣਾ ਚਾਹੀਦਾ ਹੈ ਤੇ ਬੀਬੀਆ ਨੂੰ ਵਡੀ ਗਿਣਤੀ ਚ ਆੳਣਾ ਚਾਹੀਦਾ ਹੈ। ਮੇਵਾ ਸਿੰਘ ਅਨਜਾਣ ਤੇ ਰਾਮ ਸਿੰਘ ਹਠੂਰ ਨੇ ਆਪਣੇ ਲੋਕ ਪੱਖੀ ਗੀਤ ਗਾਏ। ਚਾਹ ਪਾਣੀ ਦੇ  ਲੰਗਰ ਦੀ ਸੇਵਾ ਜਗਮੋਹਨ ਸਿੰਘ ਗਿਲ,ਮਨਮੋਹਨ ਸਿੰਘ ਗਿਲ,ਰਛਪਾਲ ਸਿੰਘ ਤੂਰ,ਬਲਦੇਵ ਸਿੰਘ ਲਤਾਲਾ  ਤੇ ਸਨਦੀਪ ਸਿੰਘ ਭੰਗੂ ਨੇ ਵਧੀਆ ਨਿਭਾਈ । ਸਟੇਜ ਸਕੱਤਰ ਦੀ ਡਿਊਟੀ ਭਿੰਦਰ ਸਿੰਘ ਭਿੰਦੀ ਨੇ ਖੂਬ ਨਿਭਾਈ।