ਹਠੂਰ, 21 ਸਤੰਬਰ (ਕੌਸ਼ਲ ਮੱਲ੍ਹਾ)- ਨੇੜਲੇ ਪਿੰਡ ਝੋਰੜਾਂ ਵਿਖੇ ਇਕ ਗਲੀ 'ਚ ਦਾਨ ਵਜੋਂ ਲਗਾਈ ਮੋਟਰ ਤੋਂ ਪਾਣੀ ਭਰਨ ਨੂੰ ਲੈ ਕੇ ਹੋਈ ਤਕਰਾਰ ਕਾਰਨ ਇਕ ਸੈਨਿਕ ਦੇ ਪਰਿਵਾਰ ਨੂੰ ਵੱਡਾ ਨੁਕਸਾਨ ਝੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਹਰਜੀਤ ਕੌਰ ਪਤਨੀ ਗੁਰਸੇਵਕ ਸਿੰਘ ਵਾਸੀ ਪਿੰਡ ਝੋਰੜਾਂ ਨੇ ਪੁਲਿਸ ਥਾਣਾ ਹਠੂਰ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਉਹ ਮਿਤੀ 19 ਸਤੰਬਰ ਨੂੰ ਵਕਤ ਕਰੀਬ ਦੁਪਿਹਰ ਬਾਅਦ 2 ਵਜੇ ਉਹ ਤੇ ਉਸਦਾ ਦਿਉਰ ਹਰਮਨਪ੍ਰੀਤ ਸਿੰਘ ਅਤੇ ਚਾਚੀ ਸ਼ਿੰਦਰ ਕੌਰ ਘਰ ਦੇ
ਵੇਹੜੇ ਵਿੱਚ ਬੈਠੇ ਗੱਲਾਂ ਬਾਤਾਂ ਕਰ ਰਹੇ ਸਨ, ਤਾਂ ਉਨ੍ਹਾਂ ਦੇ ਘਰ ਮੇਨ ਗੇਟ 'ਚੋਂ ਜਸਕਰਨ ਸਿੰਘ ਉਰਫ ਕਾਲੀ
ਪੁੱਤਰ ਗੁਰਜੰਟ ਸਿੰਘ, ਜੱਗਾ ਸਿੰਘ ਪੁੱਤਰ ਪਿਆਰਾ ਸਿੰਘ, ਟਹਿਲ ਸਿੰਘ ਪੁੱਤਰ ਗੁਰਮੇਲ ਸਿੰਘ, ਗੁਰਜੰਟ ਸਿੰਘ
ਉਰਫ ਜੰਟਾ ਪੁੱਤਰ ਗੁਰਮੇਲ ਸਿੰਘ, ਰਾਣੀ ਕੌਰ ਪਤਨੀ ਗੁਰਜੰਟ ਸਿੰਘ, ਕਮਲ ਕੌਰ ਪਤਨੀ ਟਹਿਲ ਸਿੰਘ
ਵਾਸੀਆਨ ਝੌਰੜਾਂ ਅਤੇ ਜਸਕਰਨ ਸਿੰਘ ਦਾ ਸਹੁਰਾ ਜਿਸ ਦਾ ਉਹ ਨਾਮ ਨਹੀਂ ਜਾਣਦੀ, ਉਹ ਉਨ੍ਹਾਂ ਦੇ ਘਰ ਅੰਦਰ
ਦਾਖਲ ਹੋ ਕੇ ਆਉਂਦੇ ਸਾਰ ਹੀ ਆਪਣੇ ਨਾਲ ਲੈ ਕੇ ਆਏ ਹਥਿਆਰਾਂ ਨਾਲ ਕੁੱਟਮਾਰ ਕਰਨ ਲੱਗੇ ਅਤੇ ਉਨ੍ਹਾਂ ਨਾਲ ਕਰੀਬ 15 ਬੰਦੇ ਅਣਪਛਾਤੇ ਹੋਰ ਵੀ ਸਨ, ਜਿਨ੍ਹਾਂ ਹਮਲਾ ਕਰਕੇ ਘਰ ਵਿੱਚ ਖੜੀ ਕਾਰ ਅਲਟੋ, ਦਿਉਰ ਹਰਮਨਪ੍ਰੀਤ ਸਿੰਘ ਦੇ ਮੋਟਰ ਸਾਈਕਲ ਅਤੇ ਘਰ ਵਿੱਚ ਪਏ ਹੋਰ ਸਮਾਨ ਅਤੇ ਘਰ ਦੀ ਭੰਨ ਤੋੜ ਕਰਕੇ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਆਪਣੇ ਹਥਿਆਰਾਂ ਸਮੇਤ ਭੱਜ ਗਏ। ਵਜ੍ਹਾ ਰੰਜ਼ਿਸ ਇਹ ਹੈ ਕਿ ਗਲੀ ਵਿੱਚ ਕਿਸੇ ਨੇ ਪਾਣੀ ਵਾਲੀ ਮੋਟਰ ਦਾਨ ਵਜੋਂ ਲਵਾਈ ਹੈ, ਜਿਸ ਤੋਂ ਉਨ੍ਹਾਂ ਨੂੰ ਪਾਣੀ ਨਹੀਂ ਭਰਨ ਦਿੰਦੇ। ਏ.ਐੱਸ.ਆਈ. ਸੁਲੱਖਣ ਸਿੰਘ ਨੇ ਦੱਸਿਆ ਕਿ ਹਰਜੀਤ ਕੌਰ ਪਤਨੀ ਗੁਰਸੇਵਕ ਸਿੰਘ ਵਾਸੀ ਪਿੰਡ ਝੋਰੜਾਂ ਦੇ ਬਿਆਨਾਂ 'ਤੇ ਜਸਕਰਨ ਸਿੰਘ ਪੁੱਤਰ ਗੁਰਜੰਟ ਸਿੰਘ, ਜੱਗਾ ਸਿੰਘ ਪੁੱਤਰ ਪਿਆਰਾ ਸਿੰਘ, ਟਹਿਲ ਸਿੰਘ ਪੁੱਤਰ ਗੁਰਮੇਲ ਸਿੰਘ, ਗੁਰਜੰਟ ਸਿੰਘ ਪੁੱਤਰ ਗੁਰਮੇਲ ਸਿੰਘ, ਰਾਣੀ ਕੌਰ ਪਤਨੀ ਗੁਰਜੰਟ ਸਿੰਘ, ਕਮਲ ਕੌਰ ਪਤਨੀ ਟਹਿਲ ਸਿੰਘ ਵਾਸੀ ਵਾਸੀ ਪਿੰਡ ਝੋਰੜਾਂ ਅਤੇ 15 ਹੋਰ ਅਣਪਛਾਤੇ ਵਿਆਕਤੀਆਂ ਖਿਲਾਫ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।
ਫੋਟੋ ਕੈਪਸ਼ਨ: ਘਰ 'ਚ ਖੜ੍ਹੇ ਨੁਕਸਾਨੇ ਵਾਹਨਾਂ ਦੀ ਤਸਵੀਰ।