ਜਗਰਾਓਂ 28 ਦਸੰਬਰ (ਅਮਿਤ ਖੰਨਾ)-ਸ੍ਰੀਮਤੀ ਸਤੀਸ਼ ਗੁਪਤਾ ਸਰਵ ਹਿਤਕਾਰੀ ਵਿਿਦਆ ਮੰਦਿਰ ਸੀਨੀਅਰ ਸਕੈਡਰੀ ਸਕੂਲ ਜਗਰਾਓਂ ਵਿਖੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਜਮਾਤ 9ਵੀਂ ਤੋਂ 12ਵੀਂ ਤੱਕ ਦੇ ਵਿਿਦਆਰਥੀਆਂ ਲਈ ਵਿਿਦਅਕ ਟੂਰ ਦਾ ਆਯੋਜਨ ਕੀਤਾ ਗਿਆ੍ਟ ਅੰਮ੍ਰਿਤਸਰ ਪਹੁੰਚ ਕੇ ਬੱਚਿਆਂ ਨੇ ਪਹਿਲਾਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਜਲ੍ਹਿਆਂਵਾਲਾ ਬਾਗ ਦੇਖਿਆ ਦੀਦੀ ਜਤਿੰਦਰ ਕੌਰ ਨੇ ਬੱਚਿਆਂ ਨੂੰ ਜਲ੍ਹਿਆਂ ਵਾਲੇ ਬਾਗ ਦੀ ਇਤਿਹਾਸਕ ਮਹੱਤਤਾ ਦਾ ਵਰਣਨ ਕਰਦੇ ਹੋਏ ਬੱਚਿਆਂ ਨੂੰ ਗੋਲੀਆਂ ਦੇ ਨਿਸ਼ਾਨ ਦਿਖਾਏ ਜੋ ਅੱਜ ਵੀ ਦੀਵਾਰਾਂ ਤੇ ਉੱਕਰੇ ਹੋਏ ਹਨ੍ਟ ਫੇਰ ਬੱਚਿਆਂ ਨੇ ਗੁਰੂ ਘਰ ਦੇ ਲੰਗਰ ਦਾ ਆਨੰਦ ਮਾਣਿਆਫਿਰ ਬੱਚਿਆਂ ਨੂੰ ਵਾਘਾ ਬਾਰਡਰ ਵਿਖੇ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਹਿੰਦੁਸਤਾਨੀ ਸੈਨਿਕਾਂ ਦੀ ਪਰੇਡ ਅਤੇ ਪਾਕਿਸਤਾਨੀ ਸੈਨਿਕਾਂ ਦੀ ਪਰੇਡ ਦਾ ਆਨੰਦ ਮਾਣਿਆ ਰਾਤ ਦਾ ਖਾਣਾ ਖੁਆ ਕੇ ਸਫ਼ਰ ਤੈਅ ਕਰਦੇ ਹੋਏ ਰਾਤ ਬੱਚੇ ਆਪਣੇ ਆਪਣੇ ਘਰ ਵਾਪਿਸ ਆ ਗਏ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਮੇਂ ਸਮੇਂ ਤੇ ਵਿਿਦਅਕ ਟੂਰ ਦਾ ਆਯੋਜਨ ਕਰਨਾ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਸੱਭਿਆਚਾਰ ਤੇ ਇਤਿਹਾਸ ਨਾਲ ਜੋੜੀ ਰੱਖਣਾ ਹੀ ਸਾਡਾ ਮੁੱਖ ਉਦੇਸ਼ ਹੈ ਕਿਉਂਕਿ ਸਾਡਾ ਇਤਿਹਾਸ ਸਾਡਾ ਵਿਰਸਾ ਹੈ ਇਸ ਲਈ ਸਾਨੂੰ ਆਪਣੇ ਵਿਰਸੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਮੰਤਵ ਨੂੰ ਮੁੱਖ ਰੱਖਦੇ ਹੋਏ ਸਮੇਂ ਸਮੇਂ ਤੇ ਵਿਿਦਅਕ ਟੂਰ ਦਾ ਪ੍ਰਬੰਧ ਕੀਤਾ ਜਾਂਦਾ ਹੈ।