ਖੇਡਾਂ ਮਨੁੱਖ ਨੂੰ ਚੁਸਤ ਤੇ ਤੰਦੁਰੁਸਤ ਬਣਾਉੰਦੀਆਂ ਹਨ- ਡੀ.ਈ.ਓ ਮਨਿੰਦਰ ਕੌਰ
ਬਠਿੰਡਾ 21 ਸਤੰਬਰ (ਰਮੇਸ਼ਵਰ ਸਿੰਘ) ਬਠਿੰਡਾ - ਬਲਾਕ ਬਠਿੰਡਾ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਦੀਵਾਨਾ ਬਠਿੰਡਾ ਦੇ ਖੇਡ ਮੈਦਾਨ ਵਿਖੇ ਮਨਿੰਦਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਮਹਿੰਦਰ ਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੇ ਦਿਸ਼ਾ ਨਿਰਦੇਸ਼ਾ ਅਤੇ ਲਖਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਰਹਿਨੁਮਾਈ ਹੇਠ ਸ਼ਾਨੋ ਸ਼ੋਕਤ ਨਾਲ ਖ਼ਤਮ ਹੋਈਆਂ।
ਅੱਜ ਖੇਡਾਂ ਦੇ ਅੰਤਿਮ ਦਿਨ ਜਿਲ੍ਹਾ ਸਿੱਖਿਆ ਅਫ਼ਸਰ ਮਨਿੰਦਰ ਕੌਰ ਅਤੇ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਇੰਜੀਨੀਅਰ ਅਮਿਤ ਰਤਨ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ।
ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਿੰਦਰ ਕੌਰ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ ਨਾਲ ਜਿੱਤ ਹਾਰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ ਇਸ ਦੌਰਾਨ ਉਨ੍ਹਾਂ ਅਧਿਆਪਕ ਅਤੇ ਖਿਡਾਰੀ ਵਿਦਿਆਰਥੀਆਂ ਨੂੰ ਬਲਾਕ ਪੱਧਰੀ ਖੇਡਾਂ ਵਿੱਚ ਪਹੁੰਚਣ ਦੀ ਵਧਾਈ ਦਿੰਦਿਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹਿੱਸੇਦਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।ਇੰਜੀਨੀਅਰ ਅਮਿਤ ਰਤਨ ਕੋਟਫੱਤਾ ਵਿਧਾਇਕ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕਾ ਵੱਲੋਂ ਖੇਡਾਂ ਨਾਲ ਜੁੜੀਆਂ ਅਪਣੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦਿਆਂ ਅਪਣੇ ਨਿੱਜੀ ਤਜ਼ਰਬਿਆਂ ਨਾਲ ਬੱਚਿਆਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਸਾਰੇ ਅਧਿਆਪਕਾਂ ਨੂੰ ਪੂਰੀ ਮਿਹਨਤ ਅਤੇ ਸ਼ਿੱਦਤ ਨਾਲ ਇਹ ਖੇਡ ਮੁਕਾਬਲੇ ਕਰਵਾਉਣ ਲਈ ਸਮੂਹ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਨੇ ਅੰਨ, ਪਾਣੀ ਅਤੇ ਹਵਾ।
ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਆਏ ਮਹਿਮਾਨਾਂ ਵੱਲੋ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਬਲਰਾਜ ਸਿੰਘ ਬਲਾਕ ਸਪੋਰਟਸ ਅਫਸਰ ਬਠਿੰਡਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਦੀਵਾਨਾ ਵਿਖੇ ਬਲਾਕ ਪੱਧਰੀ ਮੁਕਾਬਲੇ ਕਰਵਾਉਣ ਲਈ ਸਕੂਲ ਦੇ ਸਮੂਹ ਸਟਾਫ਼ ਅਤੇ ਖੇਡਾ ਕਰਵਾਉਣ ਵਾਲੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਖੇਡਾਂ ਨੂੰ ਵਧੀਆਂ ਢੰਗ ਨਾਲ ਕਰਵਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ। ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਖੋ- ਖੋ ਲੜਕੀਆਂ ਵਿੱਚ ਪਹਿਲਾ ਸਥਾਨ ਕਟਾਰ ਸਿੰਘ ਵਾਲਾ ਦੀ ਟੀਮ ਅਤੇ ਦੂਸਰਾ ਸਥਾਨ ਸੈਂਟਰ ਮਾਲ ਰੋਡ ਗਰਲਜ਼ ਦੀ ਟੀਮ ਨੇ ਹਾਸਿਲ ਕੀਤਾ ,ਖੋ ਖੋ ਲੜਕੇ ਪਹਿਲਾ ਸਥਾਨ ਸੈਂਟਰ ਦਸ ਰਾਜ ਦੀ ਟੀਮ ਨੇ ਅਤੇ ਦੂਸਰਾ ਸਥਾਨ ਬੱਲੂਆਣਾ ਦੀ ਟੀਮ ਨੇ ਹਾਸਲ, ਬੈਡਮਿੰਟਨ ਲੜਕੇ ਤੇ ਲੜਕੀਆਂ ਪਹਿਲਾ ਸਥਾਨ ਸੈਂਟਰ ਨੇ ਹਾਸਲ ਕੀਤਾ। ਿਕੁਸ਼ਤੀਆਂ 25 ਕਿਲੋ ਦੇਸ ਰਾਜ, 28 ਕਿਲੋ ਹਿੰਮਤ ਸਿੰਘ ਕਟਾਰ ਸਿੰਘ ਵਾਲਾ,30 ਕਿਲੋ ਸਿਧਾਂਸ਼ੂ ਦੇਸ ਰਾਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।ਸੈਂਟਰ ਮਾਲ ਰੋਡ ਗਰਲਜ਼ ਦੇ ਬੱਚਿਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਸਭ ਤੋਂ ਵੱਧ ਪੁਜ਼ੀਸ਼ਨਾ ਹਾਸਲ ਕਰਕੇ ਅਲ ਓਵਰ ਟਰਾਫ਼ੀ ਜਿੱਤਣ ਮੌਕੇ ਜਿਲ੍ਹਾ ਖੇਡ ਇੰਚਾਰਜ ਗੁਰਪ੍ਰੀਤ ਸਿੰਘ ਬਰਾੜ ਵੱਲੋਂ ਸੈਂਟਰ ਦੇ ਸਮੂਹ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਦਲਜੀਤ ਸਿੰਘ ਸੀ.ਐਚ.ਟੀ. ਬੱਲੂਆਣਾ ਨੇ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਵਿਖੇ ਪਹੁੰਚੇ ਸਾਰੇ ਅਧਿਆਪਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਮੰਚ ਸੰਚਾਲਨ ਰਣਜੀਤ ਸਿੰਘ ਮਾਨ ਨੇ ਬਾਖੂਬੀ ਕੀਤਾ, ਸੈਂਟਰ ਹੈਡ ਟੀਚਰ ਬੇਅੰਤ ਕੌਰ,ਅਵਤਾਰ ਸਿੰਘ,ਰਣਵੀਰ ਸਿੰਘ, ,ਰੰਜੂ ਬਾਲਾ, ਜਸਵਿੰਦਰ ਸਿੰਘ ਕਨਵੀਨਰ ਕੁਸ਼ਤੀਆਂ, ਨਵੀਤਾ ਰਾਣੀ,ਜਤਿੰਦਰ ਸ਼ਰਮਾ , ਭੁਪਿੰਦਰਜੀਤ ਸਿੰਘ ਬਰਾੜ, ਨਰਿੰਦਰ ਬੱਲੂਆਣਾ ,ਨਛੱਤਰ ਵਿਰਕ, ਗੁਰਜੀਤ ਜੱਸੀ, ਜਗਮੇਲ ਸਿੰਘ,ਹੈੱਡ ਟੀਚਰ ਗੀਤਾ ਰਾਣੀ, ਕਾਮੀਆ ਗਰਗ ,ਨਾਜ਼ੀਆ ਮੈਡਮ, ਰਾਜਵੀਰ ਮਾਨ,ਹੈੱਡ ਟੀਚਰ ਗੁਰਦਾਸ ਸਿੰਘ,ਸੁਖਦੀਪ ਸਿੰਘ,ਰਾਮ ਸਿੰਘ ਬਰਾੜ,ਜਸਵਿੰਦਰ ਸਿੰਘ,ਪਰਵਿੰਦਰ ਸਿੰਘ ਮਾਨ,ਜਗਜੀਤ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਬਹਿਮਣ ਦੀਵਾਨਾ,ਬਲਜੀਤ ਸਿੰਘ ਚੇਅਰਮੈਨ ਐਸ.ਐਮ.ਸੀ,ਕੁਲਵੰਤ ਸਿੰਘ ਦਿਓਨ,ਸ਼ਮਿੰਦਰ ਸਿੰਘ,ਠਾਣਾ ਸਿੰਘ ਦਿਓਨ,ਭੋਲਾ ਸਿੰਘ ਬਹਿਮਣ,ਬਲਵੰਤ ਸਿੰਘ ਬਹਿਮਣ,ਰਵਿੰਦਰ ਭੱਟੀ, ਰਣਵੀਰ ਸਿੰਘ ਪੀ.ਏ.ਆਦਿ ਵੱਲੋਂ ਖੇਡਾਂ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਗਿਆ