You are here

ਲੁਧਿਆਣਾ

ਪਿੰਡ ਕੁਰੜ ਦੇ ਨੌਜਵਾਨ, ਸਮਾਜ ਸੇਵੀ ਸੁਖਵਿੰਦਰ ਸਿੰਘ ਬਾਵਾ ਬਣੇ ਪਿੰਡ ਦੇ ਸਰਪੰਚ

  ਸਮੂਹ ਨਗਰ ਨਿਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਕਰਦਾ ਹਾਂ ਧੰਨਵਾਦ। ਸੁਖਵਿੰਦਰ ਦਾਸ

   ਮਹਿਲ ਕਲਾਂ 17 ਅਕਤੂਬਰ (ਗੁਰਸੇਵਕ ਸੋਹੀ) - ਸਮੁੱਚੇ ਪੰਜਾਬ ਅੰਦਰ ਪੰਚਾਇਤੀ ਚੋਣਾਂ ਮੌਕੇ ਸਰਪੰਚੀ/ਪੰਚੀ ਦੀ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੇ ਹੀ ਆਪਣੀ-ਆਪਣੀ ਜਿੱਤ ਪੱਕੀ ਕਰਨ ਲਈ ਵੋਟਾਂ ਪੈਣ ਦੇ ਆਖ਼ਰੀ ਸਮੇਂ ਤੱਕ ਪੂਰੀ ਸ਼ਿੱਦਤ ਨਾਲ ਮਿਹਨਤ ਕੀਤੀ। ਇਨ੍ਹਾਂ ਚੋਣਾਂ ਦੇ ਨਤੀਜੇ ਐਲਾਨ ਕੀਤੇ ਜਾਣ ਤੋਂ ਬਾਅਦ "ਕਹੀਂ ਖੁਸ਼ੀ, ਕਹੀਂ ਗਮ " ਸੀ। ਖੈਰ! ਚੋਣਾਂ 'ਚ ਜਿੱਤ ਜਾਂ ਹਾਰ ਲੋਕਤੰਤਰ ਦਾ ਹਿੱਸਾ ਹੈ।
    ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਕੁਰੜ ਤੋਂ ਪੜੇ ਲਿਖੇ ਅਣਥੱਕ ਮਿਹਨਤੀ, ਸਮਾਜ ਸੇਵੀ ਸੁਖਵਿੰਦਰ ਦਾਸ ਬਾਵਾ ਆਪਣੇ ਵਿਰੋਧੀ ਉਮੀਦਵਾਰ ਤੋਂ ਕਾਫ਼ੀ ਵੋਟਾਂ ਦੇ ਫ਼ਰਕ ਨਾਲ ਜੇਤੂ ਰਹਿ ਕੇ ਪਿੰਡ ਕੁਰੜ ਦੇ ਸਰਪੰਚ ਚੁਣੇ ਗਏ ਹਨ।
    ਪਿੰਡ ਕੁਰੜ ਦੇ ਸਰਪੰਚ ਚੁਣੇ ਜਾਣ ਉਪਰੰਤ ਸੁਖਵਿੰਦਰ ਦਾਸ ਬਾਵਾ ਨੇ ਸਮੁੱਚੇ ਪਿੰਡ ਨਿਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਹ ਪਿੰਡ ਦੇ ਵਿਕਾਸ ਲਈ‌ ਅਤੇ ਲੋਕਾਂ ਦੀਆਂ ਮੁਸਕਲਾਂ/ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਪਿੰਡ ਦੇ ਸਮੁੱਚੇ ਲੋਕਾਂ ਤੋਂ ਭਵਿੱਖ 'ਚ ਪੂਰਨ ਸਹਿਯੋਗ ਦੀ ਮੰਗ ਕੀਤੀ ,ਕਿਹਾ ਪਿੰਡ ਵਾਸੀਆਂ ਨਾਲ ਵਾਅਦਾ ਕਰਦਾ ਹਾਂ ਜੋ ਜੁੰਮੇਵਾਰੀ ਮੈਨੂੰ ਸੋਪੀ ਹੈ ਉਹ ਬਿਨਾਂ ਕਿਸੇ ਭੇਦ, ਭਾਵ ਅਤੇ ਪਿੰਡ ਦੀ ਬਿਹਤਰੀ ਲਈ ਤਨ, ਮਨ ਨਾਲ ਨਿਭਾਵਾਂਗਾ ,ਪਿੰਡ ਨੂੰ  ਵਿਕਾਸ ਪੱਖੋਂ ਇੱਕ ਨੰਬਰ ਤੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।

ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਵਲੋਂ 3 ਵਿਧਵਾ ਪਰਿਵਾਰਾਂ ਨੂੰ ਅਕਤੂਬਰ ਮਹੀਨੇ ਦਾ ਰਾਸ਼ਨ ਦਿੱਤਾ ਗਿਆ

ਧਰਮਕੋਟ ਜਸਵਿੰਦਰ ਸਿੰਘ ਰੱਖਰਾ  ਭਾਰਤ ਵਿਕਾਸ ਪਰਿਸ਼ਦ ਧਰਮਕੋਟ ਵਲੋਂ ਪਰਮਾਨੈਂਟ ਪ੍ਰੋਜੈਕਟ ਤਹਿਤ ਵਿਧਵਾ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆਂ ਜਾਦਾਂ ਹੈ । ਇੱਕ ਸਾਦੇ ਸਮਾਰੋਹ ਵਿੱਚ ਅਕਤੂਬਰ ਮਹੀਨੇ ਦਾ ਰਾਸ਼ਨ ਨੌਜਵਾਨ ਨੇਤਾ ਆਮ ਆਦਮੀ ਪਾਰਟੀ ਹਰਪ੍ਰੀਤ ਸਿੰਘ  ਰਿੱਕੀ  ਵੱਲੋਂ  ਵਿਤਰਿਤ ਕੀਤਾ ਗਿਆ । ਇਸ ਸਮੇ ਸੰਸਥਾਂ ਦੇ ਪ੍ਰਧਾਨ ਗੌਰਵ ਸ਼ਰਮਾ, ਸੈਕਟਰੀ ਹਰਮੀਤ ਸਿੰਘ ਲ਼ਾਡੀ ,  ਮੈਂਬਰ ਸਚਿਨ ਗਰੋਵਰ ,  ਵਿਪਨ ਖੇੜਾ ਅਤੇ ਪ੍ਰੋਜੈਕਟ ਇੰਚਾਰਜ ਗੌਰਵ ਡਾਬਰਾ  ਅਤੇ ਰੁਪਿੰਦਰ ਸਿੰਘ ਰਿੰਪੀ ਹਾਜ਼ਿਰ ਸਨ ।

ਵਿਧਾਇਕਾ ਬੀਬੀ ਮਾਣੂਕੇ ਦੇ ਸਹਿਯੋਗ ਨਾਲ ਪਿੰਡ ਪੋਨਾ ਤਰੱਕੀ ਦੀ ਰਾਹ 'ਤੇ : ਪ੍ਰਧਾਨ ਕੁਲਵੰਤ ਸਿੰਘ

ਜਗਰਾਉਂ ( ਅਮਿਤ ਖੰਨਾ )ਪਿੰਡ ਪੋਨਾ ਇਸ ਸਮੇਂ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਕੁਲਵੰਤ ਸਿੰਘ ਪੋਨਾ ਤੇ ਤਜਿੰਦਰ ਸਿੰਘ ਪੋਨਾ ਨੇ ਦੱਸਿਆ ਕਿ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਸਹਿਯੋਗ ਨਾਲ਼ ਦਲਿਤ ਭਾਈਚਾਰੇ ਦੇ ਘਰਾਂ ਨਜ਼ਦੀਕ 4 ਸਮਰਸੀਬਲ ਮੋਟਰ ਬੋਰ ਕੀਤੇ ਗਏ ਜੌ ਕਿ ਦਲਿਤ ਭਾਈਚਾਰੇ ਨੂੰ ਪਾਣੀ ਦੀ ਬਹੁਤ ਸੱਮਸਿਆ ਆ ਰਹੀ ਸੀ ਅਤੇ ਇਸ ਤੋਂ ਇਲਾਵਾ 20 ਗਲੀਆਂ ਇੰਟਰਲਾਕ ਟਾਇਲਾ ਪਿੰਡ ਵਿੱਚ ਸੀਵਰੇਜ ਖੇਡ ਪਾਰਕ ਵਿੱਚ ਓਪਨ ਜਿਮ ਸਮਸ਼ਾਨ ਘਾਟ ਵਿੱਚ ਕੁਰਸੀਆਂ ਹੱਡਾ ਰੁੜੀ ਦੀਆ ਚਾਰ ਦੀਵਾਰੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਛੱਪੜ ਬਣਾਇਆ ਗਿਆ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ ਪੰਚ ਰਣਜੋਧ ਸਿੰਘ ਤੇ ਜਿੰਦਰ ਸਿੰਘ ਪੰਚ ਗੁਰਦਿਆਲ ਸਿੰਘ ਧਰਮ ਸਿੰਘ ਬਲਵੀਰ ਸਿੰਘ ਨਰਿੰਦਰ ਸਿੰਘ ਦਲਬਾਗ ਸਿੰਘ ਬਾਬਾ ਨਿਰਮਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ

ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਮਨਾਉਣ ਸਬੰਧੀ ਅਤੇ ਸ਼ੋਭਾ ਯਾਤਰਾ ਕੱਢਣ ਸਬੰਧੀ ਇੱਕ ਅਹਿਮ ਮੀਟਿੰਗ ਰੱਖੀ

ਜਗਰਾਉਂ ( ਅਮਿਤ ਖੰਨਾ )ਜਗਰਾਉਂ  ਭਗਵਾਨ ਵਾਲਮੀਕੀ ਮੰਦਰ ਮਹੱਲਾ ਸ਼ਹਿਰੀਆਂ ਚੁੰਗੀ ਨੇੜੇ ਚੁੰਗੀ ਨੰਬਰ ਸੱਤ ਵਿਖੇ ਆਦਿ ਕਵੀ ਸ੍ਰਿਸ਼ਟੀ ਰਿਚੇਤਾ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਮਨਾਉਣ ਸਬੰਧੀ ਅਤੇ ਸ਼ੋਭਾ ਯਾਤਰਾ ਕੱਢਣ ਸਬੰਧੀ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਜਗਰਾਉਂ ਸ਼ਹਿਰ ਦੇ ਸਮੂਹ ਵਾਲਮੀਕ ਅਤੇ ਮਜ਼੍ਹਬੀ ਸਿੱਖ ਸਮਾਜ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ  ਜਿਸ ਸੈਂਟਰਲ ਵਾਲਮੀਕੀ ਸਭਾ ਇੰਡੀਆ ਦੇ ਝੰਡੇ ਥੱਲੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਸਾਰਿਆਂ ਨੇ ਸਰਬਸੰਮਤੀ ਨਾਲ਼ ਪਰਮਜੀਤ ਸਿੰਘ ਰਿੰਪੀ ਲੱਦੜ ਨੂੰ ਸ਼ੋਭਾ ਯਾਤਰਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਤੇ ਸਰਬ ਸੰਮਤੀ ਨਾਲ ਸਮੂਹ ਨੁਮਾਇੰਦਿਆਂ ਨੇ ਪ੍ਰਧਾਨ ਕਬੂਲ ਕੀਤਾ ਅਤੇ ਭਗਵਾਨ ਬਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਮਨਾਉਣ ਸਬੰਧੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਅਤੇ ਮਿਤੀ 16-09-2024 ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਦਾ ਫੈਸਲਾ ਕੀਤਾ ਗਿਆ ਅਤੇ ਮਿਤੀ 17-09-2024 ਨੂੰ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਮੋਕੇ ਹਵਨ ਅਤੇ ਝੰਡੇ ਦੀ ਰਸਮ ਹੋਣ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰੁਣ ਗਿੱਲ ਪ੍ਰਧਾਨ ਰਜਿੰਦਰ ਕੁਮਾਰ ਪ੍ਰਧਾਨ ਸਨੀ ਸੁੰਦਰ ਸੰਦੀਪ ਕੁਮਾਰ ਪ੍ਰਦੀਪ ਕੁਮਾਰ ਰਾਮ ਪ੍ਰਕਾਸ਼ ਸੈਂਟਰ ਵਾਲਮੀਕ ਸਭਾ ਇੰਡੀਆ ਦੇ ਸ਼ਹਿਰੀ ਪ੍ਰਧਾਨ ਅਮਿਤ ਕਲਿਆਣ ਸਤੀਸ਼ ਕੁਮਾਰ ਬੱਗਾ ਗੋਪਾਰਾਮ ਜੀ ਸੋਮਨਾਥ  ਬੱਗਾ ਚੇਤਨ ਗਿੱਲ ਗਗਨ ਗਿੱਲ ਬਿੱਲੋ ਗਿੱਲ ਮੰਗਾ ਪਹਿਲਵਾਨ ਮਣੀ ਗਿੱਲ ਬਲਵਿੰਦਰ ਕੁਮਾਰ ਮੱਟੂ ਸ਼ਾਮ ਲਾਲ ਗੱਟੀ ਸੁਨੀਲ ਕੁਮਾਰ ਸੰਤੋਖ ਰਾਮ ਬੱਬੂ ਕੁਲਵੰਤ ਸਿੰਘ ਸਹੋਤਾ ਸੰਜੀਵ ਕੁਮਾਰ ਗਿੱਲ ਸ਼ੋਭਾ ਯਾਤਰਾ ਦੇ ਸਾਬਕਾ ਪ੍ਰਧਾਨ ਅੰਮ੍ਰਿਤ ਲਾਲ ਧਾਲੀਵਾਲ ਰਿੰਕੂ ਗਿੱਲ ਭੂਸ਼ਣ ਗਿੱਲ ਸੁਨੀਲ ਕੁਮਾਰ ਲੱਕੀ ਨਰੇਸ਼ ਗਿੱਲ ਤੇ  ਕਾਲੂ ਬਾਬਾ ਲਖਵਿੰਦਰ ਸਿੰਘ ਰੋਕੀ ਬੱਗਾ ਟੀਨਾ ਬੱਗਾ ਮਿਸ਼ਰੋ ਪ੍ਰਧਾਨ ਜੀ ਮੈਡਮ ਕਾਨਤਾ ਜੀ ਪ੍ਰਿੰਸੀਪਲ ਰਜਿੰਦਰ ਕੌਕੇ ਜੀ ਸਰਬਨ ਸਿੰਘ ਆਵੇ ਦੀਪਕ ਧਾਲੀਵਾਲ ਜੀ ਕੁਮਾਰ ਗੌਰਵ ਗੋਰਾ ਲੱਧੜ ਸੋਨੂੰ ਧਾਲੀਵਾਲ ਜੀ ਅਤੇ ਸਮੂਹ ਮਹੱਲਾ ਨਿਵਾਸੀਆਂ ਨੇ ਹਿੱਸਾ ਲਿਆ

ਸਨਮਤੀ ਵਿਮਲ ਜੈਨ ਸਕੂਲ ਜਗਰਾਓਂ ਦੇ ਬੱਚੇ ਖੇਡ ਮੁਕਾਬਲਿਆ ਵਿੱਚ ਛਾਏ।

ਜਗਰਾਉਂ ( ਅਮਿਤ ਖੰਨਾ )ਜਗਰਾਓਂ, ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਂਟਰ ਪੱਧਰ ਤੇ ਖੇਡ ਮੁਕਾਬਲੇ ਅੰਡਰ -11 ਕਰਵਾਏ ਗਏ ਇੰਨਾ ਮੁਕਾਬਲਿਆ ਵਿੱਚ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਖੇਡ ਮੁਕਾਬਲਿਆ ਵਿੱਚ ਬੱਚਿਆਂ ਨੇ 10 ਸੋਨੇ ਦੇ ਤਗਮੇ ਅਤੇ 9 ਚਾਂਦੀ ਦੇ ਤਗਮੇ ਅਤੇ 2 ਤਾਂਬੇ ਦੇ ਤਗਮੇ  ਹਾਸਿਲ ਕੀਤੇ. ਰਸਾਕਸੀ ਮੁਕਾਬਲੇ ਵਿੱਚ ਗੁਰਵਿੰਦਰ, ਹਰਜੋਤ, ਅਨਮੋਲ, ਹਰਜੀਤ, ਸੁਖਹਰਜਿੰਦਰ, ਗੁਰਜੋਤ, ਸ਼ਿਵਮ, ਮਨਿੰਦਰ ਅਤੇ ਗੁਰਸ਼ਰਨ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦੇ ਤਗਮੇ ਪ੍ਰਾਪਤ ਕੀਤੇ। 400 ਮੀਟਰ ਦੀ ਰਿਲੇਅ ਦੌੜ ਵਿੱਚ ਕੀਰਤੀ, ਰੀਤ, ਅਮੋਲੀ ਨੇ ਅਰਪਿਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ ਵਿੱਚ ਨਵਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਨਵਜੋਤ ਸਿੰਘ ਤੇ ਕੀਰਤੀ ਨੇ ਦੂਜਾ ਸਥਾਨ ਹਾਸਿਲ ਕੀਤਾ। 400 ਮੀਟਰ ਦੀ ਦੌੜ ਵਿੱਚ ਸੁਖਹਰਜਿੰਦਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।600 ਮੀਟਰ ਦੀ ਦੌੜ ਵਿੱਚ ਸੁਖਹਰਜਿੰਦਰ  ਤੇ ਅਰਪਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿੱਚ ਨਵਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪਹੁੰਚਣ ਤੇ ਜੇਤੂ ਬੱਚਿਆਂ ਨੂੰ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਹੋਂਸਲਾ ਅਫ਼ਜ਼ਾਈ ਕੀਤੀ ਅਤੇ ਇਸ ਦਾ ਸਿਹਰਾ ਡੀ. ਪੀ ਅਧਿਆਪਕਾ ਕੁਲਵਿੰਦਰ ਕੌਰ ਅਤੇ ਰਾਕੇਸ਼ ਕੁਮਾਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਇੰਨਾ ਬੱਚਿਆਂ ਨੂੰ ਮਿਹਨਤ ਕਰਾਈ ਹੈ ਸਕੂਲ ਪਹੁੰਚਣ ਤੇ ਜੇਤੂ ਬੱਚਿਆਂ ਨਾਲ ਯਾਦਗਰੀ ਤਸਵੀਰ ਕਰਾਉਂਦੇ ਹੋਏ ਡਾਇਰੈਕਟਰ ਮੈਡਮ ਸ਼ਸ਼ੀ ਜੈਨ, ਪ੍ਰਿੰਸੀਪਲ ਸੁਪ੍ਰਿਆ ਖੁਰਾਣਾ, ਡੀ. ਪੀ. ਰਾਕੇਸ਼ ਕੁਮਾਰ ਅਤੇ ਮੈਡਮ ਕੁਲਵਿੰਦਰ ਕੌਰ।

ਬੇਸਿਕ ਸਕੂਲ ਦੀ ਇਮਾਰਤ ਦੇ ਇੱਕ ਹਿੱਸੇ ਤੇ ਜਿਥੇ ਹੋਮਗਾਰਡ ਦਫ਼ਤਰ ਦਾ ਕਬਜ਼ਾ 15ਦਿਨ ਚ ਖਤਮ ਹੋ ਜਾਵੇਗਾ

ਜਗਰਾਉਂ ( ਅਮਿਤ ਖੰਨਾ )ਜਗਰਾਉਂ ਦੇ ਬੇਸਿਕ ਸਕੂਲ ਦੀ ਇਮਾਰਤ ਦੇ ਇੱਕ ਹਿੱਸੇ ਤੇ  ਜਿਥੇ  ਹੋਮਗਾਰਡ ਦਫ਼ਤਰ ਦਾ ਕਬਜ਼ਾ ਸੀ, ਉਹ ਕਬਜਾ 15ਦਿਨ ਚ ਖਤਮ ਹੋ ਜਾਵੇਗਾ ਇਸ ਬਾਰੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਹੁਕਮ ਜਾਰੀ ਕਰਦਿਆਂ ਐਸ ਡੀ ਐਮ ਜਗਰਾਉਂ ਅਤੇ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਨੂੰ ਕਬਜਾ ਲੈਣ ਦੇ ਆਦੇਸ਼ ਜਾਰੀ ਕੀਤੇ ਹਨ ਜਿਸ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਸੀਨੀਅਰ ਸਿਟੀਜ਼ਨਜ਼ ਸੰਘਰਸ਼ ਕਮੇਟੀ ਅਤੇ ਡੀ ਟੀ ਐਫ਼ ਯੂਨੀਅਨ ਜਗਰਾਉਂ ਵੱਲੋ  ਸੰਘਰਸ਼ ਚੱਲ ਰਿਹਾ  ਸੀ। ਉਕਤ ਹੁਕਮ ਜਾਰੀ ਹੋਣ ਤੇ ਇਲਾਕੇ ਦੇ ਵਸਨੀਕਾਂ ਅਤੇ ਜਥੇਬੰਦੀਆਂ ਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਇਸ ਸਬੰਧੀ ਬੇਸਿਕ ਸਕੂਲ ਦੇ ਸਟਾਫ਼ ਵੱਲੋਂ ਸੀਨੀਅਰ ਸਿਟੀਜ਼ਨਜ਼ ਗਰੁੱਪ ਅਤੇ ਡੀ ਟੀ ਐਫ਼ ਬਲਾਕ ਜਗਰਾਉਂ ਦੇ ਆਗੂਆਂ ਦੇ ਲਈ ਧੰਨਵਾਦ ਤੁਰੰਤ ਭਾਵਪੂਰਤ  ਸਮਾਗਮ ਆਯੋਜਿਤ ਕੀਤਾ। ਇਸ ਮੌਕੇ ਸੀਨੀਅਰ ਸਿਟੀਜ਼ਨਜ਼ ਗਰੁੱਪ ਦੇ ਆਗੂ, ਡੀ ਟੀ ਐਫ਼ ਬਲਾਕ ਜਗਰਾਉਂ ਦੇ ਆਗੂ ਅਤੇ ਸਕੂਲ ਸਟਾਫ਼ ਹਾਜ਼ਰ ਸਨ। ਸੀਨੀਅਰ ਸਿਟੀਜ਼ਨਜ਼ ਆਗੂ ਅਵਤਾਰ ਸਿੰਘ ਅਤੇ ਜੋਗਿੰਦਰ ਅਜ਼ਾਦ ਨੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਡੀ ਸੀ ਦਫਤਰ ਲੁਧਿਆਣਾ ਵੱਲੋਂ ਜਾਰੀ ਪੱਤਰ 2022 ਤੋਂ ਲੈ ਕੇ ਹੁਣ ਤੱਕ ਕੀਤੀਆਂ ਗਈਆਂ ਕਾਰਵਾਈਆਂ ਤੇ ਚਾਨਣਾ ਪਾਇਆ। ਉਨ੍ਹਾਂ ਨੇ ਖਾਸ ਤੌਰ ਤੇ ਏ ਡੀ ਸੀ ਲੁਧਿਆਣਾ ਸ. ਅਨਮੋਲ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਬੀਤੇ ਦਿਨ ਸੀਨੀਅਰ ਆਗੂਆਂ ਨੂੰ ਬੜੇ ਦਾਅਵੇ ਨਾਲ ਕਿਹਾ ਸੀ ਕਿ ਤੁਹਾਨੂੰ ਇਸ ਬਾਰੇ ਲੁਧਿਆਣਾ ਆਉਣ ਦੀ ਲੋੜ ਨਹੀਂ ਮਸਲਾ ਹੱਲ ਕੀਤਾ ਜਾ ਰਿਹਾ ਹੈ। । ਸਕੂਲ ਦੀ ਇੰਚਾਰਜ ਮੈਡਮ ਕੁਲਦੀਪ  ਕੋਰ ਅਤੇ ਸੁਧੀਰ ਝਾਂਜੀ ਨੇ ਇਸ ਪ੍ਰਾਪਤੀ ਨੂੰ ਮਿਸਾਲੀ ਦਸਿਆ ਅਤੇ ਕਿਹਾ ਕਿ ਕਮਰਿਆਂ ਦਾ ਕਬਜ਼ਾ ਮਿਲਣ ਤੇ ਮੁੜ ਸਮਾਗਮ ਕੀਤਾ ਜਾਵੇਗਾ। ਡੀ ਟੀ ਐਫ ਆਗੂ ਦਵਿੰਦਰ ਸਿੰਘ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਅਸ਼ੋਕ ਭੰਡਾਰੀ, ਹਰਭਜਨ ਸਿੰਘ, ਜਸਵੰਤ ਸਿੰਘ ਕਲੇਰ, ਕ੍ਰਿਸ਼ਨ ਲਾਲ, ਤੁਲਸੀ ਦਾਸ, ਰਾਣਾ ਆਲਮਦੀਪ, ਸ਼ਰਨਜੀਤ ਸਿੰਘ, ਇੰਦਰਪ੍ਰੀਤ ਸਿੰਘ, ਰਜੇਸ਼ ਕੁਮਾਰ, ਕੁਲਦੀਪ ਕੌਰ, ਰੇਖਾ, ਕਰਮਜੀਤ ਕੌਰ, ਰੀਤੂ ਝਾਂਜੀ, ਗੁਰਪ੍ਰੀਤ ਕੌਰ, ਵਰਿੰਦਰ ਕੌਰ, ਜੋਤੀ ਸ਼ਰਮਾ ਆਦਿ ਹਾਜਰ ਸਨ।

ਪ੍ਰਮੋਟ ਹੋਏ ਲੈਕਚਰਾਰਾਂ ਲਈ ਸਾਰੇ ਖਾਲੀ ਸਟੇਸ਼ਨ ਸ਼ੋਅ ਕਰਨ ਦੀ ਮੰਗ

 ਜਗਰਾਉਂ ( ਅਮਿਤ ਖੰਨਾ )ਅੱਜ ਮਾਸਟਰ ਕੇਡਰ ਤੋਂ ਲੈਕਚਰਾਰ ਪ੍ਰਮੋਟ ਹੋਏ ਹਲਕਾ ਜਗਰਾਉਂ ਦੇ ਸਮੂਹ ਅਧਿਆਪਕ ਸਾਹਿਬਾਨ ਦੀ ਮੀਟਿੰਗ ਹੋਈ। ਇਸ ਵਿੱਚ ਸਿੱਖਿਆ ਵਿਭਾਗ ਦੀ ਨਵੀਂ ਨੀਤੀ ਅਨੁਸਾਰ ਪੇਂਡੂ ਹਲਕੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਪੋਸਟਾਂ ਸਟੇਸ਼ਨ ਚੋਣ ਸਮੇਂ ਸ਼ੋਅ ਨਾ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਵੱਖ ਵੱਖ ਸਕੂਲਾਂ ਤੋਂ ਮਿਲੀ ਜਾਣਕਾਰੀ ਅਨੁਸਾਰਆਰਟਸ ਵਿਸਿ਼ਆਂ ਦੀਆਂ ਲੈਕਚਰਾਰ ਪੋਸਟਾਂ ਸਕੂਲਾਂ ਵਿੱਚੋਂ ਅਲੋਪ ਕਰ ਦਿੱਤੀਆਂ ਗਈਆਂ ਹਨ। ਅਤੇ ਵਿਭਾਗ ਸਟੇਸ਼ਨ ਚੋਣ ਸਮੇਂ ਉਹਨਾਂ ਅਸਾਮੀਆਂ ਨੂੰ ਅਲੋਪ ਕਰ ਰਿਹਾ ਹੈ। ਇਸ ਨਾਲ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ । ਉਪਰੰਤ ਇਸ ਸਬੰਧੀ ਬੀਬੀ ਸਰਬਜੀਤ ਕੌਰ ਮਾਣੂਕੇ ਐਮਐਲਏ ਹਲਕਾ ਜਗਰਾਉਂ ਨਾਲ ਵਿਚਾਰ ਵਟਾਂਦਰਾ ਕਰਕੇ ਮੰਗ ਪੱਤਰ ਦਿੱਤਾ ਗਿਆ ਉਹਨਾਂ ਨੇ ਇਸ ਸਬੰਧੀ ਮਾਨਯੋਗ ਸਿੱਖਿਆ ਮੰਤਰੀ ਜੀ ਦੇ ਧਿਆਨ ਵਿੱਚ ਇਹ ਮਸਲਾ ਤੁਰੰਤ ਲਿਆਉਣ ਦਾ ਭਰੋਸਾ ਦਿੱਤਾ ਇਸ ਸਮੇਂ ਰਣਜੀਤ ਸਿੰਘ ਹਠੂਰ ਮਨਜਿੰਦਰ ਸਿੰਘ ਖਾਲਸਾ ਸਤਨਾਮ ਸਿੰਘ ਹਠੂਰ ਪਰਮਜੀਤ ਸਿੰਘ ਦੁੱਗਲ ਬੀਪੀਈਓ ਸੁਖਦੇਵ ਸਿੰਘ ਹਠੂਰ, ਪਰਮਿੰਦਰ ਸਿੰਘ, ਜਸਵੰਤ ਰਾਏ ,ਅਮਰਨਾਥ, ਅਮਰਜੀਤ ਸਿੰਘ ,ਅਤੇ ਹੋਰ ਬਹੁਤ ਸਾਰੇ ਅਧਿਆਪਕ ਆਗੂ ਸਾਮਲ ਸਨ।

ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਦੇ ਐਲ.ਕੇ.ਜੀ ਦੇ ਵਿਦਿਆਰਥੀਆਂ ਨੇ ਗੁਰਦੁਆਰੇ ਨਾਨਕਸਰ ਵਿਖੇ ਟੇਕਿਆ ਮੱਥਾ.....

ਜਗਰਾਉਂ ( ਅਮਿਤ ਖੰਨਾ ):ਡੀ.ਏ.ਵੀ ਸੈਂਟਨਰੀ  ਪਬਲਿਕ ਸਕੂਲ, ਜਗਰਾਉਂ ਦੇ ਐਲ.ਕੇ.ਜੀ ਦੇ ਵਿਦਿਆਰਥੀਆਂ ਨੂੰ ਅੱਜ ਗੁਰਦੁਆਰੇ ਨਾਨਕਸਰ ਵਿਖੇ ਲਿਜਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਪ੍ਰਿੰਸੀਪਲ ਸ਼੍ਰੀ ਵੇਦ ਵ੍ਰਤ ਪਲਾਹ ਜੀ ਨੇ ਦੱਸਿਆ ਕਿ ਬਾਬਾ ਸੇਵਾ ਸਿੰਘ ਜੀ ਨਾਨਕਸਰ ਵਾਲਿਆਂ ਤੋਂ ਐਲ. ਕੇ .ਜੀ ਦੇ  ਵਿਦਿਆਰਥੀਆਂ ਨੇ ਆਸ਼ੀਰਵਾਦ ਲਿਆ ਤੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਜੀਵਨੀ ਤੇ ਸਿਧਾਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।ਸੰਗਤ ਵਿੱਚ ਬੈਠ  ਕੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਆਨੰਦ ਪ੍ਰਾਪਤ ਕੀਤਾ। ਪੰਗਤ ਵਿੱਚ ਬੈਠ ਕੇ ਵਿਦਿਆਰਥੀਆਂ ਨੇ ਲੰਗਰ -ਪਾਣੀ ਛੱਕਿਆਂ ।  ਬਰਤਨਾਂ ਦੀ ਸੇਵਾ ਵੀ ਕੀਤੀ ਗਈ। ਨਾਮ ਸਿਮਰਨ ਦੀ ਭਾਵਨਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਇਆ ਗਿਆ।  ਚੰਗੀਆ ਆਦਤਾਂ ਬਾਰੇ ਵਿਦਿਆਰਥੀਆਂ ਨਾਲ ਚਰਚਾ ਕੀਤੀ ਗਈ। ਵਿਦਿਆਰਥੀਆਂ ਨੇ ਗੁਰਦੁਆਰੇ ਦੇ ਪਾਵਨ ਮਾਹੌਲ ਵਿੱਚ ਪੂਰਾ ਆਨੰਦ ਉਠਾਇਆ। ਵਿਦਿਆਰਥੀਆਂ ਦੇ ਨਾਲ ਡੀ.ਪੀ.ਈ ਹਰਦੀਪ ਸਿੰਘ, ਖੁਸ਼ਹਾਲ ਸਰ,  ਮੈਡਮ ਮਨਦੀਪ ਕੌਰ ਅਤੇ ਮਨਜੋਤ ਕੌਰ ਵੀ ਮੌਜੂਦ ਸਨ । ਪ੍ਰਿੰਸੀਪਲ ਸਾਹਿਬ ਨੇ ਅਧਿਆਪਕ ਸਾਹਿਬਾਨਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮਾਂ ਬਣਾਉਂਦੇ  ਰਹਿਣ ਵਾਸਤੇ ਪ੍ਰੇਰਿਤ ਕੀਤਾ।

ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਅਜੇਪ੍ਰੀਤਪਾਲ ਸਿੰਘ ਨੂੰ ਯੂਥ ਵਿੰਗ ਲੁਧਿ:ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ*

ਲੁਧਿਆਣਾ, 21 ਸਤੰਬਰ ( ਕਰਨੈਲ ਸਿੰਘ ਐੱਮ.ਏ.) ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਯੂਥ ਵਿੰਗ ਦੇ ਕੌਮੀ ਪ੍ਰਧਾਨ ਜੁਗਰਾਜ ਸਿੰਘ ਮੰਡ ਦੀ ਅਗਵਾਈ ਹੇਠ ਵਿਸ਼ਾਲ ਮੀਟਿੰਗ ਪਿੰਡ ਗੁਰੂਗੜ੍,ਮਾਛੀਵਾੜਾ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜੱਥੇ.ਤਰਨਜੀਤ ਸਿੰਘ ਨਿਮਾਣਾ, ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਮਖੂ ਨੇ ਕਿਸਾਨਾਂ ਦੇ ਨੌਜਵਾਨਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਯੂਨੀਅਨ ਨੂੰ ਮਜ਼ਬੂਤ ਕਰਨ ਹਿੱਤ ਯੂਨੀਅਨ ਦੇ ਜੱਥੇਬੰਦਕ ਢਾਂਚੇ ਦੇ ਵਿਸਥਾਰ ਦੀ ਮੁਹਿੰਮ ਬੜੇ ਜ਼ੋਰਾਂ ਤੇ ਚੱਲ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਅੱਜ ਯੂਨੀਅਨ ਦੀ ਮਜ਼ਬੂਤੀ ਲਈ ਅਜੇਪ੍ਰੀਤਪਾਲ ਸਿੰਘ ਨੂੰ ਯੂਥ ਵਿੰਗ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਜੱਥੇਦਾਰ ਨਿਮਾਣਾ ਤੇ ਮਖੂ ਨੇ ਨਵ ਨਿਯੁਕਤ ਯੂਥ ਵਿੰਗ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਅਜੇਪ੍ਰੀਤਪਾਲ ਸਿੰਘ ਗੁਰੂਗੜ੍ਹ ਨੂੰ ਯੂਨੀਅਨ ਦਾ ਸਿਰੋਪਾ ਭੇਂਟ ਕਰਕੇ ਸਨਮਾਨਿਤ ਅਤੇ ਉਹਨਾਂ ਨੂੰ ਵਧਾਈ ਦਿੰਦੇ ਕਿਹਾ ਕਿ ਉਹ ਪੂਰੀ ਇਕਜੁਟਤਾ ਤੇ ਲਗਨ ਨਾਲ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਦੇ ਕਾਰਜਾਂ ਵਿੱਚ ਜੁੱਟ ਜਾਣ ਤਾਂ ਕਿ ਸਮੁੱਚੇ ਪੰਜ਼ਾਬ ਅੰਦਰ ਕਿਸਾਨਾਂ ਤੇ ਪੰਜਾਬੀਆਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦੀ ਆਰੰਭ ਕੀਤੀ ਗਈ ਮੁਹਿੰਮ ਕਾਮਯਾਬ ਹੋ ਸਕੇ। ਇਸ ਮੌਕੇ ਤੇ ਜਸਵਿੰਦਰ ਸਿੰਘ ਚੜ੍ਹਦੀਕਲਾ,ਅਜਮੇਰ ਸਿੰਘ ਲੰਬੜਦਾਰ, ਨਵਦੀਪ ਸਿੰਘ ਬੁਆਲ, ਨਵਤੇਜ ਸਿੰਘ ਬੁਆਲ, ਬਲਰਾਜ ਸਿੰਘ ਬੁਆਲ, ਨਰਲੇਪ ਸਿੰਘ, ਪ੍ਰਿਤਪਾਲ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਰਾਜ ਕੁਮਾਰ. ਕਰਮਜੀਤ ਸਿੰਘ ਗਰਚਾ, ਰਾਮ ਸਿੰਘ ਗਰਚਾ, ਅਮਰਜੀਤ ਸਿੰਘ ਡਿੰਪੀ, ਮੋਹਨ ਲਾਲ ਸਰਪੰਚ, ਜੱਗਾ ਗੁਰੂਗੜ,ਅਜੈਬ ਸਿੰਘ, ਗੋਲਡੀ ਗੁਰੂਗੜ, ਲੱਖਾ ਗੁਰੂਗੜ, ਭੁਪਿੰਦਰ ਸਿੰਘ ਦੀਪੂ, ਹਰਮਨ ਸਿੰਘ ਮਾਂਗਟ, ਸੁੱਚਾ ਸਿੰਘ, ਬੰਟੀ ਪੰਚ, ਰਮਨ ਹਿਆਤਪੁਰ, ਹਨੀ ਗੁਰੂਗੜ, ਬੱਬੂ ਗੁਰੂਗੜ, ਜੀਵਨ ਹਿਆਤਪੁਰ, ਨਵੀ ਬੁਆਲ, ਜੋਤ ਬੁਆਲ, ਸੱਤਾ ਭਗਵਾਨਪੁਰੀਆ, ਬਲਦੇਵ ਸਿੰਘ ਸੰਧੂ, ਗੁਰਚਰਨ ਸਿੰਘ ਭੁੱਲਰ, ਗਿਰਦੌਰ ਸਿੰਘ ਤੂਰ ਹਾਜ਼ਰ ਸਨ ।

ਗਲੀ 'ਚ ਲੱਗੀ ਮੋਟਰ ਤੋਂ ਪਾਣੀ ਭਰਨ ਨੂੰ ਲੈ ਕੇ ਹੋਈ ਤਕਰਾਰ ਨੇ ਭਿਆਨਕ ਰੂਪ ਧਾਰਿਆ, ਘਰ 'ਤੇ ਹਮਲਾ ਕਰਕੇ ਕੀਤੀ ਭੰਨ ਤੋੜ, ਮਾਮਲਾ ਦਰਜ਼

ਹਠੂਰ, 21 ਸਤੰਬਰ (ਕੌਸ਼ਲ ਮੱਲ੍ਹਾ)- ਨੇੜਲੇ ਪਿੰਡ ਝੋਰੜਾਂ ਵਿਖੇ ਇਕ ਗਲੀ 'ਚ ਦਾਨ ਵਜੋਂ ਲਗਾਈ ਮੋਟਰ ਤੋਂ ਪਾਣੀ ਭਰਨ ਨੂੰ ਲੈ ਕੇ ਹੋਈ ਤਕਰਾਰ ਕਾਰਨ ਇਕ ਸੈਨਿਕ ਦੇ ਪਰਿਵਾਰ ਨੂੰ ਵੱਡਾ ਨੁਕਸਾਨ ਝੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਹਰਜੀਤ ਕੌਰ ਪਤਨੀ ਗੁਰਸੇਵਕ ਸਿੰਘ ਵਾਸੀ ਪਿੰਡ ਝੋਰੜਾਂ ਨੇ ਪੁਲਿਸ ਥਾਣਾ ਹਠੂਰ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਉਹ ਮਿਤੀ 19 ਸਤੰਬਰ ਨੂੰ ਵਕਤ ਕਰੀਬ ਦੁਪਿਹਰ ਬਾਅਦ 2 ਵਜੇ ਉਹ ਤੇ ਉਸਦਾ ਦਿਉਰ ਹਰਮਨਪ੍ਰੀਤ ਸਿੰਘ ਅਤੇ ਚਾਚੀ ਸ਼ਿੰਦਰ ਕੌਰ ਘਰ ਦੇ 
ਵੇਹੜੇ ਵਿੱਚ ਬੈਠੇ ਗੱਲਾਂ ਬਾਤਾਂ ਕਰ ਰਹੇ ਸਨ, ਤਾਂ ਉਨ੍ਹਾਂ ਦੇ ਘਰ ਮੇਨ ਗੇਟ 'ਚੋਂ ਜਸਕਰਨ ਸਿੰਘ ਉਰਫ ਕਾਲੀ 
ਪੁੱਤਰ ਗੁਰਜੰਟ ਸਿੰਘ, ਜੱਗਾ ਸਿੰਘ ਪੁੱਤਰ ਪਿਆਰਾ ਸਿੰਘ, ਟਹਿਲ ਸਿੰਘ ਪੁੱਤਰ ਗੁਰਮੇਲ ਸਿੰਘ, ਗੁਰਜੰਟ ਸਿੰਘ 
ਉਰਫ ਜੰਟਾ ਪੁੱਤਰ ਗੁਰਮੇਲ ਸਿੰਘ, ਰਾਣੀ ਕੌਰ ਪਤਨੀ ਗੁਰਜੰਟ ਸਿੰਘ, ਕਮਲ ਕੌਰ ਪਤਨੀ ਟਹਿਲ ਸਿੰਘ 
ਵਾਸੀਆਨ ਝੌਰੜਾਂ ਅਤੇ ਜਸਕਰਨ ਸਿੰਘ ਦਾ ਸਹੁਰਾ ਜਿਸ ਦਾ ਉਹ ਨਾਮ ਨਹੀਂ ਜਾਣਦੀ, ਉਹ ਉਨ੍ਹਾਂ ਦੇ ਘਰ ਅੰਦਰ 
ਦਾਖਲ ਹੋ ਕੇ ਆਉਂਦੇ ਸਾਰ ਹੀ ਆਪਣੇ ਨਾਲ ਲੈ ਕੇ ਆਏ ਹਥਿਆਰਾਂ ਨਾਲ ਕੁੱਟਮਾਰ ਕਰਨ ਲੱਗੇ ਅਤੇ ਉਨ੍ਹਾਂ ਨਾਲ ਕਰੀਬ 15 ਬੰਦੇ ਅਣਪਛਾਤੇ ਹੋਰ ਵੀ ਸਨ, ਜਿਨ੍ਹਾਂ ਹਮਲਾ ਕਰਕੇ ਘਰ ਵਿੱਚ ਖੜੀ ਕਾਰ ਅਲਟੋ, ਦਿਉਰ ਹਰਮਨਪ੍ਰੀਤ ਸਿੰਘ ਦੇ ਮੋਟਰ ਸਾਈਕਲ ਅਤੇ ਘਰ ਵਿੱਚ ਪਏ ਹੋਰ ਸਮਾਨ ਅਤੇ ਘਰ ਦੀ ਭੰਨ ਤੋੜ ਕਰਕੇ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਆਪਣੇ ਹਥਿਆਰਾਂ ਸਮੇਤ ਭੱਜ ਗਏ। ਵਜ੍ਹਾ ਰੰਜ਼ਿਸ ਇਹ ਹੈ ਕਿ ਗਲੀ ਵਿੱਚ ਕਿਸੇ ਨੇ ਪਾਣੀ ਵਾਲੀ ਮੋਟਰ ਦਾਨ ਵਜੋਂ ਲਵਾਈ ਹੈ, ਜਿਸ ਤੋਂ ਉਨ੍ਹਾਂ ਨੂੰ ਪਾਣੀ ਨਹੀਂ ਭਰਨ ਦਿੰਦੇ। ਏ.ਐੱਸ.ਆਈ. ਸੁਲੱਖਣ ਸਿੰਘ ਨੇ ਦੱਸਿਆ ਕਿ ਹਰਜੀਤ ਕੌਰ ਪਤਨੀ ਗੁਰਸੇਵਕ ਸਿੰਘ ਵਾਸੀ ਪਿੰਡ ਝੋਰੜਾਂ ਦੇ ਬਿਆਨਾਂ 'ਤੇ ਜਸਕਰਨ ਸਿੰਘ ਪੁੱਤਰ ਗੁਰਜੰਟ ਸਿੰਘ, ਜੱਗਾ ਸਿੰਘ ਪੁੱਤਰ ਪਿਆਰਾ ਸਿੰਘ, ਟਹਿਲ ਸਿੰਘ ਪੁੱਤਰ ਗੁਰਮੇਲ ਸਿੰਘ, ਗੁਰਜੰਟ ਸਿੰਘ ਪੁੱਤਰ ਗੁਰਮੇਲ ਸਿੰਘ, ਰਾਣੀ ਕੌਰ ਪਤਨੀ ਗੁਰਜੰਟ ਸਿੰਘ, ਕਮਲ ਕੌਰ ਪਤਨੀ ਟਹਿਲ ਸਿੰਘ ਵਾਸੀ ਵਾਸੀ ਪਿੰਡ ਝੋਰੜਾਂ ਅਤੇ 15 ਹੋਰ ਅਣਪਛਾਤੇ ਵਿਆਕਤੀਆਂ ਖਿਲਾਫ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।
ਫੋਟੋ ਕੈਪਸ਼ਨ: ਘਰ 'ਚ ਖੜ੍ਹੇ ਨੁਕਸਾਨੇ ਵਾਹਨਾਂ ਦੀ ਤਸਵੀਰ।