You are here

ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦਾ ਪੰਜਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਜਗਰਾਓ (ਅਮਿਤਖੰਨਾ) 
ਸਥਾਨਕ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿੱਚ  ਦਿਨ ਸ਼ਨੀਵਾਰ ਨੂੰ ਪੰਜਵੀਂ ਜਮਾਤ ਦਾ ਸਲਾਨਾ ਨਤੀਜਾ ਐਲਾਨ ਕਰਦਿਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ । ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਜੀ ਨੇ ਦੱਸਿਆ ਕੇ ਪੰਜਵੀਂ ਜਮਾਤ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ। ਇਸ ਮੌਕੇ  ਪੰਜਵੀਂ ਜਮਾਤ ਦੇ ਇੰਚਾਰਜ ਮਿਸ ਦਿਵਿਆ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰੇਰਨਾ, ਪ੍ਰਭਜਸਲੀਨ ਅਤੇ ਸੁਖਦੀਪ  ਨੇ 500/  500  ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਹਰਮਨਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਨੇ 499/500  ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ  ਅਤੇ ਸੱਤਿਅਮ ,ਸਿਮਰਪ੍ਰੀਤ  ਨੇ 498/500 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ।  ਇਸ ਤੋਂ ਇਲਾਵਾ ਪੰਜਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਦਾ ਹੀ ਨਤੀਜਾ 90 ਫੀਸਦੀ ਤੋਂ ਉੱਪਰ ਰਿਹਾ ਹੈ । ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਕਿਹਾ ਸਲਾਨਾ ਨਤੀਜਾ ਬੱਚਿਆਂ ਦੀ ਸਾਰੇ ਸਾਲ ਦੀ ਮਿਹਨਤ ਹੁੰਦੀ ਹੈ ਤੇ ਜਦੋਂ ਬੱਚੇ ਆਪਣਾ ਨਤੀਜਾ ਦੇਖਣ ਆਉਂਦੇ ਹਨ ਤੇ ਪਾਸ ਹੋਣ ਤੇ ਦਰਜੇ ਬਾਰੇ ਜਦੋਂ ਪਤਾ ਲੱਗਦਾ ਹੈ ਤਾਂ ਬੱਚਿਆਂ ਦੀ ਖ਼ੁਸ਼ੀ ਦਾ ਕੋਈ ਅੰਤ ਨਹੀਂ ਹੁੰਦਾ। ਇਹੀ ਖ਼ੁਸ਼ੀ ਲਿਆਉਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ।ਉਨ੍ਹਾਂ ਦੱਸਿਆ ਨਤੀਜੇ ਦੌਰਾਨ ਮਾਪਿਆਂ ਤੇ ਬੱਚਿਆਂ ਨੇ ਆ ਕੇ ਆਪਣੀ ਪੂਰੇ ਸਾਲ ਦੀ ਕੀਤੀ ਮਿਹਨਤ ਦਾ ਨਤੀਜਾ ਦੇਖਿਆ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਲਾਸ ਇੰਚਾਰਜ ਅਧਿਆਪਕਾ ਵੱਲੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ  ਸਨਮਾਨ ਕੀਤਾ । ਪਹਿਲੇ, ਦੂਜੇ ਤੇ ਤੀਜੇ ਦਰਜੇ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।  ਉਨ੍ਹਾਂ ਦੱਸਿਆ ਸੈਲਫੀ ਪੁਆਇੰਟ ਤੇ ਬੱਚਿਆਂ ਤੇ ਮਾਪਿਆਂ ਨੇ ਆਪਣੀ ਫ਼ੋਟੋ ਖਿਚਵਾ ਕੇ ਯਾਦਗਾਰ ਪਲਾਂ ਨੂੰ ਕੈਪਚਰ ਕੀਤਾ।