You are here

ਸੈਂਟਰਲ ਗਰਲਜ਼ ਜਗਰਾਓਂ ਵਿਖ਼ੇ ਗਰੇਜੁਏਸ਼ਨ ਸੈਰੇਮਨੀ ਮਨਾਈ

   ਜਗਰਾਓ (ਅਮਿਤਖੰਨਾ)  

                     ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੇੰਟ੍ਰਲ ਗਰ੍ਲਜ਼ ਵਿਖ਼ੇ ਗ੍ਰੇਜੁਏਸ਼ਨ ਸੈਰੇਮਨੀ , ਸਾਲਾਨਾ ਨਤੀਜਾ ਅਤੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ. ਬਚਿਆਂ ਵੱਲੋਂ ਪ੍ਰਾਪਤ ਕੀਤੇ ਅੰਕਾਂ, ਪ੍ਰਾਪਤ ਪੋਜ਼ੀਸ਼ਨ ਤੇ ਉਹਨਾਂ ਦੀ ਕਾਰਗੁਜਾਰੀ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ. ਇਸ ਮੌਕੇ ਸਕੂਲ ਵੱਲੋਂ ਕਰਵਾਏ ਗਏ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ. ਇਸ ਮੌਕੇ ਬ੍ਰਾਂਡ ਅੰਬੇਸੇਡਰ ਕੈਪਟਨ ਨਰੇਸ਼ ਵਰਮਾ, ਜਗਰਾਓਂ ਦੇ ਉੱਘੇ ਸਮਾਜ਼ ਸੇਵੀ ਸ਼੍ਰੀ ਕੇਵਲ ਮਲਹੋਤਰਾ, ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਸ. ਸਤਪਾਲ ਸਿੰਘ ਦੇਹੜਕਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ. ਇਹਨਾਂ ਸਖਸ਼ੀਅਤਾਂ ਵੱਲੋਂ ਬੱਚਿਆਂ ਨੂੰ ਹਰ ਰੋਜ ਸਕੂਲ ਆਉਣ, ਰੋਜ਼ਾਨਾ ਹੋਮ ਵਰਕ ਕਰਨ ਅਤੇ ਖੂਬ ਮੇਹਨਤ ਕਰਨ ਦੀ ਪ੍ਰੇਰਣਾ ਦਿੱਤੀ. ਇਸ ਮੌਕੇ ਸੈਂਟਰ ਹੈੱਡ ਟੀਚਰ ਸ਼੍ਰੀ ਸੁਧੀਰ ਝਾਂਜੀ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਮਾਪਿਆਂ ਨੂੰ ਨਵੇਂ ਦਾਖਲੇ ਸਬੰਧੀ ਜਾਣਕਾਰੀ ਦਿੱਤੀ ਗਈ. ਕੈਪਟਨ ਨਰੇਸ਼ ਵਰਮਾ ਜੀ , ਸ਼੍ਰੀ ਕੇਵਲ ਮਲਹੋਤਰਾ ਅਤੇ ਸਤਪਾਲ ਦੇਹੜਕਾ ਜੀ ਵੀ ਬੱਚਿਆਂ ਲਈ ਇਨਾਮ ਲੈ ਕੇ ਆਏ. ਸਾਲਾਨਾ ਨਤੀਜੇ ਦਾ ਦਿਨ ਸ਼ਾਨਦਾਰ ਹੋ ਨਿਬੜਿਆ.