ਹਠੂਰ,24 ਮਾਰਚ-(ਕੌਸ਼ਲ ਮੱਲ੍ਹਾ)-ਸਮੂਹ ਗਰਾਮ ਪੰਚਾਇਤ ਮੀਨੀਆਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਮੂਸਾ ਜੀ ਦੀ 52 ਵੀਂ ਬਰਸੀ ਪਿੰਡ ਮੀਨੀਆਂ ਵਿਖੇ ਸਰਧਾ-ਭਾਵਨਾ ਨਾਲ ਮਨਾਈ ਗਈ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਆਰੰਭ ਸ੍ਰੀ ਕੁਰਾਨ ਸਰੀਫ ਦਾ ਖਤਮ ਦੁਬਾਇਆ ਅਤੇ ਸਰਬੱਤ ਦੇ ਭਲਾ ਲਈ ਅੱਲਾ ਪਾਕ ਅੱਗੇ ਦੁਆ ਕੀਤੀ।ਇਸ ਉਪਰੰਤ ਜਮੀਲ ਖਾਂ ਨੇ ਬਾਬਾ ਮੂਸਾ ਜੀ ਦੇ ਜੀਵਨ ਤੇ ਵਿਸਥਾਰ ਪੂਰਵ ਚਾਨਣਾ ਪਾਇਆ।ਇਸ ਮੌਕੇ ਵੱਡੀ ਗਿਣਤੀ ਵਿਚ ਪਹੰੁਚੀਆਂ ਸµਗਤਾਂ ਨੂੰ ਸµਬੋਧਨ ਕਰਦਿਆਂ ਇਲਾਕੇ ਦੇ ਉਘੇ ਸਮਾਜ ਸੇਵਕ ਇਕਬਾਲ ਮੁਹੰਮਦ ਨੇ ਕਿਹਾ ਕਿ ਸਾਨੂੰ ਹਰ ਸਮੇਂ ਅੱਲਾ ਦੇ ਭਾਣੇ ਵਿਚ ਰਹਿਣਾ ਚਾਹੀਦਾ ਹੈ ਪਰ ਅੱਜ ਦਾ ਮਨੁੱਖ ਆਪਣੇ ਗੁਰੂਆ ਤੋ ਬੇਮੁੱਖ ਹੋ ਕੇ ਸਮਾਜ ਪ੍ਰਤੀ ਆਪਣੀਆ ਜਿੰਮੇਵਾਰੀਆ ਨੂੰ ਭੱੁਲਦਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਗੁਰੂ ਸਹਿਬਾਨਾ ਵੱਲੋ ਵਿਖਾਏ ਮਾਰਗ ਤੇ ਚੱਲਦੇ ਹੋਏ ਨਰੋਏ ਸਮਾਜ ਦੀ ਸਿਰਜਣਾ ਲਈ ਅੱਗੇ ਆਉਣਾ ਚਾਹੀਦਾ ਹੈ।ਅੰਤ ਵਿਚ ਉਨ੍ਹਾ ਕਿਹਾ ਕਿ ਸਾਨੂੰ ਜਾਤਾ-ਪਾਤਾ ਤੋ ਉੱਪਰ ਉੱਠ ਕੇ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ।ਇਸ ਮੌਕੇ ਇਕਬਾਲ ਮੁਹੰਮਦ ਸੋਹਲ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋ ਜਮੀਲ ਖਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਬਿੱਲੂ ਮੀਨੀਆ, ਜਮੀਰ ਖਾਂ,ਨਸੀਬ ਖਾਂ,ਜਸਪ੍ਰੀਤ ਖਾਂ,ਆਸਿਫ ਅਲੀ ਸੋਹਲ,ਗੁਰਮੇਲ ਸਿੰਘ ਧਾਨੂੰਕੇ,ਗੁਰਮੇਲ ਸਿੰਘ ਬਾਬੇਕਾ,ਕੇਵਲ ਸਿੰਘ,ਸਾਬ ਸਿੰਘ ਭੰਗੂ,ਧਰਮ ਚੰਦ,ਸੁਖਵਿੰਦਰਪਾਲ ਸਿੰਘ,ਗਿੰਦਰ ਸਿੰਘ,ਰਜਿੰਦਰ ਕੁਮਾਰ ਸੇਠੀ,ਸੋਰਣ ਸਿੰਘ,ਪ੍ਰਧਾਨ ਗੁਰਦੀਪ ਸਿੰਘ,ਨੰਬਰਦਾਰ ਜੱਗਾ ਸਿੰਘ,ਬਿੰਦਰ ਸਿੰਘ ਹਲਵਾਈ,ਬਲਰਾਜ ਸਿੰਘ,ਗੋਬਿੰਦ ਸਿੰਘ,ਚਮਕੌਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾ ਹਾਜਰ ਸਨ।
ਫੋਟੋ ਕੈਪਸਨ:- ਸਖਸੀਅਤਾ ਦਾ ਸਨਮਾਨ ਕਰਦੇ ਹੋਏ ਉਘੇ ਸਮਾਜ ਸੇਵਕ ਇਕਬਾਲ ਮੁਹੰਮਦ ਅਤੇ ਹੋਰ
ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ https://fb.watch/bYqdIEBJ7H/