You are here

ਸੀ ਪੀ ਆਈ (ਐਮ)ਨੇ ਜਗਰਾਓ ਪੁਲਿਸ ਖਿਲਾਫ ਕੀਤਾ ਰੋਸ ਪ੍ਰਦਰਸਨ

ਜਗਰਾਓ/ਹਠੂਰ,24 ਮਾਰਚ-(ਕੌਸ਼ਲ ਮੱਲ੍ਹਾ)-ਸੀ ਪੀ ਆਈ (ਐਮ)ਤਹਿਸੀਲ ਜਗਰਾਓ ਦੇ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਦੀ ਅਗਵਾਈ ਹੇਠ ਅੱਜ ਪੰਜਾਬ ਪੁਲਿਸ ਜਗਰਾਓ ਦੇ ਇੱਕ ਏ ਐਸ ਆਈ ਦੇ ਖਿਲਾਫ ਰੋਸ ਪ੍ਰਦਰਸਨ ਕੀਤਾ ਗਿਆ।ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਵਿੱਤ ਸਕੱਤਰ ਕਾਮਰੇਡ ਬਲਦੇਵ ਸਿੰਘ ਲਤਾਲਾ,ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਭਜਨ ਸਿੰਘ ਸਮਰਾਲਾ ਅਤੇ ਕਾਮਰੇਡ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ 21 ਮਾਰਚ ਨੂੰ ਦਰਿਆ ਇਲਾਕੇ ਦੇ ਪਿੰਡਾ ਵਿਚ ਜਗਰਾਓ ਪੁਲਿਸ ਵੱਲੋ ਧੱਕੇ ਨਾਲ ਛਾਪੇ ਮਾਰੀ ਕੀਤੀ ਗਈ ਅਤੇ ਕੁਝ ਲੋਕਾ ਤੇ ਝੂਠੇ ਮਾਮਲੇ ਦਰਜ ਕੀਤੇ ਗਏ।ਉਨ੍ਹਾ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਚ ਹੋਣੀ ਚਾਹੀਦੀ ਹੈ ਅਤੇ ਝੂਠੇ ਮੁਕੱਦਮੇ ਦਰਜ ਕਰਨ ਵਾਲੇ ਏ ਐਸ ਆਈ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।ਉਨ੍ਹਾ ਕਿਹਾ ਕਿ ਅੱਜ ਅਸੀ ਜਗਰਾਓ ਵਿਖੇ ਰੋਸ ਪ੍ਰਦਰਸਨ ਕੀਤਾ ਹੈ ਅਤੇ ਆਉਣ ਵਾਲੇ ਦਿਨਾ ਵਿਚ ਲੁਧਿਆਣਾ ਅਤੇ ਚੰਡੀਗੜ੍ਹ ਵਿਖੇ ਵੀ ਰੋਸ ਪ੍ਰਦਰਸਨ ਕਰਾਗੇ।ਉਨ੍ਹਾ ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀ ਜੀ ਪੀ ਤੋ ਮੰਗ ਕੀਤੀ ਕਿ ਝੂਠੇ ਮਾਮਲੇ ਦਰਜ ਕਰਨ ਵਾਲੇ ਪੁਲਿਸ ਅਧਿਕਾਰੀਆ ਤੇ ਜਲਦੀ ਤੋ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਉਨ੍ਹਾ ਪੁਲਿਸ ਪ੍ਰਸਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਉਨ੍ਹਾ ਨਾਲ ਅਜੀਤ ਸਿੰਘ ਘੰਮਣੇਵਾਲ,ਭਰਪੂਰ ਸਿੰਘ,ਬੂਟਾ ਸਿੰਘ ਹਾਂਸ,ਕਮਲਜੀਤ ਸਿੰਘ,ਕਰਮਜੀਤ ਸਿੰਘ,ਮੰਗੂ ਸਿੰਘ,ਬਲਦੇਵ ਸਿੰਘ,ਮੁਖਤਿਆਰ ਸਿੰਘ,ਰਣਜੀਤ ਸਿੰਘ,ਜੀਤਾ ਸਿੰਘ,ਬਾਗੀ ਸਿੰਘ,ਮਨਜੀਤ ਸਿੰਘ,ਸੁਖਦੀਪ ਸਿੰਘ,ਕੁਲਦੀਪ ਕੌਰ ਸਿੰਘ,ਪ੍ਰਕਾਸ ਸਿੰਘ,ਤੇਜਿੰਦਰ ਸਿੰਘ,ਜਗਜੀਤ ਸਿੰਘ ਡਾਗੀਆ,ਰਾਜਦੀਪ ਸਿੰਘ,ਕੁਲਵਿੰਦਰ ਸਿੰਘ,ਸੰਦੀਪ ਸਿੰਘ ਆਦਿ ਹਾਜ਼ਰ ਸਨ।