ਜਗਰਾਉਂ ( ਅਮਿਤ ਖੰਨਾ )ਜਗਰਾਉਂ ਭਗਵਾਨ ਵਾਲਮੀਕੀ ਮੰਦਰ ਮਹੱਲਾ ਸ਼ਹਿਰੀਆਂ ਚੁੰਗੀ ਨੇੜੇ ਚੁੰਗੀ ਨੰਬਰ ਸੱਤ ਵਿਖੇ ਆਦਿ ਕਵੀ ਸ੍ਰਿਸ਼ਟੀ ਰਿਚੇਤਾ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਮਨਾਉਣ ਸਬੰਧੀ ਅਤੇ ਸ਼ੋਭਾ ਯਾਤਰਾ ਕੱਢਣ ਸਬੰਧੀ ਇੱਕ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਜਗਰਾਉਂ ਸ਼ਹਿਰ ਦੇ ਸਮੂਹ ਵਾਲਮੀਕ ਅਤੇ ਮਜ਼੍ਹਬੀ ਸਿੱਖ ਸਮਾਜ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਜਿਸ ਸੈਂਟਰਲ ਵਾਲਮੀਕੀ ਸਭਾ ਇੰਡੀਆ ਦੇ ਝੰਡੇ ਥੱਲੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਸਾਰਿਆਂ ਨੇ ਸਰਬਸੰਮਤੀ ਨਾਲ਼ ਪਰਮਜੀਤ ਸਿੰਘ ਰਿੰਪੀ ਲੱਦੜ ਨੂੰ ਸ਼ੋਭਾ ਯਾਤਰਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਤੇ ਸਰਬ ਸੰਮਤੀ ਨਾਲ ਸਮੂਹ ਨੁਮਾਇੰਦਿਆਂ ਨੇ ਪ੍ਰਧਾਨ ਕਬੂਲ ਕੀਤਾ ਅਤੇ ਭਗਵਾਨ ਬਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਮਨਾਉਣ ਸਬੰਧੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਅਤੇ ਮਿਤੀ 16-09-2024 ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਦਾ ਫੈਸਲਾ ਕੀਤਾ ਗਿਆ ਅਤੇ ਮਿਤੀ 17-09-2024 ਨੂੰ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਮੋਕੇ ਹਵਨ ਅਤੇ ਝੰਡੇ ਦੀ ਰਸਮ ਹੋਣ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰੁਣ ਗਿੱਲ ਪ੍ਰਧਾਨ ਰਜਿੰਦਰ ਕੁਮਾਰ ਪ੍ਰਧਾਨ ਸਨੀ ਸੁੰਦਰ ਸੰਦੀਪ ਕੁਮਾਰ ਪ੍ਰਦੀਪ ਕੁਮਾਰ ਰਾਮ ਪ੍ਰਕਾਸ਼ ਸੈਂਟਰ ਵਾਲਮੀਕ ਸਭਾ ਇੰਡੀਆ ਦੇ ਸ਼ਹਿਰੀ ਪ੍ਰਧਾਨ ਅਮਿਤ ਕਲਿਆਣ ਸਤੀਸ਼ ਕੁਮਾਰ ਬੱਗਾ ਗੋਪਾਰਾਮ ਜੀ ਸੋਮਨਾਥ ਬੱਗਾ ਚੇਤਨ ਗਿੱਲ ਗਗਨ ਗਿੱਲ ਬਿੱਲੋ ਗਿੱਲ ਮੰਗਾ ਪਹਿਲਵਾਨ ਮਣੀ ਗਿੱਲ ਬਲਵਿੰਦਰ ਕੁਮਾਰ ਮੱਟੂ ਸ਼ਾਮ ਲਾਲ ਗੱਟੀ ਸੁਨੀਲ ਕੁਮਾਰ ਸੰਤੋਖ ਰਾਮ ਬੱਬੂ ਕੁਲਵੰਤ ਸਿੰਘ ਸਹੋਤਾ ਸੰਜੀਵ ਕੁਮਾਰ ਗਿੱਲ ਸ਼ੋਭਾ ਯਾਤਰਾ ਦੇ ਸਾਬਕਾ ਪ੍ਰਧਾਨ ਅੰਮ੍ਰਿਤ ਲਾਲ ਧਾਲੀਵਾਲ ਰਿੰਕੂ ਗਿੱਲ ਭੂਸ਼ਣ ਗਿੱਲ ਸੁਨੀਲ ਕੁਮਾਰ ਲੱਕੀ ਨਰੇਸ਼ ਗਿੱਲ ਤੇ ਕਾਲੂ ਬਾਬਾ ਲਖਵਿੰਦਰ ਸਿੰਘ ਰੋਕੀ ਬੱਗਾ ਟੀਨਾ ਬੱਗਾ ਮਿਸ਼ਰੋ ਪ੍ਰਧਾਨ ਜੀ ਮੈਡਮ ਕਾਨਤਾ ਜੀ ਪ੍ਰਿੰਸੀਪਲ ਰਜਿੰਦਰ ਕੌਕੇ ਜੀ ਸਰਬਨ ਸਿੰਘ ਆਵੇ ਦੀਪਕ ਧਾਲੀਵਾਲ ਜੀ ਕੁਮਾਰ ਗੌਰਵ ਗੋਰਾ ਲੱਧੜ ਸੋਨੂੰ ਧਾਲੀਵਾਲ ਜੀ ਅਤੇ ਸਮੂਹ ਮਹੱਲਾ ਨਿਵਾਸੀਆਂ ਨੇ ਹਿੱਸਾ ਲਿਆ