ਜਗਰਾਉਂ ( ਅਮਿਤ ਖੰਨਾ )ਜਗਰਾਉਂ ਦੇ ਬੇਸਿਕ ਸਕੂਲ ਦੀ ਇਮਾਰਤ ਦੇ ਇੱਕ ਹਿੱਸੇ ਤੇ ਜਿਥੇ ਹੋਮਗਾਰਡ ਦਫ਼ਤਰ ਦਾ ਕਬਜ਼ਾ ਸੀ, ਉਹ ਕਬਜਾ 15ਦਿਨ ਚ ਖਤਮ ਹੋ ਜਾਵੇਗਾ ਇਸ ਬਾਰੇ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਹੁਕਮ ਜਾਰੀ ਕਰਦਿਆਂ ਐਸ ਡੀ ਐਮ ਜਗਰਾਉਂ ਅਤੇ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਨੂੰ ਕਬਜਾ ਲੈਣ ਦੇ ਆਦੇਸ਼ ਜਾਰੀ ਕੀਤੇ ਹਨ ਜਿਸ ਸਬੰਧੀ ਪਿਛਲੇ ਲੰਬੇ ਸਮੇਂ ਤੋਂ ਸੀਨੀਅਰ ਸਿਟੀਜ਼ਨਜ਼ ਸੰਘਰਸ਼ ਕਮੇਟੀ ਅਤੇ ਡੀ ਟੀ ਐਫ਼ ਯੂਨੀਅਨ ਜਗਰਾਉਂ ਵੱਲੋ ਸੰਘਰਸ਼ ਚੱਲ ਰਿਹਾ ਸੀ। ਉਕਤ ਹੁਕਮ ਜਾਰੀ ਹੋਣ ਤੇ ਇਲਾਕੇ ਦੇ ਵਸਨੀਕਾਂ ਅਤੇ ਜਥੇਬੰਦੀਆਂ ਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਇਸ ਸਬੰਧੀ ਬੇਸਿਕ ਸਕੂਲ ਦੇ ਸਟਾਫ਼ ਵੱਲੋਂ ਸੀਨੀਅਰ ਸਿਟੀਜ਼ਨਜ਼ ਗਰੁੱਪ ਅਤੇ ਡੀ ਟੀ ਐਫ਼ ਬਲਾਕ ਜਗਰਾਉਂ ਦੇ ਆਗੂਆਂ ਦੇ ਲਈ ਧੰਨਵਾਦ ਤੁਰੰਤ ਭਾਵਪੂਰਤ ਸਮਾਗਮ ਆਯੋਜਿਤ ਕੀਤਾ। ਇਸ ਮੌਕੇ ਸੀਨੀਅਰ ਸਿਟੀਜ਼ਨਜ਼ ਗਰੁੱਪ ਦੇ ਆਗੂ, ਡੀ ਟੀ ਐਫ਼ ਬਲਾਕ ਜਗਰਾਉਂ ਦੇ ਆਗੂ ਅਤੇ ਸਕੂਲ ਸਟਾਫ਼ ਹਾਜ਼ਰ ਸਨ। ਸੀਨੀਅਰ ਸਿਟੀਜ਼ਨਜ਼ ਆਗੂ ਅਵਤਾਰ ਸਿੰਘ ਅਤੇ ਜੋਗਿੰਦਰ ਅਜ਼ਾਦ ਨੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਡੀ ਸੀ ਦਫਤਰ ਲੁਧਿਆਣਾ ਵੱਲੋਂ ਜਾਰੀ ਪੱਤਰ 2022 ਤੋਂ ਲੈ ਕੇ ਹੁਣ ਤੱਕ ਕੀਤੀਆਂ ਗਈਆਂ ਕਾਰਵਾਈਆਂ ਤੇ ਚਾਨਣਾ ਪਾਇਆ। ਉਨ੍ਹਾਂ ਨੇ ਖਾਸ ਤੌਰ ਤੇ ਏ ਡੀ ਸੀ ਲੁਧਿਆਣਾ ਸ. ਅਨਮੋਲ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਬੀਤੇ ਦਿਨ ਸੀਨੀਅਰ ਆਗੂਆਂ ਨੂੰ ਬੜੇ ਦਾਅਵੇ ਨਾਲ ਕਿਹਾ ਸੀ ਕਿ ਤੁਹਾਨੂੰ ਇਸ ਬਾਰੇ ਲੁਧਿਆਣਾ ਆਉਣ ਦੀ ਲੋੜ ਨਹੀਂ ਮਸਲਾ ਹੱਲ ਕੀਤਾ ਜਾ ਰਿਹਾ ਹੈ। । ਸਕੂਲ ਦੀ ਇੰਚਾਰਜ ਮੈਡਮ ਕੁਲਦੀਪ ਕੋਰ ਅਤੇ ਸੁਧੀਰ ਝਾਂਜੀ ਨੇ ਇਸ ਪ੍ਰਾਪਤੀ ਨੂੰ ਮਿਸਾਲੀ ਦਸਿਆ ਅਤੇ ਕਿਹਾ ਕਿ ਕਮਰਿਆਂ ਦਾ ਕਬਜ਼ਾ ਮਿਲਣ ਤੇ ਮੁੜ ਸਮਾਗਮ ਕੀਤਾ ਜਾਵੇਗਾ। ਡੀ ਟੀ ਐਫ ਆਗੂ ਦਵਿੰਦਰ ਸਿੰਘ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਅਸ਼ੋਕ ਭੰਡਾਰੀ, ਹਰਭਜਨ ਸਿੰਘ, ਜਸਵੰਤ ਸਿੰਘ ਕਲੇਰ, ਕ੍ਰਿਸ਼ਨ ਲਾਲ, ਤੁਲਸੀ ਦਾਸ, ਰਾਣਾ ਆਲਮਦੀਪ, ਸ਼ਰਨਜੀਤ ਸਿੰਘ, ਇੰਦਰਪ੍ਰੀਤ ਸਿੰਘ, ਰਜੇਸ਼ ਕੁਮਾਰ, ਕੁਲਦੀਪ ਕੌਰ, ਰੇਖਾ, ਕਰਮਜੀਤ ਕੌਰ, ਰੀਤੂ ਝਾਂਜੀ, ਗੁਰਪ੍ਰੀਤ ਕੌਰ, ਵਰਿੰਦਰ ਕੌਰ, ਜੋਤੀ ਸ਼ਰਮਾ ਆਦਿ ਹਾਜਰ ਸਨ।