ਜਗਰਾਓਂ 06 ਮਈ ਐਡੀਟਰ ਇਨ ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ
...ਲੋਕ ਸਭਾ ਚੋਣਾਂ 20024 ਦੇ ਸੰਬੰਧ ਵਿੱਚ ਜਗਰਾਉਂ ਪ੍ਰਸ਼ਾਸ਼ਨ ਵੱਲੋਂ ਐਸ ਡੀ ਐਮ ਗੁਰਬੀਰ ਸਿੰਘ ਕੋਹਲ਼ੀ ਦੀ ਯੋਗ ਅਗਵਾਈ ਹੇਠ ਪਹਿਲੀ ਚੋਣ ਰਿਹਰਸਲ ਲਾਜਪਤ ਰਾਏ ਡੀ ਏ ਵੀ ਕਾਲੇਜ ਜਗਰਾਉਂ ਵਿੱਚ ਕਰਵਾਈ ਗਈ।ਇਸ ਸੰਬੰਧੀ ਵੱਖ ਵੱਖ ਸ਼ਹਿਰਾਂ ਚੋਂ ਆਏ ਚੋਣ ਅਮਲੇ ਨੁੰ ਮਾਸਟਰ ਟ੍ਰੇਨਰਸ ਵੱਲੋਂ ਈ ਵੀ ਐਮ ਮਸ਼ੀਨਾਂ ਦੀ ਪ੍ਰੈਕਟੀਕਲ ਰੂਪ ਵਿੱਚ ਜਾਣਕਾਰੀ ਦਿੱਤੀ ਗਈ।ਮੁਲਾਜਮਾ ਦੇ ਬੈਠਣ ਅਤੇ ਚਾਹ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਸੀ। ਇਸ ਮੌਕੇ ਟ੍ਰੇਨਿੰਗ ਦੌਰਾਨ ਐਸ ਡੀ ਐਮ ਗੁਰਬੀਰ ਕੋਹਲ਼ੀ ਨੇ ਸਾਰੇ ਮੁਲਾਜਮਾ ਨੁੰ ਖੁਸ਼ੀ ਖੁਸ਼ੀ ਆਪਣੀ ਡਿਊਟੀ ਨਿਭਾਉਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨੇ ਸਾਰਿਆਂ ਕਮਰਿਆ ਵਿੱਚ ਖੁੱਦ ਜਾਕੇ ਟ੍ਰੇਨਿੰਗ ਦਾ ਜਾਇਜਾ ਲਿਆ।ਇਸ ਮੌਕੇ ਉਹਨਾਂ ਨਾਲ ਤਹਿਸੀਲਦਾਰ ਸੁਖਚਰਨ ਸਿੰਘ, ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ, ਇਲੈਕਸ਼ਨ ਸੈੱਲ ਇੰਚਾਰਜ ਸੁੱਖਵਿੰਦਰ ਗਰੇਵਾਲ, ਰੀਡਰ ਸੁਖਦੇਵ ਸ਼ੇਰਪੁਰੀ, ਐਸ ਡੀ ਓ ਹਰਿੰਦਰ ਸਿੰਘ, ਕੈਪਟਨ ਨਰੇਸ਼ ਵਰਮਾ, ਸੰਨੀ ਅਰੋੜਾ, ਜਤਿੰਦਰ ਸਿੰਘ,ਗੁਰਦੀਪ ਸਿੰਘ,ਦੀਪਕ ਸ਼ਰਮਾ,ਮੈਡਮ ਸੋਮਾ, ਵਿਜੇ ਕੁਮਾਰ, ਅਤੇ ਹੋਰ ਮਹਿਕਮਿਆ ਦੇ ਮੁਲਾਜ਼ਿਮ ਹਾਜ਼ਿਰ ਸਨ।