ਲੁਧਿਆਣਾ, 19 ਮਈ (ਟੀ. ਕੇ.)
ਮਿਸ਼ਨ ਹਰਾ ਭਰਾ ਪੰਜਾਬ ਦੇ ਤਹਿਤ ਆਲਮਗੀਰ ਇਨਕਲੇਵ ਵਿੱਚ 151 ਬੂਟੇ ਲਗਾਏ ਗਏ। ਇਸ ਮੌਕੇ
ਜਸਦੇਵ ਸਿੰਘ ਸੇਖੋਂ ਜੋਨਲ ਕਮਿਸ਼ਨਰ ਜੋਨ ਡੀ. ਨਗਰ ਨਿਗਮ ਲੁਧਿਆਣਾ ਨੇ ਬੂਟੇ ਲਗਾਉਣ ਦੀ ਮੁਹਿੰਮ ਦੌਰਾਨ ਇਕੱਠੇ ਹੋਏ ਕਾਲੋਨੀ ਨਿਵਾਸੀਆਂ ਨੂੰ ਮਿਸ਼ਨ ਹਰਾ ਭਰਾ ਪੰਜਾਬ ਅਤੇ ਦਰੱਖਤਾਂ ਦੀ ਮਨੁੱਖੀ ਜੀਵਨ ਲਈ ਮਹੱਤਤਾ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਦਰਖਤਾਂ ਹੇਠ ਘੱਟ ਰਿਹਾ ਰਕਬਾ ਚਿੰਤਾ ਦਾ ਵਿਸ਼ਾ ਹੈ। ਦਰਖਤਾਂ ਦੀ ਘਾਟ ਕਾਰਨ ਸੂਰਜ ਦੀ ਤਪਸ ਲਗਾਤਾਰ ਵੱਧ ਰਹੀ ਹੈ ਜੋ ਕਿ ਮਨੁੱਖੀ ਜੀਵਨ ਲਈ ਹਾਨੀਕਾਰਕ ਸਾਬਤ ਹਵੇਗੀ। ਉਹਨਾਂ ਇਸ ਮੌਕੇ ਕਰਨਵੀਰ ਸਿੰਘ ਅਤੇ ਨਵਜੋਤ ਕੌਰ, ਜਿਨ੍ਹਾਂ ਦੇ ਵਿਆਹ ਦੀ ਖੁਸ਼ੀ ਵਿੱਚ ਉਹਨਾਂ ਦੇ ਪਿਤਾ ਅਵਤਾਰ ਸਿੰਘ ਨੇ ਬੂਟਿਆਂ ਦੀ ਸੇਵਾ ਕੀਤੀ ਹੈ ਨੂੰ ਸਨਮਾਨਿਤ ਵੀ ਕੀਤਾ। ਉਹਨਾਂ ਕਾਲੋਨੀ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਘੱਟੋ-ਘੱਟ ਇੱਕ ਛਾਂਦਾਰ ਦਰੱਖਤ ਲਾ ਕੇ ਵਾਤਾਵਰਨ ਨੂੰ ਬਚਾਉਣ ਵਿੱਚ ਯੋਗਦਾਨ ਪਾਵੇ। ਇਸ ਮੌਕੇ ਉਹਨਾਂ ਆਲਮਗੀਰ ਇਨਕਲੇਵ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ , ਜਨਰਲ ਸਕੱਤਰ ਰਾਮੇਸ਼ ਸੰਧੂ ਸੀਨੀਅਰ ਉਪ ਪ੍ਰਧਾਨ ਗੁਰਿੰਦਰ ਸਿੰਘ, ਉਪ ਪ੍ਰਧਾਨ ਰਾਮੇਸ਼ ਸਿੰਘ ਢੱਡਵਾਲ , ਜਗਦੀਸ਼ ਸਿੰਘ ਅਤੇ ਸਮੁੱਚੀ ਟੀਮ ਦਾ ਬੂਟੇ ਲਾਉਣ ਦਾ ਉਪਰਾਲਾ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ
ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਨੇ ਜਸਦੇਵ ਸਿੰਘ ਦਾ ਰੁਝੇਵਿਆਂ ਵਿੱਚੋਂ ਟਾਈਮ ਕੱਢ ਕੇ ਬੂਟੇ ਦੀ ਮੁਹਿੰਮ ਵਿੱਚ ਸ਼ਾਮਲ ਹੇਣ ਲਈ ਧੰਨਵਾਦ ਕੀਤਾ ਅਤੇ ਯਕੀਨ ਦਿਵਾਇਆ ਕਿ ਐਸੋਸੀਏਸ਼ਨ 100 ਏਕੜ ਤੋ ਵੱਧ ਏਰੀਏ ਵਿੱਚ ਬਣੀ ਆਲਮਗੀਰ ਇਨਕਲੇਵ ਨੂੰ ਪੰਜਾਬ ਦੀ ਸਭ ਤੋਂ ਹਰਿਆਲੀ ਵਾਲੀ ਕਾਲੋਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਨੌਜਵਾਨਾਂ, ਬੱਚਿਆਂ, ਸਨਮਾਨਿਤ ਸਖਸ਼ੀਅਤਾਂ ਸਮੇਤ ਜਸਦੇਵ ਸਿੰਘ ਸੇਖੋਂ ਕਮਿਸ਼ਨਰ ਡੀ. ਜੋਨ ਨਗਰ ਨਿਗਮ ਲੁਧਿਆਣਾ ਨੇ ਇੱਕ ਇੱਕ ਬੂਟਾ ਲਾਇਆ।
ਬੂਟੇ ਲਾਉਣ ਦੀ ਮੁਹਿੰਮ ਵਿੱਚ ਮਾਰਸ਼ਲ ਏਡ ਫਾਉਂਡੇਸ਼ਨ ਦੇ ਡਾਇਰੈਕਟਰ ਮਨਦੀਪ ਕੇਸ਼ਵ ( ਗੁੱਡੂ) ਅਤੇ ਸਮੁੱਚੀ ਟੀਮ ਵੀ ਮੌਜੂਦ ਰਹੀ।
ਇਸ ਮੌਕੇ ਜਸਵੀਰ ਸਿੰਘ ਧੀਮਾਨ ਡਿਪਟੀ ਚੀਫ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਬੇਸ਼ੀ ਪਹਿਲਵਾਨ ਆਲਮਗੀਰ, ਵਿਨੀਤ ਗੋਇਲ ਡਾਇਰੈਕਟਰ ਸਨਬੀਮ ਕਲੋਨਾਈਜ਼ ਪ੍ਰਾਈਵੇਟ ਲਿਮਟਿਡ , ਉੱਘੇ ਸੋਸ਼ਲ ਵਰਕਰ ਰਾਕੇਸ਼ ਗੋਇਲ , ਅਵਤਾਰ ਸਿੰਘ ( ਐਂਡੀਕੋ ਪਾਵਰ ਟੂਲਜ) , ਐਸ.ਐਸ ਅਟਵਾਲ, ਕੈਸ਼ੀਅਰ,ਗੁਰਚਰਨ ਸਿੰਘ, ਸਹਾਇਕ ਕੈਸ਼ੀਅਰ,
ਕਾਰਜਕਾਰੀ ਮੈਂਬਰ : ਸਰਬਜੀਤ ਸਿੰਘ,
ਗਿਆਨ ਚੰਦ ਸੂਦ ਮਨਿੰਦਰ ਸਿੰਘ, ਦੀਪ ਨਰਾਇਣ ਸ਼੍ਰੀ ਵਾਸਤਵਾ, ਨਰਿੰਦਰ ਸ਼ਰਮਾ ਵੀ ਮੌਜੂਦ ਸਨ।