ਜਗਰਾਉਂ ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਅੱਜ ਇੱਥੇ ਪੁਰਾਣੀ ਦਾਣਾ ਮੰਡੀ ਮੰਦਿਰ ਵਿਚ ਸਿਧ ਬਾਬਾ ਪ੍ਰੇਮ ਨਾਥ ਜੀ ਦੀ ਯਾਦ ਵਿੱਚ ਹਰ ਸਾਲ ਵਾਂਗ ਇਸ ਸਾਲ ਵੀ ਉਨ੍ਹਾਂ ਦੀ ਬਰਸੀ ਮੌਕੇ ਭੰਡਾਰਾ ਲਾਇਆ ਗਿਆ ਜਿਸ ਦੀ ਅਗਵਾਈ ਮਹੰਤ ਬਾਬਾ ਰਾਮ ਨਾਥ ਜੀ ਨੇ ਕੀਤੀ ਉਨ੍ਹਾਂ ਕਿਹਾ ਕਿ ਇਸ ਪ੍ਰਾਚੀਨ ਸਿਧ ਡੇਰੇ ਦਾ ਇਤਿਹਾਸ 350ਸਾਲ ਪੁਰਾਣਾ ਹੈ, ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਗੁਰੂ ਪ੍ਰੇਮ ਨਾਥ ਜੀ ਇਸ ਅਸਥਾਨ ਦੀ ਸੇਵਾ ਸੰਭਾਲ ਕਰਦੇ ਸਨ, ਅਤੇ ਅੱਜ ਉਨਾਂ ਦੀ ਯਾਦ ਵਿੱਚ ਇਹ ਬਰਸੀ ਸਮਾਗਮ ਤੇ ਭੰਡਾਰਾ ਲਗਾ ਕੇ ਉਨ੍ਹਾਂ ਦੀ ਪਵਿੱਤਰ ਯਾਦ ਮਨਾਈ ਗਈ ਹੈ ,ਜੋ ਪਹਿਲਾਂ ਵੀ ਹਰ ਸਾਲ ਮਨਾਈ ਜਾਂਦੀ ਹੈ ਅਤੇ ਅੱਗੇ ਹਰ ਸਾਲ ਮਨਾਈ ਜਾਇਆ ਕਰੇਗੀ। ਅੱਜ ਦੇ ਇਸ ਭੰਡਾਰੇ ਤੇ ਸੰਗਤ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਹੋਰਨਾਂ ਤੋਂ ਇਲਾਵਾ ਮਹੇਸ਼ ਗਿਰੀ ਜੀ, ਮਹੰਤ ਰਾਮ ਨਾਥ ਜੀ,ਅਨੀਸ਼ ਪੰਡਤ ਜੀ ਅਤੇ ਜਗਰਾਉਂ ਦੇ ਲਗਭਗ ਸਾਰੇ ਮੰਦਿਰਾਂ ਦੇ ਸੰਤ ਮਹਾਂਪੁਰਸ਼, ਅਤੇ ਸ਼ਹਿਰ ਦੇ ਮਾਨਯੋਗ ਲੋਕ ਵੀ ਇਸ ਭੰਡਾਰੇ ਵਿਚ ਸ਼ਾਮਿਲ ਹੋਏ। ਅਤੇ ਹੋਰਨਾਂ ਤੋਂ ਇਲਾਵਾ ਕਪਿਲ ਬਾਂਸਲ, ਅਮਿਤ ਬਾਂਸਲ, ਵਿਸ਼ਾਲ ਢੰਡਾ, ਦਵਿੰਦਰ ਜੈਨ, ਅਮਿਤ ਜੋਸ਼ੀ, ਰੌਕੀ ਗੋਇਲ, ਪਿਊਸ਼ ਗੋਇਲ , ਕਮਲ ਬਾਂਸਲ, ਅਮਿਤ ਸਿੰਗਲ, ਕੁਲਦੀਪ ਸਿੰਘ ਕੋਮਲ, ਮੋਹਿਤ ਗੋਇਲ, ਜੋਗਿੰਦਰ ਚੋਹਾਨ, ਜੀਵਨ ਕੋਹਲੀ, ਅਜੇ ਬਾਂਸਲ, ਆਦਿ ਹਾਜ਼ਰ ਸਨ, ਭੰਡਾਰਾ ਅਤੁੱਟ ਵਰਤਾਇਆ ਗਿਆ।