ਰੁਚੀ ਬਾਵਾ ਦੇ ਦਿਲ ਅੰਦਰ ਸਮਾਜ ਦੇ ਲੋੜਵੰਦ ਲੋਕਾਂ ਲਈ ਹਮਦਰਦੀ ਕੁੱਟ ਕੁੱਟ ਕੇ ਭਰੀ ਹੋਈ ਹੈ - ਪ੍ਰੋ: ਚੰਨਦੀਪ ਕੌਰ

ਲੁਧਿਆਣਾ, 19 ਮਈ (ਟੀ. ਕੇ.) ਸਮਾਜ ਨੂੰ ਬਿਹਤਰ ਬਣਾਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਕੀ ਉਪਰਾਲੇ ਕੀਤੇ ਜਾਣ ਦੇ ਸਬੰਧ ਵਿੱਚ ਆਸ-ਅਹਿਸਾਸ ਸਮਾਜ ਸੇਵੀ ਸੰਸਥਾ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਉੱਘੀ ਸਮਾਜ ਸੇਵਿਕਾ ਰੁਚੀ ਬਾਵਾ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਸਾਬਕਾ ਪ੍ਰੋਫੈਸਰ ਅਤੇ ਉੱਘੀ ਸਮਾਜ ਸੇਵਿਕਾ ਡਾ: ਚੰਨਦੀਪ ਕੌਰ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀਮਤੀ ਬਾਵਾ ਇੱਕ  ਸਰਗਰਮ ਸਮਾਜ ਸੇਵਿਕਾ ਹੈ, ਜੋ ਨੇਕ ਕੰਮਾਂ ਨੂੰ ਹਮੇਸ਼ਾ ਸਮਰਪਿਤ ਹਨ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀਮਤੀ ਬਾਵਾ ਲੋਕਾਂ ਨੂੰ ਇੱਕ ਮੰਚ ਉਪਰ ਇਕੱਠੇ ਕਰਕੇ ਸਮਾਜ ਦੀ ਬਿਹਤਰੀ ਲਈ ਉਨ੍ਹਾਂ ਨੂੰ ਹਮੇਸ਼ਾ ਪ੍ਰੇਰਿਤ ਕਰਨ ਵਿਚ ਤੱਤਪਰ ਰਹਿੰਦੀ ਹੈ ਅਤੇ ਸਮਾਜ ਸੇਵਾ ਲਈ ਉਨ੍ਹਾਂ ਹਮੇਸ਼ਾ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ ਹੁਣ ਦੂਜਿਆਂ ਦੀ ਪ੍ਰਭਾਵਸ਼ਾਲੀ ਭਾਈਚਾਰਕ ਸੇਵਾ ਦੇ ਸਿਧਾਂਤਾਂ ਅਤੇ ਅਭਿਆਸਾਂ ਨੂੰ ਸਿੱਖਣ ਵਿੱਚ ਵੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਰੁਚੀ ਬਾਵਾ ਦੀ ਸੋਚ ਹਮੇਸ਼ਾ  ਲੁਧਿਆਣਾ ਵਿੱਚ ਨਵੀਨਤਾਕਾਰੀ ਕਮਿਊਨਿਟੀ ਸੇਵਾ ਪਹਿਲਕਦਮੀਆਂ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ 'ਤੇ ਕੇਂਦਰਿਤ ਰਹਿੰਦੀ ਹੈ। । ਅੱਜ ਕਰਵਾਏ ਗਏ ਸੈਮੀਨਾਰ ਦੌਰਾਨ  ਭਾਵਨਾ ਗੁਪਤਾ, ਸ਼ਰੂਤੀ ਨੰਦਾ, ਡੌਲੀ ਬਹਿਲ, ਜਿੰਨੀ, ਗੀਤੂ ਸੇਠ, ਰਸ਼ਿਮ, ਅੰਸ਼ੂ ਜੈਨ, ਪਰਵਿੰਦਰ ਕੌਰ, ਕਿਰਨ ਸੂਦ, ਯੁਵਰਾਜ (ਇੰਟਰਨ), ਅਤੇ ਪ੍ਰਿਆ ਮਿੱਤਲ ਨੇ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਕੀ ਉਪਰਾਲੇ ਕੀਤੇ ਜਾਣ, ਦੇ ਉਪਰ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਜਦਕਿ ਡਾ. ਚੰਨਦੀਪ ਕੌਰ ਜੋ ਇੱਕ ਪ੍ਰਸਿੱਧ ਸਿੱਖਿਆ-ਸ਼ਾਸਤਰੀ ਹਨ  ਨੇ ਭਾਰਤ ਵਿੱਚ ਸਮਾਜਿਕ ਸੇਵਾਵਾਂ ਦੇ ਬਿਹਤਰ ਸੰਗਠਨ ਦੀ ਫੌਰੀ ਲੋੜ 'ਤੇ ਜ਼ੋਰ ਦਿੰਦੇ ਹੋਏ, ਅਮਰੀਕਾ ਅਤੇ ਕੈਨੇਡਾ ਵਿੱਚ ਕਮਿਊਨਿਟੀ ਸੇਵਾ ਅਭਿਆਸਾਂ ਬਾਰੇ ਆਪਣੀ ਸੂਝ ਸਾਂਝੀ ਕੀਤੀ।