You are here

ਸਾਹਿਤ

ਜਾਤ-ਪਾਤ ਦੀਆਂ ਵੰਡੀਆਂ ਅਧਾਰਤ ਜਾਗਰੂਕ ਕਰਦੀ 'ਸੀਤੋ'

ਲਘੂ ਫ਼ਿਲਮ 'ਸੀਤੋ' ਜਿੱਥੇ ਕੁੜੀ ਮੁੰਡੇ ਦੇ ਫ਼ਰਕ ਵਾਲੀ ਸੋਚ ਤੋਂ ਉੱਪਰ ਉਠਾਉਣ ਦਾ ਯਤਨ ਕਰਦੀ ਹੈ ਉੱਥੇ ਨਸ਼ਿਆਂ ਦੀ ਦਲਦਲ ਵਿੱਚ ਗਰਕ ਰਹੀ ਨੌਜਵਾਨੀ ਜਾਤ ਪਾਤ ਦੀ ਜੰਜੀਰ 'ਚ ਜਕੜੇ ਸਮਾਜ ਨੂੰ ਬਾਬਾ ਸਾਹਿਬ ਅੰਬੇਦਕਰ ਦੇ ਸਿਧਾਂਤਾਂ 'ਤੇ ਚੱਲਣ ਦਾ ਸੁਨੇਹਾ ਦਿੰਦੀ ਹੈ। 4 ਯੂ ਮੀਡੀਆ ਰਿਕਾਰਡਸ ਯੂਟਿਊਬ ਚੈਨਲ ‘ਤੇ ਰਿਲੀਜ ਇਸ ਫਿਲ਼ਮ ਨੂੰ ਦਰਸ਼ਕਾਂ ਵਲੋਂ ਹੁਣ ਤੱਕ 16 ਲੱਖ ਤੋਂ ਜ਼ਿਆਦਾ ਵਾਰ ਦੇੇਖਿਆ ਜਾ ਚੁੱਕਾ ਹੈ। ਲੇਖਕ ਤੇ ਨਿਰਮਾਤਾ ਪਵਨ ਮਹਿਮੀ ਅਤੇ ਨਿਰਦੇਸ਼ਕ ਰਾਜੇਸ਼ ਕਪੂਰ ਦੀ ਇਸ ਫ਼ਿਲਮ ਵਿੱਚ ਪੰਜਾਬੀ ਰੰਗਮੰਚ ਅਤੇ ਫ਼ਿਲਮਾਂ ਦੇ ਨਾਮੀਂ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਇੱਕ ਮੋਚੀ ਦੇ ਪਰਿਵਾਰ ਦੀ ਹੈ ਜੋ ਪਿੰਡ ਦੇ ਸਕੂਲ ਮੂਹਰੇ ਜੁੱਤੀਆਂ-ਜੋੜੇ ਗੰਢ ਕੇ ਆਪਣੀ ਦੋ ਡੰਗ ਦੀ ਰੋਟੀ ਕਮਾਉਦਾ ਹੈ ਤੇ ਉਸਦੀ ਘਰ ਵਾਲੀ ਸਰਪੰਚ ਦੇ ਘਰ ਗੋਹਾ ਕੂੜਾ ਕਰਦੀ ਹੈ। ਇੰਨ੍ਹਾ ਦੀ ਇੱਕ ਧੀ ਹੈ ਸੀਤੋ, ਜੋ ਪੜ੍ਹ ਲਿਖ ਕੇ ਵੱਡੀ ਅਫ਼ਸਰ ਬਣਨਾ ਚਾਹੁੰਦੀ ਹੈ ਪਰ ਗਰੀਬ ਬਾਪ ਵਿਚ ਐਨੀ ਹਿੰਮਤ ਨਹੀਂ ਕਿ ਉਹ ਸਕੂਲ ਦਾਖਲ ਕਰਵਾ ਸਕੇ। ਸੀਤੋ ਜਦ ਆਪਣੇ ਬਾਪ ਦੀ ਰੋਟੀ ਲੈ ਕੇ ਦੁਕਾਨ 'ਤੇ ਜਾਂਦੀ ਤਾਂ ਸਕੂਲ 'ਚੋਂ ਆਪਣੇ ਬਾਪੂ ਲਈ ਪਾਣੀ ਲੈਣ ਚਲੀ ਜਾਂਦੀ ਤੇ ਇਸ ਤਰਾਂ ਉਸਨੂੰ ਅੱਖਰਾਂ ਦਾ ਗਿਆਨ ਹੋਣ ਲੱਗਿਆ। ਸਕੂਲ ਦੇ ਪ੍ਰਿੰਸੀਪਲ ਨੇ ਸੀਤੋ ਅੰਦਰ ਪੜ੍ਹਾਈ ਦੀ ਲਗਨ ਵੇਖ ਉਸਨੂੰ ਸਕੂਲ ਵਿੱਚ ਦਾਖਲਾ ਦੇ ਦਿੱਤਾ। ਪਰ ਸੀਤੋ ਪੜ੍ਹ ਕੇ ਵੱਡੀ ਅਫ਼ਸਰ ਬਣਨਾ ਚਾਹੁੰਦੀ ਹੈ। ਉਸਦੇ ਸੁਪਨੇ ਗਰੀਬੀ ਦੀ ਦਲਦਲ 'ਚੋਂ ਉਪਰ ਉੱਠ ਕੇ ਜਾਤੀਵਾਦ ਦੀਆਂ ਸਮਾਜ ਵਿੱਚ ਵੰਡੀਆਂ ਪਾਉਣ ਵਾਲੇ ਲੋਕਾਂ ਨੂੰ ਜੁਵਾਬ ਦੇਣਾ ਹੈ। ਸੀਤੋ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਸੋਚ 'ਤੇ ਪਹਿਰਾਂ ਦੇਣ ਵਾਲੀ ਜਾਗੂਰਕ ਮੁਟਿਆਰ ਹੈ। ਸਰਪੰਚ ਮੋਚੀ ਦੀ ਧੀ ਨੂੰ ਮਹਿਣੇ ਮਾਰਦਾ ਹੈ, ''ਨੌਕਰੀਆਂ-ਅਫ਼ਸਰੀਆਂ ਸਰਦਾਰਾਂ ਦੇ ਹਿੱਸੇ ਹੀ ਆਉਂਦੀਆਂ ਨੇ, ਨਾ ਕਿ ਸਰਦਾਰਾਂ ਦੇ ਘਰ ਗੋਹਾ ਕੂੜਾ ਕਰਨ ਵਾਲੇ ਕਾਮਿਆਂ ਦੇ……...'' ਸਰਪੰਚ ਦੇ ਇਹ ਬੋਲ ਉਸ ਲਈ ਚਣੌਤੀ ਬਣ ਜਾਂਦੇ ਹਨ। ਉਹ ਆਪਣੀ ਮੰਜਿਲ ਪਾਉਣ ਲਈ ਦਿਨ-ਰਾਤ ਇੱਕ ਕਰ ਦਿੰਦੀ ਹੈ। ਕੱਲ ਦੀ ' ਸੀਤੋ ' ਜਿਲ੍ਹਾ ਮਜ਼ਿੈਸਟਰ ਸੀਤਲ ਕੌਰ ਬਣ ਕੇ ਜਦ ਪਿੰਡ ਆੳਂੁਦੀ ਹੈ ਤਾਂ ਸਰਪੰਚ ਆਪਣੇ ਆਪਣੇ ਪੁੱਤਰ ਦੇ ਡੀ ਐੱਸ ਪੀ ਬਣਲ ਦੀ ਖੁਸ਼ੀ ਵਿੱਚ ਪਾਰਟੀ ਕਰ ਰਿਹਾ ਹੰੁਦਾ ਹੈ। ਜਾਤ ਪਾਤ ਦੀਆਂ ਵੰਡੀਆਂ ਪਾਉਣ ਵਾਲਾ ਸਰਪੰਚ ਗੁੱਸੇ ਵਿੱਚ ਆ ਕੇ ਜਦ ਉਸਦੀ ਬੇਇੱਜਤੀ ਕਰਨ ਲੱਗਦਾ ਹੈ ਤਾਂ ਉਸਦਾ ਪੁੱਤਰ ਅੱਗੇ ਹੋ ਕੇ ਰੋਕਦਾ ਸੁਚੇਤ ਕਰਦਾ ਹੈ ਕਿ ਇਹ ਮੇਰੇ ਤੋਂ ਵੀ ਵੱਡੀ ਅਫ਼ਸਰ ਹੈ। ਅੱਜ ਮੈਂ ਜੋ ਹਾਂ, ਇਸਦੀ ਹੀ ਬਦੌਲਤ ਹਾਂ। ਤੂੰ ਤਾਂ ਮੈਨੂੰ ਨਸ਼ਿਆਂ ਦੇ ਧੰਦੇ 'ਚ ਪਾ ਕੇ ਬਰਬਾਦੀ ਵੱਲ ਤੋਰਿਆ ਸੀ ਪਰ ਘਰ ਛੱਡਣ ਤੋਂ ਬਾਅਦ ਇਸੇ ਸੀਤੋ ਨੇ ਮੈਨੂੰ ਚੰਗੇ ਇੰਨਸਾਨ ਬਣਨ ਦਾ ਰਾਹ ਵਿਖਾਇਆ ਤੇ ਮੇਰੀ ਮਾਰਗ ਦਰਸ਼ਕ ਬਣਕੇ ਇਸ ਅਫ਼ਸਰੀ ਦੇ ਕਾਬਲ ਬਣਾਇਆ। ਇਸ ਫ਼ਿਲਮ 'ਚ ਹਰਪਾਲ ਸਿੰਘ, ਅਰਜਨਾ ਭੱਲਾ, ਨੀਰਜ਼ ਕੌਸ਼ਿਕ, ਭਾਵਨਾ ਸ਼ਰਮਾ, ਕਰਾਂਤੀ ਘੁੰਮਣ,ਕਰਨੈਲ ਸਿੰਘ, ਰੈਣੂ ਬਾਂਸਲ ਬੇਬੀ ਮਿਲਨ ਦੇਵ ਵਿਰਕ, ਤੇ ਕਰਨ ਕਪੂਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਕਹਾਣੀ ਪਟਕਥਾ ਤੇ ਸੰਵਾਦ ਰਾਜੇਸ਼ ਕਪੂਰ ਨੇ ਲਿਖੇ ਹਨ। ਸਮਾਜ ਨੂੰ ਜਾਗੂਰਕ ਕਰਦੀਆਂ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਜਰੂਰੀ ਹੈ।

ਹਰਜਿੰਦਰ ਸਿੰਘ ਜਵੰਦਾ 9463828000

ਅਰਥ ਬਦਲ ਜਾਂਦੇ ਹਨ! ✍️ ਸਲੇਮਪੁਰੀ ਦੀ ਚੂੰਢੀ 

ਅਰਥ ਬਦਲ ਜਾਂਦੇ ਹਨ!

ਗਿਆਨ ਨਾਲ ਸ਼ਬਦ ਸਮਝ ਆਉਂਦੇ ਹਨ ਅਤੇ ਫਿਰ ਤਜਰਬੇ ਨਾਲ ਅਰਥ ਸਮਝ ਆਉੰਦੇ ਹਨ। ਫਿਲਮਾਂ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਅਕਸਰ ਹੀਰੋ ਜਾਂ ਹੀਰੋਇਨ ਕਹਿ ਕੇ ਪੁਕਾਰਿਆ ਜਾਂਦਾ ਹੈ, ਪਰ ਸੱਚ ਤਾਂ ਇਹ ਹੈ ਕਿ ਫਿਲਮੀ ਕਲਾਕਾਰ ਹੀਰੋ ਨਹੀਂ, ਸਿਰਫ ਤਮਾਸ਼ਾ ਦਿਖਾਉਣ ਵਾਲੇ ਮਦਾਰੀ ਹਨ, ਜਿਹੜੇ ਆਪਣੀ ਕਲਾਕਾਰੀ ਦੀ ਡੁਗ ਡੁਗੀ ਵਜਾਕੇ ਧਨ-ਦੌਲਤ ਇਕੱਠਾ ਕਰਦੇ ਹਨ। ਫਿਲਮ ਕਲਾਕਾਰ ( ਖਾਸ ਕਰਕੇ ਔਰਤਾਂ) ਜੇ ਸੱਚਮੁੱਚ ਸਮਾਜ ਦੇ ਹੀਰੋ ਹੁੰਦੇ ਤਾਂ ਉਨ੍ਹਾਂ ਨੂੰ ਹਾਥਰਸ ਕਾਂਡ ਨਾਲ ਸਬੰਧਿਤ ਮਨੀਸ਼ਾ ਨਾਲ ਜੋ ਦਰਿੰਦਗੀ ਵਾਪਰੀ ਦੇ ਵਿਰੁੱਧ ਮੂੰਹ ਖੋਲ੍ਹਣਾ ਚਾਹੀਦਾ ਸੀ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਕਈ ਔਰਤ ਕਲਾਕਾਰਾ  ਮੈਬਰ ਲੋਕ ਸਭਾ ਅਤੇ ਮੈਂਬਰ ਰਾਜ ਸਭਾ ਵੀ ਹਨ। ਉਹ ਭੁੱਲ ਗਈਆਂ ਹਨ ਕਿ ਉਹ ਮੈਂਬਰ ਲੋਕ ਸਭਾ ਜਾਂ ਮੈਂਬਰ ਰਾਜ ਸਭਾ ਤੋਂ ਪਹਿਲਾਂ ਔਰਤਾਂ ਹਨ, ਜਿਸ ਕਰਕੇ ਇੱਕ ਔਰਤ ਹੋਣ ਦੇ ਨਾਤੇ ਉਨ੍ਹਾਂ ਨੂੰ ਮਨੀਸ਼ਾ ਲਈ ਹਾਅ ਦਾ ਨਾਅਰਾ ਮਾਰਨਾ ਚਾਹੀਦਾ, ਅਵਾਜ ਬੁਲੰਦ ਕਰਨੀ ਚਾਹੀਦੀ ਸੀ, ਜਿਵੇਂ ਉਹ ਅਕਸਰ ਫਿਲਮਾਂ ਵਿਚ ਸ਼ੇਰਨੀ ਦਾ ਰੂਪ ਧਾਰਨ ਕਰਕੇ ਜੁਲਮ ਵਿਰੁੱਧ ਟੱਕਰ ਲੈਂਦੀਆਂ ਹਨ । 

ਜਿੰਦਗੀ ਵਿੱਚ ਜਦੋਂ ਕਿਸੇ ਨਾਲ ਅਚਾਨਕ ਕੋਈ ਘਟਨਾ ਜਾਂ ਦੁਰਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ। ਮਨੀਸ਼ਾ ਨਾਲ ਵਾਪਰੀ ਦੁਰਘਟਨਾ ਪਿਛੋਂ ਉਸ ਦੇ ਸਮੁੱਚੇ ਪਰਿਵਾਰ ਦੀ ਜਿੰਦਗੀ ਦੇ ਅਰਥ ਬਦਲ ਗਏ ਹਨ। ਜਿਹੜੇ ਸਾਧੂ ਸੰਤ ਬਾਬੇ ਰੰਗ-ਬਿਰੰਗੇ ਚੋਲੇ ਪਾ ਕੇ ਜਾਂ ਨੰਗੇ ਰਹਿ ਕੇ ਹੱਥਾਂ ਵਿਚ ਮਾਲਾ ਲੈ ਕੇ ਤਰ੍ਹਾਂ ਤਰ੍ਹਾਂ ਦੇ ਉਪਦੇਸ਼ ਦਿੰਦੇ ਨਹੀਂ ਥੱਕ ਦੇ, ਫਿਲਮਾਂ ਵਾਲੀਆਂ ਵਾਲੀਆਂ ਔਰਤਾਂ ਜਿਹੜੀਆਂ ਆਪਣੇ ਆਪ ਨੂੰ ਸਮਾਜ ਦਾ ਹੀਰੋ ਬਣ ਕੇ ਪ੍ਰਦਰਸ਼ਿਤ ਹੁੰਦੀਆਂ ਹਨ, ਦੇ ਪ੍ਰਤੀ ਜੋ ਅਕਸ ਬਣਿਆ ਹੋਇਆ ਸੀ, ਧੁੰਦਲਾ ਹੋ ਗਿਆ ਹੈ। ਫਿਲਮੀ ਕਲਾਕਾਰਾਂ ਪ੍ਰਤੀ ਦਿਲ ਵਿਚ ਸਮੋਏ ਸ਼ਬਦਾਂ ਦੇ ਅਰਥ ਤਾਂ ਉਸ ਵੇਲੇ ਹੀ ਬਦਲ ਗਏ ਸਨ, ਜਦੋਂ ਇਕ- ਦੂਜੇ ਕਲਾਕਾਰ ਨੇ ਇੱਕ ਦੂਜੇ ਨੂੰ ਨਸ਼ਿਆਂ ਦੇ ਸੌਦਾਗਰ ਦੇ ਤੌਰ 'ਤੇ ਪੇਸ਼ ਕਰਦਿਆਂ ਭੇਦ ਖੋਲੇ।

ਜਦੋਂ ਖੇਤ 'ਚੋਂ ਘਾਹ ਜਾਂ ਤੂੜੀ ਦੀ ਪੰਡ ਲੈਣ ਗਈ ਅਬਲਾ ਦੀ ਬਾਂਹ ਮਰੋੜੀ ਜਾਂਦੀ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਕਿਸੇ ਜਾਇਜ ਕੰਮ ਬਦਲੇ ਕਿਸੇ ਅਧਿਕਾਰੀ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋ ਕੋਈ ਪੀੜ੍ਹਤ  ਸ਼ਿਕਾਇਤ ਲੈ ਕੇ ਥਾਣੇ ਜਾਂਦਾ ਹੈ ਤੇ ਥਾਣੇਦਾਰ ਅੱਗਿਉਂ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਮਾਂ ਦੀ ਕੁੱਖ ਵਿੱਚ ਪਲ ਰਹੀ ਬੱਚੀ ਦੀ ਕਿਲਕਾਰੀ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਅਖੌਤੀ ਉੱਚੀ ਜਾਤ ਦੀ ਕੁੜੀ ਅਖੌਤੀ ਨੀਵੀਂ ਜਾਤੀ ਦੇ ਮੁੰਡੇ ਦੇ ਪਿਆਰ ਵਿਚ ਅੰਨੀ ਹੋ ਕੇ ਵਿਆਹ ਵਿਚ ਬੱਝ ਜਾਂਦੀ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਪੜਨੋਂ ਹਟਕੇ ਮਾਸੂਮ ਕਿਸੇ ਦੇ ਘਰ ਜੂਠੇ ਭਾਂਡੇ ਧੋਣ ਲੱਗ ਜਾਂਦਾ ਹੈ, ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਇਨਸਾਫ ਲੈਣ ਲਈ ਕੋਈ ਹਥਿਆਰ ਚੁੱਕ ਲੈਂਦਾ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ।

ਸੁਖਦੇਵ ਸਲੇਮਪੁਰੀ

09780620233

5 ਅਕਤੂਬਰ, 2020

ਕਿਸਾਨ ਧਰਨਾ! ✍️ ਸਲੇਮਪੁਰੀ ਦੀ ਚੂੰਢੀ

ਕਿਸਾਨ ਧਰਨਾ!

 

ਚੱਲ ਬਈ ਨਿਹਾਲਿਆ, 

ਧਰਨੇ ਚੱਲੀਏ! 

ਮਤਾ ਪਕਾ ਕਿਹੜਾ, 

ਪਾਸਾ ਮੱਲੀਏ! 

ਬੰਨ੍ਹ ਮੜਾਸਾ 

 ਲਾਈਏ ਧਰਨਾ! 

ਰੇਲ ਗੱਡੀ ਦੇ 

ਅੱਗੇ ਖੜਨਾ! 

ਬੰਨ੍ਹ ਲੈ ਸਿਰ 'ਤੇ 

ਚਿੱਟੀਆਂ ਪੱਗਾਂ! 

ਖੇਤੀ ਸੰਦਾਂ ਨੂੰ 

ਲਾਈਏ ਅੱਗਾਂ! 

ਸਿਰ 'ਤੇ ਬੰਨ੍ਹ ਲੈ

ਨੀਲਾ ਪਰਨਾ! 

ਚੱਲ ਸੜਕਾਂ 'ਤੇ 

ਲਾਈਏ ਧਰਨਾ! 

ਸਿਰ 'ਤੇ ਧਰ ਲੈ

ਚਿੱਟੀ ਟੋਪੀ! 

ਲਾਈੰ ਨਾਅਰੇ 

ਜਾਈੰ ਠੋਕੀ! 

ਦਾਤੀ 'ਥੌੜਾ 

ਹੱਥ 'ਚ ਫੜਲੈ, 

ਹੱਲ - ਪੰਜਾਲੀ 

ਮੋਢੇ ਰੱਖ ਲੈ।

'ਹਾਥੀ' ਵਾਲੇ 

ਨਾਲ ਰਲਾ ਲੈ! 

ਰਲ ਮਿਲ ਕੇ 

ਖੱਲ ਬਚਾ ਲੈ! 

ਖੇਤ ਕਾਮੇ ਨੇ 

ਤੇਰੇ ਬੰਦੇ! 

ਭਾਵੇਂ ਚੰਗੇ, 

ਭਾਵੇਂ ਮੰਦੇ! 

ਭਗਵੇੰ ਰੰਗ ਵਿਚ 

ਜਾ ਤੂੰ ਰੰਗਿਆ! 

ਮੁੜ ਨ੍ਹੀਂ ਆਉਣਾ 

ਵੇਲਾ ਲੰਘਿਆ! 

ਰਾਜਨੀਤੀ ਦੀ 

ਗੱਲ ਨਿਰਾਲੀ! 

ਤੇਰਾ ਹੱਥ ਨਾ 

ਰਹਿ ਜੇ ਖਾਲੀ! 

ਜਿੰਨੇ ਬਣੇ 

ਤੇਰੇ ਭਾਈਵਾਲੀ! 

ਸੱਭ ਹਮਦਰਦੀ, 

ਰੱਖਣ ਜਾਅਲੀ! 

ਸੁਣ ਕਿਸਾਨਾ, 

ਸੁਣ ਮਜਦੂਰਾ! 

ਤੇਰਾ ਘਰ ਨ੍ਹੀ 

ਹੋਣਾ ਪੂਰਾ! 

- ਸੁਖਦੇਵ ਸਲੇਮਪੁਰੀ 

09780620233 

4 ਅਕਤੂਬਰ, 2020

ਭਗਤ ਸਿੰਘ ਨੂੰ ਸਮਰਪਿਤ! ✍️ ਸਲੇਮਪੁਰੀ ਦੀ ਚੂੰਢੀ!

ਭਗਤ ਸਿੰਘ ਨੂੰ ਸਮਰਪਿਤ!

ਭਗਤ ਸਿਆਂ!

ਤੇਰੀ ਸੋਚ ਦੇ 

ਉਲਟ 

ਟਰੈਕਟਰਾਂ ਨੂੰ

ਸਾੜਨਾ,

ਸੰਦਾਂ ਨੂੰ ਭੰਨਣਾ ,

ਰੋਹ ਨਹੀਂ,

ਬੁਜਦਿਲੀ ਆ!

ਭਗਤਾਂ ਸਿਆਂ - 

ਤੇਰੇ ਪੈਰੋਕਾਰ, 

ਬਣੇ ਠੇਕੇਦਾਰ, 

ਸੰਘਰਸ਼ ਨਹੀਂ 

ਸੰਘਰਸ਼ ਦੇ ਨਾਂ 'ਤੇ 

ਵੰਡੀਆਂ ਪਾਉਣ 

ਲੱਗ ਪਏ ਨੇ। 

ਤੇਰੇ ਪੈਰੋਕਾਰ ਅਖਵਾਉਣ ਵਾਲੇ - 

ਤੇਰੇ ਸਾਥੀਆਂ  ਦੀਆਂ 

ਜਾਤਾਂ-ਕੁਜਾਤਾਂ 

ਪਰਖਣ ਲੱਗ ਪਏ ਨੇ ਹੁਣ! 

ਤੈਨੂੰ ਦੇਸ਼ ਦਾ ਨਹੀਂ 

ਆਪਣਾ ਆਖਣ

ਵਾਲਿਆਂ ਨੇ 

' ਜੱਟ ਸਿੱਖ ਕਿਸਾਨ ਬਰਾਦਰੀ '

ਬਣਾਕੇ ਸੰਘਰਸ਼ ਨੂੰ 

ਨੁਕਰੇ ਲਾਉਣ ਲਈ 

ਵਿਉੰਤਿਆ ਏ! 

ਪਰ ਤੂੰ - 

'ਜੱਟਾਂ' ਲਈ ਨਹੀਂ 

ਦੇਸ਼  ਲਈ 

 ਲੜਿਆ ਸੀ

ਆਪਣੇ ਸਾਥੀਆਂ ਨਾਲ ਮਿਲ ਕੇ! 

ਇੱਕੀ ਦੇ ਇਕਵੰਜਾ 

ਮੋੜਨਾ! 

ਇੱਟ ਦਾ ਜਵਾਬ 

ਪੱਥਰ

ਨਾਲ ਭੋਰਨਾ! 

ਹੰਕਾਰੀ ਦਾ ਹੰਕਾਰ, 

ਦਿਮਾਗ ਨਾਲ ਸੋਚਕੇ 

ਹਿੱਕ ਦੇ ਜੋਰ ਨਾਲ 

ਤੋੜਨਾ! 

ਸੰਘਰਸ਼ ਦਾ ਨਾਂ ਏ!

ਖੁਦਕੁਸ਼ੀ ਕਰਨਾ, 

ਟਰੈਕਟਰ ਸਾੜਨਾ,

ਹਥਿਆਰ ਸਾੜਨਾ, 

ਸੰਦ ਸਾੜਨਾ, 

ਸੰਘਰਸ਼ ਨਹੀਂ 

ਬੁਜਦਿਲੀ ਹੁੰਦੀ ਐ! 

ਹੱਕ ਲੈਣ ਲਈ 

ਸੰਘਰਸ਼ ਦੇ 

ਬਹੁਤ ਰਾਹ ਨੇ! 

ਆਪਣੇ ਆਪ ਨੂੰ 

ਮਾਰਨਾ 

ਸੰਘਰਸ਼ ਨਹੀਂ ਹੁੰਦਾ! 

ਕਾਫਲਾ ਬਣਾਕੇ 

ਯੁੱਧ ਲੜੀ ਦਾ! 

ਹੱਕਾਂ ਲਈ 

ਯੁੱਧ ਲੜਨਾ 

ਸੌਖਾ ਨਹੀਂ! 

ਪਰ -

ਐਨਾ ਔਖਾ ਵੀ ਨਹੀਂ! 

ਭਾਵੇਂ ਲੁਟੇਰਾ 

ਬਹੁਤ ਚਲਾਕ ਏ! 

-ਸੁਖਦੇਵ ਸਲੇਮਪੁਰੀ 

09780620233 

28 ਸਤੰਬਰ, 2020

ਸਲੇਮਪੁਰੀ ਦਾ ਮੌਸਮਨਾਮਾ

ਤਾਜਾ-ਮੌਸਮ ਜਾਣਕਾਰੀ

*ਮੀਂਹ-ਅਪਡੇਟ*

ਮੌਸਮ ਵਿਭਾਗ ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ 

15/16 ਸਤੰਬਰ ਲਾਗੇ ਬਰਸਾਤਾਂ ਦੀ ਵਾਪਸੀ ਨਾਲ ਮਾਨਸੂਨੀ ਬ੍ਰੇਕ ਖਤਮ ਹੋਣ ਦੀ ਉਮੀਦ ਹੈ ਜਦਕਿ ਪਹਿਲਾਂ ਦੱਸੇ ਮੁਤਾਬਿਕ ਚੜ੍ਹਦੇ ਅੱਸੂ ਪੱਛਮੀ ਸਿਸਟਮਾਂ 'ਤੇ ਮਾਨਸੂਨੀ ਨਮੀ ਦੇ ਪ੍ਰਭਾਵ ਨਾਲ ਸੂਬੇ ਚ ਬਰਸਾਤਾਂ ਦੀ ਦੁਬਾਰਾ ਵਾਪਸੀ ਹੋਣ ਵਾਲੀ ਹੈ।ਅਗਲੇ 2 ਦਿਨ (14/15 ਸਤੰਬਰ ) ਬਹੁਤੀਂ ਥਾਂ ਮੌਸਮ ਸਾਫ਼ ਬਣਿਆ ਰਹੇਗਾ  ਪਰ ਕਿਤੇ-ਕਿਤੇ ਨਿੱਕੀ ਕਾਰਵਾਈ ਹੋ ਸਕਦੀ ਹੈ

 *ਬਾਰਿਸ਼*

15 ਤੋਂ 20 ਸਤੰਬਰ ਤੱਕ ਖਿੱਤੇ ਪੰਜਾਬ ਦੇ ਬਹੁਤੇ (50-75% ਤੱਕ) ਹਿੱਸਿਆਂ 'ਚ ਬਾਰਿਸ਼ ਦੇ 2/3 ਦੌਰ ਵੇਖਣ ਨੂੰ ਮਿਲਣਗੇ। ਪੱਛਮੀ ਸਿਸਟਮ ਦੇ ਪ੍ਰਭਾਵ ਕਾਰਨ 18/19 ਸਤੰਬਰ ਨੂੰ ਕਾਰਵਾਈ ਵਧੇਰੇ ਰਹਿ ਸਕਦੀ ਹੈ। ਚੱਲ ਰਹੇ ਹਲਾਤਾਂ ਅਨੁਸਾਰ ਇਸ ਵਾਰ ਫਿਰ ਖਿੱਤੇ ਪੰਜਾਬ ਦੇ ਦੱਖਣੀ ਖੇਤਰ' ਚ ਵਧੇਰੇ ਬਾਰਿਸ਼ ਦੀ ਉਮੀਦ ਜਾਪ ਰਹੀ ਹੈ, ਜਿਸ ਦੇ ਫ਼ਲਸਰੂਪ ਫਾਜ਼ਿਲਕਾ, ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਮਾਨਸਾ, ਬਠਿੰਡਾ, ਸੰਗਰੂਰ, ਮੋਗਾ, ਬਰਨਾਲਾ, ਗੰਗਾਨਗਰ-ਹਨੂੰਮਾਨਗੜ੍ਹ, ਸਿਰਸਾ, ਫਤਿਹਾਬਾਦ ਅਤੇ ਪਟਿਆਲਾ ਇਲਾਕਿਆਂ ਚ ਦਰਮਿਆਨੀ ਭਾਰੀ ਬਾਰਿਸ਼ ਦੀ ਆਸ ਹੈ।   

*ਨੁਕਸਾਨ*

ਦੱਖਣ-ਪੱਛਮੀ ਪੰਜਾਬ ਦੇ ਕਈ ਇਲਾਕੇ ਪਹਿਲਾਂ ਹੀ ਮੀਂਹਾਂ ਦੀ ਮਾਰ ਝੱਲ ਰਹੇ ਆ ਤੇ ਅੱਗੋਂ ਵੀ ਜਾਪਦਾ ਹੈ ਕਿ ਅੱਸੂ ਚ ਇਸ ਵਾਰ ਬਾਰਿਸ਼ਾਂ ਦੀ ਆਉਣੀ ਜਾਣੀ ਬਣੀ ਰਹੇਗੀ ਅਤੇ  ਜਾਂਦਾ ਹੋਇਆ ਮਾਨਸੂਨ ਪੱਛਮੀ ਸਿਸਟਮਾਂ ਨਾਲ ਮਿਲ ਕੇ ਪੱਕੀਆਂ ਫ਼ਸਲਾ ਦਾ ਨੁਕਸਾਨ ਕਰ ਸਕਦਾ ਹੈ, ਝੱਖੜ ਤੇ ਗੜ੍ਹੇਮਾਰੀ ਦੀਆਂ ਘਟਨਾਵਾਂ ਵੀ ਥੋੜ੍ਹੇ ਇਲਾਕੇ ਚ ਵੇਖਣ ਨੂੰ ਮਿਲਣਗੀਆਂ।

ਸਤੰਬਰ ਦੇ ਆਖਰੀ ਹਫ਼ਤੇ ਵੀ ਚੰਗੀ ਹਲਚਲ ਹੁੰਦੀ ਜਾਪ ਰਹੀ ਹੈ। 

ਧੰਨਵਾਦ ਸਹਿਤ। 

ਪੇਸ਼ਕਸ਼ - 

- ਸੁਖਦੇਵ ਸਲੇਮਪੁਰੀ 

09780620233 

 

  4Pm 13 ਸਤੰਬਰ, 2020

 ਭਾਰਤੀ ਮੀਡੀਆ ਨੂੰ ਸਲਾਮ ✍️ ਸਲੇਮਪੁਰੀ ਦੀ ਚੂੰਢੀ 

ਭਾਰਤੀ ਮੀਡੀਆ ਨੂੰ ਸਲਾਮ!

ਭਾਰਤੀ ਮੀਡੀਆ ਨੇ ਪਿਛਲੇ 5-7 ਸਾਲਾਂ ਦੌਰਾਨ ਸੰਸਾਰ ਪੱਧਰ 'ਤੇ ਆਪਣੀਆਂ ਵਿਲੱਖਣ ਉਪਲੱਬਧੀਆਂ ਕਰਕੇ ਵੱਖਰੀ ਪਛਾਣ ਬਣਾ ਲਈ ਹੈ। ਭਾਰਤੀ ਮੀਡੀਆ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ  ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ। ਇੰਨਾ ਦਿਨਾਂ ਵਿਚ ਭਾਰਤ ਦੇ ਲੋਕਾਂ ਸਾਹਮਣੇ ਫਿਲਮੀ ਦੁਨੀਆ ਨਾਲ ਜੁੜੇ ਲੋਕ ਜਿੰਨਾ ਵਿਚ ਰੀਆ ਚੱਕਰਵਰਤੀ, ਕੰਗਨਾ ਅਤੇ ਖੁਦਕੁਸ਼ੀ ਕਰ ਚੁੱਕੇ ਸੁਸ਼ਾਂਤ ਰਾਜਪੂਤ ਨਾਲ ਵਾਪਰੀਆਂ ਘਟਨਾਵਾਂ  ਸ਼ਾਮਲ ਹਨ, ਇੱਕ ਚੁਣੌਤੀ ਹੈ ਜੋ ਮੁੱਖ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀ ਹੈ, ਨੂੰ ਭਾਰਤੀ ਮੀਡੀਆ ਬਹੁਤ ਹੀ ਸੁਲਝੇ ਹੋਏ ਢੰਗ ਨਾਲ ਉਜਾਗਰ ਕਰਕੇ ਸੁਲਝਾਉਣ ਲਈ ਲਗਭਗ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੀ ਬਣਦੀ ਜਿੰਮੇਵਾਰੀ ਨਿਭਾਅ ਰਿਹਾ ਹੈ। ਇਥੇ ਹੀ ਬਸ ਨਹੀਂ ਰੀਆ ਚੱਕਰਵਰਤੀ  ਜੇਲ ਵਿਚ ਕਦੋਂ ਸੌੰਦੀ ਹੈ, ਕਦੋਂ ਜਾਗਦੀ ਹੈ, ਉਸ ਦੇ ਖਾਣੇ ਵਿਚ ਕਿਹੜੀ ਦਾਲ ਸਬਜੀ ਹੈ,ਉਹ ਕੀ ਕਰ ਰਹੀ ਹੈ, ਉਹ ਕਿੰਨਾ ਚਿਰ ਸੌੰਦੀ ਹੈ, ਕਿੰਨੀ ਵਾਰ ਬਾਥਰੂਮ ਜਾਂਦੀ ਹੈ, ਦੇ ਬਾਰੇ ਮਿੰਟ ਮਿੰਟ ਦੀ ਖਬਰ ਦੇਸ਼ ਦੇ ਲੋਕਾਂ ਨੂੰ ਦੱਸੀ ਜਾ ਰਹੀ ਹੈ। ਕੰਗਨਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਜਾਂ ਸੋਨੀਆ ਗਾਂਧੀ ਨੂੰ ਕੀ ਕਿਹਾ, ਉਹ ਕੀ ਸੋਚਦੀ ਹੈ, ਉਸ ਦੇ ਚਿਹਰੇ 'ਤੇ ਉਦਾਸੀ ਹੈ ਜਾਂ ਗੁੱਸੇ ਦੀ ਝਲਕ ਦਿਖਾਈ ਦੇ ਰਹੀ ਹੈ ਦੇ ਬਾਰੇ ਨਾਲੋ ਨਾਲ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਅਮਿਤਾਭ ਬੱਚਨ ਨੂੰ ਕੋਰੋਨਾ ਹੋਇਆ ਸੀ ਤਾਂ ਉਸ ਦੀ ਸਿਹਤ ਬਾਰੇ ਵੀ ਭਾਰਤੀ ਮੀਡੀਆ ਵਲੋਂ ਲੋਕਾਂ ਨੂੰ ਨਾਲੋ ਨਾਲ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਰਹੀ ਹੈ ਅਤੇ ਇਥੋਂ ਤੱਕ ਕਿ ਉਸ ਦੇ ਪਖਾਨੇ ਜਾਣ ਅਤੇ ਪਿਸ਼ਾਬ ਕਰਨ ਅਤੇ ਕਿੰਨੇ ਮਿਲੀਲੀਟਰ ਪਿਸ਼ਾਬ ਕੀਤਾ ਨਾਲ ਸਬੰਧਿਤ ਵੀ ਲੋਕਾਂ ਨੂੰ ਨਾਲੋ ਨਾਲ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ ਤਾਂ ਜੋ ਲੋਕ ਮਹੱਤਵਪੂਰਨ ਜਾਣਕਾਰੀ ਤੋਂ ਵਾਂਝੇ ਨਾ ਰਹਿ ਸਕਣ। ਮਾਰਚ ਦੇ ਮਹੀਨੇ ਜਦੋਂ ਭਾਰਤ ਵਿਚ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਤਾਂ ਭਾਰਤੀ ਮੀਡੀਆ ਨੇ  ਮੁਸਲਮਾਨਾਂ ਅਤੇ ਸਿੱਖਾਂ ਨੂੰ ਕੋਰੋਨਾ ਵਾਇਰਸ ਨਾਲ ਜੋੜ ਕੇ ਜਿਸ ਤਰ੍ਹਾਂ ਪੇਸ਼ ਕੀਤਾ, ਬਹੁਤ ਹੀ ਕਾਬਲੇ ਤਾਰੀਫ ਰਿਹਾ ਹੈ। ਭਾਰਤੀ ਮੀਡੀਆ  ਆਪਣੀ ਜਿੰਮੇਵਾਰੀ ਬਹੁਤ ਹੀ ਸੁਲਝੇ ਹੋਏ ਢੰਗ ਨਾਲ ਬਾਖੂਬੀ ਨਿਭਾ ਰਿਹਾ ਹੈ। ਭਾਰਤੀ ਮੀਡੀਆ ਭਲੀਭਾਂਤ ਜਾਣਦਾ ਹੈ ਕਿ ਦੇਸ਼ ਦੇ ਸਾਹਮਣੇ ਇਸ ਵੇਲੇ ਰੀਆ ਚੱਕਰਵਰਤੀ, ਕੰਗਨਾ ਅਤੇ ਸੁਸ਼ਾਂਤ ਰਾਜਪੂਤ ਨਾਲ ਜੁੜੀ ਸਮੱਸਿਆ ਹਿਮਾਲਾ ਪਰਬਤ ਤੋਂ ਵੀ ਉੱਚੀ ਸਮੱਸਿਆ ਹੈ, ਜਦਕਿ ਭੁੱਖਮਰੀ, ਗਰੀਬੀ, ਲਾਚਾਰੀ, ਬੇਰੋਜਗਾਰੀ, ਵਿਕਾਸ ਦੀ ਦਰ ਦੀ ਰਫਤਾਰ ਵਿਚ ਆਈ ਖੜੋਤ, ਲੋਕਾਂ ਦਾ ਖੁੱਸ ਰਿਹਾ ਰੋਜਗਾਰ,ਬੰਦ ਹੋ ਰਹੀਆਂ ਸਨੱਅਤਾਂ, ਤੇਜ ਰਫਤਾਰ ਨਾਲ ਵਧ ਰਿਹਾ ਕੋਰੋਨਾ, ਦੇਸ਼ ਦੀਆਂ ਬੈਂਕਾਂ ਦੀ ਹੋ ਰਹੀ ਲੁੱਟ ਖਸੁੱਟ ਵਰਗੀਆਂ ਸਮੱਸਿਆਵਾਂ ਮਹੱਤਵਪੂਰਨ ਨਹੀਂ ਆਮ ਜਿਹੀ ਗੱਲ ਹੈ , ਇਸ ਲਈ ਭਾਰਤੀ ਮੀਡੀਆ ਇੰਨਾ ਨੂੰ ਤਰਜੀਹ ਦੇਣਾ ਮੁਨਾਸਿਬ ਨਹੀਂ ਸਮਝ ਰਿਹਾ। ਭਾਰਤੀ ਮੀਡੀਆ ਆਪਣੇ ਇਖਲਾਕੀ ਫਰਜਾਂ ਦੀ ਪਾਲਣਾ ਕਰਦਿਆਂ  ਸੰਸਾਰ ਪੱਧਰ 'ਤੇ ਆਪਣੀ ਵੱਖਰੀ ਪਛਾਣ ਬਣਾ ਬੈਠਾ ਹੈ। ਇਥੇ ਹੀ ਬਸ ਨਹੀਂ ਭਾਰਤੀ ਮੀਡੀਆ ਦੇਸ਼ ਦੇ ਇਕ ਨੰਬਰ ਦੇ ਦੁਸ਼ਮਣ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਉਸ ਨੂੰ ਮੂੰਹ ਮੋੜਵਾਂ ਜੁਆਬ ਦੇਣ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ,  ਜਦ ਕਿ ਸੰਸਾਰ ਦੇ ਸ਼ਕਤੀਸ਼ਾਲੀ ਦੇਸ਼ ਚੀਨ ਦੀਆਂ ਫੌਜਾਂ ਵਲੋਂ ਭਾਰਤੀ ਖੇਤਰ ਵਿਚ ਬੂਟਾਂ ਦੀ ਪਾਈ ਜਾ ਖੜਾਕ ਇਸ ਲਈ ਸੁਣਾਈ ਨਹੀਂ ਦੇ ਰਹੀ ਕਿਉੰ ਇਹ ਵੀ ਕੋਈ ਖਾਸ ਸਮੱਸਿਆ ਨਾ ਹੋ ਕੇ ਆਮ ਹੈ । ਭਾਰਤੀ ਮੀਡੀਆ ਆਪਣੀ ਜਿੰਮੇਵਾਰੀ ਨਿਭਾਉਂਦਾ ਹੋਇਆ ਬਹੁਤ ਹੀ ਸ਼ਾਨ ਨਾਲ ਅੱਗੇ ਵਧ ਰਿਹਾ ਹੈ, ਇਸ ਲਈ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਇਥੇ ਹੀ ਬਸ ਨਹੀਂ ਭਾਰਤੀ ਮੀਡੀਆ ਹੁਣ ਮਾਣਯੋਗ ਸੁਪਰੀਮ ਕੋਰਟ ਤੋਂ ਵੀ ਉਪਰ ਉਠ ਕੇ ਇਕ ਜੱਜ ਦੀ ਤਰ੍ਹਾਂ ਫੈਸਲੇ ਸੁਣਾ ਰਿਹਾ ਹੈ। ਭਾਰਤੀ ਮੀਡੀਆ ਹੁਣ ਲੋਕਾਂ ਦੇ ਘਰਾਂ ਵਿਚ ਜਬਰਦਸਤੀ ਦਾਖਲ ਹੋ ਕੇ ਨਣਦ - ਭਰਜਾਈ ਦੀ ਤੂੰ ਤੁੰ - ਮੈਂ ਮੈਂ ਨੂੰ ਜੋ ਭਾਰਤੀ ਸੱਭਿਆਚਾਰ ਦਾ ਇਕ ਹਿੱਸਾ ਹੈ ਨੂੰ ਵੀ ਉਜਾਗਰ ਕਰਨ ਲਈ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ ਤਾਂ ਜੋ ਮਹੱਤਵਪੂਰਨ ਖਬਰਾਂ ਤੋਂ ਲੋਕ ਵਾਂਝੇ ਨਾ ਰਹਿ ਜਾਣ। ਕਿਸਾਨਾਂ, ਖੇਤ ਮਜ਼ਦੂਰਾਂ, ਅਤੇ ਕਰਜੇ ਦੇ ਬੋਝ ਥੱਲੇ ਦੱਬੇ ਹੋਏ ਆਮ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਹੁਣ ਮੀਡੀਆ ਲਈ ਕੋਈ ਮਹੱਤਵਪੂਰਨ ਘਟਨਾਵਾਂ ਨਹੀਂ ਰਹਿ ਗਈਆਂ। ਭਾਰਤੀ ਮੀਡੀਆ ਦੀ ਪਾਰਖੂ ਅੱਖ ਨੇ ਦਲਿਤਾਂ, ਸਿੱਖਾਂ, ਮੁਸਲਮਾਨਾਂ,ਬੋਧੀਆਂ ਅਤੇ ਬੁੱਧੀਜੀਵੀਆਂ ਉਪਰ ਹੋ ਰਹੇ ਹਮਲਿਆਂ ਨਾਲ ਸਬੰਧਿਤ ਘਟਨਾਵਾਂ ਦੀਆਂ ਖਬਰਾਂ ਦੀ ਪਰਖ ਕਰਕੇ ਉਜਾਗਰ ਨਾ ਕਰਨ ਲਈ ਜੋ ਫੈਸਲਾ ਲਿਆ ਹੋਇਆ ਹੈ, ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀਂ ਹੀ ਥੋੜ੍ਹੀ ਹੈ। ਭਾਰਤੀ ਮੀਡੀਆ ਹੁਣ ਦੇਸ਼ ਦੀ ਸਰਕਾਰ ਚਲਾਉਣ ਲਈ ਅਤੇ ਮਾਣਯੋਗ ਅਦਾਲਤਾਂ ਦੇ ਜੱਜਾਂ ਤੋਂ ਉਪਰ ਉਠ ਕੇ ਜੋ ਫੈਸਲੇ ਸੁਣਾ ਰਿਹਾ ਹੈ, ਦੇਸ਼ ਅਤੇ ਦੇਸ਼ ਦੇ ਲੋਕਾਂ ਦੇ ਉੱਜਲ ਭਵਿੱਖ ਲਈ ਸ਼ੁਭ ਸੰਕੇਤ ਹੈ। 

-ਸੁਖਦੇਵ ਸਲੇਮਪੁਰੀ

09780620233

13 ਸਤੰਬਰ, 2020

ਕੁੜੀਆਂ

ਤੱਕਿਆ ਹੋ ਨੇੜ ਤੇਰੇ ਦੁੱਖ ਹਜ਼ਾਰਾਂ ਨੇ,

ਹਰ ਪਾਸੇ ਤੋਂ ਪਈਆਂ ਤੈਨੂੰ ਤੇ ਮਾਰਾਂ ਨੇ। 

 

ਜਦੋਂ ਜੰਮੀ ਤਾਂ ਕਹਿ ਕੇ ਪੱਥਰ ਬੁਲਾਇਆ,

ਰੋਂਦੀ ਨੂੰ ਚੁੱਕ, ਕਿਸੇ ਸੀਨੇ ਨਾਂ ਲਾਇਆ। 

 

ਨਾਂ ਪੜ੍ਹਨੋਂ ਹਟਾਈ ਗ਼ਰੀਬੀ ਦੇ ਕਰਕੇ,

ਰੰਗੋਂ ਸੁਨੱਖੀ ਇਸੇ ਗੱਲੋਂ ਡਰਕੇ।

 

ਫੁੱਲ ਜਦ ਆਪਣੀ ਮਹਿਕ ਨਾਲ ਮਹਿਕੇ,

ਪਾਪੀ ਭੌਰਾ ਆ ਫਿਰ ਟਹਿਕੇ।

 

ਸਭ ਭੁੱਲੀ ਤੂੰ ਖੇਡਾਂ, ਗੁੱਡੀਆਂ-ਪਟੋਲੇ,

ਸਾਹਮਣੇ ਹੱਸੀ, ਰੋਈ ਹੋ ਓਹਲੇ।

 

ਮਨਚੱਲੇਆਂ ਦਾ ਰੋਜ਼ ਹੀ ਰਾਹਾਂ 'ਚ ਆਉਣਾ,

ਮਾਰ ਕੇ ਸੀਟੀ ਤੈਨੂੰ ਬੁਲਾਉਣਾ। 

 

ਕੀਤੀ ਜੇ ਨਾਂਹ ਤੇਜ਼ਾਬਾਂ ਦੇ ਹਮਲੇ,

ਹਾਂ ਦਾ ਹੁੰਗਾਰਾ ਤਾਂ ਰੋਲਤੇ ਸ਼ਮਲੇ। 

 

ਤੂੰ ਕੱਲੀ ਨੀ ਦੁੱਖੀ, ਦੁੱਖੀ ਸਭ ਨਾਰਾਂ ਨੇ,

ਘੇਰੀ ਆ ਹਿਰਨੀ ਸ਼ੇਰਾਂ ਹਜ਼ਾਰਾਂ ਨੇ। 

 

ਹਿੰਮਤ ਨਾ ਹਾਰੀਂ ਤੂੰ ਦੁਰਗਾ, ਤੂੰ ਕਾਲੀ ਏ,

ਫੁੱਲ ਰੂਪੀ ਸੰਸਾਰ ਦੀ ਤੂੰ ਹੀ ਤੇ ਮਾਲੀ ਏ। 

 

ਇਹ ਕੁੜੀਆਂ ਨੇ ਕੁੜੀਆਂ,

ਨਾ ਚਿੜੀਆਂ ਦੀਆਂ ਡਾਰਾਂ ਨੇ। 

 

ਤੱਕਿਆ ਹੋ ਨੇੜ ਤੇਰੇ ਦੁੱਖ ਹਜ਼ਾਰਾਂ ਨੇ,

ਹਰ ਪਾਸੇ ਤੋਂ ਪਈਆਂ ਤੈਨੂੰ ਤੇ ਮਾਰਾਂ ਨੇ। 

 

ਹਰਪ੍ਰੀਤ ਸਿੰਘ ਅਖਾੜਾ

ਮੋ. 85286-64887

ਅਧਿਆਪਕ ਦਿਵਸ ਨੂੰ ਸਮਰਪਿਤ 

ਉਹ ਮੇਰਾ ਅਧਿਆਪਕ ਹੋਵੇ 

ਇਕੱਲੇ ਰੱਬ ਫਰਿਸ਼ਤਾ ਕੋਈ ਜਿਸਦੀ ਵਧੀਆ ਆਦਤ ਹੋਵੇ ਉਹ ਮੇਰਾ ਅਧਿਆਪਕ ਹੋਵੇ ਦੇਖਣ ਵਿੱਚ ਭਾਵੇਂ ਦੇਸੀ ਹੋਵੇ ਮੇਰੇ ਹਰ ਇੱਕ ਗ਼ਲਤੀ ਫੜ ਲਏ ਜਿਵੇਂ ਉਹ ਮੇਰਾ ਭੇਤੀ ਹੋਵੇ ਸੱਚੇ ਸ਼ਬਦ ਪੜ੍ਹਾਈ ਵਾਲੇ ਸੁੱਚੇ ਮੋਤੀ ਵਾਂਗ ਹੋਵੇ

ਉਹ ਮੇਰਾ ਅਧਿਆਪਕ ਹੋਵੇ

ਜਮਾਤ ਦਾ ਪੂਰਾ ਵਾਲੀ ਹੋਵੇ , ਜਿਵੇਂ ਬਾਗ ਦਾ ਮਾਲੀ ਹੋਵੇ ਵਿੱਦਿਆ ਦੀ ਉਹ ਭੇਦ ਚੜ੍ਹਾਵੇ ਸਭ ਦੇ ਮੂੰਹ ਤੇ ਲਾਲੀ ਹੋਵੇ ਉਸ ਦਾ ਹੱਸਦਾ ਚਿਹਰਾ ਤੱਕ ਕੇ ਹਰ ਬੱਚਾ ਉਹਦੇ ਪਿਆਰ ਚ ਹੋਵੇ 

ਉਹ ਮੇਰਾ ਅਧਿਆਪਕ ਹੋਵੇ

ਰੱਖੇ ਖ਼ੁਸ਼ ਖ਼ੁਸ਼ ਰਹਿੰਦਾ ਹੋਵੇ ਕਦੇ ਨਾ ਭੱਜ ਕੇ ਪੈਂਦਾ ਹੋਵੇ ਤੁਹਾਡੀ ਮੈਂ ਤਕਦੀਰ ਬਦਲ ਦੂ ਸੱਚੇ ਮਨ ਨਾਲ ਕਹਿੰਦਾ ਹੋਵੇ ਮੇਰੇ ਮਨ ਦੀ ਮੈਲ ਭੋਲਾ ਦੇ ਜਿਉਂ ਧੋਬੀ ਕੱਪੜੇ ਨੂੰ ਧੋਵੇ

 ਉਹ ਮੇਰਾ ਅਧਿਆਪਕ ਹੋਵੇ

 

ਪ੍ਰਿੰਸੀਪਲ ਸੁੱਚਾ ਸਿੰਘ ਤਲਵਾੜਾ

ਬਾਪੂ ✍️ਰਜਨੀਸ਼ ਗਰਗ

ਤੂੰ ਬਹੁਤ ਕੁਝ ਸਮਝਾਇਆ ਬਾਪੂ 

ਗੱਲ ਇੱਕ ਹੋਰ ਮੈਨੂੰ ਸਮਝਾ ਦੇ

ਚੁੱਪ ਚਪੀਤੇ ਦੁੱਖ ਸੁੱਖ ਸਹਿ ਕੇ

ਕਿੱਦਾ ਸਾਂਭ ਲੈਣਾ ਤੂੰ ਘਰ 

ਉਹ ਵੀ ਅੱਜ ਸਿਖਾ ਦੇ

 

ਮੰਗਦਾ ਹਾਂ ਜੋ ਵੀ ਕੁਝ 

ਝੱਟ ਹਾਜ਼ਿਰ ਕਰ ਦਿੰਨਾ

ਜਿਹੜੀ ਕੋਲ ਤੇਰੇ ਰੱਖੀ

ਅੱਜ ਛੜੀ ਜਾਦੂ ਵਾਲੀ ਦਵਾ ਦੇ

ਕਿੱਦਾ ਸਾਂਭ ਲੈਣਾ ਏਹ ਸਭ

ਉਹ ਵੀ ਅੱਜ ਸਿਖਾ ਦੇ

 

ਬਿਨ ਸਿਹਤ ਦਾ ਖਿਆਲ ਰੱਖੇ

ਤੂੰ ਖਿਆਲ ਰੱਖਦਾ ਸਾਡਾ ਸਭ ਦਾ

ਕਿਵੇ ਕਰ ਲੈਣਾ ਏਹ Manage

ਉਹ ਵੀ ਮੈਨੂੰ ਦਿਖਾ ਦੇ

ਕਿੱਦਾ ਸਾਂਭ ਲੈਣਾ ਏਹ ਸਭ

ਉਹ ਵੀ ਅੱਜ ਸਿਖਾ ਦੇ

 

ਥੱਕਿਆ ਹੋਵੇ ਜਿੰਨਾ ਮਰਜੀ

ਕਰਦਾ ਕੋਈ ਪਰਵਾਹ ਨਹੀ

ਸੁਬਹ ਤੂੰ ਕਿਵੇ ਚਲਾ ਜਾਣਾ ਕੰਮ ਤੇ

ਏਹ ਚੰਗੀ ਆਦਤ ਮੈਨੂੰ ਵੀ ਪਾ ਦੇ

ਕਿੱਦਾ ਸਾਂਭ ਲੈਣਾ ਤੂੰ ਸਭ ਏਹ

ਉਹ ਵੀ ਮੈਨੂੰ ਅੱਜ ਸਿਖਾ ਦੇ

 

ਕਦੇ ਰੋਇਆ ਨੀ ਸਾਹਮਣੇ ਸਾਡੇ

ਕਿਵੇ ਏਢਾ ਤੇਰਾ ਜੇਰਾ ਉਹ ਵੀ ਅੱਜ ਦਿਖਾ ਦੇ

ਕਿੱਦਾ ਸਾਂਭ ਲੈਣਾ ਏਹ ਸਭ

ਉਹ ਵੀ ਮੈਨੂੰ ਸਿਖਾ ਦੇ

ਬਹੁਤ ਕੁਝ ਸਮਝਾਇਆ

ਗੱਲ ਏਹ ਵੀ ਅੱਜ ਸਮਝਾ ਦੇ

 

  ਲਿਖਤ✍️ਰਜਨੀਸ਼ ਗਰਗ(90412-50087)

       ਫ਼ਾਇਨਾਂਸ ਕੈਸ਼ੀਅਰ

ਬਚਪਨ ✍️ਰਜਨੀਸ਼ ਗਰਗ

ਬਚਪਨ

ਹੁੰਦਾ ਸੀ ਅਮੀਰ ਮੈ

ਭਾਂਵੇ ਜੇਬ ਮੇਰੀ ਖਾਲੀ ਸੀ

ਗੱਲ ਕਰਦਾ ਉਦੋ ਦੀ 

ਜਦ ਮੱਤ ਜਵਾਕਾ ਵਾਲੀ ਸੀ

 

ਫਿਕਰ ਨਾ ਕੋਈ ਚਿੰਤਾ ਸੀ

ਬੇਫਿਕਰੀ ਜਿੰਦਗੀ ਜਿਉਦਾ ਸੀ

ਮਿਹਨਤ ਕਮਾਈ ਤੋ ਕੋਹਾਂ ਦੂਰ

ਸਾਰਾ ਦਿਨ ਢੋਲੇ ਦੀਆਂ ਲਾਉਦਾ ਸੀ

 

ਉਧਾਰ ਨਕਦ ਦਾ ਕੁਝ ਪਤਾ ਨਹੀ ਸੀ

ਮਿਲ ਜਾਂਦਾ ਜੋ ਚਾਹੁੰਦਾ ਸੀ

ਝੱਟ-ਪੱਟ ਹਾਜ਼ਰ ਹੋ ਜਾਦਾ

ਜਦ ਝੂਠਾ ਮੂਠਾ ਰੌਦਾਂ ਸੀ

 

ਖਾਣਾ-ਪੀਣਾ, ਖੇਡਣਾ , ਸੌਣਾ

ਫਿਲਮੀ ਜਾ ਕੋਈ ਸੀਨ ਸੀ 

ਪੈਸਿਆ ਦੀ ਕੋਈ ਚਿੰਤਾ ਨਹੀ ਸੀ 

ਮੇਰਾ ਡੈਡੀ ਹੀ ਏਟੀਐਮ ਮਸ਼ੀਨ ਸੀ 

 

ਰੁੱਸ ਜਾਦਾ ਸੀ ਜਦ ਕਿਤੇ ਮੈਂ

ਮਾਂ ਝੱਟ ਮਨਾ ਲੈਦੀ ਸੀ 

ਜਾਦੂ ਸੀ ਉਹਦੇ ਬੋਲਾ ਵਿੱਚ

ਜਦ ਮੈਨੂੰ ਮੇਰਾ ਕਾਕੂ ਕਹਿੰਦੀ ਸੀ 

 

ਵੱਡਾ ਹੋਇਆ ਵੱਧਣ ਦੁੱਖ-ਦਰਦ ਲੱਗੇ

ਜਿੰਦਗੀ ਮੇਰੇ ਕਈ ਵਹਿਮ ਕੱਢ ਗਈ

ਲੋੜ ਸੀ ਜਦ ਮੈਨੂੰ ਤੇਰੀ ਜਿਆਦਾ 

ਉਦੋ ਮਾਂਏ ਤੂੰ ਵੀ ਹੱਥ ਛੱਡ ਗਈ

 

ਲਿਖਤ✍️ਰਜਨੀਸ਼ ਗਰਗ(90412-50087)

     ਐਸ.ਐਮ.ਫ਼ਾਇਨਾਂਸ ਕੈਸੀਅਰ

ਨੰਦੋ ਬਾਜ਼ੀਗਰਨੀ ✍️  ਗੁਰਭਜਨ ਗਿੱਲ

ਨੰਦੋ ਬਾਜ਼ੀਗਰਨੀ

ਸੂਈਆਂ , ਕੰਧੂਈਆਂ, 

ਚਰਮਖ਼ਾਂ ਦਾ ਹੋਕਾ ਦਿੰਦੀ 

ਬਾਜ਼ੀਗਰਨੀ ਨੰਦੋ

ਹੁਣ ਸਾਡੇ ਪਿੰਡ ਦੀਆਂ ਗਲੀਆਂ ‘ ਚ 

ਕਦੇ ਨਹੀਂ ਆਉਂਦੀ। 

ਸ਼ਾਇਦ ਮਰ ਖਪ ਗਈ ਹੈ। 

ਨਿੱਕੀਆਂ ਕੁੜੀਆਂ ਦੇ ਨੱਕ ਕੰਨ ਵਿੰਨ੍ਹਦੀ

ਵਿੱਚ ਬਹੁਕਰ ਦੀ ਸੁੱਚੀ ਤੀਲ੍ਹ ਪਰੋ ਦਿੰਦੀ। 

ਆਖਦੀ, 

ਸਰ੍ਹੋਂ ਦੇ ਤੇਲ ਵਿੱਚ ਹਲਦੀ ਮਿਲਾ ਕੇ 

ਲਾਈ ਜਾਇਉ। 

ਅਗਲੀ ਵਾਰ ਆਉਂਦੀ ਤਾਂ 

ਪਿੱਤਲ ਦੇ ਕੋਕੇ, ਮੁਰਕੀਆਂ 

ਕੰਨੀਂ ਪਾ ਆਖਦੀ

ਚਲੋ ਬਈ, 

ਧੀ ਮੁਟਿਆਰ ਹੋ ਗਈ। 

 

ਨੰਦੋ ਔਰਤਾਂ ਦੀ ਅੱਧੀ ਵੈਦ ਸੀ। 

ਪੇਟ ਦੁਖਦੇ ਤੋਂ ਚੂਰਨ

ਅੱਖ ਆਈ ਤੇ ਸੁਰਮਚੂ ਫੇਰਦੀ। 

ਖਰਲ ਚ ਸੁਰਮਾ ਪੀਸਦੀ

ਸਭ ਦੇ ਸਾਹਮਣੇ 

ਡਲੀ ਨੂੰ ਰੜਕਣ ਜੋਗਾ ਨਾ ਛੱਡਦੀ। 

ਧਰਨ ਪਈ ਤੇ ਢਿੱਡ ਮਲਦਿਆਂ ਆਖਦੀ

ਕੌਡੀ ਹਿੱਲ ਗਈ ਆ

ਬੀਬੀ ਭਾਰ ਨਾ ਚੁੱਕੀਂ

ਪੱਬਾਂ ਭਾਰ ਬਹਿ ਕੇ ਧਾਰ ਨਾ ਕੱਢੀਂ। 

ਬਹੁਤ ਕੁਝ ਜਾਣਦੀ ਸੀ ਨੰਦੋ

ਅੱਧ ਪਚੱਧੀ ਧਨੰਤਰ ਵੈਦ ਸੀ। 

 

ਨੰਦੋ ਚਲੰਤ ਰੇਡੀਉ ਸੀ ਬਿਨ ਬੈਟਰੀ

ਤੁਰਦੀ ਫਿਰਦੀ ਅਖ਼ਬਾਰ ਸੀ

ਬਿਨ ਅੱਖਰੋਂ ਸਥਾਨਕ ਖ਼ਬਰਾਂ ਵਾਲੀ। 

ਵੀਹ ਤੀਹ ਪਿੰਡਾਂ ਦੀ ਸਾਂਝੀ ਬੁੱਕਲ ਸੀ ਨੰਦੋ। 

ਦੁਖ ਸੁਖ ਪੁੱਛਦੀ, ਕਦੇ ਆਪਣਾ ਨਾ ਦੱਸਦੀ। 

ਦੀਵੇ ਵਾਂਗ ਬਲ਼ਦੀ ਅੱਖ ਵਾਲੀ ਨੰਦੋ

ਬੁਰੇ ਭਲੇ ਦਾ ਨਿਖੇੜ ਕਰਦੀ

ਪੂਰੇ ਪਿੰਡ ਨੂੰ ਦੱਸਦੀ

ਨੀਤੋਂ ਬਦਨੀਤਾਂ ਤੇ ਸ਼ੁਭਨੀਤਾਂ ਬਾਰੇ। 

 

ਨੰਦੋ ਨਾ ਹੁੰਦੀ ਤਾਂ  

ਕਿੰਨੀਆਂ ਧੀਆਂ ਭੈਣਾਂ ਨੂੰ,

ਦਸੂਤੀ ਚਾਦਰ ਤੇ ਮੋਰ ਘੁੱਗੀਆਂ 

ਦੀ ਪੈੜ ਪਾਉਣੀ ਨਹੀਂ ਸੀ ਆਉਣੀ। 

ਉਹ ਅੱਟੀਆਂ ਲਿਆਉਂਦੀ ਧਿਆਨਪੁਰੋਂ

ਮਜ਼ਬੂਤ , ਪੱਕੇ ਰੰਗ ਦੀਆਂ। 

 

ਮੇਰੀ ਮਾਂ ਕੋਲੋਂ 

ਲੱਸੀ ਦਾ ਗਿਲਾਸ ਫੜਦਿਆਂ

ਰਾਤ ਦੀ ਬਚੀ ਬੇਹੀ ਰੋਟੀ ਮੰਗਦੀ

ਸੱਜਰੀ ਪੱਕਦੀ ਰੋਟੀ ਕਦੇ ਨਾ ਖਾਂਦੀ

ਅਖੇ! ਆਦਤ ਵਿਗੜ ਜਾਂਦੀ ਐ

ਭੈਣ ਤੇਜ ਕੁਰੇ!

ਸਾਰੇ ਪਿੰਡਾਂ ਚ ਤੇ ਨਹੀਂ ਨਾ ਤੇਰੇ ਵਰਗੀਆਂ। 

ਚੌਂਕੇ ਚ ਮਾਂ ਮੁੱਢ ਬੈਠੇ 

ਨਿਆਣਿਆਂ ਦਾ ਮੱਥਾ 

ਦੂਰੋਂ ਤਾੜਦੀ ਤੇ ਕਹਿੰਦੀ

ਸਕੂਲ ਨਹੀਂ ਗਿਆ? ਬੁਖ਼ਾਰ ਈ। 

ਚਰਖ਼ੇ ਦੀ ਚਰਮਖ਼ ਤੋਂ ਕਾਲਖ ਉਤਾਰਦੀ

ਤੇ ਮੇਰੇ ਵਰਗਿਆਂ ਦੇ 

ਕੰਨ ਪਿੱਛੇ ਲਾ ਕੇ ਕਹਿੰਦੀ

ਬੁਖ਼ਾਰ ਦੀ ਐਸੀ ਕੀ ਤੈਸੀ

ਰਾਹ ਭੁੱਲ ਜੂ ਪੁੱਤ ਤਾਪ! 

ਸਵੇਰ ਨੂੰ ਸਰੀਰ ਹੌਲਾ ਫੁੱਲ ਹੋ

ਮੈਂ ਸਕੂਲੇ ਤੁਰ ਪੈਂਦਾ ਬਸਤਾ ਚੁੱਕੀ। 

 

ਨੰਦੋ ਦੀ ਮੋਟੇ ਤਰੋਪਿਆਂ ਨਾਲ 

ਨਿਗੰਦੀ ਬਗਲੀ ‘ਚ ਪੂਰਾ ਸੰਸਾਰ ਸੀ। 

ਹਰ ਕਿਸੇ ਲਈ ਕੁਝ ਨਾ ਕੁਝ ਵੱਖਰਾ। 

ਪਿੱਤਲ ਦੇ ਛਾਪਾਂ ਛੱਲੇ ਮੁਹੱਬਤੀਆਂ ਲਈ

ਨਿੱਕੇ ਨਿਆਣਿਆਂ ਲਈ 

ਕਾਨਿਆਂ ਦੇ ਛਣਕਣੇ ,ਪੀਪਨੀਆਂ, ਵਾਜੇ। 

 

ਨੰਦੋ ਕੰਨ ਤੇ ਹੱਥ ਧਰ ਲੰਮੀ ਹੇਕ ਲਾ 

ਪੁੱਤਾਂ ਦੀਆਂ ਘੋੜੀਆਂ ਗਾਉਂਦੀ 

ਤਾਂ ਲੱਗਦਾ ਪੌਣਾਂ ਸਾਹ ਰੋਕ ਸੁਣਦੀਆਂ। 

ਸੁਹਾਗ ਗਾਉਂਦੀ ਤਾਂ 

ਮਾਵਾਂ ਦੇ ਹੰਝੂਆਂ ਨਾਲ 

ਕੰਧਾਂ ਸਿੱਲ੍ਹੀਆਂ ਹੁੰਦੀਆਂ। 

ਧਰੇਕਾਂ ਡੋਲਦੀਆਂ ਪੱਤਿਆਂ ਸਣੇ। 

ਘਰ ਦੀਆਂ ਚਾਰੇ ਕੰਧਾ ਹਿੱਲਦੀਆਂ। 

ਲੱਗਦਾ ਜੀਕੂੰ ਡੋਲੀ ਤੁਰ ਰਹੀ ਹੈ। 

ਸਿਰ ਤੋਂ ਪੈਰਾਂ ਤੀਕ 

ਵਿਯੋਗ ‘ਚ ਮਨ  ਝੁਣਝੁਣੀ ਚ ਕੰਬਦਾ। 

ਕੰਧਾਂ ਦੇ ਪਰਛਾਵੇਂ ਲਮਕਦੇ ਤਾਂ 

ਬਗਲੀ ਸਿਰ ਧਰ 

ਆਪਣੇ ਡੇਰੇ ਨੂੰ ਵਾਹੋਦਾਹੀ ਦੌੜ ਜਾਂਦੀ।

ਨੰਦੋ ਖ਼ਾਨਗਾਹ ਵਾਲੇ ਤਲਾਅ ਚੋਂ

ਕੰਮੀਆਂ  ਲਿਆਉਂਦੀ

ਡੰਡੀਆਂ ਦੀਆਂ ਗੰਦਲਾਂ ਦੇ ਹਾਰ ਪਰੋਂਦੀ

ਸਾਡੇ ਜਹੇ ਨਿੱਕੇ ਨਿਆਣਿਆਂ ਦੇ 

ਸਿਰ ਪਲੋਸ ਕੇ ਗਲੀਂ ਪਾਉਂਦੀ। 

ਖਿੜ ਉੱਠਦਾ ਮਨ ਦਾ ਬਾਗ। 

ਮਾਵਾਂ ਤੋਂ ਆਟੇ ਦੀ ਕੌਲੀ ਲੈ

ਅਸੀਂ ਨੰਦੋ ਦੀ ਬਗਲੀ ਭਰ ਦਿੰਦੇ। 

ਕਿੰਨਾ ਸਵੱਲਾ ਸੀ ਖ਼ੁਸ਼ੀਆਂ ਦਾ ਬਗੀਚਾ। 

ਵੱਡੇ ਹੋਇਆਂ 

ਸ਼ਹਿਰ ਆ ਕੇ ਜਾਣਿਆਂ

ਇਨ੍ਹਾਂ ਕੰਮੀਆਂ ਨੂੰ ਹੀ 

ਕੰਵਲ ਫੁੱਲ ਆਖਦੇ ਨੇ। 

ਚਿੱਕੜ ਚ ਉੱਗੀਆਂ ਕੰਮੀਆਂ

ਤੇ ਕੰਮ ਕਰਦੇ ਕਾਮੇ ਕੰਮੀਆਂ ਲਈ

ਕਦਰਦਾਨ ਨੇਤਰ ਕਦੋਂ ਖੁੱਲਣਗੇ? 

ਨੰਦੋ ਨੇ ਨਹੀਂ, 

ਕਿਤਾਬਾ ਦੇ ਖੋਲ੍ਹੇ ਤੀਜੇ ਨੇਤਰ ਨੇ 

ਹੁਣ ਮੈਨੂੰ ਬਹੁਤ ਵਾਰ ਪੁੱਛਿਆ ਹੈ। 

ਸ਼ੁਕਰ ਹੈ! 

ਅਨਪੜ੍ਹ ਨੰਦੋ ਨੇ ਸਾਨੂੰ 

ਕਦੇ ਨਹੀਂ ਸੀ ਪੁੱਛਿਆ।

 

ਦੀਨ ਸ਼ਾਹ ਦੀ ਕੁੱਲੀ ਵਾਲੇ ਬਾਗ ‘ਚੋਂ

ਲਿਆਂਦੇ ਸੁੱਚੇ ਮੋਤੀਏ ਦੇ ਹਾਰ। 

ਮੇਰੀ ਮਾਂ ਨੂੰ ਦਿੰਦੀ ਤੇ ਕਹਿੰਦੀ

ਮਹਿਕਦਾ ਰਹੇ ਤੇਰਾ ਪਰਿਵਾਰ ਗੁਲਜ਼ਾਰ

ਅਸੀਸਾਂ ਵੰਡਦੀ ਬੇ ਦਾਮ। 

ਆਟੇ ਦੀ ਲੱਪ ਲੱਪ ਨਾਲ 

ਆਪਣੀ ਬਗਲੀ ਭਰਦੀ, 

ਵੰਡਦੀ ਕਿੰਨਾ ਕੁਝ। 

ਘਾਹ ਦੀਆਂ ਤਿੜਾਂ ਤੋਂ 

ਅੰਗੂਠੀ ਬੁਣਨੀ

ਉਸ ਨੇ ਹੀ ਮੈਨੂੰ ਸਿਖਾਈ ਸੀ। 

ਕਿਤਾਬਾਂ ਨੇ ਉਹ ਜਾਚਾਂ ਤਾਂ ਭੁਲਾ ਦਿੱਤੀਆਂ

ਪਰ ਹੁਣ ਮੈਂ ਸ਼ਬਦ ਬੁਣਦਾ ਹਾਂ। 

ਅੱਖਰ ਅੱਖਰ ਘਾਹ ਦੀਆਂ ਤਿੜਾਂ ਜਹੇ।

ਨੰਦੋ ਦਾ ਕੋਈ ਪਿੰਡ ਨਹੀਂ ਸੀ

ਬੇ ਨਾਮ ਟੱਪਰੀਆਂ ਸਨ। 

ਸਿਰਨਾਵਾਂ ਨਹੀਂ ਸੀ ਕੋਈ, 

ਪਰ ਨੰਦੋ ਬਾਜ਼ੀਗਰਨੀ

ਘਰ ਘਰ ਦੀ ਕਹਾਣੀ ਸੀ।

ਸਾਡੇ ਸਕੂਲ ਦੇ ਨੇੜ ਹੀ ਸਨ

ਨੰਦੋ ਕੀਆਂ ਟੱਪਰੀਆਂ

ਪਰ ਇੱਕ ਵੀ ਬਾਲ ਸਕੂਲੇ ਨਾ ਆਉਂਦਾ। 

ਸਦਾ ਆਖਦੀ, 

ਇਹ ਸਾਡੀਆਂ ਕੁੱਲੀਆਂ ਢਾਹ ਕੇ ਬਣਿਐ

ਸਾਡੀ ਨਿਸ਼ਾਨੀ ਬੋਹੜ ਹੀ ਹੈ ਇਕੱਲਾ

ਬਾਕੀ ਸਾਰਾ ਕੁਝ ਪੈਸੇ ਵਾਲਿਆਂ ਦਾ। 

ਗਿਆਨ ਦੇ ਨਾਂ ਤੇ ਹੱਟੀਆਂ 

ਗਰੀਬਾਂ ਲਈ ਖੁਆਰੀਆਂ ਤੇ ਚੱਟੀਆਂ। 

ਸਾਡੇ ਜੀਅ ਤਾਂ 

ਇਹਦੇ ਨਲਕਿਉਂ ਪਾਣੀ ਵੀ ਨਹੀਂ ਭਰਦੇ। 

ਛੱਪੜੀ ਦਾ ਪਾਣੀ ਮਨਜ਼ੂਰ ,

ਇਹ ਜ਼ਹਿਰ ਜਿਹਾ ਲੱਗਦੈ ਸਾਨੂੰ। 

ਸਾਡੀ ਆਪਣੀ ਜ਼ਬਾਨ ਹੈ ਵੇ ਲੋਕਾ

ਇਹ ਸਕੂਲ ਸਾਡੀ ਬੋਲੀ ਵਿਗਾੜ ਦੇਵੇਗਾ। 

ਨਿਆਣਿਆਂ ਨੂੰ ਬਾਜ਼ੀ ਪਾਉਣੀ ਭੁਲਾਵੇਗਾ। 

ਕੋਹੜੀ ਕਰੇਗਾ ਸੁਡੌਲ ਜਿਸਮ ਤੇ ਸੁਪਨੇ। 

ਟਾਂਗੇ ਵਾਲਾ ਘੋੜਾ ਬਣਾਵੇਗਾ। 

ਚੁਫ਼ੇਰੇ ਵੇਖਣ ਤੋਂ ਵਰਜੇਗਾ। 

 

ਨੰਦੋ ਦੇ ਮੱਥੇ ਤੇ ਚੰਦ ਸੀ

ਜੋ ਸਾਰੀ ਉਮਰ ਚੌਧਵੀਂ  ਰਾਤ ਤੀਕ

ਪੂਰਾ ਨਾ ਚਮਕ ਸਕਿਆ। 

ਮਰੀਅਲ ਫਾਂਕ ਜਿਹਾ ਏਕਮ ਦਾ ਚੰਦ

ਠੋਡੀ ਤੇ ਖੁਣਿਆ ਪੰਜ ਦਾਣਾ

ਬੜੇ ਜਨੌਰਾਂ ਨੇ ਚੁਗਣਾ ਚਾਹਿਆ

ਪਰ ਨੰਦੋ .... ਪੂਰੀ ਮਰਦ ਬੱਚੀ

ਚਿੜੀ ਨਾ ਫਟਕਣ ਦਿੰਦੀ। 

ਉਸ ਦੀਆਂ ਬਾਹਾਂ ‘ਚ ਘਸੇ ਹੋਏ

ਚਾਂਦੀ ਦੇ ਗੋਖੜੂ ਵੀ ਫੱਬ ਫੱਬ ਪੈਂਦੇ। 

ਕੰਨੀਂ ਕੋਕਲੇ ਚਾਂਦਨੀ ਰੰਗੇ।

ਨੰਦੋ ਕੋਲ ਵੱਡੀ ਸਾਰੀ ਡਾਂਗ ਹੁੰਦੀ

ਕਿਸੇ ਪੁੱਛਣਾ ਨੰਦੋ! 

ਡਾਂਗ ਚੁੱਕੀ ਫਿਰਦੀ ਹੈਂ, 

ਸਾਡੇ ਪਿੰਡ ਦੇ ਕੁੱਤੇ ਤਾਂ ਤੈਨੂੰ ਪਛਾਣਦੇ ਨੇ

ਤੇਰੇ ਪਿੱਛੇ ਭੌਂਕਦੇ ਤਾਂ ਕਦੇ ਨਹੀਂ ਵੇਖੇ? 

ਆਖਦੀ! ਵੇ ਸਰਦਾਰੋ !

ਸਾਰੇ ਕੁੱਤੇ ਹੀ ਚਹੁੰ ਲੱਤਾਂ ਵਾਲੇ ਨਹੀਂ ਹੁੰਦੇ। 

ਇਹ ਸੋਟਾ ਦੋ ਲੱਤਾਂ ਵਾਲਿਆਂ ਵਾਸਤੇ। 

 

ਨੰਦੋ ਦੱਸਦੀ 

ਬਈ ਸਾਡੀ ਬਾਜ਼ੀਗਰਾਂ ਦੀ 

ਆਪਣੀ ਪੰਚਾਇਤ ਹੈ ਸਰਦਾਰੋ। 

ਅਸੀਂ ਤੁਹਾਡੀਆਂ ਕਚਹਿਰੀਆਂ ਚ 

ਨਹੀਂ ਵੜਦੇ, ਚੜ੍ਹਦੇ। 

ਸਾਡੇ ਵਡੇਰੇ ਇਨਸਾਫ਼ ਕਰਦੇ ਨੇ, 

ਫ਼ੈਸਲੇ ਨਹੀਂ। 

ਤੁਹਾਡੀਆਂ ਅਦਾਲਤਾਂ ਚ 

ਇਨਸਾਫ਼ ਨਹੀਂ,ਫ਼ੈਸਲੇ ਹੁੰਦੇ ਨੇ।

 

ਸੂਰਜ ਗਵਾਹ ਹੈ

ਹਨ੍ਹੇਰਾ ਉੱਤਰਨੋਂ ਪਹਿਲਾਂ 

ਸਾਡਾ ਟੱਪਰੀਆਂ ਚ ਪਹੁੰਚਣਾ 

ਲਾਜ਼ਮੀ ਹੁੰਦਾ ਹੈ। 

ਰਾਤ ਪਈ ਤੇ ਗੱਲ ਗਈ, 

ਅਕਸਰ ਏਨਾ ਕੁ ਕਹਿ

ਉਹ ਬਹੁਤ ਕੁਝ ਸਮਝਾਉਂਦੀ। 

ਪਰ ਸਾਨੂੰ 

ਬਿਲਕੁਲ ਸਮਝ ਨਾ ਆਉਂਦੀ। 

ਸਾਡੀਆਂ ਧੀਆਂ ਮੰਗਣ ਨਹੀਂ ਚੜ੍ਹਦੀਆਂ

ਤੇ ਨੂੰਹਾਂ ਵਿਹਲੀਆਂ ਨਹੀਂ ਖਾਂਦੀਆਂ। 

 

ਨੰਦੋ  ਜਦ ਵੀ ਜਵਾਨ ਉਮਰੇ 

ਬਾਜ਼ੀ ਪਾਉਂਦੇ ਮੋਏ ਪੁੱਤ ਦੀ ਗੱਲ ਕਰਦੀ

ਤਾਂ ਹਾਉਕੇ ਵੀ ਸਾਹ ਰੋਕ ਸੁਣਦੇ। 

ਪਿੱਪਲ ਪੱਤਿਆਂ ਦੀ ਅੱਖੋਂ ਨੀਰ ਕਿਰਦਾ

ਬੋਹੜ ਜੜ੍ਹੋਂ ਡੋਲ ਜਾਂਦਾ ਪੂਰੇ ਵਜੂਦ ਸਣੇ। 

ਕਹਿੰਦੀ ਤਰੇੜ੍ਹੀ ਛਾਲ ਲਾਉਂਦਿਆਂ

ਧੌਣ ਦਾ ਮਣਕਾ ਟੁੱਟ ਗਿਆ

ਮੁੜ ਨਹੀਂ ਉੱਠਿਆ ਸਿਵਿਆਂ ਤੀਕ। 

ਮੋਈ ਮਿੱਟੀ ਮੈਨੂੰ ਵੀ ਨਾਲ ਲੈ ਜਾਂਦਾ

ਕੋਈ ਹੱਜ ਨਹੀਂ ਭੈਣੇ

ਤੁਹਾਡੇ ਆਸਰੇ ਤੁਰੀ ਫਿਰਦੀ ਆਂ। 

ਸਾਹ ਵਰੋਲਦੀ , ਜਿੰਦ ਘਸੀਟਦੀ। 

ਨੰਦੋ ਹੁਬਕੀਂ ਰੋਂਦੀ 

ਧਰਤੀ ਅੰਬਰ ਨੂੰ ਲੇਰ ਸੁਣਦੀ

ਸੁੱਕੇ ਨੇਤਰੀਂ ਮੁੱਕੇ ਅੱਥਰੂ, 

ਖੂਹ ‘ਚੋਂ ਟਿੰਡਾਂ ਖਾਲੀ ਆਉਂਦੀਆਂ। 

ਪਰਨਾਲੇ ਚ ਦਰਦ ਵਹਿੰਦੇ, 

ਮੈਂ ਵੱਡਾ ਹੋਇਆ ਤਾਂ ਜਦ ਕਦੇ

ਮਾਲ੍ਹੇ ਵਾਲੇ ਖੂਹ ਤੇ ਔਲੂ ‘ਚ  

ਟੁੱਟੀਆਂ ਠੀਕਰੀਆਂ ਵੇਖਦਾ 

ਤਾਂ ਮੈਨੂੰ ਲੱਗਦਾ, 

ਨੰਦੋ ਦੇ ਤਿੜਕੇ ਸੁਪਨੇ ਨੇ

ਕੰਕਰ ਕੰਕਰ, ਠੀਕਰ ਠੀਕਰ।

 

ਨੰਦੋ ਕੀਆਂ ਟੱਪਰੀਆਂ, ਝੁੱਗੀਆਂ ਦਾ 

ਹੁਣ ਸਰਕਾਰ ਨੇ ਪੰਚਾਇਤੀ ਨਾਮ 

ਲਾਲਪੁਰਾ ਰੱਖਿਆ ਦੱਸਦੇ ਨੇ। 

ਪਰ ਬਾਜ਼ੀਗਰ ਅਜੇ ਵੀ 

ਬਾਜ਼ੀਗਰ ਬਸਤੀ ਕਹਿ ਕੇ ਬੁਲਾਉਂਦੇ ਨੇ। 

ਨੰਦੋ ਚਿਰੋਕਣੀ ਗੁਜ਼ਰ ਗਈ ਹੈ, 

ਪਰ ਬਾਕੀ ਧੀਆਂ ਪੁੱਤਰ ਤਾਂ ਜੀਉਂਦੇ ਨੇ।

ਅੰਤਰ ਰਾਸ਼ਟਰੀ ਯੋਗਾ ਦਿਵਸ  ✍️ ਗਗਨਦੀਪ ਕੌਰ 

ਅੰਤਰ ਰਾਸ਼ਟਰੀ ਯੋਗਾ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਇਹ ਉੱਤਰੀ ਗੋਲਿਸਫਾਇਰ ਵਿੱਚ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ ਅਤੇ ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਹੈ। 

ਪਹਿਲੀ ਵਾਰ ਇਹ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ ।ਯੋਗ ਵੀ ਮਨੁੱਖ ਨੂੰ ਲੰਬਾ ਜੀਵਨ ਪ੍ਰਦਾਨ ਕਰਦਾ ਹੈ। ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇੱਕ ਅਨਮੋਲ ਉਪਹਾਰ ਹੈ । ਇਹ ਦਿਮਾਗ ਅਤੇ ਸਰੀਰ ਦੀ ਏਕਤਾ ਦਾ ਪ੍ਰਤੀਕ ਹੈ। ਅੱਜ ਆਧੁਨਿਕਤਾ ਦੇ ਯੁੱਗ ਵਿੱਚ ਅਸੀਂ ਯੋਗਾ ਆਮਲਾ ਦੇ ਮਾਧਿਅਮ ਨਾਲ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ ਆਸਾਨੀ ਨਾਲ ਪਾ ਸਕਦੇ ਹਾਂ। ਇਸ ਲਈ ਸਾਨੂੰ ਯੋਗ ਕਰਨਾ ਚਾਹੀਦਾ ਹੈ। ਯੋਗ ਕਰਨ ਦੇ ਬਹੁਤ ਸਾਰੇ ਲਾਭ ਹਨ । ਇਹ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਤੋਂ ਮੁਕਤੀ ਪ੍ਰਦਾਨ ਕਰਦਾ ਹੈ। ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਤੰਦਰੁਸਤ ਮਾਨਸਿਕਤਾ ਪੈਦਾ ਕਰਦਾ ਹੈ। ਜੇਕਰ ਸਰੀਰ ਅਤੇ ਮਨ ਤੰਦਰੁਸਤ ਨਹੀਂ ਹੈ ਤਾਂ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਅਸੰਭਵ ਹੈ। ਯੋਗ ਕਰਨ ਨਾਲ ਮਨ ਅਤੇ ਸਰੀਰ ਦੋਨੋਂ ਤੰਦਰੁਸਤ ਰਹਿੰਦੇ ਹਨ। 

ਦਾ ਗਰੀਨ ਪੰਜਾਬ ਮਿਸ਼ਨ ਟੀਮ 

ਗਗਨਦੀਪ ਕੌਰ 

ਬੇਸਿਕ ਸਕੂਲ ਜਗਰਾਉਂ

ਸਲੇਮਪੁਰੀ ਦਾ ਮੌਸਮ-ਨਾਮਾ

ਲੂ, ਹੁੰਮਸ, ਮੀਂਹ ਕਦੋਂ?

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ 3-4 ਦਿਨ ਪੰਜਾਬ ਦੇ ਅਨੇਕਾਂ ਹਿੱਸਿਆਂ 'ਚ ਬਹੁਤਾ ਸਮਾਂ ਲੂ ਅਤੇ ਹੁੰਮਸ ਵਾਲੀ ਗਰਮੀ ਤੰਗ ਕਰੇਗੀ, ਦਿਨ ਦਾ ਪਾਰਾ 40 °C ਤੋਂ ਪਾਰ ਤੇ ਵਧੀ ਹੁੰਮਸ ਨਾਲ ਹੀਟ ਇੰਡੈਕਸ (ਅਸਲ ਮਹਿਸੂਸ) 50 °C ਤੋਂ ਪਾਰ ਹੋਵੇਗਾ ਤੇ ਸਵੇਰ ਸਮੇਂ ਵੀ ਮੌਸਮ ਅਸਹਿਜ਼ ਬਣ ਜਾਵੇਗਾ। ਖਿੱਤੇ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ ਸਮੇਤ ਗੰਗਾਨਗਰ-ਸਿਰਸਾ-ਹਨੂੰਮਾਨਗੜ੍ਹ ' ਚ 1-2 ਵਾਰੀ ਦਿਨ ਦਾ ਪਾਰਾ 45 ℃ ਲਾਗੇ ਜਾਂ ਇਸਤੋਂ ਪਾਰ ਪੁੱਜ ਸਕਦਾ ਹੈ। ਇਸ ਦੌਰਾਨ ਪੂਰਵੀ ਪੰਜਾਬ ਅਤੇ ਨਾਲ ਲਗਦੇ ਹਰਿਆਣਾ' ਚ ਸਵੇਰ ਦੌਰਾਨ ਚੱਲਣ ਵਾਲੇ ਪੁਰੇ ਦੀ ਨਮੀਂ ਕਾਰਨ ਥੋੜ੍ਹੀ ਥਾਂ ਹਲਚਲ ਤੋਂ ਇਨਕਾਰ ਨਹੀੰ, ਪਰ ਵੱਡੇ ਪੱਧਰ ਤੇ ਹਲਚਲ 18/19 ਜੂਨ ਤੋਂ ਵੇਖੀ ਜਾਵੇਗੀ।

*ਰਾਹਤ-

 17-18 ਤੋਂ 21 ਜੂਨ ਦੌਰਾਨ ਪ੍ਰੀਮਾਨਸੂਨੀ ਪੁਰੇ ਦੀ ਹਵਾ ਜ਼ੋਰ ਫੜੇਗੀ ਫ਼ਲਸਰੂਪ ਵੱਡੇ ਪੱਧਰ ਤੇ ਪ੍ਰੀਮਾਨਸੂਨੀ ਬਰਸਾਤੀ ਕਾਰਵਾਈ ਵਾਪਸੀ ਕਰੇਗੀ। ਇਸ ਸਪੈਲ ਦੌਰਾਨ ਖਿੱਤੇ ਪੰਜਾਬ  'ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਉਮੀਦ ਹੈ। 

ਮਾਨਸੂਨ-

 ਮਾਨਸੂਨ ਕੇਂਦਰੀ ਤੇ ਪੂਰਵੀ ਭਾਰਤ (ਐੰਮ. ਪੀ. , ਬਿਹਾਰ, ਝਾਰਖੰਡ) ਪੁੱਜ ਚੁੱਕੀ ਹੈ। ਜੂਨ ਅੰਤ ਤੱਕ ਮਾਨਸੂਨ ਪੰਜਾਬ ਪੁੱਜਣ ਦੇ ਆਸਾਰ ਬਣ ਰਹੇ ਹਨ।

ਧੰਨਵਾਦ ਸਹਿਤ। 

ਪੇਸ਼ਕਸ਼ - 

-ਸੁਖਦੇਵ ਸਲੇਮਪੁਰੀ 

09780620233 

6:30ਸ਼ਾਮ 14ਜੂਨ, 2020

ਗਿਆਨ ਦਾ ਪਟਾਰਾ  ✍️ ਹਰਨਰਾਇਣ ਸਿੰਘ ਮੱਲੇਆਣਾ 

ਗਿਆਨ ਦਾ ਪਟਾਰਾ 

ਵਿਸ਼ਵ ਚੌਗਿਰਦਾ ਦਿਵਸ ਪੰਜ ਜੂਨ ਨੂੰ 

◆) ਵਿਸ਼ਵ ਚੌਗਿਰਦਾ ਦਿਵਸ ਪੰਜ ਜੂਨ ਨੂੰ ਮਨਾਇਆ ਜਾਂਦਾ ਹੈ 

◆) ਪਹਿਲਾ ਵਿਸ਼ਵ  ਚੁਗਿਰਦਾ ਸੰਮੇਲਨ 5 ਜੂਨ 1972 ਨੂੰ ਸਟਾਕਹੋਮ ਵਿੱਚ ਆਯੋਜਿਤ ਕੀਤਾ ਗਿਆ ਸੀ 

◆) ਕੌਮੀ ਚੌਗਿਰਦਾ ਖੋਜ ਕੇਂਦਰ ਨਾਗਪੁਰ ਵਿੱਚ ਸਥਿਤ ਹੈ 

◆) ਯੂਕੇਲਿਪਟਸ (ਸਫੈਦਾ) ਦਰੱਖਤ ਨੂੰ ਚੌਗਿਰਦੇ ਦਾ ਦੁਸ਼ਮਣ ਨਾਂ ਨਾਲ ਜਾਣਿਆ ਜਾਂਦਾ ਹੈ ।

◆) ਕੌਮੀ ਚੌਗਿਰਦਾ ਖੋਜ ਸੰਸਥਾਨ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ ਹੈ 

◆) ਭਾਰਤ ਸਰਕਾਰ ਦੁਆਰਾ ਕੇਂਦਰ ਵਿੱਚ ਚੌਗਿਰਦਾ ਵਿਭਾਗ ਦੀ ਸਥਾਪਨਾ ਸਾਲ 1980 ਵਿੱਚ ਕੀਤੀ ਗਈ ਸੀ 

◆)ਸੰਯੁਕਤ ਰਾਸ਼ਟਰ ਚੌਗਿਰਦਾ ਪ੍ਰੋਗਰਾਮ ਦਾ ਮੁੱਖ ਦਫਤਰ ਨੈਰੋਬੀ (ਕੀਨੀਆ ) ਵਿੱਚ ਹੈ ਅਤੇ ਇਸ ਦਾ 

ਮੁੱਖ ਟੀਚਾ ਮੈਂਬਰ ਦੇਸ਼ਾਂ ਨੂੰ ਉਨ੍ਹਾਂ ਦੇ ਕੁਦਰਤੀ 

ਵਾਤਾਵਰਨ ਦੀ ਸੁਰੱਖਿਆ ਕਰਨ ਵਾਧੂ ਪ੍ਰਦੂਸ਼ਣ 

ਭੂਮੀ ਦੀ ਕੁਆਲਿਟੀ ਚ ਗਿਰਾਵਟ ਅਤੇ ਮਾਰੂਥਲੀ ਖੇਤਰ

 ਦੇ ਪ੍ਰਸਾਰ ਨੂੰ ਰੋਕਣ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ 

◆) ਭਾਰਤ ਚ ਚੌਗਿਰਦਾ ਮਹੀਨਾ 19 ਨਵੰਬਰ ਤੋਂ 19 ਦਸੰਬਰ ਤੱਕ ਮਨਾਇਆ ਜਾਂਦਾ ਹੈ 

◆) ਚੌਗਿਰਦਾ ਪ੍ਰਦੂਸ਼ਣ ਕੰਟਰੋਲ ਐਕਟ 19 ਨਵੰਬਰ  1986 ਨੂੰ ਪਾਸ ਹੋਇਆ 

◆) ਉੱਤਰ ਭਾਰਤ ਦੇ ਦਮਦਾਰ ਵਾਤਾਵਰਨ ਮੁਹਿੰਮ ਚਿਪਕੋ ਅੰਦੋਲਨ ਦੇ ਬਾਨੀ ਸੁੰਦਰ ਲਾਲ  ਬਹੁਗੁਣਾ ਅਤੇ ਚੰਡੀ ਪ੍ਰਸਾਦ ਭੱਟ ਹਨ 

◆) ਚਿਪਕੋ ਅੰਦੋਲਨ ਦਾ ਮੁੱਖ ਟੀਚਾ ਜੰਗਲਾਂ ਦੀ ਰੱਖਿਆ ਕਰਨਾ ਸੀ 

◆) ਦੱਖਣ ਭਾਰਤ ਦੀ ਚੌਗਿਰਦਾ ਮੁਹਿੰਮ ਚਿਪਕੋ ਅੰਦੋਲਨ ਦੀ ਅਗਵਾਈ ਕਰਨ ਵਾਲੇ ਪਾਂਡੂਰੰਗਾਂ  ਹੇਗੜੇ ਸਨ 

◆) ਚੌਗਿਰਦਾ ਰੱਖਿਆ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਲਗਪਗ 30 ਕਾਨੂੰਨ ਬਣਾਏ ਹਨ 

◆) ਚੌਗਿਰਦਾ ਸੁਰੱਖਿਆ ਨਾਲ ਸੰਬੰਧਤ ਧਰਤੀ ਸੰਮੇਲਨ ਸਾਲ 1992 ਵਿੱਚ ਰਿਓ ਡੀ ਜਨੇਰੋ ਬ੍ਰਾਜ਼ੀਲ ਵਿੱਚ ਹੋਇਆ ਸੀ

 

ਮੈਂ ਕਮੀਆਂ ਦੀ ਜਾਈ ✍️ ਵੀਰਪਾਲ ਕੌਰ’ਕਮਲ’

ਕਵਿਤਾ 

ਮੈਂ ਕਮੀਆਂ ਦੀ ਜਾਈ

ਮੈਂ ਕੰਮੀਆਂ ਦੀ ਜਾਈ ਵੇ ਲੋਕਾ, ਮੈਂ ……. 

ਗਰਮੀ ੱਿਵੱਚ ਨਾ ਪੱਖਾ ਜੁੜਦਾ ਸਿਆਲੀਂ ਨਾ ਲੇਫ-ਤਲਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਖੇਤੀਂ ਜਾਵਾਂ ਕੱਖ-ਪੱਠੇ ਨੂੰ ਸਰਦਾਰ ਨੇ ਨਿਗਾ ਟਿਕਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ……

ਪਾਟੀ ਕੁੜਤੀ ਢਾਕਾਂ ਨੰਗੀਆਂ ਬਾਬੇ ਬੁੱਲੀਂ ਜੀਭ ਘੁੰਮਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਗੋਹਾ- ਕੂੜਾ ਕਰਦੀ ਸ਼ਾਹਣੀ ਦਾ ਮੈਂ ਜਾਤ-ਕਜਾਤ ਪਰਖਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਪੱਕੀ ਚਾਹ ਵਾਲੀ ਵਾਟੀ ਮੇਰੀ ਮੂਧੀ ਕੌਲੇ ਨਾਲ ਟਿਕਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਜੋਬਨ ਰੁਤੇ .. ਮੌਲਣ ਰੁੱਤੇ .. ਝਾਟੇ ਚਿੱਟਿਆਂ ਨੇ ਛੈਂਬਰ ਲਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਬਾਬਲ ਦੱਸ ਕਿੰਝ ਕਾਜ ਰਚਾਏ ਜਿੰਦ ਡਾਹਡਿਆਂ ਲੇਖੇ ਲਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਬਚਪਣ ਰੁਲਿਆ ਭੁੱਖਣ –ਭਾਣਾਂ ‘ਨਾਂ ਹੀ ਕਦੇ ਜਾਵਾਨੀ ਆਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਵੱਟੀਂ ਰੁਲ ਗਏ ਚਾਅ ਵਿਗੁੱਚੇ ਨਾ ਹੀ ਰੱਜ ਕੇ ਜੂਨ ਹੰਢਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਮਾਂ ਮੇਰੀ ਨੇ ਵਿੱਚ ਚਿੰਤਾਵਾਂ ਆਪਣੀ ਜਾਨ ਗਵਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ …… 

ਊਚ ਨੀਚ ਜੇ ਤਿਆਗ ਈ ਦੇਵਂੋ ਬਣ ਜਾਈਏ ਭਾਈ –ਭਾਈ ਵੇ ਲੋਕਾ ਮੈਂ ਕੰਮੀਆਂ ਦੀ ਜਾਈ ……

ਵੀਰਪਾਲ ਕੌਰ’ਕਮਲ’ 8569001590

ਪਾਜ਼ੀਟਿਵ ਬਨਾਮ ਨੈਗੇਟਿਵ! ✍️ ਸਲੇਮਪੁਰੀ ਦੀ ਚੂੰਢੀ 

ਪਾਜ਼ੀਟਿਵ ਬਨਾਮ ਨੈਗੇਟਿਵ!

ਦੋਸਤੋ-

ਅਕਸਰ ਸੁਣਦੇ ਆਂ

ਕਿ-

ਜਿੰਦਗੀ ਵਿਚ ਹਮੇਸ਼ਾ

'ਪਾਜ਼ੀਟਿਵ'

ਖਿਆਲਾਂ ਨੂੰ

ਪੱਲੇ ਬੰਨਕੇ

ਚੱਲਣਾ ਹੀ

ਚੰਗੇ ਬੰਦਿਆਂ 

ਦੀ ਪਛਾਣ ਹੁੰਦੀ ਐ!

'ਨੈਗੇਟਿਵ'

ਸੋਚ ਤਾਂ

ਬੇਈਮਾਨ ਹੁੰਦੀ ਐ!

ਪਰ-

ਸਵੇਰੇ ਉਠ ਕੇ

ਜਦੋਂ ਅਖਬਾਰ

ਵੇਖਦਾਂ

ਤਾਂ

' ਪਾਜ਼ੀਟਿਵ'

ਸ਼ਬਦ ਪੜਕੇ

ਰੂਹ ਪ੍ਰੇਸ਼ਾਨ ਹੁੰਦੀ ਐ!

ਸੁਫਨੇ ਵਿਚ ਵੀ 

ਸੋਚਿਆ ਨਹੀਂ ਸੀ

ਕਿ-

ਦੋਸਤੋ-

ਜਿੰਦਗੀ ਵਿੱਚ

' ਪਾਜ਼ੀਟਿਵ'

ਸ਼ਬਦ ਵੀ

'ਨੈਗੇਟਿਵ '

ਬਣਕੇ ਰੂਹ ਨੂੰ

ਝੰਜੋੜ ਕੇ

ਰੱਖ ਦੇਵੇਗਾ!

ਖੈਰ -

ਸੱਚ ਤਾਂ ਇਹ ਵੀ ਆ

ਕਿ-

ਸੂਰਜ ਚੜ੍ਹਨ ਨਾਲ

ਹੀ ' ਸਵੇਰਾ'

ਨਹੀਂ ਹੁੰਦਾ

ਦਿਲ 'ਚ ਉੱਠੇ

ਚੰਗੇ ਖਿਆਲਾਤ ਵੀ 

 ਜਿੰਦਗੀ ਵਿਚ

' ਚਾਨਣ'

ਬਿਖੇਰ ਦੇ ਨੇ!

ਦੋਸਤੋ! 

ਆਓ-

' ਪਾਜ਼ੀਟਿਵ '

' ਨੈਗੇਟਿਵ '

ਜਾਣੀ ਕਿ-

' ਸੁੱਖ'

' ਦੁੱਖ '

ਨੂੰ ਕੱਪੜੇ ਮੰਨਕੇ

ਪਹਿਨ ਲਈਏ

ਤਾਂ ਜੁ

' ਜਿੰਦਗੀ'

ਚੱਲਦੀ ਰਹੇ!

ਨਿਰੰਤਰ ਚੱਲਦੀ ਰਹੇ!!

-ਸੁਖਦੇਵ ਸਲੇਮਪੁਰੀ

09780620233

31ਮਈ,2020

ਧੁਰਾ ਬਣਿਆ ਬੁਰਾ! ✍️ ਸਲੇਮਪੁਰੀ ਦੀ ਚੂੰਢੀ 

ਧੁਰਾ ਬਣਿਆ ਬੁਰਾ!

ਦੇਸ਼ ਦੇ ਵਿਕਾਸ ਦਾ

ਧੁਰਾ ਹਾਂ!

ਫਿਰ ਵੀ ਕਿਉਂ

ਬੁਰਾ ਹਾਂ?

ਹਾਂ! ਕਿਉਂਕਿ

ਮੈਂ ਮਜਦੂਰ ਹਾਂ।

ਇਸੇ ਲਈ 

ਦੋ ਡੰਗ ਦੀ ਰੋਟੀ

ਲਈ ਮਜਬੂਰ ਹਾਂ।

ਸਰੀਰਕ ਪੱਖੋਂ

ਮਜਬੂਤ ਹਾਂ!

ਸਿਸਟਮ ਅੱਗੇ

ਲਾਚਾਰ ਹਾਂ,

ਇਸੇ ਲਈ

ਤਾਂ ਚਕਨਾਚੂਰ ਹਾਂ! 

-ਸੁਖਦੇਵ ਸਲੇਮਪੁਰੀ

09780620233

30 ਮਈ, 2020

 ਭੁੱਖ! ✍️ਸਲੇਮਪੁਰੀ ਦੀ ਚੂੰਢੀ 

      ਭੁੱਖ!

 ਬਾਗਾਂ ਵਿੱਚ

ਕੂਕਦੀ ਕੋਇਲ

ਦੇ ਬੋਲ

ਨਾ ਮਿੱਠੇ

 ਲੱਗਦੇ ਨੇ! 

ਤੇ

ਨਾ  ਪੈਲਾਂ ਪਾਉਂਦੇ

ਮੋਰ ਦੇ ਅੰਦਾਜ

ਹੁਣ ਮਨ ਨੂੰ

ਟੁੰਬਦੇ ਨੇ!

' ਖੜਕਾਓ ਥਾਲੀਆਂ' 

'ਠੋਕੋ ਤਾਲੀਆਂ' 

ਦੇ ਬੋਲ ਤਾਂ

 ਹੁਣ ਪੇਟ ਵਿਚ

 ਛੁਰਾ ਬਣਕੇ

 ਲੰਘਦੇ ਨੇ!

ਸੁਣਿਆ ਸੀ - 

ਭੁੱਖੇ ਪੇਟ

 ਭਗਤੀ ਕਰਨ

ਨਾਲ

ਦੇਵੀ, ਦੇਵਤੇ

ਬਾਂਹ ਫੜਦੇ ਨੇ!

ਸਿਰ  'ਤੇ

ਹੱਥ ਰੱਖਦੇ ਨੇ!

ਪਰਦੇ ਕੱਜ ਦੇ ਨੇ! 

ਪਰ -

ਭੁੱਖ ਨਾਲ

ਤਾਂ ਆਂਦਰਾਂ

ਕੁਰਲਾਉਂਦੀਆਂ ਨੇ! 

ਦੁਹਾਈ ਪਾਉੰਦੀਆਂ ਨੇ!

ਤੇ-

ਚੈਨਲਾਂ 'ਤੇ

ਵਿਕਾਸ ਨੂੰ ਲੈ ਕੇ

ਚੱਲਦੇ ਚਰਚੇ

ਵਿਹੁ ਵਾਂਗੂੰ

ਲੱਗਦੇ ਨੇ!

ਡਰਾਉਣੀਆਂ ਨੇ

ਰਾਤਾਂ,

ਨਾ ਸੂਰਜ

ਮੱਘਦੇ ਨੇ! 

ਦਿਲ ਤਾਂ ਕਰਦਾ

ਕਿ -

'ਖੁਦਕੁਸ਼ੀ'

ਕਰ ਲਵਾਂ!

 ਪਰ-

ਨਹੀਂ ਕਰਾਂਗਾ!

ਨਹੀਂ ਮਰਾਂਗਾ!

ਮੈਂ ਬੁਜਦਿਲ ਨਹੀਂ! 

ਭੁੱਖ ਅੱਗੇ

 ਗੋਡੇ ਨਹੀਂ ਟੇਕਾਂਗਾ !

ਭਾਵੇਂ ਮਜਬੂਰ ਹਾਂ!

ਪਰ ਮਜਦੂਰ ਹਾਂ! 

ਮੈਂ ਲੜਾਂਗਾ!

ਹਾਂ ਲੜਾਂਗਾ!

ਮੈਂ ਸਦੀਆਂ ਤੋਂ

ਲੜਦਾ ਆ ਰਿਹਾ ਹਾਂ!

ਸਿਸਟਮ ਦੇ ਵਿਰੁੱਧ!

ਲੜਦਾ ਰਹਾਂਗਾ!

ਲੜਦਾ ਰਹਾਂਗਾ!

ਲੜਦਾ ਰਹਾਂਗਾ!

-ਸੁਖਦੇਵ ਸਲੇਮਪੁਰੀ

09780620233

29 ਮਈ, 2020

ਆਤਮ-ਨਿਰਭਰਤਾ!  ✍️ ਸਲੇਮਪੁਰੀ ਦੀ ਚੂੰਢੀ 

ਆਤਮ-ਨਿਰਭਰਤਾ! 

ਇਸ ਵੇਲੇ ਭਾਰਤ ਬਹੁਤ ਤੇਜ ਰਫਤਾਰ ਨਾਲ ਆਤਮ-ਨਿਰਭਰਤਾ ਵਲ ਵਧ ਰਿਹਾ ਹੈ, ਕਿਉਂਕਿ ਦੇਸ਼ ਵਿਚ ਹੁਣ ਰੋਜ਼ਾਨਾ 2 ਲੱਖ ਪੀ. ਪੀ. ਈ. ਕਿੱਟਾਂ ਅਤੇ 2 ਲੱਖ ਐਨ-95 ਮਾਸਕ ਬਣਕੇ ਤਿਆਰ ਹੋਣ ਲੱਗ ਪਏ ਹਨ। ਸੱਚ-ਮੁੱਚ  ਵੱਡੀ ਮਾਤਰਾ ਵਿਚ ਪੀ ਪੀ ਈ ਕਿੱਟਾਂ ਅਤੇ ਮਾਸਕ ਤਿਆਰ ਹੋਣ ਨਾਲ ਜਿੱਥੇ ਭਾਰਤ ਆਤਮ ਨਿਰਭਰ ਬਣ ਰਿਹਾ ਹੈ ਉਥੇ ਦੇਸ਼ ਦੇ ਲੋਕ ਵੀ ਆਤਮ-ਨਿਰਭਰਤਾ ਲਈ ਇਰਾਦੇ ਦੀ ਦ੍ਰਿੜਤਾ ਨਾਲ ਡਿੱਗਦੇ - ਢਹਿੰਦੇ ਆਪਣੀ ਮੰਜ਼ਿਲ ਛੂਹਣ ਵਲ ਵਧਦੇ ਜਾ ਰਹੇ ਹਨ।  ਉੰਝ ਪਿਛਲੇ 73 ਸਾਲਾਂ ਤੋਂ ਆਤਮ-ਨਿਰਭਰ  ਬਣਨ ਲਈ ਦੇਸ਼ ਦੇ ਜੰਮਦੇ ਬੱਚਿਆਂ ਤੋਂ ਲੈ ਕੇ ਬਜੁਰਗਾਂ ਜਿੰਨਾਂ ਦੇ ਕੰਮ ਕਰਦਿਆਂ ਕਰਦਿਆਂ ਬਾਹਾਂ ਅਤੇ ਲੱਤਾਂ ਦੀਆਂ ਨਾੜੀਆਂ ਫੁੱਲਣ ਲੱਗ ਪਈਆਂ ਹਨ,ਨੂੰ ਕਿਤੇ ਹੁਣ ਜਾ ਕੇ ਮੰਜਿਲ ਦੀ ਪ੍ਰਾਪਤੀ ਹੋਣ ਲੱਗੀ ਹੈ। ਬੱਚੇ, ਬੁੱਢੇ, ਜਵਾਨ ਮਰਦ, ਔਰਤਾਂ, ਬਿਮਾਰ ਅਤੇ ਗਰਭਵਤੀ ਮਾਵਾਂ ਸਮੇਤ ਵੱਡੀ ਗਿਣਤੀ ਵਿਚ ਲੋਕ ਆਤਮ ਨਿਰਭਰ ਹੋ ਕੇ ਭੁੱਖ ਨਾਲ ਲੜਦਿਆਂ ਨੰਗੇ ਪੈਰੀਂ ਆਪਣੀ ਮੰਜਿਲ ਤੱਕ ਪਹੁੰਚਣ ਲਈ ਜਹਿਦੋ-ਜਹਿਦ ਕਰ ਰਹੇ ਹਨ।

ਵਾਹ! ਆਤਮ-ਨਿਰਭਰਤਾ ਲਈ ਤੁਰਦਿਆਂ ਤੁਰਦਿਆਂ  ਮਜਦੂਰਾਂ ਅਤੇ ਆਮ ਲੋਕਾਂ ਦੇ ਪੈਰਾਂ ਹੇਠੋਂ ਚਮੜੀ ਉਧੜ ਗਈ ਹੈ, ਟਾਕੀਆਂ ਲੱਥਣ ਨਾਲ  ਡੂੰਘੇ ਜਖਮ ਹੋਣ ਕਰਕੇ ਖੂਨ ਚੋਣ ਲੱਗ ਪਿਆ ਹੈ! 

-ਸੁਖਦੇਵ ਸਲੇਮਪੁਰੀ

09780620233

19 ਮਈ, 2020

   ਜਿੰਦਗੀ!। ✍️ ਸੁਖਦੇਵ ਸਲੇਮਪੁਰੀ

ਸਲੇਮਪੁਰੀ ਦੀ ਚੂੰਢੀ -

   ਜਿੰਦਗੀ!।

ਜਿੰਦਗੀ ਵਿੱਚ
ਉਤਰਾਅ - ਚੜ੍ਹਾਅ ਆਉਣਾ 
ਜਿੰਦਗੀ ਦਾ ਦਸਤੂਰ ਆ!
 ਜਿੰਦਗੀ ਵਿੱਚ ਸਦੀਵੀ
ਠਹਿਰਾਅ ਨਹੀਂ ਹੁੰਦਾ!
ਝੱਖੜ, ਹਨੇਰੀਆਂ, ਤੁਫਾਨਾਂ
ਦਾ ਸਿਲਸਿਲਾ ਚੱਲਦਾ ਰਹਿੰਦਾ ਏ! 
ਰੁੱਖ ਲਿਫ ਜਾਂਦੇ ਹਨ! 
ਫਿਰ ਖੜ੍ਹੇ ਹੋ ਜਾਂਦੇ ਹਨ! 
ਕਈ ਟੁੱਟ ਜਾਂਦੇ ਨੇ 
ਫਿਰ ਪੁੰਗਰ ਆਉਂਦੇ ਨੇ 
ਕਈਆਂ 'ਤੇ ਪੱਥਰ
ਡਿੱਗ ਪੈਂਦੇ ਨੇ
ਉਹ ਪੱਥਰਾਂ ਨੂੰ ਪਾੜ ਕੇ
 ਨਿਕਲ ਆਉਂਦੇ ਨੇ!
ਆਓ!
ਜਿੰਦਗੀ ਦਾ ਹਰ ਸੇਕ
ਖਿੜੇ ਮੱਥੇ ਝੱਲੀਏ!
ਕਿਉਂਕਿ -
ਧੁੱਪ ਦਾ ਸੇਕ ਜਿਨ੍ਹਾਂ ਮਰਜੀ ਹੋਵੇ
 ਸਮੁੰਦਰ ਕਦੀ ਸੁੱਕਦੇ ਨਹੀਂ! 
-ਸੁਖਦੇਵ ਸਲੇਮਪੁਰੀ
09780620233