You are here

ਸਾਹਿਤ

ਆ ਕਾਮੇ ਤੇਰੀ ਹਿੱਕ 'ਤੇ ਖੜੇ ✍️ ਚੰਦਰ ਪ੍ਰਕਾਸ਼

ਆ ਕਾਮੇ ਤੇਰੀ ਹਿੱਕ 'ਤੇ ਖੜੇ

 

ਕਿੱਤਾ ਸਵਰ ਬਥੇਰਾ

ਪਾ ਲਿਆ ਦਿੱਲੀ ਨੂੰ ਹੁਣ ਘੇਰਾ

ਚੜ ਗਿਆ ਨਵਾਂ ਸਵੇਰਾ

ਆ ਕਾਮੇ ਤੇਰੀ ਹਿੱਕ 'ਤੇ ਖੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਕਿਹਾ ਸੀ ਤੈਨੂੰ ਨਾ ਛੇੜ ਛੱਤਾ ਭਰਿੰਡਾਂ

ਫੁਲਾਦੀ ਇਰਾਦੇ, ਸਾਡਾ ਲੋਹੇ ਦਾ ਪਿੰਡਾ

ਲਿਆ ਕਿਰਪਾਣ, ਕਰ ਸਰ ਕਲਮ

ਸਾਹਮਣੇ ਤੇਰੇ ਲੱਖਾਂ ਸੀਸ਼ ਖੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਲਾਈਆਂ ਬੇਹਿਸਾਬ ਰੋਕਾਂ

ਰਾਹ ਨਹੀਂ ਸੀ ਸੋਖਾ

ਪੁਲਿਸ ਮਾਰੀਆਂ ਸਰੀਰੀ ਟੋਕਾਂ

ਖ਼ੂਨ ਚੂਸਿਆ ਵਾਂਗ ਜੋਕਾਂ

ਚਲਾ ਗੋਲੀਆਂ ਆਖ ਸੰਗੀਨਾਂ ਨੂੰ

ਸਾਡੇ ਹੌਂਸਲੇ ਨਾਲ ਲੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਆਖਿਆ ਅੱਤਵਾਦੀ, ਆਖਿਆ ਖਾਲਿਸਤਾਨੀ

ਅਸਾਂ ਦੇਸ਼ ਦੇ ਰਾਖੇ, ਤੇਰੀ ਜ਼ਮੀਰ ਹੈ ਫ਼ਾਨੀ

ਸ਼ਹਾਦਤਾਂ ਸਾਡੀਆਂ ਗੂੰਜ਼ਣ ਵਿੱਚ ਜ਼ਲਿਆਂਵਾਲੇ, ਕਾਲੇ ਪਾਣੀ

ਸ਼ਰਮ ਨਾ ਆਈ ਤੈਨੂੰ, ਝੂਠੇ ਦੋਸ਼ ਮੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਸ਼ੌਂਕ ਨਹੀਂ ਸਾਨੂੰ ਠੰਢੀਆਂ ਪੌਣਾਂ ਦਾ

ਲੈ ਨਾਪ ਸਾਡੀਆਂ ਲੰਮੀਆਂ ਧੌਣਾਂ ਦਾ

ਵੱਟ ਕੱਸ ਕੇ ਰੱਸੀਆਂ, ਕਰ ਤਕੜਾ ਫੰਦਾ

ਜਾਵੇ ਕਿਤੇ ਨਾ ਗਲੋਟੇ ਵਾਂਗ ਉੱਧੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਜੇ ਫ਼ਿਰੰਗੀ ਹੁਕਮਰਾਨ ਤੂੰ

ਅਸੀਂ ਸੁਖਦੇਵ, ਰਾਜਗੁਰੂ , ਸਿੰਘ ਭਗਤ

ਮਾਤ ਹੀ ਦੇਵਾਂਗੇ ਤੇਰੀ ਤਸ਼ੱਦਦ ਨੂੰ

ਪੀੜਾਂ ਦੀ ਭੱਠੀ ਵਿਚ ਹਾਂ ਰੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਜ਼ੁਲਮ ਤੇਰਾ ਸਹਿਣ ਨੂੰ

ਮੁਕਾਉਣ ਕਾਲੀ ਰੈਣ ਨੂੰ

ਮੌਤ ਆਪਣੀ ਨਾਲ ਖਹਿਣ ਨੂੰ

ਆਣ ਤੇਰੇ ਬੂਹੇ ਖੜੇ

ਅਬਦਾਲੀ ਮਸਾ ਰੰਘੜ, ਦੋਵੇਂ ਨੇ ਰਗੜੇ

ਚੰਦਰ ਪ੍ਰਕਾਸ਼

ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ

ਬਠਿੰਡਾ

98762-15150, 98154-37555

ਧੀ… ✍️ ਚੰਦਰ ਪ੍ਰਕਾਸ਼

ਧੀ ਦਾ ਬਾਪੂ ਨਾਲ ਸੰਵਾਦ   ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ……

ਧੀ…
 
ਉੱਡੀ ਉੱਡੀ ਵੇ ਕਾਵਾਂ, ਲੰਮੀ ਉਡਾਰੀ ਭਰ
ਜਿੱਥੇ ਮੇਰਾ ਬਾਪੂ ਗਿਆ,ਪਹੁੰਚ ਉਸ ਨਗਰ
ਦੱਸ ਮੈਨੂੰ ਉਸਦਾ ਕੀ ਹਾਲ ਹੈ
ਬੇ ਰੌਣਕਾਂ, ਜਾਂ ਚਿਹਰਾ ਲਾਲ ਹੈ
ਬੱਦਲ ਮੰਡਰਾ ਰਹੇ ਮੌਤ ਦੇ ਵਿੱਚ ਦਿੱਲੀ ਅਸਮਾਨ
ਗੱਡ ਝੰਡੇ ਦਰਬਾਰ ਦੀ ਹਿੱਕ 'ਤੇ ਬਹਿ ਗਏ ਕਿਸਾਨ
ਆਖੀਂ ਬਾਪੂ ਨੂੰ ਬਾਕੀ ਸਭ ਠੀਕ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
ਬਾਪੂ…
ਨੀਂ ਧੀ  ਧੀਆਨੀਏ, ਨੀਂ ਲਾਡੋ ਰਾਣੀਏ
ਕਿਵੇਂ ਲਾਡ ਲੜਾਵਾਂ,ਚੁੱਕ ਗੋਦੀ ਕਿਵੇਂ ਤੈਨੂੰ ਖਿਡਾਵਾਂ
ਵਿੱਚ ਲਾਮ ਦੇ ਕੁੱਦ ਕੇ ਤੇਰਾ ਭਵਿੱਖ ਬਚਾਵਾਂ
ਆਪਣੇ ਹੋ ਗਏ ਵੈਰੀ, ਪਾਉਣ ਕਿਰਤ 'ਤੇ ਡਾਕੇ
ਲਿਆ ਲੋਹਾ ਵੈਰੀਆਂ ਨਾਲ, ਵਿੱਚ ਦਿੱਲੀ ਆਕੇ
ਲੂੰ ਕੰਡੇ ਖੜੇ ਨੇ, ਦਿੱਲੀ ਮੰਗਦੀ ਸ਼ਹਾਦਤ ਹੈ
ਹੌਂਸਲੇ ਤੇਰੇ ਬਾਪੂ ਦੀ ਬਾਦਸ਼ਾਹਤ ਹੈ….
ਧੀ…
ਤੇਰੇ ਬਗੈਰ ਬਲਦਾਂ ਦੀ ਜੋੜੀ ਉਦਾਸ ਹੈ
ਤੇਰੇ ਦੂਰ ਹੋਣ ਦਾ ਇਨਾਂ ਨੂੰ ਅਹਿਸਾਸ ਹੈ
ਫ਼ਿਕਰ ਨਾ ਕਰੀਂ ਛੋਟੇ ਵੀਰੇ ਨਾਲ ਮੈਂ ਖੇਤਾਂ ਨੂੰ ਜਾਵਾਂ
ਮੈਂ ਹੀ ਮੋੜਾਂ ਨੱਕੇ, ਮੈਂ ਹੀ ਪਾਣੀ ਲਾਵਾਂ
ਕੰਮ ਸੰਨੀ ਦਾ ਕਰਾਂ, ਪਸ਼ੂਆਂ ਨੂੰ ਪੱਠੇ ਪਾਵਾਂ
ਧੀ ਮੁੰਡਿਆਂ ਤੋਂ ਘੱਟ ਨਹੀਂ, ਖਿੱਚਤੀ ਨਵੀਂ ਲੀਕ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
ਬਾਪੂ…
ਤੇਰੇ ਵਰਗੀ ਇਕ ਸੋਹਣੀ ਧੀ ਸਾਡੇ ਕੋਲ ਸੀ ਆਈ
ਗਰਮਾ ਗਰਮ ਚਾਹ ਉਸਨੇ ਸਾਨੂੰ ਸੀ ਪਿਆਈ
ਜਦ ਮੈਂ ਪੁੱਛਿਆ ਕੌਣ ਹੈ ਤੂੰ
ਬੋਲੀ ਉਹ ਮੈਂ ਹਾਂ ਧੀ ਧਿਆਣੀ, ਬਾਪੂ ਦੀ ਲਾਡੋ ਰਾਣੀ
ਦੇਣ ਲੱਗਾ ਜਦ ਸ਼ਗਨ ਮੈਂ  ਉਸ ਨੂੰ
ਫੜ ਹੱਥ ਮੇਰਾ ਸਿਰ ਰੱਖਿਆ ਆਪਣੇ
ਕਹਿੰਦੀ ਇਹ ਮੇਰਾ ਮਾਣ ਹੈ
ਖੇਤਾਂ ਦਾ ਰਾਜਾ ਬਾਪੂ ਮੇਰਾ ਕਿਸਾਨ ਹੈ….
ਧੀ…

ਆਖ ਗੱਦੀਨਸ਼ੀਨ ਨੂੰ ਸੱਚੇ ਮਨ ਨਾਲ ਮਸਲਾ ਨਿਬੇੜੇ
ਜੇ ਕਿਰਤੀ ਮਰ ਗਿਆ, ਆ ਜਾਊ ਦੁਸ਼ਮਣ ਦੇਸ਼ ਦੇ ਵਿਹੜੇ
ਬਿਗਾਨੇ ਨਹੀਂ, ਅਸੀਂ ਇਸ ਧਰਤੀ ਦੇ ਜਾਏ
ਜੂਨ ਮਾੜੀ ਸਾਡੀ, ਤੈਨੂੰ ਭੋਰਾ ਤਰਸ ਨਾ ਆਏ
ਵੇਖ ਹੜ ਧਰਤੀ ਪੁੱਤਰਾਂ ਦਾ ਜਾਂਦੀ ਨਜ਼ਰ ਜਿਥੋਂ ਤੀਕ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
ਬਾਪੂ…

ਕਿਸਾਨ, ਵਪਾਰੀ ਤੇ ਦਿਹਾੜੀਦਾਰ ਗਏ ਰਲ
ਪਾ ਲਿਆ ਘੇਰਾ, ਲਿਆ ਚਾਰੋਂ ਪਾਸੋਂ ਪਿੜ ਮੱਲ
ਦੇਖੇ ਸਾਰੀ ਦੁਨੀਆਂ ਸਾਡੇ ਵੱਲ
ਰੋਸ਼ ਸਾਡੇ ਨਾਲ "ਲਾਲ ਪੱਥਰ" ਫਟਣਗੇ
ਜੁਝਾਰੂ ਜ਼ੁਲਮ ਦੇ ਅੱਗੇ ਸਦਾ ਡੱਟਣਗੇ
ਕਾਲੇ ਕਾਨੂੰਨਾਂ ਨੇ ਮਚਾਤਾ ਬਵਾਲ ਹੈ
ਹੁਣ ਦੇਸ਼ ਦੇ ਭਵਿੱਖ ਦਾ ਸਵਾਲ ਹੈ….
ਧੀ…
 
ਤੂੰ ਸਿਆਸਤੀ ਨਹੀਂ, ਤੂੰ ਰਿਆਸਤੀ ਨਹੀਂ
ਨਾ ਤੂੰ ਦਰਬਾਰੀ, ਨਾ ਤੂੰ ਸਰਕਾਰੀ
ਹਰ ਵਕਤ ਰੱਖੀਂ ਤਿਆਰੀ
ਸਾਸ਼ਕ ਦੀ ਆਕੜ ਭਾਰੀ
ਸੀਸ ਨਾ ਝੁੱਕੇ ਤੇਰਾ ਜਦ ਚਲਾਊ ਜ਼ੁਲਮੀ ਆਰੀ
ਤੇਰੇ ਕਾਰਜ ਤੋਂ ਲੈਣੀ ਦੁਨੀਆਂ ਨੇ ਸੀਖ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
ਬਾਪੂ…

ਇਕ ਹੋਰ ਤੇਰੇ ਜਿਹੀ ਸ਼ੇਰ ਧੀ ਆਈ
ਆਣ ਉਸ ਨੇ ਲੰਗਰ ਵਿਚ ਸੇਵਾ ਕਰਾਈ
ਸਿਰ ਹੱਥ ਮੈਂ ਰੱਖਿਆ, ਉਸ ਘੁੱਟ ਗਲਵੱਕੜੀ ਪਾਈ
ਸੱਦਿਆ ਪਿਤਾ ਮੈਨੂੰ, ਇਕ ਗੱਲ ਦਿਲ ਖੋਲ ਸੁਣਾਈ
ਆਖਿਆ ਤੂੰ ਸਾਡੀ ਪੱਤ ਦਾ ਰਾਖਾ ,ਨਹੀਂ ਖਾਲੀਸਤਾਨੀ
ਸਾਨੂੰ ਇਹ ਸੂਝ ਹੋ ਗਈ
ਦਿੱਲੀ ਤੇਰੇ ਹੱਥਾਂ 'ਚ ਮਹਿਫੂਜ਼ ਹੋ ਗਈ….
ਧੀ…

ਕਿਸਾਨ ਭਾਰਤ ਦੀ ਪੱਤ ਖ਼ਾਤਰ ਜੀਵੇ
ਕਿਸਾਨਾਂ ਦੀ ਮੱਤ ਉੱਚੀ ਮਨ ਨੀਵੇਂ
ਜੇ ਆ ਗਈ ਉਹ ਘੜੀ
ਲਗਾ ਦਿਉ ਸੀਸ ਵਾਰਨ ਦੀ ਝੱੜੀ
ਤਖ਼ਤ ਨੂੰ ਨਵਾਂ ਅਹਿਸਾਸ ਕਰਾਉਣਾ
ਖੂਨ ਦੇ ਕੇ ਇਹਦੀ ਪਿਆਸ ਬੁਝਾਉਣਾ
ਖੜ ਮੇਰੇ ਨਾਲ ਗਏ ਹੁਣ ਤਾਂ ਸਾਰੇ ਸ਼ਰੀਕ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
ਬਾਪੂ…

ਧੀਏ ਤੇਰੇ ਨਾਲ ਹੈ ਵਾਅਦਾ
ਖਾਲੀ ਹੱਥ ਮੁੜਨ ਦਾ ਨਹੀਂ ਇਰਾਦਾ
ਜੋਸ਼ ਸਿਖ਼ਰਾਂ 'ਤੇ, ਲਹੂ ਵਿਚ ਉਬਾਲ ਹੈ
ਜਿੱਤਣੀ ਹੈ ਲੜਾਈ, ਬਨਾਉਣੀ ਮਿਸਾਲ ਹੈ
ਕਾਣ ਨਹੀਂ ਕਰਦੇ ਦੇਵਾਂਗੇ ਕੁਰਬਾਨੀ
ਸਿਰ ਤੇਰਾ ਉੱਚਾ ਕਰਾਂਗੇ ਲਾਡੋ ਰਾਣੀ
ਖ਼ਤਮ ਕਰਨਾ ਇਹ ਬਵਾਲ ਹੈ….
ਧੀ…

ਫ਼ਕਰ ਹੈ ਮਨੂੰ ਤੇਰੀ ਧੀ ਹੋਣ ਦਾ
ਵੇਲਾ ਹੈ ਹੁਣ ਜਿੱਤ ਦਾ ਪਰਚਮ ਲਹਿਰਾਉਣ ਦਾ
ਜਿੱਤ ਮੁੜ ਆਉਣ ਦਾ ਸੁਨੇਹਾ ਲਿਆ ਕਾਵਾਂ
ਤੇਰੇ ਆਉਣ ਦਾ ਚਾਅ ਮਨਾਵਾਂ
ਗੁੰਨ ਪਾਂਡੋ ਘਰੇ ਲਿਪ ਪੋਚਾ ਲਾਵਾਂ
ਧੀ ਤੇਰੀ ਆਜ਼ਾਦ ਭਾਰਤ ਦੀ ਵਸਨੀਕ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
ਬਾਪੂ…

ਜੇ ਮੋਇਆ ਮੈਂ, ਨਾ ਤੂੰ ਘਬਰਾਈਂ
ਨਾ ਅੱਖੀਆਂ ਵਿਚ ਹੰਝੂ ਲਿਆਂਈ
ਮੋਢਾ ਦੇ ਕੇ ਘਾਟ ਸਮਸ਼ਾਨ ਲੈ ਜਾਈਂ
ਲਾਂਬੂ ਮੇਰੀ ਦੇਹ ਨੂੰ ਲਾਈਂ 
ਮਾਂ ਭੋਇੰ ਨੂੰ ਲੋੜ ਤੇਰੇ ਬਾਪ ਦੀ
ਲੜ ਰਹੇ ਹਾਂ ਲੜਾਈ ਇਨਸਾਫ਼ ਦੀ….
ਧੀ…

ਕੁੱਝ ਫੁੱਲ ਖਿੜੇ ਨੇ ਆਪਣੇ ਵਿਹੜੇ
ਖੁਸ਼ਬੂਆਂ ਦੇ ਬਣ ਗਏ ਨੇ ਖੇੜੇ
ਹੁਣ ਫੁੱਲਾਂ ਦਾ ਮੈਂ ਹਾਰ ਬਣਾਵਾਂ
ਜਿੱਤ ਕੇ ਆਵੇਂ ਤੂੰ
ਤੇਰੇ ਗਲ ਵਿਚ ਪਾਵਾਂ
ਸ਼ਹੀਦੀ ਜਾਮਾਂ ਜੇ ਪੀ ਗਿਆ
ਤੇਰੀ ਮੜੀ ਤੇ ਚੜਾਵਾਂ
ਹੁਣ ਇਹੀ ਮੇਰਾ ਗੀਤ ਹੈ
ਤੇਰੇ ਜਿੱਤ ਕੇ ਮੁੜ ਆਉਣ ਦੀ ਉਡੀਕ ਹੈ….
 
ਚੰਦਰ ਪ੍ਰਕਾਸ਼
ਸਾਬਕਾ ਸੂਚਨਾ ਕਮਿਸ਼ਨਰ ਪੰਜਾਬ
ਬਠਿੰਡਾ
ਮੋ. 98154-37555, 98762-15150
ਇਹ ਕਵਿਤਾ ਉਨਾਂ ਬਹਾਦਰ ਧੀਆਂ ਨੂੰ ਸਮੱਰਪਿਤ ਹੈ ਜਿਹੜੀਆਂ ਆਪਣੇ ਬਾਪ, ਜੋ ਦਿੱਲੀ ਦੀ ਹੱਦ 'ਤੇ ਬੈਠਾ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਜਾਨ ਦੀ ਬਾਜ਼ੀ ਲਗਾਉਣ ਲਈ ਠਾਣ ਚੁੱਕਿਆ ਹੈ, ਦਾ ਸਾਥ ਦੇ ਰਹੀਆਂ ਹਨ।

 ਗਹਿਣੇ ਰੱਖ ਦਿੱਤਾ ਦੇਸ਼ !✍️ ਸਲੇਮਪੁਰੀ ਦੀ ਚੂੰਢੀ

 *ਗਹਿਣੇ ਰੱਖ ਦਿੱਤਾ ਦੇਸ਼!*

ਆਖੇ ਹਰ ਕੋਈ ਬੰਦਾ 

ਕਿਤੇ ਦਿਸਦੀ ਨਾ ਅਜਾਦੀ!

ਹੋਈਆਂ ਚੂਰ ਚੂਰ ਆਸਾਂ 

ਚੀਸ ਸੁਣੇ ਨਾ ਕੋਈ ਸਾਡੀ ।

ਡੰਡੇ ਖਾਂਦੇ ਆਂ ਅਸੀਂ ਠਾਣੇਦਾਰਾਂ ਦੇ। 

ਦੇਸ਼ ਰੱਖਤਾ ਗਹਿਣੇ ਸਰਕਾਰੇ,

ਨੀ ਵੱਡੇ ਸਰਮਾਏਦਾਰਾਂ ਦੇ!

ਢੇਰ ਪੜ੍ਹ ਕੇ ਕਿਤਾਬਾਂ,

ਬਣੇ ਅਸੀਂ ਮਜਦੂਰ।

ਲੁੱਟ ਕਿਰਤ ਦੀ ਹੋਵੇ ,

 ਨਾਲੇ ਝੱਲਦੇ ਆਂ ਘੂਰ। 

ਅਸੀਂ ਹੋ ਗਏ ਆਂ ਗੁਲਾਮ ਸ਼ਾਹੂਕਾਰਾਂ ਦੇ! 

ਦੇਸ਼ ਰੱਖਤਾ ਗਹਿਣੇ ਸਰਕਾਰੇ, 

ਨੀ ਵੱਡੇ ਸਰਮਾਏਦਾਰਾਂ ਦੇ! 

ਰੋਲ ਦਿੱਤੇ ਮਜਦੂਰ, 

ਰੋਲ ਦਿੱਤੀ ਆ ਕਿਸਾਨੀ ! 

ਹਿੱਕ ਦੇਸ਼ ਦੀ 'ਤੇ ਬੈਠੇ 

ਵੇਖੋ ਅੰਬਾਨੀ ਤੇ ਅਡਾਨੀ। 

ਘਰ ਵਿਕਣ 'ਤੇ ਆਏ,  ਸਨਅਤਕਾਰਾਂ ਦੇ। 

ਦੇਸ਼ ਰੱਖਤਾ ਗਹਿਣੇ ਸਰਕਾਰੇ ਨੀ, ਵੱਡੇ ਸਰਮਾਏਦਾਰਾਂ ਦੇ।

ਲੱਕ ਬੈਂਕਾਂ ਦਾ ਟੁੱਟਾ ,

ਖਾਲੀ ਕਰਤਾ ਖਜਾਨਾ।

ਡਿਫਾਲਟਰ ਭੇਜਤਾ ਵਲੈਤ ,

 ਲੋਕੀਂ ਬਣ ਗਏ ਨਿਸ਼ਾਨਾ 

 ਨੰਗੇ ਫਿਰਦੇ ਨਿਆਣੇ, ਕਬੀਲਦਾਰਾਂ ਦੇ। 

ਦੇਸ਼ ਰੱਖਤਾ ਗਹਿਣੇ ਸਰਕਾਰੇ ਨੀ ਵੱਡੇ ਸਰਮਾਏਦਾਰਾਂ ਦੇ! 

ਵੇਚ ਦਿੱਤੀਆਂ ਨੇ ਰੇਲਾਂ, 

ਵੇਚ ਦਿੱਤੇ ਨੇ ਜਹਾਜ! 

ਜਿੰਨਾ ਮਰਜੀ ਦਬਾ ਲੈ,

ਬੰਦ ਹੋਣੀ ਨਹੀੰਓ 'ਵਾਜ। 

 ਗੱਲ ਸਮਝ ਆਈ ਸਮਝਦਾਰਾਂ ਦੇ ! 

ਦੇਸ਼ ਰੱਖਤਾ ਗਹਿਣੇ ਸਰਕਾਰੇ ਨੀ ਵੱਡੇ ਸਰਮਾਏਦਾਰਾਂ ਦੇ ।

-ਸੁਖਦੇਵ ਸਲੇਮਪੁਰੀ

09780620233

6 ਦਸੰਬਰ, 2020

ਪੰਜਾਬ ✍️ਰਜਨੀਸ਼ ਗਰਗ

ਕਾਫੀ ਸਮੇ ਤੋ ਇੱਕ ਗੱਲ ਦੀ ਸਮਝ ਨਹੀ ਸੀ ਆ ਰਹੀ ਵੀ ਜਦੋ ਵੀ ਮੈ ਕਦੇ ਪੰਜਾਬ ਦੇ ਇਤਿਹਾਸ ਨੂੰ ਪੜਦਾ ਹਾਂ ਜਾਂ ਕਦੇ ਕਿਸੇ ਤੋ ਸੁਣਦਾ ਹਾਂ ਵੀ ਪੰਜਾਬ ਦੇ ਹਰ ਇੱਕਬੰਦਾ ਚਾਹੇ ਉਹ ਬੱਚਾ ਚਾਹੇ ਉਹ ਨੌਜਵਾਨ ਐ ਚਾਹੇ ਉਹ ਬਜੁਰਗ ਤੇ ਚਾਹੇ ਉਹ ਕੌਈ ਔਰਤ ਐ ਉਸਨੇ ਕਦੇ ਵੀ ਆਪਣਾ ਜਜਬਾ ਆਪਣਾ ਹੌਸਲਾ ਨਹੀ ਹਾਰਿਆ ਜਦੋਵੀ ਕਿਤੇ ਹੱਕ ਦੀ ਗੱਲ ਆਈ ਐ ਪੰਜਾਬ ਦੀ ਗੱਲ ਆਈ ਆਪਣੇ ਰੁਤਬੇ ਦੀ ਗੱਲ ਆਈ ਵਧ ਚੜ ਕੇ ਸੰਘਰਸ ਚ ਹਿੱਸਾ ਲਿਆ ਤੇ ਕੁਰਬਾਨੀ ਦੇਣ ਤੋ  ਵੀ ਪਿਛਾਹਪੈਰ ਨਹੀ ਪੁੱਟਿਆ ਪਰ ਫਿਰ ਵੀ ਕਿਉ ਹਾਰ ਵਾਰ ਜਿੱਤ ਕੇ ਵੀ ਕਿਉ ਪੰਜਾਬ ਦੀ ਧਰਤੀ ਲਾਚਾਰ ਤੇ ਬੇਵੱਸ ਹੋ ਜਾਦੀ ਐ ਕਿਉ ਹਰ ਵਾਰ ਆਪਣੇ ਪੁੱਤਰਾ ਦੀਕੁਰਬਾਨੀਆ ਦੇਣ ਤੋ ਬਾਅਦ ਵੀ ਆਪਣੇ ਆਪਣੇ ਨੂੰ ਆਜਾਦ ਨਹੀ ਕਰਵਾ ਸਕੀ ਕਿਉ ਕਿਸੇ ਗਿਣੇ ਚੁੱਣਵੇ ਕੁਝ ਬੰਦਿਆ ਦੀ ਗੁਲਾਮ ਹੋ ਕੇ ਰਹਿ ਜਾਦੀ ਐ ਪਰਸਾਇਦ ਹੁਣ ਮੈਨੂੰ ਇਸ ਗੱਲ ਦੀ ਸਮਝ ਬਾਖੂਬੀ ਆ ਗਈ ਹੈ ਇਸ ਗੁਲਾਮੀ ਦਾ ਇੱਕੋ ਇੱਕ ਕਾਰਣ ਪੰਜਾਬ ਦੇ ਲੋਕਾ ਦਾ ਦਿਲ ਦਾ ਸਾਫ ਤੇ ਭੋਲਾਪਣ ਹੈ ਜੋ ਹਰ ਇੱਕਨੂੰ ਆਪਣਾ ਵਰਗਾ ਸਮਝਦਾ ਹੈ ਤੇ ਆਪਣੇ ਘਰ ਚ ਹੀ ਨਹੀ ਸਗੌ ਆਪਣੇ ਦਿਲ ਚ ਜਗ੍ਹਾ ਦੇ ਦਿੰਦਾ ਹੈ ਸਿਰਫ ਇਸੇ ਕਾਰਣ ਹਰ ਵਾਰ ਜਿੱਤਣ ਦੇ ਬਾਵਜੂਦ ਵੀ ਕਦੇਗੌਰਿਆ ਦੀ ਤੇ ਕਦੇ ਕਾਲਿਆ ਦੀ ਗੁਲਾਮ ਹੁੰਦੀ ਆਈ ਏ ਪਰ ਇੱਕ ਗੱਲ ਹੋਰ ਉਹ ਕਹਿੰਦੇ ਹੁੰਦੇ ਆਂ ਵੀ ਹਰ ਇੱਕ ਚੀਜ ਦੀ ਕੋਈ ਸੀਮਾ ਕੋਈ ਹੱਦ ਹੁੰਦੀ ਐ ਪਰਸਾਇਦ ਕੁਝ ਸ਼ਾਸਕ ਲੋਕ ਇਸ ਗੱਲ ਨੂੰ ਭੁੱਲ ਜਾਦੇ ਨੇ ਜੋ ਲੋਕ ਪਿਆਰ ਹੱਦੋ ਵੱਧ ਕਰ ਸਕਦੇ ਐ ਉਹ ਨਫਰਤ ਦੀ ਵੀ ਸੀਮਾ ਤੋੜ ਸਕਦੇ ਐ ਪਰ ਕੁਝ ਚੌਧਰ ਦੇ ਭੁੱਖੇਲੋਕ ਸਿਰਫ ਆਪਣੇ ਬਾਰੇ ਸੋਚ ਕੇ ਭੋਲੇ-ਭਾਲੇ ਲੋਕਾ ਨੂੰ ਧਰਮਾ ਜਾਤਾ ,ਅਮੀਰ-ਗਰੀਬ, ਊਚ -ਨੀਚ ਦੇ ਨਾਂ ਤੇ ਲੜਾਉਦੇ ਆਏ ਨੇ ਤੇ ਰਾਜ ਕਰਦੇ ਆਏ ਨੇ

ਮੈ ਪੰਜਾਬ ਦੇ ਸੰਘਰਸਾਂ,ਯੋਧਿਆ,ਸੂਰਵੀਰਾ ਤੇ ਗੁਰੂਆ-ਪੀਰਾ ਬਾਰੇ ਬਹੁਤ ਕੁਝ ਸੁਣਿਆ ਤੇ ਪੜਿਆ ਸੀ ਬਹੁਤ ਵਾਰ ਅਨੁਮਾਨ ਲਾਉਦਾ ਰਹਿੰਦਾ ਸੀ ਕਿ ਉਹ ਇੱਦਾ ਦੇਹੁੰਦੇ ਹੋਣਗੇ ਉਦਾ ਦੇ ਹੁੰਦੇ ਹੋਣਗੇ ਉਨ੍ਹਾ ਦਾ ਰਹਿਣ ਸਹਿਣ ਵਿਚਰਣ ਸਾਡੇ ਨਾਲੋ ਕਾਫੀ ਅਲੱਗ ਹੁੰਦਾ ਹੋਵੇਗਾ ਪਰ ਅੱਜ ਪੰਜਾਬ ਦਾ ਜੋ ਿਦਿੱਲੀ ਨਾਲ ਜੋ ਸੰਘਰਸ ਜੋਸ਼ਾਂਤਮਈ ਤਰੀਕੇ ਨਾਲ ਇੱਕ ਯੁੱਧ ਛਿੜਿਆ ਹੋਇਆ ਉਸ ਤੋ ਪਤਾ ਲੱਗਦਾ ਵੀ ਪੰਜਾਬ ਦਾ ਹਰ ਇੱਕਨੌਜਾਵਨ,ਬੱਚਾ ਤੇ ਬਜੁਰਗ ਸੂਰਵੀਰ ਵੀ ਹੈ ਤੇ ਯੋਧਾ ਵੀ ਜੋਆਪਣੀ ਅਣਖ ਆਪਣੀ ਜਮੀਰ ਤੇ ਆਪਣੇ ਲੋਕਾ ਆਪਣੇ ਪੰਜਾਬ ਲਈ ਸਭ ਕੁਝ ਦਾਅ ਤੇ ਲਾਉਣ ਨੂੰ ਤਿਆਰ ਹੈ 

 

ਇਸ ਸਘੰਰਸ ਤੋ ਇੱਕ ਹੋਰ ਗੱਲ ਵੀ ਸਾਫ਼ ਐ ਵੀ ਪੰਜਾਬ ਉੱਤੋ ਆਪਣੀ ਜਾਨ ਕੁਰਬਾਨ ਵਾਲੇ ਵੀ ਵਥੇਰੇ ਨੇ ਤੇ ਕੁਝ ਕੁ ਗਿਣੇ-ਚੁੱਣਵੇ ਬੰਦਿਆ ਨੂੰ ਛੱਡ ਕੇ ਪੰਜਾਬ ਨੂੰਲੁੱਟਣ ਦੀ ਬਜਾਏ ਆਪਣਾ ਸਭ ਕੁਝ ਲੁਟਾਉਣ ਨੂੰ ਵੀ ਤਿਆਰ ਨੇ ਮੁੱਕਦੀ ਗੱਲ ਇਸ ਅੰਦੋਲਨ ਵਿੱਚ ਸਾਰੇ ਧਰਮਾਂ ਜਾਤਾ ਪਾਤਾ ਦੇ ਲੋਕਾ ਦਾ ਏਕਾ ਦੇਖ ਕੇ ਸਾਫ਼ ਹੋਗਿਆ ਵੀ ਪੰਜਾਬ ਨੂੰ ਤੇ ਪੰਜਾਬ ਦੇ ਲੋਕਾ ਨੂੰ ਇੱਕ ਚੰਗੇ ਆਗੂ ਦੀ ਜਰੂਰਤ ਐ ਜੋ ਪੰਜਾਬ ਨੂੰ ਮੁੜ ਤੋ ਲੀਹ ਤੇ ਲਿਆ ਸਕੇ ਤੇ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਪੰਜਾਬ ਨੂੰ ਮੁੜ ਤੋ ਖੁਸ਼ਹਾਲ ਬਣਾ ਸਕੇ 

 

ਸਲੇਮਪੁਰੀ ਦੀ ਚੂੰਢੀ ✍️ ਨਾਨਕ ਨੂੰ ਸਮਰਪਿਤ! 

ਨਾਨਕ ਨੂੰ ਸਮਰਪਿਤ! 

*ਹੇ ਨਾਨਕ*

ਹੇ ਨਾਨਕ!

ਅੱਜ ਤੇਰੇ ਕਿਰਤੀਆਂ 'ਤੇ 

 ਕਿਸਾਨਾਂ 'ਤੇ

ਫਿਰ ਦਿੱਲੀ ਨੇ

ਕਹਿਰ ਢਾਹਿਆ!

ਅੱਜ ਖੇਤੀ ਨੂੰ ਨਹੀਂ, 

ਖੇਤਾਂ ਨੂੰ ਸ਼ਿਕਾਰ ਬਣਾਇਆ! 

ਤੂੰ ਖੇਤੀ ਨੂੰ ਉਤਮ ਕਿਰਤ 

ਦਰਸਾਇਆ! 

ਪਰ ਅੱਜ ਤੈਨੂੰ 

ਦਰਦ ਕਿਉਂ ਨਾ ਆਇਆ? 

ਹੇ ਨਾਨਕ! 

ਤੂੰ ਦਿੱਲੀ ਨੂੰ ਬੁੱਧ ਦੇ! 

ਕਿ ਕਿਸੇ 'ਤੇ 

ਕਹਿਰ ਨ੍ਹੀਂ ਢਾਹੀ ਦਾ! 

ਕੁਰਸੀ ਦੇ ਨਸ਼ੇ ਵਿਚ 

ਉਜਾੜਾ ਨਹੀਂ ਪਾਈ ਦਾ!

- ਸੁਖਦੇਵ ਸਲੇਮਪੁਰੀ 

09780620233 

30 ਨਵੰਬਰ, 2020

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ।

ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

*ਪੰਜਾਬ ਜਿਉਂਦਾ!*✍️ ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ -

*ਪੰਜਾਬ ਜਿਉਂਦਾ!*

ਦਿੱਲੀਏ! 

ਪੰਜਾਬ ਜਿਉੰਦਾ, 

ਮੋਇਆ ਨਹੀਂ। 

ਇਹ ਕਦੀ ਕਿਸੇ ਅੱਗੇ 

ਰੋਇਆ ਨਹੀਂ! 

ਤੂੰ ਇਕੱਲੀ ਨਹੀਂ, 

 ਪਹਿਲਾਂ ਵੀ 

ਇਸ ਨੂੰ ਮਿਟਾਉਣ ਲਈ 

ਧਾੜਵੀਆਂ ਨੇ 

ਭਾਰੀ ਹਮਲੇ ਕੀਤੇ। 

ਭਰ ਭਰ ਖੂਨ  

ਪਿਆਲੇ ਪੀਤੇ! 

ਨਾ ਡੋਲਿਆ ਨਾ ਰੋਇਆ! 

ਸਗੋਂ ਦੂਣ ਸਵਾਇਆ 

ਹੋਇਆ! 

ਦਿੱਲੀਏ! 

ਤੂੰ ਪੰਜਾਬ ਨੂੰ 

ਰੋਕਣ ਲਈ 

ਭਾਵੇਂ ਕੰਡਿਆਲੀਆਂ ਤਾਰਾਂ ਵਿਛਾ। 

ਰਾਹਾਂ ਵਿਚ ਟੋਏ ਪੁਟਾ! 

ਪਾਣੀ ਦੀਆਂ ਬੁਛਾੜਾਂ ਵਰਾਅ! 

ਪਰ ਇਹ-

ਕਾਰਗਿਲ ਨੂੰ ਫਤਿਹ ਕਰਨਾ ਜਾਣਦੈ! 

 ਲੰਡਨ 'ਚ ਜਾ ਕੇ 

ਭਾਜੀਆਂ ਮੋੜਨਾ ਜਾਣਦੈ! 

ਦਿੱਲੀਏ! 

 2020 ਜੂਨ ਦੀ

ਗੱਲ ਸੁਣਾਵਾਂ! 

ਕੰਨ ਖੋਲ੍ਹ ਲੈ 

ਸੱਚ ਮੈਂ ਪਾਵਾਂ! 

ਇਸ ਦੇ 'ਕੱਲੇ ਪੁੱਤ ਗੁਰਤੇਜ  ਨੇ! 

ਬਿਜਲੀ ਵਾਂਗੂੰ ਵੱਧ ਤੇਜ ਨੇ! 

ਵਿਚ ਗੁਲਵਾਨ ਦੇ 

12 ਚੀਨੀਆਂ ਨੂੰ 

  ਝਟਕਾ

 ਦਿੱਤਾ ਸੀ ! 

ਚੀਨ ਨੂੰ ਕਾਂਬਾ 

ਲਾ ਦਿੱਤਾ ਸੀ! 

ਦਿੱਲੀਏ! 

ਤੂੰ ਪੰਜਾਬ ਨੂੰ 

ਕਦੀ ਅੱਤਵਾਦੀ ਦੱਸਦੀ ਏਂ! 

ਕਦੀ ਵੱਖਵਾਦੀ ਦੱਸਦੀ ਏਂ! 

ਤੂੰ ਕਦੀ ਦਾੜ੍ਹੀ ਤੋਂ ਹੱਸਦੀ ਏਂ। 

ਕਦੀ ਪੱਗ 'ਤੇ ਵਿਅੰਗ ਕੱਸਦੀ ਏਂ! 

ਦਿੱਲੀਏ! 

ਐਵੇਂ ਤੈਨੂੰ ਭਰਮ ਜਿਹਾ। 

ਪੰਜਾਬ ਨੂੰ ਸਮਝੇੰ ਨਰਮ ਜਿਹਾ! 

 ਪੰਜਾਬ ਨੂੰ ਤੂੰ ਦਬਾ ਲਵੇੰਗੀ? 

ਇਸ ਨੂੰ ਨੁੱਕਰੇ 

ਲਾ ਦੇਵੇੰਗੀ? 

ਪੰਜਾਬ ਤਾਂ ਗੁਰੂਆਂ ਦੇ ਨਾਂ 'ਤੇ ਜਿਉੰਦਾ! 

'ਸੱਭ ਦਾ ਭਲਾ' ਸਦਾ 

ਧਿਆਉੰਦਾ! 

ਨਾ ਹੱਕ ਛੱਡਦਾ! 

ਨਾ ਹੱਕ ਮਾਰਦਾ! 

 ਦੂਜਿਆਂ ਲਈ 

ਜਾਨਾਂ ਵਾਰਦਾ ! 

ਇਹ ਪੰਜਾਬ-

ਭਾਰਤ ਲਈ ਜਿਉੰਦਾ! 

ਬਸ! ਭਾਰਤ ਲਈ ਮਰਦਾ! 

ਖੇਤਾਂ ਵਿਚ ਜਾ ਕੰਮ ਹੈ ਕਰਦਾ! 

ਜਾ ਸਰਹੱਦਾਂ ਉੱਤੇ  ਲੜਦਾ! 

ਇਹ ਨਾ ਕਿਸੇ ਨੂੰ ਡਰਾਉੰਦਾ! 

ਨਾ ਕਿਸੇ ਤੋਂ ਇਹੇ ਡਰਦਾ! 

ਦਿੱਲੀਏ! 

ਐਵੇਂ ਭੁਲੇਖਾ  ਖਾ ਬੈਠੀੰ ਨਾ! 

ਪੁੱਠਾ ਚੱਕਰ  ਪਾ ਬੈਠੀੰ ਨਾ! 

ਪੰਜਾਬ ਹੱਕ ਮੰਗਦਾ ਨਹੀਂ, 

ਖੋਹਣੇ ਜਾਣਦੈ! 

 ਤੱਤੀਆਂ ਤਵੀਆਂ 'ਤੇ ਬੈਠ ਕੇ 

ਵੀ ਜਿੰਦਗੀਆਂ ਮਾਣਦੈ! 

-ਸੁਖਦੇਵ ਸਲੇਮਪੁਰੀ 

09780620233 

27 ਨਵੰਬਰ, 2020

   *ਡਰ* ✍️ ਸਲੇਮਪੁਰੀ ਦੀ ਚੂੰਢੀ 

      *ਡਰ*

ਮੈਂਨੂੰ ਰੱਬ ਤੋਂ ਨਹੀਂ

ਰੱਬ ਨੂੰ ਮੰਨਣ ਵਾਲਿਆਂ ਤੋਂ

ਬਹੁਤ ਡਰ ਲੱਗਦੈ! ,

ਜਿਹੜੇ 'ਰੱਬ' ਦੇ ਨਾਂ 'ਤੇ

ਧੰਦਾ ਕਰਦੇ ਨੇ! 

ਰੱਬ ਦੇ ਨਾਂ 'ਤੇ 

ਲੜਦੇ ਨੇ!

ਦੂਜੇ ਦੇ 'ਰੱਬ' ਨੂੰ ਵੇਖ ਕੇ

ਸੜਦੇ ਨੇ!

ਦੂਜਿਆਂ ਨੂੰ ਮਾਰਦੇ ਨੇ, 

ਲਤਾੜ ਦੇ ਨੇ! 

ਆਪਣੇ ਹਿੱਤਾਂ ਲਈ 

ਉਜਾੜ ਦੇ ਨੇ! 

ਇਸੇ ਕਰਕੇ - 

ਮੈਨੂੰ ਰੱਬ ਤੋਂ ਨਹੀਂ, 

ਰੱਬ ਨੂੰ ਮੰਨਣ ਵਾਲਿਆਂ ਤੋਂ 

ਬਹੁਤ ਡਰ ਲੱਗਦੈ! 

-ਸੁਖਦੇਵ ਸਲੇਮਪੁਰੀ

09780620233

23 ਨਵੰਬਰ, 2020

*ਮਨਾਈਏ ਕਿੰਝ ਦੀਵਾਲੀ!*✍️ ਸਲੇਮਪੁਰੀ ਦੀ ਚੂੰਢੀ

*ਮਨਾਈਏ ਕਿੰਝ ਦੀਵਾਲੀ!*

ਰੋਟੀ ਨੂੰ ਅਧਰੰਗ ਨੂੰ ਹੋ ਗਿਆ, 

ਮਨਾਈਏ ਕਿੰਝ ਦੀਵਾਲੀ! 

ਦਿਨ ਵੀ ਹੋ ਗਿਆ ਧੁੰਦਲਾ ਧੁੰਦਲਾ, 

ਰਾਤ ਤਾਂ ਪਹਿਲਾਂ ਈ ਕਾਲੀ! 

ਜਹਾਜ ਵੇਚ ਤੇ, ਰੇਲਾਂ ਵਿਕੀਆਂ, 

ਲੱਗੀ ਵਿਕਣ ਪੰਜਾਲੀ! 

ਕੰਪਨੀਆਂ ਵੀ ਦਾਅ 'ਤੇ ਲਾਈਆਂ, 

 ਸਨੱਅਤਾਂ ਹੋਈਆਂ ਖਾਲੀ! 

ਕੋਰੋਨਾ  ਸਾਡਾ ਖੂਨ ਪੀ ਗਿਆ , 

ਬੜੀ ਵਜਾਈ ਥਾਲੀ!

ਨੌਕਰੀਆਂ ਤੋਂ ਵਾਂਝੇ ਕਰਤੇ ,

ਹੋਏ ਭੜੋਲੇ ਖਾਲੀ!

ਦੇਸ਼ ਸਾਰਾ ਗਹਿਣੇ ਹੋ ਗਿਆ,

ਸਰਮਾਏਦਾਰ ਨੇ ਕਮਾਨ ਸੰਭਾਲੀ!

ਨਾ ਬਾਗਾਂ ਵਿਚ ਕੋਇਲ ਕੂਕਦੀ, 

ਨਾ ਚਿਹਰਿਆਂ 'ਤੇ ਲਾਲੀ! 

ਖੁਸ਼ੀਆਂ ਦੱਸੋ ਕਿੰਝ ਮਨਾਈਏ,

ਮਨਾਈਏ ਕਿੰਝ ਦੀਵਾਲੀ?

-ਸੁਖਦੇਵ ਸਲੇਮਪੁਰੀ

09780620233

14 ਨਵੰਬਰ, 2020.

ਕਾਲੇ ਕਾਨੂੰਨ ਵਿਰੁੱਧ✍️ਅਮਨਦੀਪ ਸਿੰਘ ਸਹਾਿੲਕ ਪ੍ਵੋਫੈਸਰ 

ਕਾਲੇ ਕਾਨੂੰਨ ਵਿਰੁੱਧ

 

ਬਾਪ ਦਾਦੇਆ ਹੱਲ ਚਲਾਏ 

ਬੜੀ ਮਿਹਨਤ ਨਾਲ ਦਿਨ ਸੁੱਖਾ ਦੇ ਆਏ

ਰੱਲ ਕੇ ਇਹ ਚੋਰ ਕੁੱਤੀ 

ਜਾਦੇ ਨੇ ਕਿਸਾਨਾਂ ਨੂੰ ਲੁੱਟੀ

ਜੋਸ਼ੀਲਾ ਵਗਦਾ ਏ ਖੂਨ ਸਾਡੇ ਵਿੱਚ ਰਗਾਂ ਦੇ

ਜਿਵੇ ਜਿਵੇ ਛੇੜੋਗੇਂ ਅਸੀ ਹੋਰ ਮੱਗਾਗੇ 

ਪੜ ਲਵੋ ਭਾਵੇ ਇਤਿਹਾਸ ਸਾਡੇ 

ਬਹੁਤਾ ਜੇ ਸਾਨੂੰ ਜਾਣਨਾ 

ਮਾੜੇ ਕਾਨੂੰਨ ਵਾਪਸ ਲੈਲੋ.

ਪਾਉਣਾ ਇਹੀ ਤੁਹਾਨੂੰ ਚਾਨਣਾ ਆ

ਜੋਰ ਅਜਮਾਇਸ ਜੇ ਤੁਸੀ ਕਰਨੀ

ਤੁਹਾਡੇ ਗਿੱਦੜਾਂ ਦੀ ਨਾ ਟੋਲੀ ਖੜਨੀ

ਤੁਹਾਡੇ ਗਿੱਦੜਾਂ ਦੀ ਨਾ ਟੋਲੀ ਖੜਨੀ

 

ਅਮਨਦੀਪ ਸਿੰਘ

ਸਹਾਿੲਕ ਪ੍ਵੋਫੈਸਰ 

ਆਈ.ਐਸ.ਐਫ ਕਾਲਜ ਮੋਗਾ..

9465423413

ਕਾਹਦਾ ਦੁਸਹਿਰਾ! ਕਾਹਦੀ ਦੀਵਾਲੀ!! ✍️ ਸਲੇਮਪੁਰੀ ਦੀ ਚੂੰਢੀ

 ਕਾਹਦਾ ਦੁਸਹਿਰਾ! ਕਾਹਦੀ ਦੀਵਾਲੀ!! 

ਸਾਡੇ ਕਾਹਦਾ ਵੇ ਦੁਸਹਿਰਾ,

ਸਾਡੀ ਕਾਹਦੀ ਵੇ ਦੀਵਾਲੀ!

ਸਾਨੂੰ ਰੱਖਿਆ ਨਪੀੜ,

ਉੱਡੀ ਚਿਹਰਿਆਂ ਦੀ ਲਾਲੀ!

ਸਾਡਾ ਕੱਢਿਆ ਦਿਵਾਲਾ,

ਪੱਲੇ ਰਹਿ ਗਈ ਆ ਪਰਾਲੀ!

ਡਾਕੂ ਪੈਲੀਆਂ ਨੂੰ ਪੈ ਗਏ, 

ਰੋਂਦੇ ਹਲ ਤੇ ਪੰਜਾਲੀ! 

ਬਾਗੀੰ ਖਿੜਦੇ ਨਾ ਫੁੱਲ 

ਜਿਥੇ ਬੇਈਮਾਨ ਮਾਲੀ! 

ਸਾਡੇ ਕਾਹਦਾ ਵੇ ਦੁਸਹਿਰਾ, 

ਸਾਡੀ ਕਾਹਦੀ ਵੇ ਦੀਵਾਲੀ! 

-ਸੁਖਦੇਵ ਸਲੇਮਪੁਰੀ 

09780620233 

25 ਅਕਤੂਬਰ, 2020.

ਮੁੰਡਾ ਜੰਮਣ ਤੋਂ ਪਹਿਲਾਂ ਗੁੜ ਵੰਡਿਆ!✍️ ਸਲੇਮਪੁਰੀ ਦੀ ਚੂੰਢੀ

ਮੁੰਡਾ ਜੰਮਣ ਤੋਂ ਪਹਿਲਾਂ ਗੁੜ ਵੰਡਿਆ!

 ਦੇਸ਼ ਦੇ ਬਿਹਾਰ ਰਾਜ ਵਿਚ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਅਤੇ ਚੋਣ ਬੁਖਾਰ ਸਿਖਰਾਂ 'ਤੇ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ-ਬਾਗ ਵਿਖਾਕੇ ਜਿੱਤ ਹਾਸਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਵਿਚ ਕਾਬਜ ਭਾਰਤੀ ਜਨਤਾ ਪਾਰਟੀ ਵਲੋਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਪਹਿਲਾਂ ਦੀ ਤਰ੍ਹਾਂ ਗੱਠਜੋੜ ਕਰਕੇ ਰਾਜ ਭਾਗ ਹਥਿਆਉਣ ਲਈ ਹਰ ਸੰਭਵ ਯਤਨ ਜੁਟਾਏ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਬਿਹਾਰ ਚੋਣਾਂ ਨੂੰ ਲੈ ਕੇ ਜੋ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ, ਦੇ ਵਿੱਚ ਬੇਰੁਜ਼ਗਾਰਾਂ ਨੂੰ ਲੱਖਾਂ ਨੌਕਰੀਆਂ ਦੇਣ ਦੀ ਗੱਲ ਕੀਤੀ ਗਈ ਹੈ, ਪਰ ਚੋਣ ਮਨੋਰਥ ਪੱਤਰ ਵਿਚ ਇਸ ਪਾਰਟੀ ਵਲੋਂ ਜੋ ਮਹੱਤਵਪੂਰਨ ਵਾਅਦਾ ਕੀਤਾ ਗਿਆ ਹੈ, ਉਹ ਹੈ, ਬਿਹਾਰ ਦੇ ਲੋਕਾਂ ਨੂੰ ਨਾਮੁਰਾਦ ਬੀਮਾਰੀ ਕੋਰੋਨਾ ਵਾਇਰਸ ਤੋਂ ਬਚਾਉਣ ਲਈ 'ਮੁਫਤ ਵੈਕਸੀਨ' ਲਗਾਉਣਾ ਹੈ। ਭਾਜਪਾ ਵਲੋਂ ਬਿਹਾਰੀਆਂ ਲਈ ਕੀਤਾ ਗਿਆ ਇਹ ਵਾਅਦਾ ਦੇਸ਼ ਦੇ ਲੋਕਾਂ ਅੱਗੇ ਬਹੁਤ ਵੱਡਾ ਗੁੰਝਲਦਾਰ ਸਵਾਲ ਖੜ੍ਹਾ ਕਰ ਗਿਆ ਹੈ। ਦੇਸ਼ ਦੇ ਭੋਲੇ-ਭਾਲੇ ਲੋਕ ਪੁੱਛ ਰਹੇ ਹਨ ਕਿ ਕੀ ਕੋਰੋਨਾ ਵੈਕਸੀਨ ਦੀ ਕੇਵਲ ਬਿਹਾਰ ਨੂੰ ਜਰੂਰਤ ਹੈ? ਕੀ ਦੇਸ਼ ਦੇ ਬਾਕੀ ਸੂਬਿਆਂ ਵਿਚ ਕੋਰੋਨਾ ਦੀ ਬਿਮਾਰੀ ਨਹੀਂ ਹੈ, ਜਾਂ ਕੋਰੋਨਾ ਮੁਕਤ ਹਨ, ਜਾਂ ਉਨ੍ਹਾਂ ਨੂੰ ਜਰੂਰਤ ਨਹੀਂ ਹੈ ਜਾਂ ਫਿਰ ਉਹ ਆਪਣੇ ਆਪ ਦਵਾਈ ਖ੍ਰੀਦਣ ਦੇ ਸਮਰੱਥ ਹਨ?

ਕੀ ਕੋਰੋਨਾ ਵੈਕਸੀਨ ਦੀ ਭਾਰਤ ਨੇ ਖੋਜ ਕਰ ਲਈ ਹੈ, ਜਿਸ ਦੀ ਵਰਤੋਂ ਬਿਹਾਰ ਚੋਣਾਂ ਤੋਂ ਬਾਅਦ ਬਿਹਾਰ ਵਿਚ ਮੁਫਤ ਵੈਕਸੀਨ ਤੋਂ ਸ਼ੁਰੂ ਹੋਵੇਗੀ? ਸੱਚ ਤਾਂ ਇਹ ਹੈ ਕਿ ਸੰਸਾਰ ਵਿੱਚ ਅਜੇ ਤੱਕ ਤਾਂ ਕੋਰੋਨਾ ਵੈਕਸੀਨ ਦੀ ਖੋਜ ਹੀ ਨਹੀਂ ਹੋਈ, ਫਿਰ ਬਿਹਾਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਸਬਜ-ਬਾਗ ਕਿਉਂ ਵਿਖਾਇਆ ਗਿਆ ਹੈ? ਕੀ ਬਿਹਾਰ ਦੇ ਲੋਕ ਮੂਰਖ ਹਨ, ਜਿਨ੍ਹਾਂ ਨੂੰ ਇਸ ਵੈਕਸੀਨ ਦੀ ਖੋਜ ਬਾਰੇ ਪਤਾ ਹੀ ਨਹੀਂ ਕਿ ਖੋਜ ਹੋ ਚੁੱਕੀ ਹੈ? ਇਹ ਤਾਂ  'ਮੁੰਡਾ ਜੰਮਣ ਤੋਂ ਪਹਿਲਾਂ ਹੀ ਗੁੜ ਵੰਡੇ ਜਾਣ ਵਾਲੀ ਗੱਲ ਹੋਈ'। ਕੋਰੋਨਾ ਵੈਕਸੀਨ ਦੀ ਖੋਜ ਅਜੇ ਹੋਈ ਨਹੀਂ, ਭਾਜਪਾ ਨੇ ਸਰਿੰਜ-ਸੂਈ ਪਹਿਲਾਂ ਹੀ ਚੁੱਕ ਲਈ ਹੈ! ਭਾਜਪਾ ਵਲੋਂ ਲੱਖਾਂ ਨੌਕਰੀਆਂ ਦਾ ਵਾਅਦਾ ਕੀਤਾ ਗਿਆ ਹੈ, ਜਦਕਿ ਭਾਜਪਾ ਸਰਕਾਰ ਨੇ ਦੇਸ਼ ਵਿਚ ਲੱਖਾਂ ਨੌਕਰੀਆਂ ਦਾ ਭੋਗ ਪਾ ਦਿੱਤਾ ਹੈ! ਪੈਸੇ ਨਹੀਂ, ਫਿਰ ਤਨਖਾਹਾਂ ਕਿਥੋਂ ਦੇਣੀਆਂ ਹਨ? 

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਬਿਹਾਰ ਇੱਕ ਵਿਸ਼ਾਲ ਰਾਜ ਹੈ, ਖਣਿਜ ਪਦਾਰਥਾਂ ਦਾ ਖਜਾਨਾ ਹੈ, ਜਰਖੇਜ ਧਰਤੀ ਹੈ, ਪਰ ਲੋਕ ਅੱਤ ਦੇ ਗਰੀਬ ਹੋਣ ਕਰਕੇ ਦੇਸ਼ ਦੇ ਹੋਰਨਾਂ ਰਾਜਾਂ ਖਾਸ ਕਰਕੇ ਪੰਜਾਬ, ਹਰਿਆਣਾ, ਦਿੱਲੀ ਸਮੇਤ ਵੱਖ ਵੱਖ ਹਿੱਸਿਆਂ ਵਿੱਚ ਜਾ ਕੇ ਰੋਜੀ ਰੋਟੀ ਲਈ ਧੱਕੇ ਖਾਣ ਲਈ ਮਜਬੂਰ ਹਨ। ਬਿਹਾਰ ਵਿਚ ਘਰ ਘਰ ਵਿਚ ਬੀੜੀ ਉਦਯੋਗ ਹੋਣ ਦੇ ਬਾਵਜੂਦ ਵੀ ਲੋਕ ਦੇਸ਼ ਦੀ ਆਜਾਦੀ ਦੇ 73 ਸਾਲਾਂ ਬਾਅਦ ਭੁੱਖਮਰੀ ਅਤੇ ਗਰੀਬੀ ਨਾਲ ਜੂਝਣ ਲਈ ਮਜਬੂਰ ਹਨ। ਘਰਾਂ ਵਿਚ ਬੀੜੀਆਂ ਬਣਾਕੇ ਵੇਚਣ ਵਾਲੇ ਮਜਦੂਰਾਂ ਦਾ ਕਹਿਣਾ ਹੈ ਕਿ ਸਾਰਾ ਦਿਨ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਦੀ ਦਿਹਾੜੀ 85 ਰੁਪਏ ਤੋਂ ਵੱਧ ਨਹੀਂ ਪੈਂਦੀ!

-ਸੁਖਦੇਵ ਸਲੇਮਪੁਰੀ

09780620233

24 ਅਕਤੂਬਰ, 2020.

ਖੁੱਲ ਗਏ ਸਕੂਲ, ਸਕੂਲੇ ਚੱਲੀਏ! ✍️ ਸਲੇਮਪੁਰੀ ਦੀ ਚੂੰਢੀ

ਖੁੱਲ ਗਏ ਸਕੂਲ, ਸਕੂਲੇ ਚੱਲੀਏ! 

 

ਚੱਲ ਭੈਣੇ ਜਲਦੀ ਸਕੂਲ ਚੱਲੀਏ!

ਅੱਡੋ-ਅੱਡ ਜਾ ਕੇ ਆਪਾਂ ਸੀਟ ਮੱਲੀਏ!

ਮਾਸਕ ਤੂੰ ਨੱਕ ਮੂੰਹ ਦੇ ਉੱਤੇ ਬੰਨ ਲੈ ।

ਡਾਕਟਰਾਂ ਦੀ ਦੱਸੀ ਹੋਈ ਗੱਲ ਮੰਨ ਲੈ। 

ਸੈਨੀਟਾਈਜ਼ਰ ਦੀ ਸ਼ੀਸ਼ੀ ਹੱਥ ਵਿਚ ਫੜ ਲੈ!

ਟੀਚਰਾਂ ਦੀ ਗੱਲ 'ਤੇ ਅਮਲ ਕਰ ਲੈ।

7 ਮਹੀਨੇ ਹੋਗੇ ਤੈਨੂੰ ਘੁੰਮਦੇ ਕੋਰੋਨਿਆ! 

ਪੁੱਟ ਦੇਣੀ ਜੜ੍ਹ ਤੇਰੀ ਘੋਨਿਆ ਮੋਨਿਆ! 

ਖੁੱਲ੍ਹ ਗਏ ਸਕੂਲ, ਸਕੂਲੇ ਜਾਵਾਂਗੇ। 

ਕਰਾਂਗੇ ਪੜ੍ਹਾਈ, ਚੰਗੇ ਅੰਕ ਪਾਵਾਂਗੇ। 

ਦੂਰ ਦੂਰ ਹੋ ਕੇ ਆਪਾਂ ਕੰਮ ਕਰਾਂਗੇ । 

ਟੀਚਰ ਪੜਾਉਣਗੇ, ਆਪਾਂ ਪੜਾਂਗੇ। 

ਚੱਲ ਵੀਰੇ! ਆਪਾਂ ਸਕੂਲੇ ਚੱਲੀਏ। 

ਸਾਰਿਆਂ ਤੋਂ ਮੂਹਰੇ ਜਾ ਕੇ ਥਾਂ ਮੱਲੀਏ! 

-ਸੁਖਦੇਵ ਸਲੇਮਪੁਰੀ 

09780620233 

ਖੁੱਲ ਗਏ ਸਕੂਲ, ਸਕੂਲੇ ਚੱਲੀਏ✍️ ਸਲੇਮਪੁਰੀ ਦੀ ਚੂੰਢੀ -

ਖੁੱਲ ਗਏ ਸਕੂਲ, ਸਕੂਲੇ ਚੱਲੀਏ! 

 

ਚੱਲ ਭੈਣੇ ਜਲਦੀ ਸਕੂਲ ਚੱਲੀਏ!

ਅੱਡੋ-ਅੱਡ ਜਾ ਕੇ ਆਪਾਂ ਸੀਟ ਮੱਲੀਏ!

ਮਾਸਕ ਤੂੰ ਨੱਕ ਮੂੰਹ ਦੇ ਉੱਤੇ ਬੰਨ ਲੈ ।

ਡਾਕਟਰਾਂ ਦੀ ਦੱਸੀ ਹੋਈ ਗੱਲ ਮੰਨ ਲੈ। 

ਸੈਨੀਟਾਈਜ਼ਰ ਦੀ ਸ਼ੀਸ਼ੀ ਹੱਥ ਵਿਚ ਫੜ ਲੈ!

ਟੀਚਰਾਂ ਦੀ ਗੱਲ 'ਤੇ ਅਮਲ ਕਰ ਲੈ।

7 ਮਹੀਨੇ ਹੋਗੇ ਤੈਨੂੰ ਘੁੰਮਦੇ ਕੋਰੋਨਿਆ! 

ਪੁੱਟ ਦੇਣੀ ਜੜ੍ਹ ਤੇਰੀ ਘੋਨਿਆ ਮੋਨਿਆ! 

ਖੁੱਲ੍ਹ ਗਏ ਸਕੂਲ, ਸਕੂਲੇ ਜਾਵਾਂਗੇ। 

ਕਰਾਂਗੇ ਪੜ੍ਹਾਈ, ਚੰਗੇ ਅੰਕ ਪਾਵਾਂਗੇ। 

ਦੂਰ ਦੂਰ ਹੋ ਕੇ ਆਪਾਂ ਕੰਮ ਕਰਾਂਗੇ । 

ਟੀਚਰ ਪੜਾਉਣਗੇ, ਆਪਾਂ ਪੜਾਂਗੇ। 

ਚੱਲ ਵੀਰੇ! ਆਪਾਂ ਸਕੂਲੇ ਚੱਲੀਏ। 

ਸਾਰਿਆਂ ਤੋਂ ਮੂਹਰੇ ਜਾ ਕੇ ਥਾਂ ਮੱਲੀਏ! 

-ਸੁਖਦੇਵ ਸਲੇਮਪੁਰੀ 

09780620233 

18 ਅਕਤੂਬਰ, 2020

ਇੱਕ ਕੁੜੀ!✍️ ਸਲੇਮਪੁਰੀ ਦੀ ਚੂੰਢੀ -

 ਇੱਕ ਕੁੜੀ!

ਇੱਕ ਕੁੜੀ ਮੈਂ ਤੱਕੀ,

ਪੈਰਾਂ ਤੋਂ ਨੰਗੀ,

ਸਿਰ ਤੋਂ ਕੱਜੀ,

ਖੜੀ ਸੀ ਪਗਡੰਡੀ ਦੇ ਕਿਨਾਰੇ!

ਮੈਂ ਸੋਚਿਆ

ਕੋਈ ਵੇਸਵਾ ਏ,

ਜਿਹੜੀ ਉਡੀਕ ਰਹੀ ਆ

ਕਿਸੇ ਗਾਹਕ ਨੂੰ!

ਉਸ ਕੁੜੀ ਨੇ

ਨੀਵੀਂ ਪਾ ਕੇ 

ਥੋੜਾ ਸ਼ਰਮਾਕੇ 

ਦੱਸਿਆ -

ਮੈਂ -

ਇੱਕ ਆਮ ਕੁੜੀ ਆਂ। 

ਪਰ ਬਦਨਾਮ ਕੁੜੀ ਆਂ!

ਮੈਂ -

ਵੇਸਵਾ ਨਹੀਂ

ਪਰ ਵੇਸਵਾ ਨਾਲੋਂ ਵੱਧ ਬਦਨਾਮ ਕੁੜੀ ਆਂ!

ਉਸ ਕੁੜੀ ਨੇ

ਨਿੰਮੋਝੋਣੀ ਜਿਹੀ ਹੋ ਕੇ 

ਕਿਹਾ -

ਮੈਂ  ਕਦੀ ਰਾਜਿਆਂ 

ਮਹਾਰਾਜਿਆਂ ਦੀ 

ਪਟਰਾਣੀ ਸੀ! 

ਸ਼ਾਹੀ ਦਰਬਾਰਾਂ ਦੀ 

ਰਾਣੀ  ਸੀ! 

ਪਰ-

ਹੁਣ ਜਣਾ ਖਣਾ ਈ

ਮੈਂਨੂੰ ਆਪਣੀ ਤੀਵੀਂ 

ਬਣਾ ਬੈਠਦਾ ਏ! 

ਮੰਤਰੀਆਂ, ਸੰਤਰੀਆਂ 

 ਤੋਂ ਲੈ ਕੇ 

ਦਫਤਰਾਂ ਦੇ ਚਪੜਾਸੀ ਤੱਕ 

ਮੇਰੇ ਨਾਲ 

'ਹਮਬਿਸਤਰ' ਹੋਣਾ 

ਆਪਣਾ ਕਰਮ , 

ਆਪਣਾ ਧਰਮ, 

ਸਮਝਦੇ ਨੇ! 

ਤੇ - 

ਉਹ ਮੈਨੂੰ ਪਾਉਣ ਲਈ 

ਹਿੱਕ ਨਾਲ ਲਾਉਣ ਲਈ 

ਭੁੱਲ ਜਾਂਦੇ ਨੇ 

'ਆਪਣਾ ਧਰਮ' 

ਜਿਸ ਦੇ ਨਾਂ ਦੀ 

ਉਹ ਸਵੇਰੇ ਉੱਠ ਕੇ 'ਮਾਲਾ' ਫੇਰਦੇ ਨੇ! 

ਉਸ ਕੁੜੀ ਨੇ 

ਆਪਣਾ ਥਾਂ ਟਿਕਾਣਾ, 

ਦੱਸਦਿਆਂ ਕਿਹਾ - 

 ਹਰ ਥਾਂ ਮੈਂ ਵਸਦੀ ਆਂ! 

ਰੱਬ ਦੁਆਰੇ ਨੱਚਦੀ ਆ! 

ਪਿੰਡ ਤੋਂ ਦਿੱਲੀ ਤੀਕਰ

 ਮੇਰਾ ਹੀ ਬਸ ਵਾਸਾ ਏ!

ਰੱਬ ਤੋਂ ਵੀ ਬਲਵਾਨ ਬੜੀ ਆਂ

ਸੱਭ ਮੇਰਾ ਖੇਡ ਤਮਾਸ਼ਾ ਏ

ਮੈਂ ਪਗਡੰਡੀਆਂ, 

ਸੜਕਾਂ, 

ਚੌਕਾਂ 'ਚ ਸ਼ਰੇਆਮ ਖੜਦੀ ਆਂ! 

 ਹਰ ਦਫਤਰ ਵਿਚ 

ਵੜਦੀ ਆਂ! 

ਹਰ ਚਿਹਰੇ ਨੂੰ 

ਪੜ੍ਹਦੀ ਆਂ! 

ਮੌਜ ਮਸਤੀਆਂ 

ਕਰਦੀ ਆਂ! 

ਨਾ ਕਿਸੇ ਤੋਂ 

ਡਰਦੀ ਆਂ!  

 ਨੰਗੀ  ਹੋ ਕੇ 

ਮਿਲਦੀ ਆਂ! 

ਸ਼ਰੇਆਮ ਫਿਰਦੀ ਆਂ! 

ਉਸ ਕੁੜੀ ਨੇ 

 ਫੜ ਕੇ  ਬਾਂਹ! 

ਦੱਸਿਆ ਮੈਨੂੰ ਆਪਣਾ ਨਾਂ! 

 ਤੇ - 

ਉੱਚੀ ਉੱਚੀ ਚੀਕਣ ਲੱਗੀ!

ਆਪਣਾ ਨਾਂ ਦੱਸਣ ਲੱਗੀ!   

ਮੇਰਾ ਨਾਂ ਹੈ - 

ਰਿਸ਼ਵਤ! ਰਿਸ਼ਵਤ!! ਰਿਸ਼ਵਤ!!! 

-ਸੁਖਦੇਵ ਸਲੇਮਪੁਰੀ 

09780620233 

15 ਅਕਤੂਬਰ, 2020

ਜਾਤ-ਪਾਤ ਦੀਆਂ ਵੰਡੀਆਂ ਅਧਾਰਤ ਜਾਗਰੂਕ ਕਰਦੀ 'ਸੀਤੋ'

ਲਘੂ ਫ਼ਿਲਮ 'ਸੀਤੋ' ਜਿੱਥੇ ਕੁੜੀ ਮੁੰਡੇ ਦੇ ਫ਼ਰਕ ਵਾਲੀ ਸੋਚ ਤੋਂ ਉੱਪਰ ਉਠਾਉਣ ਦਾ ਯਤਨ ਕਰਦੀ ਹੈ ਉੱਥੇ ਨਸ਼ਿਆਂ ਦੀ ਦਲਦਲ ਵਿੱਚ ਗਰਕ ਰਹੀ ਨੌਜਵਾਨੀ ਜਾਤ ਪਾਤ ਦੀ ਜੰਜੀਰ 'ਚ ਜਕੜੇ ਸਮਾਜ ਨੂੰ ਬਾਬਾ ਸਾਹਿਬ ਅੰਬੇਦਕਰ ਦੇ ਸਿਧਾਂਤਾਂ 'ਤੇ ਚੱਲਣ ਦਾ ਸੁਨੇਹਾ ਦਿੰਦੀ ਹੈ। 4 ਯੂ ਮੀਡੀਆ ਰਿਕਾਰਡਸ ਯੂਟਿਊਬ ਚੈਨਲ ‘ਤੇ ਰਿਲੀਜ ਇਸ ਫਿਲ਼ਮ ਨੂੰ ਦਰਸ਼ਕਾਂ ਵਲੋਂ ਹੁਣ ਤੱਕ 16 ਲੱਖ ਤੋਂ ਜ਼ਿਆਦਾ ਵਾਰ ਦੇੇਖਿਆ ਜਾ ਚੁੱਕਾ ਹੈ। ਲੇਖਕ ਤੇ ਨਿਰਮਾਤਾ ਪਵਨ ਮਹਿਮੀ ਅਤੇ ਨਿਰਦੇਸ਼ਕ ਰਾਜੇਸ਼ ਕਪੂਰ ਦੀ ਇਸ ਫ਼ਿਲਮ ਵਿੱਚ ਪੰਜਾਬੀ ਰੰਗਮੰਚ ਅਤੇ ਫ਼ਿਲਮਾਂ ਦੇ ਨਾਮੀਂ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਇੱਕ ਮੋਚੀ ਦੇ ਪਰਿਵਾਰ ਦੀ ਹੈ ਜੋ ਪਿੰਡ ਦੇ ਸਕੂਲ ਮੂਹਰੇ ਜੁੱਤੀਆਂ-ਜੋੜੇ ਗੰਢ ਕੇ ਆਪਣੀ ਦੋ ਡੰਗ ਦੀ ਰੋਟੀ ਕਮਾਉਦਾ ਹੈ ਤੇ ਉਸਦੀ ਘਰ ਵਾਲੀ ਸਰਪੰਚ ਦੇ ਘਰ ਗੋਹਾ ਕੂੜਾ ਕਰਦੀ ਹੈ। ਇੰਨ੍ਹਾ ਦੀ ਇੱਕ ਧੀ ਹੈ ਸੀਤੋ, ਜੋ ਪੜ੍ਹ ਲਿਖ ਕੇ ਵੱਡੀ ਅਫ਼ਸਰ ਬਣਨਾ ਚਾਹੁੰਦੀ ਹੈ ਪਰ ਗਰੀਬ ਬਾਪ ਵਿਚ ਐਨੀ ਹਿੰਮਤ ਨਹੀਂ ਕਿ ਉਹ ਸਕੂਲ ਦਾਖਲ ਕਰਵਾ ਸਕੇ। ਸੀਤੋ ਜਦ ਆਪਣੇ ਬਾਪ ਦੀ ਰੋਟੀ ਲੈ ਕੇ ਦੁਕਾਨ 'ਤੇ ਜਾਂਦੀ ਤਾਂ ਸਕੂਲ 'ਚੋਂ ਆਪਣੇ ਬਾਪੂ ਲਈ ਪਾਣੀ ਲੈਣ ਚਲੀ ਜਾਂਦੀ ਤੇ ਇਸ ਤਰਾਂ ਉਸਨੂੰ ਅੱਖਰਾਂ ਦਾ ਗਿਆਨ ਹੋਣ ਲੱਗਿਆ। ਸਕੂਲ ਦੇ ਪ੍ਰਿੰਸੀਪਲ ਨੇ ਸੀਤੋ ਅੰਦਰ ਪੜ੍ਹਾਈ ਦੀ ਲਗਨ ਵੇਖ ਉਸਨੂੰ ਸਕੂਲ ਵਿੱਚ ਦਾਖਲਾ ਦੇ ਦਿੱਤਾ। ਪਰ ਸੀਤੋ ਪੜ੍ਹ ਕੇ ਵੱਡੀ ਅਫ਼ਸਰ ਬਣਨਾ ਚਾਹੁੰਦੀ ਹੈ। ਉਸਦੇ ਸੁਪਨੇ ਗਰੀਬੀ ਦੀ ਦਲਦਲ 'ਚੋਂ ਉਪਰ ਉੱਠ ਕੇ ਜਾਤੀਵਾਦ ਦੀਆਂ ਸਮਾਜ ਵਿੱਚ ਵੰਡੀਆਂ ਪਾਉਣ ਵਾਲੇ ਲੋਕਾਂ ਨੂੰ ਜੁਵਾਬ ਦੇਣਾ ਹੈ। ਸੀਤੋ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਸੋਚ 'ਤੇ ਪਹਿਰਾਂ ਦੇਣ ਵਾਲੀ ਜਾਗੂਰਕ ਮੁਟਿਆਰ ਹੈ। ਸਰਪੰਚ ਮੋਚੀ ਦੀ ਧੀ ਨੂੰ ਮਹਿਣੇ ਮਾਰਦਾ ਹੈ, ''ਨੌਕਰੀਆਂ-ਅਫ਼ਸਰੀਆਂ ਸਰਦਾਰਾਂ ਦੇ ਹਿੱਸੇ ਹੀ ਆਉਂਦੀਆਂ ਨੇ, ਨਾ ਕਿ ਸਰਦਾਰਾਂ ਦੇ ਘਰ ਗੋਹਾ ਕੂੜਾ ਕਰਨ ਵਾਲੇ ਕਾਮਿਆਂ ਦੇ……...'' ਸਰਪੰਚ ਦੇ ਇਹ ਬੋਲ ਉਸ ਲਈ ਚਣੌਤੀ ਬਣ ਜਾਂਦੇ ਹਨ। ਉਹ ਆਪਣੀ ਮੰਜਿਲ ਪਾਉਣ ਲਈ ਦਿਨ-ਰਾਤ ਇੱਕ ਕਰ ਦਿੰਦੀ ਹੈ। ਕੱਲ ਦੀ ' ਸੀਤੋ ' ਜਿਲ੍ਹਾ ਮਜ਼ਿੈਸਟਰ ਸੀਤਲ ਕੌਰ ਬਣ ਕੇ ਜਦ ਪਿੰਡ ਆੳਂੁਦੀ ਹੈ ਤਾਂ ਸਰਪੰਚ ਆਪਣੇ ਆਪਣੇ ਪੁੱਤਰ ਦੇ ਡੀ ਐੱਸ ਪੀ ਬਣਲ ਦੀ ਖੁਸ਼ੀ ਵਿੱਚ ਪਾਰਟੀ ਕਰ ਰਿਹਾ ਹੰੁਦਾ ਹੈ। ਜਾਤ ਪਾਤ ਦੀਆਂ ਵੰਡੀਆਂ ਪਾਉਣ ਵਾਲਾ ਸਰਪੰਚ ਗੁੱਸੇ ਵਿੱਚ ਆ ਕੇ ਜਦ ਉਸਦੀ ਬੇਇੱਜਤੀ ਕਰਨ ਲੱਗਦਾ ਹੈ ਤਾਂ ਉਸਦਾ ਪੁੱਤਰ ਅੱਗੇ ਹੋ ਕੇ ਰੋਕਦਾ ਸੁਚੇਤ ਕਰਦਾ ਹੈ ਕਿ ਇਹ ਮੇਰੇ ਤੋਂ ਵੀ ਵੱਡੀ ਅਫ਼ਸਰ ਹੈ। ਅੱਜ ਮੈਂ ਜੋ ਹਾਂ, ਇਸਦੀ ਹੀ ਬਦੌਲਤ ਹਾਂ। ਤੂੰ ਤਾਂ ਮੈਨੂੰ ਨਸ਼ਿਆਂ ਦੇ ਧੰਦੇ 'ਚ ਪਾ ਕੇ ਬਰਬਾਦੀ ਵੱਲ ਤੋਰਿਆ ਸੀ ਪਰ ਘਰ ਛੱਡਣ ਤੋਂ ਬਾਅਦ ਇਸੇ ਸੀਤੋ ਨੇ ਮੈਨੂੰ ਚੰਗੇ ਇੰਨਸਾਨ ਬਣਨ ਦਾ ਰਾਹ ਵਿਖਾਇਆ ਤੇ ਮੇਰੀ ਮਾਰਗ ਦਰਸ਼ਕ ਬਣਕੇ ਇਸ ਅਫ਼ਸਰੀ ਦੇ ਕਾਬਲ ਬਣਾਇਆ। ਇਸ ਫ਼ਿਲਮ 'ਚ ਹਰਪਾਲ ਸਿੰਘ, ਅਰਜਨਾ ਭੱਲਾ, ਨੀਰਜ਼ ਕੌਸ਼ਿਕ, ਭਾਵਨਾ ਸ਼ਰਮਾ, ਕਰਾਂਤੀ ਘੁੰਮਣ,ਕਰਨੈਲ ਸਿੰਘ, ਰੈਣੂ ਬਾਂਸਲ ਬੇਬੀ ਮਿਲਨ ਦੇਵ ਵਿਰਕ, ਤੇ ਕਰਨ ਕਪੂਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਕਹਾਣੀ ਪਟਕਥਾ ਤੇ ਸੰਵਾਦ ਰਾਜੇਸ਼ ਕਪੂਰ ਨੇ ਲਿਖੇ ਹਨ। ਸਮਾਜ ਨੂੰ ਜਾਗੂਰਕ ਕਰਦੀਆਂ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਜਰੂਰੀ ਹੈ।

ਹਰਜਿੰਦਰ ਸਿੰਘ ਜਵੰਦਾ 9463828000

ਅਰਥ ਬਦਲ ਜਾਂਦੇ ਹਨ! ✍️ ਸਲੇਮਪੁਰੀ ਦੀ ਚੂੰਢੀ 

ਅਰਥ ਬਦਲ ਜਾਂਦੇ ਹਨ!

ਗਿਆਨ ਨਾਲ ਸ਼ਬਦ ਸਮਝ ਆਉਂਦੇ ਹਨ ਅਤੇ ਫਿਰ ਤਜਰਬੇ ਨਾਲ ਅਰਥ ਸਮਝ ਆਉੰਦੇ ਹਨ। ਫਿਲਮਾਂ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਅਕਸਰ ਹੀਰੋ ਜਾਂ ਹੀਰੋਇਨ ਕਹਿ ਕੇ ਪੁਕਾਰਿਆ ਜਾਂਦਾ ਹੈ, ਪਰ ਸੱਚ ਤਾਂ ਇਹ ਹੈ ਕਿ ਫਿਲਮੀ ਕਲਾਕਾਰ ਹੀਰੋ ਨਹੀਂ, ਸਿਰਫ ਤਮਾਸ਼ਾ ਦਿਖਾਉਣ ਵਾਲੇ ਮਦਾਰੀ ਹਨ, ਜਿਹੜੇ ਆਪਣੀ ਕਲਾਕਾਰੀ ਦੀ ਡੁਗ ਡੁਗੀ ਵਜਾਕੇ ਧਨ-ਦੌਲਤ ਇਕੱਠਾ ਕਰਦੇ ਹਨ। ਫਿਲਮ ਕਲਾਕਾਰ ( ਖਾਸ ਕਰਕੇ ਔਰਤਾਂ) ਜੇ ਸੱਚਮੁੱਚ ਸਮਾਜ ਦੇ ਹੀਰੋ ਹੁੰਦੇ ਤਾਂ ਉਨ੍ਹਾਂ ਨੂੰ ਹਾਥਰਸ ਕਾਂਡ ਨਾਲ ਸਬੰਧਿਤ ਮਨੀਸ਼ਾ ਨਾਲ ਜੋ ਦਰਿੰਦਗੀ ਵਾਪਰੀ ਦੇ ਵਿਰੁੱਧ ਮੂੰਹ ਖੋਲ੍ਹਣਾ ਚਾਹੀਦਾ ਸੀ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਵੇਲੇ ਕਈ ਔਰਤ ਕਲਾਕਾਰਾ  ਮੈਬਰ ਲੋਕ ਸਭਾ ਅਤੇ ਮੈਂਬਰ ਰਾਜ ਸਭਾ ਵੀ ਹਨ। ਉਹ ਭੁੱਲ ਗਈਆਂ ਹਨ ਕਿ ਉਹ ਮੈਂਬਰ ਲੋਕ ਸਭਾ ਜਾਂ ਮੈਂਬਰ ਰਾਜ ਸਭਾ ਤੋਂ ਪਹਿਲਾਂ ਔਰਤਾਂ ਹਨ, ਜਿਸ ਕਰਕੇ ਇੱਕ ਔਰਤ ਹੋਣ ਦੇ ਨਾਤੇ ਉਨ੍ਹਾਂ ਨੂੰ ਮਨੀਸ਼ਾ ਲਈ ਹਾਅ ਦਾ ਨਾਅਰਾ ਮਾਰਨਾ ਚਾਹੀਦਾ, ਅਵਾਜ ਬੁਲੰਦ ਕਰਨੀ ਚਾਹੀਦੀ ਸੀ, ਜਿਵੇਂ ਉਹ ਅਕਸਰ ਫਿਲਮਾਂ ਵਿਚ ਸ਼ੇਰਨੀ ਦਾ ਰੂਪ ਧਾਰਨ ਕਰਕੇ ਜੁਲਮ ਵਿਰੁੱਧ ਟੱਕਰ ਲੈਂਦੀਆਂ ਹਨ । 

ਜਿੰਦਗੀ ਵਿੱਚ ਜਦੋਂ ਕਿਸੇ ਨਾਲ ਅਚਾਨਕ ਕੋਈ ਘਟਨਾ ਜਾਂ ਦੁਰਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ। ਮਨੀਸ਼ਾ ਨਾਲ ਵਾਪਰੀ ਦੁਰਘਟਨਾ ਪਿਛੋਂ ਉਸ ਦੇ ਸਮੁੱਚੇ ਪਰਿਵਾਰ ਦੀ ਜਿੰਦਗੀ ਦੇ ਅਰਥ ਬਦਲ ਗਏ ਹਨ। ਜਿਹੜੇ ਸਾਧੂ ਸੰਤ ਬਾਬੇ ਰੰਗ-ਬਿਰੰਗੇ ਚੋਲੇ ਪਾ ਕੇ ਜਾਂ ਨੰਗੇ ਰਹਿ ਕੇ ਹੱਥਾਂ ਵਿਚ ਮਾਲਾ ਲੈ ਕੇ ਤਰ੍ਹਾਂ ਤਰ੍ਹਾਂ ਦੇ ਉਪਦੇਸ਼ ਦਿੰਦੇ ਨਹੀਂ ਥੱਕ ਦੇ, ਫਿਲਮਾਂ ਵਾਲੀਆਂ ਵਾਲੀਆਂ ਔਰਤਾਂ ਜਿਹੜੀਆਂ ਆਪਣੇ ਆਪ ਨੂੰ ਸਮਾਜ ਦਾ ਹੀਰੋ ਬਣ ਕੇ ਪ੍ਰਦਰਸ਼ਿਤ ਹੁੰਦੀਆਂ ਹਨ, ਦੇ ਪ੍ਰਤੀ ਜੋ ਅਕਸ ਬਣਿਆ ਹੋਇਆ ਸੀ, ਧੁੰਦਲਾ ਹੋ ਗਿਆ ਹੈ। ਫਿਲਮੀ ਕਲਾਕਾਰਾਂ ਪ੍ਰਤੀ ਦਿਲ ਵਿਚ ਸਮੋਏ ਸ਼ਬਦਾਂ ਦੇ ਅਰਥ ਤਾਂ ਉਸ ਵੇਲੇ ਹੀ ਬਦਲ ਗਏ ਸਨ, ਜਦੋਂ ਇਕ- ਦੂਜੇ ਕਲਾਕਾਰ ਨੇ ਇੱਕ ਦੂਜੇ ਨੂੰ ਨਸ਼ਿਆਂ ਦੇ ਸੌਦਾਗਰ ਦੇ ਤੌਰ 'ਤੇ ਪੇਸ਼ ਕਰਦਿਆਂ ਭੇਦ ਖੋਲੇ।

ਜਦੋਂ ਖੇਤ 'ਚੋਂ ਘਾਹ ਜਾਂ ਤੂੜੀ ਦੀ ਪੰਡ ਲੈਣ ਗਈ ਅਬਲਾ ਦੀ ਬਾਂਹ ਮਰੋੜੀ ਜਾਂਦੀ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਕਿਸੇ ਜਾਇਜ ਕੰਮ ਬਦਲੇ ਕਿਸੇ ਅਧਿਕਾਰੀ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋ ਕੋਈ ਪੀੜ੍ਹਤ  ਸ਼ਿਕਾਇਤ ਲੈ ਕੇ ਥਾਣੇ ਜਾਂਦਾ ਹੈ ਤੇ ਥਾਣੇਦਾਰ ਅੱਗਿਉਂ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਮਾਂ ਦੀ ਕੁੱਖ ਵਿੱਚ ਪਲ ਰਹੀ ਬੱਚੀ ਦੀ ਕਿਲਕਾਰੀ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਅਖੌਤੀ ਉੱਚੀ ਜਾਤ ਦੀ ਕੁੜੀ ਅਖੌਤੀ ਨੀਵੀਂ ਜਾਤੀ ਦੇ ਮੁੰਡੇ ਦੇ ਪਿਆਰ ਵਿਚ ਅੰਨੀ ਹੋ ਕੇ ਵਿਆਹ ਵਿਚ ਬੱਝ ਜਾਂਦੀ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਪੜਨੋਂ ਹਟਕੇ ਮਾਸੂਮ ਕਿਸੇ ਦੇ ਘਰ ਜੂਠੇ ਭਾਂਡੇ ਧੋਣ ਲੱਗ ਜਾਂਦਾ ਹੈ, ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ, ਜਦੋਂ ਇਨਸਾਫ ਲੈਣ ਲਈ ਕੋਈ ਹਥਿਆਰ ਚੁੱਕ ਲੈਂਦਾ ਹੈ ਤਾਂ ਜਿੰਦਗੀ ਦੇ ਅਰਥ ਬਦਲ ਜਾਂਦੇ ਹਨ।

ਸੁਖਦੇਵ ਸਲੇਮਪੁਰੀ

09780620233

5 ਅਕਤੂਬਰ, 2020

ਕਿਸਾਨ ਧਰਨਾ! ✍️ ਸਲੇਮਪੁਰੀ ਦੀ ਚੂੰਢੀ

ਕਿਸਾਨ ਧਰਨਾ!

 

ਚੱਲ ਬਈ ਨਿਹਾਲਿਆ, 

ਧਰਨੇ ਚੱਲੀਏ! 

ਮਤਾ ਪਕਾ ਕਿਹੜਾ, 

ਪਾਸਾ ਮੱਲੀਏ! 

ਬੰਨ੍ਹ ਮੜਾਸਾ 

 ਲਾਈਏ ਧਰਨਾ! 

ਰੇਲ ਗੱਡੀ ਦੇ 

ਅੱਗੇ ਖੜਨਾ! 

ਬੰਨ੍ਹ ਲੈ ਸਿਰ 'ਤੇ 

ਚਿੱਟੀਆਂ ਪੱਗਾਂ! 

ਖੇਤੀ ਸੰਦਾਂ ਨੂੰ 

ਲਾਈਏ ਅੱਗਾਂ! 

ਸਿਰ 'ਤੇ ਬੰਨ੍ਹ ਲੈ

ਨੀਲਾ ਪਰਨਾ! 

ਚੱਲ ਸੜਕਾਂ 'ਤੇ 

ਲਾਈਏ ਧਰਨਾ! 

ਸਿਰ 'ਤੇ ਧਰ ਲੈ

ਚਿੱਟੀ ਟੋਪੀ! 

ਲਾਈੰ ਨਾਅਰੇ 

ਜਾਈੰ ਠੋਕੀ! 

ਦਾਤੀ 'ਥੌੜਾ 

ਹੱਥ 'ਚ ਫੜਲੈ, 

ਹੱਲ - ਪੰਜਾਲੀ 

ਮੋਢੇ ਰੱਖ ਲੈ।

'ਹਾਥੀ' ਵਾਲੇ 

ਨਾਲ ਰਲਾ ਲੈ! 

ਰਲ ਮਿਲ ਕੇ 

ਖੱਲ ਬਚਾ ਲੈ! 

ਖੇਤ ਕਾਮੇ ਨੇ 

ਤੇਰੇ ਬੰਦੇ! 

ਭਾਵੇਂ ਚੰਗੇ, 

ਭਾਵੇਂ ਮੰਦੇ! 

ਭਗਵੇੰ ਰੰਗ ਵਿਚ 

ਜਾ ਤੂੰ ਰੰਗਿਆ! 

ਮੁੜ ਨ੍ਹੀਂ ਆਉਣਾ 

ਵੇਲਾ ਲੰਘਿਆ! 

ਰਾਜਨੀਤੀ ਦੀ 

ਗੱਲ ਨਿਰਾਲੀ! 

ਤੇਰਾ ਹੱਥ ਨਾ 

ਰਹਿ ਜੇ ਖਾਲੀ! 

ਜਿੰਨੇ ਬਣੇ 

ਤੇਰੇ ਭਾਈਵਾਲੀ! 

ਸੱਭ ਹਮਦਰਦੀ, 

ਰੱਖਣ ਜਾਅਲੀ! 

ਸੁਣ ਕਿਸਾਨਾ, 

ਸੁਣ ਮਜਦੂਰਾ! 

ਤੇਰਾ ਘਰ ਨ੍ਹੀ 

ਹੋਣਾ ਪੂਰਾ! 

- ਸੁਖਦੇਵ ਸਲੇਮਪੁਰੀ 

09780620233 

4 ਅਕਤੂਬਰ, 2020

ਭਗਤ ਸਿੰਘ ਨੂੰ ਸਮਰਪਿਤ! ✍️ ਸਲੇਮਪੁਰੀ ਦੀ ਚੂੰਢੀ!

ਭਗਤ ਸਿੰਘ ਨੂੰ ਸਮਰਪਿਤ!

ਭਗਤ ਸਿਆਂ!

ਤੇਰੀ ਸੋਚ ਦੇ 

ਉਲਟ 

ਟਰੈਕਟਰਾਂ ਨੂੰ

ਸਾੜਨਾ,

ਸੰਦਾਂ ਨੂੰ ਭੰਨਣਾ ,

ਰੋਹ ਨਹੀਂ,

ਬੁਜਦਿਲੀ ਆ!

ਭਗਤਾਂ ਸਿਆਂ - 

ਤੇਰੇ ਪੈਰੋਕਾਰ, 

ਬਣੇ ਠੇਕੇਦਾਰ, 

ਸੰਘਰਸ਼ ਨਹੀਂ 

ਸੰਘਰਸ਼ ਦੇ ਨਾਂ 'ਤੇ 

ਵੰਡੀਆਂ ਪਾਉਣ 

ਲੱਗ ਪਏ ਨੇ। 

ਤੇਰੇ ਪੈਰੋਕਾਰ ਅਖਵਾਉਣ ਵਾਲੇ - 

ਤੇਰੇ ਸਾਥੀਆਂ  ਦੀਆਂ 

ਜਾਤਾਂ-ਕੁਜਾਤਾਂ 

ਪਰਖਣ ਲੱਗ ਪਏ ਨੇ ਹੁਣ! 

ਤੈਨੂੰ ਦੇਸ਼ ਦਾ ਨਹੀਂ 

ਆਪਣਾ ਆਖਣ

ਵਾਲਿਆਂ ਨੇ 

' ਜੱਟ ਸਿੱਖ ਕਿਸਾਨ ਬਰਾਦਰੀ '

ਬਣਾਕੇ ਸੰਘਰਸ਼ ਨੂੰ 

ਨੁਕਰੇ ਲਾਉਣ ਲਈ 

ਵਿਉੰਤਿਆ ਏ! 

ਪਰ ਤੂੰ - 

'ਜੱਟਾਂ' ਲਈ ਨਹੀਂ 

ਦੇਸ਼  ਲਈ 

 ਲੜਿਆ ਸੀ

ਆਪਣੇ ਸਾਥੀਆਂ ਨਾਲ ਮਿਲ ਕੇ! 

ਇੱਕੀ ਦੇ ਇਕਵੰਜਾ 

ਮੋੜਨਾ! 

ਇੱਟ ਦਾ ਜਵਾਬ 

ਪੱਥਰ

ਨਾਲ ਭੋਰਨਾ! 

ਹੰਕਾਰੀ ਦਾ ਹੰਕਾਰ, 

ਦਿਮਾਗ ਨਾਲ ਸੋਚਕੇ 

ਹਿੱਕ ਦੇ ਜੋਰ ਨਾਲ 

ਤੋੜਨਾ! 

ਸੰਘਰਸ਼ ਦਾ ਨਾਂ ਏ!

ਖੁਦਕੁਸ਼ੀ ਕਰਨਾ, 

ਟਰੈਕਟਰ ਸਾੜਨਾ,

ਹਥਿਆਰ ਸਾੜਨਾ, 

ਸੰਦ ਸਾੜਨਾ, 

ਸੰਘਰਸ਼ ਨਹੀਂ 

ਬੁਜਦਿਲੀ ਹੁੰਦੀ ਐ! 

ਹੱਕ ਲੈਣ ਲਈ 

ਸੰਘਰਸ਼ ਦੇ 

ਬਹੁਤ ਰਾਹ ਨੇ! 

ਆਪਣੇ ਆਪ ਨੂੰ 

ਮਾਰਨਾ 

ਸੰਘਰਸ਼ ਨਹੀਂ ਹੁੰਦਾ! 

ਕਾਫਲਾ ਬਣਾਕੇ 

ਯੁੱਧ ਲੜੀ ਦਾ! 

ਹੱਕਾਂ ਲਈ 

ਯੁੱਧ ਲੜਨਾ 

ਸੌਖਾ ਨਹੀਂ! 

ਪਰ -

ਐਨਾ ਔਖਾ ਵੀ ਨਹੀਂ! 

ਭਾਵੇਂ ਲੁਟੇਰਾ 

ਬਹੁਤ ਚਲਾਕ ਏ! 

-ਸੁਖਦੇਵ ਸਲੇਮਪੁਰੀ 

09780620233 

28 ਸਤੰਬਰ, 2020

ਸਲੇਮਪੁਰੀ ਦਾ ਮੌਸਮਨਾਮਾ

ਤਾਜਾ-ਮੌਸਮ ਜਾਣਕਾਰੀ

*ਮੀਂਹ-ਅਪਡੇਟ*

ਮੌਸਮ ਵਿਭਾਗ ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ 

15/16 ਸਤੰਬਰ ਲਾਗੇ ਬਰਸਾਤਾਂ ਦੀ ਵਾਪਸੀ ਨਾਲ ਮਾਨਸੂਨੀ ਬ੍ਰੇਕ ਖਤਮ ਹੋਣ ਦੀ ਉਮੀਦ ਹੈ ਜਦਕਿ ਪਹਿਲਾਂ ਦੱਸੇ ਮੁਤਾਬਿਕ ਚੜ੍ਹਦੇ ਅੱਸੂ ਪੱਛਮੀ ਸਿਸਟਮਾਂ 'ਤੇ ਮਾਨਸੂਨੀ ਨਮੀ ਦੇ ਪ੍ਰਭਾਵ ਨਾਲ ਸੂਬੇ ਚ ਬਰਸਾਤਾਂ ਦੀ ਦੁਬਾਰਾ ਵਾਪਸੀ ਹੋਣ ਵਾਲੀ ਹੈ।ਅਗਲੇ 2 ਦਿਨ (14/15 ਸਤੰਬਰ ) ਬਹੁਤੀਂ ਥਾਂ ਮੌਸਮ ਸਾਫ਼ ਬਣਿਆ ਰਹੇਗਾ  ਪਰ ਕਿਤੇ-ਕਿਤੇ ਨਿੱਕੀ ਕਾਰਵਾਈ ਹੋ ਸਕਦੀ ਹੈ

 *ਬਾਰਿਸ਼*

15 ਤੋਂ 20 ਸਤੰਬਰ ਤੱਕ ਖਿੱਤੇ ਪੰਜਾਬ ਦੇ ਬਹੁਤੇ (50-75% ਤੱਕ) ਹਿੱਸਿਆਂ 'ਚ ਬਾਰਿਸ਼ ਦੇ 2/3 ਦੌਰ ਵੇਖਣ ਨੂੰ ਮਿਲਣਗੇ। ਪੱਛਮੀ ਸਿਸਟਮ ਦੇ ਪ੍ਰਭਾਵ ਕਾਰਨ 18/19 ਸਤੰਬਰ ਨੂੰ ਕਾਰਵਾਈ ਵਧੇਰੇ ਰਹਿ ਸਕਦੀ ਹੈ। ਚੱਲ ਰਹੇ ਹਲਾਤਾਂ ਅਨੁਸਾਰ ਇਸ ਵਾਰ ਫਿਰ ਖਿੱਤੇ ਪੰਜਾਬ ਦੇ ਦੱਖਣੀ ਖੇਤਰ' ਚ ਵਧੇਰੇ ਬਾਰਿਸ਼ ਦੀ ਉਮੀਦ ਜਾਪ ਰਹੀ ਹੈ, ਜਿਸ ਦੇ ਫ਼ਲਸਰੂਪ ਫਾਜ਼ਿਲਕਾ, ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਮਾਨਸਾ, ਬਠਿੰਡਾ, ਸੰਗਰੂਰ, ਮੋਗਾ, ਬਰਨਾਲਾ, ਗੰਗਾਨਗਰ-ਹਨੂੰਮਾਨਗੜ੍ਹ, ਸਿਰਸਾ, ਫਤਿਹਾਬਾਦ ਅਤੇ ਪਟਿਆਲਾ ਇਲਾਕਿਆਂ ਚ ਦਰਮਿਆਨੀ ਭਾਰੀ ਬਾਰਿਸ਼ ਦੀ ਆਸ ਹੈ।   

*ਨੁਕਸਾਨ*

ਦੱਖਣ-ਪੱਛਮੀ ਪੰਜਾਬ ਦੇ ਕਈ ਇਲਾਕੇ ਪਹਿਲਾਂ ਹੀ ਮੀਂਹਾਂ ਦੀ ਮਾਰ ਝੱਲ ਰਹੇ ਆ ਤੇ ਅੱਗੋਂ ਵੀ ਜਾਪਦਾ ਹੈ ਕਿ ਅੱਸੂ ਚ ਇਸ ਵਾਰ ਬਾਰਿਸ਼ਾਂ ਦੀ ਆਉਣੀ ਜਾਣੀ ਬਣੀ ਰਹੇਗੀ ਅਤੇ  ਜਾਂਦਾ ਹੋਇਆ ਮਾਨਸੂਨ ਪੱਛਮੀ ਸਿਸਟਮਾਂ ਨਾਲ ਮਿਲ ਕੇ ਪੱਕੀਆਂ ਫ਼ਸਲਾ ਦਾ ਨੁਕਸਾਨ ਕਰ ਸਕਦਾ ਹੈ, ਝੱਖੜ ਤੇ ਗੜ੍ਹੇਮਾਰੀ ਦੀਆਂ ਘਟਨਾਵਾਂ ਵੀ ਥੋੜ੍ਹੇ ਇਲਾਕੇ ਚ ਵੇਖਣ ਨੂੰ ਮਿਲਣਗੀਆਂ।

ਸਤੰਬਰ ਦੇ ਆਖਰੀ ਹਫ਼ਤੇ ਵੀ ਚੰਗੀ ਹਲਚਲ ਹੁੰਦੀ ਜਾਪ ਰਹੀ ਹੈ। 

ਧੰਨਵਾਦ ਸਹਿਤ। 

ਪੇਸ਼ਕਸ਼ - 

- ਸੁਖਦੇਵ ਸਲੇਮਪੁਰੀ 

09780620233 

 

  4Pm 13 ਸਤੰਬਰ, 2020