ਲੋਕਾਂ ਨੂੰ ਸਿਵਲ ਹਸਪਤਾਲ ਦੀ ਸਫਾਈ ਵਿੱਚ ਸਹਿਯੋਗ ਦੇਣ ਲਈ ਅਪੀਲ- ਐਸਐਮਓ
ਡਾਕਟਰ ਗਗਨਦੀਪ ਸਿੰਘ ਸਿੱਧੂ ਐੱਸ ਐਮ ਓ ਮੋਗਾ ਨੇ ਸਾਫ ਸਫਾਈ ਵਿਚ ਲੋਕਾ ਨੂੰ ਸਹਿਯੋਗ ਦੀ ਅਪੀਲ ਕੀਤੀ।
ਮੋਗਾ - (ਜਸਵਿੰਦਰ ਸਿੰਘ ਰੱਖਰਾ)
ਬਦਲਦੇ ਮੌਸਮ ਨੂੰ ਦੇਖਦੇ ਹੋਏ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਸਾਫ ਸਫਾਈ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਦੌਰਾਨ ਹੀ ਸਿਵਲ ਹਸਪਤਾਲ ਮੋਗਾ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਪੁਰਾਣੇ ਸੀਵਰੇਜ ਵਾਲੀਆਂ ਜਗ੍ਹਾ ਤੇ ਅਤੇ ਪਬਲਿਕ ਦੇ ਬੈਠਣ ਵਾਲੀਆਂ ਜਗ੍ਹਾ, ਮਰੀਜ਼ਾਂ ਦੇ ਆਸ ਪਾਸ ਵਾਲੀਆਂ ਥਾਵਾਂ ਤੇ ਸਾਫ ਸਫਾਈ ਸ਼ੁਰੂ ਕਰਵਾ ਦਿੱਤੀ ਗਈ ਹੈ ਤਾਂ ਜੋ ਬਦਲ ਦੇ ਮੌਸਮ ਵਿੱਚ ਮੱਛਰ ਨਾ ਪੈਦਾ ਹੋਵੇ ਅਤੇ ਮੀਹ ਦੇ ਪਾਣੀ ਦੇ ਰੁਕਣ ਕਾਰਨ ਕੋਈ ਪਰੇਸ਼ਾਨੀ ਨਾ ਆਵੇ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਮੋਗਾ ਡਾਕਟਰ ਗਗਨਦੀਪ ਸਿੱਧੂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਘਰ ਦੀ ਤਰ੍ਹਾਂ ਹੀ ਪਬਲਿਕ ਥਾਵਾਂ ਤੇ ਸਫਾਈ ਰੱਖਣ ਵਿੱਚ ਸਹਿਯੋਗ ਦੇਣ ਅਤੇ ਤਾਂ ਜੋ ਗੰਦਗੀ ਕਰਨ ਪੈਦਾ ਹੋ ਰਹੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।