ਸਰਕਾਰੀ ਪ੍ਰਾਇਮਰੀ ਅਤੇ ਆਂਗਣਵਾੜੀ ਸਕੂਲ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ

ਸਰਕਾਰੀ ਪ੍ਰਾਇਮਰੀ ਅਤੇ ਆਂਗਣਵਾੜੀ ਸਕੂਲ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ

ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)- ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਆਂਗਣਵਾੜੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ। ਘਰ ਘਰ ਜਾ ਕੇ ਦੱਸਿਆ ਗਿਆ ਕਿ ਪ੍ਰਾਈਵੇਟ ਸਕੂਲਾਂ ਵਾਂਗ ਹੁਣ ਸਰਕਾਰੀ ਸਕੂਲਾਂ ਵਿੱਚ ਵੀ ਵਧੀਆ ਪ੍ਰਬੰਧ ਹਨ ਜਿਵੇਂ ਕਿ ਐੱਲ,ਸੀ,ਡੀ ਸਵੇਰੇ ਕੀਰਤਨ ਕਰਨ ਦੇ ਲਈ ਸੌਡ ਸਿਸਟਮ ਪਾਣੀ ਪੀਣ ਲਈ ਆਰਓ ਸ਼ਾਨਦਾਰ ਖੇਡਣ ਦੇ ਲਈ ਝੂਲੇ ਖੇਡ ਖਿਡੌਣੇ ਪਾਰਕਿੰਗ ਫੁੱਲਵਾੜੀ ਖੂਬਸੂਰਤ ਵੱਖ ਵੱਖ ਤਰ੍ਹਾਂ ਦੇ ਬੂਟੇ ਸਕੂਲ ਨੂੰ ਚਾਰ ਚੰਨ ਲਾਉਂਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀਮਤੀ ਹੈੱਡ ਟੀਚਰ ਪਰਮਜੀਤ ਕੌਰ ਨੇ ਦੱਸਿਆ ਹੈ ਕਿ ਇਸ ਸਕੂਲ ਤੋਂ ਪੜ੍ਹ ਕੇ ਗਏ ਬੱਚੇ ਹੁਣ ਤੱਕ ਵਧੀਆ ਅਕੈਡਮੀਆਂ ਅਤੇ ਖੇਡਾਂ ਵਿੱਚ ਮੱਲਾਂ ਮਾਰ ਰਹੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਸੈਟਲ ਹੋਏ ਹਨ ।ਇਸ ਸਮੇਂ...