ਸਪਰਿੰਗ ਡਿਊ ਨਾਨਕਸਰ ਵਿਖੇ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

ਜਗਰਾਓਂ 3 ਨਵੰਬਰ (ਅਮਿਤ ਖੰਨਾ):ਇਲਾਕੇ ਦੀ ਪ੍ਰਸਿੱਧ ਸੰਸਥਾਂ ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਦੀਵਾਲੀ ਦਾ ਤਿਉਹਾਰ ਪ੍ਰਿੰਸੀਪਲ ਨਵਨੀਤ ਚੌਹਾਨ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਦੋਰਾਨ ਸਕੂਲ ਦੇ ਜੂਨੀਅਰ ਵਿੰਗ  ਵਲੋਂ ਨਰਸਰੀ ਕਲਾਸ ਤੋ ਪੰਜਵੀ ਕਲਾਸ ਦੇ ਿਿਵਦਆਰਥੀਆਂ ਲਈ ਦੀਆ ਅਤੇ ਕੈਂਡਲ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਉਹਨਾਂ ਦੁਆਰਾ ਅਲੱਗ^ਅਲੱਗ ਕਲਰ ਦੀਆਂ ਕੈਂਡਲ ਤਿਆਰ ਕੀਤੀਆਂ ਗਈਆਂ ਅਤੇ ਦੀਵਿਆਂ ਨੂੰ ਅਲੱਗ^ਅਲੱਗ ਢੰਗਾਂ ਅਤੇ ਰੰਗਾਂ ਦੁਆਰਾ ਸਜਾਇਆ ਗਿਆ ।ਇਸੇ ਤਰਾਂ ਛੇਂਵੀ ਕਲਾਸ ਤੋ ਲੈ ਕੇ ਦਸਵੀ ਤੱਕ ਦੇ ਿਿਵਦਆਰਥੀਆਂ ਲਈ ਕੋਲਾਜ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਬੱਚਿਆਂ ਨੇ ਅਲੱਗ^ਅਲੱਗ ਤਰਾਂ ਦੇ ਖੂਬਸੂਰਤ ਕੋਲਾਜ ਤਿਆਰ ਕੀਤੇ ਗਏ ਜਿੰਨਾਂ ਦਾ ਮੁੱਖ ਉਦੇਸ਼ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣਾ ਅਤੇ ਫੈਸਟੀਵਲ ਦੋਰਾਨ ਵਾਤਾਵਰਣ ਵਿੱਚ ਹੋਣ ਵਾਲੇ ਪ੍ਰਦੂਸ਼ਣ ਤੋ ਬਚਾਅ ਕਿਵੇਂ ਕੀਤਾ ਜਾਵੇ ਉਸਦਾ ਸੁਨੇਹਾ ਦੇਣਾ ਹੈ।ਇਸੇ ਤਰਾਂ ਦਸਵੀ ਤੋ ਬਾਂਰਵੀ ਕਲਾਸ ਦੇ ਿਿਵਦਆਰਥੀਆਂ ਨੇ ਰੰਗੋਲੀ ਮੁਕਾਬਲੇ ਵਿੱਚ ਹਿੱਸਾ ਲਿਆ।ਬੱਚਿਆਂ ਨੇ ਅਲੱਗ^ਅਲੱਗ ਰੰਗਾਂ ਦੁਆਰਾ ਖੂਬਸੂਰਤ ਰੰਗੋਲੀਆਂ ਤਿਆਰ ਕੀਤੀਆਂ।ਪ੍ਰਿੰਸੀਪਲ ਸ਼੍ਰੀ ਨਵਨੀਤ ਚੋਹਾਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ।ਇਸ ਦੇ ਨਾਲ ਹੀ ਸਕੂਲ ਵਲੋਂ ਦੀਵਾਲੀ ਨੂੰ ਕਿਸਾਨੀ ਸੰਘਰਸ਼ ਨੂੰ ਸਮਰਪਤ ਕੀਤਾ ਗਿਆ, ਕਿਉਂਕਿ ਪਿਛਲੇ ਇੱਕ ਸਾਲ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ।ਵਾਇਸ ਪਿੰ੍ਰਸੀਪਲ ਬੇਅੰਤ ਕੁਮਾਰ ਵਲੋਂ ਸਾਰੇ ਿਿਵਦਆਰਥੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਗਈ। ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਸ਼੍ਰੀ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਐਡਵੋਕੇਟ, ਮੈਨੇਜਰ ਮਨਦੀਪ ਚੌਹਾਨ ਹਾਜਿਰ ਸਨ ਨੇ ਸਾਰੇ ਸਟਾਫ, ਮਾਤਾ ਪਿਤਾ ਸਾਹਿਬਾਨ ਅਤੇ ਿਿਵਦਆਰਥੀਆਂ ਨੂੰ ਦੀਵਾਲੀ ਅਤੇ  ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆ।