ਅੱਜ 18 ਮਈ "ਝਾਂਸੀ ਦੀ ਰਾਣੀ "  ਦੀ ਸ਼ਹੀਦੀ ਤੇ ਵਿਸ਼ੇਸ਼

 

  ਝਾਂਸੀ ਧੀ ਰਾਣੀ
 ਖੂਬ ਲੜੀ ਮਰਦਾਨੀ ,
ਜੋ ਝਾਂਸੀ ਵਾਲੀ ਰਾਣੀ ਸੀ 

ਮਹਿਲ ਕਲਾਂ/ਬਰਨਾਲਾ- 17 ਜੂਨ (ਗੁਰਸੇਵਕ ਸਿੰਘ ਸੋਹੀ)- ਯੁੱਧਾਂ ਦੇ ਇਤਿਹਾਸ ਵਿੱਚ ਮਰਦਾਂ ਦਾ ਨਾਂ ਤਾਂ ਅਕਸਰ ਹੋਣਾ ਹੀ ਹੈ 'ਪਰ ਔਰਤਾਂ ਦਾ ਨਾਮ ਵੀ ਯੁੱਧਾਂ ਵਿੱਚ ਭਾਵੇਂ ਕਦੇ-ਕਦੇ ਆਉਂਦਾ ਹੈ ,ਪਰ ਜਦੋਂ ਵੀ ਆਉਂਦਾ ਹੈ ,ਬੇ ਖੋਫ਼ ਹੋ ਕੇ ਹੀ ਆਉਂਦਾ ਤੇ ਵਿਦੇਸ਼ੀ ਜ਼ਾਲਮਾਂ ਲਈ ਹਮੇਸ਼ਾ ਖੌਫ਼ ਹੀ ਛੱਡਕੇ ਜਾਂਦਾ ਰਿਹਾ ਹੈ। ਭਾਰਤੀ ਇਤਿਹਾਸ ਵਿੱਚ 1857 ਦੀ ਕਰਾਂਤੀ ਵੇਲੇ ਜਦੋਂ ਕਿਸਾਨਾਂ ਤੋਂ ਵਸੂਲੇ ਜਾ ਰਹੇ ਭਾਰੀ ਲਗਾਨ ਨਾਲ ਜਮੀਨਾਂ ਖੁੱਸ ਰਹੀਆਂ ਸੀ। ਜਿਸ ਨਾਲ ਕਿਸਾਨ ਗੁੱਸੇ ਵਿੱਚ ਸੀ। ਬਗਾਵਤ ਕਰ ਰਿਹਾ ਸੀ। ਸਿਪਾਹੀਆਂ ਦੀ ਬੰਦੂਕ ਦੇੇ ਕਾਰਤੂਸ ਵਿੱਚ ਗਾਂ ਤੇ ਸੂਰ ਦੀ ਚਰਬੀ ਹੋਣ ਕਰਕੇ ਵਗਾਵਤ ਸੀ ਕਿ ਧਰਮਾਂ ਤੇ ਹਮਲਾ ਹੈ। ਫਿਰ ਸਿਪਾਹੀਆਂ ਨੇ ਬਗਾਵਤ ਕੀਤੀ ਤੇ ਰਾਜਿਆਂ ਦੀਆਂ ਰਾਜਸ਼ਾਹਾਂ ਤੇ ਕਬਜੇ ਕੀਤੇ। ਇਸੇ ਦੌਰਾਨ ਰਾਣੀ ਝਾਂਸੀ ਨੇ ਬਗਾਵਤ ਕਰਕੇ ਅੰਗਰੇਜ਼ਾਂ ਨੂੰ ਬਿਪਤਾ ਪਾ ਦਿੱਤੀ। 
ਰਾਣੀ ਝਾਂਸੀ ਦਾ ਜਨਮ ਕਾਂਸੀ ਵਿੱਚ ਅੱਸੀ ਘਾਟ ਵਿੱਖੇ ਹੋਇਆ। ਇਸ ਦਾ ਜਨਮ ਦਾ ਮਨੀਕਰਣੀਕਾ ਸੀ। ਇਸ ਨੂੰ ਪਿਆਰ ਨਾਲ ਮਾਤਾ ਪਿਤਾ ਮਨੂ ਕਹਿ ਕਰ ਪੁਕਾਰਦੇ ਸੀ। ਉਸ ਦਾ ਵਿਆਹ ਰਾਜਾ ਗੰਗਾਧਰ ਰਾਓ ਨਾਲ ਹੋਇਆ ।
ਉਸ ਸਮੇਂ ਸਾਰ ਡਲਹੌਜ਼ੀ ਦਾ ਅਧਿਕਾਰ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਇੱਕ ਲੜਕਾ ਪੈਦਾ ਹੋਇਆ। ਕੁਝ ਸਾਲਾਂ ਬਾਅਦ ਉਸ ਦੀ ਮੌਤ ਹੋ ਗਈ।ਝਾਂਸੀ ਰਾਣੀ ਦੇ ਪਤੀ ਵੀ ਜਿੰਦਗੀ ਪੂਰੀ ਕਰ ਗਏ।ਬਿ੍ਟਿਸ਼ ਸਰਕਾਰ ਦੇ ਅਫ਼ਸਰ ਨੇ ਸਰਕਾਰੀ ਗਜਟ ਰਾਹੀਂ ਹੁਕਮ ਜਾਰੀ ਕੀਤੇ ਕਿ ਝਾਂਸੀ ਨੂੰ ਬਿ੍ਟਿਸ਼ ਸਰਕਾਰ ਵਿੱਚ ਰਲਾ ਲਿਆ ਜਾਵੇ ਤੇ ਸਰਕਾਰ ਝਾਂਸੀ ਨੂੰ ਸੱਠ ਹਜਾਰ ਰੁਪਏ ਪੈਨਸ਼ਨ ਦੇਵੇਗੀ। ਜਲਦ ਹੀ ਕਿਲੇ ਨੂੰ ਖਾਲੀ ਕਰਕੇ ਆਪਣੇ ਵਿੱਚ ਰਿਹਾ ਜਾਵੇ। ਝਾਂਸੀ ਦੇ ਉਤਰਾ ਅਧਿਕਾਰੀ ਦਾ ਹੱਕ ਆਪਣੇ ਗੋਦ ਲਏ ਬੇਟੇ ਨੂੰ ਦੁਆਉਣ ਲਈ  ਲੰਡਨ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਤੇ ਲੰਡਨ ਸਰਕਾਰ ਵੱਲੋਂ ਫ਼ੈਸਲਾ ਦਿੱਤਾ ਗਿਆ ਕਿ ਝਾਂਸੀ ਈਸਟ ਇੰਡੀਆ ਸਰਕਾਰ ਅਧੀਨ ਹੋਵੇਗੀ । ਕਿਹਾ ਗਿਆ ਗਿਆ ਕਿ ਝਾਂਸੀ ਦੀ ਆਪਣੀ ਕੋਈ ਔਲਾਦ ਨਹੀਂ ਹੈ। ਇਸ ਤਰ੍ਹਾਂ ਪਤੀ ਦੇ ਭਰਾ ਦੇ ਪੁੱਤਰ ਨੂੰ ਗੋਦ ਲੈਣ ਤੇ ਕਿਸੇ ਵੀ ਨੂੰ ਵੀ ਉਤਰਾਧਿਕਾਰੀ ਨਹੀਂ ਮੰਨਿਆ ਜਾ ਸਕਦਾ। ਬਿ੍ਟਿਸ਼ ਸਰਕਾਰ ਦੇ ਵਿਰੁੱਧ ਪਹਿਲਾਂ ਹੀ ਬਗਾਵਤਾਂ ਹੋ ਚੁੱਕੀਆਂ ਸਨ। ਇਸ ਫੁਰਮਾਨ ਨੂੰ ਵਿਦਰੋਹ ਦੀ ਭਰੀ ਰਾਣੀ ਨੇ ਇਨਕਾਰ ਕਰ ਦਿੱਤਾ ਤੇ ਲਲਕਾਰ ਕੇ ਕਿਹਾ,'ਮੈਂ ਝਾਂਸੀ ਨਹੀਂ ਦੂੰਗੀ । 
ਬਗਾਵਤ ਦਾ ਝੰਡਾ ਬੁਲੰਦ ਕਰਕੇ ਸੈਨਾ ਤਿਆਰ ਕੀਤੀ । ਜਿਸ ਵਿੱਚ ਮਰਦਾਂ ਦੇ ਨਾਲ ਔਰਤਾਂ ਨੇ ਵੀ ਯੁੱਧ ਵਿੱਚ ਕੁੱਦ ਕੇ ਔਰਤ ਤਾਕਤ ਨੇ ਦਲੇਰੀ ਦਿਖਾਈ ਉਸ ਸਮੇਂ ਤੇ ਚੌਦਾਂ ਹਜ਼ਾਰ ਸੈਨਿਕਾਂ ਦੀ ਫ਼ੌਜ ਤਿਆਰ ਕੀਤੀ ਸੀ । ਜਿਸ ਵਿੱਚ ਮਹਾਂਰਥੀ ਅੱਲਾ ਬਖ਼ਸੀ, ਗੁਲਾਮ ਖਾਂ,ਦੋਸਤ ਖਾਂ,ਸੁੰਦਰ ਮੁੰਦਰ, ਕਾਂਸੀ ਬਾਈ, ਮੋਤੀ ਬਾਈ, ਜਵਾਹਰ ਸਿੰਘ ਤੇ ਹੋਰ ਸਨ। ਸਰ ਫਰਰੋਸ ਕੇ ਨੇਤਰਵ ਗਵਾਲੀਅਰ ਦੇ ਕਿਲੇ ਤੇ ਹਮਲਾ ਕੀਤਾ ਗਿਆ ।ਇਹ ਲੜਾਈ ਦੋ ਹਫ਼ਤੇ ਤੱਕ ਚਲੀ ਤੇ ਦੀਵਾਰਾਂ ਤੋੜ ਦਿਤੀਆਂ ਗਈਆਂ। ਆਖ਼ਰ ਗਵਾਲੀਅਰ ਨੂੰ ਜਿੱਤ ਲਿਆ ਗਿਆ ਅਤੇ 1857 ਚ ਸਤੰਬਰ ਤੇ ਅਕਤੂਬਰ ਦੇ ਮਹੀਨਿਆਂ ਵਿੱਚ ਗੁਆਂਢੀ ਰਾਜੇ ਓਰਛਾ ਅਤੇ ਦਤੀਆ ਨੇ ਝਾਂਸੀ ਤੇ ਹਮਲਾ ਕਰ ਦਿੱਤਾ। ਝਾਂਸੀ ਦੀ ਦਲੇਰੀ ਮੁਹਰੇ ਉਹ ਟਿੱਕ ਨਾ ਸਕੇ।
1858 ਚ ਜਨਵਰੀ ਬਿ੍ਟਿਸ਼ ਸੈਨਾ ਨੇ ਝਾਂਸੀ ਵੱਲ ਵੱਧਣਾ ਸ਼ੂਰੁ ਕਰ ਦਿੱਤਾ ਤੇ ਮਾਰਚ ਮਹੀਨੇ ਚ ਸ਼ਹਿਰ ਨੂੰ ਘੇਰਾ ਲਿਆ ਗਿਆ। ਦੋ ਹਫ਼ਤੇ ਦੇ ਲੜਾਈ ਵਿੱਚ ਝਾਂਸੀ ਰਾਣੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਰਾਣੀ ਦੀ ਦਮੋਦਰ ਰਾਏ ਨੂੰ ਨਾਲ ਲਈ ਸੈਨਾ ਨੇ ਯੁੱਧ ਦੀ ਤਿਆਰੀ ਕੀਤੀ ਅਤੇ ਸੈਨਾ ਦਾ  ਦਲੇਰੀ ਦਾ ਲਾਵਾ ਹੋਰ ਗਰਮ ਹੋ ਗਿਆ। ਤਾਤੀਆ ਟੋਪੇ ਤੇ ਰਾਣੀ ਦੀਆਂ ਸਮੂਹ ਸੈਨਾ ਨੇ ਗਵਾਲੀਅਰ ਦੇ ਕਿਲੇ ਤੇ ਹੱਲਾ ਬੋਲ ਕਿਲੇ ਤੇ ਕਬਜਾ ਕਰ ਲਿਆ ਗਿਆ। ਬਾਜੀ ਰਾਓ ਦੇ ਪਹਿਲੇ ਵੰਸ਼ ਅਲੀ ਬਹਾਦੁਰ ਨੇ ਵੀ ਰਾਣੀ ਦਾ ਸਾਥ ਦਿੱਤਾ। ਰਾਣੀ ਨੇ ਉਸ ਨੂੰ ਰੱਖੜੀ ਭੇਜੀ ਸੀ। ਇਸ ਲਈ ਉਹ ਵੀ ਯੁੱਧ ਵਿੱਚ ਸ਼ਾਮਲ ਹੋਏ। ਲੜਾਈ  ਚ ਬਰਤਾਨਵੀ ਜਨਰਲ ਹਊਜ਼ ਨੇ ਆਪਣੀ ਟਿੱਪਣੀ ਦੁਆਰਾ ਕਿਹਾ ਕਿ ਰਾਣੀ ਝਾਂਸੀ ਆਪਣੀ ਸੁੰਦਰਤਾ,ਚਲਾਕੀ ਅਤੇ ਦਿ੍ਰੜ ਤਾਂ ਸੀ ਹੀ,ਪਰ ਵਿਦਰੋਹੀਆਂ ਵਿੱਚੋਂ ਸਭ ਤੋਂ ਵੱਧ ਦੁਸ਼ਮਣ ਲਈ ਖ਼ਤਰਨਾਕ ਵੀ ਸੀ  
18 ਜੂਨ 1858 ਨੂੰ ਗਵਾਲੀਅਰ ਦੇ ਨੇੜੇ ਕੋਟਾ ਦੀ ਸਰਾਂ ਚ ਬਰਤਾਨਵੀ ਸੈਨਾ ਨਾਲ ਲੜਦੀ ਲੜਦੀ ਵੀਰਤਾ ਪਾ੍ਪਤ ਕਰ ਗਈ।
ਲੇਖਕ ;-ਚੱਨੋਹੀਰੂ ਰਮੇਸ਼  ......
ਰਾਹੀਂ :-
ਪੱਤਰਕਾਰ ਡਾ ਮਿੱਠੂ ਮੁਹੰਮਦ 
ਮਹਿਲ ਕਲਾਂ (ਬਰਨਾਲਾ)