ਮੈਡੀਕਲਾ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਐਮ ਐਲ ਏਜ ਦਾ ਘਿਰਾਓ ਕਰਕੇ ਦਿੱਤੇ ਗਏ ਮੰਗ ਪੱਤਰ

ਮਹਿਲ ਕਲਾਂ/ਬਰਨਾਲਾ - 15 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ 295) ਪੰਜਾਬ ਦੇ ਜਿਲ੍ਹਾ ਲੁਧਿਆਣਾ ਵਲੋਂ ਆਪਣੀਆਂ ਮੰਗਾਂ ਸਬੰਧੀ ਦਿਹਾਤੀ ਹਲਕਿਆਂ ਦੇ ਐਮ ਐਲ ਏਜ ਦਾ ਘਿਰਾਓ ਕਰਕੇ ਮੰਗ ਪੱਤਰ ਦਿੱਤੇ ਗਏ। ਜਥੇਬੰਦੀ ਦੇ ਇਸ ਜੁਝਾਰੂ ਐਕੲਨ ਦੀ ਪ੍ਰਧਾਨਗੀ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ, ਡਾ ਰਾਜੇਸ਼ ਸ਼ਰਮਾ ਜੀ ਰਾਜੂ , ਡਾ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ ਚੇਅਰਮੈਨ, ਡਾ ਬੱਚਨ ਸਿੰਘ ਭੁੱਟਾ ਜੀ ਨੇ ਸਾਂਝੇ ਤੌਰ ਤੇ ਕੀਤੀ ।
ਸਭ ਤੋ ਪਹਿਲਾਂ ਵਿਧਾਇਕ ਲਖਵੀਰ ਸਿੰਘ ਲੱਖਾ ਹਲਕਾ ਪਾਇਲ ਦੇ ਘਰ ਦਾ ਘਿਰਾਓ ਕੀਤਾ ਗਿਆ। ਉਸ ਤੌ ਪਹਿਲਾਂ ਪਾਇਲ ਦਾਣਾ ਮੰਡੀ ਵਿਚ ਇਕੱਤਰ ਹੋ ਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਆਪਣੇ ਚੌਣ ਮੈਨੀਫੈਸਟੋ ਵਿੱਚ ਮੱਦ ਨੰਬਰ 16 ਵਿੱਚ ਲਿਖਤੀ ਰੂਪ ਵਿੱਚ ਵਾਅਦਾ ਕੀਤਾ ਸੀ। ਸਰਕਾਰ ਬਣਨ ਤੇ ਪਹਿਲ ਦੇ ਅਧਾਰ ਤੇ ਮਸਲਾ ਹਲ ਕੀਤਾ ਜਾਵੇਗਾ। ਪਰ ਸਾਢੇ ਚਾਰ ਸਾਲ ਬੀਤਣ ਦੇ ਬਾਅਦ ਵੀ ਮਸਲਾ ਹੱਲ ਨਹੀਂ ਕੀਤਾ ਗਿਆ, ਜਿਸ ਕਰਕੇ ਐਸੋਸੀਏਸ਼ਨ ਵਲੋਂ ਕਾਂਗਰਸੀ ਆਗੂਆਂ ਦੇ ਘਰਾਂ ਦੇ ਘਿਰਾਓ ਲਗਾਤਾਰ ਜਾਰੀ ਹਨ।ਲਖਵੀਰ ਸਿੰਘ ਲੱਖਾ ਹਲਕਾ ਪਾਇਲ ਵਲੋਂ ਪ੍ਰਦਰਸ਼ਨਕਾਰੀਆਂ ਦੇ ਮਸਲੇ ਨੂੰ ਧਿਆਨ ਨਾਲ ਸੁਣਿਆਂ ਤੇ ਮੌਕੇ ਤੇ ਹੀ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਸਬੰਧੀ ਪੱਤਰ ਲਿਖਿਆ, ਜਿਹਦੀਆਂ ਕਾਪੀਆਂ ਜਥੇਬੰਦੀ ਦੇ ਨੁਮਾਇੰਦੇਆਂ ਨੂੰ ਵੀ ਦਿੱਤੀਆਂ। ਉਸ ਤੌ ਬਾਅਦ ਮੋਟਰਸਾਈਕਲ ਸਕੂਟਰ ਤੇ ਕਾਰਾਂ ਤੇ ਮਾਰਚ ਕਰਦੇ ਹੋਏ ਕਾਫਲਾ ਖੰਨਾ ਵਲ ਕੂਚ ਕੀਤਾ, ਜਿੱਥੇ ਐਮ ਐਲ ਏ ਹਲਕਾ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਨੁਮਾਇੰਦੇ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਫਿਰ ਐਸੋਸੀਏਸ਼ਨ ਦਾ ਕਾਫਲਾ ਨਾਅਰੇ ਮਾਰਦਾ ਹੋਇਆ ਸਮਰਾਲਾ ਪਹੁਚਿਆ, ਜਿਥੇ ਸਰਦਾਰ ਅਮਰੀਕ ਸਿੰਘ ਢਿਲੋਂ ਹਲਕਾ ਸਮਰਾਲਾ ਦੇ ਘਰ ਦਾ ਘਿਰਾਓ ਕੀਤਾ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ।
ਇਸ ਸਮੇਂ ਜਿਲ੍ਹਾ ਕੈਸ਼ੀਅਰ ਡਾ ਸੁਖਵਿੰਦਰ ਸਿੰਘ ਲੰਢਾ, ਜਿਲ੍ਹਾ ਜਰਨਲ ਸਕੱਤਰ ਡਾ ਬਲਜਿੰਦਰ ਸਿੰਘ ਰਾੜੇ, ਬਲਾਕ ਪੱਖੋਵਾਲ ਤੋ ਡਾਕਟਰ ਭਗਵੰਤ ਸਿੰਘ ਜੀ ਬੜੂੰਦੀ ਜਿਲ੍ਹਾ ਵਾਈਸ ਚੇਅਰਮੈਨ ਲੁਧਿਆਣਾ, ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ, ਬਲਾਕ ਡੇਹਲੋਂ ਤੋ ਡਾ ਪ੍ਰਮਿੰਦਰ ਸਿੰਘ ਰੰਗੀਆਂ ਜਿਲ੍ਹਾ ਵਾਈਸ ਕੈਸ਼ੀਅਰ, ਡਾ ਰਾਜਿੰਦਰ ਸਿੰਘ ਚੀਮਾਂ, ਬਲਾਕ ਬੀਜਾ ਤੋ ਡਾ ਹਰਜਿੰਦਰ ਸਿੰਘ, ਡਾ ਲਾਲੀ ਜੀ, ਬਲਾਕ ਢੰਡਾਰੀ ਡਾਕਟਰ ਮਨਮੋਹਨ ਸਿੰਘ, ਡਾ ਅਰੁਣ ਸ਼ਰਮਾ, ਡਾ ਬਚਿੱਤਰ ਸਿੰਘ, ਡਾ ਰਾਮ ਦਿਆਲ ਗੋਸਲ, ਸਾਹਨੇਵਾਲ ਬਲਾਕ ਤੌ ਡਾ ਜਗਤਾਰ ਸਿੰਘ, ਡਾ ਗੁਰਮੁਖ ਸਿੰਘ ਗਿੱਲ, ਡਾ ਅਵਤਾਰ ਸਿੰਘ ਗਿੱਲ, ਮਾਂਗਟ ਬਲਾਕ ਤੌ ਨਿਰਮਲ ਚੰਦ ਤੇ ਬੂਟਾ ਰਾਮ ਬਲਾਕ ਮਲੌਦ ਤੌ ਡਾ ਕੁਲਵੰਤ ਸਿੰਘ ਲਸੋਈ, ਡਾ ਸੁਖਵਿੰਦਰ ਸਿੰਘ ਜੀ ਰੌਣੀ, ਬਲਾਕ ਪ੍ਰਧਾਨ ਮਲੌਦ ਆਦਿ ਹਾਜ਼ਰ ਸਨ।