ਮਹਿਲ ਕਲਾਂ/ਬਰਨਾਲਾ- 15 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:24) ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਬਲਾਕ ਬਾਜਾਖਾਨਾ ਵੱਲੋਂ ਆਪਣੀ ਮਹੀਨਾ ਵਾਰ ਮੀਟਿੰਗ ਬਾਬਾ ਸ਼ੇਖ ਫਰੀਦ ਪਬਲਿਕ ਸਕੂਲ ਵਿਖੇ ਬਲਾਕ ਪ੍ਰਧਾਨ ਡਾਕਟਰ ਗੁਰਨੈਬ ਸਿੰਘ ਮੱਲ੍ਹਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਬਲਾਕ ਬਾਜਾਖਾਨਾ ਦੇ ਸਮੂਹ ਮੈਂਬਰਾਂ ਨੇ ਸਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲ੍ਹਾ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ, ਜਿਲ੍ਹਾ ਚੇਅਰਮੈਨ ਡਾ ਕੌਰ ਸਿੰਘ ਸੂਰਘੂਰੀ, ਜਿਲ੍ਹਾ ਜਰਨਲ ਸਕੱਤਰ ਡਾਕਟਰ ਗੁਰਤੇਜ ਮਚਾਕੀ ਅਤੇ ਉਚ ਪੱਧਰੀ ਕਮੇਟੀ ਦੇ ਸੀਨੀਅਰ ਮੈਂਬਰ ਡਾਕਟਰ ਜਗਦੇਵ ਸਿੰਘ ਚਹਿਲ ਸਾਮਲ ਹੋਏ। ਜਿਸ ਵਿੱਚ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਕੁੱਝ ਕੁ ਦਿਨਾਂ ਵਿੱਚ ਜਲਦੀ ਫੈਸਲੇ ਲੈ ਕੇ ਸਰਕਾਰ ਵਿਰੁੱਧ ਸੰਘਰਸ਼ ਵੱਡੇ ਪੱਧਰ ਤੇ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਸਾਨੂੰ ਸਾਰਿਆਂ ਵੱਧ ਚੜ੍ਹਕੇ ਇਸ ਸੰਘਰਸ਼ ਵਿਚ ਅੱਗੇ ਆਉਣਾ ਪਵੇਗਾ। ਤਾਂ ਹੀ ਅਸੀਂ ਇਨ੍ਹਾਂ ਸਰਕਾਰਾਂ ਨੂੰ ਸਾਡੇ ਨਾਲ ਕੀਤੇ ਝੂਠੇ ਵਾਅਦੇ ਯਾਦ ਕਰਵਾ ਸਕਾਂਗੇ। ਅਖੀਰ ਵਿੱਚ ਬਲਾਕ ਬਾਜਾਖਾਨਾ ਦੇ ਪ੍ਰਧਾਨ ਡਾਕਟਰ ਗੁਰਨੈਬ ਸਿੰਘ ਮੱਲ੍ਹਾ ਅਤੇ ਸਮੂਹ ਬਲਾਕ ਦੇ ਅਹੁਦੇਦਾਰਾਂ ਵੱਲੋਂ ਜਿਲ੍ਹਾ ਕਮੇਟੀ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਜਿਲ੍ਹਾ ਕਮੇਟੀ ਨੇ ਵਿਸ਼ਵਾਸ਼ ਦਿਵਾਇਆ ਕਿ ਜਿਲ੍ਹਾ ਪ੍ਰਧਾਨ ਜਿੱਥੇ ਵੀ ਉਹਨਾਂ ਦੇ ਬਲਾਕ ਡਿਊਟੀ ਲਗਾਉਣਗੇ, ਉਹ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ।ਇਸ ਮੌਕੇ ਉਹਨਾਂ ਦੇ ਨਾਲ ਡਾਕਟਰ ਜਰਨੈਲ ਸਿੰਘ ਡੋਡ ਚੇਅਰਮੈਨ ਉਚ ਪੱਧਰੀ ਕਮੇਟੀ,ਜਿਲ੍ਹਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਵੀਰਪਾਲ ਸਿੰਘ ਡੋਡ, ਡਾਕਟਰ ਗੁਰਜੰਟ ਸਿੰਘ ਝੱਖੜ ਵਾਲਾ,ਡਾਕਟਰ ਜਸਵਿੰਦਰ ਸਿੰਘ ਖਾਲਸਾ,ਡਾਕਟਰ ਗੁਰਪ੍ਰੀਤ ਸਿੰਘ ਰੋਮਾਣਾ, ਡਾਕਟਰ ਅਜੀਤ ਸਿੰਘ,ਡਾਕਟਰ ਸੁਖਦੇਵ ਸਿੰਘ ਰੋਮਾਣਾ, ਡਾਕਟਰ ਅਮਰਜੀਤ ਸਿੰਘ ਲੰਬਵਾਲੀ,ਡਾਕਟਰ ਸੋਹਣ ਲਾਲ ਰੋਮਾਣਾ,ਡਾਕਟਰ ਸੁਖਦੇਵ ਸਿੰਘ ਉਕਦ ਵਾਲਾ,ਡਾਕਟਰ ਸ਼ਾਮ ਸਿੰਘ ਵਾੜਾ ਭਾਈ ਕਾ,ਡਾਕਟਰ ਮਹਿੰਦਰ ਸਿੰਘ ਘਣੀਆਂ,ਡਾਕਟਰ ਪਵਨ ਕੁਮਾਰ ਡੋਡ ਤੋਂ ਇਲਾਵਾ ਆਦਿ ਹਾਜ਼ਰ ਸਨ।