You are here

ਮਾਂ ਅਤੇ ਮਤਰਏ ਪਿਤਾ ਦੇ ਕਤਲ ਦੇ ਦੋਸ਼ੀ ਪਾਏ ਗਏ ਭਾਰਤਵੰਸ਼ੀ ਅਨਮੋਲ ਚਾਨਾ ਨੂੰ ਉਮਰ ਕੈਦ

ਬਰਮਿੰਘਮ, ਅਗਸਤ 2020-(ਗਿਆਨੀ ਰਵਿਦਾਰਪਾਲ ਸਿੰਘ ) ਬਰਤਾਨੀਆ ਦੀ ਇਕ ਅਦਾਲਤ ਨੇ ਆਪਣੀ ਮਾਂ ਅਤੇ ਮਤਰਏ ਪਿਤਾ ਦੇ ਕਤਲ ਦੇ ਦੋਸ਼ੀ ਪਾਏ ਗਏ ਭਾਰਤਵੰਸ਼ੀ ਅਨਮੋਲ ਚਾਨਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਪੈਰੋਲ ਲਈ ਵਿਚਾਰ ਕੀਤੇ ਜਾਣ ਤੋਂ ਪਹਿਲੇ ਉਸ ਨੂੰ ਘੱਟੋ ਘੱਟ 36 ਸਾਲ ਦੀ ਕੈਦ ਭੁਗਤਣੀ ਹੋਵੇਗੀ। ਚਾਨਾ ਨੇ ਆਪਣੀ ਮਾਂ ਜਸਬੀਰ ਕੌਰ ਅਤੇ ਮਤਰਏ ਪਿਤਾ ਰੁਪਿੰਦਰ ਸਿੰਘ ਬਾਸਨ ਨੂੰ ਵੈਸਟ ਮਿਡਲੈਂਡ ਖੇਤਰ ਦੇ ਓਲਡਬਰੀ ਵਿਚ ਸਥਿਤ ਘਰ 'ਤੇ ਇਸੇ ਸਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਬਰਮਿੰਘਮ ਕਰਾਊਨ ਕੋਰਟ ਨੇ 9 ਦਿਨਾਂ ਦੀ ਸੁਣਵਾਈ ਪਿੱਛੋਂ 26 ਸਾਲਾਂ ਦੇ ਚਾਨਾ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ। ਦੱਸਣਯੋਗ ਹੈ ਕਿ ਬਿ੍ਟਿਸ਼ ਸਿੱਖ ਜੋੜੇ ਨੂੰ ਫਰਵਰੀ ਵਿਚ ਉਨ੍ਹਾਂ ਦੇ ਘਰ ਵਿਚ ਮਿ੍ਤਕ ਪਾਇਆ ਗਿਆ ਸੀ। ਕੌਰ ਦੀ ਧੀ ਜਦੋਂ ਆਪਣੀ ਮਾਂ ਦੇ ਘਰ ਗਈ ਤਦ ਘਟਨਾ ਦਾ ਪਤਾ ਲੱਗਾ।